Home Blog Page 1726

ਸੰਗਰੂਰ ਦੀ ਅਨਾਜ ਮੰਡੀ ’ਚ ਰੇਤਾ-ਬਜ਼ਰੀ ਵੇਚਣ ਵਾਲਿਆਂ ਨੇ ਸੁਪਰਵਾਈਜ਼ਰ ਦੀ ਕੀਤੀ ਕੁੱਟਮਾਰ

0

ਰੇਤਾ ਬਜ਼ਰੀ ਵੇਚਣ ਵਾਲੇ ਖੜ੍ਹੇ ਕਰਦੇ ਸਨ ਮੰਡੀ ਵਿਚ ਟਰੈਕਟਰ ਟਰਾਲੀਆਂ
ਸੰਗਰੂਰ, 15 ਅਪ੍ਰੈਲ: ਸੋਮਵਾਰ ਨੂੰ ਸਥਾਨਕ ਅਨਾਜ਼ ਮੰਡੀ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਆਨ-ਡਿਊਟੀ ਮੰਡੀ ਨੂੰ ਖ਼ਾਲੀ ਕਰਵਾਉਣ ਗਏ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ’ਤੇ ਕੁੱਝ ਨੌਜਵਾਨਾਂ ਨੇ ਹਮਲਾ ਕਰਕੇ ਉਸਦੀ ਕੁੱਟਮਾਰ ਕਰ ਦਿੱਤੀ। ਇਸ ਘਟਨਾ ਵਿਚ ਸਰਕਾਰੀ ਮੁਲਾਜਮ ਦੀ ਪੱਗ ਵੀ ਉਤਾਰ ਦਿੱਤੀ। ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ। ਕੁੱਟਮਾਰ ਕਰਨ ਵਾਲੇ ਨੌਜਵਾਨਾਂ ਬਾਰੇ ਦਸਿਆ ਜਾ ਰਿਹਾ ਕਿ ਉਨ੍ਹਾਂ ਦੀਆਂ ਟਰੈਕਟਰ-ਟਰਾਲੀਆਂ ਮੰਡੀ ਦੇ ਅੰਦਰਲੇ ਫ਼ੜ ’ਚ ਖੜੀਆਂ ਕੀਤੀਆਂ ਜਾਂਦੀਆਂ ਸਨ ਤੇ ਕਣਕ ਦੀ ਆਮਦ ਨੂੰ ਦੇਖਦਿਆਂ ਮਾਰਕੀਟ ਕਮੇਟੀ ਵੱਲੋਂ ਮੰਡੀ ਨੂੰ ਖਾਲੀ ਕਰਵਾਇਆ ਜਾ ਰਿਹਾ ਸੀ।

ਮੌਜੂਦਾ MP ਜਸਬੀਰ ਸਿੰਘ ਗਿੱਲ ਡਿੰਪਾ ਨਹੀਂ ਲੜਣਗੇ ਲੋਕ ਸਭਾ ਚੋਣ!

ਇਸ ਸਬੰਧ ਵਿਚ ਪਹਿਲਾਂ ਵੀ ਨੋਟਿਸ ਕੱਢਿਆ ਹੋਇਆ ਸੀ ਕਿ ਕਣਕ ਨੂੰ ਸੁੱਟਣ ਦੇ ਲਈ ਮੰਡੀ ਖ਼ਾਲੀ ਕਰਨ ਦੇ ਲਈ ਕਿਹਾ ਗਿਆ ਸੀ। ਸੂਚਨਾ ਮੁਤਾਬਕ ਸੁਪਰਵਾਈਜ਼ਰ ਨੇ ਮੰਡੀ ਵਿਚ ਖੜ੍ਹੇ ਟਰੈਕਟਰਾਂ ਦੀਆਂ ਚਾਬੀਆਂ ਮੰਗੀਆਂ ਸਨ ਪ੍ਰੰਤੂ ਇਸ ਦੌਰਾਨ ਮੌਕੇ ’ਤੇ ਆਏ ਨੌਜਵਾਨ ਉਸਦੇ ਨਾਲ ਬਹਿਸਬਾਜ਼ੀ ਕਰਨ ਲੱਗੇ ਤੇ ਥੋੜੇ ਹੀ ਸਮੇਂ ਵਿਚ ਹੱਥੋਂਪਾਈ ਹੋ ਗਏ। ਜਿਸਤੋਂ ਬਾਅਦ ਇਹ ਮਾਮਲਾ ਹੋਰ ਵਧ ਗਿਆ। ਘਟਨਾ ਤੋਂ ਬਾਅਦ ਸੁਪਰਵਾਈਜ਼ਰ ਦੇ ਸੱਟਾਂ ਲੱਗਣ ਦੀ ਸੂਚਨਾ ਹੈ ਤੇ ਉਹ ਹਸਪਤਾਲ ਵਿਚ ਦਾਖ਼ਲ ਹੋ ਗਏ ਹਨ।

ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ, ਨਿਆਂਇਕ ਹਿਰਾਸਤ ‘ਚ 23 ਅਪ੍ਰੈਲ ਤੱਕ ਦਾ ਵਾਧਾ

ਪਤਾ ਲੱਗਿਆ ਹੈ ਕਿ ਇਸ ਮਾਮਲੇ ਵਿਚ ਸਰਕਾਰੀ ਮੁਲਾਜਮਾਂ ਨੇ ਰੋਸ਼ ਪ੍ਰਗਟ ਕਰਦਿਆਂ ਪੁਲਿਸ ਪ੍ਰਸਾਸਨ ਕੋਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਅਧਿਕਾਰੀਆਂ ਨੂੰ ਕਥਿਤ ਦੋਸ਼ੀਆਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ ਕਥਿਤ ਤੌਰ ’ਤੇ ਕੁੱਟਮਾਰ ਕਰਨ ਵਾਲਿਆਂ ਵਿਚੋਂ ਵੀ ਇੱਕ ਨੌਜਵਾਨ ਹਸਪਤਾਲ ਵਿਚ ਦਾਖ਼ਲ ਹੋ ਗਿਆ, ਜਿਸਨੇ ਮੁਲਾਜਮ ’ਤੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਬਹਰਹਾਲ ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

 

ਮੌਜੂਦਾ MP ਜਸਬੀਰ ਸਿੰਘ ਗਿੱਲ ਡਿੰਪਾ ਨਹੀਂ ਲੜਣਗੇ ਲੋਕ ਸਭਾ ਚੋਣ!

0

ਚੰਡੀਗੜ੍ਹ: ਲੋਕ ਸਭਾ ਚੋਣਾ ਨੂੰ ਲੈ ਕੇ ਸਿਆਸਤ ਲਗਾਤਾਰ ਭਖਦੀ ਨਜ਼ਰ ਆ ਰਹੀ ਹੈ। ਹੁਣ ਕਾਂਗਰਸ ਦੇ ਮੌਜੂਦਾ MP ਜਸਬੀਰ ਸਿੰਘ ਗਿੱਲ ਡਿੰਪਾ ਵੱਲੋਂ ਸ਼ੋਸ਼ਲ ਮੀਡੀਆ ਉਤੇ ਇਕ ਤਸਵੀਰ ਪੋਸਟ ਕੀਤੀ ਗਈ ਹੈ। ਜਿਸ ਵਿਚ ਉਹ ਕਾਂਗਰਸ ਦੇ ਵੱਡੇ ਆਗੂਆਂ ਨਾਲ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਅਗਾਮੀ ਲੋਕ ਸਭਾ ਚੋਣਾ ਵਿਚ ਜਸਬੀਰ ਸਿੰਘ ਡਿੰਪਾ ਖੰਡੂਰ ਸਾਹਿਬ ਤੋਂ ਚੋਣ ਨਹੀਂ ਲੜਣਗੇ ‘ਤੇ ਰਾਣਾ ਗੁਰਜੀਤ ਸਿੰਘ ਦੇ ਬੇੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਕਾਂਗਰਸ ਪਾਰਟੀ ਆਪਣਾ ਉਮੀਦਵਾਰ ਐਲਾਨ ਸਕਦੀ ਹੈ।

ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ, ਨਿਆਂਇਕ ਹਿਰਾਸਤ ‘ਚ 23 ਅਪ੍ਰੈਲ ਤੱਕ ਦਾ ਵਾਧਾ

ਨਵੀਂ ਦਿੱਲੀ: ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਊਸ ਐਵੇਨਿਊ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ। ਪਰ ਅੱਜ ਵੀ ਕੇਜਰੀਵਾਲ ਨੂੰ ਅਦਾਲਤ ਵਲੋਂ ਕੋਈ ਵੀਰਾਹਤ ਨਹੀਂ ਦਿੱਤੀ ਗਈ। ਅਦਾਲਤ ਨੇ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ ‘ਚ 23 ਅਪ੍ਰੈਲ ਤੱਕ ਦਾ ਵਾਧਾ ਕਰ ਦਿੱਤਾ ਹੈ।

 

 

ਚੋਣ ਕਮਿਸ਼ਨ ਦੀ ਜਾਂਚ ਫਲਾਇੰਗ ਸਕੁਐਡ ਵੱਲੋਂ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਤਲਾਸ਼ੀ

ਤਾਮਿਲਨਾਡੂ: ਰਾਹੁਲ ਗਾਂਧੀ ਅੱਜ ਕੇਰਲ ਦੇ ਵਾਇਨਾਡ ਵਿਚ ਚੋਣ ਪ੍ਰਚਾਰ ਲਈ ਪਹੁੰਚੇ। ਇਥੇ ਚੋਣ ਅਧਿਕਾਰੀਆਂ ਵੱਲੋਂ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਜਾਂਚ ਕੀਤੀ ਗਈ। ਘਟਨਾਂ ਮੁਤਾਬਕ ਰਾਹੁਲ ਗਾਂਧੀ ਦਾ ਹੈਲੀਕਾਪਟਰ ਜਦੋਂ ਨੀਲਗਿਰੀ, ਤਾਮਿਲਨਾਡੂ ਵਿਚ ਉਤਰਿਆਂ ਤਾਂ ਚੋਣ ਕਮਿਸ਼ਨ ਦੀ ਜਾਂਚ ਫਲਾਇੰਗ ਸਕੁਐਡ ਵੱਲੋਂ ਤਲਾਸ਼ੀ ਲਈ ਗਈ। ਰਾਹੁਲ ਇੱਥੇ ਨੀਲਗਿਰੀ ਕਾਲਜ ਵਿੱਚ ਆਰਟਸ ਅਤੇ ਸਾਇੰਸ ਦੇ ਵਿਦਿਆਰਥੀਆਂ ਅਤੇ ਚਾਹ ਬਾਗਾਂ ਦੇ ਕਰਮਚਾਰੀਆਂ ਨਾਲ ਮੁਲਾਕਾਤ ਕਰਨ ਲਈ ਆਏ ਸਨ।

ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੌਰਾਨ ਭਾਵੂਕ ਹੋਏ CM ਮਾਨ

ਨਵੀਂ ਦਿੱਲੀ: ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਤ ਕਰਨ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਭਾਵੂਕ ਹੋ ਗਏ। ਜੇਲ੍ਹ ਅੰਦਰ ਕੇਜਰੀਵਾਲ ਨਾਲ ਮੁਲਾਕਾਤ ਦੌਰਾਨ CM ਮਾਨ ਦੇ ਅੱਖਾਂ ‘ਚ ਹੰਝੂ ਸੀ। ਇਸ ਦੀ ਪੁਸ਼ਟੀ ਖੁਦ ਰਾਜ ਸਭਾ ਮੈਂਬਰ ਸੰਦੀਪ ਪਾਠਕ ਵੱਲੋਂ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆ CM ਨੇ ਦੱਸਿਆ ਕਿ ਸਾਨੂੰ ਕੇਜਰੀਵਾਲ ਜੀ ਨਾਲ ਮੁਲਾਕਾਤ ਕਰਨ ਲਈ ਇਕ ਸ਼ੀਸ਼ੇ ਦੇ ਆਰ-ਪਾਰ ਬਿਠਾਇਆ ਗਿਆ। ਕੀ ਕੇਜਰੀਵਾਲ ਦੇਸ਼ ਦਰੋਹੀ ਹਨ? ਜੋ ਇਸ ਤਰ੍ਹਾਂ ਉਨ੍ਹਾਂ ਨਾਲ ਵਤੀਰਾ ਕੀਤਾ ਜਾ ਰਿਹਾ।

ਭਗਵੰਤ ਮਾਨ ਅੱਜ ਤਿਹਾੜ ਜੇਲ ‘ਚ ਕਰਨਗੇ ਕੇਜਰੀਵਾਲ ਨਾਲ ਮੁਲਾਕਾਤ

ਨਵੀਂ ਦਿੱਲੀ, 15 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਜੇਲ ਵਿੱਚ ਮੁਲਾਕਾਤ ਕਰਨਗੇ। ਕਥਿਤ ਸ਼ਰਾਬ ਘੁਟਾਲੇ ਵਿੱਚ ਈਡੀ ਵੱਲੋਂ ਲੰਘੀ 21 ਮਾਰਚ ਨੂੰ ਗਿਰਫਤਾਰ ਕੀਤੇ ਗਏ ਸ੍ਰੀ ਕੇਜਰੀਵਾਲ ਨਾਲ ਭਗਵੰਤ ਮਾਨ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ। ਪਿਛਲੇ ਦਿਨੀ ਦੋਨਾਂ ਮੁੱਖ ਮੰਤਰੀਆਂ ਵਿਚਕਾਰ ਮੀਟਿੰਗ ਸਬੰਧੀ ਤਿਹਾੜ ਜੇਲ, ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵਿਚਕਾਰ ਇੱਕ ਮੀਟਿੰਗ ਵੀ ਹੋਈ ਸੀ। ਜਿਸ ਦੇ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ।

ਕੇਜਰੀਵਾਲ ਦੀ ਗ੍ਰਿਫਤਾਰੀ ਦੇ ਮਾਮਲੇ ’ਚ ਅੱਜ ਸੁਣਵਾਈ ਕਰੇਗੀ ਸੁਪਰੀਮ ਕੋਰਟ

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜੈਡ ਪਲੱਸ ਸੁਰੱਖਿਆ ਮਿਲੀ ਹੋਈ ਹੈ। ਮਿਲੀ ਸੂਚਨਾ ਦੇ ਮੁਤਾਬਕ ਦੋਨਾਂ ਮੁੱਖ ਮੰਤਰੀ ਦੇ ਵਿਚਕਾਰ ਦੁਪਹਿਰ 12 ਤੋਂ 2 ਵਜੇ ਵਿਚਕਾਰ ਇਹ ਮੀਟਿੰਗ ਹੋ ਸਕਦੀ ਹੈ। ਹਾਲਾਂਕਿ ਜੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੀਟਿੰਗ ਦਾ ਸਮਾਂ ਸਿਰਫ ਅੱਧੇ ਘੰਟੇ ਦਾ ਹੋਵੇਗਾ ਅਤੇ ਇਸ ਦੌਰਾਨ ਕੋਈ ਤੀਸਰਾ ਵਿਅਕਤੀ ਮੌਜੂਦ ਨਹੀਂ ਹੋਵੇਗਾ। ਇਹ ਵੀ ਪਤਾ ਚੱਲਿਆ ਹੈ ਕਿ ਇਹ ਮੁਲਾਕਾਤ ਦੌਰਾਨ ਦੋਨਾਂ ਮੁੱਖ ਮੰਤਰੀਆਂ ਵਿਚਕਾਰ ਇੱਕ ਲੋਹੇ ਦਾ ਜੰਗਲਾ ਹੋਵੇਗਾ।

ਸਲਮਾਨ ਦੇ ਘਰ ’ਤੇ ਫ਼ਾਈਰਿੰਗ ਕਰਨ ਵਾਲੇ ਸੂਟਰਾਂ ਦੀ ਹੋਈ ਪਹਿਚਾਣ

ਗੌਰਤਲਬ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਪਾਰਟੀ ਕੋਲ ਸਭ ਤੋਂ ਵੱਡਾ ਚਿਹਰਾ ਹਨ ਅਤੇ ਹੁਣ ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਦਾ ਸਾਰਾ ਦਾਰੋਮਦਾਰ ਉਹਨਾਂ ਉੱਪਰ ਹੀ ਟਿਕਿਆ ਹੋਇਆ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਮੁਲਾਕਾਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਸ੍ਰੀ ਕੇਜਰੀਵਾਲ ਦੀ ਸਿਹਤ ਦਾ ਹਾਲ ਚਾਲ ਪੁੱਛਣਗੇ ਉੱਥੇ ਉਹ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਅਤੇ ਹੋਰ ਮੁੱਦਿਆਂ ਤੇ ਵੀ ਚਰਚਾ ਕਰ ਸਕਦੇ ਹਨ।

 

ਸਲਮਾਨ ਦੇ ਘਰ ’ਤੇ ਫ਼ਾਈਰਿੰਗ ਕਰਨ ਵਾਲੇ ਸੂਟਰਾਂ ਦੀ ਹੋਈ ਪਹਿਚਾਣ

ਮੁੰਬਈ ਜਾਂਚ ਬਿਊਰੋ ਕਰੇਗੀ ਜਾਂਚ
ਮੁੰਬਈ , 15 ਅਪ੍ਰੈਲ: ਬੀਤੇ ਕੱਲ ਸਵੇਰੇ ਪੰਜ ਵਜੇਂ ਬਾਲੀਵੁੱਡ ਫ਼ਿਲਮਾਂ ਦੇ ਪ੍ਰਸਿੱਧ ਐਕਟਰ ਸਲਮਾਨ ਖ਼ਾਨ ਦੇ ਘਰ ਫ਼ਾਈਰਿੰਗ ਕਰਨ ਵਾਲੇ ਦੋ ਸੂਟਰਾਂ ਵਿਚੋਂ ਇੱਕ ਦੀ ਪਹਿਚਾਣ ਹੋ ਗਈ ਹੈ। ਪੁਲਿਸ ਸੂਤਰਾਂ ਮੁਤਾਬਕ ਕਥਿਤ ਦੋਸ਼ੀ ਵਿਸ਼ਾਲ ਉਰਫ਼ ਕਾਲੂ ਹਰਿਆਣਾ ਦੇ ਗੁਰੂਗਰਾਮ ਦਾ ਰਹਿਣ ਵਾਲਾ ਹੈ, ਜਿਸਦੇ ਸਬੰਧ ਗੈਂਗਸਟਰ ਰੋਹਿਤ ਗੋਂਦਾਰਾ ਨਾਲ ਦੱਸੇ ਜਾ ਰਹੇ ਹਨ। ਰੋਹਿਤ ਗੈਂਗਸਟਰ ਲਾਰੈਂਸ ਬਿਸਨੋਈ ਦਾ ਨਜਦੀਕੀ ਮੰਨਿਆ ਜਾ ਰਿਹਾ ਹੈ, ਜੋਕਿ ਮੌਜੂਦਾ ਸਮੇਂ ਵਿਦੇਸ਼ ਵਿਚ ਰਹਿ ਰਿਹਾ ਹੈ।
ਪਿਛਲੇ 24 ਘੰਟਿਆਂ ਦੌਰਾਨ ਪੁਲਿਸ ਵੱਲੋਂ ਕੀਤੀ ਪੜਤਾਲ ਦੌਰਾਨ ਇਸ ਵਾਰਦਾਤ ਵਿਚ ਵਰਤਿਆਂ ਮੋਟਰਸਾਈਕਲ ਵੀ ਬਰਾਮਦ ਹੋ ਗਿਆ ਹੈ ਤੇ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਸ਼ੂਟਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁੰਬਈ ਤੋਂ ਫ਼ਰਾਰ ਹੋ ਗਏ ਹਨ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਦਾ ਜਿੰਮਾ ਮੁੰਬਈ ਜਾਂਚ ਬਿਉੂਰੋ ਨੂੰ ਸੌਂਪ ਦਿੱਤਾ ਹੈ। ਉਂਜ ਇਸ ਮਾਮਲੇ ਵਿਚ ਦਿੱਲੀ ਤੇ ਹਰਿਆਣਾ ਪੁਲਿਸ ਵੀ ਸਹਿਯੋਗ ਵਿਚ ਜੁਟੀਆਂ ਹੋਈਆਂ ਹਨ। ਗੌਰਤਲਬ ਹੈ ਕਿ ਘਟਨਾ ਤੋਂ ਕੁੱਝ ਸਮੇਂ ਬਾਅਦ ਹੀ ਸੋਸਲ ਮੀਡੀਆ ਉਪਰ ਇਸਦੀ ਜਿੰਮੇਵਾਰੀ ਕਥਿਤ ਤੌਰ ’ਤੇ ਲਾਰੇਂਸ ਬਿਸਨੋਈ ਦੇ ਭਾਣਜੇ ਅਨਮੋਲ ਬਿਸਨੋਈ ਨੇ ਲਈ ਸੀ, ਜੋ ਖੁਦ ਵੀ ਵਿਦੇਸ਼ ਵਿਚ ਰਹਿ ਰਿਹਾ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀਆਂ ਨੇ ਘਟਨਾ ਵਿਚ ਵਰਤਿਆਂ ਮੋਟਰਸਾਈਕਲ ਰਾਏਗੜ੍ਹ ਤੋਂ ਖ਼ਰੀਦਿਆਂ ਸੀ ਅਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਵਾਂਡਰਾ ਰੇਲਵੇ ਸਟੇਸ਼ਨ ਨਜਦੀਕ ਇਸ ਮੋਟਰਸਾਈਕਲ ਨੂੰ ਛੱਡ ਗਏ ਸਨ। ਜਿਸਤੋਂ ਬਾਅਦ ਇਹ ਵੀ ਪਤਾ ਚੱਲਿਆ ਹੈ ਕਿ ਉਹ ਇੱਕ ਆਟੋ ਲੈ ਕੇ ਗਏ ਹਨ। ਗੌਰਤਲਬ ਹੈ ਕਿ ਬੀਤੇ ਕੱਲ ਸਵੇਰੇ ਦੋ ਨੌਜਵਾਨ ਮੋਟਰਸਾਈਕਲ ਸਵਾਰ ਹੋ ਕੇ ਅੲਆਏ ਸਨ ਤੇ ਉਨ੍ਹਾਂ ਸਲਮਾਨ ਦੇ ਘਰ ਕੋਲ ਗੋਲੀਆਂ ਚਲਾਈਆਂ ਸਨ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਲਾਰੈਂਸ ਬਿਸਨੋਈ ਨੇ ਸਲਮਾਨ ਖ਼ਾਨ ਨੂੰ ਮਾਰਨ ਦੀ ਧਮਕੀ ਦਿੱਤੀ ਹੋਈ ਸੀ। ਜਿਸਦੇ ਚੱਲਦੇ ਸਰਕਾਰ ਨੇ ਉਨ੍ਹਾਂ ਨੂੰ ਭਾਰੀ ਸੁਰੱਖਿਆ ਮੁਹੱਈਆਂ ਕਰਵਾਈ ਹੋਈ ਹੈ।

ਕੇਜਰੀਵਾਲ ਦੀ ਗ੍ਰਿਫਤਾਰੀ ਦੇ ਮਾਮਲੇ ’ਚ ਅੱਜ ਸੁਣਵਾਈ ਕਰੇਗੀ ਸੁਪਰੀਮ ਕੋਰਟ

ਨਵੀਂ ਦਿੱਲੀ, 15 ਅਪ੍ਰੈਲ: ਲੰਘੀ 21 ਮਾਰਚ ਦੀ ਦੇਰ ਸ਼ਾਮ ਨੂੰ ਈਡੀ ਵੱਲੋਂ ਕਥਿਤ ਸਰਾਬ ਘੁਟਾਲੇ ਵਿਚ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਦੇ ਮਾਮਲੇ ਚ ਦੇਸ ਦੀ ਸਰਾਬ ਉੱਚ ਅਦਾਲਤ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗੀ। ਸ਼੍ਰੀ ਕੇਜ਼ਰੀਵਾਲ ਨੇ ਅਪਣੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਐਲਾਨਦਿਆਂ ਇਸਦੇ ਵਿਰੁਧ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਪ੍ਰੰਤੂ ਹਾਈਕੋਰਟ ਨੇ ਕੇਜਰੀਵਾਲ ਦੁਆਰਾ ਦਾਇਰ ਕੀਤੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਜਿਸਤੋਂ ਬਾਅਦ ਉਹਨਾਂ ਦੇ ਵਕੀਲਾਂ ਨੇ ਸੁਪਰੀਮ ਕੋਰਟ ਦਾ ਰੁੱਖ ਕੀਤਾ ਸੀ। ਹੁਣ ਸਾਰਿਆਂ ਦੀਆਂ ਨਜ਼ਰਾਂ ਸੁਪਰੀਮ ਕੋਰਟ ’ਤੇ ਟਿਕੀਆਂ ਹੋਈਆਂ ਹਨ।

ਕਾਂਗਰਸ ਵੱਲੋਂ ਪੰਜਾਬ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ, ਦੇਖੋ ਕੌਣ, ਕਿੱਥੋਂ ਲੜੇਗਾ ਚੋਣ!

ਉਧਰ ਅੱਜ ਹੀ ਸ਼੍ਰੀ ਕੇਜ਼ਰੀਵਾਲ ਦੀ ਨਿਆਂਇਕ ਹਿਰਾਸਤ ਵਿਚ ਵੀ ਖ਼ਤਮ ਹੋ ਰਹੀ ਹੈ,ਜਿਸਦੇ ਚੱਲਦੇ ਉਨ੍ਹਾਂ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਮੁੜ ਦਿੱਲੀ ਦੀ ਰਾਊਜ ਰੈਵਨਿਊ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਸੰਭਾਵਨਾ ਇਹ ਪ੍ਰਗਟਾਈ ਜਾ ਰਹੀ ਹੈ ਕਿ ਅਦਾਲਤ ਦਿੱਲੀ ਦੇ ਮੁੱਖ ਮੰਤਰੀ ਨੂੰ ਨਿਆਂਇਕ ਹਿਰਾਸਤ ਤਹਿਤ ਮੁੜ ਤਿਹਾੜ ਜੇਲ੍ਹ ਭੇਜ ਸਕਦੀ ਹੈ ਪ੍ਰੰਤੂ ਚਰਚਾ ਇਹ ਵੀ ਸੁਣਾਈ ਦੇ ਰਹੀ ਹੈ ਕਿ ਸੀਬੀਆਈ ਕਥਿਤ ਸਰਾਬ ਘੁਟਾਲੇ ਵਿਚ ਪੁਛਗਿਛ ਲਈ ਅਦਾਲਤ ਵਿਚ ਅਰਜੀ ਦਾਈਰ ਕਰ ਸਕਦੀ ਹੈ। ਜਿਸਦੇ ਚੱਲਦੇ ਅੱਜ ਦੀ ਸੁਣਵਾਈ ਕਾਫ਼ੀ ਅਹਿਮ ਰਹਿਣ ਦੀ ਉਮੀਦ ਹੈ। ਦਸਣਾ ਬਣਦਾ ਹੈ ਕਿ ਇਸ ਸਰਾਬ ਘੁਟਾਲੇ ਵਿਚ ਦੱਖਣ ਦੀ ਆਗੂ ਕੇ. ਕਵਿਤਾ ਤੋਂ ਇਲਾਵਾ ਈਡੀ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।

 

ਕਾਂਗਰਸ ਵੱਲੋਂ ਪੰਜਾਬ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ, ਦੇਖੋ ਕੌਣ, ਕਿੱਥੋਂ ਲੜੇਗਾ ਚੋਣ!

0

ਨਵੀਂ ਦਿੱਲੀ, 14 ਅਪ੍ਰੈਲ: ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਅੱਜ ਸੂਬੇ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰਦਿਆਂ ਅੱਧੀ ਦਰਜਨ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੀ ਚੋਣ ਕਮੇਟੀ ਦੀ ਦਿੱਲੀ ਵਿਖੇ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਮੁਤਾਬਕ ਪਹਿਲੇ ਗੇੜ ਦੇ ਵਿੱਚ ਪੰਜਾਬ ਦੀਆਂ 13 ਵਿੱਚੋਂ 6 ਸੀਟਾਂ ‘ਤੇ ਉਮੀਦਵਾਰ ਉਤਾਰਨ ਦਾ ਫੈਸਲਾ ਲਿਆ ਗਿਆ ਹੈ। ਜਦੋਂ ਕਿ ਕੁਝ ਨਾਮ ਹਾਲੇ ਪੈਂਡਿੰਗ ਰੱਖ ਲਏ ਗਏ ਹਨ।

Big News: ਅਕਾਲੀ ਦਲ ਵੱਲੋਂ ਸੱਤ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ

ਕਾਂਗਰਸ ਵੱਲੋਂ ਜਾਰੀ ਇਸ ਲਿਸਟ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਿਟਿੰਗ ਐਮਪੀ ਗੁਰਜੀਤ ਸਿੰਘ ਔਜਲਾ, ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ, ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ, ਬਠਿੰਡਾ ਲੋਕ ਸਭਾ ਹਲਕੇ ਤੋਂ ਜੀਤਮਹਿੰਦਰ ਸਿੰਘ ਸਿੱਧੂ ਅਤੇ ਪਟਿਆਲਾ ਤੋਂ ਸਾਬਕਾ ਐਮਪੀ ਡਾਕਟਰ ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਗਈ ਹੈ।

ਲੋਕ ਸਭਾ ਉਮੀਦਵਾਰ ਲਾਲਜੀਤ ਸਿੰਘ ਭੁੱਲਰ ‘ਤੇ ਲੱਗੇ ਭੱਦੀਆਂ ਟਿੱਪਣੀਆਂ ਕਰਨ ਦੇ ਇਲਜ਼ਾਮ

ਇੱਥੇ ਦੱਸਣਾ ਬਣਦਾ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਟਿਕਟ ਦੀ ਮੰਗ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ ਪਟਿਆਲਾ ਲੋਕ ਸਭਾ ਹਲਕੇ ਤੋਂ ਬੀਬੀ ਪਰਨੀਤ ਕੌਰ ਨੂੰ ਟੱਕਰ ਦੇਣ ਲਈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਲਾਲ ਸਿੰਘ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਵਿਜੇਇੰਦਰ ਸਿੰਗਲਾ ਵੀ ਮਜਬੂਤ ਦਾਅਵੇਦਾਰ ਸਨ।ਜਦੋਂ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਮਿਹਨਤ ਕੀਤੀ ਜਾ ਰਹੀ ਸੀ।

ਕਾਂਗਰਸ ਤੇ ਅਕਾਲੀ ਦਲ ਅੱਜ ਜਾਰੀ ਕਰ ਸਕਦੇ ਹਨ ਉਮੀਦਵਾਰਾਂ ਦੀ ਪਹਿਲੀ ਲਿਸਟ

 

ਕਰਮਜੀਤ ਅਨਮੋਲ ਨੇ ਕੋਟਕਪੂਰਾ ਹਲਕੇ ਦੇ ਪਿੰਡਾਂ ਦਾ ਕੀਤਾ ਦੌਰਾ

0

ਕਰਮਜੀਤ ਅਨਮੋਲ ਦੀ ਜਿੱਤ ਨਾਲ ਹਲਕੇ ਦਾ ਦੋਹਰਾ ਹੋਵੇਗਾ ਵਿਕਾਸ – ਕੁਲਤਾਰ ਸਿੰਘ ਸੰਧਵਾਂ

ਕੋਟਕਪੂਰਾ 14 ਅਪ੍ਰੈਲ : ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਪੰਜਾਬ ਦੀ ਲੜਾਈ ਹੁਣ ਕੇਂਦਰ ਵਿਚਲੀ ਤਾਨਾਸ਼ਾਹੀ ਨਾਲ ਆਰ ਪਾਰ ਦੀ ਲੜਾਈ ਹੈ ਅਤੇ ਇਸ ਵਿੱਚ ਕਿਸਾਨ ਅੰਦੋਲਨ ਵਾਂਗ ਪੰਜਾਬ ਪੂਰੇ ਹਿੰਦੁਸਤਾਨ ਦੀ ਅਗਵਾਈ ਕਰੇਗਾ ਅਤੇ ਹੁਣ ਹਰੇਕ ਵੋਟਰ ਇਸ ਲੜਾਈ ਦਾ ਸਿਪਾਹੀ ਹੈ ਤੇ ਉਸਦੇ ਹੱਥ ਵਿੱਚ ਵੋਟ ਦਾ ਹਥਿਆਰ ਹੈ। ਜਿਸ ਨੂੰ ਵਰਤ ਕੇ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਦਾ ਤਖਤਾ ਪਲਟਾਇਆ ਜਾਵੇਗਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਅਣਖੀਲੇ ਲੋਕਾਂ ਉੱਪਰ ਮਾਣ ਹੈ, ਜਿੰਨਾ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਆਮ ਆਦਮੀ ਦੀ ਸਰਕਾਰ ਬਣਾਈ ਸੀ ਅਤੇ ਫਿਰ ਮੌਕਾ ਆ ਗਿਆ ਹੈ। ਜਦ ਕੇਂਦਰ ਵਿੱਚ ਵੀ ਇਸ ਪਾਰਟੀ ਦੇ ਨੁਮਾਇੰਦੇ ਭੇਜ ਕੇ ਆਪਣੀ ਅਣਖ ਦਾ ਪ੍ਰਗਟਾਵਾ ਕਰਨਾ ਹੈ।

ਅੰਬੇਦਕਰ ਜਯੰਤੀ ਮੌਕੇ ’ਆਪ’ ਵੱਲੋਂ ਮੋਦੀ ਸਰਕਾਰ ਦੀ ਤਾਨਾਸ਼ਾਹੀ ਵਿਰੁੱਧ ’ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ’ ਅੰਦੋਲਨ

ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਚਪਨ ਦੇ ਦੋਸਤ ਅਤੇ ਪੰਜਾਬ ਦੀ ਆਵਾਜ਼ ਕਰਮਜੀਤ ਅਨਮੋਲ ਨੂੰ ਸਾਡੀ ਸੇਵਾ ਲਈ ਭੇਜਿਆ ਹੈ। ਇਸ ਲਈ ਉਹਨਾਂ ਦੀ ਜਿੱਤ ਨਾਲ ਫਰੀਦਕੋਟ ਹਲਕੇ ਦਾ ਦੋਹਰਾ ਵਿਕਾਸ ਹੋਵੇਗਾ।ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਬਲਤੇਜ ਸਿੰਘ ਪੰਨੂ ਨੇ ਇਸ ਮੌਕੇ ਸੰਬੋਧਨ ਕਰਦਿਆਂ ਪਿਛਲੇ ਦੋ ਸਾਲਾਂ ਵਿੱਚ ਹੋਈ ਸੂਬੇ ਦੀ ਪ੍ਰਗਤੀ ਬਾਰੇ ਦੱਸਿਆ ਅਤੇ ਕਰਮਜੀਤ ਅਨਮੋਲ ਨੂੰ ਲੋਕ ਸਭਾ ਵਿੱਚ ਭੇਜਣ ਦੀ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਸੂਬੇ ਦੇ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨਗੇ ਅਤੇ ਕੇਂਦਰ ਵੱਲੋਂ ਰੋਕਿਆ ਪੰਜਾਬ ਦਾ ਸਰਮਾਇਆ ਵਾਪਸ ਲੈ ਕੇ ਆਉਣਗੇ।ਇਨਾ ਚੋਣ ਰੈਲੀਆਂ ਨੂੰ ਪਾਰਟੀ ਦੇ ਹੋਰਨਾਂ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।