ਡੱਲੇਵਾਲਾ ਦੀ ਹਿਰਾਸਤ ’ਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਦਾ ਬਿਆਨ ਆਇਆ ਸਾਹਮਣੇ,ਦੇਖੋ ਵੀਡੀਓ

0
35
196 Views

ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਦੱਸੀ ਕੱਲੀ-ਕੱਲੀ ਗੱਲ
ਸੰਗਰੂਰ/ਪਟਿਆਲਾ/ਲੁਧਿਆਣਾ, 26 ਨਵੰਬਰ: ਮੰਗਲਵਾਰ ਤੜਕਸਾਰ ਖਨੌਰੀ ਬਾਰਡਰ ਤੋਂ ਚੁੱਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਨੂੰ ਚੁੱਕੇ ਜਾਣ ਦਾ ਸੱਚ ਹੁਣ ਸਾਹਮਣੇ ਆ ਗਿਆ ਹੈ। ਹਿਰਾਸਤ ਤੋਂ ਕਈ ਘੰਟਿਆਂ ਤੱਕ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਜ਼ਾਰ ਰਿਹਾ ਪ੍ਰੰਤੂ ਹੁਣ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਵੱਡਾ ਖ਼ੁਲਾਸਾ ਕੀਤਾ ਹੈ।

ਇਹ ਵੀ ਪੜ੍ਹੋ Police Encounter: ਅੱਧੀ ਰਾਤ ਨੂੰ ਪੁਲਿਸ ਤੇ ਵੱਡੇ ਗੈਂਗਸਟਰ ਦੇ ਗੁਰਗੇ ’ਚ ਚੱਲੀਆਂ ਗੋਲੀਆਂ, ਮੌਕੇ ’ਤੇ ਪੁੱਜੇ ਵੱਡੇ ਅਫ਼ਸਰ

ਇੱਕ ਜਾਰੀ ਵੀਡੀਓ ਵਿਚ ਡੀਆਈਜੀ ਸਿੱਧੂ ਨੇ ਦਸਿਆ ਕਿ ਕਿਸਾਨ ਆਗੂ ਦੀ ਸਿਹਤ ਸੰਭਾਲ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਹੈ ਤੇ ਇਸ ਸਮੇਂ ਡੱਲੇਵਾਲ ਨੂੰ ਲੁਧਿਆਣਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਧਰ ਇਸ ਮੌਕੇ ਖਨੌਰੀ ਬਾਰਡਰ ’ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਐਲਾਨ ਕੀਤਾ ਕਿ ਜਲਦੀ ਹੀ ਦੋਨਾਂ ਫ਼ੋਰਮਾਂ ਦੀ ਇੱਕ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਉਲੀਕਿਆ ਜਾ ਰਿਹਾ।

LEAVE A REPLY

Please enter your comment!
Please enter your name here