ਘੋਰ ਕਲਯੁਗ; ਟੋਕਾ-ਟਕਾਈ ਤੋਂ ਦੁਖੀ ਨੂੰਹ ਨੇ ‘ਭਰਾ’ ਨਾਲ ਮਿਲਕੇ ਕੀਤਾ ਸੱਸ ਦਾ ਕ/ਤ/ਲ; ਮਹੀਨੇ ਬਾਅਦ ਭੇਤ ਖੁੱਲਿਆ

Date:

spot_img

Sangrur News : Sangrur ਜ਼ਿਲ੍ਹੇ ਦੇ ਕਸਬਾ ਚੀਮਾ ਵਿਚ ਕਰੀਬ ਇੱਕ ਮਹੀਨਾ ਪਹਿਲਾਂ ਇੱਕ ਬਜ਼ੁਰਗ ਔਰਤ ਬਲਜੀਤ ਕੌਰ ਦੀ ਹੋਈ ਮੌਤ ਦੇ ਮਾਮਲੇ ਦਾ ਭੇਤ ਖੋਲਦਿਆਂ ਪੁਲਿਸ ਨੇ ਉਸਦੀ ਨੂੰਹ ਤੇ ਉਸਦੇ ਭਰਾ ਸਮੇਤ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਢਲੀ ਜਾਂਚ ਦੌਰਾਨ ਕਲਯੁਗੀ ਨੂੰਹ ਨੇ ਪੁਲਿਸ ਕੋਲ ਪੁੱਛਗਿਛ ਦੌਰਾਨ ਮੰਨਿਆ ਹੈ ਕਿ, ‘‘ਉਸਦੀ ਸੱਸ ਉਸਨੂੰ ਕੰਮ ਲਈ ਟੋਕਦੀ ਰਹਿੰਦੀ ਸੀ, ਜਿਸ ਕਾਰਨ ਉਸਨੇ ਇਹ ਕਤਲ ਕੀਤਾ ਹੈ। ” ਪੁਲਿਸ ਅਧਿਕਾਰੀਆਂ ਮੁਤਾਬਕ ਜਸਵੀਰ ਕੌਰ (31 ਸਾਲ) ਨਾਂ ਦੀ ਇਸ ਨੂੰਹ ਨੇ ਆਪਣੀ ਸੱਸ ਨੂੰ ‘ਖ਼ਤਮ’ ਕਰਨ ਦੇ ਲਈ ਆਪਣੇ ਭਰਾ ਗੁਰਵਿੰਦਰ ਸਿੰਘ ਨਾਲ ਮਿਲਕੇ ਸਾਜਸ਼ ਰਚੀ, ਜਿਸਦੇ ਵਿਚ ਉਸਦੇ ਭਰਾ ਦਾ ਦੋਸਤ ਹਰਮਨਦੀਪ ਸਿੰਘ ਵੀ ਸ਼ਾਮਲ ਹੋਇਆ।

ਇਹ ਵੀ ਪੜ੍ਹੋ 👉ਕੰਚਨ ਤਿਵਾੜੀ ਉਰਫ਼ ਕਮਲ ਭਾਬੀ ਤੋਂ ਬਾਅਦ ਇੱਕ ਪੰਜਾਬੀ ਮਹਿਲਾ ਸ਼ੋਸਲ ਮੀਡੀਆ ਇਨਫਲੂਐਂਸਰ ਦਾ ਕ*ਤ*ਲ

ਇਸ ਸਾਜਸ਼ ਤਹਿਤ 24 ਜੁਲਾਈ ਨੂੰ ਜਦ ਘਰ ਵਿਚ ਸਿਰਫ਼ ਨੂੰਹ-ਸੱਸ ਸਨ, ਗੁਰਵਿੰਦਰ ਸਿੰਘ ਤੇ ਹਰਮਨਦੀਪ ਸਿੰਘ ਨਾਲ ਮੋਟਰਸਾਈਕਲ ਉੱਪਰ ਰਾਤ ਨੂੰ ਘਰ ਆਏ ਤੇ ਬਲਜੀਤ ਕੌਰ ਦਾ ਮੂੰਹ ਸਿਰਹਾਣੇ ਨਾਲ ਦਬਾ ਦਿੱਤਾ ਅਤੇ ਤੌਲੀਏ ਨਾਲ ਉਸਦਾ ਗਲਾ ਘੁੱਟ ਦਿੱਤਾ। ਮੁਲਜਮਾਂ ਨੇ ਇਸ ਕਤਲ ਨੂੰ ਲੁੱਟ-ਖੋਹ ਦੀ ਘਟਨਾ ਬਣਾਉਣ ਦਾ ਡਰਾਮਾ ਰਚਿਆ। ਜਿਸਤੋਂ ਬਾਅਦ ਘਰ ਸਮਾਨ ਇੱਧਰ-ਉਧਰ ਖਿਲਾਰ ਦਿੱਤਾ ਤੇ ਘਰ ਦੀ ਅਲਮਾਰੀ ਵਿਚ ਪਈ ਨਕਦੀ ਤੇ ਗਹਿਣੇ ਆਪਣੇ ਨਾਲ ਲੈ ਗਏ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਪ੍ਰੰਤੂ ਕਹਾਣੀ ਲੁੱਟਖੋਹ ਦੀ ਬਜਾਏ ਹੋਰ ਬਣਦੀ ਦਿਖਾਈ ਦਿੱਤੀ, ਜਿਸਦੇ ਚੱਲਦੇ ਜਦ ਤਕਨੀਤੀ ਤੇ ਹੋਰ ਪਹਿਲੂਆਂ ਦੀ ਮੱਦਦ ਨਾਲ ਨੂੰਹ ਜਸਵੀਰ ਕੌਰ ਤੋਂ ਸਖ਼ਤੀ ਨਾਲ ਪੁਛਗਿਛ ਕੀਤੀ ਤਾਂ ਉਹ ਪੁਲਿਸ ਅੱਗੇ ਸਭ ਕੁੱਝ ਮੰਨ ਗਈ। ਜਿਸਤੋਂ ਬਾਅਦ ਥਾਣਾ ਚੀਮਾ ਦੀ ਪੁਲਿਸ ਨੇ ਜਸਵੀਰ ਕੌਰ ਤੋਂ ਇਲਾਵਾ ਉਸਦੇ ਭਰਾ ਗੁਰਵਿੰਦਰ ਸਿੰਘ ਤੇ ਉਸਦੇ ਦੋਸਤ ਹਰਮਨਦੀਪ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ। ਇਸ ਘਟਨਾ ਦੀ ਪੂਰੇ ਇਲਾਕੇ ਵਿਚ ਚਰਚਾ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Bathinda Police ਨੇ ਥਾਣਿਆਂ ‘ਚ ਕਬਾੜ ਬਣ ਰਹੇ ਵਹੀਕਲਾਂ ਦੀ ਨਿਲਾਮੀ ਕਰਕੇ 55 ਲੱਖ ‘ਵੱਟੇ’

👉335 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 384 ਵਹੀਕਲ ਖੁੱਲੀ ਬੋਲੀ...

ਰਾਜਾ ਵੜਿੰਗ ਨੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

👉ਨਸ਼ਿਆਂ ਦੇ ਸੰਕਟ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਲਈ...