ਕਿਤਾਬ ਪੜ੍ਹੋ ਤੇ ਹਰ ਘੰਟੇ ਕਮਾਓ 5 ਰੁਪਏ..!

Date:

spot_img

ਨਿਊਜ਼ ਡੈਸਕ: ਜੇਕਰ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਸਿਰਫ਼ ਕਿਤਾਬ ਪੜ੍ਹ ਕੇ ਪੈਸੇ ਕਮਾ ਸਕਦੇ ਹੋ, ਤਾਂ ਸ਼ਾਇਦ ਤੁਸੀਂ ਵੀ ਤੁਰੰਤ ਕਿਤਾਬ ਚੁੱਕ ਲਓਗੇ। ਪਰ ਜ਼ਰਾ ਸੋਚੋ… ਜੇ ਇਹ ਮੌਕਾ ਸਕੂਲ ਜਾਣ ਵਾਲੇ ਬੱਚਿਆਂ ਨੂੰ ਮਿਲੇ ਤਾਂ? ਜੀ ਹਾਂ! ਇੱਕ ਸਕੂਲ ਨੇ ਬੱਚਿਆਂ ਨੂੰ ਪੜ੍ਹਾਈ ਵੱਲ ਲਿਆਉਣ ਲਈ ਅਜਿਹਾ ਪ੍ਰਯੋਗ ਸ਼ੁਰੂ ਕੀਤਾ ਹੈ, ਜਿਸ ਦੀ ਚਰਚਾ ਹੁਣ ਕਾਫ਼ੀ ਹੋ ਰਹੀ ਹੈ। ਇੱਥੇ ਬੱਚਿਆਂ ਨੂੰ ਕੋਈ ਕੰਮ ਨਹੀਂ ਕਰਨਾ, ਕੋਈ ਵਾਧੂ ਮਿਹਨਤ ਨਹੀਂ ਕਰਨੀ… ਸਿਰਫ਼ ਆਪਣੀ ਪਸੰਦ ਦੀ ਕਿਤਾਬ ਪੜ੍ਹਨੀ ਹੈ ਅਤੇ ਹਰ ਘੰਟੇ ਦੇ ਬਦਲੇ ਮਿਲਣਗੇ 5 ਰੁਪਏ। ਰਾਜਕੋਟ ਦੇ ਵਰਧਮਾਨ ਨਗਰ ਸਥਿਤ ਆਰਬੀ ਸਕੂਲ ਵੱਲੋਂ ਇਹ ਪਹਿਲ ਕੀਤੀ ਗਈ ਹੈ। ਰਿਪੋਰਟ ਮੁਤਾਬਕ, ਤੀਜੀ ਤੋਂ ਦਸਵੀਂ ਜਮਾਤ ਤੱਕ ਦੇ ਲਗਭਗ 150 ਵਿਦਿਆਰਥੀਆਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ 👉ਦਿੱਗਜ ਅਦਾਕਾਰ Nana Patekar ਨਹੀਂ ਰਹੇ, 75 ਸਾਲ ਦੀ ਉਮਰ ’ਚ ਨਿਧਨ ਦਾ ਕੀ ਸੀ ਕਾਰਨ ?

ਨਿਯਮ ਬਿਲਕੁਲ ਸੌਖਾ ਹੈ। ਜੇ ਬੱਚਾ ਇੱਕ ਘੰਟਾ ਕਿਤਾਬ ਪੜ੍ਹਦਾ ਹੈ ਤਾਂ ਉਸ ਨੂੰ 5 ਰੁਪਏ ਪ੍ਰੋਤਸਾਹਨ ਰਾਸ਼ੀ ਮਿਲੇਗੀ।ਦੋ ਘੰਟੇ ਪੜ੍ਹਨ ‘ਤੇ 10 ਰੁਪਏ ਅਤੇ ਜਿੰਨਾ ਜ਼ਿਆਦਾ ਸਮਾਂ ਪੜ੍ਹੇਗਾ, ਉਸੇ ਹਿਸਾਬ ਨਾਲ ਰਕਮ ਵੀ ਵਧਦੀ ਜਾਵੇਗੀ। ਪਰ ਇੱਥੇ ਇੱਕ ਦਿਲਚਸਪ ਗੱਲ ਹੋਰ ਹੈ…ਬੱਚਿਆਂ ਨੂੰ ਕੋਈ ਖਾਸ ਕਿਤਾਬ ਪੜ੍ਹਨ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਉਹ ਆਪਣੀ ਪਸੰਦ ਦੀ ਕਿਤਾਬ ਚੁਣ ਸਕਦੇ ਹਨ ਅਤੇ ਆਪਣੀ ਸਹੂਲਤ ਮੁਤਾਬਕ ਪੜ੍ਹ ਸਕਦੇ ਹਨ। ਹੁਣ ਸਵਾਲ ਇਹ ਹੈ ਕਿ ਜੇ ਕੋਈ ਬੱਚਾ ਸਿਰਫ਼ ਕਾਗਜ਼ ‘ਤੇ ਲਿਖ ਦੇਵੇ ਕਿ ਉਸ ਨੇ ਦੋ ਘੰਟੇ ਕਿਤਾਬ ਪੜ੍ਹੀ ਹੈ, ਤਾਂ ਕੀ ਉਸ ਨੂੰ 10 ਰੁਪਏ ਮਿਲ ਜਾਣਗੇ? ਨਹੀਂ!

ਇਹ ਵੀ ਪੜ੍ਹੋ 👉DAV College Bathinda ਨੇ ‘ਖੇਤਰੀ ਯੁਵਕ ਅਤੇ ਲੋਕ ਮੇਲੇ’ ਵਿੱਚ ਓਵਰਆਲ ਦੂਜੀ ਟਰਾਫ਼ੀ ਜਿੱਤੀ

ਸਕੂਲ ਨੇ ਇਸ ਲਈ ਪੂਰਾ ਰਿਕਾਰਡ ਸਿਸਟਮ ਵੀ ਤਿਆਰ ਕੀਤਾ ਹੈ। ਵਿਦਿਆਰਥੀ ਨੂੰ ਆਪਣੇ ਚਾਰਟ ਵਿੱਚ ਕਿਤਾਬ ਦਾ ਨਾਮ, ਪੜ੍ਹਨ ਦੇ ਘੰਟੇ ਅਤੇ ਪੜ੍ਹੇ ਗਏ ਪੰਨਿਆਂ ਦੀ ਜਾਣਕਾਰੀ ਦਰਜ ਕਰਨੀ ਪਵੇਗੀ। ਇਸ ਰਿਕਾਰਡ ‘ਤੇ ਮਾਪਿਆਂ ਅਤੇ ਕਲਾਸ ਅਧਿਆਪਕ ਦੇ ਦਸਤਖ਼ਤ ਵੀ ਲਏ ਜਾਣਗੇ। ਇਸ ਤੋਂ ਬਾਅਦ ਅਸਲ ਪਰਖ ਹੋਵੇਗੀ। ਜਦੋਂ ਵਿਦਿਆਰਥੀ ਆਪਣਾ ਰਿਕਾਰਡ ਅਧਿਆਪਕ ਕੋਲ ਜਮ੍ਹਾਂ ਕਰਵਾਏਗਾ ਤਾਂ ਉਸ ਨੂੰ ਪੜ੍ਹੀ ਹੋਈ ਕਿਤਾਬ ਵੀ ਦਿਖਾਉਣੀ ਪਵੇਗੀ। ਅਧਿਆਪਕ ਕਿਤਾਬ ਨਾਲ ਸਬੰਧਤ ਸਵਾਲ ਪੁੱਛ ਸਕਦੇ ਹਨ। ਜੇ ਬੱਚਾ ਪੜ੍ਹੀ ਹੋਈ ਸਮੱਗਰੀ ਬਾਰੇ ਸਹੀ ਜਵਾਬ ਦੇ ਦਿੰਦਾ ਹੈ, ਤਾਂ ਹੀ ਰਿਕਾਰਡ ‘ਤੇ ਦਸਤਖ਼ਤ ਕੀਤੇ ਜਾਣਗੇ। ਅਤੇ ਮਹੀਨੇ ਦੇ ਅੰਤ ਵਿੱਚ ਬੱਚੇ ਨੂੰ ਉਸ ਦੇ ਪੜ੍ਹਨ ਦੇ ਘੰਟਿਆਂ ਦੇ ਹਿਸਾਬ ਨਾਲ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ। ਇਸ ਪਹਿਲ ਦਾ ਸਭ ਤੋਂ ਵੱਡਾ ਮਕਸਦ ਸਿਰਫ਼ ਬੱਚਿਆਂ ਨੂੰ ਕੁਝ ਰੁਪਏ ਦੇਣਾ ਨਹੀਂ ਹੈ। ਸਕੂਲ ਚਾਹੁੰਦਾ ਹੈ ਕਿ ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਅਤੇ ਲਗਾਤਾਰ ਸਕ੍ਰੀਨ ਦੇਖਣ ਦੀ ਥਾਂ ਕਿਤਾਬ ਆਵੇ। ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਕਿਤਾਬ ਪੜ੍ਹਨਾ ਬੋਰਿੰਗ ਲੱਗਦਾ ਸੀ। ਪਰ ਜਦੋਂ ਪੜ੍ਹਨ ਲਈ ਪ੍ਰੋਤਸਾਹਨ ਮਿਲਿਆ ਤਾਂ ਉਨ੍ਹਾਂ ਨੇ ਕਿਤਾਬਾਂ ਚੁੱਕਣੀਆਂ ਸ਼ੁਰੂ ਕੀਤੀਆਂ ਅਤੇ ਹੌਲੀ-ਹੌਲੀ ਪੜ੍ਹਨ ਵਿੱਚ ਦਿਲਚਸਪੀ ਵਧਣ ਲੱਗੀ। ਹੁਣ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਮੋਬਾਈਲ ‘ਤੇ ਸਮਾਂ ਬਿਤਾਉਣ ਦੀ ਬਜਾਏ ਕਿਤਾਬ ਪੜ੍ਹਨਾ ਵੀ ਦਿਲਚਸਪ ਹੋ ਸਕਦਾ ਹੈ। ਸਕੂਲ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਪੈਸਾ ਸਿਰਫ਼ ਸ਼ੁਰੂਆਤੀ ਪ੍ਰੇਰਣਾ ਹੈ। ਅਸਲ ਟੀਚਾ ਬੱਚਿਆਂ ਵਿੱਚ ਪੜ੍ਹਨ ਦੀ ਅਜਿਹੀ ਆਦਤ ਪੈਦਾ ਕਰਨਾ ਹੈ ਕਿ ਭਵਿੱਖ ਵਿੱਚ ਉਹ ਬਿਨਾਂ ਕਿਸੇ ਇਨਾਮ ਦੇ ਵੀ ਕਿਤਾਬ ਪੜ੍ਹਨਾ ਪਸੰਦ ਕਰਨ।

ਇਹ ਵੀ ਪੜ੍ਹੋ 👉ਮੋਦੀ ਦੀ ਸੀਬੀਆਈ ਨੇ ਵੀ ਸਾਡੀ ਸਰਕਾਰ ਦੀ ਇਮਾਨਦਾਰੀ ਨੂੰ ਦਿੱਤੀ ਕਲੀਨ ਚਿੱਟ- ਭਗਵੰਤ ਸਿੰਘ ਮਾਨ

ਹੁਣ ਜੇ ਗੱਲ ਕਰੀਏ ਸਕੂਲ ਦੇ ਖਰਚੇ ਦੀ… ਜੇਕਰ 150 ਬੱਚੇ ਰੋਜ਼ਾਨਾ 2 ਘੰਟੇ ਕਿਤਾਬ ਪੜ੍ਹਦੇ ਹਨ ਤਾਂ ਇੱਕ ਮਹੀਨੇ ਵਿੱਚ ਪ੍ਰੋਤਸਾਹਨ ਰਾਸ਼ੀ ਲਗਭਗ 45 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ। ਅਤੇ ਜੇ ਸਾਰੇ ਬੱਚੇ ਰੋਜ਼ਾਨਾ 3 ਘੰਟੇ ਪੜ੍ਹਨ ਤਾਂ ਇਹ ਰਕਮ ਲਗਭਗ 67 ਹਜ਼ਾਰ ਰੁਪਏ ਤੱਕ ਹੋ ਸਕਦੀ ਹੈ। ਯਾਨੀ ਸਕੂਲ ਵੱਲੋਂ ਕੁਝ ਹਜ਼ਾਰ ਰੁਪਏ ਖਰਚ ਕਰਕੇ ਇੱਕ ਵੱਡੀ ਆਦਤ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਅੱਜ ਬੱਚਾ 5 ਰੁਪਏ ਲਈ ਕਿਤਾਬ ਚੁੱਕ ਸਕਦਾ ਹੈ… ਪਰ ਸਕੂਲ ਦੀ ਉਮੀਦ ਹੈ ਕਿ ਕੱਲ੍ਹ ਉਹ ਕਿਤਾਬ ਪੈਸਿਆਂ ਲਈ ਨਹੀਂ, ਆਪਣੀ ਖੁਸ਼ੀ ਲਈ ਚੁੱਕੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

AIRTEL ਨੰਬਰ ਦੀ ਵਰਤੋਂ ਕਰਨ ਵਾਲਿਆਂ ਲਈ ਅਹਿਮ ਖ਼ਬਰ

ਨਿਊਜ਼ ਡੈਸਕ: ਜੇਕਰ ਤੁਸੀਂ AIRTEL ਦਾ ਪੋਸਟਪੇਡ ਨੰਬਰ ਚਲਾ...

ਮੁਅੱਤਲ DIG Harcharan Singh Bhullar ਦੀਆਂ ਵਧੀਆਂ ਮੁਸ਼ਕਲਾਂ, 8 ਲੱਖ ਦੀ ਰਿਸ਼ਵਤ ਵਾਲੇ ਕੇਸ ’ਚ ਵੱਡਾ ਮੋੜ!

ਚੰਡੀਗੜ੍ਹ: ਪੰਜਾਬ ਦੇ ਮੁਅੱਤਲ DIG Harcharan Singh Bhullar ਦੀਆਂ...

Amarjit Chawla Case; ਪੰਜਾਬ ਸਰਕਾਰ ਵੱਲੋਂ SIT ਦਾ ਗਠਨ

Chandigarh News: ਪਿਛਲੇ ਕਰੀਬ ਇੱਕ ਮਹੀਨੇ ਤੋਂ ਸਿੱਖ ਪੰਥ...

ਦਿੱਗਜ ਅਦਾਕਾਰ Nana Patekar ਨਹੀਂ ਰਹੇ, 75 ਸਾਲ ਦੀ ਉਮਰ ’ਚ ਨਿਧਨ ਦਾ ਕੀ ਸੀ ਕਾਰਨ ?

ਮੁੰਬਈ: ਭਾਰਤੀ ਸਿਨੇਮਾ ਲਈ ਅੱਜ ਦਾ ਦਿਨ ਬੇਹੱਦ ਦੁਖਦਾਈ...