ਨਵੀਂ ਦਿੱਲੀ, 27 ਅਗਸਤ: ਲਗਾਤਾਰ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਤੋੜਣ ਵਿਚ ਜੁਟੀ ਭਾਰਤੀ ਜਨਤਾ ਪਾਰਟੀ ਵਿਚ ਇੱਕ ਹੋਰ ਸਾਬਕਾ ਮੁੱਖ ਮੰਤਰੀ ਨੇ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਝਾਰਖੰਡ ਦੇ ਸਾਬਕਾ ਮੁੱਖ ਚੰਪਈ ਸੋਰੇਨ ਬਾਰੇ ਪਤਾ ਚੱਲਿਆ ਹੈ ਕਿ ਉਹ 30 ਅਗਸਤ ਨੂੰ ਭਾਜਪਾ ਵਿਚ ਸਮੂਲੀਅਤ ਕਰਨਗੇ। ਝਾਰਖੰਡ ਮੁਕਤੀ ਮੋਰਚੇ ਦੇ ਪ੍ਰਮੁੱਖ ਹੇਮੰਤ ਸੋਰੇਨ ਦੇ ਜੇਲ੍ਹ ਵਿਚ ਜਾਣ ਤੋਂ ਬਾਅਦ ਕਰੀਬ 5 ਮਹੀਨਿਆਂ ਲਈ ਝਾਰਖੰਡ ਦੇ ਮੁੱਖ ਮੰਤਰੀ ਬਣੇ ਚੰਪਈ ਸੋਰੇਨ ਗੱਦੀਓ ਉਤਾਰਨ ਕਾਰਨ ਦੁਖੀ ਦੱਸੇ ਜਾ ਰਹੇ ਸਨ। ਬੀਤੀ ਦੇਰ ਸ਼ਾਮ ਸੋਰੋਨ ਵੱਲੋਂ ਆਸਾਮ ਦੇ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਦੀ ਹਾਜ਼ਰੀ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਹੋਈ,
ਕੈਨੇਡਾ ’ਚ ਵਾਪਰੇ ਇੱਕ ਭਿਆਨਕ ਸ.ੜਕੀ ਹਾ.ਦਸੇ ਵਿਚ ਪੰਜਾਬੀ ਨੌਜਵਾਨ ਦੀ ਹੋਈ ਮੌ+ਤ
ਜਿਸਦੇ ਵਿਚ ਭਾਜਪਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਸਾਰਾ ਕੁੱਝ ਤੈਅ ਕੀਤਾ ਗਿਆ ਹੈ। ਈਡੀ ਵੱਲੋਂ ਕੀਤੀ ਗ੍ਰਿਫਤਾਰੀ ਦੇ ਮਾਮਲੇ ਵਿਚ ਉੱਚ ਅਦਾਲਤ ਵੱਲੋਂ ਜਮਾਨਤ ਮਿਲਣ ਤੋਂ ਬਾਅਦ ਹੇਮੰਤ ਸੋਰੇਨ ਨੇ ਚੰਪਈ ਦਾ ਅਸਤੀਫ਼ਾ ਲੈ ਕੇ ਖੁਦ ਮੁੱਖ ਮੰਤਰੀ ਦੀ ਕੁਰਸੀ ਸੰਭਾਲ ਲਈ ਸੀ। ਵੱਡੀ ਗੱਲ ਇਹ ਹੈ ਕਿ ਆਗਾਮੀ ਨਵੰਬਰ-ਦਸੰਬਰ ਮਹੀਨੇ ਵਿਚ ਝਾਰਖੰਡ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿੱਥੇ ਭਾਜਪਾ ਜੇਐਮਐਮ ਨੂੰ ਗੱਦੀਓ ਉਤਾਰਨ ਦੇ ਲਈ ਯਤਨਸ਼ੀਲ ਹੈ, ਜੋਕਿ ਕਾਂਗਰਸ ਅਤੇ ਹੋਰਨਾਂ ਸਹਿਯੋਗੀ ਪਾਰਟੀਆਂ ਦੀ ਮੱਦਦ ਨਾਲ ਸਰਕਾਰ ਚਲਾ ਰਿਹਾ ਹੈ।