Bathinda Police ਵੱਲੋਂ Driver ਤੋਂ ਕਾਰ ਖੋਹਣ ਦੇ ਮਾਮਲੇ ਵਿੱਚ 2 ਕਾਬੂ

Date:

spot_img

Bathinda News: Bathinda Police ਨੇ ਬੀਤੀ ਅੱਧੀ ਰਾਤ ਇੱਕ ਡਰਾਈਵਰ ਤੋਂ ਕਾਰ ਖੋਹਣ ਵਾਲੇ ਮੁਲਜ਼ਮਾਂ ਨੂੰ ਕੁੱਝ ਹੀ ਘੰਟਿਆਂ ਵਿਚ ਗ੍ਰਿਫਤਾਰ ਕਰਕੇ ਕਾਰ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਆਸ਼ਵੰਤ ਸਿੰਘ ਨੇ ਦੱਸਿਆ ਕਿ ਬੀਤੀ ਅੱਧੀ ਰਾਤ ਥਾਣਾ ਕੋਤਵਾਲੀ ਬਠਿੰਡਾ ਦੀ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ-ਗੋਨਿਆਣਾ ਮੇਨ ਜੀ.ਟੀ. ਰੋਡ ਨੇੜੇ ਸ਼ਰਾਬ ਦੇ ਸਾਹਮਣੇ ਇੱਕ ਡਰਾਈਵਰ ਦੀ ਕੁੱਟਮਾਰ ਕਰਕੇ ਉਸਤੋਂ ਕੁੱਝ ਵਿਅਕਤੀਆਂ ਵੱਲੋਂ ਕਾਰ ਖੋਹ ਲਈ ਗਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ‘ਤੇ ਤੁਰੰਤ ਐਕਸ਼ਨ ਲੈਂਦਿਆਂ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਇਸ ਸਬੰਧੀ ਮੁਕੱਦਮਾ ਨੰਬਰ 173 ਮਿਤੀ 21.08.2026 ਅ/ਧ 312 BNS, ਥਾਣਾ ਕੋਤਵਾਲੀ ਬਠਿੰਡਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ 👉Canada ਦੇ ਗੁਰੂ ਘਰ ‘ਚ ਹਮਲਾ; ਰੋਕਣ ਆਏ 2 ਗ੍ਰੰਥੀ ਸਿੰਘ ਗੰਭੀਰ ਜਖ਼ਮੀ, ਪੁਲਿਸ ਵੱਲੋਂ ਸ਼ੱਕੀ ਕਾਬੂ

ਮੁਕੱਦਮੇ ਦੀ ਤਫਤੀਸ਼ ਦੌਰਾਨ ਮੁਲਜਮ ਵਿਸ਼ਾਲ ਕੁਮਾਰ ਅਤੇ ਮਨਜੋਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇਸ ਘਝਟਨਾ ਵਿਚ ਸ਼ਾਮਲ 3 ਹੋਰਨਾਂ ਮੁਲਜਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ। ਪੁਲਿਸ ਨੇ ਗ੍ਰਿਫਤਾਰ ਕੀਤੇ ਦੋਨਾਂ ਮੁਲਜਮਾਂ ਕੋਲੋਂ ਖੋਹ ਕੀਤੀ ਗਈ ਕਾਰ ਅਤੇ 1500 ਰੁਪਏ ਬਰਾਮਦ ਕਰ ਲਏ ਗਏ ਹਨ। ਪੁਲਿਸ ਅਧਿਕਾਰੀ ਮੁਤਾਬਕ ਪੀੜਤ ਸੁਮਿਤ ਕੁਮਾਰ (22 ਸਾਲ) ਪੁੱਤਰ ਮਹਿੰਦਰ ਸਿੰਘ ਵਾਸੀ ਸੰਧੀਰ ਜ਼ਿਲ੍ਹਾ ਕਰਨਾਲ ਦੇ ਇਸ ਖੋਹ ਦੀ ਘਟਨਾ ਦੌਰਾਨ ਸੱਟਾਂ ਲੱਗੀਆਂ ਸਨ, ਜਿਸ ਕਾਰਨ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਹੈ। ਉਧਰ, ਸੁਮਿਤ ਕੁਮਾਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਮੁਤਾਬਕ ਉਹ 20.08.2026 ਕਾਰ ਮਾਲਕ ਵਿਕਰਮ ਸੈਣੀ ਨਾਲ ਉਸ ਦੀ ਕਾਰ ਨੰਬਰ HR05BS 8506 ਰੰਗ ਕਾਲਾ, ਮਾਰਕਾ TATA NEXON ’ਤੇ ਬਤੌਰ ਡਰਾਈਵਰ ਟੂਰ ਲੈ ਕੇ ਆਇਆ ਸੀ।

ਇਹ ਵੀ ਪੜ੍ਹੋ 👉ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਬਿਕਰਮ ਮਜੀਠਿਆ ਖਿਲਾਫ਼ ਉਮੀਦਵਾਰ ਮੈਦਾਨ ‘ਚ ਉਤਾਰਿਆ

ਰਾਤ ਕਰੀਬ 11:35 ਵਜੇ ਉਹ ਮੇਨ ਜੀ.ਟੀ. ਰੋਡ ਬਠਿੰਡਾ-ਗੋਨਿਆਣਾ ਨੇੜੇ ਸ਼ਰਾਬ ਦੇ ਠੇਕੇ ਸਾਹਮਣੇ ਬਣੇ ਖੋਖੇ ’ਤੇ ਚਾਹ ਪੀ ਰਿਹਾ ਸੀ ਤਾਂ ਇਸ ਦੌਰਾਨ ਇੱਕ ਮੂੰਹ ਬੰਨ੍ਹੇ ਨੌਜਵਾਨ ਨੇ ਅਚਾਨਕ ਕਾਰ ਦਾ ਸ਼ੀਸ਼ਾ ਖੋਲ੍ਹ ਕੇ ਉਸ ਦੇ ਮੂੰਹ ’ਤੇ ਚਿੱਟੇ ਰੰਗ ਦਾ ਪਰਨਾ ਪਾ ਦਿੱਤਾ। ਉਸਤੋਂ ਬਾਅਦ ਉਸਦੇ 4 ਹੋਰ ਸਾਥੀਆਂ ਨੇ ਉਸਨੂੰ ਕੰਡਕਟਰ ਸੀਟ ’ਤੇ ਧੱਕ ਦਿੱਤਾ ਅਤੇ ਪਰਨੇ ਨਾਲ ਉਸ ਦਾ ਮੂੰਹ ਬੰਨ੍ਹ ਦਿੱਤਾ। ਇਸ ਤੋਂ ਬਾਅਦ ਉਹ ਉਸ ਨੂੰ ਕਾਰ ਵਿੱਚ ਬਿਠਾ ਕੇ ਮਲੋਟ ਰੋਡ ’ਤੇ ਇੱਕ ਸੁੰਨਸਾਨ ਜਗ੍ਹਾ ’ਤੇ ਲੈ ਗਏ, ਜਿੱਥੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਕੋਲੋਂ 1500 ਰੁਪਏ ਕੱਢ ਲਏ ਅਤੇ ਜਾਂਦੇ ਹੋਏ ਉਸਦੀ ਕਾਰ ਵੀ ਖੋਹ ਕੇ ਲੈ ਗਏ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਿਫਤਾਰ ਕੀਤੇ ਮੁਲਜਮਾਂ ਵਿਰੁਧ ਪਹਿਲਾਂ ਕੋਈ ਮੁਕੱਦਮਾ ਦਰਜ਼ ਨਹੀਂ ਤੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਲਏ ਗਏ ਅਹਿਮ ਫੈਸਲੇ

Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ...