Bathinda News: Bathinda Police ਨੇ ਇੱਕ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਪੰਜਾਬ ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਤੱਕ ਮੱਝਾਂ-ਗਾਵਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਇਸਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸਦੇ ਨਾਲ ਹੀ ਚੋਰੀ ਹੋਈਆਂ ਗਾਵਾਂ ਨੂੰ ਸਸਤੇ ਭਾਅ ਖਰੀਦਣ ਵਾਲੇ ਇੱਕ ਕਿਸਾਨ ਨੂੰ ਵੀ ਗ੍ਰਿਫਤਾਰ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਨੰਦਗੜ੍ਹ ਦੇ ਐਸਐਚਓ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦਸਿਆ ਕਿ ਪਿੰਡ ਬਾਜਕ ਦੇ ਗੁਰਪਾਲ ਸਿੰਘ ਪੁੱਤਰ ਬਚਿੱਤਰ ਸਿੰਘ ਦੇ ਪਸੂਆ ਵਾਲੇ ਵਾੜੇ ਵਿਚੋਂ 23,24/04/2026 ਦੀ ਦਰਮਿਆਨੀ ਰਾਤ ਨੂੰ ਵਾੜੇ ਦੀ ਕੰਧ ਤੋੜ ਕੇ ਨਾ-ਮਾਲਮ ਵਿਅਕਤੀਆਂ ਵੱਲੋ 2 ਅਮਰੀਕਨ ਗਾਵਾਂ ਚੋਰੀ ਕਰ ਲਈਆਂ ਸਨ, ਜਿੰਨ੍ਹਾਂ ਦੀ ਕੀਮਤ ਤਕਰੀਬਨ 03 ਲੱਖ ਸੀ।
ਇਹ ਵੀ ਪੜ੍ਹੋ 👉Bathinda ‘ਚ ਫ਼ਿਰੋਜਪੁਰ ਦਾ ਨੌਜਵਾਨ ਪਾਕਿਸਤਾਨੀ ਏਜੰਟਾਂ ਦੇ ਲਈ ਫ਼ੌਜੀ ਛਾਉਣੀ ਦੀ ਜਾਸੂਸੀ ਕਰਦਾ ਕਾਬੂ
ਇਸ ਸਬੰਧ ਵਿਚ ਮਾਲਕ ਵੱਲੋਂ ਆਪਣੇ ਪੱਧਰ ‘ਤੇ ਭਾਲ ਕੀਤੀ ਗਈ ਪ੍ਰੰਤੂ ਨਾ ਮਿਲਣ ‘ਤੇ ਪੁਲਿਸ ਕੋਲ ਸਿਕਾਇਤ ਕਰਨ ਉੱਪਰ ਮਿਤੀ 05.06.2026 ਨੂੰ ਪਰਚਾ ਦਰਜ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਵੱਲੋਂ ਇਸ ਮੁਕੱਦਮੇ ਦੀ ਟੈਕਨੀਕਲ ਅਤੇ ਹਿਊਮਨ ਇੰਨਟੈਲੀਜੈਸ ਦੇ ਅਧਾਰ ‘ਤੇ ਕੀਤੀ ਜਾ ਰਹੀ ਤਫਤੀਸ ਦੌਰਾਨ ਉਸ ਸਮੇਂ ਵੱਡੀ ਕੰਨਸੋਅ ਮਿਲੀ ਕਿ ਇਸ ਚੋਰੀ ਦੇ ਪਿੱਛੇ ਬਲਜੀਤ ਸਿੰਘ ਵਾਸੀ ਮੁਦਕੀ ਜਿਲਾ ਫਰੀਦਕੋਟ ਅਤੇ ਉਸਦੇ ਗਿਰੋਹ ਦਾ ਹੱਥ ਹੈ। ਇਸ ਸੂਚਨਾ ਦੇ ਆਧਾਰ ‘ਤੇ ਬਲਜੀਤ ਸਿੰਘ ਤੋਂ ਇਲਾਵਾ ਸੁਖਚੈਨ ਸਿੰਘ ਉਰਫ ਸੁੱਖਾ ਵਾਸੀ ਸਾਹਿਬ ਚੰਦ ਜਿਲਾ ਸ੍ਰੀ ਮੁਕਤਸਰ ਸਾਹਿਬ ਨੂੰ ਬਤੋਰ ਮੁਲਜਮ ਨਾਮਜਦ ਕੀਤਾ ਗਿਆ। ਇਸ ਦੌਰਾਨ ਪੁਲਿਸ ਪਾਰਟੀ ਵੱਲੋ ਐਸ.ਆਈ ਗਿਆਨ ਚੰਦ ਦੀ ਅਗਵਾਈ ਹੇਠ ਮੁਲਜਮ ਬਲਜੀਤ ਸਿੰਘ ਨੂੰ ਮੁਦੱਕੀ ਤੋਂ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ 👉ਲਾਲਚ ਬੁਰੀ ਬਲਾ; ਪੈਸਿਆਂ ਦੇ ਲਾਲਚ ‘ਚ ਦੋਸਤ ਨੇ ਕੀਤਾ ਦੋਸਤ ਦਾ ਕ*ਤ*ਲ; ਲਾ/ਸ਼ ਛੱਪੜ ‘ਚ ਸੁੱਟੀ

ਮੁਲਜ਼ਮ ਕੋਲੋਂ ਸਖਤੀ ਨਾਲ ਕੀਤੀ ਪੁੱਛ ਗਿੱਛ ਦੇ ਆਧਾਰ ‘ਤੇ ਪਤਾ ਚੱਲਿਆ ਕਿ ਉਸ ਨੇ ਬਲੈਰੋ ਪਿੱਕ ਅੱਪ ਗੱਡੀ ਰਾਹੀਂ ਆਪਣੇ ਸਾਥੀਆ ਸਮੇਤ ਇਹ ਗਾਵਾਂ ਚੋਰੀ ਕੀਤੀਆਂ ਸਨ ਤੇ ਇਸਨੂੰ ਅੱਗੇ ਸਿਰਫ਼ 60 ਹਜ਼ਾਰ ਵਿਚ ਗੁਰਭੇਜ ਸਿੰਘ ਨੂੰ ਵੇਚ ਦਿੱਤਾ ਸੀ। ਪੁਲਿਸ ਨੇ ਮੁਕੱਦਮੇ ਦੇ ਮੁਦਈ ਸਮੇਤ ਗੁਰਭੇਜ ਸਿੰਘ ਵਾਸੀ ਪਿੰਡ ਹਰੀਕੇ ਥਾਣਾ ਬਰੀਵਾਲਾ ਦੇ ਘਰ ਰੇਡ ਕੀਤੀ, ਜਿੱਥੇ ਉਸਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਉਸਦੇ ਵੱਲੋਂ ਚੋਰੀ ਦੀਆਂ ਖਰੀਦੀਆਂ ਗਈਆਂ ਦੋਨਾਂ ਗਾਵਾਂ ਨੂੰ ਬਰਾਮਦ ਕਰ ਲਿਆ ਗਿਆ। ਇਹ ਗਾਵਾਂ ਮੁਦਈ ਨੂੰ ਸੌਂਪ ਦਿੱਤੀਆਂ ਗਈਆਂ। ਇਸਤੋਂ ਇਲਾਵਾ ਚੋਰੀ ਲਈ ਵਰਤੀ ਪਿੱਕ ਅੱਪ ਗੱਡੀ ਨੁੰ ਵੀ ਬਰਾਮਦ ਕਰ ਲਿਆ ਗਿਆ। ਪੁਲਿਸ ਨੇ ਬਲਜੀਤ ਸਿੰਘ ਤੇ ਗੁਰਭੇਜ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਇੱਕ ਹੋਰ ਸਾਥੀ ਲਖਵਿੰਦਰ ਸਿੰਘ ਉਰਫ ਕਿੰਦਰ ਵਾਸੀ ਗੁਰੂ ਨਾਨਕ ਨਗਰੀ ਮਹੱਲਾ ਕੋਟਕਪੂਰਾ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਿਆ।
ਇਹ ਵੀ ਪੜ੍ਹੋ 👉ਪੁਲਿਸ ਹਿਰਾਸਤ ਵਿਚੋਂ ਬਾਹਰ ਆਏ ਨੌਜਵਾਨ ਦੀ ਹੋਈ ਮੌ/ਤ; ਪ੍ਰਵਾਰ ਨੇ ਲਾ*ਸ਼ ਸੜਕ ‘ਤੇ ਰੱਖ ਲਗਾਇਆ ਧਰਨਾ
ਜਦਕਿ ਮੁਲਜ਼ਮ ਸੁਖਚੈਨ ਸਿੰਘ ਅਤੇ ਜਗਦੀਪ ਸਿੰਘ ਉਰਫ ਗੋਰੀ ਵਾਸੀ ਸਾਹਿਬ ਚੰਦ ਥਾਣਾ ਕੋਟਭਾਈ ਜਿਲਾ ਸ੍ਰੀ ਮੁਕਤਸਰ ਸਾਹਿਬਦੀ ਗ੍ਰਿਫਤਾਰ ਬਾਕੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਪੁਛਗਿਛ ਦੌਰਾਨ ਸਾਹਮਣੇ ਆਇਆ ਹੈ ਕਿ ਬਲਜੀਤ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲਕੇ ਇੱਕ ਗਿਰੋਹ ਬਣਾਇਆ ਹੋਇਆ ਸੀ, ਜਿਹੜੇ ਪੰਜਾਬ ਤੋਂ ਇਲਾਵਾ ਰਾਜਸਥਾਨ ਤੇ ਹਰਿਆਣਾਂ ਤੱਕ ਮੱਝਾਂ-ਗਾਵਾਂ ਚੋਰੀ ਕਰਦੇ ਸਨ ਤੇ ਅੱਗੇ ਉਨ੍ਹਾਂ ਨੂੰ ਸਸਤੇ ਭਾਅ ਵੇਚ ਦਿੰਦੇ ਸਨ।ਇਸ ਗਿਰੋਹ ਦੇ ਮੁੱਖ ਸਰਗਨੇ ਬਲਜੀਤ ਸਿੰਘ ਵਿਰੁਧ 27 ਮੁਕੱਦਮੇ ਦਰਜ਼ ਹਨ, ਜਿੰਨ੍ਹਾਂ ਵਿਚੋਂ ਕਈਆਂ ‘ਚ ਭਗੋੜਾ ਵੀ ਦਸਿਆ ਜਾ ਰਿਹਾ। ਇਸਤੋਂ ਇਲਾਵਾ ਇਸਨੇ ਪੁੱਛਗਿਛ ਦੌਰਾਨ ਬਠਿੰਡਾ ਜ਼ਿਲੇ ਦੇ ਹੀ ਅੱਧੀ ਦਰਜ਼ਨ ਥਾਣਿਆਂ ਵਿਚ ਪਸ਼ੂਆਂ ਦੀਆਂ ਹੋਈਆਂ ਚੋਰੀਆਂ ਨੂੰ ਵੀ ਮੰਨਿਆ ਹੈ। ਗ੍ਰਿਫਤਾਰ ਕੀਤੇ ਗਏ ਲਖਵਿੰਦਰ ਸਿੰਘ ਵਿਰੁਧ ਵੀ ਮੋਟਰਸਾਈਕਲ ਚੋਰੀ ਦਾ ਮੁਕੱਦਮਾ ਦਰਜ਼ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਹੈ ਤਾਂ ਕਿ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













