ਬਠਿੰਡਾ ਏਮਜ਼ ਦੇ ਉਦਘਾਟਨ ਮੌਕੇ ਹਰਸਿਮਰਤ ਕੌਰ ਬਾਦਲ ਨੇ ਚੁੱਕਿਆ ਸੀ ਕਿਸਾਨਾਂ ਦਾ ਮੁੱਦਾ
ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਹਰਦੀਪ ਪੁਰੀ ਨੇ ਵੀ ਹਰਸਿਮਰਤ ਦੇ ਭਾਸ਼ਣ ’ਤੇ ਜਤਾਇਆ ਰੋਸ਼
ਬਠਿੰਡਾ, 25 ਫ਼ਰਵਰੀ: ਕਰੀਬ ਤਿੰਨ ਸਾਲ ਪਹਿਲਾਂ ਕਿਸਾਨੀ ਮੁੱਦੇ ‘ਤੇ ਅਕਾਲੀ-ਭਾਜਪਾ ਵਿਚਕਾਰ ਟੁੱਟੇ ‘ਨਹੂੰ-ਮਾਸ’ ਦੇ ਰਿਸ਼ਤੇ ਨੂੰ ਮੁੜ ਜੋੜਣ ਦੀਆਂ ਕੰਨਸੋਆ ਦੌਰਾਨ ਐਤਵਾਰ ਨੂੰ ਦੋਨਾਂ ਧਿਰਾਂ ਵਿਚਕਾਰ ਸਿਆਸੀ ਕੁੜੱਤਣ ਦੇਖਣ ਨੂੰ ਮਿਲੀ। ਇਹ ਜਗ੍ਹਾ ਸੀ, ਬਠਿੰਡਾ ਦਾ ਏਮਜ਼ ਹਸਪਤਾਲ, ਜਿਸਦਾ ਐਤਵਾਰ ਨੂੰ ਵਰਚੂਅਲ ਤਰੀਕੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਦਘਾਟਨ ਕੀਤਾ ਗਿਆ। ਇਸ ਦੌਰਾਨ ਏਮਜ਼ ਵਿਖੇ ਰੱਖੇ ਇੱਕ ਸਮਾਗਮ ਦੌਰਾਨ ਸਜ਼ੀ ਸਟੇਜ਼ ਉਪਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੋਂ ਇਲਾਵਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖ਼ੜ ਵੀ ਬੈਠੇ ਹੋਏ ਸਨ ਜਦੋਂਕਿ ਸਟੇਜ਼ ਦੇ ਸਾਹਮਣੇ ਪੰਡਾਲ ਵਿਚ ਵੱਡੀ ਗਿਣਤੀ ’ਚ ਪਹਿਲੀ ਅਤੇ ਦੂਜੀ ਕਤਾਰ ਦੇ ਭਾਜਪਾ ਆਗੂ ਵੀ ਹਾਜ਼ਰ ਸਨ। ਇਸ ਮੌਕੇ ਬਤੌਰ ਵਿਸੇਸ ਮਹਿਮਾਨ ਪੁੱਜੀ ਹੋਈ ਬਠਿੰਡਾ ਦੀ ਐਮ.ਪੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਪਣੇ ਭਾਸਣ ਦੌਰਾਨ ਕਿਸਾਨਾਂ ਦਾ ਮੁੱਦਾ ਚੁੱਕ ਦਿੱਤਾ। ਫ਼ਿਰ ਕੀ ਸੀ, ਸਟੇਜ਼ ਦੇ ਸਾਹਮਣੇ ਬੈਠੇ ਹੋਏ ਇੰਨ੍ਹਾਂ ਭਾਜਪਾ ਆਗੂਆਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸੁਰੂ ਕਰ ਦਿੱਤਾ।
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਖਿਲਾਫ਼ FIR ਦਰਜ਼ ਕਰੇ ਪੰਜਾਬ ਸਰਕਾਰ: ਪ੍ਰਤਾਪ ਸਿੰਘ ਬਾਜਵਾ
ਇਸ ਦੌਰਾਨ ਭਾਜਪਾਈਆਂ ਨੇ ‘ਮੋਦੀ-ਮੋਦੀ’ ਦੀ ਹੂਟਿੰਗ ਵੀ ਕੀਤੀ ਤੇ ਕਾਫ਼ੀ ਰੌਲਾ ਰੱਪਾ ਪਿਆ, ਪ੍ਰੰਤੂ ਬੀਬੀ ਬਾਦਲ ਨੇ ਅਪਣਾ ਭਾਸਣ ਜਾਰੀ ਰੱਖਿਆ। ਉਨ੍ਹਾਂ ਵੱਲੋਂ ਅਪਣੀ ਗੱਲ ਸਮਾਪਤ ਕਰਨ ਤੋਂ ਬਾਅਦ ਸਟੇਜ਼ ਉਪਰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਹਰਦੀਪ ਪੁਰੀ ਨੇ ਵੀ ਅਪਣੇ ਭਾਸ਼ਣਾਂ ਵਿਚ ਅਪਣੇ ਸਾਬਕਾ ਸਾਥੀ ਰਹੇ ਬਠਿੰਡਾ ਦੇ ਐਮ.ਪੀ ਉਪਰ ਇਸ ਉਦਘਾਟਨ ਸਮਾਰੋਹ ਦੌਰਾਨ ਇਹ ਮੁੱਦਾ ਚੁੱਕਣ ’ਤੇ ਰੋਸ਼ ਜਤਾਇਆ। ਬੀਬੀ ਬਾਦਲ ਨੇ ਸਟੇੇਜ਼ ਤੋਂ ਸੰਬੋਧਨ ਕਰਦਿਆਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਸਹਿਤ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਪੰਜਾਬ ਦੇ ਕਿਸਾਨਾਂ ਦਾ ਮਸਲਾ ਹੱਲ ਕਰਵਾਉਣ ਲਈ ਹੱਥ ਬੰਨ ਕੇ ਅਪੀਲ ਕੀਤੀ ਸੀ, ਜਿਸ ਵਿਚ ਉਨ੍ਹਾਂ ਕਿਹਾ ਕਿ ‘‘ ਪੰਜਾਬ ਵਿਚ ਸਰਹੱਦਾਂ ’ਤੇ ਰੁਕਾਵਟਾਂ ਕਾਰਨ ਹਾਲਾਤ ਗੰਭੀਰ ਬਣ ਗਏ ਹਨ। ਉਹਨਾਂ ਕਿਹਾ ਕਿ ਹਰਿਆਣਾ-ਪੰਜਾਬ ਬਾਰਡਰਾਂ ’ਤੇ ਹਾਲਾਤ ਭਾਰਤ-ਪਾਕਿਸਤਾਨ ਵਰਗੇ ਬਣ ਗਏ ਹਨ। ’’ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਦੇਸ ਦੀ ਅਜਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਤੇ ਅੱਜ ਵੀ ਦੇਸ਼ ਦੀ ਏਕਤਾ ਤੇ ਅਖੰਠਤਾ ਲਈ ਸਭ ਤੋਂ ਵੱਧ ਕੁਰਬਾਨੀਆਂ ਦੇ ਰਹੇ ਹਨ। ਪ੍ਰੰਤੂ ਪੰਜਾਬ ਨੂੂੰ ਚਾਰੇ ਪਾਸੇ ਤੋਂ ਬੰਦ ਕਰਕੇ ਉਸਦੀ ਆਰਥਿਕ ਨਾਕੇਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਪੰਜਾਬ ਦੀ ਰੀੜ ਦੀ ਹੱਡੀ ਹਨ ਤੇ ਜੇਕਰ ਕਿਸਾਨ ਖ਼ੁਸਹਾਲ ਹੈ ਤਾਂ ਪੰਜਾਬ ਵੀ ਖ਼ੁਸਹਾਲ ਹੈ।
ਸਾਬਕਾ ਮੁੱਖ ਮੰਤਰੀ ਚਨਜੀਤ ਸਿੰਘ ਚੰਨੀ ਨੇ ਲਾਈਵ ਹੋ ਕੇ ਦਿਖਾਈ ਰੇਤ ਮਾਈਨਿੰਗ ਮਾਫਿਆ ਦੀ ਕਰਤੂਤ
ਉਨ੍ਹਾਂ ਅਸਿੱਧੇ ਢੰਗ ਨਾਲ ਮੋਦੀ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਢਾਈ ਸਾਲ ਪਹਿਲਾਂ ਖ਼ਤਮ ਹੋਏ ਕਿਸਾਨ ਸੰਘਰਸ਼ ਵਿਚ 600 ਦੇ ਕਰੀਬ ਕਿਸਾਨਾਂ ਦੀ ਜਾਨ ਚਲੀ ਗਈ ਤੇ ਹੁਣ ਮੁੜ ਕਿਸਾਨ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਘਰ ਦਾ ਚਿਰਾਗ ਬੁਝਦਾ ਹੈ, ਉਸ ਘਰ ਦੇ ਉਪਰ ਕੀ ਬੀਤਦੀ ਹੈ, ਇਹ ਉਸਨੂੰ ਹੀ ਪਤਾ ਹੁੰਦਾ ਹੈ। ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰੇ ਦੀ ਸਾਂਝ ਅਤੇ ਪੰਜਾਬ ਦੀ ਤਰੱਕੀ ਲਈ ਇਸ ਮਸਲੇ ਦਾ ਹੱਲ ਬਹੁਤ ਜਰੂਰੀ ਹੈ। ਬੀਬੀ ਬਾਦਲ ਜਦ ਇਸ ਮੁੱਦੇ ‘ਤੇ ਬੋਲ ਰਹੇ ਸਨ ਤਾਂ ਪੰਡਾਲ ਵਿਚ ਬੈਠੇ ਭਾਜਪਾ ਆਗੂ ਜੋਰ-ਸੋਰ ਨਾਲ ‘ਮੋਦੀ-ਮੋਦੀ’ ਦੇ ਨਾਅਰੇ ਲਗਾ ਰਹੇ ਸਨ ਤੇ ਨਾਲ ਹੀ ਖੜੇ ਹੋ ਕੇ ਹਰਸਿਮਰਤ ਕੌਰ ਬਾਦਲ ਉਪਰ ਸਿਆਸਤ ਕਰਨ ਦੇ ਦੋਸ਼ ਵੀ ਲਗਾ ਰਹੇ ਸਨ। ਇਸ ਦੌਰਾਨ ਬੀਬੀ ਬਾਦਲ ਤੋਂ ਬਾਅਦ ਬੋਲਦਿਆਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਅੱਜ ਇਹ ਸਟੇਜ਼ ਅਜਿਹੇ ਮਸਲੇ ਚੁੱਕਣ ਦਾ ਢੁਕਵਾਂ ਮੰਚ ਨਹੀਂ ਸੀ ਪ੍ਰੰਤੂ ਫ਼ਿਰ ਵੀ ਉ੍ਹਨਾਂ ਬੀਬੀ ਬਾਦਲ ਵੱਲੋਂ ਕਿਸਾਨਾਂ ਦਾ ਮਸਲਾ ਚੁੱਕਣ ’ਤੇ ਜਵਾਬ ਦਿੰਦਿਆ ਕਿਹਾ ਕਿ ‘‘ ਕਿਸਾਨ ਸਾਰਿਆਂ ਦੀ ਜਿੰਦ ਜਾਨ ਹਨ ਤੇ ਪਰ ਜੇਕਰ ਸਮੇਂ ਦੀ ਗੱਲ ਸਮੇਂ ਸਿਰ ਕਰੀਏ ਤਾਂ ਚੰਗਾ ਲੱਗਦਾ। ’’ ਉਨ੍ਹਾਂ ਕਿਹਾ ਕਿ ਅੱਜ ਏਮਜ਼ ਵਰਗੀ ਸੰਸਥਾ, ਜਿਸਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨ ਜਾ ਰਹੇ ਹਨ ਤੇ ਉਨ੍ਹਾਂ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹਨ। ’’ਉਨ੍ਹਾਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਇਲਾਵਾ ਲੰਘਰ ’ਤੇ ਲੱਗਦੇ ਜੀਐਸਟੀ ਨੂੰ ਵੀ ਹਟਾਇਆ।
ਹੈਰਾਨੀਜਨਕ ਖ਼ਬਰ: ਬਿਨਾਂ ਡਰਾਈਵਰ ਤੋਂ ਭੱਜਦੀ ਰਹੀ ਰੇਲ ਗੱਡੀ
ਸੋਮ ਪ੍ਰਕਾਸ਼ ਇੱਥੇ ਹੀ ਨਹੀਂ ਰੁਕੇ ਤਾਂ ਉਨ੍ਹਾਂ ਕਿਹਾ ਕਿ ਸ਼੍ਰੀ ਮੋਦੀ ਨੇ ਕਦੇ ਵੀ ਪ੍ਰਕਾਸ਼ ਸਿੰਘ ਬਾਦਲ ਦਾ ਆਖਿਆ ਨਹੀਂ ਮੋੜਿਆਂ ਤੇ ਜੋ ਵੀ ਉਨ੍ਹਾਂ ਮੰਗਿਆ, ਉਹ ਹੀ ਦਿੱਤਾ। ਇਸਤੋਂ ਬਾਅਦ ਇੱਕ ਹੋਰ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵੀ ਹਰਸਿਮਰਤ ਕੌਰ ਬਾਦਲ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਇਹ ਸਿਆਸੀ ਮੰਚ ਨਹੀਂ ਹੈ, ਜਿੱਥੇ ਇਹ ਮਾਮਲਾ ਚੂੱਕਿਆ ਜਾਂਦਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਭ ਤੋਂ ਵੱਧ ਕਿਸਾਨੀ ਲਈ ਕੀਤਾ ਹੈ, ਉਹ ਕਿਸੇ ਹੋਰ ਸਰਕਾਰ ਨੇ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਮੀ ਰਹਿੰਦੀ ਹੈ ਤਾਂ ਉਸਦਾ ਹੱਲ ਵੀ ਕੱਢਿਆ ਜਾਵੇਗਾ ਤੇ ਇਸਦੇ ਲਈ ਗੱਲਬਾਤ ਜਾਰੀ ਹੈ। ਉਧਰ ਸਮਾਗਮ ਤੋਂ ਬਾਅਦ ਬੀਬੀ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਸਪੱਸ਼ਟ ਤੌਰ ‘ਤੇ ਕਿਸਾਨੀ ’ਤੇ ਤਸਦੱਦ ਲਈ ਕੇਂਦਰ ਅਤੇ ਪੰਜਾਬ ਸਰਕਾਰ ਜਿੰਮੇਵਾਰ ਹੈ। ਉਨ੍ਹਾਂ ਅਪਣੇ ਭਾਸ਼ਣ ’ਤੇ ਰੌਲਾ ਪਾਉਣ ਵਾਲਿਆਂ ’ਤੇ ਟਿੱਪਣੀ ਕਰਦਿਆਂ ਕਿ ਇਹ ਮੁੱਠੀ ਭਰ ਲੋਕ ਹਨ ਜੋ ਕਿਸਾਨੀ ਦੇ ਵਿਰੋਧੀ ਹਨ। ਹਾਲਾਂਕਿ ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ ਨੇ ਕਿਹਾ ਕਿ ਹਰੇਕ ਮੁੱਦਾ ਚੂੱਕਣ ਲਈ ਇੱਕ ਪਲੇਟਫ਼ਾਰਮ ਹੁੰਦਾ ਹੈ, ਜਿਸਦੇ ਚੱਲਦੇ ਉਨ੍ਹਾਂ ਨੂੰ ਅਪਣੇ ਅਹੁੱਦੇ ਦੀ ਗਰਿਮਾ ਰੱਖਣੀ ਚਾਹੀਦੀ ਸੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਜਲਦੀ ਹੀ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ। ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ’ਤੇ ਅਫ਼ਸੋਸ ਜਾਹਰ ਕਰਦਿਆ ਕਿਹਾ ਕਿ ‘‘ ਉਹ ਖ਼ੁਦ ਮੰਗ ਕਰਦੇ ਹਨ ਸਚਾਈ ਪੰਜਾਬ ਦੇ ਲੋਕਾਂ ‘ਤੇ ਸਾਹਮਣੇ ਆਉਣੀ ਚਾਹੀਦੀ ਹੈ ਤੇ ਇਸਦੇ ਲਈ ਜੋ ਵੀ ਜਿੰਮੇਵਾਰ ਹੈ, ਉਸਦੇ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ’’
Share the post "ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ਦੌਰਾਨ ਭਾਜਪਾਈਆਂ ਵੱਲੋਂ ਹਰਸਿਮਰਤ ਬਾਦਲ ਦਾ ਵਿਰੋਧ"