👉ਬਹੁਮਤ ਦਾ ਅੰਕੜਾ ਕੀਤਾ ਹਾਸਲ, ਮਮਤਾ ਬੈਨਰਜੀ ਦੀ ਆਪਣੀ ਸੀਟ ‘ਤੇ ਵੀ ਚੱਲ ਰਿਹਾ ਸਖ਼ਤ ਮੁਕਾਬਲਾ
West Bengal Elections Result; ਪਿਛਲੇ ਦਿਨੀਂ ਦੇਸ ਦੇ 5 ਸੂਬਿਆਂ ‘ਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਸਭ ਤੋਂ ਵੱਧ ਚਰਚਿਤ ਰਹੇ ਪੱਛਮੀ ਬੰਗਾਲ ਵਿਚ ਦੇਸ ਦੀ ਹੁਕਮਰਾਨ ਪਾਰਟੀ ਭਾਜਪਾ ਨੇ ਮਮਤਾ ਬੈਨਰਜ਼ੀ ਦਾ ਪੱਕਾ ਕਿਲਾ ਢਾਹ ਦਿੱਤਾ ਹੈ। ਹੁਣ ਤੱਕ ਸਾਹਮਣੇ ਆ ਰਹੇ ਚੋਣ ਨਤੀਜਿਆਂ ਦੇ ਵਿਚ ਭਾਜਪਾ ਨੇ ਇੱਥੇ ਬਹੁਮਤ ਵਾਲਾ ਜਾਦੂਈ ਅੰਕੜਾ ਹਾਸਲ ਕਰ ਲਿਆ ਤੇ ਮਮਤਾ ਬੈਨਰਜ਼ੀ ਦੀ ਤ੍ਰਿਮੂਲ ਕਾਂਗਰਸ ਲਗਾਤਾਰ ਚੌਥੀ ਵਾਰ ਸੂਬੇ ਵਿਚ ਆਪਣੀ ਸਰਕਾਰ ਬਣਾਉਣ ਤੋਂ ਪਿੱਛੇ ਰਹਿ ਰਹੀ ਹੈ।
ਇਹ ਵੀ ਪੜ੍ਹੋ Ludhiana News: ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਓ, ਹਰਿਆਣਾ ਵਿੱਚ ਲਾਗੂ ਸਾਰੀ ਯੋਜਨਾਵਾਂ ਪੰਜਾਬ ਵਿੱਚ ਵੀ ਲਾਗੂ ਕਰ ਦਵਾਂਗੇ :ਨਾਇਬ ਸਿੰਘ ਸੈਣੀWest Bengal Elections Result;
ਸੰਭਾਵਨਾ ਇਹ ਵੀ ਜਤਾਈ ਜਾ ਰਹੀ ਹੈ ਕਿ ਖੁਦ ਮਮਤਾ ਬੈਨਰਜੀ ਵੀ ਆਪਣੇ ਚੋਣ ਹਲਕੇ ਵਿਚ ਹਾਰ ਸਕਦੀ ਹੈ,ਕਿਉਂਕਿ ਇੱਥੇ ਸਖ਼ਤ ਮੁਕਾਬਲਾ ਚੱਲ ਰਿਹਾ। ਹਾਲਾਂਕਿ ਸਾਰੇ ਚੋਣ ਨਤੀਜਿਆਂ ਦੇ ਆਉਣ ਉੱਪਰ ਹਾਲੇ ਕੁੱਝ ਸਮਾਂ ਲੱਗ ਸਕਦਾ ਹੈ। ਸੂਬੇ ਦੀਆਂ ਕੁੱਲ 293 ਸੀਟਾਂ ਵਿਚੋਂ 265 ਦੇ ਰੁਝਾਨ ਸਾਹਮਣੇ ਆਏ ਹਨ, ਜਿਸਦੇ ਮੁਤਾਬਕ ਭਾਜਪਾ 150 ਦੇ ਕਰੀਬ ਸੀਟਾਂ ਉੱਪਰ ਅੱਗੇ ਹੈ ਜਾਂ ਜਿੱਤ ਚੁੱਕੀ ਹੈ। ਜਦਕਿ ਮਮਤਾ ਬੈਨਰਜ਼ੀ ਦੀ ਪਾਰਟੀ 115 ਦੇ ਕਰੀਬ ਖੜੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




