Home Blog Page 1659

ਸਮੂਹ ਸੈਕਟਰ ਅਫਸਰਾਂ ਨੂੰ ਚੋਣਾਂ ਸਬੰਧੀ ਦਿੱਤੀ ਸਿਖਲਾਈ

0

ਬਠਿੰਡਾ, 20 ਮਈ(ਮਨਦੀਪ ਸਿੰਘ ): ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਚੋਣ ਅਫਸਰ ਸਪ੍ਰੀਤ ਸਿੰਘ ਦੀ ਅਗਵਾਈ ਤੇ ਸਹਾਇਕ ਰਿਟਰਨਿੰਗ ਅਫਸਰ-09-ਫਰੀਦਕੋਟ ਲੋਕ ਸਭਾ ਚੋਣ ਹਲਕਾ-ਕਮ-ਉਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਕੰਵਰਜੀਤ ਸਿੰਘ ਵੱਲੋਂ ਆਪਣੇ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਚੋਣ ਹਲਕੇ ਦੇ ਸਮੂਹ ਸੈਕਟਰ ਅਫਸਰਾਂ ਨੂੰ ਈ.ਵੀ.ਐਮ. ਕਮਿਸ਼ਨਿੰਗ, 12-ਡੀ ਪੋਲਿੰਗ ਅਤੇ ਵੈਬ ਕਾਸਟਿੰਗ ਬਾਰੇ ਵਿਸਥਾਰ ਸਹਿਤ ਟਰੇਨਿੰਗ ਦਿੱਤੀ ਗਈ।

ਆਮ ਆਦਮੀ ਪਾਰਟੀ ਨੂੰ ਝਟਕਾ, ਆਪ ਦੇ ਦੋ ਬਲਾਕ ਪ੍ਰਧਾਨ ਹੋਏ ਭਾਜਪਾ ਚ ਸ਼ਾਮਿਲ

ਇਸ ਤੋ ਇਲਾਵਾ ਸ਼੍ਰੀ ਕੰਵਰਜੀਤ ਸਿੰਘ ਨੇ ਹੀਟ ਵੇਵ ਮੈਨੇਜਮੈਂਟ, ਪੋਲਿੰਗ ਪਾਰਟੀਆਂ ਦੇ ਰਹਿਣ ਅਤੇ ਖਾਣੇ, ਅਬਜਰਵਰ ਮੀਟਿੰਗ, ਪੋਲਿੰਗ ਸਟਾਫ ਦੀ ਹਾਜ਼ਰੀ, ਫਾਰਮ ਨੰਬਰ 12/12ਏ, ਸਵੀਪ ਪੀ.ਪੀ.ਟੀ. ਸੈਕਟਰਵਾਈਜ, ਵਲਨਰੇਬਲ ਬੂਥ ਐਕਟਵਿਟੀ ਰਿਪੋਰਟ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।ਇਸ ਮੌਕੇ ਸਹਾਇਕ ਰਿਟਰਨਿੰਗ ਅਫਸਰ 1-ਕਮ-ਤਹਿਸੀਲਦਾਰ, ਰਾਮਪੁਰਾ ਫੂਲ ਸ਼੍ਰੀ ਬਲਵਿੰਦਰ ਸਿੰਘ, ਸਹਾਇਕ ਰਿਟਰਨਿੰਗ ਅਫਸਰ-2-ਕਮ-ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਫੂਲ ਸ਼੍ਰੀ ਮਹਿਕਮੀਤ ਸਿੰਘ ਸਮੂਹ ਮਾਸਟਰ ਟ੍ਰੇਨਰਜ਼ ਅਤੇ ਸਮੂਹ ਸੈਕਟਰ ਅਫਸਰ ਹਾਜ਼ਰ ਸਨ

ਆਮ ਆਦਮੀ ਪਾਰਟੀ ਨੂੰ ਝਟਕਾ, ਆਪ ਦੇ ਦੋ ਬਲਾਕ ਪ੍ਰਧਾਨ ਹੋਏ ਭਾਜਪਾ ਚ ਸ਼ਾਮਿਲ

0

ਬਠਿੰਡਾ, 20 ਮਈ: ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਇਸਦੇ ਦੋ ਬਲਾਕ ਪ੍ਰਧਾਨਾਂ ਨੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦਾ ਅੇਲਾਨ ਕਰ ਦਿੱਤਾ। ਗੁਰਮੀਤ ਸਿੰਘ ਮਹਿਮਾਂ ਅਤੇ ਹਰਚਰਨ ਸਿੰਘ ਖੇਮੁਆਣਾ ਦਾ ਭਾਜਪਾ ਚ ਆਉਣ ’ਤੇ ਸਵਾਗਤ ਕਰਦਿਆਂ ਬਠਿੰਡਾ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਪਤੀ ਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕੇ ਪੰਜਾਬ ਚ ਸੱਤਾ ਹਾਸਿਲ ਕਰਨ ਲਈ ਆਪ ਨੇ ਵੱਡੇ ਵੱਡੇ ਝੂਠ ਬੋਲੇ ਹੋਲੀ ਹੋਲੀ ਆਪ ਦਾ ਅਸਲੀ ਚੇਹਰਾ ਨੰਗਾ ਹੋਣ ਲੱਗਾ ਹੈ।

ਏਮਜ਼ ਦੇ ਨਰਸਿੰਗ ਐਜੂਕੇਸ਼ਨ ਵਿਖੇ ਰਾਸਟਰੀ ਕਾਨਫਰੰਸ ਦਾ ਆਯੋਜਨ

ਉਨ੍ਹਾਂ ਕਿਹਾ ਕਿ ਪਾਰਟੀ ਲਈ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਆਗੂਆਂ ਦੀ ਸਰਕਾਰ ਚ ਕੋਈ ਸੁਣਵਾਈ ਨਹੀਂ ਹੋਈ, ਜਿਸ ਕਾਰਨ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਲੋਕ ਭਾਜਪਾ ਚ ਸ਼ਾਮਿਲ ਹੋ ਰਹੇ ਹਨ। ਸ: ਮਲੂਕਾ ਨੇ ਦਾਅਵਾ ਕੀਤਾ ਕਿ ਭਾਜਪਾ ਚ ਮਿਹਨਤ ਕਰਨ ਵਾਲਾ ਸਧਾਰਨ ਵਰਕਰ ਵੀ ਵੱਡੇ ਤੋਂ ਵੱਡੇ ਅਹੁਦੇ ਤੱਕ ਪਹੁੰਚ ਸਕਦਾ ਹੈ। ਇਸ ਮੌਕੇ ਉਨ੍ਹਾਂ ਆਪ ਆਗੂਆਂ ਨੂੰ ਪਾਰਟੀ ਵਿਚ ਬਣਦੇ ਮਾਣ ਸਨਮਾਨ ਦਾ ਭਰੋਸਾ ਦਿਵਾਇਆ।

ਏਮਜ਼ ਦੇ ਨਰਸਿੰਗ ਐਜੂਕੇਸ਼ਨ ਵਿਖੇ ਰਾਸਟਰੀ ਕਾਨਫਰੰਸ ਦਾ ਆਯੋਜਨ

0

ਬਠਿੰਡਾ, 20 ਮਈ: ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ ਐਂਡ ਰਿਸਰਚ ਏਮਜ਼ ਬਠਿੰਡਾ ਵੱਲੋ “ਪੇਰੀ-ਆਪਰੇਟਿਵ ਨਰਸਿੰਗ ਪ੍ਰੈਕਟਿਸਜ਼ ਵਿੱਚ ਉੱਤਮਤਾ: ਸੁਰੱਖਿਆ ਦੇ ਸੱਭਿਆਚਾਰ ਦੀ ਸਥਾਪਨਾ”ਵਿਸ਼ੇ ‘ਤੇ ਸੁਸਾਇਟੀ ਆਫ਼ ਪੇਰੀ- ਆਪਰੇਟਿਵ ਨਰਸਿੰਗ ਦੇ ਸਹਿਯੋਗ ਨਾਲ ਤਿੰਨ ਦਿਨਾਂ ਰਾਸ਼ਟਰੀ ਕਾਨਫਰੰਸ ਦਾ ਆਯੋਜਨ ਹਾਈਬ੍ਰਿਡ ਮੋਡ ਰਾਹੀਂ ਕੀਤਾ ਗਿਆ।ਪਹਿਲੇ ਦਿਨਬਾਲਗ ਬੇਸਿਕ ਏਅਰਵੇਅ ਪ੍ਰਬੰਧਨ, ਬਾਲਗ ਅਡਵਾਂਸ ਏਅਰਵੇਅ ਪ੍ਰਬੰਧਨ, ਕਰੈਸ਼ ਕਾਰਟ ਅਤੇ ਡੀਫਿਬ੍ਰਿਲੇਸ਼ਨ, ਸਰਜੀਕਲ ਸੇਫਟੀ ਚੈਕਲਿਸਟ ’ਤੇ ਸਿਮੂਲੇਸ਼ਨ ਅਤੇ ਜ਼ਖ਼ਮ ਦੇ ਸਿਉਚਰਿੰਗ ਅਤੇ ਵੀਏਸੀ/ ਐੱਨਪੀਡਵਲਯੂਟੀ ’ਤੇ ਵਿਸ਼ੇਸ਼ ਧਿਆਨ ਦੇ ਨਾਲ 5 ਪ੍ਰੀ-ਕਾਨਫਰੰਸ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ ਸੀ।

ਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀਆਂ ਨੇ ਦਸਵੀਂ ਅਤੇ ਬਾਰਵੀਂ ਕਲਾਸ ਦੇ ਨਤੀਜਿਆਂ ਵਿਚ ਚਮਕਾਇਆ ਨਾਮ

ਕਾਨਫਰੰਸ ਦੇ ਦੂਜੇ ਦਿਨ ਦੀ ਸ਼ੁਰੂਆਤ ਮੌਕੇ ਪ੍ਰੋ. (ਡਾ.) ਦਿਨੇਸ਼ ਕੁਮਾਰ ਸਿੰਘ,., ਪ੍ਰੋ. (ਡਾ.) ਅਖਿਲੇਸ਼ ਪਾਠਕ ਡੀਨ ਅਤੇ ਡਾ. ਰਾਜੀਵ ਕੁਮਾਰ ਮੈਡੀਕਲ ਸੁਪਰਡੈਂਟ, ਡਾ. ਕਮਲੇਸ਼ ਕੇ. ਸ਼ਰਮਾ ਪ੍ਰਿੰਸੀਪਲ, ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ ਐਂਡ ਰਿਸਰਚ, ਡਾ. ਸੁਰੇਸ਼ ਕੇ. ਸ਼ਰਮਾ ਸੁਸਾਇਟੀ ਆਫ ਪੇਰੀ-ਆਪਰੇਟਿਵ ਨਰਸਿੰਗ ਦੇ ਪ੍ਰਧਾਨ ਅਤੇੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਸੀਨੀਅਰ ਫੈਕਲਟੀ ਸ਼ਾਮਲ ਸਨ। ਕਾਨਫਰੰਸ ਦੌਰਾਨ ਵੱਖ-ਵੱਖ ਪਲੈਨਰੀ ਸੈਸ਼ਨ ਅਤੇ ਵਿਗਿਆਨਕ ਮੌਖਿਕ ਪੇਪਰ ਪੇਸ਼ਕਾਰੀਆਂ ਹੋਈਆਂ। ਦੇਸ਼ ਭਰ ਦੇ ਮਾਹਿਰਾਂ ਦੁਆਰਾ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ 293 ਡੈਲੀਗੇਟਾਂ ਨੇ ਭਾਗ ਲਿਆ। ਤਿੰਨ ਦਿਨਾਂ ਮੈਗਾ ਈਵੈਂਟ ਦੀ ਡੈਲੀਗੇਟਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।

ਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀਆਂ ਨੇ ਦਸਵੀਂ ਅਤੇ ਬਾਰਵੀਂ ਕਲਾਸ ਦੇ ਨਤੀਜਿਆਂ ਵਿਚ ਚਮਕਾਇਆ ਨਾਮ

0

ਬਠਿੰਡਾ, 20 ਮਈ: ਪਿਛਲੇ ਦਿਨੀਂ ਸੀ.ਬੀ.ਐਸ.ਈ ਵੱਲੋਂ ਐਲਾਨੇ ਗਏ ਦਸਵੀਂ ਅਤੇ ਬਾਰਵੀਂ ਕਲਾਸ ਦੇ ਨਤੀਜਿਆਂ ਵਿੱਚ ਇਲਾਕੇ ਦੀ ਸਿਰਮੋਰ ਵਿਦਿਅਕ ਸੰਸਥਾ ਡੀ.ਐਮ ਗਰੁੱਪ ਕਰਾੜਵਾਲਾ ਦਾ ਦਸਵੀਂ ਅਤੇ ਬਾਰਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ।ਜਿਸ ਵਿੱਚ ਦਸਵੀਂ ਕਲਾਸ ਦੀ ਵਿਦਿਆਰਥਣ ਨਵਕਿਰਨ ਰੰਧਾਵਾ ਨੇ 96% ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ।ਜਸ਼ਨਦੀਪ ਸਿੰਘ ਨੇ 95% ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਜੈਸਮੀਨ ਸ਼ਰਮਾ ਨੇ 89% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਜਸਨੂਰ ਕੌਰ ਤੇ ਪ੍ਰਭਵੀਰ ਕੌਰ 88% ਅੰਕ ਲੈ ਕੇ ਚੌਥੇ ਸਥਾਨ ’ਤੇ ਰਹੀਆਂ।ਜਸ਼ਨਦੀਪ ਸਿੰਘ ਨੇ ਪੰਜਾਬੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਵਿੱਚੋਂ ਅਤੇ ਹਰਪ੍ਰੀਤ ਕੌਰ ਨੇ ਪੰਜਾਬੀ ਵਿਸ਼ੇ ਵਿੱਚੋਂ 100 ਫੀਸਦੀ ਅੰਕ ਪ੍ਰਾਪਤ ਕੀਤੇ।ਬਾਰਵੀਂ ਕਲਾਸ ਦੇ ਵਿਦਿਆਰਥੀ ਹਰਮਨਜੋਤ ਸਿੰਘ ਢਿੱਲੋ ਨੇ 96% ਅੰਕਾਂ ਨਾਲ ਪਹਿਲਾਂ ਸਥਾਨ ਪ੍ਰਾਪਤ ਕੀਤਾ।

ਸਿਵਲਰ ਓਕਸ ਸਕੂਲ ’ਚ ਐਨ.ਡੀ.ਆਰ.ਐਫ਼ ਵੱਲੋਂ ਜਾਗਰੂਕਤਾ ਸਮਾਗਮ ਦਾ ਆਯੋਜਨ

ਅਨਿਰੁੱਧ ਕਾਂਤ ਨੇ 94% ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਅਤੇ ਅਕਸ਼ਿਤ ਗਰਗ ਨੇ ਤੇ ਰੂਪਿੰਦਰ ਕੌਰ ਨੇ 93% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਜਦੋਂ ਕਿ ਅਰਸ਼ਦੀਪ ਕੌਰ 90% ਅੰਕ ਹਾਸਲ ਕਰਕੇ ਚੌਥੇ ਸਥਾਨ ਤੇ ਰਹੀ। ਅਨਿਰੁੱਧ ਕਾਂਤ ਨੇ ਹਿਸਾਬ ਵਿਸ਼ੇ ਵਿੱਚੋਂ ਅਤੇ ਕਮਲਜੀਤ ਕੌਰ ਨੇ ਪੇਂਟਿੰਗ ਵਿਸ਼ੇ ਵਿੱਚੋਂ100 ਫੀਸਦੀ ਅੰਕ ਪ੍ਰਾਪਤ ਕੀਤੇ।ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਗਦਗਦ ਹੁੰਦਿਆਂ ਕਿਹਾ ਕਿ ਭਾਵੇਂ ਸੰਸਥਾ ਦੁਆਰਾ ਕੀਤੀਆਂ ਜਾਂਦੀਆਂ ਪ੍ਰਾਪਤੀਆਂ ਦਾ ਸਿਲਸਿਲਾ ਕੋਈ ਨਵਾਂ ਨਹੀਂ, ਲੇਕਿਨ ਅਜਿਹੇ ਨਤੀਜੇ ਸੱਚਮੁੱਚ ਹੀ ਜਿੱਥੇ ਰੂਹ ਨੂੰ ਸਕੂਨ ਦਿੰਦੇ ਹਨ ਉੱਥੇ ਆਉਣ ਵਾਲੇ ਨਵੇਂ ਵਿਦਿਆਰਥੀਆਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਨ ਵਿੱਚ ਸਹਾਈ ਹੁੰਦੇ ਹਨ। ਅਖੀਰ ਵਿਚ ਉਹਨਾਂ, ਸੰਸਥਾ ਦੀ ਮੈਨੇਜਮੈਂਟ ਪ੍ਰਿੰਸੀਪਲ , ਸਬੰਧਤ ਸਮੂਹ ਸਟਾਫ ਅਤੇ ਮਾਤਾ-ਪਿਤਾ ਨੂੰ ਵਧਾਈ ਦਿੱਤੀ।

ਸਿਵਲਰ ਓਕਸ ਸਕੂਲ ’ਚ ਐਨ.ਡੀ.ਆਰ.ਐਫ਼ ਵੱਲੋਂ ਜਾਗਰੂਕਤਾ ਸਮਾਗਮ ਦਾ ਆਯੋਜਨ

0

ਬਠਿੰਡਾ, 20 ਮਈ: ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ 2 ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਮਹੱਤਵਪੂਰਨ ਸੁਰੱਖਿਆ ਉਪਾਵਾਂ ਅਤੇ ਐਮਰਜੈਂਸੀ ਪ੍ਰੋਟੋਪੋਸਿਸ ਬਾਰੇ ਸਿੱਖਿਅਤ ਕਰਨ ਦੇ ਵਿਚਕਾਰ ਤਰਕਸ਼ੀਲ ਡਿਜ਼ਾਸਟਰ ਰਿਸਪਾਂਸ ਫੋਰਸ ਦੁਆਰਾ ਤਿਆਰੀ ਅਤੇ ਰੈਸਪੇਟੋ ’ਤੇ ਵਿਆਪਕ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ। ਇੰਸਪੈਕਟਰ ਸੰਦੀਪ ਕੁਮਾਰ ਦੁਆਰਾ ਇੱਕ ਲੈਕਚਰ ਦਾ ਆਯੋਜਨ ਕੀਤਾ ਗਿਆ। ਸਿਖਲਾਈ ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਨੂੰ ਘਟਨਾ ਵਿੱਚ ਵੱਖ -ਵੱਖ ਸਥਿਤੀਆਂ ਵਿੱਚ ਜਵਾਬ ਦੇਣ ਲਈ ਅਪਣਾਏ ਜਾਣ ਵਾਲੇ ਕਦਮਾਂ ਨੂੰ ਸਮਝਣ ਵਿੱਚ ਮਦਦ ਕਰਨਾ ਸੀ, ਇਹ ਦੱਸਿਆ ਗਿਆ ਕਿ ਯੋਜਨਾਬੰਦੀ, ਤਾਲਮੇਲ ਅਤੇ ਹਾਈ ਸਟੇਟ ਆਫ਼ ਜੈਸਪੇਡਰਸ ਸੰਕਟ ਨੂੰ ਸਫ਼ਲਤਾਪੂਰਵਕ ਨਜਿੱਠਣ ਲਈ ਜ਼ਰੂਰੀ ਕਦਮ ਸਨ।

ਬਠਿੰਡਾ ਸ਼ਹਿਰ ’ਚ ਕਾਂਗਰਸ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਕੀਤਾ ਤੂਫਾਨੀ ਦੌਰਾ

ਅਚਨਚੇਤ ਆਫ਼ਤਾਂ ਦੇ ਸਮੇਂ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੀਆਂ ਛੋਟੀਆਂ ਸਾਵਧਾਨੀਆਂ ਨੂੰ ਉਜਾਗਰ ਕੀਤਾ ਗਿਆ ਸੀ। ਵਿਦਿਆਰਥੀਆਂ ਨੂੰ ਅੱਗ ਲੱਗਣ ਤੇ ਉਸ ਨੂੰ ਬੁਝਾਉਣ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਅਜਿਹੀ ਐਮਰਜੈਂਸੀ ਸਥਿਤੀ ਦੇ ਸਮੇਂ ਵਿੱਚ ਤੇਜ਼ੀ ਨਾਲ ਜਵਾਬ ਦੇਣ ਦੇ ਤਰੀਕਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ, ਇੱਕ ਮੌਕ ਡਰਿੱਲ ਵੀ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਕੁਦਰਤੀ ਆਫ਼ਤਾਂ ਦੌਰਾਨ ਕਿਸੇ ਵੀ ਪ੍ਰਮਾਣਿਕ ਐਮਰਜੈਂਸੀ ਦਾ ਸਾਹਮਣਾ ਕਰਨ ਲਈ ਸਕੂਲ ਦੀ ਤਿਆਰੀ ਦੀ ਜਾਂਚ ਕੀਤੀ ਗਈ ਸੀ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅਰੋੜਾ ਨੇ ਐੱਨ ਡੀ ਆਰ ਐਫ ਟੀਮ ਦਾ ਧੰਨਵਾਦ ਕੀਤਾ।

ਬਠਿੰਡਾ ਸ਼ਹਿਰ ’ਚ ਕਾਂਗਰਸ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਕੀਤਾ ਤੂਫਾਨੀ ਦੌਰਾ

0

ਕਚਰਾ ਪਲਾਂਟ ਨੂੰ ਸ਼ਹਿਰ ਵਿਚੋਂ ਬਾਹਰ ਕੱਢਣ, ਪਾਰਕਿੰਗ ਦੀ ਸਮੱਸਿਆ ਹੱਲ ਕਰਵਾਉਣ ਦਾ ਦਿੱਤਾ ਭਰੋਸਾ
ਬਠਿੰਡਾ, 20 ਮਈ: ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਸੋਮਵਾਰ ਨੂੰ ਬਠਿੰਡਾ ਸ਼ਹਿਰ ਵਿਚ ਅਪਣੀ ਚੋਣ ਮੁਹਿੰਮ ਨੂੰ ਭਖਾਇਆ ਗਿਆ। ਇਸ ਦੌਰਾਨ ਉਨ੍ਹਾਂ ਡੇਢ ਦਰਜ਼ਨ ਦੇ ਕਰੀਬ ਇਲਾਕਿਆਂ ਵਿਚ ਨੁੱਕੜ ਮੀਟਿੰਗਾਂ ਕਰਕੇ ਵੋਟਰਾਂ ਨੂੰ ਸ਼ਹਿਰ ਦੇ ਵਿਕਾਸ ਲਈ ਕਾਂਗਰਸ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸ਼ਹਿਰੀਆਂ ਨੇ ਵੀ ਭਰਵਾਂ ਹੂੰਗਾਰਾ ਦਿੰਦਿਆਂ ਭਰੋਸਾ ਦਿਵਾਇਆ ਕਿ ਉਹ ਜੀਤਮਹਿੰਦਰ ਸਿੰਘ ਸਿੱਧੂ ਦਾ ਸਾਥ ਦੇਣਗੇ। ਚੋਣ ਮੁਹਿੰਮ ਦੌਰਾਨ ਕਾਂਗਰਸੀ ਉਮੀਦਵਾਰ ਵੱਲੋਂ ਅਜੀਤ ਰੋਡ, ਗਾਂਧੀ ਮਾਰਕੀਟ, ਹਸਪਤਾਲ ਬਜ਼ਾਰ, ਸੀੜੀਆ ਵਾਲਾ ਮੁਹੱਲਾ, ਸਦਰ ਬਜ਼ਾਰ, ਭੱਟੀ ਰੋਡ, ਜੁਝਾਰ ਸਿੰਘ ਰੋਡ, ਡਿਊਨਸ਼ ਕਲੱਬ, ਮੁਲਤਾਨੀਆ ਰੋਡ ਤੇ ਪ੍ਰਤਾਪ ਨਗਰ ਆਦਿ ਖੇਤਰਾਂ ਦਾ ਦੌਰਾ ਕੀਤਾ। ਆਪਣੇ ਭਾਸਣ ਵਿਚ ਪ੍ਰਭਾਵਸ਼ਾਲੀ ਸਮਾਗਮਾਂ ਨੂੰ ਸੰਬੋਧਨ ਕਰਦੇ ਹੋਏ ਜੀਤ ਮਹਿੰਦਰ ਸਿੰਘ ਸਿੱਧੂ ਨੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੇ ਵਿਕਾਸ ਲਈ ਉਹ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ।

ਜਲੰਧਰ ਤੋਂ ਸਾਬਕਾ ਵਿਧਾਇਕ BJP ‘ਚ ਹੋਣਗੇ ਸ਼ਾਮਲ?

ਉਨ੍ਹਾਂ ਲੋਕਾਂ ਲਈ ਮੁੱਖ ਸਮੱਸਿਆ ਬਣੇ ਕਚਰਾ ਪਲਾਂਟ ਨੂੰ ਵੀ ਇੱਥੋਂ ਚੱੂਕਣ ਦਾ ਭਰੋਸਾ ਦਿਵਾਇਆ। ਇਸ ਤੋਂ ਇਲਾਵਾ ਸ਼ਹਿਰ ਦੇ ਵਪਾਰੀਆਂ ਦੀ ਪਾਰਕਿੰਗ ਸਮੱਸਿਆ ਦਾ ਮਸਲਾ ਹੱਲ ਕਰਨ ਅਤੇ ਵਪਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੁੱਕਣ ਦਾ ਵੀ ਐਲਾਨ ਕੀਤਾ। ਕਾਂਗਰਸ ਉਮੀਦਵਾਰ ਨੇ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਮੱਦਦ ਦੇ ਨਾਲ ਸ਼ਹਿਰ ਵਿਚ ਅਪਰਾਧ ਨੂੰ ਠੱਲ ਪਾਉਣ ਲਈ ਸੀਸੀਟੀਵੀ ਕੈਮਰੇ ਲਾਏ ਜਾਣਗੇ, ਵੱਧ ਤੋਂ ਵੱਧ ਥਾਵਾਂ ‘ਤੇ ਪੀਸੀਆਰ ਮੁਲਾਜਮ ਤੈਨਾਤ ਕੀਤੇ ਜਾਣਗੇ ਅਤੇ ਹਰ ਵਰਗ ਦੀ ਭਲਾਈ ਲਈ ਸਕੀਮਾਂ ਉਲੀਕੀਆਂ ਜਾਣਗੀਆਂ ਤਾਂ ਜੋ ਹਰ ਵਰਗ ਦੀ ਤਰੱਕੀ ਦੇ ਨਾਲ ਲੋਕ ਸਭਾ ਹਲਕਾ ਬਠਿੰਡਾ ਸ਼ਹਿਰ ਤਰੱਕੀ ਬਜ਼ੁਰਗੋ ਵਿਕਸਿਤ ਹੋ ਸਕੇ। ਇਸ ਮੌਕੇ ਉਹਨਾਂ ਸ਼ਹਿਰੀਆਂ ਨਾਲ ਵਾਅਦਾ ਕੀਤਾ ਕਿ ਲੋਕ ਸਭਾ ਮੈਂਬਰ ਬਣਨ ਉਪਰੰਤ ਵੱਡੀ ਇੰਡਸਟਰੀ ਲਿਆਈ ਜਾਵੇਗੀ ਤਾਂ ਜੋ ਇਸ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ।

ਭਾਰਤ ਭੂਸ਼ਣ ਆਸ਼ੂ ਨੇ ਭਾਜਪਾ ਦੀਆਂ ਫੁੱਟ ਪਾਊ ਨੀਤੀਆਂ ਦੀ ਨਿਖੇਧੀ ਕਰਦਿਆਂ ਪੰਜਾਬ ਵਿੱਚ ਏਕਤਾ ’ਤੇ ਦਿੱਤਾ ਜ਼ੋਰ

ਇਸ ਦੌਰੇ ਦੌਰਾਨ ਕਾਂਗਰਸੀ ਉਮੀਦਵਾਰ ਦੇ ਨਾਲ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ , ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਸਾਬਕਾ ਚੇਅਰਮੈਨ ਕੇ ਕੇ ਅਗਰਵਾਲ, ਡਿਪਟੀ ਮੇਅਰ ਹਰਿਮੰਦਰ ਸਿੰਘ, ਪਵਨ ਮਾਨੀ, ਟਹਿਲ ਸਿੰਘ ਬੁੱਟਰ, ਕੰਵਲਜੀਤ ਸਿੰਘ, ਰੁਪਿੰਦਰ ਬਿੰਦਰਾ, ਅਰਸ਼ਵੀਰ ਸਿੱਧੂ, ਵਿਪਨ ਬੱਬੀ ਸ਼ਰਮਾ, ਅਨਿਲ ਭੋਲਾ, ਮੁੰਨਾ ਚੌਧਰੀ, ਬਲਜਿੰਦਰ ਠੇਕੇਦਾਰ, ਦਰਸ਼ਨ ਸਿੰਘ ਜੀਦਾ, ਰਣਜੀਤ ਸਿੰਘ ਗਰੇਵਾਲ, ਜਗਤਾਰ ਬਾਬਾ, ਗੁਰਵਿੰਦਰ ਚਹਿਲ, ਜਗਦੀਪ ਦਿਆਲ, ਨੀਟੂ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਰਹੇ।

ਜਲੰਧਰ ਤੋਂ ਸਾਬਕਾ ਵਿਧਾਇਕ BJP ‘ਚ ਹੋਣਗੇ ਸ਼ਾਮਲ?

0

ਜਲੰਧਰ, 20 ਮਈ: ਜਲੰਧਰ ਵਿੱਚ ਆਮ ਆਦਮੀ ਪਾਰਟੀ ਨੂੰ ਜਲਦ ਹੀ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਜਲੰਧਰ ਛਾਉਣੀ ਤੋਂ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਜਲਦ ਹੀ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ। ਜਗਮੀਤ ਸਿੰਘ ਬਰਾੜ ਆਮ ਆਦਮੀ ਪਾਰਟੀ ਵੱਲੋਂ ਇੱਕ ਪਾਸੇ ਕਰਨ ਤੋਂ ਨਿਰਾਸ਼ ਚੱਲ ਰਹੇ ਸਨ। ਇਸ ਤੋਂ ਪਹਿਲਾਂ ਜਗਮੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ। ਜਗਮੀਤ ਸਿੰਘ ਬਰਾੜ ਹੁਣ ਤੱਕ ਚਾਰ ਪਾਰਟੀਆਂ ਬਦਲ ਚੁੱਕੇ ਹਨ।

ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਦਾ ਮਾਮਲਾ ਮੁੜ ਵਿਚਾਰਨਯੋਗ ਨਹੀਂ : ਜਾਖੜ

ਜਿਸ ਵਿੱਚ ਉਹ ਅਕਾਲੀ ਦਲ, ਆਪ, ਕਾਂਗਰਸ ਅਤੇ ਪੀਪੀਪੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ। ਬਰਾੜ ਨੂੰ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਸ ਵੇਲੇ ਦੇ ਅਕਾਲੀ ਆਗੂ ਪਰਗਟ ਸਿੰਘ ਨੇ ਜਲੰਧਰ ਛਾਉਣੀ ਸੀਟ ਤੋਂ 6797 ਵੋਟਾਂ ਨਾਲ ਹਰਾਇਆ ਸੀ। ਸਾਲ 2017 ‘ਚ ਪਰਗਟ ਸਿੰਘ ਕਾਂਗਰਸ ਦੀ ਟਿਕਟ ‘ਤੇ ਜਿੱਤੇ ਸਨ। ਜਗਬੀਰ ਬਰਾੜ ਨੇ ਅਕਾਲੀ ਦਲ ਦੀ ਟਿਕਟ ‘ਤੇ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ।

ਭਾਰਤ ਭੂਸ਼ਣ ਆਸ਼ੂ ਨੇ ਭਾਜਪਾ ਦੀਆਂ ਫੁੱਟ ਪਾਊ ਨੀਤੀਆਂ ਦੀ ਨਿਖੇਧੀ ਕਰਦਿਆਂ ਪੰਜਾਬ ਵਿੱਚ ਏਕਤਾ ’ਤੇ ਦਿੱਤਾ ਜ਼ੋਰ

0

ਲੁਧਿਆਣਾ, ਪੰਜਾਬ, 20 ਮਈ, 2024: ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿੱਲ ਅਤੇ ਆਤਮਾ ਨਗਰ ਵਿਧਾਨ ਸਭਾ ਹਲਕਿਆਂ ਵਿੱਚ ਜ਼ੋਰਦਾਰ ਮੀਟਿੰਗਾਂ ਕਰਕੇ ਆਪਣੀ ਚੋਣ ਮੁਹਿੰਮ ਨੂੰ ਹੋਰ ਹੁਲਾਰਾ ਦਿੱਤਾ ਹੈ। ਇਸ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਪੰਜਾਬ ਵਿੱਚ ਕਾਂਗਰਸ ਦੇ ਅਹਿਮ ਯੋਗਦਾਨ ’ਤੇ ਜ਼ੋਰ ਦਿੰਦਿਆਂ ਭਾਜਪਾ ਦੀਆਂ ਫੁੱਟ ਪਾਊ ਨੀਤੀਆਂ ਦਾ ਡਟ ਕੇ ਮੁਕਾਬਲਾ ਕਰਨ ਦਾ ਅਹਿਦ ਲਿਆ। ਵੜਿੰਗ ਨੇ ਆਉਣ ਵਾਲੀਆਂ ਚੋਣਾਂ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਕਿਹਾ, “ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਲੋਕ ਭਾਰਤ ਦੇ ਲੋਕਤੰਤਰ ਨੂੰ ਬਚਾਉਣ ਲਈ ਭਾਜਪਾ ਵਿਰੁੱਧ ਇਸ ਲੜਾਈ ਵਿੱਚ ਕਾਂਗਰਸ ਦਾ ਸਾਥ ਦੇਣਗੇ।” ਵੜਿੰਗ ਨੇ ਮਹਿਲਾ ਸਸ਼ਕਤੀਕਰਨ ਲਈ ਕਾਂਗਰਸ ਸਰਕਾਰ ਦੇ ਯੋਗਦਾਨ ਦਾ ਜ਼ਿਕਰ ਕੀਤਾ, ਜਿਸ ਵਿੱਚ ਪੰਜਾਬ ਭਰ ਵਿੱਚ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਦੀ ਸ਼ੁਰੂਆਤ ਸ਼ਾਮਲ ਹੈ, ਜਿਸ ਨਾਲ ਔਰਤਾਂ ਦੀ ਗਤੀਸ਼ੀਲਤਾ ਅਤੇ ਆਰਥਿਕ ਭਾਗੀਦਾਰੀ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ।

ਅਗਲੀ ਅਕਾਲੀ ਦਲ ਦੀ ਸਰਕਾਰ ਸਰਹੱਦੀ ਪੱਟੀ ਦੇ ਕਿਸਾਨਾਂ ਨੂੰ ਉਹਨਾਂ ਵੱਲੋਂ ਵਾਹੀ ਜਾ ਰਹੀ ਜ਼ਮੀਨ ਦੇ ਮਾਲਕਾਨਾ ਹੱਕ ਦੇਵੇਗੀ: ਸੁਖਬੀਰ ਸਿੰਘ ਬਾਦਲ

ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਨਾਲ ‘ਆਪ’ ਦੀ ਤੁਲਨਾ ਕਰਦਿਆਂ, ਉਨ੍ਹਾਂ ਕਿਹਾ ਕਿ ਕਰਨਾਟਕ ਦੀ ਕਾਂਗਰਸ ਸਰਕਾਰ ਪਹਿਲਾਂ ਹੀ ਔਰਤਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਦੇ ਰਹੀ ਹੈ, ਜੋ ਸਮਾਜ ਭਲਾਈ ਪ੍ਰਤੀ ਕਾਂਗਰਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਹਰੇਕ ਪਰਿਵਾਰ ਦੀ ਸਭ ਤੋਂ ਬਜ਼ੁਰਗ ਔਰਤ ਨੂੰ 8,500 ਰੁਪਏ ਪ੍ਰਤੀ ਮਹੀਨਾ ਦੇਣ ਦੇ ਕਾਂਗਰਸ ਦੇ ਵਾਅਦੇ ਨੂੰ ਦੁਹਰਾਇਆ, ਜੋ ਕਿ ਪੰਜਾਬ ਵਿੱਚ ਔਰਤਾਂ ਦੇ ਜੀਵਨ ਨੂੰ ਸੁਧਾਰਨ ਲਈ ਉਸਦੇ ਸਮਰਪਣ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਬੁਢਾਪਾ ਪੈਨਸ਼ਨ ਵਿੱਚ ਵਾਧਾ ਅਤੇ ਸ਼ਗਨ ਸਕੀਮ ਦੇ ਵਿਸਥਾਰ ਸਮੇਤ ਹੋਰ ਸਮਾਜਿਕ ਭਲਾਈ ਦੀਆਂ ਤਰਜੀਹਾਂ ਵੱਲ ਵੀ ਧਿਆਨ ਦਿੱਤਾ, ਜੋ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੀਆਂ ਲੜਕੀਆਂ ਦੇ ਵਿਆਹ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਮਹਿਲਾ ਰਿਜ਼ਰਵੇਸ਼ਨ ਬਿੱਲ ਵਰਗੇ ਕਦਮਾਂ ਰਾਹੀਂ ਰਾਜਨੀਤੀ ਵਿੱਚ ਔਰਤਾਂ ਦੀ ਨੁਮਾਇੰਦਗੀ ਨੂੰ ਉਤਸ਼ਾਹਿਤ ਕਰਨ ਲਈ ਪਾਰਟੀ ਦੇ ਯਤਨਾਂ ਨੂੰ ਵੀ ਪੇਸ਼ ਕੀਤਾ, ਜਿਸਦਾ ਉਦੇਸ਼ ਸਿਆਸੀ ਭਾਗੀਦਾਰੀ ਵਿੱਚ ਵੱਧ ਤੋਂ ਵੱਧ ਲਿੰਗ ਸਮਾਨਤਾ ਨੂੰ ਯਕੀਨੀ ਬਣਾਉਣਾ ਹੈ।

ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਦਾ ਮਾਮਲਾ ਮੁੜ ਵਿਚਾਰਨਯੋਗ ਨਹੀਂ : ਜਾਖੜ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਵੜਿੰਗ ਦੀ ਚੋਣ ਮੁਹਿੰਮ ਨੂੰ ਅੱਗੇ ਤੋਰਿਆ। ਆਸ਼ੂ ਨੇ ਹਿੰਦੂ ਨਾਗਰਿਕਾਂ ਵਿੱਚ ਡਰ ਪੈਦਾ ਕਰਨ ਵਾਲੀ ਭਾਜਪਾ ਦੀ ਫੁੱਟ ਪਾਊ ਰਾਜਨੀਤੀ ਦੀ ਨਿੰਦਾ ਕੀਤੀ। ਉਨ੍ਹਾਂ ਪੰਜਾਬ ਦੇ ਇਤਿਹਾਸ ਅਤੇ ਏਕਤਾ ਦਾ ਜ਼ਿਕਰ ਕਰਦਿਆਂ ਕਿਹਾ, “ਔਰੰਗਜ਼ੇਬ ਦੇ ਜ਼ਾਲਮ ਰਾਜ ਸਮੇਂ ਵੀ ਜਦੋਂ ਜਬਰੀ ਧਰਮ ਪਰਿਵਰਤਨ ਅਤੇ ਜ਼ੁਲਮ ਜ਼ੋਰਾਂ ’ਤੇ ਸਨ, ਉਦੋਂ ਵੀ ਸਿੱਖ ਗੁਰੂਆਂ ਵੱਲੋਂ ਚੁੱਕੇ ਗਏ ਦਲੇਰੀ ਭਰੇ ਕਦਮਾਂ ਕਾਰਨ ਹਿੰਦੂਆਂ ਨੂੰ ਕੋਈ ਖ਼ਤਰਾ ਨਹੀਂ ਸੀ। ਪੰਜਾਬ ਹੁਣ ਇਸ ਦਮਨਕਾਰੀ ਭਾਜਪਾ ਸਰਕਾਰ ਨੂੰ ਯਾਦ ਦਿਵਾਏਗਾ ਕਿ ਉਸਦਾ ਫੁੱਟ ਪਾਉਣ ਵਾਲਾ ਏਜੰਡਾ ਇੱਥੇ ਕਾਮਯਾਬ ਨਹੀਂ ਹੋਵੇਗਾ।” ਵੜਿੰਗ ਦਾ ਚੋਣ ਅਭਿਆਨ ਲਗਾਤਾਰ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਜਿਹੜਾ ਲੋਕਤੰਤਰ, ਏਕਤਾ ਅਤੇ ਵਿਆਪਕ ਸਮਾਜ ਭਲਾਈ ਨਾਲ ਸਬੰਧਤ ਪ੍ਰੋਗਰਾਮਾਂ ਪ੍ਰਤੀ ਕਾਂਗਰਸ ਦੇ ਸਮਰਪਣ ਦੀ ਪੁਸ਼ਟੀ ਕਰਦਾ ਹੈ।

ਅਗਲੀ ਅਕਾਲੀ ਦਲ ਦੀ ਸਰਕਾਰ ਸਰਹੱਦੀ ਪੱਟੀ ਦੇ ਕਿਸਾਨਾਂ ਨੂੰ ਉਹਨਾਂ ਵੱਲੋਂ ਵਾਹੀ ਜਾ ਰਹੀ ਜ਼ਮੀਨ ਦੇ ਮਾਲਕਾਨਾ ਹੱਕ ਦੇਵੇਗੀ: ਸੁਖਬੀਰ ਸਿੰਘ ਬਾਦਲ

ਫਾਜ਼ਿਲਕਾ, ਜਲਾਲਾਬਾਦ, ਗੁਰੂ ਹਰਿਸਹਾਏ/ਫਿਰੋਜ਼ਪੁਰ, 20 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਦਹਾਕਿਆਂ ਤੋਂ ਦਰਿਆਈ ਕੰਢੇ ਜ਼ਮੀਨ ਵਾਹ ਰਹੇ ਕਿਸਾਨਾਂ ਨੂੰ ਉਸਦੇ ਮਾਲਕਾਨਾ ਹੱਕ ਦੇਵੇਗੀ ਤੇ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਪ੍ਰਕਿਰਿਆ ਆਰੰਭ ਕਰ ਦਿੱਤੀ ਸੀ ਪਰ ਸੌੜੇ ਹਿੱਤਾਂ ਵਾਲਿਆਂ ਨੇ ਤਜਵੀਜ਼ ਰੁਕਵਾ ਦਿੱਤੀ। ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਜਲਾਲਾਬਾਦ, ਗੁਰੂ ਹਰਿਸਹਾਏ, ਫਿਰੋਜ਼ਪੁਰ ਸ਼ਹਿਰ ਤੇ ਫਿਰੋਜ਼ਪੁਰ ਦਿਹਾਤੀ ਵਿਚ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਮਾਨ ਦੇ ਹੱਕ ਵਿਚ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਇਸ ਵਾਰ ਅਸੀਂ ਠੋਸ ਕਦਮ ਚੁੱਕ ਕੇ ਯਕੀਨੀ ਬਣਾਵਾਂਗੇ ਕਿ ਦਰਿਆਈ ਕੰਢੇ ਜਿਹੜੀ ਜ਼ਮੀਨ ਕਿਸਾਨ ਵਾਹ ਰਹੇ ਹਨ, ਉਸਦੇ ਮਾਲਕਾਨਾ ਹੱਕ ਉਹਨਾਂ ਨੂੰ ਦਿੱਤੇ ਜਾਣ। ਉਹਨਾਂ ਕਿਹਾ ਕਿ ਇਸ ਲਈ ਲੋੜੀਂਦਾ ਕਾਨੂੰਨ ਅਸੀਂ ਲੈ ਕੇ ਆਵਾਂਗੇ। ਇਹ ਐਲਾਨ ਸੁਣਦਿਆਂ ਹੀ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।

ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਦਾ ਮਾਮਲਾ ਮੁੜ ਵਿਚਾਰਨਯੋਗ ਨਹੀਂ : ਜਾਖੜ

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪਹਿਲਾਂ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸਰਹੱਦੀ ਇਲਾਕਿਆਂ ਨੂੰ ਅਣਗੌਲਿਆ ਕੀਤਾ ਹੈ। ਉਹਨਾਂ ਕਿਹਾ ਕਿ ਹਾਲੇ ਸਰਹੱਦੀ ਇਲਾਕਿਆਂ ਵਿਚ ਹਵਾ ਬਦਲਣ ਵਾਸਤੇ ਕੋਈ ਦੇਰ ਨਹੀਂ ਹੋਈ। ਤੁਸੀਂ ਪਾਰਲੀਮਾਨੀ ਚੋਣਾਂ ਵਿਚ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਵਾਸਤੇ ਵੋਟਾਂ ਦਿਓ ਜਿਸ ਸਦਕਾ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਦਾ ਰਾਹ ਪੱਧਰਾ ਹੋਵੇਗਾ। ਉਹਨਾਂ ਕਿਹਾ ਕਿ ਮੈਂ ਭਰੋਸਾ ਦੁਆਉਂਦਾ ਹਾਂ ਕਿ ਸਾਰੀ ਸਰਹੱਦੀ ਪੱਟੀ ਦਾ ਸੰਪੂਰਨ ਵਿਕਾਸ ਕੀਤਾ ਜਾਵੇਗਾ। ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਪਾਕਿਸਤਾਨ ਨਾਲ ਵਪਾਰ ਖੋਲ੍ਹਿਆ ਜਾਵੇ ਤਾਂ ਜੋ ਇਸ ਇਲਾਕੇ ਵਿਚ ਵਪਾਰ ਪ੍ਰਫੁੱਲਤ ਹੋ ਸਕੇ ਅਤੇ ਅਸੀਂ ਇਸ ਪੱਟੀ ਵਿਚ ਉਦਯੋਗਾਂ ਦੀ ਸਥਾਪਨਾ ਵਾਸਤੇ ਵਿਸ਼ੇਸ਼ ਸਰਹੱਦੀ ਇਲਾਕਾ ਵਿਕਾਸ ਯੋਜਨਾ ਲਿਆਵਾਂਗੇ ਤੇ ਇਸ ਹਲਕੇ ਵਿਚ ਮੈਡੀਕਲ ਕਾਲਜ ਸਥਾਪਿਤ ਕਰ ਕੇ ਸੁਪਰ ਸਪੈਸ਼ਲਟੀ ਮੈਡੀਕਲ ਸੇਵਾਵਾਂ ਦੇਵਾਂਗੇ।

ਸ਼ੰਭੂ ਤੋਂ ਕਿਸਾਨਾਂ ਦਾ ਵੱਡਾ ਐਲਾਨ, ਚੁੱਕਿਆ ਜਾਵੇਗਾ ਧਰਨਾਂ

ਸਰਦਾਰ ਬਾਦਲ ਨੇ ਲੋਕਾਂ ਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਆਪ ਸਰਕਾਰ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੂੰ ਦੇਣ ਵਾਸਤੇ ਤਿਆਰ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਹਿਰੀ ਪਟਵਾਰੀਆਂ ’ਤੇ ਦਬਾਅ ਬਣਾ ਰਹੇ ਹਨ ਕਿ ਉਹ ਜਾਅਲੀ ਐਂਟਰੀਆਂ ਪਾਉਣ ਕਿ ਨਹਿਰੀ ਪਾਣੀ ਪੰਜਾਬ ਦੇ ਹਰ ਖੇਤ ਤੱਕ ਪਹੁੰਚਦਾ ਹੈ ਤੇ ਪੰਜਾਬ ਕੋਲ ਸਿੰਜਾਈ ਵਾਸਤੇ ਵਾਧੂ ਨਹਿਰੀ ਪਾਣੀ ਹੈ। ਉਹਨਾਂ ਕਿਹਾ ਕਿ ਇਹ ਰਿਪੋਰਟ ਸੁਪਰੀਮ ਕੋਰਟ ਵਿਚ ਸੌਂਪ ਕੇ ਅਦਾਲਤੀ ਹੁਕਮ ਰਾਹੀਂ ਐਸ ਵਾਈ ਐਲ ਨਹਿਰ ਦੀ ਉਸਾਰੀ ਦਾ ਰਾਹ ਪੱਧਰਾ ਕੀਤਾ ਜਾਵੇਗਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਇਸ ਸਾਜ਼ਿਸ਼ ਦਾ ਪੁਰਜ਼ੋਰ ਵਿਰੋਧ ਕਰੇਗਾ। ਉਹਨਾਂ ਨੇ ਉਹਨਾਂ ਸੈਂਕੜੇ ਨਹਿਰੀ ਪਟਵਾਰੀਆਂ ਦੀ ਸ਼ਲਾਘਾ ਕੀਤੀ ਜਿਹਨਾਂ ਨੇ ਸਸਪੈਂਡ ਹੋਣਾ ਤਾਂ ਮਨਜ਼ੁਰ ਕੀਤਾ ਪਰ ਜਾਅਲੀ ਐਂਟਰੀਆਂ ਪਾਉਣ ਤੋਂ ਨਾਂਹ ਕਰ ਦਿੱਤੀ। ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੀ ਸਰਕਾਰ ਵੇਲੇ ਮਿਲਦੀਆਂ ਸਹੂਲਤਾਂ ਦੀ ਤੁਲਨਾ ਕਾਂਗਰਸ ਤੇ ਆਪ ਸਰਕਾਰ ਦੇ ਰਾਜ ਨਾਲ ਕਰਨ।

ਹੈਲੀਕਾਪਟਰ ਹਾਦਸੇ ਵਿੱਚ ਈਰਾਨ ਦੇ ਰਾਸ਼ਟਰਪਤੀ ਦੀ ਹੋਈ ਮੌਤ

ਉਹਨਾਂ ਕਿਹਾ ਕਿ ਸ਼ਗਨ ਸਕੀਮ ਅਤੇ ਐਸ ਸੀ ਸਕਾਲਰਸ਼ਿਪ ਸਕੀਮ ਤੇ ਲੜਕੀਆਂ ਲਈ ਮੁਫਤ ਸਾਈਕਲ ਯੋਜਨਾਵਾਂ ਤਾਂ ਬੰਦ ਕਰ ਦਿੱਤੀਆਂ ਹਨ ਜਦੋਂ ਕਿ ਆਟਾ ਦਾਲ ਸਕੀਮ ਤੇ ਬੁਢਾਪਾ ਪੈਨਸ਼ਨ ਸਕੀਮ ਵਿਚ ਕਟੌਤੀ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਾਰੇ ਵਿਕਾਸ ਕਾਰਜ ਠੱਪਹੋ ਕੇ ਰਹਿ ਗਏ ਹਨ। ਉਹਨਾਂ ਨੇ ਲੋਕਾਂ ਨੂੰ ਚੇਤੇ ਕਰਵਾਇਆ ਕਿ ਅਕਾਲੀ ਦਲ ਦੀ ਸਰਕਾਰ ਨੇ ਇਸ ਹਲਕੇ ਵਿਚ ਸੀਵਰੇਜ ਦੀ ਸਹੂਲਤ ਦਿੱਤੀ ਤੇ ਸਟੇਡੀਅਮ ਬਣਵਾਇਆ। ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਦੀ ਸਰਕਾਰ ਵੇਲੇ ਸੰਗਤ ਦਰਸ਼ਨ ਪ੍ਰੋਗਰਾਮ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਉਹਨਾਂ ਦੇ ਦਰਾਂ ’ਤੇ ਆ ਕੇ ਹੱਲ ਕੀਤੀਆਂ ਜਾਂਦੀਆਂ ਸਨ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਇਸ ਇਲਾਕੇ ਵਿਚ ਆਉਣ ਦਾ ਸਮਾਂ ਹੀ ਨਹੀਂ ਹੈ ਹਾਲਾਂਕਿ ਉਹਨਾਂ ਨੇ 2017 ਵਿਚ ਜਲਾਲਾਬਾਦ ਤੋਂ ਵਿਧਾਨ ਸਭਾ ਚੋਣ ਲੜੀ ਸੀ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਵਰਦੇਵ ਸਿੰਘ ਨੋਨੀ ਮਾਨ, ਜਗਸੀਰ ਸਿੰਘ ਬੱਬੂ ਮੈਮਲਵਾਲਾ, ਜਥੇਦਾਰ ਗੁਰਪਾਲ ਸਿੰਘ ਗਰੇਵਾਲ, ਸਤਿੰਦਰ ਸਿੰਘ ਸਵੀ, ਸਤਿੰਦਰਜੀਤ ਸਿੰਘ ਮੰਟਾ, ਅਸ਼ੋਕ ਅਨੇਜਾ, ਪ੍ਰੇਮ ਕੁਮਾਰ ਵਲੇਚਾ, ਜੋਗਿੰਦਰ ਸਿੰਘ ਜਿੰਦੂ ਤੇ ਮੋਂਟੂ ਵੋਹਰਾ ਵੀ ਹਾਜ਼ਰ ਸਨ।

ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਦਾ ਮਾਮਲਾ ਮੁੜ ਵਿਚਾਰਨਯੋਗ ਨਹੀਂ : ਜਾਖੜ

0

ਕਿਹਾ; ਚੰਡੀਗੜ੍ਹ ਦੇ ਮਸਲੇ ਉੱਤੇ ਕਾਂਗਰਸ ਤੇ ਸੀਐਮ ਮਾਨ ਤੇ ਆਪ ਆਪਣਾ ਸਟੈਂਡ ਸਪੱਸ਼ਟ ਕਰਨ

ਚੰਡੀਗੜ੍ਹ, 20 ਮਈ : ‘ਚੰਡੀਗੜ੍ਹ ਪੰਜਾਬ ਦਾ ਸੀ, ਪੰਜਾਬ ਦਾ ਹੈ ਤੇ ਸਦਾ ਪੰਜਾਬ ਦਾ ਹੀ ‌ਰਹੇਗਾ। ਚੰਡੀਗੜ੍ਹ ਉੱਤੇ ਪੰਜਾਬ ਦਾ ਦਾਅਵਾ ਗੈਰ-ਵਿਵਾਦਯੋਗ ਤੇ ਨਿਰਵਿਵਾਦ ਤੇ ਮੁੜ ਨਾਵਿਚਾਰਨ ਯੋਗ ਹੈ। ‘ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਾਂਗਰਸ ਪਾਰਟੀ ਦੇ ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਮਨੀਸ਼ ਤਿਵਾੜੀ ਦੇ ਚੋਣ ਮਨੋਰਥ ਪੱਤਰ ਦੇ ਵਾਅਦੇ ‘ਤੇ ਤਿੱਖੀ ਪ੍ਰਤੀਕਿਰਿਆ ਕਰਦੇ ਹੋਏ ਕੀਤਾ। ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਚੰਡੀਗੜ੍ਹ ਨੂੰ ‘ਸਿਟੀ ਸਟੇਟ’ ਬਨਾਣ ਦਾ ਐਲਾਨ ਕਰਕੇ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਨ ਦੇ ਪਾਰਟੀ ਏਜੰਡੇ ਨੂੰ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਉਘੜਵੀਂ ਉਦਾਹਰਣ ਹੈ ਕਿ ਕਿਵੇਂ ਕਾਂਗਰਸ ਪਾਰਟੀ ਚੰਡੀਗੜ੍ਹ ਦੇ ਮਸਲੇ ਉਤੇ ਪੰਜਾਬ ਦੇ ਹੱਕ ਨੂੰ ਲੈ ਕੇ ਪਿਛਲਖੁਰੀ ਹੋ ਗਈ ਹੈ ਕਿ ਇਸ ਦੇ ਆਗੂ ਪੰਜਾਬ ਤੇ ਚੰਡੀਗੜ੍ਹ ਦੇ ਸਿਆਸੀ ਗੀਤ ਤਾਂ ਗਾਉਂਦੇ ਹਨ, ਪਰ ਹਕੀਕਤ ਚ ਪੰਜਾਬ ਦੇ ਵਿਰੋਧ ਚ ਵਿਚਰਦੇ ਹਨ। ਜਾਖੜ ਨੇ ਕਿਹਾ ਕਿ ਨਾ ਤਾਂ ਕਾਂਗਰਸ ਹਾਈ ਕਮਾਂਡ ਤੇ ਉਸ ਦੇ ਆਗੂਆਂ ਚ ਕੋਈ ਇੱਕਸੁਰਤਾ ਹੈ ਤੇ ਨਾ ਹੀ ‌ਕਾਂਗਰਸ ਪਾਰਟੀ ਚ ਨੀਤੀ ਤੇ ਫੈਸਲੇ ਲੈਣ ਚ ਕੋਈ ਤਾਲਮੇਲ ਹੈ।

ਸ਼ੰਭੂ ਤੋਂ ਕਿਸਾਨਾਂ ਦਾ ਵੱਡਾ ਐਲਾਨ, ਚੁੱਕਿਆ ਜਾਵੇਗਾ ਧਰਨਾਂ

ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਨੇ ਅੰਬਿਕਾ ਸੋਨੀ, ਸੈਮ ਪਿਤਰੋਦਾ ਤੇ ਹੋਰਾਂ ਵਰਗੇ ਆਗੂਆਂ ਤੋਂ ਆਪਣੀਆਂ ਨੀਤੀਆਂ ਆਊਟਸੋਰਸ ਕੀਤੀਆਂ ਹਨ, ਜੋ ਖੁਦ ਪੰਜਾਬ ਤੇ ਹੋਰ ਥਾਵਾਂ ‘ਤੇ ਜ਼ਮੀਨੀ ਹਕੀਕਤਾਂ ਤੋਂ ਕੋਰੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਪੰਜਾਬ ਤੋਂ ਚੰਡੀਗੜ੍ਹ ਨੂੰ ਦੂਰ ਕਰਨ ਦੀ ਨੀਤੀ ਦਾ ਭਾਜਪਾ ਹਰ ਫਰੰਟ ਉੱਤੇ ਵਿਰੋਧ ਜਾਰੀ ਰੱਖੇਗੀ। ਸੂਬਾ ਪ੍ਰਧਾਨ ਨੇ ਪੰਜਾਬ ਕਾਂਗਰਸ ਨੂੰ ਵੰਗਾਰਿਆ ਕਿ ਇਸ ਮੁੱਦੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰੇ। ਇਸ ਦੇ ਨਾਲ ਹੀ ਪ੍ਰਧਾਨ ਜਾਖੜ ਨੇ ਪੰਜਾਬ ਦੇ ਹੱਕ ਖੋਹਣ ਦੀ ਗੱਲ ਕਰਨ ਵਾਲੇ ਸੀਐਮ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਵੀ ਸੱਦਾ ਦਿੱਤਾ ਕਿ ਉਹ ਵੀ ਇਸ ਮੁੱਦੇ ਉੱਤੇ ‌ਆਪਣਾ ਪੱਖ ਪੂਰੀ ਸਪੱਸ਼ਟਤਾ ਨਾਲ ਰੱਖਣ। ਸੂਬਾ ਪ੍ਰਧਾਨ ਨੇ ਉਦਾਹਰਣ ਦੇ ਕੇ ਸਮਝਾਇਆ ਕਿ ਇਹ ਦੋਵੇਂ ਪਾਰਟੀਆਂ ਖਰਗੋਸ਼ ਨਾਲ ਨਹੀਂ ਦੌੜ ਸਕਦੀਆਂ ਤੇ ਸ਼ਿਕਾਰੀ ਨਾਲ ਸ਼ਿਕਾਰ ਨਹੀਂ ਕਰ ਸਕਦੀਆਂ।

Big News: ਪੰਜਾਬ ਦੇ ਸਕੂਲਾਂ ‘ਚ ਛੁੱਟੀਆਂ ਦਾ ਐਲਾਨ, ਹੁਣ ਇਸ ਤਰੀਕ ਨੂੰ ਹੋਣਗੀਆਂ ਛੁੱਟੀਆਂ

ਸੀਐਮ ਭਗਵੰਤ ਮਾਨ ਨੂੰ ਘੇਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਮਾਨ ਨੇ ਵੀ ਪੰਜਾਬ ਦੀ ਨਵੀਂ ਵਿਧਾਨ ਸਭਾ ਬਣਾਉਣ ਦੀ ਗੱਲ ਕਰਦਿਆਂ ਚੰਡੀਗੜ੍ਹ ‘ਤੇ ਪੰਜਾਬ ਦੇ ਦਾਅਵੇ ਨੂੰ ਇਕ ਤਰ੍ਹਾਂ ਨਾਲ ਵੱਟੇ ਖਾਤੇ ਪਾ ਦਿੱਤਾ ਹੈ, ਜਦੋਂਕਿ ਪਹਿਲਾਂ ਹੀ ਇਕ ਵਿਧਾਨ ਸਭਾ ਮੌਜੂਦ ਹੈ।
ਜਾਖੜ ਨੇ ਕਿਹਾ ਕਿ ਚੰਡੀਗੜ੍ਹ ਦੇ ਮੁੱਦੇ ਉੱਤੇ ‌ਕਾਂਗਰਸ ਤੇ ਆਪ ਦੋਵਾਂ ਦਾ ਰੁਖ ਵੱਖੋ-ਵੱਖਰਾ ਹੈ। ਉਹ ਚੰਡੀਗੜ੍ਹ ਚ ਗਠਜੋੜ ਵਜੋਂ ਲੜ ਰਹੇ ਹਨ। ‘ਆਪ’ ਨੂੰ ਇਸ ਮੁੱਦੇ ‘ਤੇ ਸਫਾਈ ਦੇਣ ਲਈ ਮਨੀਸ਼ ਤਿਵਾੜੀ ਤੋਂ ਆਪਣਾ ਸਮੱਰਥਨ ਤੁਰੰਤ ਵਾਪਸ ਲੈਣਾ ਚਾਹੀਦਾ ਹੈ, ਨਹੀਂ ਤਾਂ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇਗਾ ਕਿ ਆਪ ਚੰਡੀਗੜ੍ਹ ‘ਤੇ ਪੰਜਾਬ ਦੇ ਦਾਅਵੇ ਨੂੰ ਖਤਮ ਕਰਨਾ ਚਾਹੁੰਦੀ ਹੈ।

ਹੈਲੀਕਾਪਟਰ ਹਾਦਸੇ ਵਿੱਚ ਈਰਾਨ ਦੇ ਰਾਸ਼ਟਰਪਤੀ ਦੀ ਹੋਈ ਮੌਤ

ਅੰਤ ਚ ਪੰਜਾਬੀ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਦੇ ਵਿਚਾਰਧਾਰਕ ਦੀਵਾਲੀਆਪਣ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਦੇ ਆਗੂਆਂ ਅੰਬਿਕਾ ਸੋਨੀ, ਚੰਨੀ, ਵੜਿੰਗ ਜਾਂ ਰੰਧਾਵਾ ਆਦਿ ਨੇ ਪੰਜਾਬ ਨੂੰ ਹਿੰਦੂ-ਸਿੱਖ ਲੀਹਾਂ ‘ਤੇ ਵੰਡਣ ਦੀ ਕੋਸ਼ਿਸ਼ ਕੀਤੀ। ਸੈਮ ਪਿਤਰੋਦਾ ਨੇ ਭਾਰਤ ਭਰ ਦੇ ਵੱਖ-ਵੱਖ ਸੂਬਿਆਂ ਚ ਵਸਦੇ ਅੱਡ-ਅੱਡ ਭਾਈਚਾਰਿਆਂ ਨੂੰ ਉਨ੍ਹਾਂ ਦੇ ਨੈਣ ਨਕਸ਼ਾਂ ਤੇ ਉਨ੍ਹਾਂ ਦੀ ਚਮੜੀ ਦੇ ਰੰਗਾਂ‌ ਦੇ ਅਧਾਰ ‘ਤੇ ਵੱਖਰਾ ਕਰਨ ਦੀ ਗੱਲ ਕੀਤੀ , ਜਦੋਂਕਿ ਸੰਗਰੂਰ ਤੋਂ ਲੋਕ ਸਭਾ ਚੋਣ ਲੜ ਰਹੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਗੈਰ-ਪੰਜਾਬੀਆਂ ਦੇ ਇੱਥੇ ਕੰਮ ਕਰਨ ਜਾਂ ਜਾਇਦਾਦ ਖਰੀਦਣ ‘ਤੇ ਰੋਕ ਦੀ ਮੰਗ ਉਠਾ ਕੇ ਪੰਜਾਬ ਨੂੰ ਭੂਗੋਲਿਕ ਤੌਰ ‘ਤੇ ਵੱਖ ਕਰਨ ਦਾ ਬਿਆਨ ਦਿੱਤਾ, ਜੋ ਕਿ ਨਿੰਦਣਯੋਗ ਸਿਆਸੀ ਵਰਤਾਰਾ ਹੈ।