Canada News; ਬਠਿੰਡਾ ਜਿਲ੍ਹੇ ਦੇ ਪਿੰਡ ਜਲਾਲ ਨਾਲ ਸਬੰਧਤ ਕੈਨੇਡਾ ਦੇ ਸ਼ਹਿਰ ਸਰੀ ਦੇ ਇੱਕ ਨਾਮੀ ਵਪਾਰੀ ਦੀ ਉਸਦੇ ਦਫ਼ਤਰ ’ਚ ਵੀਰਵਾਰ ਦੁਪਿਹਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਰਟੀ ਤੇ ਲੇਬਰ ਕੰਟਰੈਕਟਰ ਸਤਵਿੰਦਰ ਸ਼ਰਮਾ ਦੀ ਮੌਤ ਦੇ ਪਿੱਛੇ ਹਾਲੇ ਤੱਕ ਕਾਰਨਾਂ ਦਾ ਖ਼ੁਲਾਸਾ ਨਹੀਂ ਹੋ ਸਕਿਆ। ਇਹ ਕੈਨੇਡਾ ’ਚ ਪਿਛਲੇ ਇੱਕ ਮਹੀਨੇ ਦੌਰਾਨ ਪੰਜਾਬੀ ਵਪਾਰੀ ਦੇ ਕਤਲ ਦੀ ਦੂਜੀ ਘਟਨਾ ਹੈ, ਇਸਤੋਂ ਪਹਿਲਾਂ ਵੀ ਇੱਕ ਸਿੱਖ ਵਪਾਰੀ ਦਾ ਕਤਲ ਹੋ ਗਿਆ ਸੀ।
ਇਹ ਵੀ ਪੜ੍ਹੋ Breaking News: Insta Queen ਕਮਲ ਭਾਬੀ ਦੀ ਮੌਤ ਦਾ ਮਾਮਲਾ ਸੁਲਝਿਆ ! ਦੋ ਨੌਜਵਾਨ ਕਾਬੂ, ਜਾਣੋਂ ਮੌਤ ਦੇ ਕਾਰਨ
ਇਸ ਕਤਲ ਦੀ ਵਾਰਦਾਤ ਦਾ ਪਤਾ ਲੱਗਦਿਆਂ ਹੀ ਸਰੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਸਰੀ ਦੇ ਬਿਲਕੁਲ ਨਾਲ ਲੱਗਦੇ ਐਬਟਸਫੋਰਡ ਕਸਬੇ ਵਿਚ ਰਹਿੰਦਾ ਸੀ। ਹਾਲੇ ਤੱਕ ਪੁਲਿਸ ਨੇ ਇਸ ਗੱਲ ਦਾ ਖ਼ੁਲਾਸਾ ਨਹੀਂ ਕੀਤਾ ਕਿ ਇਹ ਘਟਨਾ ਕਿਸੇ ਨਿੱਜੀ ਰੰਜਿਸ਼ ਕਾਰਨ ਵਾਪਰੀ ਹੈ ਜਾਂ ਫ਼ਿਰ ਫ਼ਿਰੌਤੀ ਦੇ ਮਾਮਲੇ ਨੂੰ ਲੈ ਕੇ। ਦਸਣਾ ਬਣਦਾ ਹੈ ਕਿ ਸਤਵਿੰਦਰ ਸ਼ਰਮਾ ਅੱਜ ਤੋਂ ਕਰੀਬ 30 ਸਾਲ ਪਹਿਲਾਂ ਆਪਣਾ ਜੱਦੀ ਪਿੰਡ ਜਲਾਲ ਛੱਡ ਕੇ ਕੈਨੇਡਾ ਚਲਾ ਗਿਆ ਸੀ ਤੇ ਹੁਣ ਉਸਦਾ ਸਾਰਾ ਪ੍ਰਵਾਰ ਕੈਨੇਡਾ ਦੇ ਵਿਚ ਹੀ ਸੈਟਲਡ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।