ਹਲਕਾ ਵਿਧਾਇਕ ਨੂੰ ਪਾਰਟੀ ਵਿਚੋਂ ਕੱਢਣ ਤੋਂ ਬਾਅਦ ਮੋੜ ‘ਚ ਟਿਕਟ ਦੇ ਦਾਅਵੇਦਾਰਾਂ ‘ਚ ਕਸ਼ਮਕਸ ਵਧੀ!

Date:

spot_img

Maur Mandi News: ਬਠਿੰਡਾ ਜ਼ਿਲ੍ਹੇ ਦੇ ਹਲਕਾ ਮੋੜ ਮੰਡੀ ਤੋਂ ਆਪ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਪਾਰਟੀ ਵਿਚੋਂ ਮੁਅੱਤਲ ਕਰਨ ਤੋਂ ਬਾਅਦ ਟਿਕਟ ਦੇ ਦਾਅਵੇਦਾਰਾਂ ਵਿਚਕਾਰ ‘ਖਿੱਚੋਤਾਣ’ ਵਧਣ ਲੱਗੀ ਹੈ। ਪਹਿਲਾਂ ਹੀ ਵਿਧਾਇਕ ਦੇ ਮੁਕਾਬਲੇ ਜਿੱਥੇ ਇੱਕ ਗੁੱਟ ‘ਬਰਾਬਰ’ ਕੰਮ ਕਰ ਰਿਹਾ ਸੀ, ਉਥੇ ਹੁਣ ਅੱਧੀ ਦਰਜ਼ਨ ਤੋਂ ਵੱਧ ਆਗੂ ‘ਟਿਕਟ’ ਦੀ ਦੋੜ ਨੂੰ ਲੈ ਕੇ ਪੂਰੇ ਸਰਗਰਮ ਦਿਖਾਈ ਦੇ ਰਹੇ ਹਨ। ਇਹੀਂ ਨਹੀਂ, ਉਨ੍ਹਾਂ ਵੱਲੋਂ ਵੱਡੀਆਂ ਵੱਡੀਆਂ ਮੀਟਿੰਗਾਂ ਤੇ ਵੱਡੇ ਇਕੱਠ ਕਰਕੇ ਆਪਣੇ ਹੱਕ ਵਿਚ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ। ਇਸੇ ਕੜੀ ਤਹਿਤ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਜੋਨ ਜੋਧਪੁਰ ਤੋਂ ਜੇਤੂ ਰਹੇ ਆਪ ਦੇ ਸੀਨੀਅਰ ਆਗੂ ਬੂਟਾ ਸਿੰਘ ਸੰਦੋਹਾ ਵੱਲੋਂ ਅੱਜ ਵੀਰਵਾਰ ਨੂੰ ਆਪਣੇ ਪਿੰਡ ਨਜਦੀਕ ਇੱਕ ਪੈਲੇਸ ਵਿਚ ਵੱਡਾ ਇਕੱਠ ਰੱਖਿਆ ਗਿਆ ਹੈ। ਵੱਡੀ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਇਕੱਠ ਉੱਪਰ ਟਿਕਟ ਦੇ ਇੱਕ ਹੋਰ ਦਾਅਵੇਦਾਰ ਤੇ ਹਲਕਾ ਸੰਗਠਨ ਇੰਚਾਰਜ਼ ਨੇ ਅਸਿੱਧੇ ਢੰਗ ਨਾਲ ਇਤਰਾਜ਼ ਜਤਾਇਆ ਹੈ।

ਇਹ ਵੀ ਪੜ੍ਹੋ 👉ਮੁਅੱਤਲ DIG Harcharan Singh Bhullar ਦੀਆਂ ਵਧੀਆਂ ਮੁਸ਼ਕਲਾਂ, 8 ਲੱਖ ਦੀ ਰਿਸ਼ਵਤ ਵਾਲੇ ਕੇਸ ’ਚ ਵੱਡਾ ਮੋੜ!

ਵਿਧਾਇਕ ਦੇ ਪਿੰਡ ਨਾਲ ਸਬੰਧਤ ਸੀਨੀਅਰ ਆਪ ਆਗੂ ਤੇ ਖੁਦ ਵੀ ਟਿਕਟ ਦੇ ਦਾਅਵੇਦਾਰ ਰਣਜੀਤ ਸਿੰਘ ਮਠਾੜੁ ਨੇ ਇਸ ਸਬੰਧ ਵਿਚ ਆਪਣੇ ਸੋੱਸ਼ਲ ਮੀਡੀਆ ਅਤੇ ਹੋਰਨਾਂ ਗਰੁੱਪਾਂ ਵਿਚ ਇੱਕ ਪੋਸਟ ਪਾ ਕੇ ਦਾਅਵਾ ਕੀਤਾ ਹੈ ਕਿ ਬੂਟਾ ਸਿੰਘ ਸੰਦੋਹਾ ਵੱਲੋਂ ਰੱਖਿਆ ਹੋਇਆ ਇਕੱਠ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ, ਇਹ ਨਿੱਜੀ ਪ੍ਰੋਗਰਾਮ ਹੈ। ਇਸ ਸਬੰਧ ਵਿਚ ਜਦ ਸ: ਮਠਾੜੁ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ,‘‘ ਕੋਈ ਵੀ ਆਗੂ ਨਿੱਜ਼ੀ ਤੌਰ ‘ਤੇ ਇਕੱਠ ਜਾਂ ਪ੍ਰੋਗਰਾਮ ਕਰਨ ਲਈ ਅਜ਼ਾਦ ਹੈ ਪ੍ਰੰਤੂ ਇਹ ਪਾਰਟੀ ਵੱਲੋਂ ਆਯੋਜਿਤ ਪ੍ਰੋਗਰਾਮ ਨਹੀਂ ਸੀ, ਜਿਸਦੇ ਚੱਲਦੇ ਉਨ੍ਹਾਂ ਵੱਲੋਂ ਇਹ ਪੋਸਟ ਪਾਈ ਗਈ ਹੈ।” ਦੂਜੇ ਪਾਸੇ ਬੂਟਾ ਸਿੰਘ ਸੰਦੋਹਾ ਨੇ ਇਸ ਪੋਸਟ ਉੱਪਰ ਇਤਰਾਜ਼ ਜਤਾਉਂਦਿਆਂ ਕਿਹਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਕੰਮ ਕਰ ਰਹੇ ਹਨ ਤੇ ਇਸ ਪੋਸਟ ਸਬੰਧੀ ਉਨ੍ਹਾਂ ਪਾਰਟੀ ਹਾਈਕਮਾਂਡ ਨੂੰ ਜਾਣੂ ਕਰਵਾ ਦਿੱਤਾ ਹੈ।

ਇਹ ਵੀ ਪੜ੍ਹੋ 👉Amarjit Chawla Case; ਪੰਜਾਬ ਸਰਕਾਰ ਵੱਲੋਂ SIT ਦਾ ਗਠਨ

ਗੌਰਤਲਬ ਹੈ ਕਿ ਇਸ ਹਲਕੇ ਵਿਚ ਆਪ ਦੇ ਅੱਧੀ ਦਰਜ਼ਨ ਤੋਂ ਵੱਧ ਟਿਕਟ ਦਾਅਵੇਦਾਰਾਂ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਜ਼ਦੀਕੀ ਮੰਨੇ ਜਾਂਦੇ ਯੂਥ ਆਗੂ ਰਾਜੂ ਢੱਡੇ, ਮੰਤਰੀ ਗੁਰਮੀਤ ਸਿੰਘ ਖੁੱਡੀਆ ਦੇ ਨਜ਼ਦੀਕੀ ਸਿੱਪੀ ਭਾਕਰ, ਬਠਿੰਡਾ ਸ਼ਹਿਰੀ ਹਲਕੇ ਨਾਲ ਸਬੰਧਤ ਚੇਅਰਮੈਨ ਨਵਦੀਪ ਸਿੰਘ ਜੀਦਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਸੰਦੋਹਾ, ਵੂਮੈਂਨ ਕਮਿਸ਼ਨ ਦੀ ਉੱਪ ਚੇਅਰਮੈਨ ਰੁਪਿੰਦਰ ਕੌਰ ਗਿੱਲ, ਹਲਕਾ ਸੰਗਠਨ ਇੰਚਾਰਜ਼ ਰਣਜੀਤ ਸਿੰਘ ਮਠਾੜੂ, ਯੂਥ ਆਗੂ ਹਿੰਮਤ ਸਿੰਘ ਕੁੱਤੀਵਾਲ ਆਦਿ ਪ੍ਰਮੁੱਖ ਤੌਰ ‘ਤੇ ਸ਼ਾਮਲ ਹਨ। ਹਾਲਾਂਕਿ ਇੰਨ੍ਹਾਂ ਦਾਅਵੇਦਾਰਾਂ ਦੇ ਵਿਚਕਾਰ ਮੋੜ ਹਲਕੇ ਤੋਂ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੇ ਵੀ ਚੋਣ ਲੜਣ ਦੀ ਚਰਚਾ ਆਮ ਸੁਣਾਈ ਦਿੰਦੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

10ਵੀਂ-12ਵੀਂ ਬੋਰਡ ਪ੍ਰੀਖਿਆ 2027 ਲਈ ਵੱਡੀ ਖ਼ਬਰ, ਸਰਕਾਰੀ ਸਕੂਲਾਂ ਲਈ ਵੀ ਸਖ਼ਤ ਹਦਾਇਤ

ਨਿਊਜ਼ ਡੈਸਕ: ਵਿਦਿਆਰਥੀਆਂ ਦੀ ਬੋਰਡ ਪ੍ਰੀਖਿਆ... ਪਰ ਇਸ ਵਾਰ...

AIRTEL ਨੰਬਰ ਦੀ ਵਰਤੋਂ ਕਰਨ ਵਾਲਿਆਂ ਲਈ ਅਹਿਮ ਖ਼ਬਰ

ਨਿਊਜ਼ ਡੈਸਕ: ਜੇਕਰ ਤੁਸੀਂ AIRTEL ਦਾ ਪੋਸਟਪੇਡ ਨੰਬਰ ਚਲਾ...

ਮੁਅੱਤਲ DIG Harcharan Singh Bhullar ਦੀਆਂ ਵਧੀਆਂ ਮੁਸ਼ਕਲਾਂ, 8 ਲੱਖ ਦੀ ਰਿਸ਼ਵਤ ਵਾਲੇ ਕੇਸ ’ਚ ਵੱਡਾ ਮੋੜ!

ਚੰਡੀਗੜ੍ਹ: ਪੰਜਾਬ ਦੇ ਮੁਅੱਤਲ DIG Harcharan Singh Bhullar ਦੀਆਂ...

ਕਿਤਾਬ ਪੜ੍ਹੋ ਤੇ ਹਰ ਘੰਟੇ ਕਮਾਓ 5 ਰੁਪਏ..!

ਨਿਊਜ਼ ਡੈਸਕ: ਜੇਕਰ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਸਿਰਫ਼...