ਪੇਂਡੂ ਔਰਤਾਂ ਦੇ ਸਸ਼ਕਤੀਕਰਨ ਲਈ ਭਗਵੰਤ ਮਾਨ ਸਰਕਾਰ ਵੱਲੋਂ ਬੱਸ ਸਟੈਂਡਾਂ, ਤਹਿਸੀਲਾਂ, ਡੀ.ਸੀ. ਅਤੇ ਐਮ.ਸੀ. ਦਫ਼ਤਰਾਂ ਵਿੱਚ 100 ਐਸ.ਐਚ.ਜੀ (SHG) ਸੰਚਾਲਿਤ ਕੰਟੀਨਾਂ ਦੀ ਸ਼ੁਰੂਆਤ: ਹਰਪਾਲ ਸਿੰਘ ਚੀਮਾ

Date:

spot_img

👉ਪ੍ਰਮੁੱਖ ਜਨਤਕ ਅਦਾਰਿਆਂ ਵਿੱਚ ਸਸਤਾ, ਸਾਫ਼-ਸੁਥਰਾ ਅਤੇ ਘਰ ਵਰਗਾ ਭੋਜਨ ਪਰੋਸਿਆ ਜਾਵੇਗਾ: ਹਰਪਾਲ ਸਿੰਘ ਚੀਮਾ
👉ਸਵੈ-ਸਹਾਇਤਾ ਸਮੂਹਾਂ ਵੱਲੋਂ ਸੰਚਾਲਿਤ ਕੰਟੀਨਾਂ ਦੀ ਸਹਾਇਤਾ ਲਈ ਮੁਫ਼ਤ ਜਗ੍ਹਾ, ਬਿਜਲੀ, ਪਾਣੀ ਅਤੇ ਪੇਸ਼ੇਵਰ ਸਿਖਲਾਈ: ਹਰਪਾਲ ਸਿੰਘ ਚੀਮਾ
👉100 ਕੰਟੀਨਾਂ, ਹਜ਼ਾਰਾਂ ਰੁਜ਼ਗਾਰ; ਭਗਵੰਤ ਮਾਨ ਸਰਕਾਰ ਨੇ ਮੁੱਖ ਮੰਤਰੀ ਦੇ ਮਹਿਲਾ ਦਿਵਸ ਦੇ ਵਾਅਦੇ ਨੂੰ ਪੂਰਾ ਕਰਦਿਆਂ ਪੇਂਡੂ ਔਰਤਾਂ ਨੂੰ ਉੱਦਮੀ ਬਣਾਇਆ: ਹਰਪਾਲ ਸਿੰਘ ਚੀਮਾ
👉ਸਵੈ-ਸਹਾਇਤਾ ਸਮੂਹਾਂ ਲਈ ਸਰਕਾਰ ਦਾ ਪੂਰਾ ਸਮਰਥਨ; ਸਰਕਾਰੀ ਦਫ਼ਤਰਾਂ ਵਿੱਚ ਮੁਫ਼ਤ ਜਗ੍ਹਾ, ਮੁਫ਼ਤ ਬਿਜਲੀ ਅਤੇ ਪਾਣੀ: ਹਰਪਾਲ ਸਿੰਘ ਚੀਮਾ
👉ਹੁਨਰ ਅਤੇ ਗੁਣਵੱਤਾ ‘ਤੇ ਜ਼ੋਰ; ਪੇਸ਼ੇਵਰ ਸਿਖਲਾਈ ਲਈ ਪੀ.ਐਸ.ਆਰ.ਐਲ.ਐਮ ਦਾ ਹੋਟਲ ਮੈਨੇਜਮੈਂਟ ਕਾਲਜਾਂ ਨਾਲ 7-10 ਦਿਨਾਂ ਦਾ ਗੱਠਜੋੜ, ਵਿੱਤ-ਤੇ-ਯੋਜਨਾ ਭਵਨ ਵਿਖੇ ਪਾਇਲਟ ਪ੍ਰੋਜੈਕਟ 👉ਤਹਿਤ ਪਹਿਲਾਂ ਹੀ 26-ਆਈਟਮਾਂ ਵਾਲਾ ਮੀਨੂ ਸਫ਼ਲਤਾਪੂਰਵਕ ਪਰੋਸਿਆ ਜਾ ਰਿਹਾ : ਹਰਪਾਲ ਸਿੰਘ ਚੀਮਾ
Chandigarh News: Bhagwant Mann govt; ਜ਼ਮੀਨੀ ਪੱਧਰ ‘ਤੇ ਔਰਤਾਂ ਦੇ ਸਸ਼ਕਤੀਕਰਨ ਅਤੇ ਲੋਕ-ਪੱਖੀ ਸ਼ਾਸਨ ਵੱਲ ਇੱਕ ਵੱਡਾ ਕਦਮ ਚੁੱਕਦਿਆਂ, ਭਗਵੰਤ ਮਾਨ ਸਰਕਾਰ ਸੂਬੇ ਦੇ ਪ੍ਰਮੁੱਖ ਜਨਤਕ ਅਦਾਰਿਆਂ ਵਿੱਚ 100 ਸਵੈ-ਸਹਾਇਤਾ ਸਮੂਹਾਂ (ਐਸ ਐਚ ਜੀ) ਦੁਆਰਾ ਸੰਚਾਲਿਤ ਕੰਟੀਨਾਂ ਸ਼ੁਰੂ ਕਰ ਰਹੀ ਹੈ। ਇਸ ਉਪਰਾਲੇ ਦਾ ਉਦੇਸ਼ ਪੇਂਡੂ ਔਰਤਾਂ ਲਈ ਰੁਜ਼ਗਾਰ ਦੇ ਟਿਕਾਊ ਮੌਕੇ ਪੈਦਾ ਕਰਨਾ ਹੈ ਅਤੇ ਨਾਲ ਹੀ ਆਮ ਨਾਗਰਿਕਾਂ ਨੂੰ ਸਸਤਾ, ਸਾਫ਼-ਸੁਥਰਾ, ਘਰ ਵਰਗਾ ਅਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣਾ ਹੈ, ਜਿਸ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਮਹਿਲਾ ਦਿਵਸ ਸਮਾਗਮਾਂ ਦੌਰਾਨ ਕੀਤਾ ਗਿਆ ਇੱਕ ਅਹਿਮ ਵਾਅਦਾ ਪੂਰਾ ਹੁੰਦਾ ਹੈ।

ਇਹ ਵੀ ਪੜ੍ਹੋ 👉Bhagwant Mann Govt ਵੱਲੋਂ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਦੇ 1,000 ਵਿਦਿਆਰਥੀਆਂ ਨੂੰ UPSC ਅਤੇ PCS ਦੀ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ

ਇਸ ਇਤਿਹਾਸਕ ਪ੍ਰੋਜੈਕਟ ਦਾ ਉਦਘਾਟਨ ਕਰਦਿਆਂ ਪਹਿਲਕਦਮੀ ਦੇ ਵਿਆਪਕ ਵੇਰਵੇ ਸਾਂਝੇ ਕਰਦੇ ਹੋਏ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ, ਸੂਬਾ ਪੱਧਰੀ ਇਹ ਪਹਿਲਕਦਮੀ ਸਮਾਜਿਕ-ਆਰਥਿਕ ਤਬਦੀਲੀ ਦੇ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਕੰਮ ਕਰੇਗੀ। ਸੂਬਾ ਸਰਕਾਰ ਅਤੇ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਪੰਜਾਬ ਰੋਡਵੇਜ਼ ਦੇ ਬੱਸ ਸਟੈਂਡਾਂ, ਤਹਿਸੀਲਾਂ, ਡੀ.ਸੀ. ਅਤੇ ਐਮ.ਸੀ. ਦਫ਼ਤਰਾਂ, ਵਿਭਾਗੀ ਹੈੱਡਕੁਆਰਟਰਾਂ ਅਤੇ ਸੂਬੇ ਭਰ ਦੇ ਪ੍ਰਮੁੱਖ ਜਨਤਕ ਅਦਾਰਿਆਂ ਵਿੱਚ 100 ਐਸ.ਐਚ.ਜੀ ਸੰਚਾਲਿਤ ਕੰਟੀਨਾਂ ਸਥਾਪਤ ਕਰ ਰਹੇ ਹਨ।”ਸਵੈ-ਸਹਾਇਤਾ ਸਮੂਹਾਂ ਨੂੰ ਦਿੱਤੀ ਜਾ ਰਹੀ ਸੰਚਾਲਨ ਸਹਾਇਤਾ ਬਾਰੇ ਵਿਸਥਾਰ ਨਾਲ ਦੱਸਦਿਆਂ ਵਿੱਤ ਮੰਤਰੀ ਨੇ ਕਿਹਾ, “ਇਨ੍ਹਾਂ ਕੰਟੀਨਾਂ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ, ਪੰਜਾਬ ਸਰਕਾਰ ਸਰਕਾਰੀ ਦਫ਼ਤਰਾਂ ਵਿੱਚ ਮੁਫ਼ਤ ਜਗ੍ਹਾ, ਬਿਜਲੀ ਅਤੇ ਪਾਣੀ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਇਨ੍ਹਾਂ ਯੂਨਿਟਾਂ ਦੇ ਸੁਚਾਰੂ ਕੰਮਕਾਜ ਦੀ ਸਹੂਲਤ ਲਈ ਰਸੋਈ ਦਾ ਸਮਾਨ ਅਤੇ ਬਰਤਨ ਵੀ ਮੁਹੱਈਆ ਕਰਵਾਏ ਜਾ ਰਹੇ ਹਨ।”ਹੁਨਰ ਵਿਕਾਸ ਅਤੇ ਗੁਣਵੱਤਾ ‘ਤੇ ਧਿਆਨ ਕੇਂਦਰਿਤ ਕਰਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ, “ਪੀ.ਐਸ.ਆਰ.ਐਲ.ਐਮ ਵੱਲੋਂ ਐਸ.ਐਚ.ਜੀ ਮੈਂਬਰਾਂ ਨੂੰ 7 ਤੋਂ 10 ਦਿਨਾਂ ਦੀ ਪੇਸ਼ੇਵਰ ਰਸੋਈ ਅਤੇ ਕੰਟੀਨ ਪ੍ਰਬੰਧਨ ਸਿਖਲਾਈ ਪ੍ਰਦਾਨ ਕਰਨ ਲਈ ਜ਼ਿਲ੍ਹੇ ਦੇ ਹੋਟਲ ਮੈਨੇਜਮੈਂਟ ਕਾਲਜਾਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ 👉ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਗੈਰ-ਕਾਨੂੰਨੀ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕਾਂ ਦਾ ਪਰਦਾਫਾਸ਼

ਅਸੀਂ ਵਿੱਤ-ਤੇ-ਯੋਜਨਾ ਭਵਨ, ਸੈਕਟਰ 33, ਚੰਡੀਗੜ੍ਹ ਵਿਖੇ ਇੱਕ ਪਾਇਲਟ ਕੰਟੀਨ ਰਾਹੀਂ ਇਸ ਮਾਡਲ ਦੀ ਸਫ਼ਲਤਾ ਪਹਿਲਾਂ ਹੀ ਦੇਖ ਚੁੱਕੇ ਹਾਂ। ਮੋਹਾਲੀ-ਅਧਾਰਤ ਐਸ.ਐਚ.ਜੀਜ਼ ਦੀਆਂ ਔਰਤਾਂ ਦੁਆਰਾ ਚਲਾਈ ਜਾ ਰਹੀ ਇਹ ਕੰਟੀਨ ਸਫ਼ਲਤਾਪੂਰਵਕ ਤਾਜ਼ਾ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ 26-ਆਈਟਮਾਂ ਵਾਲਾ ਮੀਨੂ ਪਰੋਸ ਰਹੀ ਹੈ।”ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਇਸ ਪਹਿਲਕਦਮੀ ਦਾ 100 ਥਾਵਾਂ ‘ਤੇ ਵਿਸਥਾਰ ਕਰਕੇ, ਅਸੀਂ ਪੂਰੇ ਪੰਜਾਬ ਦੀਆਂ ਪੇਂਡੂ ਔਰਤਾਂ ਲਈ ਰੁਜ਼ਗਾਰ ਦਾ ਇੱਕ ਟਿਕਾਊ ਈਕੋਸਿਸਟਮ ਬਣਾ ਰਹੇ ਹਾਂ। ਇਹ ਹਜ਼ਾਰਾਂ ਔਰਤਾਂ ਲਈ ਸਨਮਾਨਜਨਕ ਅਤੇ ਨਿਯਮਤ ਰੁਜ਼ਗਾਰ ਸੁਰੱਖਿਅਤ ਕਰੇਗਾ ਅਤੇ ਨਾਲ ਹੀ ਇਹ ਯਕੀਨੀ ਬਣਾਏਗਾ ਕਿ ਲੱਖਾਂ ਆਮ ਨਾਗਰਿਕਾਂ ਦੀ ਸਸਤੇ ਅਤੇ ਪੌਸ਼ਟਿਕ ਭੋਜਨ ਤੱਕ ਪਹੁੰਚ ਹੋਵੇ।”ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਸੀ.ਐਸ. (ਵਿੱਤ) ਆਲੋਕ ਸ਼ੇਖਰ, ਸਕੱਤਰ (ਪੇਂਡੂ ਵਿਕਾਸ) ਅਰਸ਼ਦੀਪ ਥਿੰਦ,ਜੇ.ਡੀ.ਸੀ. (ਪੇਂਡੂ ਵਿਕਾਸ) ਸ਼ੀਨਾ ਅਗਰਵਾਲ, ਡਾਇਰੈਕਟਰ (ਖਜ਼ਾਨਾ ਅਤੇ ਲੇਖਾ) ਅਰਵਿੰਦ ਕੁਮਾਰ ਐਮ.ਕੇ., ਏ.ਸੀ.ਈ.ਓ. (ਪੇਂਡੂ ਵਿਕਾਸ) ਰੁਪਾਲੀ ਟੰਡਨ, ਅਤੇ ਮੈਂਬਰ (ਪੀ.ਡੀ.ਸੀ.) ਵੈਭਵ ਮਹੇਸ਼ਵਰੀ ਵੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ

👉ਕਬੱਡੀ ਵਿੱਚ ਬਠਿੰਡਾ ਨੇ ਜਿੱਤਿਆ ਖ਼ਿਤਾਬ, ਨੈੱਟਬਾਲ ਵਿੱਚ ਬਰਨਾਲਾ...

एसआईआर को लेकर विपक्ष कर रहा है भ्रामक प्रचार – नायब सिंह सैनी

👉मुख्यमंत्री ने ‘लोकतंत्र बचाओ- अराजकता हटाओ’ पदयात्रा को किया...

ਸੰਦੀਪ ਮਿੱਤਲ ਅਤੇ ਪ੍ਰਦੀਪ ਮਿੱਤਲ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ

👉ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਿਰੋਪਾ ਪਾ ਕੇ...