ਅੱ/ਗ ਲਗਾ ਕੇ ਜਿੰਦਾਂ ਸਾੜਿਆ,ਦੋ ਮਹੀਨੇ ਦੇ ਇਲਾਜ਼ ਤੋਂ ਬਾਅਦ ਹੋਈ ਮੌ*ਤ
Chandigarh News : ਪਿਛਲੇ ਸਾਲ ਬਠਿੰਡਾ ਦੇ ਵਿਚ ਕਤਲ ਕੀਤੀ ਗਈ ਲੁਧਿਆਣਾ ਨਾਲ ਸਬੰਧਤ ਕੰਚਨ ਤਿਵਾੜੀ ਉਰਫ਼ ਕਮਲ ਭਾਬੀ ਦੇ ਹੋਏ ਕਤਲ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਸ਼ੋਸਲ ਮੀਡੀਆ ਇਨਫਲੂਐਂਸਰ ਦੇ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਨਜੀਤ ਕੌਰ ਨਾਂ ਦੀ ਇਸ ਚਰਚਿਤ ਲੜਕੀ ਨੂੰ ਕਰੀਬ ਦੋ ਮਹੀਨੇ ਪਹਿਲਾਂ ਕੁੱਝ ਅਗਿਆਤ ਨੌਜਵਾਨਾਂ ਨੇ ਅਗਵਾ ਕਰਕੇ ਉਸਦੇ ਉੱਪਰ ਤੇਲ ਸੁੱਟ ਕੇ ਅਗਾ ਲਗਾ ਦਿੱਤੀ ਸੀ। ਜਿਸਤੋਂ ਬਾਅਦ ਉਸਨੂੰ ਪਹਿਲਾਂ ਮੁਹਾਲੀ ਦੇ ਮੈਕਸ ਅਤੇ ਉਸਤੋਂ ਬਾਅਦ ਲੰਘੀ 9 ਅਗਸਤ ਨੂੰ ਚੰਡੀਗੜ੍ਹ ਪੀਜੀਆਈ ਰੈਫ਼ਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ 👉ਪੈਟਰੋਲ ਤੇ ਡੀਜ਼ਲ ਤੋਂ ਬਾਅਦ ਹੁਣ CNG ਦੀਆਂ ਕੀਮਤਾਂ ‘ਚ ਹੋਇਆ ਵਾਧਾ, ਅੱਜ ਤੋਂ ਲਾਗੂ
ਪ੍ਰੰਤੂ ਅੱਗ ਦੇ ਨਾਲ 80 ਫ਼ੀਸਦੀ ਤੋਂ ਵੱਧ ਝੁਲਸਣ ਕਾਰਨ ਉਸਨੂੰ ਬਚਾਇਆ ਨਹੀਂ ਜਾ ਸਕਿਆ ਤੇ ਬੀਤੇ ਕੱਲ ਉਸਦੀ ਜ਼ੇਰੇ-ਇਲਾਜ਼ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਨਜੀਤ ਕੌਰ ਨੂੰ ਲੰਘੀ 4 ਜੁਲਾਈ ਵਾਲੇ ਦਿਨ ਚੰਡੀਗੜ੍ਹ ਦੇ ਸੈਕਟਰ 34 ਵਿਚੋਂ ਅਗਵਾ ਕਰਕੇ ਮੋਰਿੰਡਾ ਵੱਲ ਲਿਜਾਇਆ ਗਿਆ ਸੀ, ਜਿੱਥੇ ਉਸਨੂੰ ਅੱਗ ਲਗਾ ਦਿੱਤੀ ਗਈ। ਇਸ ਸਬੰਧ ਵਿਚ ਚੰਡੀਗੜ੍ਹ ਦੇ ਥਾਣਾ ਸੈਕਟਰ 34 ਦੀ ਪੁਲਿਸ ਨੇ ਮ੍ਰਿਤਕ ਮਨਜੀਤ ਕੌਰ ਦੀ ਮਾਤਾ ਕਾਂਤਾ ਦੇਵੀ ਦੇ ਬਿਆਨਾਂ ਉੱਪਰ ਕੁੱਝ ਆਗਿਆਤ ਨੌਜਵਾਨਾਂ ਵਿਰੁਧ ਪਰਚਾ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਸ਼ੋਸਲ ਮੀਡੀਆ ਉੱਪਰ ਕਾਫ਼ੀ ਚਰਚਾ ਵਿਚ ਰਹਿਣ ਵਾਲੀ ਮਨਜੀਤ ਕੌਰ ਇੱਕ ਹੋਰ ਸ਼ੋਸ਼ਲ ਮੀਡੀਆ ਇਨਫਲੂਐਂਸਰ ਸੁੱਖ ਰਤੀਆ ਨਾਲ ਪੈਦਾ ਹੋਏ ਕੁੱਝ ਵਿਵਾਦਾਂ ਕਾਰਨ ਵੀ ਸੁਰਖੀਆ ਵਿਚ ਰਹੀ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




