Amarjit Chawla Case; ਪੰਜਾਬ ਸਰਕਾਰ ਵੱਲੋਂ SIT ਦਾ ਗਠਨ

Date:

spot_img

Chandigarh News: ਪਿਛਲੇ ਕਰੀਬ ਇੱਕ ਮਹੀਨੇ ਤੋਂ ਸਿੱਖ ਪੰਥ ਲਈ ਨਮੋਸ਼ੀ ਦਾ ਸਬੱਬ ਬਣੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਵਾਂ ਚ ਹੋਏ ਕਥਿਤ ਬਲਾਤਕਾਰ ਕਾਂਡ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਜਾਰੀ ਇੱਕ ਨੋਟੀਫਿਕੇਸ਼ਨ ਮੁਤਾਬਕ ਫਰੀਦਕੋਟ ਦੇ ਐਸਐਸਪੀ ਗੁਰਵੰਸ਼ ਸਿੰਘ ਬਰਾੜ ਨੂੰ ਇਸ ਟੀਮ ਦਾ ਮੁਖੀ ਲਗਾਇਆ ਗਿਆ ਹੈ ਜਦਕਿ ਵਿਜੀਲੈਂਸ ਬਿਊਰੋ ਮੋਹਾਲੀ ਵਿਖੇ ਤੈਨਾਤ ਐਸਐਸਪੀ ਸਿਮਰਨਜੀਤ ਸਿੰਘ ਅਤੇ ਡੀਐਸਪੀ ਡੇਰਾਬਸੀ ਕਰਨ ਸੰਧੂ ਨੂੰ ਇਸਦਾ ਮੈਂਬਰ ਨਾਮਜਦ ਕੀਤਾ ਗਿਆ ਹੈ। ਵਿਸ਼ੇਸ਼ ਜਾਂਚ ਟੀਮ ਨੂੰ ਜਲਦ ਤੋਂ ਜਲਦ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਜਿਕਰਯੋਗ ਹੈ ਕਿ ਇਸ ਮਾਮਲੇ ਦੇ ਵਿੱਚ ਲਗਾਤਾਰ ਪੰਜਾਬ ਦੀਆਂ ਪੰਥਕ ਧਿਰਾਂ ਵੱਲੋਂ ਵਿਸ਼ੇਸ਼ ਜਾਂ ਟੀਮ ਦੇ ਗਠਨ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਹੋ ਸਕੇ। ਗੌਰਤਲਬ ਹੈ ਕਿ ਬਹਿਰੀਨ ਤੋਂ ਆਈ ਇੱਕ ਬੀਬੀ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਵੱਲੋਂ ਕਥਿਤ ਤੌਰ ‘ਤੇ ਕਈ ਵਾਰ ਬਲਾਤਕਾਰ ਕੀਤਾ ਗਿਆ।

ਇਹ ਵੀ ਪੜ੍ਹੋ 👉ਦਿੱਗਜ ਅਦਾਕਾਰ Nana Patekar ਨਹੀਂ ਰਹੇ, 75 ਸਾਲ ਦੀ ਉਮਰ ’ਚ ਨਿਧਨ ਦਾ ਕੀ ਸੀ ਕਾਰਨ ?

ਪੀੜਤ ਬੀਬੀ ਦੇ ਦਾਅਵੇ ਮੁਤਾਬਕ ਉਹਨਾਂ ਇਹ ਮਾਮਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਮੇਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੀ ਧਿਆਨ ਵਿੱਚ ਲਿਆਂਦਾ ਗਿਆ। ਪ੍ਰੰਤੂ ਚਾਵਲਾ ਦੇ ਅੱਤਿਆਚਾਰ ਨਾ ਰੁਕਣ ਕਾਰਨ ਮਜਬੂਰਨ ਉਸਨੂੰ 21 ਅਗਸਤ 2026 ਨੂੰ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਉਸਦੇ ਵਿਰੁੱਧ ਪਰਚਾ ਦਰਜ ਕਰਾਉਣਾ ਪਿਆ। ਪਰਚਾ ਦਰਜ ਹੋਣ ਤੋਂ ਬਾਅਦ ਅਮਰਜੀਤ ਚਾਵਲਾ ਦੇ ਵਿਦੇਸ਼ ਭੱਜਣ ਦਾ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਪੁਲਿਸ ਦੀ ਟੀਮ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਕਈ ਅਧਿਕਾਰੀਆਂ ਨੂੰ ਬੁਲਾ ਕੇ ਪੁੱਛਗਿਛ ਕਰ ਚੁੱਕੀ ਹੈ। ਇੱਥੇ ਇਹ ਦੱਸਣਾ ਅਤੀ ਜਰੂਰੀ ਹੈ ਕਿ ਇਸ ਬੀਬੀ ਨੇ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਸੀ ਕਿ ਉਸ ਨੂੰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਇੱਕ ਵੱਡੀ ਪੰਥਕ ਤੇ ਸਿਆਸੀ ਹਸਤੀ ਵਿਰੁੱਧ ਬਿਆਨ ਦੇਣ ਲਈ ਇੱਥੇ ਟਿਕਟਾਂ ਦੇ ਕੇ ਭੇਜ ਕੇ ਬੁਲਾਇਆ ਸੀ।

ਇਹ ਵੀ ਪੜ੍ਹੋ 👉ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਨੈਟਵਰਕ ਵਿੱਚ ਸ਼ਾਮਲ ਇੱਕ ਨਾਬਾਲਗ ਸਣੇ ਅੱਠ ਵਿਅਕਤੀ ਕਾਬੂ; 15 ਪਿਸਤੌਲਾਂ ਬਰਾਮਦ

ਜਿਸ ਦੇ ਚਲਦੇ ਹੀ ਉਸਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਵਾਂ ਦੇ ਵਿੱਚ ਠਹਿਰਾਇਆ ਗਿਆ। ਪ੍ਰੰਤੂ ਇਸ ਦੌਰਾਨ ਅਮਰਜੀਤ ਚਾਵਲਾ ਦੀ ਨੀਤ ਵਿਗੜ ਗਈ ਅਤੇ ਉਸਨੇ ਉਸਦੇ ਨਾਲ ਇਹ ਨੀਚ ਹਰਕਤ ਕੀਤੀ। ਉਧਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਅਤੇ ਤਖਤ ਸਾਹਿਬ ਦੇ ਹੈਡ ਗ੍ਰੰਥੀ ਮਲਕੀਤ ਸਿੰਘ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਸੀ। ਹਾਲਾਂਕਿ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਵੀ ਇੱਕ ਚਾਰ ਮੈਂਬਰੀ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਜਿਸ ਦੇ ਵੱਲੋਂ ਦੋ ਦਿਨ ਪਹਿਲਾਂ ਮੁਢਲੀ ਜਾਂਚ ਰਿਪੋਰਟ ਜਾਰੀ ਵੀ ਕੀਤੀ ਜਾ ਚੁੱਕੀ ਹੈ। ਜਿਸ ਦੇ ਵਿੱਚ ਜਿੱਥੇ ਇਸ ਬੀਬੀ ਨੂੰ ਇਕ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦੀ ਗੱਲ ਕਬੂਲੀ ਗਈ, ਉੱਥੇ ਲਗਾਤਾਰ ਛੇ ਮਹੀਨੇ ਸਰਾਵਾਂ ਵਿੱਚ ਠਹਿਰਾਉਣ ਦੀ ਗੱਲ ਨੂੰ ਨਕਾਰਿਆ ਗਿਆ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮਾਂ ਵਿਰੁੱਧ ਵੀ ਕਾਰਵਾਈ ਕੀਤੀ ਗਈ, ਜਿਨਾਂ ਉੱਪਰ ਕਮੇਟੀ ਦੇ ਰਿਕਾਰਡ ਵਿੱਚ ਭੰਨਤੋੜ ਕਰਨ ਦੇ ਦੋਸ਼ ਲਾਏ ਗਏ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

AIRTEL ਨੰਬਰ ਦੀ ਵਰਤੋਂ ਕਰਨ ਵਾਲਿਆਂ ਲਈ ਅਹਿਮ ਖ਼ਬਰ

ਨਿਊਜ਼ ਡੈਸਕ: ਜੇਕਰ ਤੁਸੀਂ AIRTEL ਦਾ ਪੋਸਟਪੇਡ ਨੰਬਰ ਚਲਾ...

ਮੁਅੱਤਲ DIG Harcharan Singh Bhullar ਦੀਆਂ ਵਧੀਆਂ ਮੁਸ਼ਕਲਾਂ, 8 ਲੱਖ ਦੀ ਰਿਸ਼ਵਤ ਵਾਲੇ ਕੇਸ ’ਚ ਵੱਡਾ ਮੋੜ!

ਚੰਡੀਗੜ੍ਹ: ਪੰਜਾਬ ਦੇ ਮੁਅੱਤਲ DIG Harcharan Singh Bhullar ਦੀਆਂ...

ਕਿਤਾਬ ਪੜ੍ਹੋ ਤੇ ਹਰ ਘੰਟੇ ਕਮਾਓ 5 ਰੁਪਏ..!

ਨਿਊਜ਼ ਡੈਸਕ: ਜੇਕਰ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਸਿਰਫ਼...

ਦਿੱਗਜ ਅਦਾਕਾਰ Nana Patekar ਨਹੀਂ ਰਹੇ, 75 ਸਾਲ ਦੀ ਉਮਰ ’ਚ ਨਿਧਨ ਦਾ ਕੀ ਸੀ ਕਾਰਨ ?

ਮੁੰਬਈ: ਭਾਰਤੀ ਸਿਨੇਮਾ ਲਈ ਅੱਜ ਦਾ ਦਿਨ ਬੇਹੱਦ ਦੁਖਦਾਈ...