5 ਜਨਵਰੀ ਨੂੰ ਕਰਨਪੁਰ ਹਲਕੇ ਵਿਚ ਹੋਣੀ ਹੈ ਚੋਣ, ਉਮੀਦਵਾਰ ਸੁਰਿੰਦਰਪਾਲ ਸਿੰਘ ਟੀਟੀ ਬਣਾਏ ਮੰਤਰੀ
ਜੈਪੁਰ, 31 ਦਸੰਬਰ: ਹਮੇਸ਼ਾ ਅਲੱਗ ਤੋਂ ਕੁੱਝ ਕਰਨ ਲਈ ਜਾਣੀ ਜਾਂਦੀ ਭਾਜਪਾ ਨੇ ਹੁਣ ਰਾਜਸਥਾਨ ਵਿਚ ਆਗਾਮੀ 5 ਜਨਵਰੀ ਨੂੰ ਹੋ ਰਹੀ ਉਪ ਚੋਣ ਵਿਚ ਅਪਣੇ ਉਮੀਦਵਾਰ ਨੂੰ ਮੰਤਰੀ ਬਣਾ ਕੇ ਸਭ ਨੂੰ ਚੌਂਕਾ ਦਿੱਤਾ ਹੈ। ਦੇਸ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਉਪ ਚੋਣ ’ਚ ਉਮੀਦਵਾਰ ਵਜੋਂ ਮੈਦਾਨ ’ਚ ਡਟੇ ਕਿਸੇ ਆਗੂ ਨੂੰ ਵਜ਼ਾਰਤ ਵਿਚ ਸ਼ਾਮਲ ਕੀਤਾ ਗਿਆ ਹੋਵੇ। ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਕਰਨਪੁਰ ਤੋਂ ਸੁਰਿੰਦਰਪਾਲ ਸਿੰਘ ਟੀਟੀ ਪਾਰਟੀ ਵਲੋਂ ਚੋਣ ਲੜ ਰਹੇ ਹਨ।ਇਸ ਹਲਕੇ ਦੀ ਚੋਣ ਇਸ ਕਰਕੇ ਰੱਦ ਹੋ ਗਈ ਸੀ, ਕਿਉਂਕਿ ਇੱਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਕੂੰਨਰ ਦੀ ਵੋਟਾਂ ਤੋਂ ਪਹਿਲਾਂ ਅਚਾਨਕ ਮੌਤ ਹੋ ਗਈ ਸੀ।
ਪੰਜਾਬ ਦੀ ਝਾਕੀ ਰੱਦ ਕਰਨ ਪਿੱਛੇ ਕੇਂਦਰ ਦਾ ਕੋਈ ਹੱਥ ਨਹੀਂ, ਇਹ ਫੈਸਲਾ ਕਮੇਟੀ ਦਾ: ਸੇਖਾਵਤ
ਭਾਜਪਾ ਨੇ ਹੁਣ ਮੁੜ ਉਪ ਚੋਣ ’ਚ ਅਪਣੇ ਪਹਿਲੇ ਉਮੀਦਾਵਰ ਸੁਰਿੰਦਰਪਾਲ ਸਿੰਘ ਟੀਟੀ ਨੂੰ ਮੈਦਾਨ ਵਿਚ ਲਿਆਂਦਾ ਹੋਇਆ ਹੈ ਜਦ ਕਿ ਕਾਂਗਰਸ ਨੇ ਮਹਰੂਮ ਕੂਨਰ ਦੇ ਪੁੱਤਰ ਰੁਪਿੰਦਰ ਸਿੰਘ ਕੂਨਰ ਨੂੰ ਉਮੀਦਵਾਰ ਬਣਾਇਆ ਹੈ। ਕਾਂਗਰਸ ਪਾਰਟੀ ਨੂੰ ਉਮੀਦ ਹੈ ਕਿ ਹਲਕੇ ਦੇ ਲੋਕਾਂ ਨਾਲ ਲੰਮੇ ਸਮੇਂ ਤੋਂ ਜੁੜੇ ਰਹੇ ਮਹਰੂਮ ਗੁਰਮੀਤ ਸਿੰਘ ਕੂਨਰ ਦੀ ਹਮਦਰਦੀ ਉਸਦੇ ਪੁੱਤਰ ਨੂੰ ਵਿਧਾਨ ਸਭਾ ਦੀਆਂ ਪੋੜੀਆਂ ਚੜਾ ਦੇਵੇਗੀ।ਭਾਜਪਾ ਵਲੋਂ ਅਪਣੇ ਉਮੀਦਵਾਰ ਸੁਰਿੰਦਰਪਾਲ ਸਿੰਘ ਟੀਟੀ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦੇ ਪਿੱਛੇ ਇਹੀ ਕਾਰਨ ਦਸਿਆ ਜਾ ਰਿਹਾ ਹੈ ਕਿ ਇਸਦੇ ਨਾਲ ਹਲਕੇ ਦੇ ਵੋਟਰਾਂ ਵਿਚ ਉਸਦੀ ਪਕੜ ਹੋਰ ਬਣੇਗੀ।
ਕੇਂਦਰ ਚੋਂ ਵਾਪਸੀ ਤੋਂ ਬਾਅਦ ਵੀਕੇ ਸਿੰਘ ਬਣੇ ਮੁੱਖ ਮੰਤਰੀ ਦੇ ਸਪੈਸ਼ਲ ਚੀਫ ਸੈਕਟਰੀ
ਗੌਰਤਲਬ ਹੈ ਕਿ ਬੀਤੇ ਕੱਲ ਹੀ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਪਹਿਲੀ ਵਾਰ ਅਪਣੀ ਕੈਬਨਿਟ ਦਾ ਵਿਸਥਾਰ ਕੀਤਾ ਹੈ। ਰਾਜ ਭਵਨ ਵਿੱਚ 22 ਵਿਧਾਇਕਾਂ ਨੂੰ ਮੰਤਰੀ ਵਜੋਂ ਸਹੁੰ ਚੁਕਾਈ ਗਈ ਹੈ, ਇੰਨ੍ਹਾਂ ਵਿਚ 12 ਕੈਬਨਿਟ, ਪੰਜ ਆਜ਼ਾਦ ਚਾਰਜ ਅਤੇ ਪੰਜ ਰਾਜ ਮੰਤਰੀ ਬਣਾਏ ਗਏ ਹਨ।ਪ੍ਰੰਤੂੁ ਜਦ ਸੁਰਿੰਦਰਪਾਲ ਸਿੰਘ ਟੀਟੀ ਨੂੰ ਰਾਜਪਾਲ ਵਲੋਂ ਬਤੌਰ ਰਾਜ ਮੰਤਰੀ (ਸੁਤੰਤਰ ਚਾਰਜ਼ ਵਜੋਂ) ਸਹੁੰ ਚੁੱਕਣ ਲਈ ਬੁਲਾਇਆ ਗਿਆ ਤਾਂ ਉਥੇ ਮੌਜੂਦ ਹਰ ਵਿਅਕਤੀ ਹੈਰਾਨ ਰਹਿ ਗਿਆ। ਗੌਰਤਲਬ ਹੈ ਕਿ 71 ਸਾਲਾ ਟੀਟੀ ਇਸ ਤੋਂ ਪਹਿਲਾਂ ਵੀ ਪਿਛਲੀ ਭਾਜਪਾ ਦੀ ਵਸੁੰਧਰਾ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ।
ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਪ੍ਰਗਤੀ ਵਿਚ ਹਰਿਆਣਾ ਦੇਸ਼ ਵਿਚ ਪਹਿਲੇ ਸਥਾਨ’ਤੇ
ਸਿਆਸਤ ਵਿਚ ਆਉਣ ਤੋਂ ਪਹਿਲਾਂ ਰੇਲਵੇ ਵਿਚ ਟੀਟੀਈ ਸਨ ਸੁਰਿੰਦਰਪਾਲ ਸਿੰਘ
ਜੈਪੁਰ: ਰਾਜਸਥਾਨ ਦੀ ਸਿੱਖ ਸਿਆਸਤ ਵਿਚ ਪਿਛਲੇ ਲੰਮੇ ਸਮੇਂ ਤੋਂ ਜਾਣਿਆਂ-ਪਹਿਚਾਣਿਆਂ ਨਾਮ ਮੰਨੇ ਜਾਂਦੇ ਸੁਰਿੰਦਰਪਾਲ ਸਿੰਘ ਸਿਆਸਤ ਵਿਚ ਆਉਣ ਤੋਂ ਪਹਿਲਾਂ ਰੇਲਵੇ ਵਿੱਚ ਟੀਟੀਈ ਦੀ ਨੌਕਰੀ ਕਰਦੇ ਸਨ, ਜਿਸਦੇ ਚੱਲਦੇ ਉਨ੍ਹਾਂ ਦੇ ਤਖਲੱਸ ਵਜੋਂ ਟੀਟੀਈ ਦੀ ਪਹਿਚਾਣ ਹਾਲੇ ਵੀ ਜਾਰੀ ਹੈ। ਉਨ੍ਹਾਂ ਦੇ ਨਜਦੀਕੀਆਂ ਨੇ ਦਸਿਆ ਕਿ ਸੁਰਿੰਦਰਪਾਲ ਸਿੰਘ ਨੇ ਸਭ ਤੋਂ ਪਹਿਲਾਂ ਕਿਸਾਨ ਆਗੂ ਵਜੋਂ ਕੰਮ ਸ਼ੁਰੂ ਕੀਤਾ ਸੀ।
ਭਗਵੰਤ ਮਾਨ ਵਲੋਂ ਕੇਂਦਰ ਤੇ ਹਰਿਆਣਾ ਨੂੰ ਦੋ ਟੁੱਕ, ਪੰਜਾਬ ਕੋਲ ਕਿਸੇ ਨੂੰ ਦੇਣ ਲਈ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ
ਸਾਲ 1988 ਵਿੱਚ ਉਹ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਣੇ। ਇਸਤੋਂ ਬਾਅਦ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਤੇ ਸਾਲ 1993 ਤੋਂ 2018 ਤੱਕ ਉਹ 6 ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਤੇ ਸੱਤਵੀਂ ਵਾਰ ਮੈਦਾਨ ਵਿਚ ਹਨ। ਸਾਲ 2003 ਅਤੇ 2103 ਵਿੱਚ ਉਨ੍ਹਾਂ ਨੇ ਰਾਜਸਥਾਨ ਵਿਚ ਬਤੌਰ ਰਾਜ ਮੰਤਰੀ ਵਜੋਂ ਕੰਮ ਕੀਤਾ। ਉਨ੍ਹਾਂ ਕੋਲ ਖੇਤੀਬਾੜੀ, ਕਿਰਤ ਵਿਭਾਗ ਅਤੇ ਖਾਣਾਂ ਬਾਰੇ ਮਹੱਤਵਪੂਰਨ ਵਿਭਾਗ ਰਹਿ ਚੁੱਕੇ ਹਨ।
ਭਾਜਪਾ ਝੂਠ ਦੀ ਫੈਕਟਰੀ ਦੀ ਮੇਕ ਇਨ ਇੰਡੀਆ ਪ੍ਰੋਡਕਟ ਹੈ: ਮਲਵਿੰਦਰ ਕੰਗ
ਭਾਜਪਾ ਨੇ ਪਹਿਲਾਂ ਵੀ ਮੁੱਖ ਮੰਤਰੀ ਦੀ ਚੋਣ ਕਰਕੇ ਕੀਤਾ ਸੀ ਹੈਰਾਨ
ਜੈਪੁਰ: ਗੌਰਤਲਬ ਹੈ ਕਿ ਇਸਤੋਂ ਪਹਿਲਾਂ ਜਦ ਪਿਛਲੇ ਸਮੇਂ ਦੌਰਾਨ ਚਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਜਪਾ ਨੇ ਤਿੰਨ ਰਾਜਾਂ ਵਿਚ ਜਿੱਤ ਪ੍ਰਾਪਤ ਕੀਤੀ ਸੀ। ਇਸ ਜਿੱਤ ਤੋਂ ਬਾਅਦ ਜਦ ਇੰਨ੍ਹਾਂ ਰਾਜਾਂ ਵਿਚ ਮੁੱਖ ਮੰਤਰੀ ਦੀ ਚੋਣ ਦਾ ਸਵਾਲ ਆਇਆ ਤਾਂ ਭਾਜਪਾ ਨੇ ਤਿੰਨਾਂ ਹੀ ਸੂਬਿਆਂ ਵਿਚ ਨਵੇਂ ਚਿਹਰਿਆਂ ਦੀ ਚੋਣ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸੇ ਤਰ੍ਹਾਂ ਰਾਜਸਥਾਨ ਵਿਚ ਉਪ ਚੋਣ ਵਿਚ ਪਾਰਟੀ ਉਮੀਦਵਾਰ ਸੁਰਿੰਦਰਪਾਲ ਸਿੰਘ ਟੀਟੀ ਨੂੰ ਰਾਜ ਮੰਤਰੀ ਬਣਾ ਕੇ ਮੁੜ ਸਭ ਨੂੰ ਚੌਕਾ ਦਿੱਤਾ ਹੈ।
ਅਕਾਲੀ ਦਲ ਨੇ ਮੁੱਖ ਮੰਤਰੀ ਤੇ ਡੀ ਜੀ ਪੀ ’ਤੇ ਮਜੀਠੀਆ ਵਿਰੁਧ ਝੂਠੇ ਸਬੂਤ ਤਿਆਰ ਕਰਨ ਦੇ ਲਗਾਏ ਦੋਸ਼
ਕਾਂਗਰਸ ਨੇ ਭਾਜਪਾ ਦੇ ਇਸ ਫੈਸਲੇ ਵਿਰੁਧ ਚੋਣ ਕਮਿਸ਼ਨ ਕੋਲ ਜਾਣ ਦਾ ਕੀਤਾ ਐਲਾਨ
ਜੈਪੁਰ: ਉਧਰ ਭਾਜਪਾ ਦੇ ਇਸ ਫੈਸਲੇ ਨੂੰ ਸਿਆਸਤ ਤੋਂ ਪ੍ਰੇਰਤ ਦਸਦਿਆਂ ਕਾਂਗਰਸ ਨੇ ਇਸਦੇ ਵਿਰੁਧ ਚੋਣ ਕਮਿਸ਼ਨ ਕੋਲ ਜਾਣ ਦਾ ਐਲਾਨ ਕੀਤਾ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਡੋਟਾਸਾਰਾ ਨੇ ਪੱਤਰਕਾਰਾਂ ਨੂੰ ਦਸਿਆ ਕਿ ‘‘ ਭਾਜਪਾ ਇਸ ਉਪ ਚੋਣ ਵਿਚ ਬੁਰੀ ਤਰ੍ਹਾਂ ਹਾਰ ਰਹੀ ਹੈ, ਜਿਸਦੇ ਚੱਲਦੇ ਇਹ ਫੈਸਲਾ ਲਿਆ ਹੈ। ’’ ਉਨ੍ਹਾਂ ਕਿਹਾ ਕਿ ਇਹ ਫੈਸਲਾ ਆਦਰਸ ਚੋਣ ਜਾਬਤੇ ਦੀ ਵੀ ਉਲੰਘਣਾ ਹੈ ਤੇ ਕਾਂਗਰਸ ਪਾਰਟੀ ਇਸਦੇ ਵਿਰੁਧ ਚੋਣ ਕਮਿਸ਼ਨ ਕੋਲ ਸਿਕਾਇਤ ਕਰੇਗੀ।
ਪੰਜਾਬ ਭਾਜਪਾ ਨੇ ਸਵਾ ਦਰਜ਼ਨ ਜ਼ਿਲ੍ਹਾ ਪ੍ਰਧਾਨਾਂ ਨੂੰ ਬਦਲਿਆਂ, ਜਾਖ਼ੜ ਵਲੋਂ ਨਵੀਂ ਲਿਸਟ ਜਾਰੀ
ਰਾਜਸਥਾਨ ਵਿਚ ਵੱਡੀ ਆਬਾਦੀ ਹੈ ਸਿੱਖਾਂ ਦੀ
ਜੈਪੁਰ: ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਦਿੱਲੀ ਅਤੇ ਹਰਿਆਣਾ ਤੋਂ ਬਾਅਦ ਰਾਜਸਥਾਨ ਵਿਚ ਸਿੱਖਾਂ ਦੀ ਵੱਡੀ ਵਸੋਂ ਹੈ। ਪਿਛਲੇ ਕੁੱਝ ਦਹਾਕਿਆਂ ਤੋਂ ਪੰਜਾਬ ਅਤੇ ਹੋਰ ਖੇਤਰਾਂ ਤੋਂ ਵੀ ਸਿੱਖ ਰਾਜਸਥਾਨ ਦੇ ਕੁੱਝ ਜ਼ਿਲ੍ਹਿਆਂ ਵਿਚ ਜਾ ਕੇ ਵਸੇ ਹਨ। ਰਾਜਸਥਾਨ ਦੇ ਹਨੂੰਮਾਨਗੜ੍ਹ ਤੇ ਗੰਗਾਨਗਰ ਆਦਿ ਕਈ ਜ਼ਿਲ੍ਹੇ ਅਜਿਹੇ ਹਨ, ਜਿੱਥੇ ਪੰਜਾਬੀਆਂ ਦਾ ਵੱਡਾ ਦਬਦਬਾ ਹੈ।
Share the post "ਰਾਜਸਥਾਨ ’ਚ ਭਾਜਪਾ ਦਾ ਵੱਡਾ ਫੈਸਲਾ: ਸਿੱਖ ਆਗੂ ਨੂੰ ਚੋਣਾਂ ਤੋਂ ਪਹਿਲਾਂ ਬਣਾਇਆ ਮੰਤਰੀ"