Bathinda News: ਪੰਜਾਬ ਭਰ ਵਿੱਚ ਤੀਸਰਾ ਸਥਾਨ ਹਾਸਲ ਕਰਨ ਵਾਲੀ ਵਾਲੀਬਾਲ ਟੀਮ ਨੂੰ ਅੱਜ ਜਥੇਦਾਰ ਦਾਦੂਵਾਲ ਵੱਲੋਂ ਕੀਤਾ ਗਿਆ ਸਨਮਾਨਿਤ 

Date:

spot_img

ਜਥੇਦਾਰ ਦਾਦੂਵਾਲ ਨੇ ਟੀਮ ਲਈ 12 ਖੇਡ ਕਿਟਾਂ ਅਤੇ 6 ਵਾਲੀਬਾਲ ਦੇਣ ਦਾ ਵੀ ਕੀਤਾ ਐਲਾਨ 

Bathinda News: ਪੰਜਾਬ ਪੱਧਰ ਦੇ ਵਾਲੀਬਾਲ ਮੁਕਾਬਲਿਆਂ ਵਿੱਚ ਤੀਸਰਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ ਅੱਜ ਜ਼ਿਲ੍ਹਾ ਬਠਿੰਡਾ ਦੇ ਪਿੰਡ ਜੋਗੇਵਾਲਾ ਵਿੱਚ ਕਰਵਾਏ ਗਏ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅਤੇ “ਐਂਬੈਸਡਰ ਫਾਰ ਪੀਸ” ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਸਰਟੀਫਿਕੇਟ, ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜਥੇਦਾਰ ਦਾਦੂਵਾਲ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾਰ ਨੇ ਮੀਡੀਆ ਨੂੰ ਦੱਸਿਆ ਕਿ ਬਠਿੰਡਾ ਦੇ ਪਿੰਡ ਗਾਟਵਾਲੀ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਅਤੇ ਵਾਲੀਬਾਲ ਕੋਚ ਬਲਜਿੰਦਰ ਸਿੰਘ ਨੇ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਸੀ। ਇਨ੍ਹਾਂ 6 ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਰੇ ਪੰਜਾਬ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ 👉Vigilance ਵੱਲੋਂ ਪਰਚਾ ਦਰਜ਼ ਕਰਨ ਤੋਂ ਬਾਅਦ ਗਧੇ ਦੇ ‘ਸਿੰਙ’ ਵਾਂਗ ਗਾਇਬ ਹੋਇਆ Bathinda ਦੇ CIA Staff ਦਾ ਥਾਣੇਦਾਰ!

ਕੋਚ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਅਤੇ 4 ਅਕਾਦਮੀਆਂ ਦੀਆਂ ਕੁੱਲ 27 ਟੀਮਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਵਿੱਚੋਂ ਇਸ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਬੱਚਿਆਂ ਦਾ ਹੌਸਲਾ ਵਧਾਉਣ ਲਈ ਜਥੇਦਾਰ ਦਾਦੂਵਾਲ ਨੇ ਆਪਣੇ “ਸੁਖ ਸੇਵਾ ਸਿਮਰਨ ਟਰੱਸਟ (ਰਜਿਸਟਰਡ)” ਵੱਲੋਂ 6 ਵਾਲੀਬਾਲ ਅਤੇ 12 ਖੇਡ ਕਿਟਾਂ ਦੇਣ ਦਾ ਐਲਾਨ ਕੀਤਾ। ਨਗਰ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਜਥੇਦਾਰ ਦਾਦੂਵਾਲ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਇਹ ਵੀ ਪੜ੍ਹੋ 👉Rupnagar News: ਪੰਜਾਬ ਦਾ ਓਬੀਸੀ ਸਮਾਜ ਇੱਕਜੁੱਟ ਹੋ ਜਾਓ, ਅਗਲੀ ਵਾਰ ਸਰਕਾਰ ਭਾਜਪਾ ਦੀ ਹੋਵੇਗੀ : ਨਾਇਬ ਸਿੰਘ ਸੈਣੀ

ਇਸ ਮੌਕੇ ‘ਤੇ ਨਗਰ ਜੋਗੇਵਾਲਾ ਦੇ ਗੁਰੂ ਘਰ ਦੇ ਗ੍ਰੰਥੀ ਗਿਆਨੀ ਕੁਲਦੀਪ ਸਿੰਘ, ਪ੍ਰਧਾਨ ਬਲਜੀਤ ਸਿੰਘ, ਜਗਦੇਵ ਸਿੰਘ (ਬਲਾਕ ਸਮਿਤੀ ਮੈਂਬਰ), ਨਿਰਮਲ ਸਿੰਘ ਮੱਲੜੀ, ਬਾਬਾ ਅਰਜਨ ਸਿੰਘ ਲਹਿਰੀ, ਗੁਰਦੀਪ ਸਿੰਘ (ਕਲੱਬ ਪ੍ਰਧਾਨ), ਦਲਜੀਤ ਸਿੰਘ (ਨੰਬਰਦਾਰ), ਗੁਰਸੇਵਕ ਸਿੰਘ (ਮੈਂਬਰ), ਅਮਰੀਕ ਸਿੰਘ (ਮੈਂਬਰ), ਸਤਪਾਲ ਸਿੰਘ (ਮੈਂਬਰ), ਸੁਰਿੰਦਰ ਸਿੰਘ (ਮੈਂਬਰ), ਰਾਜਿੰਦਰ ਸਿੰਘ (ਮੈਂਬਰ), ਅਮਰੀਕ ਸਿੰਘ (ਪੂਰਵ ਮੈਂਬਰ), ਕਰਤਾਰ ਸਿੰਘ (ਪੂਰਵ ਸਰਪੰਚ), ਜਗਮੇਲ ਸਿੰਘ (ਪੂਰਵ), ਨਾਇਬ ਸਿੰਘ (ਪੂਰਵ ਸਰਪੰਚ ਮੱਲੜੀ), ਅਧਿਆਪਕ ਬਲਜਿੰਦਰ ਸਿੰਘ (ਵਾਲੀਬਾਲ ਕੋਚ) ਅਤੇ ਉਨ੍ਹਾਂ ਦੀ ਧਰਮਪਤਨੀ ਅਧਿਆਪਿਕਾ ਸ਼ਮਿੰਦਰਜੀਤ ਕੌਰ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

CM Nayab Singh Saini ਨੇ ਮੁਨੀਮਪੁਰ ਵਿੱਚ ਕਿਸਾਨਾਂ ਨੂੰ ਪ੍ਰਦਾਨ ਕੀਤੇ ਪੁਸ਼ਪ ਰਤਨ ਅਤੇ ਪੁਸ਼ਪ ਸਨਮਾਨ ਪੁਰਸਕਾਰ

👉ਫਲੋਰਿਕਲਚਰ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਲਈ ਮੁੱਖ ਮੰਤਰੀ ਨੇ...

Haryana ਵਿੱਚ ਖੇਤਰੀ ਹਵਾਈ ਸੰਪਰਕ ਨੂੰ ਮਿਲੇਗੀ ਨਵੀਂ ਉਡਾਣ- ਮੁੱਖ ਮੰਤਰੀ

👉ਮੁੱਖ ਮੰਤਰੀ ਨੇ ਭਿਵਾਨੀ ਵਿੱਚ ਚੌਧਰੀ ਬੰਸੀ ਲਾਲ ਸਿਵਲ...