Bathinda News: ਪਿਛਲੇ ਸਾਲ 23 ਮਈ 2025 ਨੂੰ ਸ਼ੱਕੀ ਹਾਲਾਤਾਂ ‘ਚ ਮ੍ਰਿਤਕ ਪਾਏ ਗਏ ਆਈਲੈਟਸ ਅਧਿਆਪਕ ਨਰਿੰਦਰਦੀਪ ਸਿੰਘ ਦੀ ਮੌਤ ਦੇ ਮਾਮਲੇ ਵਿਚ ਹੋਈ ਨਿਆਂਇਕ ਜਾਂਚ ਵਿਚ Bathinda CIA Staff ਦੇ ਚਾਰ ਮੁਲਾਜਮ ਫ਼ਸ ਗਏ ਹਨ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਡੂੰਘਾਈ ਨਾਲ ਕੀਤੀ ਪੜਤਾਲ ਵਿਚ ਇੰਨ੍ਹਾਂ ਮੁਲਾਜਮਾਂ ‘ਤੇ ਗੰਭੀਰ ਸਵਾਲ ਖੜੇ ਕੀਤੇ ਗਏ ਹਨ। ਰਿਪੋਰਟ ਵਿੱਚ ਇਹ ਸਿੱਟਾ ਕੱਢਿਆ ਗਿਆ ਹੈ ਕਿ ਪੁਲਿਸ ਅਧਿਕਾਰੀਆਂ ਨੇ ਨਰਿੰਦਰਦੀਪ ਸਿੰਘ ਨੂੰ ਗੈਰ-ਕਾਨੂੰਨੀ ਤੌਰ ‘ਤੇ ਹਿਰਾਸਤ ਵਿੱਚ ਲਿਆ ਅਤੇ ਤਸ਼ੱਦਦ ਕੀਤਾ। ਰਿਪੋਰਟ ਵਿੱਚ ਸਿਰ ਅਤੇ ਗੁਪਤ ਅੰਗ ਸਮੇਤ ਸੰਵੇਦਨਸ਼ੀਲ ਅੰਗਾਂ ਨੂੰ ਬਿਜਲੀ ਦੇ ਝਟਕੇ ਦੇਣ ਦਾ ਵੀ ਜ਼ਿਕਰ ਹੈ। ਨਿਆਂਇਕ ਰੀਪੋਰਟ ਮੁਤਾਬਕ ਨਰਿੰਦਰਦੀਪ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਅਤੇ ਗਵਾਹਾਂ ਦੇ ਬਿਆਨ ਦਰਸਾਉਂਦੇ ਹਨ ਕਿ ਮੌਤ ਤੋਂ ਪਹਿਲਾਂ ਉਸਨੂੰ ਪੁਲਿਸ ਹਿਰਾਸਤ ਵਿੱਚ ਤਸੀਹੇ ਦਿੱਤੇ ਗਏ ਸਨ।
ਇਹ ਵੀ ਪੜ੍ਹੋ Bathinda ‘ਚ ਨੂੰਹ ਦੇ ਕਥਿਤ ਨਜਾਇਜ਼ ਸਬੰਧਾਂ ਤੋਂ ਦੁਖੀ ਸਹੁਰੇ ਨੇ ਕੀਤੀ ਆਤਮਹੱਤਿਆ;ਪਤੀ ਨੂੰ ਲੋਕਾਂ ਨੇ ਬਚਾਇਆ
ਜਦਕਿ ਪੁਲਿਸ ਨੇ ਇਸ ਮਾਮਲੇ ਨੂੰ ਇੱਕ ਹਾਦਸਾ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸਤੋਂ ਇਲਾਵਾ ਬਾਅਦ ਵਿਚ ਤਿਆਰ ਹੋਈ ਮੈਡੀਕਲ ਰੀਪੋਰਟ ਵਿਚ ਨਸ਼ੇ ਦਾ ਵੀ ਜਿਕਰ ਕੀਤਾ ਗਿਆ ਸੀ। ਉਕਤ ਨੌਜਵਾਨ ਦੀ ਮੌਤ ਦਾ ਪਰਦਾਫ਼ਾਸ ਉਸਦੇ ਇੱਕ ਦੋਸਤ ਗਗਨਦੀਪ ਸਿੰਘ ਨੇ 24 ਮਈ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਕੇ ਕੀਤਾ ਸੀ, ਜਿਸਦੇ ਵਿਚ ਉਸਨੇ ਖੁਲਾਸਾ ਕੀਤਾ ਸੀ ਕਿ ਪੁਲਿਸ ਨੇ ਦੋਨਾਂ ਨੂੰ ਫ਼ਿਰੋਜਪੁਰ ਤੋਂ ਵਾਪਸ ਆਉਣ ਸਮੇਂ ਡੱਬਵਾਲੀ ਪੁਲ ‘ਤੇ ਹਿਰਾਸਤ ਵਿਚ ਲਿਆ ਸੀ। ਜਿਸਤੋਂ ਬਾਅਦ ਸੀਆਈਏ-2 ਵਿਚ ਲਿਜਾ ਕੇ ਭਾਰੀ ਤਸਦੱਦ ਕੀਤਾ ਗਿਆ। ਇਸ ਨੌਜਵਾਨ ਦੀ ਮੌਤ ਨੂੰ ਲੈ ਕੇ ਲੰਮਾ ਸੰਘਰਸ਼ ਵੀ ਚੱਲਿਆ ਸੀ ਪ੍ਰੰਤੂ ਕੋਈ ਸਿੱਟਾ ਨਹੀਂ ਨਿਕਲ ਸਕਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




