ਪੰਜਾਬ ਦੇ ਇਸ ਪਿੰਡ ‘ਚੋਂ ਲੰਘਣ ਵਾਲਿਆਂ ਤੋਂ ਗੁੰਡਾ ਟੈਕਸ ਵਸੂਲਣ ਦੇ ਮਾਮਲੇ ਵਿਚ ਪਰਚਾ ਦਰਜ਼

Date:

spot_img

ਪਟਿਆਲਾ, 18 ਜਨਵਰੀ: ਜ਼ਿਲ੍ਹੇ ਦੇ ਹਲਕਾ ਸਨੌਰ ਦੇ ਥਾਣਾ ਜੁਲਕਾ ਅਧੀਨ ਆਉਂਦੇ ਪਿੰਡ ਮਾੜੂ ਵਿਚ ਪੰਚਾਇਤ ਦੀ ਸਹਿਮਤੀ ਨਾਲ ਪਿੰਡ ਵਿਚੋਂ ਲੰਘਣ ਵਾਲਿਆਂ ਤੋਂ ਕਥਿਤ ਗੁੰਡਾ ਟੈਕਸ ਲੈਣ ਦੇ ਮਾਮਲੇ ਵਿਚ ਪੁਲਿਸ ਨੇ ਸਖ਼ਤੀ ਕਰਦਿਆਂ ਪਰਚਾ ਦਰਜ਼ ਕਰ ਲਿਆ ਹੈ। 200 ਰੁਪਏ ਦਾ ਟੈਕਸ ਲੈਣ ਦੇ ਮਾਮਲੇ ਦੀ ਇੱਕ ਵੀਡੀਓ ਵੀ ਸ਼ੋਸਲ ਮੀਡੀਆ ’ਤੇ ਲਗਾਤਾਰ ਵਾਈਰਲ ਹੋ ਰਹੀ ਸੀ, ਜੋਕਿ ਬੀਤੇ ਕੱਲ ਤੋਂ ਮੀਡੀਆ ਉਪਰ ਵੀ ਦਿਖ਼ਾਈ ਜਾ ਰਹੀ ਸੀ। ਜਿਸਤੋਂ ਬਾਅਦ ਪਟਿਆਲਾ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ  ਤਹਿਸੀਲ ’ਚ ਰਜਿਸਟਰੀ ਕਰਵਾਉਣ ਆਏ ਵਿਅਕਤੀ ਦੀ ਕਾਰ ਦਾ ਸ਼ੀਸਾ ਤੋੜ ਕੇ ਕੱਢੇ 10 ਲੱਖ

ਜ਼ਿਲ੍ਹਾ ਪੁਲਿਸ ਕਪਤਾਨ ਡਾ ਨਾਨਕ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਮੀਡੀਆ ਨੂੰ ਦਸਿਆ ਕਿ ‘‘ ਥਾਣਾ ਜੁਲਕਾ ਵਿਖੇ ਇਸ ਸਬੰਧੀ 5 ਨੰਬਰ ਮੁਕੱਦਮਾ ਦਰਜ਼ ਕੀਤਾ ਗਿਆ ਹੈ, ਜਿਸਦੇ ਵਿਚ ਮੁਲਜਮ ਬਲਜਿੰਦਰ ਸਿੰਘ, ਹਰਵਿੰਦਰ ਸਿੰਘ, ਹਰਮਨਪ੍ਰੀਤ ਸਿੰਘ ਸਹਿਤ ਕੁੱਝ ਅਗਿਆਤ ਵਿਅਕਤੀਆਂ ਵਿਰੁਧ ਧਾਰਾ 308(2)ਬੀਐਨਐਸ ਤਹਿਤ ਕੇਸ ਦਰਜ਼ ਕੀਤਾ ਗਿਆ। ’’ ਗੌਰਤਲਬ ਹੈ ਕਿ ਪਿੰਡ ਦੇ ਪੁਲ ਉਪਰ ਲੱਗੇ ਨਾਕੇ ਉਪਰ ਇਹ ਜਬਰੀ ਵਸੂਲੀ ਕੀਤੀ ਜਾ ਰਹੀ ਸੀ ਤੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਪਿੰਡ ਤੋਂ ਬਾਹਰਲੇ ਵਾਹਨਾਂ ਵੱਲੋਂ ਪਿੰਡ ਦੀਆਂ ਸੜਕਾਂ ਤੇ ਪੁਲ ਨੂੰ ਤੋੜਿਆ ਜਾ ਰਿਹਾ, ਜਿਸ ਕਾਰਨ ਇਹ ਪਰਚੀ ਲਗਾਈ ਗਈ ਹੈ। ਹਾਲਾਂਕਿ ਪਿੰਡ ਦੇ ਕੁੱਝ ਲੋਕਾਂ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

LEAVE A REPLY

Please enter your comment!
Please enter your name here

spot_img

Share post:

Popular

More like this
Related

ਜ਼ਿਲ੍ਹਾ ਬਠਿੰਡਾ ਨੂੰ ਹਰਿਆ ਭਰਿਆ ਬਣਾਉਣ ਲਈ ਲਗਾਏ ਜਾਣਗੇ 6.50 ਲੱਖ ਬੂਟੇ : ਡਿਪਟੀ ਕਮਿਸ਼ਨਰ

👉"ਵਿਸ਼ਵ ਵਾਤਾਵਰਣ ਦਿਵਸ" ਮੌਕੇ ਪਿੰਡ ਡੂੰਮਵਾਲੀ ਵਿਖੇ "ਨਾਨਕ ਬਗੀਚੀ"...