
Bathinda News: ਮੁੱਖ ਖੇਤੀਬਾੜੀ ਅਫ਼ਸਰ ਡਾ ਜਗਦੀਸ਼ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ ਬਲਜਿੰਦਰ ਸਿੰਘ ਖੇਤੀਬਾੜੀ ਅਫ਼ਸਰ ਬਲਾਕ ਬਠਿੰਡਾ ਦੀ ਅਗਵਾਈ ਹੇਠ ਦਫ਼ਤਰ ਜ਼ਿਲ੍ਹਾ ਸਿਖਲਾਈ ਅਫ਼ਸਰ ਦੇ ਸਹਿਯੋਗ ਨਾਲ ਪਿੰਡ ਸਿਵੀਆ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਵਿੱਚ ਡਾ ਪ੍ਰਭਜੋਤ ਕੌਰ ਖੇਤੀਬਾੜੀ ਸੂਚਨਾ ਅਫ਼ਸਰ ਨੇ ਕੈਂਪ ਵਿੱਚ ਪਹੁੰਚੇ ਕਿਸਾਨਾਂ ਦਾ ਸੁਆਗਤ ਕੀਤਾ। ਇਸ ਉਪਰੰਤ ਉਨ੍ਹਾਂ ਖੇਤੀ ਖਰਚੇ ਘਟਾਉਣ ਦੀ ਗੱਲ ਕਰਦੇ ਹੋਏ ਕਿਹਾ ਕਿ ਕਿਸਾਨ ਭਰਾ ਲੋੜ ਅਨੁਸਾਰ ਘਰੇਲੂ ਬੀਜ਼ ਜ਼ਰੂਰ ਸਾਂਭਣ।
ਇਹ ਵੀ ਪੜ੍ਹੋ ਸ਼ੰਭੂ ਤੇ ਖਨੌਰੀ ਬਾਰਡਰ ਖਾਲੀ ਹੋਣ ਤੋਂ ਬਾਅਦ ਹੁਣ ਹਰਿਆਣਾ ਵੱਲੋਂ ਵੀ ‘ਕੰਧਾਂ’ ਢਾਹੁਣੀਆਂ ਸ਼ੁਰੂ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਜ਼ਰੂਰ ਆਪਣਾਉਣੇ ਚਾਹੀਦੇ ਹਨ ਤਾ ਜੋ ਸਾਡੀ ਆਮਦਨ ਵਿੱਚ ਵਾਧਾ ਹੋ ਸਕੇ। ਭੂਮੀ ਰੱਖਿਆ ਵਿਭਾਗ ਤੋਂ ਉਚੇਚੇ ਤੌਰ ਤੇ ਪਹੁੰਚੇ ਮੈਡਮ ਰਾਜਵੀਰ ਕੌਰ ਉਪ ਨਿਰੀਖਕ ਨੇ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਡਾ ਹਰਜਸਪਾਲ ਟਰੇਨਿੰਗ ਅਫ਼ਸਰ (ਮੇਲ) ਨੇ ਕਣਕ ਦੀ ਫ਼ਸਲ ਵਿੱਚ ਕੀੜੇ ਮਕੌੜੇ ਅਤੇ ਬਿਮਾਰੀਆਂ ਬਾਰੇ ਦੱਸਦਿਆਂ ਕਿਹਾ ਕਿ ਕਿਸਾਨ ਭਰਾ ਕਿਸੇ ਵੀ ਕੀੜੇਮਾਰ ਜਾ ਉੱਲੀਨਾਸ਼ਕ ਦਵਾਈ ਦੀ ਮਿਕਦਾਰ ਹਮੇਸ਼ਾ ਪੀ ਏ ਯੂ ਦੀਆਂ ਸਿਫ਼ਾਰਸ਼ਾਂ ਅਨੁਸਾਰ ਅਤੇ ਦੱਸੇ ਗਏ ਆਰਥਿਕ ਕੰਗਾਰ ਪੱਧਰ ਅਨੁਸਾਰ ਹੀ ਕਰਨ ਤਾ ਜੋ ਬੇਲੋੜੀ ਜ਼ਹਿਰਾਂ ਦੀ ਵਰਤੋਂ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ Big News: ਪੰਜਾਬ ਪੁਲਿਸ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਅੱਜ ਲੈ ਕੇ ਆਵੇਗੀ ਪੰਜਾਬ
ਡਾ ਜਸਵਿੰਦਰ ਕੌਰ ਖੇਤੀਬਾੜੀ ਵਿਕਾਸ ਅਫਸਰ (ਟਰੇਨਿੰਗ) ਨੇ ਮੋਟੇ ਅਨਾਜਾਂ ਜਿਵੇਂ ਕੰਗਣੀਂ, ਕੋਧਰਾ, ਜਵਾਰ, ਬਾਜਰਾ, ਜੋਂ ਆਦਿ ਦੀ ਕਾਸ਼ਤ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਟੇ ਅਨਾਜ ਸਾਡੀ ਸਿਹਤ ਲਈ ਲਾਭਦਾਇਕ ਹੋਣ ਦੇ ਨਾਲ ਨਾਲ ਮੌਜੂਦਾ ਸਮੇਂ ਦੀ ਲੋੜ ਫ਼ਸਲੀ ਵਿਭਿੰਨਤਾ ਵਿੱਚ ਵੀ ਅਹਿਮ ਯੋਗਦਾਨ ਪਾ ਸਕਦੇ ਹਨ। ਇਸ ਮੌਕੇ ਡਾ ਮਨਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਲਾਕ ਬਠਿੰਡਾ, ਸੁਖਮੰਦਰ ਸਿੰਘ ਸੈਕਟਰੀ, ਸੁਰਿੰਦਰ ਸਿੰਘ ਬੇਲਦਾਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਸਿਵੀਆ ਦੇ ਕਿਸਾਨ ਮੌਜੂਦ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।




