Thursday, April 16, 2026
spot_img
spot_img

ਸਾਫ਼ ਸਫ਼ਾਈ ‘ਚ ਮੁੜ ਚਮਕਿਆ ਬਠਿੰਡਾ; ਪੰਜ ਸਾਲਾਂ ਬਾਅਦ ਪੰਜਾਬ ਦਾ ਸਭ ਤੋਂ ਸਾਫ਼ ਸ਼ਹਿਰ ਹੋਣ ਦਾ ਜਿੱਤਿਆ ਖਿਤਾਬ

Date:

spot_img

Bathinda News:ਮਾਲਵਾ ਦਾ ਦਿਲ ਮੰਨੇ ਜਾਣ ਵਾਲੇ ਬਠਿੰਡਾ ਸ਼ਹਿਰ ਨੇ ਪੰਜਾਬ ਦੇ ਸਾਫ਼ ਸੁਥਰਾ ਸ਼ਹਿਰ ਹੋਣ ਦਾ ਮੁੜ ਮਾਣ ਹਾਸਲ ਕੀਤਾ ਹੈ। 50 ਹਜ਼ਾਰ ਤੋਂ 3 ਲੱਖ ਦੀ ਆਬਾਦੀ ਦੀ ਕੈਟਾਗਿਰੀ ਵਿਚ ਬਠਿੰਡਾ ਨੇ ਇਹ ਸਥਾਨ ਹਾਸਲ ਕੀਤਾ ਹੈ। ਜਦੋਂਕਿ ਦੇਸ਼ ਭਰ ਵਿਚ ਬਠਿੰਡਾ ਨੂੰ ਸਾਫ਼-ਸਫ਼ਾਈ ਦੇ ਮਾਮਲੇ ਵਿਚ 51ਵਾਂ ਸਥਾਨ ਮਿਲਿਆ ਹੈ। ਨਗਰ ਨਿਗਮ ਦੇ ਨੌਜਵਾਨ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਵਿਸ਼ੇਸ ਗੱਲਬਾਤ ਦੌਰਾਨ ਇਸ ਪ੍ਰਾਪਤੀ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਸਦੇ ਲਈ ਬਠਿੰਡਾ ਸ਼ਹਿਰ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ, ਜਿੰਨ੍ਹਾਂ ਦੇ ਸਹਿਯੋਗ ਤੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਸਫ਼ਾਈ ਕਰਮਚਾਰੀਆਂ ਦੀ ਬਦੌਲਤ ਸ਼ਹਿਰ ਨੂੰ ਇਹ ਮਾਣ ਹਾਸਲ ਹੋਇਆ ਹੈ।

ਇਹ ਵੀ ਪੜ੍ਹੋ  ਮੰਦਭਾਗੀ ਘਟਨਾ; bathinda police ਦੇ ਹੌਲਦਾਰ ਦੀ ਸੜਕ ਹਾਦਸੇ ਵਿੱਚ ਹੋਈ ਮੌ+ਤ

ਉਨ੍ਹਾਂ ਕਿਹਾ ਕਿ ਪਹਿਲਾਂ ਆਲ ਇੰਡੀਆ ਰੈਕਿੰਗ ਘੱਟ ਸੀ ਜਿਹੜੀ ਹੁਣ ਕਾਫ਼ੀ ਵਧੀ ਹੈ। ਥੋੜੇ ਸਮੇਂ ਵਿਚ ਬਠਿੰਡਾ ਨੂੰ ਇਹ ਮਾਣ ਹਾਸਲ ਕਰਨਾ ਪ੍ਰਾਪਤੀ ਹੈ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਬੇਸ਼ੱਕ ਸਾਲ 2018 ਤੋਂ 2020 ਦੌਰਾਨ ਬਠਿੰਡਾ ਨੂੰ ਇਹ ਅਵਾਰਡ ਮਿਲਿਆ ਹੈ ਪ੍ਰੰਤੁ ਉਸ ਸਮੇਂ ਦੌਰਾਨ ਕੌਮੀ ਪੱਧਰ ‘ਤੇ ਸ਼ਹਿਰ ਨੂੰ ਕ੍ਰਮਵਾਰ 104ਵੀਂ ਅਤੇ 79ਵੀਂ ਰੈਕਿੰਗ ਪ੍ਰਾਪਤ ਹੋਈ ਹੈ, ਜੋਕਿ ਹੁਣ ਸੁਧਰ ਕੇ 51ਵੇਂ ਥਾਂ ਤੱਕ ਪੁੱਜ ਚੁੱਕੀ ਹੈ। ਮੇਅਰ ਮਹਿਤਾ ਮੁਤਾਬਕ ਸ਼ਹਿਰ ਦੇ ਵਿਚ ਘਰ-ਘਰ ਤੋਂ ਕੂੜਾ ਚੁੱਕਣ ਦੇ ਲਈ ਨਗਰ ਨਿਗਮ ਨੁੰ 98 ਫ਼ੀਸਦੀ ਅੰਕ ਮਿਲੇ ਜਦਕਿ ਰਿਹਾਇਸ਼ੀ, ਵਪਾਰਕ ਆਦਿ ਥਾਵਾਂ ‘ਤੇ ਸਾਫ਼-ਸਫ਼ਾਈ ਲਈ 100 ਵਿਚੋਂ 100 ਫ਼ੀਸਦੀ, ਵੇਸਟ ਪ੍ਰੋਸੈਸਿੰਗ ਦੇ ਵਿਚ 100 ‘ਚੋਂ 99 ਅੰਕ ਮਿਲੇ।

ਇਹ ਵੀ ਪੜ੍ਹੋ  ਮਾਮਲਾ ਸ਼੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਭੇਜਣ ਦਾ, ਪੰਜਾਬ ਪੁਲਿਸ ਅੱਜ ਕਰੇਗੀ ਵੱਡਾ ਖੁਲਾਸਾ !

ਸ਼੍ਰੀ ਮਹਿਤਾ ਮੁਤਾਬਕ ਘਰ-ਘਰ ਵਿਚੋਂ ਕੂੜਾ ਚੁੱਕਣ ਦੇ ਲਈ ਛੋਟੇ ਹਾਥੀਆਂ ਤੋਂ ਇਲਾਵਾ ਟਰੈਕਟਰ-ਟਰਾਲੀਆਂ ਦੀ ਗਿਣਤੀ ਵਧਾਈ ਗਈ ਹੈ। ਇਸੇ ਤਰ੍ਹਾਂ ਸਾਫ਼-ਸਫ਼ਾਈ ਕਾਮਿਆਂ ਦੀ ਸਾਈਟਾਂ ਉਪਰ ਮੌਜੂਦਗੀ ਨੂੰ ਯਕੀਨੀ ਬਣਾਇਆ ਗਿਆ। ਇਸਤੋਂ ਇਲਾਵਾ ਕੂੜੇ ਸਬੰਧੀ ਸਮੱਸਿਆ ਦੇ ਹੱਲ ਲਈ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ। ਉਨ੍ਹਾਂ ਇਹ ਵੀ ਦਸਿਆ ਕਿ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਿਚ ਸਾਫ਼-ਸਫ਼ਾਈ ਦੀ ਵਿਵਸਥਾ ਨੁੰ ਹੋਰ ਸੁਧਾਰਨ ਦੇ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...