ਬਠਿੰਡਾ, 24 ਅਗਸਤ: ਪਿਛਲੇ ਕਾਫੀ ਦਿਨਾਂ ਤੋਂ ਇਲਾਕੇ ਵਿਚ ਹੋ ਰਹੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਟਰੇਸ ਕਰਦਿਆਂ ਪੁਲਿਸ ਨੇ ਇੱਕ ਨਾਬਾਲਿਗ ਸਹਿਤ ਤਿੰਨ ਮੁਲਜਮਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਰਾਜੇਸ਼ ਕੁਮਾਰ ਨੇ ਦਸਿਆ ਕਿ ਥਾਣਾ ਮੌੜ ਵਿੱਚ ਮੁੱਕਦਮਾ ਨੰਬਰ 96 ਮਿਤੀ 23.8.2024 ਅ/ਧ 303(2),3(5),317(2) ਬੀ.ਐੱਨ.ਐੱਸ ਥਾਣਾ ਮੌੜ ਜਿਲ੍ਹਾ ਬਠਿੰਡਾ ਦਰਜ ਕੀਤਾ ਗਿਆ। ਜਿਸਦੇ ਵਿਚ ਸਿਕਾਇਤਕਰਤਾ ਰਾਹੁਲ ਕੁਮਾਰ ਨੇ ਦਸਿਆ ਸੀ ਕੁੱਝ ਲੋਕ ਉਸਦੀ ਦੁਕਾਨ ਤੋਂ ਲੈਪਟਾਪ ਚੋਰੀ ਕਰਕੇ ਲੈ ਗਏ।
ਬਠਿੰਡਾ ਦੇ ਇਸ ਥਾਣੇ ਦਾ ‘ਥਾਣੇਦਾਰ’ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੁੂ
ਪੁਲਿਸ ਨੇ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸੀ.ਆਈ.ਏ. ਸਟਾਫ-2 ਬਠਿੰਡਾ ਦੇ ਇੰਚਾਰਜ਼ ਇੰਸਪੈਕਟਰ ਕਰਨਦੀਪ ਸਿੰਘ ਦੀ ਅਗਵਾਈ ਹੇਠ ਟੀਮ ਬਣਾਈ ਸੀ, ਜਿਸਨੇ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਰਮਨਦੀਪ ਸਿੰਘ ਉਰਵ ਰਮਨਾ ਅਤੇ ਸੁਖਚੈਨ ਸਿੰਘ ਉਰਫ ਗਰੇਵਾਲ ਵਾਸੀ ਤਲਵੰਡੀ ਸਾਬੋ ਸਹਿਤ ਇੰਨ੍ਹਾਂ ਦੇ ਇੱਕ ਜੁਵਨਾਇਲ(ਨਾਬਾਲਿਗ) ਸਾਥੀ ਨੂੰ ਕਾਬੂ ਕੀਤਾ। ਨਾਬਾਲਿਗ ਨੂੰ ਵੱਖਰੇ ਤੌਰ ’ਤੇ ਜੁਵਨਾਇਲ ਜਸਟਿਸ ਬੋਰਡ ਦੇ ਪੇਸ ਕੀਤਾ ਜਦੋਂਕਿ ਰਮਨਦੀਪ ਸਿੰਘ ਉਰਫ ਰਮਨਾ ਅਤੇ ਸੁਖਚੈਨ ਸਿੰਘ ਉਰਫ ਗਰੇਵਾਲ ਨੂੰ ਅਦਾਲਤ ਕਰਕੇ ਉਨ੍ਹਾਂ ਦਾ ਇਕ ਰੋਜ਼ਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ।
ਪਠਾਨਕੋਟ ’ਚ ਸ਼ੱਕੀ ਹਾਲਾਤਾਂ ਵਿਚ ਔਰਤ ਦੀ ਮੌਤ, ਲੱਖਾਂ ਰੁਪਏ ਦੀ ਨਗਦੀ ਤੇ ਸੋਨੇ ਦੇ ਗਹਿਣੇ ਵੀ ਗਾਇਬ
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਮੁਲਜਮਾਂ ਦੇ ਕੋਲੋਂ 13 ਮੋਬਾਇਲ ਫੋਨ ਕੀਪੈਡ, ਤਿੰਨ ਲੈਪਟਾਪ,ਇੱਕ ਡਰੋਨ, ਇੱਕ ਵਾਈਫਾਈ ਮਿੰਨੀ ਸਮੇਤ ਅਡਾਪਟਰ,ਇੱਕ ਵਾਇਰਲੈੱਸ ਹੈੱਡਸੈੱਟ, 05 ਕੇਅਰ ਕੈਮ ਸੀਸੀਟੀਵੀ ਅਤੇ ਦੇ ਮੋਬਾਇਲ ਫੋਨ ਟੱਚ ਸਕਰੀਨ ਬਰਾਮਦ ਕੀਤੇ ਗਏ। ਮੁਢਲੀ ਪੜਤਾਲ ਮੁਤਾਬਕ ਰਮਨਦੀਪ ਸਿੰਘ ਉਰਫ ਰਮਨਾ ਵਿਰੁਧ ਪਹਿਲਾਂ ਵੀ ਥਾਣਾ ਤਲਵੰਡੀ ਸਾਬੋ ਵਿਚ ਦੋ ਪਰਚੇ ਦਰਜ਼ ਹਨ। ਇਸਤੋਂ ਇਲਾਵਾ ਇਹ ਮੁਲਜਮ ਕਈ ਹੋਰ ਵਾਰਦਾਤਾਂ ਵੀ ਪੁਲਿਸ ਕੋਲ ਮੰਨੇ ਹਨ।
Share the post "ਬਠਿੰਡਾ ਪੁਲਿਸ ਨੇ ਮੋੜ ’ਚ ਦੁਕਾਨ ਵਿਚੋਂ ਲੈਪਟਾਪ ਚੋਰੀ ਦੇ ਮਾਮਲੇ ਵਿਚ ਇੱਕ ਨਾਬਾਲਿਗ ਤਿੰਨ ਨੂੰ ਕੀਤਾ ਕਾਬੂ"