Chadigarh News: 13 ਜੂਨ ਨੂੰ ਚੰਡੀਗੜ੍ਹ ਦੇ ਸੈਕਟਰ 11 ਦੇ ਵਿਚ ਕੁਮਾਰ ਮੈਡੀਕਲ ਸਟੋਰ ਉੱਪਰ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਕੈਸ਼ੀਅਰ ਜਾਨਕੀ ਦਾਸ ਕਤਲ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਵੱਲੋਂ ਮੁੱਖ ਮਾਸਟਰਮਾਈਂਡ ਨੂੰ ਹਿਰਾਸਤ ਵਿਚ ਲਏ ਜਾਣ ਦੀ ਸੂਚਨਾ ਹੈ। ਸੂਤਰਾਂ ਮੁਤਾਬਕ ਅਮਿਤ ਕੁਮਾਰ ਨਾਂ ਦਾ ਇਹ ਮੁਲਜ਼ਮ ਹੀ ਇਸ ਕਤਲ ਕਾਂਡ ਦਾ ਮੁੱਖ ਸੂਤਰਧਾਰ ਸੀ, ਜਿਸਨੇ ਕਤਲ ਦੇ ਲਈ ਸ਼ੂਟਰਾਂ ਨੂੰ ਪੈਸਾ ਤੇ ਹਥਿਆਰ ਮੁਹੱਈਆ ਕਰਵਾਏ ਸਨ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸਦੇ ਨਾਲ ਕੁੱਝ ਹੋਰਨਾਂ ਨੌਜਵਾਨਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ। ਇੰਨ੍ਹਾਂ ਕੋਲੋਂ ਹਥਿਆਰ ਬਰਾਮਦ ਕਰਨ ਦੀ ਵੀ ਸੂਚਨਾ ਹੈ।
ਇਹ ਵੀ ਪੜ੍ਹੋ 👉BJP ਦੇ ਕੌਮੀ ਪ੍ਰਧਾਨ Nitin Nabin ਦਾ Punjab ਦੌਰਾ; ਵਿਧਾਨ ਸਭਾ ਚੋਣਾਂ ਲਈ ਹੋਵੇਗੀ ਚਰਚਾ
ਕਿਹਾ ਜਾ ਰਿਹਾ ਕਿ ਇਸ ਕਤਲ ਦੇ ਪਿੱਛੇ ਗੈਂਗਸਟਰ ਗੋਲਡੀ ਢਿੱਲੋਂ ਨੇ ਜਿੰਮੇਵਾਰੀ ਲਈ ਸੀ, ਜਿਸਦੇ ਪਿੱਛੇ ਮੁੱਖ ਕਾਰਨ ਫ਼ਿਰੌਤੀ ਦਸਿਆ ਜਾ ਰਿਹਾ।ਦਸਣਾ ਬਣਦਾ ਹੈ ਕਿ ਇਸ ਕਤਲ ਕਾਂਡ ਨੂੰ ਅੰਜਾਮ ਸਨੀ ਮੇਹਰਾ (22 ਸਾਲ) ਤੇ ਆਰੀਅਨ ਸ਼ਰਮਾ (21 ਸਾਲ)ਨਾਂ ਦੇ ਦੋ ਨੌਜਵਾਨਾਂ ਵੱਲੋਂ ਦਿੱਤਾ ਗਿਆ ਸੀ, ਜਿੰਨ੍ਹਾਂ ਨੂੰ ਪੁਲਿਸ ਵੱਲੋਂ ਜੰਮੂ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਪ੍ਰੰਤੂ ਚੰਡੀਗੜ੍ਹ ਵਾਪਸੀ ਸਮੇਂ ਰਾਸਤੇ ਵਿਚ ਮੁਲਜਮਾਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਜਿਸਨੂੰ ਰੋਕਣ ਲਈ ਪੁਲਿਸ ਵੱਲੋਂ ਚਲਾਈ ਗੋਲੀ ਵਿਚ ਦੋਨੋਂ ਨੌਜਵਾਨ ਜਖ਼ਮੀ ਹੋ ਗਏ ਸਨ। ਹਾਲਾਂਕਿ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਪ੍ਰੰਤੂ ਇਹ ਵੀ ਗੱਲ ਚੱਲ ਰਹੀ ਹੈ ਕਿ ਗੈਂਗਸਟਰਾਂ ਦਾ ਨਿਸ਼ਾਨਾ ਕੈਸ਼ੀਅਰ ਦੀ ਬਜਾਏ ਕੁਮਾਰ ਬ੍ਰਦਰਜ਼ ਸੀ, ਜਿੰਨ੍ਹਾਂ ਤੋਂ ਫ਼ਿਰੌਤੀ ਮੰਗੀ ਗਈ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


