Punjab Police ਦੇ Ex DGP ਨਾਲ ਗੰਨਮੈਂਨ ਵਜੋਂ ਤੈਨਾਤ ASI ਦੀ ਗੋ*ਲੀਆਂ ਲੱਗਣ ਕਾਰਨ ਹੋਈ ਮੌ*ਤ !

Date:

spot_img

Mohali News: Punjab Police ਦੇ ਇੱਕ Ex DGP ਦੇ ਨਾਲ ਸੁਰੱਖਿਆ ਮੁਲਾਜਮ ਵਜੋਂ ਤੈਨਾਤ ਪੁਲਿਸ ਦੇ ਇੱਕ ਥਾਣੇਦਾਰ ਦੀ ਸ਼ੱਕੀ ਹਾਲਾਤ ਵਿਚ ਗੋਲੀਆਂ ਲੱਗਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਦਸਿਆ ਜਾ ਰਿਹਾ ਕਿ ਉਕਤ ਡੀਜੀਪੀ ਕੁੱਝ ਮਹੀਨੇ ਪਹਿਲਾਂ ਹੀ ਸੇਵਾਮੁਕਤ ਹੋਏ ਹਨ, ਜਿੰਨ੍ਹਾਂ ਦੇ ਨਾਲ ਮ੍ਰਿਤਕ ਏਐਸਆਈ ਓਕਾਂਰ ਸਿੰਘ (53 ਸਾਲ) ਪਿਛਲੇ ਇੱਕ ਸਾਲ ਤੋਂ ਤੈਨਾਤ ਸਨ। ਨਵਾਂਸ਼ਹਿਰ ਨਾਲ ਸਬੰਧਤ ਮ੍ਰਿਤਕ ਥਾਣੇਦਾਰ ਦੇ ਪੰਜ ਗੋਲੀਆਂ ਲੱਗੀਆਂ ਹਨ।

ਇਹ ਵੀ ਪੜ੍ਹੋ 👉ਵੱਡੀ ਘਟਨਾ; ਜਗਰਾਓ ‘ਚ ਲੁਟੇਰਿਆਂ ਨੇ Verka ਦੇ GM ਨੂੰ ਲੁੱਟਿਆ; ਪਹਿਲਾਂ ਕੀਤੀ ਭਾਰੀ ਕੁੱਟਮਾਰ

ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਥਾਣੇਦਾਰ ਕੋਲ ਮੌਜੂਦ ਕਾਰਬਾਨ ਰਾਈਫ਼ਲ ਅਚਾਨਕ ਹੇਠਾਂ ਡਿੱਗਣ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ਹੈ। ਹਾਲਾਂਕਿ ਪ੍ਰਵਾਰ ਨੇ ਉੱਚ ਪੱਧਰੀ ਜਾਂਚ ਵੀ ਮੰਗੀ ਹੈ। ਮੌਕੇ ‘ਤੇ ਪੁੱਜੇ ਪ੍ਰਵਾਰ ਮੁਤਾਬਕ ਮ੍ਰਿਤਕ ਓਕਾਂਰ ਸਿੰਘ ਬੀਤੇ ਕੱਲ ਹੀ ਡਿਊਟੀ ‘ਤੇ ਵਾਪਸ ਆਇਆ ਸੀ ਅਤੇ ਅੱਜ ਇਹ ਘਟਨਾ ਵਾਪਰ ਗਈ। ਇਹ ਘਟਨਾ ਚੰਡੀਗੜ੍ਹ ਦੇ ਬਿਲਕੁੱਲ ਨਾਲ ਲੱਗਦੇ ਮੋਹਾਲੀ ਦੇ 80 ਸੈਕਟਰ ਵਿਚ ਇੱਕ ਉੱਚ ਸੁਸਾਇਟੀ ਦੇ ਵਿਚ ਵਾਪਰੀ ਹੈ। ਫ਼ਿਲਹਾਲ ਪੁਲਿਸ ਵੱਲੋਂ ਉੱਚ ਪੱਧਰੀ ਜਾਂਚ ਜਾਰੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related