ਬਠਿੰਡਾ ਸ਼ਹਿਰੀ ’ਚ ਅਕਾਲੀ ਦਲ ਵੱਲੋਂ ਤਿੰਨ ਸਰਕਲ ਜਥੇਦਾਰਾਂ ਦਾ ਐਲਾਨ

Date:

spot_img

ਬਠਿੰਡਾ, 26 ਫ਼ਰਵਰੀ: ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਥੇਬੰਦੀ ਨੂੰ ਮਜਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਵਲੋਂ ਤਿੰਨ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਬਠਿੰਡਾ ਸ਼ਹਿਰੀ ਹਲਕੇ ਦੇ ਇੰਚਾਰਜ਼ ਇਕਬਾਲ ਸਿੰਘ ਬਬਲੀ ਢਿੱਲੋਂ ਵਲੋਂ ਪਾਰਟੀ ਹਾਈਕਮਾਂਡ ਦੇ ਨਾਲ ਵਿਚਾਂਰ-ਵਿਟਾਂਦਰੇ ਤੋਂ ਬਾਅਦ ਹਰਮਨ ਪਾਲ ਸਿੰਘ ਨੂੰ ਸਰਕਲ ਨੰਬਰ 12, ਦਲਜੀਤ ਸਿੰਘ ਰੋਮਾਣਾ ਨੂੰ ਸਰਕਲ ਨੰਬਰ 8 ਅਤੇ ਨਰਿੰਦਰ ਪਾਲ ਸਿੰਘ ਨੂੰ ਸਰਕਲ ਨੰਬਰ 11 ਦਾ ਸਰਕਲ ਜਥੇਦਾਰ ਨਿਯੁਕਤ ਕੀਤਾ ਗਿਆ ਹੈ।

ਪੰਜਾਬ ’ਚ ਲੱਗੀ ਐਨ.ਓ.ਸੀ ਦੀ ਸ਼ਰਤ ਹਟਾਉਣ ਸਬੰਧੀ ਹੁਕਮ ਜਾਰੀ

ਨਵਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕ ਸਭਾ ਮੈੇਂਬਰ ਬੀਬਾ ਹਰਸਿਮਰਤ ਕੌਰ ਬਾਦਲ, ਜਿਲ੍ਹਾ ਪ੍ਰਧਾਨ ਬਲਕਾਰ ਬਰਾੜ ਸਿੰਘ ਅਤੇ ਹਲਕਾ ਇੰਚਾਰਜ ਇਕਬਾਲ ਸਿੰਘ ਬੱਬਲੀ ਢਿੱਲੋਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪਾਰਟੀ ਵੱਲੋਂ ਸੋਂਪੀ ਗਈ ਜਿੰਮੇਵਾਰੀ ਤਨਦੇਹੀ ਨਾਲ ਨਿਭਉਣਗੇ।

ਬਠਿੰਡਾ ਦੇ ਚਾਰ ਹੋਰ ‘ਆਪ’ ਆਗੂਆਂ ਨੂੰ ਪੰਜਾਬ ਸਰਕਾਰ ਵਿੱਚ ਮਿਲੀ ਨੁਮਾਇੰਗੀ

ਇਸ ਦੌਰਾਨ ਨਵਨਿਯੁਕਤ ਅਹੁਦੇਦਾਰਾਂ ਨੂੰ ਹਲਕਾ ਇੰਚਾਰਜ਼ ਬਬਲੀ ਢਿੱਲੋਂ ਤੋਂ ਇਲਾਵਾ ਸੀਨੀਅਰ ਆਗੂ ਚਮਕੌਰ ਸਿੰਘ ਮਾਨ, ਰਾਜਬਿੰਦਰ ਸਿੰਘ ਸਿੱਧੂ , ਨਿਰਮਲ ਸਿੰਘ ਸੰਧੂ, ਦਲਜੀਤ ਬਰਾੜ, ਰਾਜੂ ਪਰਿੰਦਾ, ਗੁਰਪ੍ਰੀਤ ਸੰਧੂ, ਡਾ ਓਮ ਪ੍ਰਕਾਸ਼ ਸ਼ਰਮਾ, ਭੁਪਿੰਦਰ ਸਿੰਘ ਧਾਲੀਵਾਲ, ਇਕਬਾਲ ਸਿੰਘ ਮਿਠੜੀ, ਸੁਨੀਲ ਫੌਜੀ, ਪ੍ਰੇਮ ਗਰਗ, ਪਰਮਪਾਲ ਸਿੰਘ, ਕਾਕਾ ਵਸੰਤ ਵਿਹਾਰ ,ਮੋਹਨਜੀਤ ਪੁਰੀ, ਜਗਦੀਪ ਸਿੰਘ ਗਹਿਰੀ ਅਤੇ ਜਿਲ਼ਾ ਪ੍ਰੈਸ ਸਕੱਤਰ ਰਤਨ ਸ਼ਰਮਾ ਮਲੂਕਾ ਤੇ ਸਮੁੱਚੀ ਜਥੇਬੰਦੀ ਨੇ ਵਧਾਈ ਦਿੱਤੀ ਹੈ।

 

spot_img
spot_img

Share post:

Popular

More like this
Related

Social Media influencer Mad Sandhu ਦਾ Amritsar ‘ਚ ਗੋ/ਲੀ/ਆਂ ਮਾਰ ਕੇ ਕ/ਤ/ਲ

Amritsar News: ਪੰਜਾਬ ਦੇ ਚਰਚਿਤ Social Media influencer Mad...

Haryana के सभी मंत्रियों और विधायकों से प्रधानमंत्री की मुलाकात ऐतिहासिक और प्रेरणादायकः मुख्यमंत्री नायब सैनी

👉मुख्यमंत्री नायब सिंह सैनी बोले- प्रधानमंत्री श्री नरेंद्र मोदी...