ਰਾਘਵ ਚੱਢਾ ਦੀ ਵੋਟ ਦਾ ਮਾਮਲਾ; ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦਾ ਦਾਅਵਾ, ਫ਼ਾਈਨਲ ਵੋਟਰ ਸੂਚੀ 12 ਅਕਤੂਬਰ ਨੂੰ ਹੋਵੇਗੀ ਪ੍ਰਕਾਸ਼ਤ

Date:

spot_img

👉13 ਅਗਸਤ ਨੂੰ ਪ੍ਰਕਾਸ਼ਤ ਡ੍ਰਾਫ਼ਟ ਰੋਲ ਤਰੁੱਟੀਆਂ ਦੂਰ ਕਰਨ ਲਈ
Chandigarh News: ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਰਾਜ ਸਭਾ ਮੈਂਬਰ ਬਣੇ ਰਾਘਵ ਚੱਢਾ ਵੱਲੋਂ ਭਾਜਪਾ ‘ਚ ਸਮੂਲੀਅਤ ਕਰਨ ਤੋਂ ਬਾਅਦ ਪੰਜਾਬ ‘ਚ ਹੋਈ ਵਿਸ਼ੇਸ ਗਹਿਰੀ ਸੁਧਾਈ (SIR) ਦੀ 13 ਅਗਸਤ ਨੂੰ ਪ੍ਰਕਾਸ਼ਿਤ ਹੋਈ ਡਰਾਫ਼ਟ ਵੋਟਰ ਸੂਚੀ ‘ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪੰਜਾਬ ਤੋਂ ਰਾਜ ਸਭਾ ਮੈਂਬਰ ਹੋਣ ਦੇ ਬਾਵਜੂਦ ਉਸਦੀ ਇਸ ਡਰਾਫਟ ਸੂਚੀ ਵਿਚ ਵੋਟ ਨਹੀਂ ਹੈ। ਚੱਢੇ ਦੇ ਵੱਲੋਂ ਆਪਣੇ ਐਕਸ ਅਕਾਉਂਟ ‘ਤੇ ਕੀਤੇ ਇਸ ਦਾਅਵੇ ਤੋਂ ਬਾਅਦ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਵੀ ਜਾਂਚ ਕੀਤੇ ਜਾਣ ਦੀ ਸੂਚਨਾ ਹੈ। ਦਫ਼ਤਰ ਦੇ ਸੂਤਰਾਂ ਮੁਤਾਬਕ 13 ਅਗਸਤ ਨੂੰ ਪ੍ਰਕਾਸ਼ਤ ਹੋਈ ਵੋਟਰ ਡਰਾਫ਼ਟ ਸੂਚੀ ਹੈ, ਨਾਂ ਕਿ ਫ਼ਾਈਨਲ।

ਇਹ ਵੀ ਪੜ੍ਹੋ 👉ਭਾਜਪਾ ਨੇ ਫ਼ੰਡ ਰੋਕ ਕੇ ਅਤੇ ਕੇਂਦਰੀ ਏਜੰਸੀਆਂ ਵਰਤ ਕੇ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਨਤਾ ਭਗਵੰਤ ਮਾਨ ਸਰਕਾਰ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ: ਬਲਤੇਜ ਪੰਨੂ

ਜਦਕਿ ਫ਼ਾਈਨਲ ਵੋਟਰ ਸੂਚੀ 12 ਅਕਤੂਬਰ, 2026 ਨੂੰ ਪ੍ਰਕਾਸ਼ਿਤ ਹੋਣ ਵਾਲੀ ਹੈ। ਇਸ ਸੂਚੀ ਵਿਚ ਆਪਣਾ ਨਾਮ ਪ੍ਰਕਾਸ਼ਤ ਕਰਵਾਉਣ ਲਈ ਅਧੂਰੇ ਦਸਤਾਵੇਜ਼ ਵਾਲੀਆਂ ਵੋਟਾਂ ਦੇ ਲਈ ਪੂਰੇ ਦਸਤਾਵੇਜ਼ ਮੰਗੇ ਜਾ ਰਹੇ ਹਨ ਤੇ ਹਰੇਕ ਨੂੰ ਆਪਣੇ ਇਤਰਾਜ਼ ਰੱਖਣ ਦਾ ਮੌਕਾ ਦਿੱਤਾ ਜਾ ਰਿਹਾ। ਵੋਟਰ ਸੂਚੀ ਅਮਲ ਨਾਲ ਜੁੜੇ ਸੂਤਰਾਂ ਦਾ ਦਾਅਵਾ ਹੈਕਿ ਇਸ ਕੰਮ ਦੇ ਲਈ ਬੀਐਲਓ ਨਿਯੁਕਤ ਕੀਤੇ ਗਏ ਹਨ, ਜਿੰਨ੍ਹਾਂ ਵੱਲੋਂ ਅਜਿਹੇ ਵੋਟਰਾਂ ਨਾਲ ਸੰਪਰਕ ਕਰਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਦਾਅਵਾ ਕੀਤਾ ਸੀ ਕਿ ਉਸਦੀ ਮੋਹਾਲੀ ਸਥਿਤ ਵੋਟ ਨੂੰ ਡਰਾਫ਼ਟ ਸੂਚੀ ਵਿਚ ‘ਸਿਫ਼ਟ’ ਵਾਲੇ ਕਾਲਮ ਵਿਚ ਰੱਖਿਆ ਹੋਇਆ।

ਇਹ ਵੀ ਪੜ੍ਹੋ 👉CM Bhagwant Singh Mann ਵੱਲੋਂ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੌਰਟੀਕਲਚਰ ਨਾਲਿਜ ਸੈਂਟਰ ਨੂੰ ਮਨਜ਼ੂਰੀ

ਇੱਥੈ ਇਹ ਜਿਕਰ ਕਰਨਾ ਜਰੂਰ ਬਣਦਾ ਹੈ ਕਿ ਮੂਲ ਰੂਪ ਵਿਚ ਦਿੱਲੀ ਦੇ ਵਾਸੀ ਰਾਘਵ ਚੱਢਾ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਵੋਟਰ ਬਣਾ ਕੇ ਰਾਜ਼ ਸਭਾ ਮੈਂਬਰ ਦੀ ਚੋਣ ਲੜਾਈ ਸੀ। ਹੁਣ ਉਸਦੀ ਦਿੱਲੀ ਦੇ ਵਿਚ ਵੀ ਵੋਟ ਨਹੀਂ ਹੈ ਤੇ ਮੋਹਾਲੀ ਵਿਚ ਸਿਫ਼ਟ ਵਾਲੇ ਕਾਲਮ ਵਿਚ ਦਰਜ਼ ਹੈ।ਜਿਸਦੇ ਚੱਲਦੇ ਉਸਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਨਾਮ ਨੂੰ “ਸ਼ਿਫਟ” ਵਜੋਂ ਵਰਗੀਕ੍ਰਿਤ ਕਰਨਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੁਆਰਾ ਰਾਜਨੀਤਿਕ ਬਦਲਾਖੋਰੀ ਦਾ ਮਾਮਲਾ ਸੀ।ਹਾਲਾਂਕਿ ਉਨ੍ਹਾਂ ਇਹ ਕਿਹਾ ਹੈ ਕਿ ਉਹ ਪਹਿਲਾਂ ਹੀ SIR ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਉਪਲਬਧ ਉਪਾਵਾਂ ਦਾ ਲਾਭ ਉਠਾ ਰਹੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਚੱਢਾ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਹੈ ਕਿ ਉਹ ਆਪਣੀ ਵੋਟਰ ਰਜਿਸਟ੍ਰੇਸ਼ਨ ਨੂੰ ਪੁਰਾਣੀ ਪ੍ਰਕਿਰਿਆ ਰਾਹੀਂ ਦਿੱਲੀ ਤਬਦੀਲ ਕਰਨ ਦੀ ਕੋਸ਼ਿਸ਼ ਕਰਨ ਵਿਚ ਲੱਗੇ ਹੋਏ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related