Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਅਪਰਾਧ ਜਗਤ

ਚੋਰਾਂ ਦੇ ਗਿਰੋਹ ਕੋਲੋਂ ਇੰਨਵਰਟਰ ਸਮੇਤ ਬੈਟਰੇ, ਪੁਰਾਣੀ ਫਰਿਜ, ਛੱਤ ਵਾਲੇ ਪੱਖੇ,ਕਾਰ ਦੇ ਰਿੰਮ ਬਰਾਮਦ

17 Views

ਬਠਿੰਡਾ, 10 ਜੂਨ:ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਤੇ ਨਕੇਲ ਕੱਸਣ ਲਈ ਚਲਾਈ ਗਈ ਮੁਹਿੰਮ ਤਹਿਤ ਐਸਐਸਪੀ ਦੀਪਕ ਪਾਰੀਕ ਦੇ ਦਿਸ਼ਾ-ਨਿਰਦੇਸ਼ਾਂ ਹੇਠ ਉਪ-ਕਪਤਾਨ ਪੁਲਿਸ ਬਠਿੰਡਾ (ਦਿਹਾਤੀ) ਮਨਜੀਤ ਸਿੰਘ ਦੀ ਅਗਵਾਈ ਵਿੱਚ ਚੋਰਾਂ ਦੇ ਗਿਰੋਹ ਨੂੰ ਕਾਬੂ ਕਰਦਿਆਂ ਉਨ੍ਹਾਂ ਕੋਲੋਂ 02 ਇੰਨਵਰਟਰ ਬੈਟਰੇ, 01 ਇੰਨਵਰਟਰ, 01 ਪੁਰਾਣੀ ਫਰਿਜ, 02 ਛੱਤ ਵਾਲੇ ਪੱਖੇ, 02 ਕਾਰ ਦੇ ਰਿੰਮ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਇੰਚਾਰਜ ਚੌਂਕੀ ਇੰਡਸਟਰੀਅਲ ਏਰੀਆ ਬਠਿੰਡਾ ਨੇ ਗੁਰਦੁਆਰਾ ਸਾਹਿਬ ਜੰਡਾਲੀਸਰ ਕੋਟਸ਼ਮੀਰ ਵਿਖੇ ਚੋਰੀ ਹੋਏ ਬੈਟਰੇ ਅਤੇ ਇੰਨਵਰਟਰ ਸਬੰਧੀ ਮੁਕੱਦਮਾ ਨੰਬਰ 62 ਮਿਤੀ 08-06-2024 ਅ/ਧ 380,149 ਆਈ.ਪੀ.ਸੀ. ਥਾਣਾ ਸਦਰ ਬਠਿੰਡਾ ਬਰਖਿਲਾਫ ਸ਼ਾਂਤੀ, ਸਰਬਤੀ, ਊਸ਼ਾ ਆਦਿ 9 ਔਰਤਾਂ ਦੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਦੌਰਾਨੇ ਤਫਤੀਸ਼ ਸੂਹ ਮਿਲੀ ਕਿ ਔਰਤਾਂ ਦਾ ਇੱਕ ਗਿਰੋਹ ਜੋ ਕਿ ਖੇਤਾ ਸਿੰਘ ਬਸਤੀ ਕੱਚੀ ਕਲੋਨੀ ਆਦਿ ਏਰੀਆ ਬਠਿੰਡਾ ਤੋਂ ਆ ਕੇ ਦਿਨ ਸਮੇਂ ਕੋਟਸ਼ਮੀਰ ਅਤੇ ਆਸ ਪਾਸ ਦੇ ਏਰੀਆ ਵਿੱਚ ਚੋਰੀਆਂ ਕਰਦਾ ਹੈ ਅਤੇ ਚੋਰੀ ਕੀਤਾ ਹੋਇਆ ਸਮਾਨ ਸੁੰਨ-ਸਾਨ ਅਤੇ ਬੇ-ਅਬਾਦ ਥਾਂਵਾਂ ਪਰ ਲੁਕਾ-ਛੁਪਾ ਕੇ ਰੱਖ ਦਿੰਦਾ ਹੈ।

ਪੰਜਾਬ ਦੇ ਵਿੱਚ ਜਿਮਨੀ ਚੋਣ ਦਾ ਐਲਾਨ: ਵੋਟਾਂ 10 ਤੇ ਨਤੀਜੇ 13 ਜੁਲਾਈ ਨੂੰ

ਪੁਲਿਸ ਨੇ ਇਸ ਸੂਚਨਾ ਦੇ ਆਧਾਰ ’ਤੇ ਇੱਕ ਆਟੋ ਰਿਕਸ਼ਾ ਵਿੱਚ ਸਵਾਰ ਰੌਸ਼ਨੀ ਪਤਨੀ ਕਰਨੈਲ ਵਾਸੀ ਕੱਚੀ ਕਲੋਨੀ ਗਲੀ ਨੰ: 1 ਬਠਿੰਡਾ,ਸ਼ਰਬਤੀ ਪਤਨੀ ਓਮੀ ਵਾਸੀ ਗਲੀ ਨੰ:01 ਖੇਤਾ ਸਿੰਘ ਬਸਤੀ ਬਠਿੰਡਾ, ਹੇਮਾ ਪਤਨੀ ਬੰਟੀ ਵਾਸੀ ਕੱਚੀ ਕਲੋਨੀ ਗਲੀ ਨੰ: 01 ਬਠਿੰਡਾ,ਊੁਸ਼ਾ ਪਤਨੀ ਸ਼ੇਰੂ ਵਾਸੀ ਕੱਚੀ ਕਲੋਨੀ ਗੁਰੂ ਨਾਨਕ ਬਸਤੀ ਗਲੀ ਨੰ: 01 ਬਠਿੰਡਾ, ਗੀਤਾ ਪਤਨੀ ਰੌਕੀ ਵਾਸੀ ਕੱਚੀ ਕਲੋਨੀ ਗੁਰੂ ਨਾਨਕ ਬਸਤੀ ਗਲੀ ਨੰ: 01 ਬਠਿੰਡਾ, ਸ਼ਾਂਤੀ ਪਤਨੀ ਮੁਲਖਾ ਵਾਸੀ ਗਲੀ ਨੰ: 02 ਖੇਤਾ ਸਿੰਘ ਬਸਤੀ ਬਠਿੰਡਾ, ਸਪਨੀ ਪਤਨੀ ਮਨੋਜ ਵਾਸੀ ਖੇਤਾ ਸਿੰਘ ਬਸਤੀ ਗਲੀ ਨੰ: 02 ਬਠਿੰਡਾ,ਕੁਮਾਰੀ ਪਤਨੀ ਰਾਜਾ ਵਾਸੀ ਕੱਚੀ ਕਲੋਨੀ ਗਲੀ ਨੰ: 01 ਬਠਿੰਡਾ, ਸ਼ਮੀ ਪਤਨੀ ਗਰੀਬ ਵਾਸੀ ਗਲੀ ਨੰ: 02 ਖੇਤਾ ਸਿੰਘ ਬਸਤੀ ਬਠਿੰਡਾ ਨੂੰ ਸਮੇਤ ਆਟੋ ਰਿਕਸਾ ਚਾਲਕ ਰਾਹੁਲ ਪੁੱਤਰ ਬਿੰਟੂ ਵਾਸੀ ਗਲੀ ਨੰਬਰ 03 ਗੁਰੂ ਨਾਨਕ ਨਗਰ ਬਠਿੰਡਾ ਨੂੰ ਗ੍ਰਿਫਤਾਰ ਕੀਤਾ। ਪੁਛਪੜਤਾਲ ਦੌਰਾਨ ਚੋਰੀ ਕੀਤਾ ਹੋਇਆ ਸਮਾਨ 02 ਇੰਨਵਰਟਰ ਬੈਟਰੇ,01 ਇੰਨਵਰਟਰ, 01 ਪੁਰਾਣੀ ਫਰਿਜ, 02 ਛੱਤ ਵਾਲੇ ਪੱਖੇ, 02 ਕਾਰ ਦੇ ਰਿੰਮ ਬਰਾਮਦ ਕਰਵਾਏ ਹਨ।

 

Related posts

ਮਾਸੂਮ ਭੈਣ-ਭਰਾ ਦੀ ਬਲੀ ਦੇਣ ਵਾਲਿਆਂ ਮਾਪਿਆਂ ਸਹਿਤ ਸੱਤ ਮੁਲਜਮਾਂ ਨੂੰ ਹੋਈ ਉਮਰਕੈਦ

punjabusernewssite

ਸੁਨਿਆਰੇ ਤੋਂ ਘਰਵਾਲੀ ਲਈ ਖ਼ਰੀਦੇ ਸੋਨੇ ਦੇ ਪੈਸੇ ਮੁਕਰਨ ਵਾਲੇ ਨੌਜਵਾਨ ਨੂੰ ਅਦਾਲਤ ਨੇ ਸੁਣਾਈ ਸਜ਼ਾ

punjabusernewssite

ਬਠਿੰਡਾ ’ਚ ਗੁੰਡਾਗਰਦੀ ਦਾ ਨੰਗਾ ਨਾਚ, ਬਰਗਰ ਖ਼ਾ ਰਹੇ ਨੌਜਵਾਨ ਨੂੰ ਦਿਨ-ਦਿਹਾੜੇ ਵੱਢਿਆ

punjabusernewssite