Bathinda News: ਬਠਿੰਡਾ ਜਿਲ੍ਹੇ ਦੇ ਪਿੰਡ ਸਿਵੀਆ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਵੱਲੋਂ ਆਪਣੇ ਪਰਿਵਾਰਕ ਝਗੜੇ ਦੇ ਚੱਲਦੇ ਜ਼ਹਿਰੀਲੀ ਸਪਰੇਅ ਪੀ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਉਸਦੇ ਪੁੱਤ ਨੂੰ ਲੋਕਾਂ ਨੇ ਬਚਾਅ ਲਿਆ, ਜੋਕਿ ਰੇਲਵੇ ਲਾਈਨ ਉੱਪਰ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨਾਜ਼ਰ ਸਿੰਘ (65 ਸਾਲ) ਦੇ ਦੋ ਪੁੱਤਰ ਹਨ, ਅੰਗਰੇਜ਼ ਸਿੰਘ ਅਤੇ ਬੂਟਾ ਸਿੰਘ। ਅੰਗਰੇਜ਼ ਸਿੰਘ ਵਿਆਹਿਆ ਹੋਇਆ ਸੀ ਪ੍ਰੰਤੂ ਚਾਰ ਸਾਲ ਪਹਿਲਾਂ ਉਸਨੈ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਇਸ ਦੌਰਾਨ ਉਸਦੀ ਪਤਨੀ ਨੂੰ ਛੋਟੇ ਭਰਾ ਬੂਟਾ ਸਿੰਘ ਦੇ ਲੜ ਲਗਾ ਦਿੱਤਾ ਪ੍ਰੰਤੂ ਇਸਤੋਂ ਬਾਅਦ ਘਰੇਲੂ ਵਿਵਾਦ ਹੋਰ ਵਧ ਗਿਆ। ਬੂਟਾ ਸਿੰਘ ਵੱਲੋਂ ਮਰਨ ਦੇ ਇਰਾਦੇ ਨਾਲ ਰੇਲਵੇ ਲਾਈਨ ‘ਤੇ ਖੜ ਕੇ ਬਣਾਈ ਵੀਡੀਓ ਵਿਚ ਦਾਅਵਾ ਕੀਤਾ ਕਿ ਉਸਦੀ ਪਤਨੀ ਦੇ ਇੱਕ ਵਕੀਲ ਨਾਲ ਕਥਿਤ ਪ੍ਰੇਮ ਸਬੰਧ ਸਨ ਤੇ ਉਹ ਦੋ ਮਹੀਨੇ ਪਹਿਲਾਂ ਉਸਦੇ ਨਾਲ ਘਰੋਂ ਚਲੀ ਗਈ।
ਇਹ ਵੀ ਪੜ੍ਹੋ ਇੱਕ ਹੋਰ ਬਦਮਾਸ਼ ਪੁਲਿਸ ਮੁਕਾਬਲੇ ‘ਚ ਹਲਾਕ; ਸਾਥੀ ਜਖ਼ਮੀ, ਥਾਣੇਦਾਰ ‘ਤੇ ਚਲਾਈ ਸੀ ਗੋ.ਲੀ
ਇਸ ਮਾਮਲੇ ਵਿਚ ਪਿੰਡ ਦਾ ਸਰਪੰਚ ਵੀ ਗਲਤ ਹੋਣ ਦੇ ਬਾਵਜੂਦ ਉਸਦੀ ਪਤਨੀ ਦੀ ਸ਼ਰੇਆਮ ਮੱਦਦ ਕਰ ਰਿਹਾ ਸੀ। ਇਹ ਵੀਡੀਓ ਵਾਈਰਲ ਹੁੰਦੇ ਹੀ ਉਸਨੂੰ ਜਾਣਨ ਵਾਲੇ ਲੋਕਾਂ ਨੇ ਰੇਲਵੇ ਲਾਈਨ ‘ਤੇ ਪੁੱਜ ਕੇ ਬਚਾਅ ਲਿਆ ਪ੍ਰੰਤੂ ਜਦ ਉਸਨੂੰ ਲੈ ਕੇ ਘਰ ਪੁੱਜੇ ਤਾਂ ਪਤਾ ਲੱਗਿਆ ਕਿ ਉਸਦੇ ਪਿਤਾ ਨਾਜ਼ਰ ਸਿੰਘ ਨੇ ਘਰ ਵਿਚ ਪਈ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਤਮਹੱਤਿਆ ਕਰ ਲਈ। ਇਲਾਕੇ ਦੀ ਪੁਲਿਸ ਨੇ ਨੌਜਵਾਨ ਵੈਲਫੇਅਰ ਸੋਸਾਇਟੀ ਬਠਿੰਡਾ ਦੀ ਮੱਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




