Wednesday, May 6, 2026
Home Blog Page 181

Bathinda ਦੇ DTO ਦਫ਼ਤਰ ਦਾ ਕਲਰਕ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

0

Bathinda News: ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਅੱਜ ਕੀਤੀ ਗਈ ਵੱਡੀ ਕਾਰਵਾਈ ਦੇ ਵਿੱਚ ਜ਼ਿਲਾ ਟਰਾਂਸਪੋਰਟ ਦਫਤਰ ਦੇ ਇੱਕ ਕਲਰਕ ਨੂੰ ਰਿਸ਼ਵਤ ਲੈਂਦੇ ਹੋਏ ਰੰਗੀ ਹੱਥ ਹੋਈ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਡੈਵਿਡ ਕੁਮਾਰ ਵਜੋਂ ਹੋਈ ਹੈ ਕਿ ਜੋ ਕਿ ਟਰਾਂਸਪੋਰਟ ਦਫਤਰ ਵਿੱਚ ਬਤੌਰ ਕਲਰਕ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਕਿ ਵਿਜੀਲੈਂਸ ਕੋਲ ਇਸ ਸਬੰਧੀ ਰਜੀਵ ਕੁਮਾਰ ਨਾਂ ਦੇ ਵਿਅਕਤੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਮੁਲਜਮ ਕਲਰਕ ਵੱਲੋਂ ਗੱਡੀਆਂ ਨੂੰ ਅਪਰੂਵ ਕਰਨ ਬਦਲੇ ਰਿਸ਼ਵਤ ਦੀ ਮੰਗ ਕਰਕੇ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ  Bathinda ‘ਚ ਇੱਕ ਹੋਰ ਨਸ਼ਾ ਤਸਕਰ ਦੇ ਮਕਾਨ ‘ਤੇ ਚੱਲਿਆ ਪੁਲਿਸ ਦਾ ਪੀਲਾ ਪੰਜ਼ਾ

ਜਿਸ ਦੇ ਚਲਦੇ ਉਸਦੇ ਵੱਲੋਂ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਗਈ ਅਤੇ ਇਸ ਸ਼ਿਕਾਇਤ ਦੇ ਅਧਾਰ ‘ਤੇ ਵਿਜੀਲੈਂਸ ਨੇ ਪੜਤਾਲ ਕਰਨ ਤੋਂ ਬਾਅਦ ਅੱਜ ਸੋਮਵਾਰ ਨੂੰ ਬਾਅਦ ਦੁਪਹਿਰ ਜ਼ਿਲਾ ਟਰਾਂਸਪੋਰਟ ਦਫਤਰ ਦੇ ਵਿੱਚ ਛਾਪਾਮਾਰੀ ਕੀਤੀ, ਜਿੱਥੇ ਮੁਦਈ ਰਜੀਵ ਕੁਮਾਰ ਤੋਂ 2700 ਦੀ ਰਿਸ਼ਵਤ ਲੈਂਦਿਆਂ ਕਲਰਕ ਡੇਵਿਡ ਕੁਮਾਰ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਪਤਾ ਕੀਤਾ ਜਾਵੇਗਾ ਕਿ ਇਸ ਰਿਸ਼ਵਤ ਕਾਂਡ ਦੇ ਵਿੱਚ ਕੋਈ ਹੋਰ ਮੁਲਾਜ਼ਮ ਦਾ ਅਧਿਕਾਰੀ ਸ਼ਾਮਿਲ ਹੈ ਜਾਂ ਨਹੀਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Big News; Bikram Majithia ਨੂੰ ਸੁਪਰੀਮ ਕੋਰਟ ਤੋਂ ਮਿਲੀ ਜਮਾਨਤ; 7 ਮਹੀਨਿਆਂ ਤੋਂ ਜੇਲ੍ਹ ‘ਚ ਹਨ ਬੰਦ

New Delhi News: bikram majithia gets bail; ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵਿਜੀਲੈਂਸ ਵੱਲੋਂ ਦਰਜ਼ ਕੇਸ ਵਿਚ ਜੇਲ੍ਹ ‘ਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਨੂੰ ਦੇਸ ਦੀ ਸਰਬਉੱਚ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਮਾਮਲੇ ਦੀ ਅੱਜ ਸੋਮਵਾਰ ਨੂੰ ਹੋਈ ਸੁਣਵਾਈ ਦੇ ਬਾਅਦ ਮਾਣਯੋਗ ਅਦਾਲਤ ਨੇ ਸ਼੍ਰੀ ਮਜੀਠਿਆ ਨੂੰ ਜਮਾਨਤ ਦੇਣ ਦਾ ਫ਼ੇਸਲਾ ਸੁਣਾਇਆ।

ਇਹ ਵੀ ਪੜ੍ਹੋ Big News; ਜੇਲ੍ਹ ‘ਚ ਬੰਦ ਬਿਕਰਮ ਮਜੀਠਿਆ ਦੇ ਹੱਕ ‘ਚ ਖੁੱਲ ਕੇ ਆਏ ਡੇਰਾ ਬਿਆਸ ਦੇ ਮੁਖੀ

ਇਸ ਫੈਸਲੇ ਨੂੰ ਮਜੀਠਿਆ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ, ਕਿਉਂਕਿ ਉਹ ਲੰਘੀ 6 ਜੁਲਾਈ 2025 ਤੋਂ ਜੇਲ੍ਹ ਵਿਚ ਬੰਦ ਹਨ। ਜਦਕਿ ਵਿਜੀਲੈਂਸ ਨੇ ਉਨ੍ਹਾਂ ਨੂੰ 25 ਜੂਨ 2025 ਵਾਲੇ ਦਿਨ ਉਨ੍ਹਾਂ ਦੀ ਅੰਮ੍ਰਿਤਸਰ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Big News; ਜੇਲ੍ਹ ‘ਚ ਬੰਦ ਬਿਕਰਮ ਮਜੀਠਿਆ ਦੇ ਹੱਕ ‘ਚ ਖੁੱਲ ਕੇ ਆਏ ਡੇਰਾ ਬਿਆਸ ਦੇ ਮੁਖੀ

0

Nabha News: ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪਿਛਲੇ ਕਰੀਬ 7 ਮਹੀਨਿਆਂ ਤੋਂ ਜੇਲ੍ਹ ‘ਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਦੇ ਹੱਕ ਵਿਚ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਆ ਗਏ ਹਨ। ਉਨ੍ਹਾਂ ਵੱਲੋਂ ਅੱਜ ਸੋਮਵਾਰ ਨੂੰ ਮੁੜ ਮਜੀਠਿਆ ਨਾਲ ਜੇਲ੍ਹ ਵਿਚ ਦੂਜੀ ਵਾਰ ਮੁਲਾਕਾਤ ਕੀਤੀ ਗਈ। ਮੁਲਾਕਾਤ ਤੋਂ ਬਾਅਦ ਡੇਰਾ ਮੁਖੀ ਨੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਤੇ ਦਾਅਵਾ ਕੀਤਾ ਕਿ ਉਸਦੇ ਵਿਰੁਧ ਨਸ਼ਿਆਂ ਦੀ ਤਸਕਰੀ ਦੇ ਲਗਾਏ ਗਏ ਦੋਸ਼ ਗਲਤ ਹਨ।

ਇਹ ਵੀ ਪੜ੍ਹੋ ਜੇਲ੍ਹ ‘ਚ ਬੰਦ ਬਿਕਰਮ ਮਜੀਠਿਆ ਨੂੰ ਮੁੜ ਮਿਲਣ ਪੁੱਜੇੇ ਡੇਰਾ ਬਿਆਸ ਦੇ ਮੁਖੀ

ਹਾਲਾਂਕਿ ਇਸ ਸਬੰਧੀ ਸਰਕਾਰ ਦੀ ਭੂਮਿਕਾ ਬਾਰੇ ਪੁੱਛਣ ‘ਤੇ ਉਨ੍ਹਾਂ ਕੋਈ ਟਿੱਪਣੀ ਕਰਨ ਤੋਂ ਇੰਨਕਾਰ ਕਰ ਦਿੱਤਾ। ਉੰਝ ਨਸ਼ਾ ਤਸਕਰੀ ਦੇ ਕੇਸ ‘ਚ ਬੰਦ ਬਿਕਰਮ ਮਜੀਠਿਆ ਨਾਲ ਲਗਾਤਾਰ ਮੁਲਾਕਾਤ ਕਰਨ ਸਬੰਧੀ ਪੁੱਛੈ ਜਾਣ ‘ਤੇ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਰਿਸ਼ਤੇਦਾਰ ਹੋਣ ਦੇ ਨਾਤੇ ਉਹ ਮਿਲਣ ਆਉਂਦੇ ਹਨ। ਜਿਕਰਯੋਗ ਹੈ ਕਿ ਇੱਕ ਧਾਰਮਿਕ ਸਖਸੀਅਤ ਦੇ ਰੂਪ ਵਿਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਇੱਕ ਸਿਆਸੀ ਆਗੂ ਨੂੰ ਜੇਲ੍ਹ ਵਿਚ ਵਾਰ-ਵਾਰ ਮਿਲਣ ਕਾਰਨ ਸਿਆਸੀ ਹਲਕਿਆਂ ਵਿਚ ਜਰੂਰ ਚਰਚਾ ਹੋ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਜੇਲ੍ਹ ‘ਚ ਬੰਦ ਬਿਕਰਮ ਮਜੀਠਿਆ ਨੂੰ ਮੁੜ ਮਿਲਣ ਪੁੱਜੇੇ ਡੇਰਾ ਬਿਆਸ ਦੇ ਮੁਖੀ

0

Nabha News: dera-beas chief; ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪਿਛਲੇ ਕਰੀਬ 7 ਮਹੀਨਿਆਂ ਤੋਂ ਜੇਲ੍ਹ ‘ਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਨੂੰ ਅੱਜ ਸੋਮਵਾਰ ਮੁੜ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਮਿਲਣ ਪੁੱਜੇ। ਉਨ੍ਹਾਂ ਦੀ ਇਹ ਮਜੀਠਿਆ ਨਾਲ ਦੂਜੀ ਮੁਲਾਕਾਤ ਹੈ ਤੇ ਇਸਤੋਂ ਪਹਿਲਾਂ ਵੀ ਉਹ ਬਿਕਰਮ ਦਾ ਹਾਲ-ਚਾਲ ਪੁੱਛਣ ਆ ਚੁੱਕੇ ਹਨ। ਭਾਜਪਾ ਨਾਲ ਡੇਰਾ ਮੁਖੀ ਦੀ ਨੇੜਤਾ ਅਤੇ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਲਗਾਤਾਰ ਮੁਲਾਕਾਤਾਂ ਦੀ ਚਰਚਾ ਹੈ।

ਇਹ ਵੀ ਪੜ੍ਹੋ 2027 ਚੋਣਾਂ; ਭਾਜਪਾ ਦਾ ਸਿਆਸੀ ਗਠਜੋੜ ਦੀ ਬਜਾਏ ਜਾਤੀ-ਗਠਜੋੜ ਅਤੇ ‘ਡੇਰਿਆਂ’ ਦੀ ਸਿਆਸਤ ‘ਤੇ ਜੋਰ!

ਹਾਲਾਂਕਿ ਕਿਹਾ ਇਹ ਵੀ ਜਾ ਰਿਹਾ ਕਿ ਬਾਬਾ ਦੀ ਬਿਰਕਮ ਮਜੀਠਿਆ ਨਾਲ ਰਿਸ਼ਤੇਦਾਰੀ ਵੀ ਪੈਂਦੀ ਹੈ। ਪ੍ਰੰਤੂ ਧਾਰਮਿਕ ਸਖਸੀਅਤ ਦੇ ਇੱਕ ਸਿਆਸੀ ਆਗੂ ਨੂੰ ਜੇਲ੍ਹ ਵਿਚ ਮਿਲਣ ਕਾਰਨ ਸਿਆਸੀ ਹਲਕਿਆਂ ਵਿਚ ਜਰੂਰ ਚਰਚਾ ਹੋ ਰਹੀ ਹੈ। ਜੇਲ੍ਹ ‘ਚ ਬੰਦ ਬਿਕਰਮ ਸਿੰਘ ਮਜੀਠਿਆ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਡੇਰਾ ਮੁਖੀ ਵੱਲੋਂ ਨਾਭਾ ਦੇ ਰਿਆਇਤੀ ਮਹਿਲ ਵਿਚ ਪੁੱਜ ਕੇ ਕੰਵਰ ਅਭਿਉਦੇਪ੍ਰਤਾਪ ਸਿੰਘ ਦੀ ਦਸਤਾਰਬੰਦੀ ਵਿਚ ਸਮੂਲੀਅਤ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda ‘ਚ ਇੱਕ ਹੋਰ ਨਸ਼ਾ ਤਸਕਰ ਦੇ ਮਕਾਨ ‘ਤੇ ਚੱਲਿਆ ਪੁਲਿਸ ਦਾ ਪੀਲਾ ਪੰਜ਼ਾ

0

Bathinda News: Bathinda ; ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਵਿਰੁਧ ਵਿੱਢੀ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਤਹਿਤ ਸੋਮਵਾਰ ਨੂੰ ਬਠਿੰਡਾ ‘ਚ ਇੱਕ ਹੋਰ ਨਸ਼ਾ ਤਸਕਰ ਦੇ ਮਕਾਨ ‘ਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਦਾ ਪੀਲਾ ਪੰਜ਼ਾ ਚੱਲਿਆ ਹੈ।ਮੀਡੀਆ ਨੂੰ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਦਸਿਆ ਕਿ ਸਥਾਨਕ ਧੋਬੀਆਣਾ ਬਸਤੀ ‘ਚ ਸਥਿਤ ਬਲਵਿੰਦਰ ਸਿੰਘ ਉਰਫ਼ ਕਾਕਾ ਨਾਂ ਦੇ ਵਿਅਕਤੀ ਵਿਰੁਧ ਨਸ਼ਾ ਤਸਕਰੀ ਦਾ ਪਰਚਾ ਦਰਜ਼ ਹੈ।ਇਸਤੋਂ ਇਲਾਵਾ ਇਸਦੇ ਪੁੱਤਰ ਹਰਪ੍ਰੀਤ ਕਾਹਲਵਾਂ ਵਿਰੁਧ ਵੀ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ਼ ਹਨ।

ਇਹ ਵੀ ਪੜ੍ਹੋ Bathinda ਦੇ ਸਾਬਕਾ ਕੌਂਸਲਰ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼, ਜਾਣੋਂ ਮਾਮਲਾ

ਇੰਨ੍ਹਾਂ ਵੱਲੋਂ ਬੀਡੀਏ ਦੀ ਜਗ੍ਹਾਂ ‘ਤੇ ਕਬਜ਼ਾ ਕਰਕੇ ਮਕਾਨ ਬਣਾਇਆ ਹੋਇਆ। ਜਿਸਨੂੰ ਢਾਹੁਣ ਦੇ ਲਈ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਲਈ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 1 ਮਾਰਚ 2025 ਤੋਂ ਹੁਣ ਤੱਕ ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ 1899 ਮੁਕੱਦਮੇ ਦਰਜ਼ ਕੀਤੇ ਗਏ ਹਨ, ਜਿਸਦੇ ਵਿਚ ਕੁੱਲ 2802 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇੰਨ੍ਹਾਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿਚ 76 ਵੱਡੇ ਨਸ਼ਾ ਤਸਕਰ ਵੀ ਸ਼ਾਮਲ ਹਨ। ਇਸਤੋਂ ਇਲਾਵਾ ਨਸ਼ਾ ਤਸਕਰੀ ਦੇ ਕੇਸਾਂ ਵਿਚ ਪੜਤਾਲ ਕਰਕੇ 14 ਕਰੋੜ ਦੀਆਂ ਜਾਇਦਾਦਾਂ ਨੂੰ ਫ਼ਰੀਜ਼ ਕਰਵਾਇਆ ਗਿਆ, ਜਦਕਿ ਦਰਜ਼ਨਾਂ ਮਕਾਨਾਂ ਉੱਪਰ ਪੀਲਾ ਪੰਜ਼ਾ ਚਲਾਇਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

2027 ਚੋਣਾਂ; ਭਾਜਪਾ ਦਾ ਸਿਆਸੀ ਗਠਜੋੜ ਦੀ ਬਜਾਏ ਜਾਤੀ-ਗਠਜੋੜ ਅਤੇ ‘ਡੇਰਿਆਂ’ ਦੀ ਸਿਆਸਤ ‘ਤੇ ਜੋਰ!

0

Punjab News: ਪੂਰੇ ਵਿਸ਼ਵ ਦੀ ਸਭ ਤੋਂ ਵੱਡੀ ਰਾਜਨੀਤਕ ਜਮਾਤ ਦਾ ‘ਰਿਕਾਰਡ’ ਆਪਣੇ ਨਾਮ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦਾ ਸਾਰਾ ਜ਼ੋਰ ਪੰਜਾਬ ਦੀ ‘ਸੱਤਾ’ ਹਾਸਲ ਕਰਨ ‘ਤੇ ਲੱਗਿਆ ਹੋਇਆ। ਕਿਸੇ ਸਮੇਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਮਿਹਰਬਾਨੀ ਨਾਲ ਸ਼੍ਰੋਮਣੀ ਅਕਾਲੀ ਦੇ ਮੋਢਿਆ ‘ਤੇ ਸਵਾਰ ਹੋ ਕੇ ਪੰਜਾਬ ਵਿਚ ਮਜਬੂਤ ਸਿਆਸੀ ਪੈਰ ਜਮਾਉਣ ਵਾਲੀ ‘ਭਾਜਪਾ’ ਹੁਣ ਗਠਜੋੜ ਦੀ ਰਾਜਨੀਤੀ ਦੀ ਬਜਾਏ ਇਕੱਲਿਆ ਜਾਤੀ-ਗਠਜੋੜ ਅਤੇ ਡੇਰਿਆਂ ਦਾ ਜੋੜ-ਤੋੜ ਕਰਕੇ ਸਰਕਾਰ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਦੱਖਣੀ ਭਾਰਤ ਤੱਕ ਕਾਂਗਰਸ ਤੇ ਸਥਾਨਕ ਪਾਰਟੀਆਂ ਨੂੰ ਵੱਡੀਆਂ ਚੁਣੌਤੀਆਂ ਦੇਣ ਤੋਂ ਬਾਅਦ ਹੁਣ ਭਾਜਪਾ ਦਾ ਇੱਕ ਨੁਕਾਤੀ ‘ਟੀਚਾ’ ਪੰਜਾਬ ਤੇ ਪੱਛਮੀ ਬੰਗਾਲ ਰਹਿ ਗਏ ਜਾਪਦੇ ਹਨ। ਤਿੰਨ ਖੇਤੀ ਬਿੱਲਾਂ ਕਾਰਨ ਪੰਜਾਬ ਦੇ ਕਿਸਾਨ ਵਰਗ (ਜਿਸਦਾ ਜਿਆਦਾਤਰ ਹਿੱਸਾ ਜੱਟ ਸਿੱਖ ਵਿਚ ਆਉਂਦਾ ਹੈ) ਵਿਚ ਭਾਜਪਾ ਪ੍ਰਤੀ ਭਾਰੀ ਨਰਾਜ਼ਗੀ ਪਾਈ ਗਈ ਸੀ, ਜਿਹੜੇ ਹਾਲੇ ਵੀ ਦੂਰ ਹੋਈ ਦਿਖਾਈ ਨਹੀਂ ਦੇ ਰਹੀ। ਜਿਸਦੇ ਚੱਲਦੇ ਹੁਣ ਭਾਜਪਾ ਵੱਲੋਂ ਹਰਿਆਣਾ ਪੈਟਰਨ ‘ਤੇ ਪੰਜਾਬ ਵਿਚ ਵੀ ਹਿੰਦੁਆਂ,ਵਪਾਰੀਆਂ ਤੇ ਸ਼ਹਿਰੀਆਂ ਦੇ ਨਾਲ-ਨਾਲ ਚੁੱਪ-ਚਪੀਤੇ ਦਲਿਤ ਵਿਹੜਿਆਂ ਵਿਚ ‘ਕਮਲ’ ਦਾ ‘ਫੁੱਲ’ ਖਿਲਾਉਣ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ਮੋਦੀ ਦੇ ਦੌਰੇ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ ਪਾਰਟੀ ਛੱਡਣ ਦਾ ਐਲਾਨ; ਰੰਧਾਵਾਂ ਨੇ ਕਿਹਾ, ‘ਚੰਗਾ ਹੋਇਆ ਖਹਿੜਾ ਛੁੱਟਿਆ”

ਬੀਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਜ਼ਟ ਸੈਸ਼ਨ ਵਾਲੇ ਦਿਨ ਪੰਜਾਬ ਦੇ ਦੋਆਬਾ ਵਿਚ ਸਥਿਤ ਡੇਰਾ ਸੱਚਖੰਡ ਬੱਲਾਂ ਦੀ ਫ਼ੇਰੀ ਨੂੰ ਵੀ ਇਸੇ ਸਿਆਸੀ ਘਟਨਾਕ੍ਰਮ ਨਾਲ ਜੋੜ ਕੇ ਦੇਖਿਆ ਜਾ ਰਿਹਾ। ਇਸਤੋਂ ਪਹਿਲਾਂ ਡੇਰਾ ਸਿਰਸਾ ਨੂੰ ਵੀ ਭਾਜਪਾ ਦੇ ਪ੍ਰਭਾਵ ਹੇਠ ਮੰਨਿਆਂ ਜਾ ਰਿਹਾ ਕਿਉਂਕਿ ਬਲਾਤਕਾਰ ਤੇ ਕਤਲ ਕੇਸਾਂ ਵਿਚ ਹਰਿਆਣਾ ਦੀ ਸੁਨਿਆਰੀਆ ਜੇਲ੍ਹ ‘ਚ ਬੰਦ ਡੇਰਾ ਮੁਖੀ ਰਾਮ ਰਹੀਮ ਨੂੰ ਥੋੜੇ ਸਮੇਂ ਮਿਲਦੀਆਂ ਫ਼ਰਲੋਆਂ ਨੂੰ ਵੀ ਸਿਆਸਤ ਨਾਲ ਜੋੜਿਆ ਜਾਂਦਾ। ਪੰਜਾਬ ਦੇ ਮਾਝੇ ਵਿਚ ਸਥਿਤ ਇੱਕ ਹੋਰ ਪ੍ਰਭਾਵਸ਼ਾਲੀ ਡੇਰੇ ਦੀਆਂ ਤਾਰਾਂ ਵੀ ਪਿਛਲੇ ਕੁੱਝ ਸਮੇਂ ਤੋਂ ਸਿੱਧੀਆਂ ਦਿੱਲੀ ਨਾਲ ਜੁੜਣ ਦੀਆਂ ਚਰਚਾਵਾਂ ਆਮ ਲੋਕਾਂ ਦੀ ਜੁਬਾਨ ‘ਤੇ ਹਨ। ਸਿਆਸੀ ਮਾਹਰਾਂ ਮੁਤਾਬਕ ਭਾਜਪਾ ਹੁਣ ਜਲੰਧਰ, ਨਵਾਂ ਸ਼ਹਿਰ,ਕਪੂਰਥਲਾ ਤੇ ਹਸ਼ਿਆਰਪੁਰ ਵਰਗੇ ਖੇਤਰਾਂ ਵਿਚ ਵੱਡਾ ਪ੍ਰਭਾਵ ਰੱਖਣ ਵਾਲੇ ਇੱਕ ਹੋਰ ਡੇਰੇ ਰਾਹੀਂ ਪੰਜਾਬ ‘ਚ ਨਵੇਂ ਸਿਆਸੀ ਸਮੀਕਰਨ ਬਣਾਉਣ ਦੀਆਂ ਕੋਸ਼ਿਸਾਂ ਵਿਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ Ex CM ਬੀਬੀ ਭੱਠਲ ਮੁੜ ਚੜ੍ਹਣਗੇ ਬਠਿੰਡਾ ਦੀ ਅਦਾਲਤ ਦੀਆਂ ਪੋੜੀਆਂ!, ਸਾਬਕਾ ਚੇਅਰਮੈਨ ਨੇ ਕੀਤੀ ਸਿਕਾਇਤ

ਭਾਜਪਾ ਦੀਆਂ ਇੰਨ੍ਹਾਂ ਗਤੀਵਿਧੀਆਂ ਤੋਂ ਦੂਜੀਆਂ ਸਿਆਸੀ ਜਮਾਤਾਂ ਤੇ ਖਾਸਕਰ ਸ਼੍ਰੋਮਣੀ ਅਕਾਲੀ ਦਲ ਨੂੰ ਗੁਆਂਢੀ ਸੂਬੇ ਹਰਿਆਣਾ ਵਿਚ ਪਿਛਲੇ ਇੱਕ ਦਹਾਕੇ ਵਿਚ ਵਾਪਰੇ ਸਿਆਸੀ ਘਟਨਾਕ੍ਰਮ ਤੋਂ ਸਬਕ ਲੈਣ ਦੀ ਲੋੜ ਹੈ। ਹਰਿਆਣਾ ਵਿਚ ਕਿਸੇ ਸਮੇਂ ਹਾਸ਼ੀਏ ‘ਤੇ ਰਹੀ ਭਾਜਪਾ ਵੱਲੋਂ ਅਚਾਨਕ ਸਿਆਸੀ ਰੰਗਮੰਚ ‘ਤੇ ਆਪਣੀ ਪ੍ਰਭਾਵਸ਼ਾਲੀ ਦਰਜ਼ ਕਰਵਾਈ ਗਈ ਤੇ ਨਾਲ ਹੀ ਗਠਜੋੜ ਦੇ ਸਹਾਰੇ ਇੱਥੋਂ ਦੀ ਪ੍ਰਭਾਵਸ਼ਾਲੀ ਖੇਤਰੀ ਪਾਰਟੀ ਇਨੈਲੋ ਨੂੰ ਦੋਫ਼ਾੜ ਕਰਕੇ ਪਹਿਲਾਂ ਇੱਕ ਧੜੇ ਨੂੰ ਮਜਬੂਤ ਕੀਤਾ ਗਿਆ ਤੇ ਉਸਤੋਂ ਬਾਅਦ ਦੂਜੇ ਧੜੇ ਨੂੰ ਵੀ ਸਿਆਸੀ ਪਟਕਣੀ ਦੇ ਦਿੱਤੀ। ਅਜਿਹੇ ਹਾਲਾਤ ਹੀ ਪੰਜਾਬ ਦੇ ਵਿਚ ਕਰਨ ਦੀ ਕੋਸ਼ਿਸ਼ ਦਿਖਾਈ ਦੇ ਰਹੀ ਹੈ, ਜਿਸਦੇ ਵਿਚ ਅਕਾਲੀ ਦਲ ਵੀ ਦੋ ਭਾਗ ਹੋ ਚੁੱਕੇ ਹਨ। ਜਦਕਿ ਕਾਂਗਰਸ ਆਪਸ ਵਿਚ ਪਾਟੋਧਾੜ ਦਿਖਾਈ ਦੇ ਰਹੀ ਹੈ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਦਿੱਲੀ ਦੇ ਵਧਦੇ ਪ੍ਰਭਾਵ ਕਾਰਨ ਆਮ ਲੋਕਾਂ ਵਿਚ ਨਰਾਜ਼ਗੀ ਦੀ ਝਲਕ ਨੂੰ ਭਾਜਪਾ ਆਪਣੇ ਲਈ ਪੰਜਾਬ ਵਿਚ ਸੁਨਿਹਰਾ ਅਵਸਰ ਮੰਨ ਕੇ ਚੱਲ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda ਦੇ ਸਾਬਕਾ ਕੌਂਸਲਰ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼, ਜਾਣੋਂ ਮਾਮਲਾ

0

Bathinda News: Bathinda ਦੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਜਾਅਲੀ ਕੁਰਸੀਨਾਮਾ ਤਿਆਰ ਕਰਨ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੇ ਇੱਕ ਸਾਬਕਾ ਕੌਂਸਲਰ ਸਮੇਤ ਮਾਂ-ਧੀ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼ ਕੀਤਾ ਹੈ। ਇਸ ਸਬੰਧ ਵਿਚ ਪੁਲਿਸ ਨੂੰ ਏਕਤਾ ਗੁਪਤਾ ਪਤਨੀ ਦਿਨਕਰ ਗੁਪਤਾ ਵਾਸੀ ਪੰਚਕੂਲਾ ਨੇ ਸਿਕਾਇਤ ਕੀਤੀ ਸੀ। ਜਿਸ ਵਿਚ ਉਸਨੇ ਆਪਣੀ ਓਮਾ ਗੁਪਤਾ ਵਿਧਵਾ ਅੱਛਰੂ ਗੁਪਤਾ ਅਤੇ ਭੈਣ ਪ੍ਰਾਚੀ ਗੁਪਤਾ ਪੁੱਤਰੀ ਅੱਛਰੂ ਗੁਪਤਾ ਵਿਰੁਧ ਹੀ ਸਿਕਾਇਤ ਕੀਤੀ ਸੀ।

ਇਹ ਵੀ ਪੜ੍ਹੋ Bathinda ਦੀ ਕੁੜੀ ਨੂੰ ਹਥਿਆਰਾਂ ਨਾਲ ਰੀਲਾਂ ਬਣਾਉਣੀਆਂ ਪਈਆਂ ਮਹਿੰਗੀਆਂ; Police ਨੇ ਕੀਤਾ ਪਰਚਾ ਦਰਜ਼

ਇੰਨ੍ਹਾਂ ਮਾਂ-ਧੀ ਉੱਪਰ ਦੋਸ਼ ਸੀ ਕਿ ਇੰਨ੍ਹਾਂ ਮੁਦਈ ਦੇ ਪਿਤਾ ਅੱਛਰੂ ਗੁਪਤਾ ਦੀ ਮੌਤ ਤੋਂ ਬਾਅਦ ਕੌਂਸਲਰ ਰਾਜਾ ਸਿੰਘ ਦੀ ਮੱਦਦ ਨਾਲ ਜਾਅਲੀ ਕੁਰਸੀਨਾਮਾ ਤਿਆਰ ਕਰਕੇ ਇਸਨੂੰ ਤਸਦੀਕ ਕਰਵਾਇਆ ਤੇ ਇਸ ਸਹਾਰੇ ਕਿਸੋੋਰੀ ਰਾਮ ਰੋਡ ਉੱਪਰ ਸਥਿਤ ਪਲਾਟ ਆਪਣੇ ਨਾਮ ਕਰਵਾ ਲਿਆ। ਪੁਲਿਸ ਨੇ ਪੜਤਾਲ ਤੋਂ ਬਾਅਦ ਹੁਣ ਤਿੰਨਾਂ ਵਿਰੁਧ ਥਾਣਾ ਸਿਵਲ ਲਾਈਨ ਵਿਖੇ ਧਾਰਾ 337, 318(4), 336(3),340(2) ਬੀਐਨਐਸ ਤਹਿਤ ਮੁਕੱਦਮਾ ਦਰਜ਼ ਕੀਤਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

CM Bhagwant Singh Mann ਵੱਲੋਂ ਪ੍ਰਧਾਨ ਮੰਤਰੀ ਨੂੰ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ‘ਤੇ ਰੱਖਣ ਦੀ ਅਪੀਲ

0

👉ਮੁੱਖ ਮੰਤਰੀ ਨੇ ਲੁਧਿਆਣਾ ਦੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਟਰਮੀਨਲ ਇਮਾਰਤ ਦੇ ਉਦਘਾਟਨ ਸਮਾਰੋਹ ਵਿੱਚ ਕੀਤੀ ਸ਼ਿਰਕਤ
Ludhiana News: CM Bhagwant Singh Mann; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੁਧਿਆਣਾ ਦੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਟਰਮੀਨਲ ਇਮਾਰਤ ਦੇ ਉਦਘਾਟਨ ਮੌਕੇ ਭਾਰਤ ਸਰਕਾਰ ਨੂੰ ਹਵਾਈ ਅੱਡੇ ਦਾ ਨਾਮ ਮਹਾਨ ਸ਼ਹੀਦ, ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਣ ਦੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਇਹ ਕਦਮ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਸਭ ਤੋਂ ਛੋਟੀ ਉਮਰ ਦੇ ਨਾਇਕਾਂ ਵਿੱਚੋਂ ਇੱਕ ਨਾਇਕ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।ਮੁੱਖ ਮੰਤਰੀ ਨੇ ਕੇਂਦਰ ਨੂੰ ਮੋਹਾਲੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਵਿੱਚ ਵਾਧਾ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਅਜਿਹੇ ਪਲ ਵੱਲ ਲਗਾਤਾਰ ਵਧ ਰਿਹਾ ਹੈ ਜਿੱਥੇ ਇਸ ਦੇ ਚਾਰੇ ਹਵਾਈ ਅੱਡਿਆਂ ਦੇ ਨਾਂ ਸੂਬੇ ਦੇ ਮਹਾਨ ਗੁਰੂਆਂ ਅਤੇ ਸ਼ਹੀਦਾਂ ਦੇ ਨਾਮ ਉੱਤੇ ਰੱਖੇ ਜਾਣਗੇ, ਜੋ ਆਧੁਨਿਕ ਬੁਨਿਆਦੀ ਢਾਂਚੇ ਨੂੰ ਸੂਬੇ ਦੀ ਅਧਿਆਤਮਿਕ ਅਤੇ ਇਨਕਲਾਬੀ ਵਿਰਾਸਤ ਨਾਲ ਜੋੜਨਗੇ।

ਇਹ ਵੀ ਪੜ੍ਹੋ Social Media ‘ਤੇ ਉੱਠੇ ਵਿਰੋਧ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਨੇ ‘ਸਿੱਖ ਪੰਥ’ ਤੋਂ ਮੰਗੀ ਮੁਆਫ਼ੀ, ਜਾਣੋ ਮਾਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਵਾਈ ਅੱਡੇ ਦੇ ਵਰਚੁਅਲ ਉਦਘਾਟਨ ਦੌਰਾਨ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਦੀ ਮੌਜੂਦਗੀ ਵਿੱਚ ਇਹ ਮੁੱਦਾ ਉਠਾਉਂਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਸਿਰਫ਼ 19 ਸਾਲ ਦੀ ਉਮਰ ਵਿੱਚ ਮਾਤ ਭੂਮੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਦੀ ਮਹਾਨ ਕੁਰਬਾਨੀ ਨੇ ਲੱਖਾਂ ਲੋਕਾਂ ਨੂੰ ਬ੍ਰਿਟਿਸ਼ ਸਾਮਰਾਜਵਾਦ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕੀਤਾ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਵੀ ਉਨ੍ਹਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਸਨ।”ਮੁੱਖ ਮੰਤਰੀ ਨੇ ਕਿਹਾ ਕਿ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਣਾ ਇਸ ਮਹਾਨ ਸ਼ਹੀਦ ਪ੍ਰਤੀ ਸੱਚੀ ਸਰਧਾਂਜਲੀ ਹੋਵੇਗੀ ਜੋ ਇਸ ਖੇਤਰ ਨਾਲ ਸਬੰਧਤ ਸੀ ਅਤੇ ਹਵਾਬਾਜ਼ੀ ਵਿੱਚ ਕਰੀਅਰ ਬਣਾਉਣ ਲਈ ਬਰਕਲੇ ਯੂਨੀਵਰਸਿਟੀ ਗਿਆ ਸੀ ਪਰ ਉਸ ਨੇ ਵਾਪਸ ਆਉਣ ਦੀ ਬਜਾਇ ਆਜ਼ਾਦੀ ਅੰਦੋਲਨ ਲਈ ਆਪਣਾ ਜੀਵਨ ਸਮਰਪਿਤ ਕਰਨ ਦਾ ਰਾਹ ਚੁਣਿਆ। ਉਨ੍ਹਾਂ ਕਿਹਾ, “ਪੰਜਾਬ ਮਹਾਨ ਗੁਰੂਆਂ, ਪੈਗੰਬਰਾਂ, ਸੰਤਾਂ, ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ। ਇਸ ਪਵਿੱਤਰ ਮਿੱਟੀ ਦੇ ਕਣ-ਕਣ ਵਿੱਚੋਂ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਮਹਿਕ ਆਉਂਦੀ ਹੈ।”

ਇਹ ਵੀ ਪੜ੍ਹੋ Moga Police ਵੱਲੋ ਕਰੇਟਾ ਕਾਰ ਸਵਾਰ ਦੋ ਨੌਜਵਾਨ 1 ਕਿੱਲੋਗ੍ਰਾਮ ਹੈਰੋਇਨ ਸਮੇਤ ਕਾਬੂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਿਆ ਜਾਂਦਾ ਹੈ ਤਾਂ ਪੰਜਾਬ ਦੇ ਚਾਰ ਹਵਾਈ ਅੱਡਿਆਂ ਵਿੱਚੋਂ ਦੋ ਦਾ ਨਾਮ ਸਤਿਕਾਰਯੋਗ ਗੁਰੂਆਂ ਦੇ ਨਾਮ ‘ਤੇ ਅਤੇ ਦੋ ਦਾ ਨਾਮ ਸ਼ਹੀਦਾਂ ਦੇ ਨਾਮ ‘ਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ, “ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਵਾਈ ਅੱਡਾ, ਆਦਮਪੁਰ ਦਾ ਨਾਮ ਗੁਰੂਆਂ ਦੇ ਨਾਮ ‘ਤੇ ਰੱਖਿਆ ਗਿਆ ਹੈ, ਜਦੋਂ ਕਿ ਸ਼ਹੀਦ ਭਗਤ ਸਿੰਘ ਹਵਾਈ ਅੱਡਾ, ਮੋਹਾਲੀ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਹਵਾਈ ਅੱਡਾ, ਹਲਵਾਰਾ ਸਾਡੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋਵੇਗਾ।”ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ‘ਤੇ ਲੋਕਾਂ ਨੂੰ ਵਧਾਈ ਦਿੰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਆਦਮਪੁਰ ਹਵਾਈ ਅੱਡੇ ਦਾ ਨਾਮ ਭਗਤੀ ਲਹਿਰ ਦੇ ਮਹਾਨ ਗੁਰੂ ਦੇ ਨਾਮ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ, “ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੁਆਰਾ ਸਮਾਨਤਾਵਾਦੀ ਸਮਾਜ ਦੀ ਸਿਰਜਣਾ ਲਈ ਦਿਖਾਇਆ ਗਿਆ ਰਾਹ ਸਾਡੀ ਸਰਕਾਰ ਦੀ ਜਨਤਾ ਦੀ ਸੇਵਾ ਕਰਨ ਦੀ ਵਚਨਬੱਧਤਾ ਦਾ ਮੁੱਖ ਥੰਮ੍ਹ ਹੈ।” ਉਨ੍ਹਾਂ ਕਿਹਾ ਕਿ ਇਹ ਪੰਜਾਬ ਲਈ ਇੱਕ ਇਤਿਹਾਸਕ ਦਿਨ ਰਿਹਾ ਕਿਉਂਕਿ ਪ੍ਰਧਾਨ ਮੰਤਰੀ ਨੇ ਇਸ ਸ਼ੁਭ ਮੌਕੇ ‘ਤੇ ਦੋ ਹਵਾਈ ਅੱਡੇ ਲੋਕਾਂ ਨੂੰ ਸਮਰਪਿਤ ਕੀਤੇ।

ਇਹ ਵੀ ਪੜ੍ਹੋ ਮੋਦੀ ਦੇ ਦੌਰੇ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ ਪਾਰਟੀ ਛੱਡਣ ਦਾ ਐਲਾਨ; ਰੰਧਾਵਾਂ ਨੇ ਕਿਹਾ, ‘ਚੰਗਾ ਹੋਇਆ ਖਹਿੜਾ ਛੁੱਟਿਆ”

ਹਲਵਾਰਾ ਹਵਾਈ ਅੱਡੇ ਦੀ ਰਣਨੀਤਕ ਮਹੱਤਤਾ ਨੂੰ ਉਜਾਗਰ ਕਰਦਿਆਂ, ਮੁੱਖ ਮੰਤਰੀ ਨੇ ਕਿਹਾ ਕਿ ਇਸ ਹਵਾਈ ਅੱਡੇ ਨੇ ਸਾਲਾਂ ਦੌਰਾਨ ਅਹਿਮ ਭੂਮਿਕਾ ਨਿਭਾਈ ਹੈ ਅਤੇ ਮਹੱਤਵਪੂਰਨ ਕਾਰਜਾਂ ਦੌਰਾਨ ਹਥਿਆਰਬੰਦ ਸੈਨਾਵਾਂ ਵੱਲੋਂ ਇਸ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਨੇ ਹਲਵਾਰਾ ਵਿਖੇ ਟਰਮੀਨਲ, ਜਿਸ ਨੂੰ ਹੁਣ ਜਨਤਾ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ, ਨੂੰ ਵਿਕਸਤ ਕਰਨ ਵਿੱਚ ਯੋਗਦਾਨ ਪਾਉਣ ਲਈ ਭਾਰਤੀ ਹਥਿਆਰਬੰਦ ਸੈਨਾਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਸੂਬਾ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਇਸ ਹਵਾਈ ਅੱਡੇ ਤੋਂ ਸੰਪਰਕ ਵਧਾਉਣ ਲਈ ਭਾਰਤ ਸਰਕਾਰ ਨਾਲ ਵਿਚਾਰ-ਵਟਾਂਦਰਾ ਕਰੇਗੀ।”ਪਹਿਲਾਂ ਕੀਤੇ ਗਏ ਉਪਰਾਲਿਆਂ ਨੂੰ ਯਾਦ ਕਰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 22 ਮਾਰਚ, 2023 ਨੂੰ ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਸੀ ਜਿਸ ਵਿੱਚ ਭਾਰਤ ਸਰਕਾਰ ਨੂੰ ਇੰਡੀਅਨ ਏਅਰ ਫੋਰਸ ਸਟੇਸ਼ਨ, ਹਲਵਾਰਾ, ਲੁਧਿਆਣਾ ਵਿਖੇ ਸਥਿਤ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਣ ਦੀ ਬੇਨਤੀ ਕੀਤੀ ਗਈ ਸੀ। ਉਨ੍ਹਾਂ ਕਿਹਾ, “ਗਦਰ ਪਾਰਟੀ ਦੇ ਇੱਕ ਸਰਗਰਮ ਆਗੂ ਵਜੋਂ, ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਪਹਿਲਾਂ ਵਿਦੇਸ਼ਾਂ ਵਿੱਚ ਅਤੇ ਫਿਰ ਦੇਸ਼ ਦੇ ਅੰਦਰ ਭਾਰਤ ਦੀ ਆਜ਼ਾਦੀ ਲਈ ਅਣਥੱਕ ਮਿਹਨਤ ਕੀਤੀ। ਹਵਾਈ ਅੱਡੇ ਦਾ ਨਾਮ ਉਨ੍ਹਾਂ ਦੇ ਨਾਮ ‘ਤੇ ਰੱਖਣਾ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੂੰ ਇੱਕ ਨਿਮਰ ਸ਼ਰਧਾਂਜਲੀ ਹੋਵੇਗੀ।”ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਦੇ ਨਿਰੰਤਰ ਯਤਨਾਂ ਸਦਕਾ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਪਹਿਲਾਂ ਹੀ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡੇ ਮਹਾਨ ਸ਼ਹੀਦਾਂ ਦੇ ਨਾਮ ‘ਤੇ ਹਵਾਈ ਅੱਡਿਆਂ, ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਦਾ ਨਾਮਕਰਨ ਸਾਡੀ ਸਰਕਾਰ ਦੇ ਮਹਾਨ ਸ਼ਹੀਦਾਂ ਦੀ ਵਿਰਾਸਤ ਨੂੰ ਸੰਭਾਲਣ ਅਤੇ ਨੌਜਵਾਨਾਂ ਨੂੰ ਦੇਸ਼ ਦੀ ਨਿਰਸਵਾਰਥ ਸੇਵਾ ਲਈ ਸਮਰਪਿਤ ਕਰਨ ਲਈ ਪ੍ਰੇਰਿਤ ਕਰਨ ਦੇ ਦ੍ਰਿਸ਼ਟੀਕੋਣ ਦਾ ਇੱਕ ਅਨਿੱਖੜਵਾਂ ਅੰਗ ਹੈ।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਕੰਪਿਊਟਰ ਅਧਿਆਪਕਾਂ ਵੱਲੋਂ ਗੈਰ-ਵਿੱਦਿਅਕ ਡਿਊਟੀਆਂ ਦਾ ਵਿਰੋਧ; ਭਲਕੇ ਡੀ.ਸੀ. ਬਠਿੰਡਾ ਨੂੰ ਸੌਂਪਣਗੇ ਮੰਗ ਪੱਤਰ

0

Bathinda News:ਅੱਜ ਬਠਿੰਡਾ ਵਿਖੇ ਜ਼ਿਲ੍ਹੇ ਦੀਆਂ ਸਮੂਹ ਕੰਪਿਊਟਰ ਅਧਿਆਪਕ ਜਥੇਬੰਦੀਆਂ ਦੇ ਮੁੱਖ ਆਗੂਆਂ ਦੀ ਇੱਕ ਅਹਿਮ ਸਾਂਝੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਦੀਆਂ ‘ਮੁੱਖ ਮੰਤਰੀ ਸਿਹਤ ਬੀਮਾ ਕਾਰਡ’ ਬਣਾਉਣ ਲਈ ਲਗਾਈਆਂ ਗਈਆਂ ਡਿਊਟੀਆਂ ਦਾ ਸਖ਼ਤ ਵਿਰੋਧ ਕੀਤਾ ਗਿਆ।ਅਧਿਆਪਕਾਂ ਅਨੁਸਾਰ ਸਕੂਲਾਂ ਵਿੱਚ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਜੰਗੀ ਪੱਧਰ ‘ਤੇ ਚੱਲ ਰਹੀ ਹੈ।ਇਸ ਸਮੇਂ ਕੰਪਿਊਟਰ ਵਿਸ਼ੇ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਵੀ ਚੱਲ ਰਹੀਆਂ ਹਨ, ਜਿਸ ਕਾਰਨ ਅਧਿਆਪਕਾਂ ‘ਤੇ ਕੰਮ ਦਾ ਕਾਫੀ ਬੋਝ ਹੈ।ਗੈਰ-ਵਿੱਦਿਅਕ ਕੰਮਾਂ ਵਿੱਚ ਡਿਊਟੀ ਲਗਾਉਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।

ਇਹ ਵੀ ਪੜ੍ਹੋ  Bathinda ਦੀ ਕੁੜੀ ਨੂੰ ਹਥਿਆਰਾਂ ਨਾਲ ਰੀਲਾਂ ਬਣਾਉਣੀਆਂ ਪਈਆਂ ਮਹਿੰਗੀਆਂ; Police ਨੇ ਕੀਤਾ ਪਰਚਾ ਦਰਜ਼

ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਇਨ੍ਹਾਂ ਡਿਊਟੀਆਂ ਦੇ ਵਿਰੋਧ ਵਿੱਚ ਭਲਕੇ, 2 ਫਰਵਰੀ 2026 ਨੂੰ ਸ਼ਾਮ 4:00 ਵਜੇ, ਡਿਪਟੀ ਕਮਿਸ਼ਨਰ (D.C.) ਬਠਿੰਡਾ ਅਤੇ ਡੀ.ਈ.ਓ. (ਸੈਕੰਡਰੀ ਸਿੱਖਿਆ) ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ।”ਜੇਕਰ ਪ੍ਰਸ਼ਾਸਨ ਵੱਲੋਂ ਇਹ ਡਿਊਟੀਆਂ ਜ਼ਬਰਦਸਤੀ ਲਗਾਈਆਂ ਗਈਆਂ, ਤਾਂ ਸਮੂਹ ਕੰਪਿਊਟਰ ਅਧਿਆਪਕ ਇਨ੍ਹਾਂ ਦਾ ਮੁਕੰਮਲ ਬਾਈਕਾਟ ਕਰਨਗੇ ਅਤੇ ਪ੍ਰਸ਼ਾਸਨ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।”ਇਸ ਮੀਟਿੰਗ ਵਿੱਚ ਈਸ਼ਰ ਸਿੰਘ, ਪਰਦੀਪ ਮਲੂਕਾ, ਸਤਪਾਲ, ਜੋਨੀ ਸਿੰਗਲਾ ਅਤੇ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਸਮੂਹ ਅਧਿਆਪਕਾਂ ਨੂੰ ਭਲਕੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda ਦੀ ਕੁੜੀ ਨੂੰ ਹਥਿਆਰਾਂ ਨਾਲ ਰੀਲਾਂ ਬਣਾਉਣੀਆਂ ਪਈਆਂ ਮਹਿੰਗੀਆਂ; Police ਨੇ ਕੀਤਾ ਪਰਚਾ ਦਰਜ਼

0

Bathinda News: Bathinda ਦੀ ਇੱਕ ਕੁੜੀ ਨੂੰ ਹਥਿਆਰਾਂ ਨਾਲ ਰੀਲਾਂ ਬਣਾਉਣੀਆਂ ਮਹਿੰਗੀਆਂ ਪੈ ਗਈਆਂ ਹਨ।ਸ਼ੋਸ਼ਲ ਮੀਡੀਆ ‘ਤੇ ਕਾਫ਼ੀ ਪ੍ਰਭਾਵ ਰੱਖਣ ਵਾਲੀ ਨਵਜੋਤ ਕੌਰ ਨਾਂ ਦੀ ਇਸ ਕੁੜੀ ਦੇ ਵਿਰੁਧ ਹੁਣ ਬਠਿੰਡਾ ਦੇ ਥਾਣਾ ਥਰਮਲ ਦੀ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਹੈ। ਨਵਜੋਤ ਕੌਰ ਆਪਣੀਆਂ ਨਿੱਜੀ ਰੀਲਾਂ ਤੋਂ ਇਲਾਵਾ ਵੱਖ ਵੱਖ ਪ੍ਰਾਈਵੇਟ ਅਦਾਰਿਆਂ ਦੀ ਪ੍ਰਮੋਸ਼ਨ ਆਪਣੇ ਸ਼ੋਸਲ ਮੀਡੀਆ ਪੇਜ਼ ‘ਤੇ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ Social Media ‘ਤੇ ਉੱਠੇ ਵਿਰੋਧ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਨੇ ‘ਸਿੱਖ ਪੰਥ’ ਤੋਂ ਮੰਗੀ ਮੁਆਫ਼ੀ, ਜਾਣੋ ਮਾਮਲਾ

ਹੁਣ ਪੁਲਿਸ ਦੇ ਧਿਆਨ ਵਿਚ ਆਇਆ ਸੀ ਕਿ ਇਸਨੇ ਪਹਿਲਾਂ ਇੱਕ ਪਿਸਤੌਲ ਨੁਮਾ ਹਥਿਆਰ ਦੇ ਨਾਲ ਸੜਕ ‘ਤੇ ਖੜਕੇ ਸ਼ਰੇਆਮ ਫ਼ਾਈਰ ਕਰਕੇ ਰੀਲ ਬਣਾਈ ਤੇ ਉਸਤੋਂ ਬਾਅਦ ਬੰਦੂਕ ਵਰਗੇ ਇੱਕ ਹਥਿਆਰ ਦੇ ਨਾਲ ਰੀਲ ਬਣਾ ਕੇ ਆਪਣੇ ਸੋਸ਼ਲ ਮੀਡੀਆ ‘ਤੇ ਵਾਈਰਲ ਕੀਤੀ। ਡੀਐਸਪੀ ਸਿਟੀ ਬਠਿੰਡਾ ਸਰਬਜੀਤ ਸਿੰਘ ਨੇ ਨਵਜੋਤ ਕੌਰ ਵਿਰੁਧ ਪਰਚਾ ਦਰਜ਼ ਕਰਨ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਨਵਜੋਤ ਕੌਰ ਨਾਂ ਦੀ ਇਹ ਕੁੜੀ ਹਜ਼ੂਰਾ-ਕਪੂਰਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ, ਜਿਸਦੇ ਵਿਰੁਧ ਥਾਣਾ ਥਰਮਲ ਵਿਚ ਪਰਚਾ ਦਰਜ਼ ਕੀਤਾ ਗਿਆ।

ਇਹ ਵੀ ਪੜ੍ਹੋ Moga Police ਵੱਲੋ ਕਰੇਟਾ ਕਾਰ ਸਵਾਰ ਦੋ ਨੌਜਵਾਨ 1 ਕਿੱਲੋਗ੍ਰਾਮ ਹੈਰੋਇਨ ਸਮੇਤ ਕਾਬੂ

ਉਨ੍ਹਾਂ ਕਿਹਾ ਕਿ ਸ਼ੋਸਲ ਮੀਡੀਆ ‘ਤੇ ਹਥਿਆਰਾਂ ਦੀ ਨੁਮਾਇਸ਼ ਗੈਰ-ਕਾਨੂੰਨੀ ਹੈ, ਜਿਸਦੇ ਬਾਰੇ ਪੰਜਾਬ ਪੁਲਿਸ ਅਕਸਰ ਹੀ ਜਨਤਕ ਤੌਰ ‘ਤੇ ਲੋਕਾਂ ਨੂੰ ਦਸਿਆ ਜਾ ਰਿਹਾ ਪ੍ਰੰਤੂ ਇਸਦੇ ਬਾਵਜੂਦ ਕੁੱਝ ਲੋਕ ਇਸਦੀ ਸ਼ਰੇਆਮ ਉਲੰਘਣਾ ਕਰਦੇ ਹਨ। ਦਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਹੀ ਥਾਣਾ ਸਦਰ ਦੀ ਪੁਲਿਸ ਨੇ ਵੀ ਬਠਿੰਡਾ ਜ਼ਿਲ੍ਹੇ ਦੇ ਹੀ ਇੱਕ ਪਿੰਡ ਦੀ ਰਹਿਣ ਵਾਲੀ ਕੁੜੀ ਵਿਰੁਧ ਪਰਚਾ ਦਰਜ਼ ਕੀਤਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1897121