ਦਿਗਵਿਜੇ ਚੋਟਾਲਾ ਦੀ ਅਗਵਾਈ ਹੇਠ ਇੱਕ ਦਰਜ਼ਨ ਪਿੰਡਾਂ ਦਾ ਵਫ਼ਦ ਡੀਸੀ ਨੂੰ ਮਿਲਿਆ
ਬਠਿੰਡਾ, 24 ਜੁਲਾਈ: ਪਿਛਲੇ ਕਈ ਦਿਨਾਂ ਤੋਂ ਕਥਿਤ ਗੁੰਡਾ ਟੈਕਸ ਦੇ ਮੁੱਦੇ ਨੂੰ ਲੈ ਕੇ ਚਰਚਾ ਵਿਚ ਚੱਲੀ ਆ ਰਹੀ ਬਠਿੰਡਾ ਰਿਫ਼ਾਈਨਰੀ ’ਤੇ ਹੁਣ ਤਲਵੰਡੀ ਸਾਬੋ ਤੋਂ ਬਾਅਦ ਹਰਿਆਣਾ ਦੇ ਨਾਲ ਲੱਗਦੇ ਪਿੰਡਾਂ ਨੇ ਵੀ ਉਂੰਗਲ ਚੁੱਕੀ ਹੈ। ਜ਼ਿਲ੍ਹਾ ਸਿਰਸਾ ਵਿਚ ਪੈਂਦੇ ਰਿਫ਼ਾਈਨਰੀ ਨਾਲ ਲੱਗਦੇ ਇੰਨ੍ਹਾਂ 11 ਪਿੰਡਾਂ ਦੇ ਨੁਮਾਇੰਦਿਆਂ ਦਾ ਇੱਕ ਵਫ਼ਦ ਇਨੈਲੋ ਦੇ ਯੂਥ ਆਗੂ ਦਿਗਵਿਜੇ ਚੋਟਾਲਾ ਦੀ ਅਗਵਾਈ ਹੇਠ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਮਿਲਿਆ।
ਲੁਟੇਰਿਆਂ ਨੇ ਅੱਧੀ ਰਾਤ ਨੂੰ ਨਗਰ ਕੋਂਸਲ ਦੇ ਪ੍ਰਧਾਨ ਨੂੰ ਹਥਿਆਰਾਂ ਦੀ ਨੋਕ ’ਤੇ ਲੁੱਟਿਆ
ਇਸ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਤਲਵੰਡੀ ਸਾਬੋ ਦੀ ਵਿਧਾਇਕ ਪ੍ਰੋ ਬਲਜਿੰਦਰ ਕੌਰ ਦੇ ਨਾਲ ਵੀ ਮੀਟੰਗ ਕੀਤੀ ਗਈ, ਜਿੰਨ੍ਹਾਂ ਵੱਲੋਂ ਪਹਿਲਾਂ ਹੀ ਸੀਐਸਆਰ ਫੰਡ ਤੇ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇ ਮੁੱਦੇ ’ਤੇ ਰਿਫ਼ਾਈਨਰੀ ਨੂੰ ਕਟਿਹਰੇ ਵਿਚ ਖ਼ੜਾ ਕੀਤਾ ਹੋਇਆ ਹੈ। ਇਸ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਤੋਂ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਚੋਟਾਲਾ ਨੇ ਕਿਹਾ ਕਿ ‘‘ ਰਿਫ਼ਾਈਨਰੀ ਵਿਚੋਂ ਨਿਕਲਣ ਵਾਲੇ ਕੈਮੀਕਲ ਦੇ ਕਾਰਨ ਇੱਥੇ ਲੋਕਾਂ ਨੂੰ ਚਮੜੀ ਦੇ ਰੋਗ ਤੇ ਕੈਂਸਰ ਆਦਿ ਨੇ ਘੇਰਿਆ ਹੋਇਆ ਹੈ, ਪ੍ਰੰਤੂ ਮੈਡੀਕਲ ਸਹੂਲਤ ਨਾਂ ਮਾਤਰ ਹੈ। ’’
ਕਿਸਾਨ ਆਗੂਆਂ ਦਾ ਵਫ਼ਦ ਰਾਹੁਲ ਗਾਂਧੀ ਨੂੰ ਮਿਲਿਆ, ਕੀਤੀ ਸੰਸਦ ਵਿਚ ਮੁੱਦਾ ਚੁੱਕਣ ਦੀ ਮੰਗ
ਯੂਥ ਆਗੂ ਨੇ ਅੱਗੇ ਦਸਿਆ ਕਿ ਰਿਫ਼ਾਈਨਰੀ ਲੱਗਣ ਦੇ ਨਾਲ ਸਥਾਨਕ ਲੋਕਾਂ ਨੂੰ ਇੱਥੇ ਵਿਕਾਸ ਹੌਣ ਅਤੇ ਰੋਜ਼ਗਾਰ ਮਿਲਣ ਦੀ ਉਮੀਦ ਸੀ ਪ੍ਰੰਤੂ ਇਹ ਉਮੀਦ ਪੂਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਡੀਸੀ ਸਾਹਿਬ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਸਮਾਜ ਭਲਾਈ ਕੰਮਾਂ ਲਈ ਖ਼ਰਚੇ ਜਾਣ ਵਾਲੇ ਸੀਐਸਆਰ ਫ਼ੰਡਾਂ ਵਿਚੋਂ ਕੁੱਝ ਪੈਸਾ ਪਿੰਡਾਂ ਦੀ ਭਲਾਈ ਲਈ ਖ਼ਰਚਣ, ਮੈਡੀਕਲ ਸਹੂਲਤਾਂ ਉਪਲਬਧ ਕਰਵਾਉਣ ਤੇ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਹੈ। ਚੋਟਾਲਾ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਇੰਨ੍ਹਾਂ ਮੁੱਦਿਆਂ ਦਾ ਕੋਈ ਹੱਲ ਨਾ ਨਿਕਲਿਆ ਤਾਂ ਉਹ ਚੁੱਪ ਕਰਕੇ ਨਹੀਂ ਬੈਠਣਗੇ। ਉਧਰ ਡੀਸੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਜਲਦੀ ਹੀ ਰਿਫ਼ਾਈਨਰੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ। ਇਸਤੋਂ ਇਲਾਵਾ ਇਸ ਮੁੱਦੇ ਨੂੰ ਲੈ ਕੇ ਡੀਸੀ ਸਿਰਸਾ ਨਾਲ ਵੀ ਗੱਲਬਾਤ ਕੀਤੀ ਜਾਵੇਗੀ।