ਬਠਿੰਡਾ ‘ਚ ਲਾਲਚ ਵਿਚ ਅੰਨੇ ਹੋਏ ਦੋਸਤ ਨੇ ਦੋਸਤ ਦੇ ਘਰ ਲਾਇਆ ਸੰਨ੍ਹ; ਢਾਈ ਕਿਲੋਂ ਸੋਨਾ ਤੇ 3 ਕਿਲੋਂ ਚਾਂਦੀ ਸਮੇਤ ਚੜ੍ਹਿਆ ਪੁਲਿਸ ਅੜਿੱਕੇ

Date:

spot_img

Bathinda News : Bathinda Police ਨੇ ਲੰਘੀ ਰਾਤ ਸਥਾਨਕ ਭਾਰਤ ਨਗਰ ਵਿਚੋਂ ਹੋਈ ਲੱਖਾਂ ਦੀ ਚੋਰੀ ਦਾ ਮਾਮਲਾ ਸੁਲਝਾਉਂਦਿਆਂ ਚਾਰ ਮੁਲਜਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਕਰੀਬ 2 ਕਿੱਲੋ 400 ਗ੍ਰਾਮ ਸੋਨਾ ਅਤੇ ਕਰੀਬ 03 ਕਿੱਲੋ ਚਾਂਦੀ ਦੇ ਗਹਿਣੇ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਦੀ ਜਾਣਕਾਰੀ ਇੱਕ ਪ੍ਰੈਸ ਕਾਨਫਰੰਸ ਰਾਹੀਂ ਮੀਡੀਆ ਨੂੰ ਦਿੰਦਿਆਂ ਐਸਪੀ ਸਿਟੀ ਆਸ਼ਵੰਤ ਸਿੰਘ ਧਾਲੀਵਾਲ ਨੇ ਦਸਿਆ ਕਿ ਘਟਨਾ ਵਾਲੀ ਰਾਤ 19.08.2026 ਨੂੰ ਪੀੜਤ ਪਰਿਵਾਰ ਸੈਫਰੋਨ ਪੈਲੇਸ ਮੌੜ ਵਿਖੇ ਵਿਆਹ ਦੇ ਫੰਕਸ਼ਨ ‘ਤੇ ਗਿਆ ਹੋਇਆ ਸੀ।

ਇਹ ਵੀ ਪੜ੍ਹੋ 👉Bathinda Police ਵੱਲੋਂ Driver ਤੋਂ ਕਾਰ ਖੋਹਣ ਦੇ ਮਾਮਲੇ ਵਿੱਚ 2 ਕਾਬੂ

ਇਸ ਦੌਰਾਨ ਜਦੋ ਪਰਿਵਾਰਿਕ ਮੈਂਬਰ ਰਾਤ 11 ਵਜੇ ਦੇ ਕਰੀਬ ਵਿਆਹ ਤੋਂ ਵਾਪਸ ਆਏ ਤਾਂ ਦੇਖਿਆ ਘਰ ਦੇ ਡਰਾਇੰਗ ਰੂਮ ਵਾਲਾ ਗੇਟ ਟੁੱਟਿਆ ਹੋਇਆ ਸੀ ਅਤੇ ਕਮਰੇ ਦੇ ਕੱਪਬੋਰਡ ਟੁੱਟੇ ਪਏ ਸਨ ਅਤੇ ਉਹਨਾਂ ਵਿੱਚ ਪਏ ਸੋਨੇ ਦੇ ਕਰੀਬ 2 ਕਿੱਲੋ 600 ਗ੍ਰਾਮ ਸੋਨੇ ਦੇ ਗਹਿਣੇ ਅਤੇ ਪਰਸ ਵਿੱਚ 7000/- ਰੁਪਏ ਸਨ ਗਾਇਬ ਸਨ। ਘਟਨਾ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ। ਜਿਸਤੋਂ ਤੁਰੰਤ ਬਾਅਦ ਥਾਣਾ ਕੈਂਟ ਵਿਖੇ ਮੁੱਕਦਮਾ ਨੰਬਰ 136 ਮਿਤੀ 20.08.2026 ਅ/ਧ 305,331(4) ਦਰਜ਼ ਕੀਤਾ ਗਿਆ।

ਇਹ ਵੀ ਪੜ੍ਹੋ 👉Canada ਦੇ ਗੁਰੂ ਘਰ ‘ਚ ਹਮਲਾ; ਰੋਕਣ ਆਏ 2 ਗ੍ਰੰਥੀ ਸਿੰਘ ਗੰਭੀਰ ਜਖ਼ਮੀ, ਪੁਲਿਸ ਵੱਲੋਂ ਸ਼ੱਕੀ ਕਾਬੂ

ਮਾਮਲੇ ਦੀ ਪੜਤਾਲ ਲਈ ਐਸਐਸਪੀ ਡਾ. ਜਯੋਤੀ ਯਾਦਵ ਦੇ ਵੱਲੋਂ ਐਸਪੀ ਸਿਟੀ ਆਸ਼ਵੰਤ ਸਿੰਘ, ਐਸਪੀ ਇਨਵੈਸਟੀਗੇਸ਼ਨ ਮਨੋਜ ਗੋਰਸੀ, ਡੀ.ਐੱਸ.ਪੀ (ਸਿਟੀ-2) ਅਰੁਣ ਮੁੰਡਨ ਅਤੇ ਡੀ.ਐੱਸ.ਪੀ (ਇੰਨਵੈਸਟੀਗੇਸ਼ਨ) ਸੰਦੀਪ ਸਿੰਘ ਭਾਟੀ ਦੀ ਅਗਵਾਈ ਵਿੱਚ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਮਾਮਲੇ ਦੀ ਟੈਕਨੀਕਲ ਅਤੇ ਸੀ.ਸੀ.ਟੀ.ਵੀ ਕੈਮਰਿਆ ਦੀ ਮੱਦਦ ਨਾਲ ਜਾਂਚ ਕਰਦਿਆਂ ਥਾਣਾ ਕੈਂਟ ਬਠਿੰਡਾ ਅਤੇ ਸੀ.ਆਈ.ਏ ਸਟਾਫ-2 ਦੀ ਪੁਲਿਸ ਪਾਰਟੀ ਨੇ ਉਕਤ ਮੁਕੱਦਮੇ ਵਿੱਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲ਼ਤਾ ਹਾਸਲ ਕੀਤੀ। ਜਿਨ੍ਹਾਂ ਦੇ ਕਬਜੇ ਵਿੱਚੋਂ ਕਰੀਬ 2 ਕਿੱਲੋ 400 ਗ੍ਰਾਮ ਸੋਨਾ ਅਤੇ ਕਰੀਬ 03 ਕਿੱਲੋ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ 👉2027 ਦੀਆਂ ਵਿਧਾਨ ਸਭਾ ਚੋਣਾਂ;ਕਾਂਗਰਸ ਨੇ ਵਿੱਢੀਆਂ ਤਿਆਰੀਆਂ, ਚੋਣ ਮੈਨੀਫ਼ੇਸਟੋ ਕਮੇਟੀ ਦੀ ਹੋਈ ਪਹਿਲੀ ਮੀਟਿੰਗ

ਗ੍ਰਿਫਤਾਰ ਕੀਤੇ ਮੁਲਜਮਾਂ ਦੀ ਪਹਿਚਾਣ ਦਲਜੀਤ ਸਿੰਘ ਉਰਫ ਲੱਭੀ ਵਾਸੀ ਮੌੜ ਕਲਾਂ , ਜਸਵਿੰਦਰ ਸਿੰਘ ਉਰਫ ਜੱਸੀ ਵਾਸੀ ਮੋੜ ਮੰਡੀ, ਕੁਲਦੀਪ ਸਿੰਘ ਉਰਫ ਸੋਨੂੰ ਵਾਸੀ ਟੀਚਰ ਕਲੋਨੀ ਮੌੜ ਮੰਡੀ ਅਤੇ ਮਨੀਸ਼ ਬਾਂਸਲ ਵਾਸੀ ਮੌੜ ਮੰਡੀ ਦੇ ਤੌਰ ‘ਤੇ ਹੋਈ। ਦੌਰਾਨੇ ਪੁੱਛਗਿੱਛ ਇਹਨਾਂ ਮੁਲਜ਼ਮਾਂ ਨੇ ਦੱਸਿਆ ਕਿ ਮੁਲਜਮ ਜਸਵਿੰਦਰ ਸਿੰਘ ਮੁਦਈ ਦਾ ਪੁਰਾਣਾ ਦੋਸਤ ਹੈ ਅਤੇ ਉਨ੍ਹਾਂ ਨੂੰ ਉਸਦੇ ਘਰ ਦੇ ਬਾਰੇ ਵੀ ਜਾਣਕਾਰੀ ਸੀ। ਇਹ ਮੁੱਦਈ ਘਰ ਅਕਸਰ ਹੀ ਆਉਦਾ ਜਾਂਦਾ ਰਹਿੰਦਾ ਸੀ। ਜਿਸਦੇ ਚੱਲਦੇ ਜਸਵਿੰਦਰ ਸਿੰਘ ਨੇ ਆਪਣੇ ਦੂਜੇ ਸਾਥੀ ਦੀ ਮੱਦਦ ਨਾਲ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਕਿਰਾਏ ’ਤੇ ਮਿਲ ਰਹੀਆਂ ਸੁੰਦਰ ਪਤਨੀਆਂ..!

ਨਿਊਜ਼ ਡੈਸਕ: ਸੋਚੋ... ਤੁਸੀਂ ਕਿਸੇ ਦੇਸ਼ ਵਿੱਚ ਘੁੰਮਣ ਜਾਂਦੇ...

CBI ਦੀ Raid; BJP ਦੀ ਬੁਖਲਾਹਟ ਦੀ ਨਿਸ਼ਾਨੀ; ਡਟ ਕੇ ਮੁਕਾਬਲਾਂ ਕਰਾਂਗੇ: CM Bhagwant Mann

Sangrur News : ਬੀਤੇ ਕੱਲ ਤੋਂ ਪੰਜਾਬ ਭਰ ਅਤੇ...

ਰੈਪੋ ਰੇਟ ਵਧਿਆ, ਕੀ ਹੁਣ EMI ‘ਚ ਵੀ ਹੋਵੇਗਾ ਵਾਧਾ..?

ਨਿਊਜ਼ ਡੈਸਕ: ਤੁਹਾਡੇ ਘਰ ਦੀ ਮਹੀਨਾਵਾਰ ਕਿਸ਼ਤ ਤੋਂ ਲੈ...