AIRTEL ਨੰਬਰ ਦੀ ਵਰਤੋਂ ਕਰਨ ਵਾਲਿਆਂ ਲਈ ਅਹਿਮ ਖ਼ਬਰ

Date:

spot_img

ਨਿਊਜ਼ ਡੈਸਕ: ਜੇਕਰ ਤੁਸੀਂ AIRTEL ਦਾ ਪੋਸਟਪੇਡ ਨੰਬਰ ਚਲਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ ਹੈ। ਤੁਹਾਡਾ ਹਰ ਮਹੀਨੇ ਆਉਣ ਵਾਲਾ ਮੋਬਾਈਲ ਬਿੱਲ ਹੁਣ ਪਹਿਲਾਂ ਨਾਲੋਂ 50 ਰੁਪਏ ਵੱਧ ਹੋਣ ਜਾ ਰਿਹਾ ਹੈ। ਪਰ ਇਸ ਵਾਰ ਕੀਮਤ ਵਧਾਉਣ ਦੇ ਨਾਲ ਕੰਪਨੀ ਨੇ ਇੱਕ ਅਜਿਹੀ ਸਹੂਲਤ ਵੀ ਜੋੜੀ ਹੈ, ਜਿਸ ਦਾ ਫ਼ਾਇਦਾ ਖ਼ਾਸ ਤੌਰ ‘ਤੇ ਵਿਦੇਸ਼ ਜਾਣ ਵਾਲੇ ਗਾਹਕਾਂ ਨੂੰ ਹੋ ਸਕਦਾ ਹੈ। ਆਓ ਦੱਸਦੇ ਹਾਂ ਪੂਰੀ ਖ਼ਬਰ… ਭਾਰਤੀ ਏਅਰਟੈੱਲ ਨੇ ਆਪਣੇ ਪੋਸਟਪੇਡ ਪਲਾਨਾਂ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਨਵੇਂ ਪੋਸਟਪੇਡ ਪਲਾਨ 8 ਅਕਤੂਬਰ 2026 ਤੋਂ ਲਾਗੂ ਹੋਣਗੇ। ਇਸ ਦਾ ਮਤਲਬ ਹੈ ਕਿ ਜਿਹੜੇ ਗਾਹਕ ਇਸ ਸਮੇਂ ਏਅਰਟੈੱਲ ਦੇ ਪੋਸਟਪੇਡ ਪਲਾਨ ਵਰਤ ਰਹੇ ਹਨ, ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਵਧੀ ਹੋਈ ਕੀਮਤ ਅਦਾ ਕਰਨੀ ਪਵੇਗੀ।

ਇਹ ਵੀ ਪੜ੍ਹੋ 👉Amarjit Chawla Case; ਪੰਜਾਬ ਸਰਕਾਰ ਵੱਲੋਂ SIT ਦਾ ਗਠਨ

ਏਅਰਟੈੱਲ ਦਾ ਕਹਿਣਾ ਹੈ ਕਿ ਕੀਮਤ ਵਧਾਉਣ ਦੇ ਨਾਲ ਨਵੇਂ ਪਲਾਨਾਂ ਵਿੱਚ ਕਈ ਵਾਧੂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਸਭ ਤੋਂ ਖ਼ਾਸ ਸਹੂਲਤ ਹੈ ਹਰ ਸਾਲ ਇੱਕ ਅੰਤਰਰਾਸ਼ਟਰੀ ਯਾਤਰਾ ਦੌਰਾਨ ਮੁਫ਼ਤ ਰੋਮਿੰਗ।ਕੰਪਨੀ ਮੁਤਾਬਕ ਇਸ ਮੁਫ਼ਤ ਅੰਤਰਰਾਸ਼ਟਰੀ ਰੋਮਿੰਗ ਸਹੂਲਤ ਦੀ ਕੀਮਤ ਲਗਭਗ 2 ਹਜ਼ਾਰ ਰੁਪਏ ਹੈ। ਮੁਫ਼ਤ ਅੰਤਰਰਾਸ਼ਟਰੀ ਰੋਮਿੰਗ ਪੈਕ ਵਿੱਚ 5 ਜੀਬੀ ਡਾਟਾ, 60 ਮਿੰਟ ਕਾਲਿੰਗ, 25 ਬਾਹਰ ਜਾਣ ਵਾਲੇ ਐੱਸਐੱਮਐੱਸ ਅਤੇ ਮੁਫ਼ਤ ਆਉਣ ਵਾਲੇ ਐੱਸਐੱਮਐੱਸ ਸ਼ਾਮਲ ਹੋਣਗੇ। ਇਸ ਪੈਕ ਦੀ ਮਿਆਦ 5 ਦਿਨਾਂ ਦੀ ਹੋਵੇਗੀ। ਯਾਨੀ ਜੇਕਰ ਤੁਸੀਂ ਸਾਲ ਵਿੱਚ ਇੱਕ ਵਾਰ ਵਿਦੇਸ਼ ਜਾਂਦੇ ਹੋ ਤਾਂ ਨਵੇਂ ਪਲਾਨ ਨਾਲ ਤੁਹਾਨੂੰ ਰੋਮਿੰਗ ਦੇ ਖਰਚੇ ਤੋਂ ਕਾਫ਼ੀ ਰਾਹਤ ਮਿਲ ਸਕਦੀ ਹੈ। ਇੰਨਾ ਹੀ ਨਹੀਂ, ਏਅਰਟੈੱਲ ਦੇ ਪਰਿਵਾਰਕ ਪੋਸਟਪੇਡ ਪਲਾਨ ਵਰਤਣ ਵਾਲੇ ਗਾਹਕਾਂ ਲਈ ਵੀ ਇਹ ਸਹੂਲਤ ਉਪਲਬਧ ਹੋਵੇਗੀ।

ਇਹ ਵੀ ਪੜ੍ਹੋ 👉ਦਿੱਗਜ ਅਦਾਕਾਰ Nana Patekar ਨਹੀਂ ਰਹੇ, 75 ਸਾਲ ਦੀ ਉਮਰ ’ਚ ਨਿਧਨ ਦਾ ਕੀ ਸੀ ਕਾਰਨ ?

ਪਰਿਵਾਰਕ ਪਲਾਨ ਵਿੱਚ ਹਰੇਕ ਮੈਂਬਰ ਇਸ ਮੁਫ਼ਤ ਅੰਤਰਰਾਸ਼ਟਰੀ ਰੋਮਿੰਗ ਸਹੂਲਤ ਦਾ ਲਾਭ ਲੈਣ ਦਾ ਹੱਕਦਾਰ ਹੋਵੇਗਾ। ਨਵੇਂ ਪੋਸਟਪੇਡ ਪਲਾਨ ਸਿਰਫ਼ ਰੋਮਿੰਗ ਤੱਕ ਹੀ ਸੀਮਤ ਨਹੀਂ ਹਨ।ਕੰਪਨੀ ਮੁਤਾਬਕ ਇਨ੍ਹਾਂ ਪਲਾਨਾਂ ਵਿੱਚ ਸਪੈਮ ਅਤੇ ਫਰਜ਼ੀ ਲਿੰਕਾਂ ਤੋਂ ਨੈੱਟਵਰਕ ਪੱਧਰ ‘ਤੇ ਸੁਰੱਖਿਆ ਵੀ ਸ਼ਾਮਲ ਕੀਤੀ ਗਈ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਮਨੋਰੰਜਨ ਅਤੇ ਵਿਸ਼ੇਸ਼ ਸਮਾਗਮਾਂ ਨਾਲ ਜੁੜੀਆਂ ਮੁਫ਼ਤ ਮੈਂਬਰਸ਼ਿਪਾਂ ਅਤੇ ਸਬਸਕ੍ਰਿਪਸ਼ਨਾਂ ਦਾ ਵੀ ਲਾਭ ਮਿਲੇਗਾ। ਸਭ ਤੋਂ ਅਹਿਮ ਗੱਲ ਇਹ ਹੈ ਕਿ ਮੌਜੂਦਾ ਪੋਸਟਪੇਡ ਗਾਹਕਾਂ ਨੂੰ ਵੀ ਇੱਕ ਮਹੀਨੇ ਦੇ ਅੰਦਰ ਨਵੇਂ ਅਤੇ ਮਹਿੰਗੇ ਪਲਾਨ ਵਿੱਚ ਤਬਦੀਲ ਕੀਤਾ ਜਾਵੇਗਾ।ਯਾਨੀ ਆਉਣ ਵਾਲੇ ਸਮੇਂ ਵਿੱਚ ਪੋਸਟਪੇਡ ਗਾਹਕਾਂ ਨੂੰ ਮੌਜੂਦਾ ਬਿੱਲ ਨਾਲੋਂ 50 ਰੁਪਏ ਵੱਧ ਦੇਣੇ ਪੈ ਸਕਦੇ ਹਨ।ਹਾਲਾਂਕਿ ਇਸ ਦੇ ਬਦਲੇ ਕੰਪਨੀ ਵੱਲੋਂ ਮੁਫ਼ਤ ਅੰਤਰਰਾਸ਼ਟਰੀ ਰੋਮਿੰਗ ਸਮੇਤ ਕਈ ਵਾਧੂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਤਾਂ ਜੇਕਰ ਤੁਸੀਂ ਏਅਰਟੈੱਲ ਦੇ ਪੋਸਟਪੇਡ ਗਾਹਕ ਹੋ ਜਾਂ ਅਕਸਰ ਵਿਦੇਸ਼ ਯਾਤਰਾ ਕਰਦੇ ਹੋ, ਤਾਂ 8 ਅਕਤੂਬਰ ਤੋਂ ਲਾਗੂ ਹੋਣ ਵਾਲੇ ਨਵੇਂ ਪਲਾਨਾਂ ਬਾਰੇ ਜਾਣਕਾਰੀ ਜ਼ਰੂਰ ਰੱਖੋ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਮੁਅੱਤਲ DIG Harcharan Singh Bhullar ਦੀਆਂ ਵਧੀਆਂ ਮੁਸ਼ਕਲਾਂ, 8 ਲੱਖ ਦੀ ਰਿਸ਼ਵਤ ਵਾਲੇ ਕੇਸ ’ਚ ਵੱਡਾ ਮੋੜ!

ਚੰਡੀਗੜ੍ਹ: ਪੰਜਾਬ ਦੇ ਮੁਅੱਤਲ DIG Harcharan Singh Bhullar ਦੀਆਂ...

ਕਿਤਾਬ ਪੜ੍ਹੋ ਤੇ ਹਰ ਘੰਟੇ ਕਮਾਓ 5 ਰੁਪਏ..!

ਨਿਊਜ਼ ਡੈਸਕ: ਜੇਕਰ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਸਿਰਫ਼...

Amarjit Chawla Case; ਪੰਜਾਬ ਸਰਕਾਰ ਵੱਲੋਂ SIT ਦਾ ਗਠਨ

Chandigarh News: ਪਿਛਲੇ ਕਰੀਬ ਇੱਕ ਮਹੀਨੇ ਤੋਂ ਸਿੱਖ ਪੰਥ...

ਦਿੱਗਜ ਅਦਾਕਾਰ Nana Patekar ਨਹੀਂ ਰਹੇ, 75 ਸਾਲ ਦੀ ਉਮਰ ’ਚ ਨਿਧਨ ਦਾ ਕੀ ਸੀ ਕਾਰਨ ?

ਮੁੰਬਈ: ਭਾਰਤੀ ਸਿਨੇਮਾ ਲਈ ਅੱਜ ਦਾ ਦਿਨ ਬੇਹੱਦ ਦੁਖਦਾਈ...