Hockey Asian Champions Trophy; ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਨਾਲ ਭਾਰਤ ਦੀ ਲਗਾਤਾਰ ਚੌਥੀ ਜਿੱਤ

Date:

spot_img

👉ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਹਾਕੀ ਪ੍ਰੇਮੀਆਂ ਦਾ ਸੈਲਾਬ ਉਮੜਿਆ
👉ਜਾਪਾਨ ਤੇ ਦੱਖਣੀ ਕੋਰੀਆ ਨੇ ਵੀ ਸੈਮੀ ਫ਼ਾਈਨਲ ਵਿੱਚ ਜਗ੍ਹਾਂ ਪੱਕੀ ਕੀਤੀ
👉ਚੀਨ ਤੇ ਬੰਗਲਾਦੇਸ਼ ਸੈਮੀ ਫਾਈਨਲ ਦੀ ਦੌੜ ਚੋਂ ਬਾਹਰ

Jalandhar News: ਪੰਜਾਬ ਦੀ ਧਰਤੀ ਉਤੇ ਖੇਡੇ ਜਾ ਰਹੇ ਪਹਿਲੇ ਕੌਮਾਂਤਰੀ ਹਾਕੀ ਟੂਰਨਾਮੈਂਟ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਅੱਜ ਜਲੰਧਰ ਵਿਖੇ ਲੀਗ ਸਟੇਜ ਦੇ ਚੌਥੇ ਦਿਨ ਖੇਡੇ ਗਏ ਮੈਚਾਂ ਵਿੱਚ ਭਾਰਤ ਨੇ ਕਪਤਾਨ ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਬਦੌਲਤ ਮਲੇਸ਼ੀਆ ਨੂੰ 4-2 ਨਾਲ ਹਰਾਇਆ। ਦੱਖਣੀ ਕੋਰੀਆ ਨੇ ਬੰਗਲਾਦੇਸ਼ ਨੂੰ 5-0 ਨਾਲ ਹਰਾਇਆ ਜਦੋਂਕਿ ਜਾਪਾਨ ਤੇ ਚੀਨ ਵਿਚਾਲੇ ਮੈਚ 2-2 ਨਾਲ ਡਰਾਅ ਰਿਹਾ। ਅੱਜ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਹਾਕੀ ਪ੍ਰੇਮੀਆਂ ਦਾ ਸੈਲਾਬ ਉਮੜਿਆ। ਇਸ ਦੇ ਨਾਲ ਹੀ ਟੂਰਨਾਮੈਂਟ ਦੇ ਸੈਮੀ ਫ਼ਾਈਨਲ ਵਿੱਚ ਪੁੱਜਣ ਵਾਲੀਆਂ ਚਾਰੇ ਟੀਮਾਂ ਤੈਅ ਹੋ ਗਈਆਂ। ਅੱਜ ਦੇ ਨਤੀਜਿਆਂ ਤੋਂ ਬਾਅਦ ਜਾਪਾਨ ਤੇ ਦੱਖਣੀ ਕੋਰੀਆ ਨੇ ਆਖ਼ਰੀ ਚਾਰ ਵਿੱਚ ਜਗ੍ਹਾਂ ਪੱਕੀ ਕਰ ਲਈ ਜਦੋਂਕਿ ਭਾਰਤ ਤੇ ਮਲੇਸ਼ੀਆ ਪਹਿਲਾਂ ਹੀ ਸੈਮੀ ਫ਼ਾਈਨਲ ਵਿੱਚ ਪਹੁੰਚ ਗਈਆਂ ਸਨ। ਭਾਰਤ ਪਹਿਲੇ ਸਥਾਨ ਉੱਤੇ ਚੱਲ ਰਿਹਾ ਹੈ। ਸੈਮੀ ਫ਼ਾਈਨਲ ਵਿੱਚ ਪੁੱਜੀਆਂ ਚਾਰੇ ਟੀਮਾਂ ਦੀ ਲੀਗ ਰੈਂਕਿੰਗ ਹਾਲੇ ਤੈਅ ਹੋਣੀ।

ਇਹ ਵੀ ਪੜ੍ਹੋ 👉ਨਵੰਬਰ ਮਹੀਨੇ ਛੁੱਟੀਆਂ ਦੀ ਭਰਮਾਰ, ਲਗਾਤਾਰ ਦੋ ਦਿਨ ਰਹਿਣਗੇ ਬੰਦ!

ਭਲਕੇ 2 ਨਵੰਬਰ ਨੂੰ ਜਲੰਧਰ ਵਿਖੇ ਲੀਗ ਸਟੇਜ ਦੇ ਆਖਰੀ ਤਿੰਨ ਮੈਚ ਚੀਨ ਤੇ ਬੰਗਲਾਦੇਸ਼, ਮਲੇਸ਼ੀਆ ਤੇ ਜਾਪਾਨ ਅਤੇ ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਖੇਡੇ ਜਾਣਗੇ ਜਿਸ ਤੋਂ ਬਾਅਦ 4 ਨਵੰਬਰ ਨੂੰ ਮੋਹਾਲੀ ਵਿਖੇ ਹੋਣ ਵਾਲੇ ਸੈਮੀ ਫ਼ਾਈਨਲ ਦੇ ਮੈਚਾਂ ਦੀ ਸਥਿਤੀ ਸਪੱਸ਼ਟ ਹੋਵੇਗੀ। ਚੀਨ ਤੇ ਬੰਗਲਾਦੇਸ਼ ਸੈਮੀ ਫਾਈਨਲ ਦੀ ਦੌੜ ਤੋਂ ਬਾਹਰ ਹੋਣ ਕਾਰਨ ਪੰਜਵੀਂ ਪੁਜ਼ੀਸ਼ਨ ਲਈ 4 ਨਵੰਬਰ ਨੂੰ ਮੋਹਾਲੀ ਵਿਖੇ ਖੇਡਣਗੇ। ਟੂਰਨਾਮੈਂਟ ਵਿੱਚ ਦੋ ਜਿੱਤਾਂ ਤੇ ਇੱਕ ਡਰਾਅ ਨਾਲ ਜਾਪਾਨ ਦੀ ਟੀਮ ਅਤੇ ਦੂਜੀ ਜਿੱਤ ਨਾਲ ਦੱਖਣੀ ਕੋਰੀਆ ਦੀ ਟੀਮ ਅੱਜ ਸੈਮੀ ਫਾਈਨਲ ਵਿੱਚ ਪੁੱਜੀ ਜਦੋਂਕਿ ਭਾਰਤ ਤੇ ਮਲੇਸ਼ੀਆਂ ਪਹਿਲਾਂ ਹੀ ਸੈਮੀ ਫਾਈਨਲ ਵਿੱਚ ਪਹੁੰਚ ਗਏ ਸਨ।ਖਚਾਖਚ ਦਰਸ਼ਕਾਂ ਨਾਲ ਭਰੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਪਹਿਲਾਂ ਹੀ ਸੈਮੀ ਫਾਈਨਲ ਵਿੱਚ ਪਹੁੰਚ ਚੁੱਕੀਆਂ ਭਾਰਤ ਤੇ ਮਲੇਸ਼ੀਆ ਦੀਆਂ ਟੀਮਾਂ ਵਿਚਾਲੇ ਦਿਨ ਦਾ ਤੀਜਾ ਤੇ ਆਖ਼ਰੀ ਮੈਚ ਹੋਇਆ ਜਿਸ ਵਿੱਚ ਭਾਰਤ ਨੇ ਨਾਲ ਮਲੇਸ਼ੀਆ ਨੂੰ 4-2 ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ 👉ਪੰਜਾਬ ਦੀਆਂ ਲੱਖਾਂ ਔਰਤਾਂ ਦੇ ਖ਼ਾਤਿਆਂ ‘ਚ ਆਏ 3 ਹਜ਼ਾਰ ਤੇ 4500 ਰੁਪਏ

ਅੱਧੇ ਸਮੇਂ ਤੱਕ ਸਕੋਰ 1-1 ਨਾਲ ਬਰਬਾਰ ਸੀ। ਭਾਰਤ ਵੱਲੋਂ ਅੱਜ ਕਪਤਾਨ ਹਰਮਨਪ੍ਰੀਤ ਸਿੰਘ ਨੇ ਹੈਟ੍ਰਿਕ ਜੜਦਿਆਂ ਤਿੰਨ ਗੋਲ ਕੀਤੇ।ਹਰਮਨਪ੍ਰੀਤ ਸਿੰਘ ਨੇ ਦੋ ਗੋਲ ਪੈਨਲਟੀ ਕਾਰਨਰ ਉਪਰ ਜਦੋਂਕਿ ਤੀਜਾ ਗੋਲ ਪੈਨਲਟੀ ਸਟੋਰਕ ਉੱਪਰ ਕੀਤਾ। ਸੁਖਜੀਤ ਸਿੰਘ ਨੇ ਇੱਕ ਬਹੁਤ ਹੀ ਖੂਬਸੂਰਤ ਫੀਲਡ ਗੋਲ ਕੀਤਾ। ਉਧਰ ਹਰਮਨਪ੍ਰੀਤ ਸਿੰਘ ਦੇ ਟੂਰਨਾਮੈਂਟ ਵਿੱਚ ਕੁੱਲ ਅੱਠ ਗੋਲ ਹੋ ਗਏ ਅਤੇ ਉਹ ਟਾਪ ਸਕੋਰਰ ਚੱਲ ਰਿਹਾ ਹੈ। ਮਲੇਸ਼ੀਆ ਵੱਲੋਂ ਅਖੀਮਉੱਲਾ ਤੇ ਸ਼ੈਲੋ ਸਿਲਵੇਰੀਅਸ ਨੇ ਗੋਲ ਕੀਤੇ।ਦਿਨ ਦਾ ਦੂਜਾ ਮੈਚ ਜਾਪਾਨ ਤੇ ਚੀਨ ਵਿਚਾਲੇ 2-2 ਨਾਲ ਡਰਾਅ ਰਿਹਾ।ਇਹ ਮੈਚ ਬਹੁਤ ਰੋਮਾਂਚਕ ਅਤੇ ਉਤਰਾਅ-ਚੜ੍ਹਾਅ ਵਾਲਾ ਰਿਹਾ। ਚੀਨ ਨੇ ਜਿਆਂਲਾਗ ਦੇ ਗੋਲ ਨਾਲ ਪਹਿਲਾਂ ਗੋਲ ਕਰਕੇ ਲੀਡ ਲੈ ਲਈ ਜੋ ਤਿੰਨ ਕੁਆਰਟਰ ਤੱਕ ਕਾਇਮ ਰਹੀ।

ਇਹ ਵੀ ਪੜ੍ਹੋ 👉ਅਮਰੀਕਾ ‘ਚ ਭਾਰਤੀਆਂ ਵਿਰੁੱਧ ਵਧਦੀ ਬਿਆਨਬਾਜ਼ੀ ‘ਤੇ ਚਿੰਤਾ, H-1B ਵੀਜ਼ਾ ਧਾਰਕਾਂ ਨੂੰ ਲੈ ਕੇ ਇੰਡੀਆਸਪੋਰਾ ਦੀ ਚੇਤਾਵਨੀ

ਚੌਥੇ ਕੁਆਰਟਰ ਵਿੱਚ ਜਾਪਾਨ ਨੇ ਵਾਪਸੀ ਕਰਦਿਆਂ ਦੋ ਗੋਲ ਕਰਕੇ ਇੱਕ ਵਾਰ ਲੀਡ ਲੈ ਲਈ। ਇਹ ਗੋਲ ਰੇਕੀ ਫੁਜੀਸ਼ੀਮਾ ਤੇ ਯੁਮਾ ਨੁਗਾਈ ਨੇ ਕੀਤੇ। ਚੀਨ ਨੇ ਆਖ਼ਰੀ ਮਿੰਟ ਵਿੱਚ ਮੈਚ ਸਮਾਪਤੀ ਤੋਂ ਤਿੰਨ ਸਕਿੰਟ ਪਹਿਲਾਂ ਪੈਨਲਟੀ ਕਾਰਨਰ ਉੱਪਰ ਬੇਨਹਾਈ ਚੇਨ ਦੇ ਗੋਲ ਨਾਲ 2-2 ਦੀ ਬਰਾਬਰੀ ਕਰ ਲਈ। ਇਸ ਡਰਾਅ ਦੇ ਨਾਲ ਚੀਨ ਦੀ ਟੀਮ ਸੈਮੀ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ। ਦਿਨ ਦਾ ਪਹਿਲਾ ਮੈਚ ਦੱਖਣੀ ਕੋਰੀਆ ਤੇ ਬੰਗਲਾਦੇਸ਼ ਦੀਆਂ ਵਿਚਾਲੇ ਖੇਡਿਆ ਗਿਆ।ਦੱਖਣੀ ਕੋਰੀਆ ਨੇ 5-0 ਨਾਲ ਜਿੱਤ ਦਰਜ ਕਰਕੇ ਟੂਰਨਾਮੈਂਟ ਦੀ ਦੂਜੀ ਜਿੱਤ ਨਾਲ ਸੈਮੀ ਫਾਈਨਲ ਦੀ ਟਿਕਟ ਕਟਾਈ। ਅੱਧੇ ਸਮੇਂ ਤੱਕ ਜੇਤੂ ਟੀਮ 2-0 ਨਾਲ ਅੱਗੇ ਸੀ।ਬੰਗਲਾਦੇਸ਼ ਦੀ ਵੀ ਇਹ ਲਗਾਤਾਰ ਚੌਥੀ ਹਾਰ ਸੀ। ਇਸ ਹਾਰ ਦੇ ਨਾਲ ਬੰਗਲਾਦੇਸ਼ ਦੀ ਟੀਮ ਵੀ ਸੈਮੀ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ। ਦੱਖਣੀ ਕੋਰੀਆ ਵੱਲੋਂ ਅੱਜ ਡੇਨ ਸੁਨ ਨੇ ਤਿੰਨ ਅਤੇ ਜੁਨਸਿਓਂਗ ਜਿਓਂਗ ਨੇ ਦੋ ਗੋਲ ਕੀਤੇ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

Canada Study Visa ‘ਤੇ ਵੱਡੀ ਅਪਡੇਟ! 

Canada News : ਕੈਨੇਡਾ ਪੜ੍ਹਾਈ ਕਰਨ ਜਾਣ ਦਾ ਸੁਪਨਾ...

ਨਵੰਬਰ ਮਹੀਨੇ ਛੁੱਟੀਆਂ ਦੀ ਭਰਮਾਰ, ਲਗਾਤਾਰ ਦੋ ਦਿਨ ਰਹਿਣਗੇ ਬੰਦ!

Punjab Holidays: ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ...

ਪੰਜਾਬ ਦੀਆਂ ਲੱਖਾਂ ਔਰਤਾਂ ਦੇ ਖ਼ਾਤਿਆਂ ‘ਚ ਆਏ 3 ਹਜ਼ਾਰ ਤੇ 4500 ਰੁਪਏ

Punjab News :  ਪੰਜਾਬ ਦੀਆਂ ਮਾਵਾਂ ਅਤੇ ਧੀਆਂ ਲਈ ਅੱਜ...