DC ਦੇ Letter ਤੋਂ ਬਾਅਦ Commissioner ਨੇ ਨਿਗਮ ਦੇ ਜਨਰਲ ਹਾਊਸ ਦੀ ਸੱਦੀ ਮੀਟਿੰਗ
29 ਕੌਂਸਲਰਾਂ ਨੇ tow van ਦਾ ਠੇਕੇ ’ਤੇ ਮੁੜ ਵਿਚਾਰ ਕਰਨ ਲਈ ਕੀਤੇ ਦਸਤਖ਼ਤ
ਬਠਿੰਡਾ ਦੇ ਫ਼ਾਈਰ ਬ੍ਰਿਗੇਡ ਚੌਕ ਵਿਚ ਵਪਾਰੀਆਂ ਤੇ ਸਮਾਜ ਸੇਵੀਆਂ ਦਾ ਧਰਨਾ ਜਾਰੀ
ਬਠਿੰਡਾ, 15 ਅਗਸਤ: ਸਥਾਨਕ ਸ਼ਹਿਰ ਦੇ ਮਾਲ ਰੋਡ ’ਤੇ ਬਣੀ ਬਹੁਮੰਜਿਲਾਂ ਕਾਰ ਪਾਰਕਿੰਗ ਦੇ ਠੇਕੇ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਗਰਮਾਉਂਦਾ ਜਾ ਰਿਹਾ। ਪਾਰਕਿੰਗ ਠੇਕੇਦਾਰ ਨੂੰ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿਚੋਂ ਸੜਕਾਂ ’ਤੇ ਖੜੀਆਂ ਗੱਡੀਆਂ ਨੂੰ ਚੁੱਕਣ ਦੇ ਮਿਲੇ ਹੋਏ ਠੇਕੇ ਨੂੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਦੌਰਾਨ ਬੀਤੀ ਦੇਰ ਰਾਤ ਡਿਪਟੀ ਕਮਿਸ਼ਨਰ ਦੀਆਂ ਹਿਦਾਇਤਾਂ ’ਤੇ ਮਸਲੇ ਦੇ ਹੱਲ ਲਈ ਨਗਰ ਨਿਗਮ ਦੇ ਕਮਿਸਨਰ ਨੇ 23 ਅਗਸਤ ਨੂੰ ਜਨਰਲ ਹਾਊੁਸ ਦੀ ਮੀਟਿੰਗ ਸੱਦ ਲਈ ਹੈ। ਹਾਲਾਂਕਿ ਵਪਾਰੀ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਪਣੇ ਤੈਅਸੁਦਾ ਪ੍ਰੋਗਰਾਤ ਤਹਿਤ ਵੀਰਵਾਰ ਨੂੰ ਸਥਾਨਕ ਫ਼ਾਈਰ ਬ੍ਰਿਗੇਡ ਚੌਕ ਕੋਲ ਧਰਨਾ ਦਿੱਤਾ ਗਿਆ।
ਏਮਜ਼ ਬਠਿੰਡਾ ਦੇ ਰੈਜੀਡੈਂਟ ਡਾਕਟਰਾਂ ਨੇ ਕੀਤਾ ਕੈਂਡਲ ਮਾਰਚ
ਇਹ ਵੀ ਪਤਾ ਚੱਲਿਆ ਹੈ ਕਿ ਹਾਊਸ ਦੀ ਮੀਟਿੰਗ ਦੌਰਾਨ tow van ਦੇ ਠੇਕੇ ਨੂੰ ਰੱਦ ਕਰਨ ਲਈ 29 ਕੌੋਸਲਰਾਂ ਵੱਲੋਂ ਵਪਾਰੀਆਂ ਨੂੰ ਸਮਰਥਨ ਦਿੱਤਾ ਗਿਆ ਹੈ। ਜਿਸਦੇ ਚੱਲਦੇ ਹੁਣ ਸ਼ਹਿਰ ਦੇ ਲੋਕਾਂ ਦੀ 23 ਜੁਲਾਈ ਨੂੰ ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਣ ਵਾਲੀ ਮੀਟਿੰਗ ’ਤੇ ਨਜ਼ਰਾਂ ਅਟਕ ਗਈਆਂ ਹਨ। ਕਮਿਸ਼ਨਰ ਰਾਹੁਲ ਸਿੰਧੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ‘‘ ਡਿਪਟੀ ਕਮਿਸ਼ਨਰ ਕੋਲ ਸ਼ਹਿਰ ਦੇ ਕੁੱਝ ਨੁਮਾਇੰਦੇ ਮਿਲੇ ਸਨ ਤੇ ਉਨ੍ਹਾਂ ਪਾਰਕਿੰਗ ਦਾ ਮੁੱਦਾ ਚੁੱਕਿਆ ਸੀ ਤੇ ਡੀਸੀ ਸਾਹਿਬ ਵੱਲੋਂ ਇਸ ਮੁੱਦੇ ਦੇ ਹੱਲ ਲਈ ਨਿਗਮ ਨੂੰ ਲਿਖਿਆ ਗਿਆ ਤੇ ਨਾਲ ਹੀ ਕੁੱਝ ਕੌਸਲਰਾਂ ਵੱਲੋਂ ਇਸ ਮੁੱਦੇ ’ਤੇ ਵਿਚਾਰ ਕਰਨ ਲਈ ਕਿਹਾ ਸੀ ਤੇ ਜਿਸਦੇ ਚੱਲਦੇ ਹੁਣ ਇਸ ਮਸਲੇ ਨੂੰ ਜਨਰਲ ਹਾਊਸ ਦੀ ਮੀਟਿੰਗ ਵਿਚ ਵਿਚਾਰਿਆ ਜਾਵੇਗਾ। ’’ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਾਰ ਪਾਰਕਿੰਗ ਦੇ ਮੁੱਦੇ ’ਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਲਈ ਹਾਊਸ ਹੀ ਸਮਰੱਥ ਹੈ ਤੇ ਕੋਈ ਅਧਿਕਾਰੀ ਆਪਣੇ ਤੌਰ ’ਤੇ ਇਸ ਉਪਰ ਫੈਸਲਾ ਨਹੀਂ ਲੈ ਸਕਦਾ।
ਫਰਿਸ਼ਤੇ ਸਕੀਮ: ਸੁਤੰਤਰਤਾ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ 16 ਫਰਿਸ਼ਤਿਆਂ ਨੂੰ ਕਰੇਗੀ ਸਨਮਾਨਿਤ
ਜਿਕਰਯੋਗ ਹੈ ਕਿ 27 ਕਰੋੜ ਦੀ ਲਾਗਤ ਨਾਲ ਬਣੀ ਅਪਣੇ ਤਰ੍ਹਾਂ ਦੀ ਇਸ ਬਹੁਮੰਜਿਲਾ ਕਾਰ ਪਾਰਕਿੰਗ ਨੂੰ ਚਲਾਉਣ ਲਈ ਮਈ 2023 ਵਿਚ ਠੇਕਾ ਦਿੱਤਾ ਗਿਆ ਸੀ। ਇਹ ਠੇਕਾ ਸਮੇਤ ਜੀਐਸਟੀ 1 ਕਰੋੜ 27 ਲੱਖ ਸਲਾਨਾ ਵਿਚ ਹੋਇਆ ਸੀ ਪ੍ਰੰਤੂ ਠੇਕਾ ਹੁਣ ਦੇ ਕੁੱਝ ਮਹੀਨਿਆਂ ਬਾਅਦ ਹੀ ਮਾਲ ਰੋਡ ’ਤੇ ਠੇਕੇਦਾਰ ਨੂੰ ਅਲਾਟ ਹੋਏ ਕਾਰ ਪਾਰਕਿੰਗ ਦੇ ਸਪੋਟਾਂ ਨੂੰ ਲੈ ਕੇ ਵਪਾਰੀਆਂ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਸੀ। ਅਗਸਤ 2023 ਵਿਚ ਹੋਏ ਇਸ ਵਿਵਾਦ ਦੌਰਾਨ ਨਗਰ ਨਿਗਮ ਦੀ ਵਿਤ ਤੇ ਠੇਕਾ ਕਮੇਟੀ ਨੇ 6 ਕਾਰ ਪਾਰਕਿੰਗ ਸਪੋਟਾਂ ਨੂੰ ਠੇਕੇ ਵਿਚੋਂ ਕੱਢ ਦਿੱਤਾ ਸੀ, ਜਿਸਤੋਂ ਬਾਅਦ ਇਹ ਠੇਕਾ 82 ਲੱਖ ਰੁਪਏ ਦਾ ਰਹਿ ਗਿਆ ਸੀ।ਹੁਣ ਤਾਜ਼ਾ ਵਿਵਾਦ ਸ਼ਹਿਰ ਦੇ ਪ੍ਰਮੁੱਖ ਬਜਾਰਾਂ ਜਿਵੇਂ ਧੋਬੀ ਬਜ਼ਾਰ, ਬੈਂਕ ਬਜ਼ਾਰ, ਹਸਪਤਾਲ ਬਜ਼ਾਰ, ਰੇਲਵੇ ਬਜ਼ਾਰ, ਪੋਸਟ ਆਫ਼ਸ ਬਜ਼ਾਰ ਆਦਿ ਵਿਚੋਂ ਠੇਕੇਦਾਰ ਦੀਆਂ tow van ਵੱਲੋਂ ਗਲਤ ਤਰੀਕੇ ਨਾਲ ਪਾਰਕਿੰਗ ਕੀਤੀਆਂ ਗੱਡੀਆਂ ਚੁੱਕਣ ਨੂੰ ਲੈ ਕੇ ਸ਼ੁਰੂ ਹੋਇਆ ਹੈ।
Big News: ਬਠਿੰਡਾ ’ਚ ਨਵੇਂ Mayor ਦੀ ਚੋਣ ਲਈ ਰਾਹ ਪੱਧਰਾ, High Court ਨੇ ਰਮਨ ਗੋਇਲ ਦੀ ਪਿਟੀਸ਼ਨ ਕੀਤੀ ਰੱਦ
ਇਸ ਸੰਘਰਸ਼ ਦੌਰਾਨ ਵਪਾਰੀਆਂ ਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਅੱਜ ਅਜਾਦੀ ਦਿਹਾੜੇ ਮੌਕੇ ਬਠਿੰਡਾ ਸ਼ਹਿਰ ਦੇ ਬਜ਼ਾਰਾਂ ਨੂੰ ਬੰਦ ਕਰਕੇ ਫ਼ਾਈਰ ਬ੍ਰਿਗੇਡ ਚੌਕ ਕੋਲ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ।ਹਾਲਾਂਕਿ ਮਾਮਲਾ ਭਖਦਾ ਦੇਖ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਵਪਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਸਨ। ਇਸਤੋਂ ਇਲਾਵਾ ਜੁਬਾਨੀ ਤੌਰ ‘ਤੇ ਠੇਕੇਦਾਰ ਨੂੰ 31 ਅਗਸਤ ਤੱਕ ਬਜ਼ਾਰਾਂ ਵਿਚੋਂ ਗੱਡੀਆਂ ਚੁੱਕਣ ਬੰਦ ਕਰਨ ਲਈ ਕਿਹਾ ਸੀ ਪਰ ਦੂਜੇ ਪਾਸੇ ਵਪਾਰੀ ਤੇ ਸਮਾਜ ਸੇਵੀ ਇਸ ਗੱਲ ’ਤੇ ਅੜੇ ਹੋਏ ਸਨ ਕਿ ਟੋਅ ਵੈਨ ਦੇ ਠੇਕੇ ਨੂੰ ਲਿਖ਼ਤੀ ਤੌਰ ‘ਤੇ ਰੱਦ ਕਰਨ ਤੱਕ ਉਹ ਆਪਣਾ ਸੰਘਰਸ਼ ਸਮਾਪਤ ਨਹੀਂ ਕਰਨਗੇ। ਇਸ ਦੌਰਾਨ ਸ਼ਹਿਰ ਦੇ ਕੌਸਲਰਾਂ ਨੇ ਵੀ ਵਪਾਰੀਆਂ ਨੂੰ ਹਿਮਾਇਤ ਦੇਣ ਦਾ ਐਲਾਨ ਕੀਤਾ ਸੀ ਤੇ ਬੀਤੀ ਰਾਤ 29 ਕੌਸਲਰਾਂ ਵੱਲੋਂ ਟੋਅ ਵੈਨਾਂ ਦੇ ਠੇਕੇ ਨੂੰ ਰੱਦ ਕਰਨ ਅਤੇ ਇਸ ਮੁੱਦੇ ’ਤੇ ਮੁੜ ਵਿਚਾਰ ਕਰਨ ਲਈ ਲਿਖ਼ਤੀ ਤੌਰ ‘ਤੇ ਸਮਰਥਨ ਦਿੱਤਾ ਸੀ।
ਹਰਿਆਣਾ ’ਚ ਰਾਜ ਸਭਾ ਦੀ ਇੱਕ ਸੀਟ ਲਈ ਚੋਣ ਪ੍ਰੋਗ੍ਰਾਮ ਜਾਰੀ
ਉਧਰ, ਇਸ ਮਾਮਲੇ ਵਿਚ ਆਪਣਾ ਪੱਖ ਰੱਖਦਿਆਂ ਠੇਕੇਦਾਰ ਰਾਮ ਸਿੰਘ ਵਿਰਕ ਨੇ ਦਾਅਵਾ ਕੀਤਾ ਕਿ ‘‘ ਉਹ ਸਰਕਾਰੀ ਸਰਤਾਂ ਤੇ ਨਿਯਮਾਂ ਹੇਠ ਹੀ ਕਾਰਵਾਈ ਕਰ ਰਿਹਾ ਹੈ ਤੇ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ। ’’ ਠੇਕੇਦਾਰ ਨੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਰਾਜਨੀਤੀ ਦਾ ਸ਼ਿਕਾਰ ਹੋ ਰਿਹਾ, ਕਿਉਂਕਿ ਜੇਕਰ ਦੂਜੇ ਵਪਾਰੀ ਆਪਣਾ ਵਪਾਰ ਕਰ ਰਹੇ ਹਨ ਤਾਂ ਮੈਂ ਵੀ ਕਾਨੂੰਨ ਦੇ ਦਾਈਰੇ ਵਿਚ ਰਹਿ ਕੇ ਵਪਾਰ ਹੀ ਕਰ ਰਿਹਾ, ਜਿਸਦੇ ਚੱਲਦੇ ਵਪਾਰੀਆਂ ਨੂੰ ਇਸਦੇ ਬਾਰੇ ਵੀ ਸੋਚਣਾ ਚਾਹੀਦਾ। ਠੇਕੇਦਾਰ ਵਿਰਕ ਨੇ ਇਹ ਵੀ ਦਾਅਵਾ ਕੀਤਾ ਕਿ 31 ਅਗਸਤ ਤੱਕ ਬਜਾਰਾਂ ਵਿਚੋਂ ਗੱਡੀਆਂ ਨਾ ਚੁੱਕਣ ਸਬੰਧੀ ਉਸਨੂੰ ਹਾਲੇ ਤੱਕ ਕਿਸੇ ਅਧਿਕਾਰੀ ਦਾ ਕੋਈ ਲਿਖਤੀ ਆਦੇਸ਼ ਪ੍ਰਾਪਤ ਨਹੀਂ ਹੋਇਆ। ਉਸਨੇ ਇਹ ਵੀ ਖ਼ੁਲਾਸਾ ਕੀਤਾ ਕਿ ਨਿਗਮ ਵੱਲੋਂ ਦਿੱਤੇ ਠੇਕੇ ਵਿਚ ਉਸ ਕੋਲ ਗਲਤ ਪਾਰਕਿੰਗ ਕੀਤੇ ਦੋਪਹੀਆ ਵਾਹਨ ਚੁੱਕਣ ਦਾ ਵੀ ਅਧਿਕਾਰ ਹੈ ਪ੍ਰੰਤੂ ਉਹ ਸ਼ਹਿਰ ਵਾਸੀ ਤੇ ਵਪਾਰੀ ਹੋਣ ਕਾਰਨ ਵਪਾਰੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੂੰ ਨਹੀਂ ਚੁੱਕ ਰਿਹਾ ਸੀ। ਵਿਰਕ ਨੇ ਇਸ਼ਾਰਾ ਕੀਤਾ ਕਿ ਜੇਕਰ ਉਸਦੇ ਨਾਲ ਧੱਕੇਸ਼ਾਹੀ ਹੁੰਦੀ ਹੈ ਤਾਂ ਉਹ ਕਾਨੂੰਨ ਦਾ ਸਹਾਰਾ ਲੈਣਗੇ।
Share the post "ਬਠਿੰਡਾ ਦੀ Multi Level Car Parking ਦੀ tow van ਦਾ ਠੇਕਾ ਹੋਵੇਗਾ ਰੱਦ !"