ਫੂਲਕਾ ਵੱਲੋਂ ਭਾਜਪਾ ਦੇ ਤਿੰਨ ਐਮਪੀਜ਼ ਦੇ ਬਾਈਕਾਟ ਦਾ ਸੱਦਾ, ਬਲਤੇਜ ਪੰਨੂੰ ਵੱਲੋਂ ਪੰਜਾਬ ਭਾਜਪਾ ਦੀ ਚੁੱਪੀ ‘ਤੇ ਸਵਾਲ!

Date:

spot_img

Punjab News: 1984 ਵਿੱਚ ਵਾਪਰੇ ਸਿੱਖ ਦੰਗਿਆਂ ਦੇ ਮੁੱਖ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਪਿਛਲੇ ਦਿਨੀ ਜੇਲ੍ਹ ਵਿੱਚ ਹੋਈ ਮੌਤ ਤੋਂ ਬਾਅਦ ਉਸਦੇ ਘਰ ਅਫਸੋਸ ਪ੍ਰਗਟ ਕਰਨ ਗਏ ਭਾਜਪਾ ਦੇ ਐਮਪੀਜ਼ ਨੂੰ ਲੈ ਕੇ ਸਿੱਖਾਂ ਵਿੱਚ ਲਗਾਤਾਰ ਰੋਸ਼ ਵੱਧਦਾ ਜਾ ਰਿਹਾ ਹੈ। ਪਹਿਲਾਂ ਜਿੱਥੇ ਇਸ ਮੁੱਦੇ ਨੂੰ ਆਮ ਆਦਮੀ ਪਾਰਟੀ ਵੱਲੋਂ ਚੁਕਿਆ ਗਿਆ ਸੀ, ਉੱਥੇ ਹੁਣ ਪਿਛਲੇ ਮਹੀਨਿਆਂ ਦੌਰਾਨ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਉਘੇ ਵਕੀਲ ਤੇ ਸਿੱਖ ਦੰਗਿਆਂ ਦੇ ਮੁਲਜਮਾਂ ਨੂੰ ਸਜਾਵਾਂ ਦਵਾਉਣ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਐਡਵੋਕੇਟ ਐਚ ਐਸ ਫੂਲਕਾ ਵੱਲੋਂ ਵੀ ਸਵਾਲ ਖੜੇ ਕੀਤੇ ਹਨ।

ਇਹ ਵੀ ਪੜ੍ਹੋ ਪੈਟਰੋਲ ਤੇ ਡੀਜ਼ਲ ਤੋਂ ਬਾਅਦ ਹੁਣ CNG ਦੀਆਂ ਕੀਮਤਾਂ ‘ਚ ਹੋਇਆ ਵਾਧਾ, ਅੱਜ ਤੋਂ ਲਾਗੂ

ਕੁਝ ਘੰਟੇ ਪਹਿਲਾਂ ਉਹਨਾਂ ਵੱਲੋਂ ਇੱਕ ਟਵੀਟ ਕਰਕੇ ਸੱਜਣ ਕੁਮਾਰ ਦੀ ਮੌਤ ‘ਤੇ ਉਹਨਾਂ ਦੇ ਘਰ ਅਫਸੋਸ ਪ੍ਰਗਟ ਕਰਨ ਗਏ ਦਿੱਲੀ ਦੇ ਤਿੰਨ ਭਾਜਪਾ ਐਮਪੀ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਆਪਣੇ ਟਵੀਟ ਵਿੱਚ ਉਹਨਾਂ ਐਮਪੀ ਕਮਲਜੀਤ ਸਹਿਰਾਵਤ, ਰਾਮਵੀਰ ਬਿਧੂੜੀ ਅਤੇ ਜੋਗਿੰਦਰ ਚੰਦੋਲੀਆ ਦਾ ਨਾਮ ਲਿਖ ਕੇ ਸੱਜਣ ਕੁਮਾਰ ਦੇ ਘਰ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਉਹ ਪੀੜਤ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਪਰੰਤੂ ਅਜਿਹਾ ਕਰਦੇ ਪ੍ਰੰਤੂ ਉਹਨਾਂ ਸਿੱਖਾਂ ਦੇ ਜਖਮਾਂ ‘ਤੇ ਲੂਣ ਛਿੜਕਿਆ ਹੈ।

ਇਹ ਵੀ ਪੜ੍ਹੋ Punjab ‘ਚ ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ਮੁੜ ਹੋਈਆਂ ਤੇਜ਼

ਜਿਸਦੇ ਚਲਦੇ ਇਹਨਾਂ ਤਿੰਨ ਐਮਪੀਜ਼ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਉਧਰ ਐਡਵੋਕੇਟ ਫੂਲਕਾ ਦੇ ਟਵੀਟ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਵੀ ਇੱਕ ਟਵੀਟ ਕੀਤਾ ਹੈ। ਜਿਸ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਭਾਜਪਾ ਦੇ ਆਗੂ ਫੂਲਕਾ ਜੀ ਤਾਂ ਮੰਨ ਗਏ ਹਨ ਪ੍ਰੰਤੂ ਪੰਜਾਬ ਭਾਜਪਾ ਦੇ ਆਗੂ ਚੁੱਪ ਹਨ। ਉਹਨਾਂ ਕਿਹਾ ਕਿ ਪੰਜਾਬ ਭਾਜਪਾ ਦਾ ਕਾਂਗਰਸੀ ਵਿੰਗ ਦਾ ਚੁੱਪ ਹੀ ਹੋਣਾ ਸੀ ਪਰੰਤੂ ਟਕਸਾਲੀ ਭਾਜਪਾਈ ਵੀ ਚੁੱਪ ਵੱਟੀ ਬੈਠੇ ਹਨ।

spot_img
spot_img

Share post:

Popular

More like this
Related

Bathinda Police ਨੇ ਥਾਣਿਆਂ ‘ਚ ਕਬਾੜ ਬਣ ਰਹੇ ਵਹੀਕਲਾਂ ਦੀ ਨਿਲਾਮੀ ਕਰਕੇ 55 ਲੱਖ ‘ਵੱਟੇ’

👉335 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 384 ਵਹੀਕਲ ਖੁੱਲੀ ਬੋਲੀ...

ਰਾਜਾ ਵੜਿੰਗ ਨੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

👉ਨਸ਼ਿਆਂ ਦੇ ਸੰਕਟ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਲਈ...