ਦੀਆ ਕੁਮਾਰੀ ਅਤੇ ਪ੍ਰੇਮ ਚੰਦ ਬੈਰਵਾ ਬਣਨਗੇ ਡਿਪਟੀ ਸੀਐਮ
ਵਸੁੰਦਰਾ ਰਾਜੇ ਦੀਆਂ ਆਸਾਂ ’ਤੇ ਫ਼ਿਰਿਆ ਪਾਣੀ
ਜੈਪੁਰ,11 ਦਸੰਬਰ: ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਤੋਂ ਬਾਅਦ ਰਾਜਸਥਾਨ ਦੇ ਵਿੱਚ ਵੀ ਭਾਜਪਾ ਹਾਈ ਕਮਾਂਡ ਨੇ ਸਭ ਨੂੰ ਚੌਕਾਦਿਆਂ ਪਹਿਲੀ ਵਾਰ ਵਿਧਾਇਕ ਚੁਣੇ ਗਏ ਭਜਨ ਲਾਲ ਸ਼ਰਮਾ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ। ਮੰਗਲਵਾਰ ਨੂੰ ਬਾਅਦ ਦੁਪਹਿਰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਨਵੇਂ ਚੁਣੇ ਗਏ ਵਿਧਾਇਕਾਂ ਦੀ ਇੱਕ ਹੋਟਲ ਵਿੱਚ ਹੋਈ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਇਸਦੇ ਨਾਲ ਹੀ ਵਿਦਿਆ ਨਗਰ ਦੀ ਵਿਧਾਇਕ ਦੀਆ ਕੁਮਾਰੀ ਅਤੇ ਦੁੱਦੂ ਇਲਾਕੇ ਦੇ ਵਿਧਾਇਕ ਪ੍ਰੇਮ ਚੰਦ ਬੈਰਵਾ ਨੂੰ ਡਿਪਟੀ ਸੀਐਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ।
ਜੇਲ੍ਹ ’ਚ ਬੰਦ ਕਾਂਗਰਸੀ ਆਗੂ ਦੀ ਵਿਆਹ ’ਚ ਨੱਚਦਿਆਂ ਦੀ ਵੀਡੀਓ ਨੇ ਪਾਇਆ ਭੜਥੂ, ਦੋ ਜੇਲ੍ਹ ਮੁਲਾਜਮ ਮੁਅੱਤਲ
ਇਸਤੋਂ ਇਲਾਵਾ ਅਜਮੇਰ ਉੱਤਰੀ ਇਲਾਕੇ ਤੋਂ ਵਿਧਾਇਕ ਬਣੇ ਵਾਸੂਦੇਵ ਦੇਵਨਾਨੀ ਨੂੰ ਪਾਰਟੀ ਵੱਲੋਂ ਵਿਧਾਨ ਸਭਾ ਵਿੱਚ ਸਪੀਕਰ ਬਣਾਉਣ ਬਾਰੇ ਸੂਚਨਾ ਦਿੱਤੀ ਗਈ ਹੈ। ਗੌਰਤਲਬ ਹੈਕਿ ਕਿਆਸ ਅਰਾਈਆਂ ਚੱਲ ਰਹੀਆਂ ਸਨ ਕਿ ਰਾਜਸਥਾਨ ਦੇ ਵਿੱਚ ਪ੍ਰਭਾਵਸ਼ਾਲੀ ਮਹਿਲਾ ਲੀਡਰ ਅਤੇ ਦੋ ਵਾਰ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਜਾਂ ਫਿਰ ਬਾਲਕ ਨਾਥ ਜੋਗੀ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ। ਪ੍ਰੰਤੂ ਭਾਜਪਾ ਹਾਈ ਕਮਾਂਡ ਨੇ ਇਹਨਾਂ ਕਿਆਸਰਾਈਆਂ ਤੋਂ ਕਿਤੇ ਦੂਰ ਭਜਨ ਲਾਲ ਸ਼ਰਮਾ ਨੂੰ ਮੁੱਖ ਮੰਤਰੀ ਐਲਾਨ ਕੇ ਸਭ ਨੂੰ ਚੌਂਕਾ ਦਿੱਤਾ ਹੈ।
Breking News: 17 ਨੂੰ ਬਾਦਲਾਂ ਦੇ ਗੜ੍ਹ ‘ਚ ਲੋਕ ਸਭਾ ਚੋਣਾਂ ਦਾ ਵਿਗਲ ਵਜਾਉਣਗੇ ਭਗਵੰਤ ਮਾਨ ਤੇ ਕੇਜਰੀਵਾਲ
ਜ਼ਿਕਰ ਕਰਨਾ ਬਣਦਾ ਹੈ ਕਿ ਰਾਜਸਥਾਨ ਵਿੱਚ ਵਿਧਾਨ ਸਭਾ ਦੀਆਂ 200 ਸੀਟਾਂ ਹਨ ਪਰੰਤੂ ਇੱਕ ਸੀਟ ਉੱਪਰ ਕਾਂਗਰਸੀ ਉਮੀਦਵਾਰ ਦੀ ਮੌਤ ਹੋਣ ਕਾਰਨ ਚੋਣ ਪਿੱਛੇ ਪਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਕੁੱਲ 199 ਨਤੀਜਿਆਂ ਦੇ ਵਿੱਚੋਂ 115 ਭਾਜਪਾ ਦੇ ਹੱਕ ਵਿੱਚ ਗਏ ਹਨ। ਚੋਣ ਨਤੀਜੇ ਆਉਣ ਤੋਂ ਬਾਅਦ ਵਸੁੰਧਰਾ ਰਾਜੇ ਵੱਲੋਂ ਲਗਾਤਾਰ ਵਿਧਾਇਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ। ਪਰੰਤੂ ਚਰਚਾ ਇਹ ਵੀ ਚੱਲ ਰਹੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਹਿਤ ਹਾਈ ਕਮਾਂਡ ਕਿਸੇ ਨਵੇਂ ਚਿਹਰੇ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ।
ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਸੰਸਦ ’ਚ ਪੰਜਾਬ ਦੇ ਗਲਤ ਤਰੀਕੇ ਨਾਲ ਰੋਕੇ ਫੰਡ ਜਾਰੀ ਕਰਨ ਦੀ ਕੀਤੀ ਅਪੀਲ
ਜਿਸ ਦੇ ਚੱਲਦਿਆਂ ਪਾਰਟੀ ਵੱਲੋਂ ਕਿਸੇ ਵੀ ਸੂਬੇ ਵਿਚ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਗਿਆ ਸੀ। ਰਾਜਸਥਾਨ ਤੋਂ ਇਲਾਵਾ ਮੱਧ ਪ੍ਰਦੇਸ਼ ਵਿੱਚ ਵੀ ਤਤਕਾਲੀ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੂੰ ਪਾਸੇ ਕਰਕੇ ਇੱਕ ਨਵਾਂ ਚਿਹਰਾ ਮੋਹਨ ਯਾਦਵ ਦਿੱਤਾ ਗਿਆ ਹੈ। ਇਸੇ ਤਰ੍ਹਾਂ ਛੱਤੀਸਗੜ੍ਹ ਵਿੱਚ ਵੀ ਇੱਕ ਹੋਰ ਨਵੇਂ ਚਿਹਰੇ ਵਿਸ਼ਨੂੰ ਦਿਉ ਸਾਏ ਨੂੰ ਅੱਗੇ ਲਿਆਂਦਾ ਗਿਆ ਹੈ।