Punjab by election results: ਮਨਪ੍ਰੀਤ ਬਾਦਲ ਸਹਿਤ ਤਿੰਨ ਹਲਕਿਆਂ ’ਚ ਭਾਜਪਾ ਉਮੀਦਵਾਰਾਂ ਦੀ ਜਮਾਨਤ ਹੋਈ ਜਬਤ

0
36

ਬਰਨਾਲਾ ’ਚ ਕੇਵਲ ਸਿੰਘ ਢਿੱਲੋਂ ਪਾਰਟੀ ਦੀ ਇੱਜਤ ਬਚਾਉਣ ਵਿਚ ਰਿਹਾ ਸਫ਼ਲ
ਚੰਡੀਗੜ੍ਹ, 23 ਨਵੰਬਰ:Punjab by election results:ਪਿਛਲੇ ਦਿਨੀਂ ਪੰਜਾਬ ਦੇ ਵਿਚ ਚਾਰ ਵਿਧਾਨ ਸਭਾ ਹਲਕਿਆਂ ਲਈ ਹੋਈਆਂ ਉਪ ਚੋਣਾਂ ਦੇ ਅੱਜ ਸਾਹਮਣੇ ਆਏ ਨਤੀਜਿਆਂ ਦੇ ਵਿਚ ਭਾਜਪਾ ਨੂੰ ਕੋਈ ਸਫ਼ਲਤਾ ਨਹੀਂ ਮਿਲੀ ਹੈ। ਸਾਲ 2022 ਤੋਂ ਹੀ ਦੂਜੀਆਂ ਪਾਰਟੀਆਂ ਦੇ ਆਗੂਆਂ ਸਹਾਰੇ ਪੰਜਾਬ ਦੇ ਵਿਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਪਾਰਟੀ ਨੂੰ ਹੁਣ ਇੰਨ੍ਹਾਂ ਉਪ ਚੋਣਾਂ ਵਿਚ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ।

ਇਹ ਵੀ ਪੜ੍ਹੋ ‘‘ਹਮ ਤੋਂ ਡੁਬੇ ਸਨਮ,ਸਾਥ ਤੁਮੇ ਵੀ ਲੈ ਡੂੰਬੇਗੇਂ’’:ਅਕਾਲੀ ਦਲ ਦੀ ਗੈਰ-ਮੌਜੂਦਗੀ ਨੇ ਕੀਤਾ ਕਾਂਗਰਸ ਦਾ ਨੁਕਸਾਨ!

ਮੁੱਖ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਾਂ ਦੇ ਅੰਕੜਿਆਂ ਮੁਤਾਬਕ ਚਾਰ ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਬਰਨਾਲਾ ਵਿਚੋਂ ਕੋਈ ਵੀ ਭਾਜਪਾ ਉਮੀਦਵਾਰ ਦੂਜੇ ਨੰਬਰ ’ਤੇ ਨਹੀਂ ਆ ਸਕਿਆ ਹੈ, ਜਦੋਕਿ ਇਸ ਪੁਰਾਣਾ ਸਹਿਯੋਗੀ ਅਕਾਲੀ ਦਲ ਇਸ ਵਾਰ ਚੋਣ ਮੈਦਾਨ ਵਿਚੋਂ ਬਾਹਰ ਸੀ। ਹਾਲਾਂਕਿ ਬਰਨਾਲਾ ਵਿਚ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਤੀਜ਼ੇ ਨੰਬਰ ’ਤੇ ਰਹਿ ਕੇ ਵੀ ਆਪਣੀ ਜਮਾਨਤ ਬਚਾ ਲਈ ਹੈ ਪ੍ਰੰਤੂ ਗਿੱਦੜਬਾਹਾ ਤਂੋ ਸਾਬਕਾ ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ, ਚੱਬੇਵਾਲ ਤੋਂ ਸਾਬਕਾ ਮੰਤਰੀ ਸੋਹਣ ਸਿੰਘ ਠੰਢਲ ਅਤੇ

ਇਹ ਵੀ ਪੜ੍ਹੋ ਮਹਾਰਾਸ਼ਟਰ ਤੇ ਝਾਰਖੰਡ ਚੋਣਾਂ: ਮਹਾਰਾਸ਼ਟਰ ’ਚ ਐਨ.ਡੀ.ਏ ਅਤੇ ਝਾਰਖੰਡ ’ਚ ਜੇਐਮਐਮ+ਕਾਂਗਰਸ ਦੀ ਬਣੇਗੀ ਸਰਕਾਰ

ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਦੇ ਸਾਬਕਾ ਕੱਦਾਵਾਰ ਆਗੂ ਰਵੀਕਰਨ ਸਿੰਘ ਕਾਹਲੋ ਦੀ ਜਮਾਨਤ ਜਬਤ ਹੋ ਗਈ ਹੈ। ਅੰਕੜਿਆਂ ਮੁਤਾਬਕ ਕੁੱਲ ਪੋਲ ਹੋਈਆਂ ਵੋਟਾਂ ਵਿਚੋਂ ਜਮਾਨਤ ਬਚਾਉਣ ਲਈ ਛੇਵਾਂ ਹਿੱਸਾ ਵੋਟ ਲੈਣੀ ਜਰੂਰੀ ਹੁੰਦੀ ਹੈ ਪ੍ਰੰਤੂ ਉਕਤ ਤਿੰਨੋਂ ਉਮੀਦਵਾਰ ਇਸ ਵਿਚ ਸਫ਼ਲ ਨਹੀਂ ਹੋ ਸਕੇ। ਜੇਕਰ ਹਲਕੇ ਵਾਈਜ਼ ਭਾਜਪਾ ਨੂੰ ਮਿਲੀਆਂ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਬਰਨਾਲਾ ਵਿਚ ਕੇਵਲ ਸਿੰਘ ਢਿੱਲੋਂ 17,958 , ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ ਨੂੰ 12,227, ਚੱਬੇਵਾਲ ਤੋਂ ਸੋਹਣ ਸਿੰਘ ਠੰਢਲ ਨੂੰ 8592 ਅਤੇ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਕਾਹਲੋ ਨੂੰ ਸਿਰਫ਼ 6505 ਵੋਟਾਂ ਹੀ ਮਿਲੀਆਂ ਹਨ।

 

LEAVE A REPLY

Please enter your comment!
Please enter your name here