190 Views
ਲੁਧਿਆਣਾ, 4 ਅਕਤੂਬਰ: ਇੱਕ ਪਾਸੇ ਜਿੱਥੈ ਪੂਰੇ ਹੀ ਪੰਜਾਬ ਦੇ ਵਿਚ ਲੁੱਟਖੋਹ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ, ਉਥੇ ਸੂਬੇ ਦੇ ਮਹਾਂਨਗਰ ਲੁਧਿਆਣਾ ਵਿਚ ਦਿਨ-ਦਿਹਾੜੇ ਵਾਪਰੀ ਇੱਕ ਲੁੱਟ ਦੀ ਘਟਨਾ ਨੇ ਪੁਲਿਸ ਦੇ ਪ੍ਰਬੰਧਾਂ ’ਤੇ ਸਵਾਲੀਆਂ ਨਿਸ਼ਾਨ ਲਗਾ ਦਿੱਤੇ ਹਨ। ਇੱਥੇ ਮੋਟਰਸਾਈਕਲ ਸਵਾਰ ਲੁਟੇਰੇ ਐਕਟਿਵਾ ’ਤੇ ਜਾ ਰਹੀ ਇੱਕ ਮਹਿਲਾ ਪੁਲਿਸ ਮੁਲਾਜਮ ਦਾ ਮੰਗਲਸੂਤਰ ਖੋਹ ਕੇ ਹੀ ਫ਼ਰਾਰ ਹੋ ਗਏ। ਇਸ ਅਚਾਨਕ ਵਾਪਰੀ ਘਟਨਾ ਕਾਰਨ ਮਹਿਲਾ ਮੁਲਾਜਮ ਦੀ ਸਕੂਟਰੀ ਸੰਤੁਲਤ ਖੋਹ ਲਿਆ ਤੇ ਡਿੱਗ ਪਈ। ਇਸ ਲੁੱਟਖੋਹ ਦੀ ਘਟਨਾਵਾਂ ਹੁਣ ਸੋਸਲ ਮੀਡੀਆ ’ਤੇ ਵੀ ਲਗਾਤਾਰ ਵਾਈਰਲ ਹੋ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਪਰਚਾ ਦਰਜ਼ ਕਰਕੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ। ਸੂਚਨਾ ਮੁਤਾਬਕ ਘਟਨਾ ਸਮੇਂ ਉਕਤ ਮਹਿਲਾ ਕਾਂਸਟੇਬਲ ਆਪਣੀ ਡਿਊਟੀ ਤੋਂ ਬਾਅਦ ਵਾਪਸ ਘਰ ਜਾ ਰਹੀ ਸੀ।
Share the post "…ਤੇ ਲੁਟੇਰਿਆਂ ਨੇ ਮਹਿਲਾ ਪੁਲਿਸ ਮੁਲਾਜਮ ਨੂੰ ਵੀ ਨਹੀਂ ਬਖਸਿਆ, ਮੰਗਲਸੂਤਰ ਖੋਹਿਆ"