Breaking News: Insta Queen ਕਮਲ ਭਾਬੀ ਦੇ ਕ.ਤ+ਲ ਦਾ ਮਾਮਲਾ ਸੁਲਝਿਆ; ਦੋ ਨੌਜਵਾਨ ਕਾਬੂ, ਜਾਣੋਂ ਕਾਰਨ

0
2783

Bathinda News: ਪਿਛਲੇ ਕਈ ਸਾਲਾਂ ਤੋਂ ਸੋਸਲ ਮੀਡੀਆ ’ਤੇ ਦੋ-ਅਰਥੀ ਅਤੇ ਅਸ਼ਲੀਲ ਵੀਡੀਓ ਬਣਾ ਕੇ ਚਰਚਾ ਦਾ ਵਿਸ਼ਾ ਬਣੀ ਆ ਰਹੀ ਲੁਧਿਆਣਾ ਦੀ ‘ਇੰਸਟਾ ਕੁਇਨ’ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਦਾ ਮਾਮਲਾ ਬਠਿੰਡਾ ਪੁਲਿਸ ਵੱਲੋਂ 24 ਘੰਟਿਆਂ ਵਿਚ ਹੀ ਸੁਲਝਾ ਲੈਣ ਦੀ ਚਰਚਾ ਹੈ। ਇਸ ਸਬੰਧ ਵਿਚ ਪੁਲਿਸ ਕੁੱਝ ਘੰਟਿਆਂ ਬਾਅਦ ਅਧਿਕਾਰਤ ਤੌਰ ’ਤੇ ਵੱਡਾ ਖ਼ੁਲਾਸਾ ਕਰ ਸਕਦੀ ਹੈ।

ਇਹ ਵੀ ਪੜ੍ਹੋ ਵੱਡੀ ਖ਼ਬਰ; ਪੰਜਾਬ ਸਰਕਾਰ ਨੇ ਘਟੀਆ ਦਰਜੇ ਦੀ ‘ਸਲਾਈਨ’ ਸਪਲਾਈ ਕਰਨ ਵਾਲੀ ਕੰਪਨੀ ਕੈਪਟੈਬ ਬਾਇਓਟੈਕ ਕੀਤੀ ਬੈਨ

ਕੰਚਨ ਕੁਮਾਰੀ ਦੀ ਲਾਸ਼ 11 ਜੂਨ ਦੀ ਸ਼ਾਮ ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਦੇ ਨਜਦੀਕ ਇੱਕ ਪਾਰਕਿੰਗ ਵਿਚ ਖੜ੍ਹੀ ਉਸਦੀ ਆਪਣੀ ਗੱਡੀ ਵਿਚੋਂ ਹੀ ਮਿਲੀ ਸੀ। ਬੀਤੇ ਕੱਲ 12 ਜੂਨ ਨੂੰ ਉਸਦਾ ਬਠਿੰਡਾ ਦੇ ਰਾਮਬਾਗ ਵਿਚ ਪ੍ਰਵਾਰਕ ਮੈਂਬਰਾਂ ਦੀ ਹਾਜ਼ਰੀ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਪੰਜਾਬੀ ਖ਼ਬਰਸਾਰ ਵੈਬਸਾਈਟ ਨੂੰ ਮਿਲੀਆਂ ਸੂਚਨਾਵਾਂ ਮੁਤਾਬਕ ਉਕਤ ਵਿਵਾਦਤ ਔਰਤ ਦੇ ਕਤਲ ਪਿੱਛੇ ਦੋ ਨੌਜਵਾਨਾਂ ਜਸਪ੍ਰੀਤ ਸਿੰਘ ਮਹਿਰੋ ਅਤੇ ਨਿਮਰਨਜੀਤ ਸਿੰਘ ਹਰੀਕੇ ਪੱਤਣ ਨੂੰ ਬੀਤੀ ਦੇਰ ਰਾਤ ਹੀ ਪੁਲਿਸ ਹਿਰਾਸਤ ਵਿਚ ਲੈਣ ਦੀ ਸੂਚਨਾ ਹੈ।

ਇਹ ਵੀ ਪੜ੍ਹੋ ਅਹਿਮਦਾਬਾਦ ਜਹਾਜ਼ ਹਾਦਸਾ; 1 ਕਿਸਮਤ ਵਾਲਾ ਯਾਤਰੀ ‘ਜਿੰਦਾ’ ਮਿਲਿਆ, 210 ਯਾਤਰੀਆਂ ਦੀਆਂ ਲਾ+ਸ਼ਾਂ ਬਰਾਮਦ

ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਕਤਲ ਪਿੱਛੇ ਪ੍ਰਮੁੱਖ ਕਾਰਨ ਵੀ ਉਸ ਦੀਆਂ ਅਸ਼ਲੀਲ ਵੀਡੀਓਜ਼ ਹਨ, ਜਿੰਨ੍ਹਾਂ ਨੂੰ ਲੈ ਕੇ ਪਹਿਲਾਂ ਵੀ ਉਸਨੂੰ ਧਮਕੀਆਂ ਮਿਲ ਚੂੱਕੀਆਂ ਸਨ। ਸੂਤਰਾਂ ਮੁਤਾਬਕ ਕਥਿਤ ਕਾਤਲਾਂ ਵੱਲੋਂ ਕੰਚਨ ਕੁਮਾਰੀ ਨੂੰ ਸਪੱਸ਼ਟ ਕੀਤਾ ਗਿਆ ਸੀਕਿ ਉਹ ਆਪਣੀਆਂ ਫ਼ੇਸਬੁੱਕ ਤੇ ਹੋਰਨਾਂ ਸ਼ੋਸਲ ਮੀਡੀਆ ਅਕਾਉਂਟ ਦੇ ਉਪਰੋਂ ਗਲਤ ਤੌਰ ‘ਤੇ ਲਗਾਇਆ ‘ਕੌਰ’ ਸ਼ਬਦ ਹਟਾ ਦੇਵੇ ।

ਇਹ ਵੀ ਪੜ੍ਹੋ 2,000 ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ASI ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ

ਮੁਢਲੀ ਜਾਣਕਾਰੀ ਮੁਤਾਬਕ 9 ਜੂਨ ਨੂੰ ਉਹ ਆਪਣੀ ਗੱਡੀ ਦਾ ਕੰਮ ਕਰਵਾਉਣ ਲਈ ਬਠਿੰਡਾ ਆਈ ਸੀ, ਜਿੱਥੇ ਇਹ ਦੋਨੋਂ ਨੌਜਵਾਨ ਉਸਨੂੰ ਮਿਲੇ ਸਨ। ਸੂਤਰਾਂ ਮੁਤਾਬਕ ਗੱਡੀ ਦਾ ਕੰਮ ਹੋਣ ਤੋਂ ਬਾਅਦ ਉਸਨੇ ਆਪਣੇ ਕੀਤੇ ਵਾਅਦੇ ਮੁਤਾਬਕ ‘ਕੌਰ’ ਸਬਦ ਹਟਾਉਣ ਤੋਂ ਇੰਨਕਾਰ ਕਰ ਦਿੱਤਾ, ਜਿਸਦੇ ਚੱਲਦੇ ਇੱਕ ਨੌਜਵਾਨ ਨੇ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਗੱਡੀ ਨੂੰ ਆਦੇਸ਼ ਹਸਪਤਾਲ ਦੇ ਸਾਹਮਣੇ ਪਾਰਕ ਵਿਚ ਛੱਡ ਕੇ ਫ਼ਰਾਰ ਹੋ ਗਏ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here