Home Blog Page 2032

ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨੇ ਬਠਿੰਡਾ ਪੱਟੀ ’ਚ ਨਰਮੇ ਦੀ ਫ਼ਸਲ ਦਾ ਲਿਆ ਜਾਇਜ਼ਾ

ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਯੂਨੀਵਰਸਿਟੀ ਦੇ ਡਾਇਰੈਕਟਰ ਪਸਾਰ ਸਿੱਖਿਆ ਨੇ ਕੀਤੀ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 23 ਅਗਸਤ: ਪਿਛਲੇ ਕੁੱਝ ਦਿਨਾਂ ਤੋਂ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਰਾਂ ਵਲੋਂ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ ਖੇਤਾਂ ’ਚ ਨਰਮੇ ਦੀ ਫ਼ਸਲ ਦਾ ਜਾਇਜ਼ਾ ਲਿਆ ਗਿਆ।

ਲਾਰੇਂਸ ਬਿਸਨੋਈ ਗੁਜਰਾਤ ਪੁਲਿਸ ਦੀ ਹਿਰਾਸਤ ’ਚ: ਬਠਿੰਡਾ ਤੋਂ ਭਾਰੀ ਸੁਰੱਖਿਆ ਹੇਠ ਰਵਾਨਾ

ਇਸਤੋਂ ਇਲਾਵਾ ਯੂਨੀਵਰਸਿਟੀ ਦੇ ਡਾਇਰੈਕਟਰ ਪਸਾਰ ਸਿੱਖਿਆ ਡਾ ਗੁਮੀਤ ਸਿੰਘ ਬੁੱਟਰ ਦੀ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਨਰਮੇ ਦੀ ਫ਼ਸਲ ਦਾ ਜਾਇਜ਼ਾ ਲੈਣ ਲਈ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ. ਮਨੋਜ ਸ਼ਰਮਾ ਪ੍ਰਮੁੱਖ ਪਸਾਰ ਵਿਗਿਆਨੀ ਪੀ.ਏ.ਯੂ ਲੁਧਿਆਣਾ, ਡਾ. ਗੁਰਦੀਪ ਸਿੰਘ ਸਿੱਧੂ ਡਿਪਟੀ ਡਾਇਰੈਕਟਰ(ਸਿਖਲਾਈ), ਡਾ ਪਰਮਜੀਤ ਸਿੰਘ, ਡਾ ਜੀਐਸ ਰੋਮਾਣਾ, ਡਾ ਜਗਦੀਸ ਗਰੋਵਰ, ਡਾ. ਅਮਰਜੀਤ ਸਿੰਘ ਸੰਧੂ, ਡਾ ਸੁਖਵਿੰਦਰ ਜੀਦਾ ਆਦਿ ਸੀਨੀਅਰ ਸਾਇੰਸਦਾਨ ਅਤੇ ਹੋਰ ਵਿਗਿਆਨੀ ਮੌਜੂਦ ਸਨ।

SCHOOL HOLIDAY: ਪੰਜਾਬ ਸਰਕਾਰ ਨੇ ਅਚਾਨਕ ਜਾਰੀ ਕੀਤਾ ਸੰਦੇਸ਼, ਸਕੂਲਾਂ ‘ਚ ਹੋਇਆ ਛੁੱਟਿਆਂ, ਜਾਣੋ ਕੀ ਹੈ ਛੁੱਟੀ ਦਾ ਕਾਰਨ?

ਮੀਟਿੰਗ ਦੌਰਾਨ ਡਾ. ਬੁੱਟਰ ਵੱਲੋਂ ਵਿਗਿਆਨੀਆਂ ਨੂੰ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਨਿਰਦੇਸ਼ ਦਿੱਤੇ ਗਏ। ਮੀਟਿੰਗ ਤੋਂ ਬਾਅਦ ਵਿਗਿਆਨੀਆਂ ਵੱਲੋਂ ਡਾ. ਬੁੱਟਰ ਦੀ ਅਗਵਾਈ ਹੇਠ ਜੀਵਨ ਸਿੰਘ ਵਾਲਾ, ਤਲਵੰਡੀ ਸਾਬੋ, ਜਗਾ ਰਾਮ ਤੀਰਥ, ਬਹਿਣੀਵਾਲ, ਰਾਏਪੁਰ ਅਤੇ ਤਲਵੰਡੀ ਅਕਲੀਆਂ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਕੁਝ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਵਿੱਚ ਆਇਆ।ਯੂਨੀਵਰਸਿਟੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਨਰਮੇ ਦੇ ਖੇਤਾਂ ਵਿੱਚ ਫੁੱਲਾਂ ਅਤੇ ਟੀਂਡਿਆਂ ਦਾ ਲਗਾਤਾਰ ਹਰ ਰੋਜ਼ ਸਰਵੇਖਣ ਕਰਨ।

Sukhna Lake Flood Gate Open: ਮਨਾਲੀ ‘ਚ ਫੱਟਿਆ ਬੱਦਲ, ਖੁਲ੍ਹ ਗਿਆ ਸੁਖਨਾ ਲੇਕ ਦਾ Flood Gate, ਅਲਰਟ ਜਾਰੀ

ਗੁਲਾਬੀ ਸੁੰਡੀ ਦੇ ਹਮਲੇ ਵਾਲੇ ਭੰਬੀਰੀ ਫੁੱਲਾਂ ਨੂੰ ਸਰਵੇਖਣ ਦੌਰਾਨ ਹੀ ਨਸ਼ਟ ਕਰ ਦੇਣ। ਗੁਲਾਬੀ ਸੁੰਡੀ ਦੀ ਰੋਕਥਾਮ ਲਈ 100 ਗ੍ਰਾਮ ਪਰੋਕਲੇਮ 5 ਐਸ ਜੀ (ਐਮਾਮੈਕਟੀਨ ਬੈਨਜ਼ੋਏਟ) ਜਾਂ 500 ਮਿਲੀ ਲਿਟਰ ਕਿਊਰਾਕਰਾਨ 50 ਈ ਸੀ (ਪ੍ਰਫ਼ੀਨੌਫੋਸ) ਜਾਂ 200 ਮਿਲੀਲਿਟਰ ਅਵਾਂਟ 14.5 ਐਸ ਸੀ (ਇੰਡੋਕਸਾਕਾਰਬ)ਜਾਂ 250 ਗ੍ਰਾਮ ਲਾਰਵਿਨ 75 ਡਬਲਯੂ ਪੀ (ਥਾਇਓਡੀਕਾਰਬ) ਜਾਂ 800 ਮਿਲੀਲਿਟਰ ਫੋਸਮਾਇਟ 50 ਈ ਸੀ (ਇਥੀਓਨ) ਕੀਟਨਾਸ਼ਕਾਂ ਦਾ ਛਿੜਕਾਅ ਕਰਨ।

ਗੁਲਾਬੀ ਸੁੰਡੀ ਦੇ ਹਮਲੇ ਦੀਆਂ ਰਿਪੋਰਟਾਂ ਮਿਲਣ ਉਪਰੰਤ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵਲੋਂ ਨਰਮੇ ਦੇ ਖੇਤਾਂ ਦਾ ਕੀਤਾ ਗਿਆ ਦੌਰਾ

ਉੱਪਰ ਦੱਸੀਆਂ ਕੀਟਨਾਸ਼ਕਾਂ ਨੂੰ ਅਦਲ-ਬਦਲ ਕੇ 7-8 ਦਿਨਾਂ ਬਾਅਦ ਛਿੜਕਾਅ ਕਰਦੇ ਰਹਿਣ। ਉਹਨਾਂ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਕਿ ਜੇਕਰ ਬੀ ਟੀ ਨਰਮੇ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਵਿਖਾਈ ਦਿੰਦਾ ਹੈ ਤਾਂ ਆਪਣੇ ਇਲਾਕੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਾਰਮ ਸਲਾਹਕਾਰ ਸੇਵਾ ਕੇਂਦਰ ਜਾਂ ਖੇਤਰੀ ਖੋਜ ਕੇਂਦਰ ਦੇ ਵਿਗਿਆਨੀਆਂ ਨਾਲ ਤਰੁੰਤ ਸੰਪਰਕ ਕਰਨ।

 

ਲਾਰੇਂਸ ਬਿਸਨੋਈ ਗੁਜਰਾਤ ਪੁਲਿਸ ਦੀ ਹਿਰਾਸਤ ’ਚ: ਬਠਿੰਡਾ ਤੋਂ ਭਾਰੀ ਸੁਰੱਖਿਆ ਹੇਠ ਰਵਾਨਾ

0

ਸੁਖਜਿੰਦਰ ਮਾਨ
ਬਠਿੰਡਾ, 23 ਅਗਸਤ: ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਸਾਜਸ਼ਘਾੜਾ ਅਤੇ ਦੇਸ ਦੇ ਖ਼ਤਰਨਾਕ ਅਪਰਾਧੀਆਂ ’ਚ ਸ਼ਾਮਲ ਗੈਗਸਟਰ ਲਾਰੇਂਸ ਬਿਸਨੋਈ ਨੂੰ ਬੁੱਧਵਾਰ ਨੂੰ ਗੁਜਰਾਤ ਪੁਲਿਸ ਨੇ ਅਪਣੀ ਹਿਰਾਸਤ ਵਿਚ ਲੈ ਲਿਆ ਹੈ। ਪਤਾ ਲੱਗਿਆ ਹੈ ਕਿ ਬਠਿੰਡਾ ਪੁਲਿਸ ਅਤੇ ਗੁਜਰਾਤ ਪੁਲਿਸ ਵਲੋਂ ਭਾਰੀ ਸੁਰੱਖਿਆ ਨਾਲ ਲਾਰੇਂਸ ਬਿਸਨੋਈ ਨੂੰ ਬਠਿੰਡਾ ਤੋਂ ਚੰਡੀਗੜ ਲਿਜਾਇਆ ਗਿਆ ਹੈ, ਜਿੱਥੋਂ ਅੱਗੇ ਫ਼ਲਾਈਟ ਰਾਹੀਂ ਉਸਨੂੰ ਗੁਜਰਾਤ ਲਿਜਾਇਆ ਜਾਵੇਗਾ।

SCHOOL HOLIDAY: ਪੰਜਾਬ ਸਰਕਾਰ ਨੇ ਅਚਾਨਕ ਜਾਰੀ ਕੀਤਾ ਸੰਦੇਸ਼, ਸਕੂਲਾਂ ‘ਚ ਹੋਇਆ ਛੁੱਟਿਆਂ, ਜਾਣੋ ਕੀ ਹੈ ਛੁੱਟੀ ਦਾ ਕਾਰਨ?

ਬਠਿੰਡਾ ਜੇਲ੍ਹ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਲਾਰੇਂਸ ਨੂੰ ਗੁਜਰਾਤ ਪੁਲਿਸ ਦੇ ਹਵਾਲੇ ਕਰਨ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਨੇ ਇਹ ਵੀ ਦਸਿਆ ਹੈ ਕਿ ਗੁਜਰਾਤ ਦੀ ਏਟੀਐਸ਼ ਟੀਮ ਵਲੋਂ ਜ਼ਿਲ੍ਹਾ ਕੱਛ ਦੇ ਅਧੀਨ ਪੈਂਦੇ ਥਾਣਾ ਨਲੀਆ ਵਿਚ ਦਰਜ਼ ਮੁਕੱਦਮਾ ਨੰਬਰ 6/22 ਵਿਚ ਲਾਰੇਂਸ ਕੋਲੋਂ ਪੁਛਗਿਛ ਕੀਤੀ ਜਾਣੀ ਹੈ। ਹਾਲਾਕਿ ਇਸਦੀ ਪੁਸ਼ਟੀ ਨਹੀਂ ਹੋ ਸਕੀ ਹੈ ਪ੍ਰੰਤੂ ਪਤਾ ਲੱਗਿਆ ਹੈ ਕਿ ਇਹ ਕੇਸ ਨਾਰਕੋਟਸ ਨਾਲ ਸਬੰਧਤ ਦਸਿਆ ਜਾ ਰਿਹਾ।

ਵਿਜੀਲੈਂਸ ਦੀ ਟੀਮ ਨੂੰ ਦੇਖ ਕੇ ਭੱਜਣ ਵਾਲਾ ‘ਥਾਣੇਦਾਰ’ ਪੰਜ ਹਜ਼ਾਰ ਸਹਿਤ ਕਾਬੂ

ਦਸਣਾ ਬਣਦਾ ਹੈ ਕਿ ਸਿੱਧੂ ਮੂੁਸੇਵਾਲਾ ਕਤਲ ਕਾਂਡ ’ਚ ਲਾਰੇਂਸ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਜੂਨ 2022 ਵਿਚ ਪੰਜਾਬ ਪੁਲਿਸ ਉਸਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿਚੋਂ ਮਾਨਸਾ ਲਿਆਈ ਸੀ, ਜਿਸਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਕੇਸਾਂ ’ਚ ਉਸਦੀ ਗ੍ਰਿਫਤਾਰੀ ਪਾ ਕੇ ਕਰੀਬ 4-5 ਮਹੀਨਿਆਂ ਤੱਕ ਉਸਦੇ ਕੋਲੋਂ ਪੁਛਗਿਛ ਕੀਤੀ ਜਾਂਦੀ ਰਹੀ।

ਕਾਂਗਰਸ ਪਾਰਟੀ ‘ਚ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮਿਲਿਆ ਵੱਡਾ ਅਹੁਦਾ

ਪੁਛਗਿਛ ਪੂਰੀ ਹੋਣ ਤੋਂ ਬਾਅਦ ਲਾਰੇਂਸ ਜਿਆਦਾਤਰ ਸਮੇਂ ਲਈ ਬਠਿੰਡਾ ਜੇਲ੍ਹ ਵਿਚ ਹੀ ਬੰਦ ਹੈ। ਹਾਲਾਂਕਿ ਇੱਕ ਦਫ਼ਾ ਰਾਜਸਥਾਨ ਤੇ ਇੱਕ ਵਾਰ ਦਿੱਲੀ ਪੁਲਿਸ ਵੀ ਉਸਨੂੰ ਪੁਛਗਿਛ ਲਈ ਅਪਣੇ ਨਾਲ ਲੈ ਕੇ ਗਈ ਸੀ ਪ੍ਰੰਤੂ ਬਾਅਦ ਵਿਚ ਲਾਰੇਂਸ ਵਾਪਸ ਬਠਿੰਡਾ ਜੇਲ੍ਹ ਵਿਚ ਹੀ ਆ ਗਿਆ ਸੀ।

 

 

Sukhna Lake Flood Gate Open: ਮਨਾਲੀ ‘ਚ ਫੱਟਿਆ ਬੱਦਲ, ਖੁਲ੍ਹ ਗਿਆ ਸੁਖਨਾ ਲੇਕ ਦਾ Flood Gate, ਅਲਰਟ ਜਾਰੀ

0

Sukhna Lake Flood Gate Open: ਹਿਮਾਚਲ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਰਕੇ ਸੁਖਨਾ ਲੇਕ ਦਾ ਪਾਣੀ ਦਾ ਪੱਧਰ ਵੱਧ ਗਿਆ ਹੈ। ਜਿਸ ਦੇ ਚੱਲਦਿਆਂ ਹੁਣ ਸੁਖਨਾ ਲੇਕ ਦਾ ਇਕ ਫੱਲਡ ਗੇਟ ਖੋਲ੍ਹ ਦਿੱਤਾ ਗਿਆ ਹੈ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਆਮ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਵਾਹਨ ਹੌਲੀ-ਹੌਲੀ ਚਲਾਉਣ ਅਤੇ ਸੁਖਨਾ ਚੋਅ ਪੁਲ ਨੂੰ ਪਾਰ ਕਰਦੇ ਸਮੇਂ ਸਾਵਧਾਨ ਰਹਿਣ। ਸੁਖਨਾ ਨੇ ਨੇੜਲੇ ਇਲਾਕਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਇਹ ਰੁੱਟ ਹੋਏ ਬੰਦ

1) ਮੱਖਣ ਮਾਜਰਾ ਨੇੜੇ ਪੁਲ (ਰਾਏਪੁਰ ਖੁਰਦ ਵੱਲ ਮੱਖਣ ਮਾਜਰਾ ਸੜਕ)
2) ਪੁਲ ਦੇ ਪਿਛਲੇ ਪਾਸੇ ਬਾਪੂ ਧਾਮ (ਬਾਪੂ ਧਾਮ ਤੋਂ ਆਉਣ ਵਾਲੀ ਸੜਕ/ਪਿੱਛੇ ਵਾਲੀ ਪੁਲਿਸ ਲਾਈਨ ਲਾਈਟ ਪੁਆਇੰਟ ਤੋਂ ਸ਼ਾਸਤਰੀ ਨਗਰ ਲਾਈਟ ਪੁਆਇੰਟ ਵੱਲ)
3) ਕਿਸ਼ਨਗੜ੍ਹ ਨੇੜੇ ਪੁਲ (ਕਿਸ਼ਨਗੜ੍ਹ ਵੱਲ ਸੁਖਨਾ ਝੀਲ ਦੇ ਪਿੱਛੇ)

ਉਥੇ ਹੀ ਦੂਜੇ ਪਾਸੇ ਮਨਾਲੀ ਵਿਚ ਬੱਦਲ ਫੱਟ ਗਿਆ ਹੈ। ਜਿਸ ਕਰਕੇ ਆਵਾਜਾਈ ਪ੍ਰਭਾਵਿਤ ਹੋਈ ਹੈ। ਚੰਡੀਗੜ੍ਹ – ਮਨਾਲੀ ਨੈਸ਼ਨਲ ਹਾਈਵੇ ‘ਤੇ ਰੇਨਸਲਾਨਾ ਸੁਰੰਗ ਦੀ ਹਾਲਤ ਬਹੁਤ ਹੀ ਮਾੜੀ ਹੋ ਗਈ ਹੈ।

SCHOOL HOLIDAY: ਪੰਜਾਬ ਸਰਕਾਰ ਨੇ ਅਚਾਨਕ ਜਾਰੀ ਕੀਤਾ ਸੰਦੇਸ਼, ਸਕੂਲਾਂ ‘ਚ ਹੋਈਆਂ ਛੁੱਟੀਆਂ, ਜਾਣੋ ਕੀ ਹੈ ਛੁੱਟੀ ਦਾ ਕਾਰਨ?

0

SCHOOL HOLIDAY: ਹਿਮਾਚਲ ਪ੍ਰਦੇਸ਼ ਵਿਚ ਮੀਂਹ ਬਾਰੇ ਤਾਜ਼ਾ ਭਵਿੱਖਬਾਣੀ ਨੇ ਪੰਜਾਬ ਦੀ ਫਿਕਰਮੰਦੀ ਵਧਾ ਦਿੱਤੀ ਹੈ। ਮੌਸਮ ਵਿਭਾਗ ਨੇ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਵਿਚ ਆਉਂਦੇ ਪੰਜ ਦਿਨ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਹਿਮਾਚਲ ਵਿਚ ਮੀਂਹ ਪੈਣ ਮਗਰੋਂ ਡੈਮਾਂ ਵਿੱਚ ਪਾਣੀ ਦੀ ਆਮਦ ਮੁੜ ਵਧ ਰਹੀ ਹੈ ਅਤੇ ਅਗਲੇ ਦਿਨੀਂ ਭਾਰੀ ਬਾਰਸ਼ ਦੀ ਸੰਭਾਵਨਾ ਹੋਣ ਕਰਕੇ ਹਾਲਾਤ ਨਾਜ਼ੁਕ ਬਣ ਸਕਦੇ ਹਨ।

ਪੰਜਾਬ-ਹਿਮਾਚਲ ‘ਚ ਭਾਰੀ ਮੀਂਹ ਦੇ ਕਰਕੇ ਪੰਜਾਬ ਦੇ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਖੁਦ ਸਿੱਖਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਦਿੱਤੀ ਹੈ। ਉਨ੍ਹਾਂ ਲਿਖਿਆ ਕਿ “ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਜੀ ਦੇ ਨਿਰਦੇਸ਼ਾਂ ਅਨੁਸਾਰ ਹਿਮਾਚਲ ਪ੍ਰਦੇਸ਼ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋ ਰਹੀ ਭਾਰੀ ਬਾਰਿਸ਼ ਕਾਰਣ ਆਏ ਹੜ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਆ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਤੋਂ ਸੂਬੇ ਦੇ ਸਾਰੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਅੱਜ ਤੁਰੰਤ ਪ੍ਰਭਾਵ (23 ਅਗਸਤ 2023) ਤੋਂ ਮਿਤੀ 26 ਅਗਸਤ 2023 (ਸ਼ਨੀਵਾਰ) ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ।”

Google Engineer Earns $150,000: ਇਹ ਇੰਜੀਨੀਅਰ Google ‘ਚ ਕਰਦਾ ਸਿਰਫ਼ 1 ਘੰਟੇ ਕੰਮ ਤੇ ਕਮਾਈ 1 ਕਰੋੜ 20 ਲੱਖ

0

Google Engineer Earns $150,000: ਗੂਗਲ ਦੇ ਇੱਕ GenZ ਸਾਫਟਵੇਅਰ ਇੰਜੀਨੀਅਰ ਡੇਵੋਨ ਨੇ ਖੁਲਾਸਾ ਕੀਤਾ ਹੈ ਕਿ ਉਹ ਪ੍ਰਤੀ ਦਿਨ ਸਿਰਫ ਇੱਕ ਘੰਟਾ ਕੰਮ ਕਰਦਾ ਹੈ ਅਤੇ ਫਿਰ ਵੀ ਇੱਕ ਸਾਲ ਵਿੱਚ $150,000 ਡਾਲਰ (ਲਗਭਗ 1.2 ਕਰੋੜ ਰੁਪਏ) ਕਮਾ ਲੈਂਦਾ ਹੈ। ਡੇਵੋਨ ਨ ਇਕ ਨਿਜੀ ਇੰਟਰਵਿਓ ਦੌਰਾਨ ਦੱਸਿਆ ਕਿ ਉਸਨੇ ਕਦੇ ਵੀ ਪੂਰਾ ਦਿਨ ਕੰਮ ਨਹੀਂ ਕੀਤਾ। ਇੰਨ੍ਹਾਂ ਹੀ ਨਹੀਂ, ਇਸ ਤੋਂ ਇਲਾਵਾ ਉਸ ਨੂੰ ਇੱਕ ਸਾਈਨ-ਆਨ ਬੋਨਸ ਵੀ ਮਿਲਿਆ ਹੈ ਅਤੇ ਉਹ ਇੱਕ ਸਾਲ ਦੇ ਅੰਤ ਵਿੱਚ ਬੋਨਸ ਦੀ ਉਮੀਦ ਕਰ ਰਿਹਾ ਹੈ।

ਡੇਵੋਨ ਨੇ ਮੀਡੀਆ ਆਉਟਲੈਟ ਨੂੰ ਦੱਸਿਆ ਕਿ ਉਹ ਕੰਮ ‘ਤੇ ਘੱਟ ਤੋਂ ਘੱਟ ਸਮਾਂ ਖਰਚ ਕਰ ਰਿਹਾ ਹੈ ਅਤੇ ਉਹ ਉਨ੍ਹਾਂ ਚੀਜ਼ਾਂ ਲਈ ਆਪਣੀ ਦਿਮਾਗੀ ਸ਼ਕਤੀ ਨੂੰ ਬਚਾ ਰਿਹਾ ਹੈ ਜੋ ਉਸ ਦੇ ਜਨੂੰਨ ਨੂੰ ਜਗਾਉਂਦੀਆਂ ਹਨ। ਡੇਵੋਨ ਆਪਣੇ ਸਾਥੀ ਤਕਨੀਕੀ ਮਿੱਤਰ ਨਾਲ ਕੰਪਨੀ ਵੀ ਬਣਾ ਰਿਹਾ ਹੈ। ਡੇਵੋਨ ਜ਼ਿਆਦਾਤਰ ਆਪਣਾ ਦਿਨ ਇੱਕ ਤਕਨੀਕੀ ਦਿੱਗਜ ਲਈ ਕੋਡ ਲਿਖਣ ਵਿੱਚ ਬਿਤਾਉਣੇ ਹਨ ਪਰ ਜਦੋਂ ਮੀਡੀਆ ਆਉਟਲੇਟ ਨੇ 10 ਵਜੇ ਤੋਂ ਬਾਅਦ ਉਨ੍ਹਾਂ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਸਨੇ ਅਜੇ ਤੱਕ ਆਪਣਾ ਲੈਪਟਾਪ ਨਹੀਂ ਖੋਲ੍ਹਿਆ ਸੀ।

Google Office USA
Google Office USA

ਗੂਗਲ ਦੇ 97 ਪ੍ਰਤੀਸ਼ਤ ਕਰਮਚਾਰੀ ਤਕਨੀਕੀ ਦਿੱਗਜਾਂ ਨੂੰ ਕੰਮ ਕਰਨ ਲਈ ਇੱਕ ਵਧੀਆ ਜਗ੍ਹਾ ਕਹਿੰਦੇ ਹਨ – ਇੱਕ ਆਮ ਅਮਰੀਕੀ ਕੰਪਨੀ ਦੇ ਕਰਮਚਾਰੀਆਂ ਦਾ ਸਿਰਫ 57% ਅਜਿਹਾ ਹੀ ਕਹਿੰਦਾ ਹੈ। Google ਇਸਦੇ ਲਾਭਾਂ ਦੇ ਸੂਟ ਲਈ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ; ਸਾਈਕਲ, ਜਿੰਮ, ਅਤੇ ਮੁਫਤ ਭੋਜਨ ਨਾਲ ਭਰਪੂਰ ਇੱਕ ਅਜੀਬ ਕੈਂਪਸ; ਅਤੇ ਉੱਚ ਤਨਖਾਹ।

Chandrayaan-3 Landing: ISRO ਵਿਗਿਆਨੀ ਨੇ ਕਹਿ ਵੱਡੀ ਗੱਲ “ਅੱਜ ਸ਼ਾਮ ਚੰਦਰਯਾਨ-3 ਦੱਖਣੀ ਧਰੁਵ ‘ਤੇ ਨਹੀਂ ਉਤਰੇਗਾ ਜੇਕਰ…

0

Chandrayaan-3 Landing: ਭਾਰਤ ਅੱਜ ਵੱਡਾ ਇਤਿਹਾਸ ਰਚਣ ਲਈ ਤਿਆਰ ਹੈ। ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਤੀਜੇ ਚੰਦਰ ਮਿਸ਼ਨ ਦੇ ਹਿੱਸੇ ਵਜੋਂ ਚੰਦਰਯਾਨ-3 ਦਾ ਲੈਂਡਰ ਮਾਡਿਊਲ (ਐਲਐਮ) ਬੁੱਧਵਾਰ ਯਾਨੀ ਕਿ ਅੱਜ ਸ਼ਾਮ 6:40 ਵਜੇ ਚੰਦਰਮਾ ਦੀ ਸਤ੍ਹਾ ‘ਤੇ ਉਤਰੇਗਾ । ਇਸ ਤਰ੍ਹਾਂ ਕਰਦਿਆਂ ਹੀ ਭਾਰਤ ਦੱਖਣੀ ਧਰੁਵ ‘ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਕੇ ਇਤਿਹਾਸ ਰਚੇਗਾ।

Chandrayaan-3
Chandrayaan-3

ਪਰ ਉਥੇ ਹੀ ਦੂਜੇ ਪਾਸੇ ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਚੰਦਰਯਾਨ-3 ਦੇ ਲੈਂਡਰ ਮਾਡਿਊਲ ਸਬੰਧੀ ਕੋਈ ਵੀ ਕਾਰਕ ਨਿਸ਼ਚਿਤ ਪੈਮਾਨੇ ‘ਤੇ ਨਹੀਂ ਰਹਿੰਦਾ ਹੈ, ਤਾਂ ਚੰਦਰਮਾ ‘ਤੇ ਵਾਹਨ ਦੀ ਲੈਂਡਿੰਗ 27 ਅਗਸਤ ਨੂੰ ਕੀਤੀ ਜਾਵੇਗੀ। ਇਸਰੋ ਦੇ ਅਹਿਮਦਾਬਾਦ ਸਪੇਸ ਐਪਲੀਕੇਸ਼ਨ ਸੈਂਟਰ ਦੇ ਡਾਇਰੈਕਟਰ ਨੀਲੇਸ਼ ਐਮ ਦੇਸਾਈ ਨੇ ਇਹ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਚੰਦਰਯਾਨ-3 ਦੇ ਚੰਦਰਮਾ ‘ਤੇ ਉਤਰਨ ਤੋਂ ਦੋ ਘੰਟੇ ਪਹਿਲਾਂ, ਅਸੀਂ ਲੈਂਡਰ ਮਾਡਿਊਲ ਦੀ ਸਥਿਤੀ ਅਤੇ ਚੰਦਰਮਾ ‘ਤੇ ਸਥਿਤੀਆਂ ਦੇ ਅਧਾਰ ‘ਤੇ ਫੈਸਲਾ ਕਰਾਂਗੇ ਕਿ ਕੀ ਉਸ ਸਮੇਂ ਉਤਰਨਾ ਉਚਿਤ ਹੈ ਜਾਂ ਨਹੀਂ। ਜੇਕਰ ਕੋਈ ਸਮੱਸਿਆ ਨਹੀਂ ਆਈ ਤਾਂ ਅਸੀਂ 23 ਅਗਸਤ ਨੂੰ ਹੀ ਉਤਰਾਂਗੇ।

ਗੁਲਾਬੀ ਸੁੰਡੀ ਦੇ ਹਮਲੇ ਦੀਆਂ ਰਿਪੋਰਟਾਂ ਮਿਲਣ ਉਪਰੰਤ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵਲੋਂ ਨਰਮੇ ਦੇ ਖੇਤਾਂ ਦਾ ਕੀਤਾ ਗਿਆ ਦੌਰਾ

ਬਠਿੰਡਾ, 22 ਅਗਸਤ : ਨਰਮਾਂ ਪੱਟੀ ਜਿਲਿਆਂ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦੀਆਂ ਰਿਪੋਰਟਾਂ ਮਿਲਣ ਉਪਰੰਤ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਡਾਇਰੈਕਟੋਰੇਟ ਦਫਤਰ ਮੋਹਾਲੀ ਦੇ ਸੀਨੀਅਰ ਅਧਿਕਾਰੀ ਦੀਆਂ ਡਿਊਟੀਆਂ ਨਰਮਾਂ ਪੱਟੀ ਜ਼ਿਲ੍ਹਿਆਂ ਵਿੱਚ ਗਰਾਂਉਂਡ ਜੀਰੋ ’ਤੇ ਜਾ ਕੇ ਸਥਿਤੀ ਨੂੰ ਵਾਚਣ ਨਹੀ ਲਗਾਈਆਂ ਗਈਆਂ।

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਸਾਨਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਦੀ ਕੀਤੀ ਨਿਖ਼ੇਧੀ

ਜਿਸ ਤਹਿਤ ਡਿਪਟੀ ਡਾਇਰੈਕਟਰ (ਕਪਾਹ ਵਿਸਥਾਰ) ਡਾ. ਗੁਰਜੀਤ ਸਿੰਘ, ਬਰਾੜ ਵੱਲੋ ਬਠਿੰਡਾ ਜਿਲ੍ਹੇ ਦੇ ਬਲਾਕਾਂ ਤਲਵੰਡੀ ਸਾਬੋ, ਸੰਗਤ, ਬਠਿੰਡਾ, ਨਥਾਣਾ ਅਤੇ ਰਾਮਪੁਰਾ ਦਾ ਦੌਰਾ ਕੀਤਾ ਗਿਆ। ਸਮੇਤ ਟੀਮ ਨਰਮੇ ਦੀ ਫਸਲ ਦੀ ਹਾਲਤ ਦਾ ਜਾਇਜਾ ਲੈਣ ਲਈ ਬਲਾਕ ਬਠਿੰਡਾ, ਤਲਵੰਡੀ ਸਾਬੋ, ਸੰਗਤ, ਰਾਮਪੁਰਾ ਅਤੇ ਨਥਾਣਾ ਦੇ ਵੱਖ-ਵੱਖ ਪਿੰਡਾਂ ਵਿੱਚ ਦੌਰਾ ਕੀਤਾ ਗਿਆ।

ਡੁੱਬ ਰਹੀ ਕਿਸਾਨੀ ਨੂੰ ਕੁੱਟਣ ਦੀ ਨਹੀਂ ਬਚਾਉਣ ਦੀ ਲੋੜ, ਕਿਸਾਨ ਜਥੇਬੰਦੀਆਂ ਵੀ ਸਵੈ ਚਿੰਤਨ ਕਰਨ :ਗਿੱਲ ਪੱਤੀ

ਇਸ ਮੌਕੇ ਡਾ.ਹਸਨ ਸਿੰਘ ਮੁੱਖ ਖੇਤੀਬਾੜੀ ਅਫਸਰ, ਬਠਿੰਡਾ, ਡਾ .ਧਰਮਪਾਲ, ਬਲਾਕ ਖੇਤੀਬਾੜੀ ਅਫਸਰ ਸੰਗਤ, ਡਾ.ਬਲਜਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ ਬਠਿੰਡਾ, ਡਾ.ਜਸਕਰਨ ਸਿੰਘ ਬਲਾਕ ਖੇਤੀਬਾੜੀ ਅਫਸਰ ਨਥਾਣਾ, ਡਾ.ਅਸਮਾਨਪ੍ਰੀਤ ਸਿੰਘ ਸਿੱਧੂ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ.) ਹੈੱਡਕੁਆਟਰ ਬਠਿੰਡਾ,ਡਾ. ਗੁਰਕੰਵਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਤਲਵੰਡੀ ਸਾਬੋ ਅਤੇ ਜਿਲ੍ਹੇ ਦੀ ਸਮੁੱਚੀ ਟੀਮ ਵੀ ਹਾਜ਼ਰ ਸੀ।

ਕਿਸਾਨ ਜਥੇਬੰਦੀਆਂ ਸਰਕਾਰ ਨਾਲ ਮਿਲ ਕੇ ਕਿਸਾਨ ਮਸਲਿਆਂ ਦੇ ਹੱਲ ਕਰਨ ਵੱਲ ਧਿਆਨ ਦੇਣ – ਮਲਵਿੰਦਰ ਸਿੰਘ ਕੰਗ

ਡਿਪਟੀ ਡਾਇਰੈਕਟਰ (ਕਪਾਹ ਵਿਸਥਾਰ) ਵੱਲੋ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਨਰਮੇਂ ਦੀ ਫਸਲ ਬਹੁਤ ਹੀ ਤਸੱਲੀਬਖਸ ਹਲਾਤ ਵਿੱਚ ਹੈ। ਇਸ ਸਮੇਂ ਫਸਲ ਉੱਤੇ ਬਹੁਤ ਹੀ ਫੁੱਲ ਅਤੇ ਟੀਡੇਂ ਹਨ ਅਤੇ ਕਾਫੀ ਕਿਸਾਨਾਂ ਨੇ ਦੱਸਿਆ ਗਿਆ ਕਿ ਉਨਾਂ ਵੱਲੋ 1.5 ਤੋ 2.0 ਕੁਇਟੱਲ ਨਰਮੇਂ ਦੀ ਚੁੱਗਾਈ ਵੀ ਕਰ ਲਈ ਹੈ।

ਉਗਰਾਹਾਂ ਜਥੇਬੰਦੀ ਨੇ ਕਿਸਾਨਾਂ ਉੱਤੇ ਪੁਲਸ ਜਬਰ ਦੀ ਕੀਤੀ ਨਿਖੇਧੀ

ਡਾ. ਹਸਨ ਸਿੰਘ ਨੇ ਦੱਸਿਆ ਕਿ ਤਲਵੰਡੀ ਬਲਾਕ ਦੇ ਪਿੰਡਾਂ ਬਹਿਮਣ ਕੌਰ ਸਿੰਘ, ਬਹਿਮਣ ਜੱਸਾ ਸਿੰਘ ਅਤੇ ਗੋਲੇਵਾਲਾ ਪਿੰਡਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾਂ ਆਰਥਿਕ ਕਗਾਰ ਤੋ ਜਿਆਦਾ ਹੈ ਕਿਸਾਨਾਂ ਨੂੰ ਯੂਨੀਵਰਸਿਟੀ ਦੀਆਂ ਸਿਫਾਰਿਸਾਂ ਮੁਤਾਬਿਕ ਸਪਰੇਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਸਥਿਤੀ ਤੇ ਕੰਟਰੋਲ ਕੀਤਾ ਜਾ ਸਕੇ।

ਸਕੂਲੀ ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਜਾਣੂੰ ਕਰਵਾਉਣ ਲਈ ਮੁੱਖ ਮੰਤਰੀ ਵੱਲੋਂ ‘ਸਟੂਡੈਂਟ ਪੁਲਿਸ ਕੈਡਿਟ’ ਸਕੀਮ ਦੀ ਸ਼ੁਰੂਆਤ

ਡਾ. ਗੁਰਜੀਤ ਸਿੰਘ ਬਰਾੜ ਡਿਪਟੀ ਡਾਇਰੈਕਟਰ (ਕਪਾਹ ਵਿਸਥਾਰ) ਦੀ ਪ੍ਰਧਾਨਗੀ ਹੇਠ ਖੇਤੀ ਭਵਨ ਬਠਿੰਡਾ ਵਿਖੇ ਜਿਲ੍ਹੇ ਦੇ ਸਮੂਹ ਖੇਤੀਬਾੜੀ ਅਫਸਰਾਂ, ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਵਿਸਥਾਰ ਅਫਸਰ, ਖੇਤੀਬਾੜੀ ਉੱਪ ਨਿਰੀਖਕ ਅਤੇ ਆਤਮਾ ਦੇ ਟੈਕਨੀਕਲ ਸਟਾਫ ਆਦਿ ਨਾਲ ਮੀਟਿੰਗ ਕੀਤੀ ਗਈ।

 

‘ਖੇਡਾਂ ਵਤਨ ਪੰਜਾਬ ਦੀਆਂ’ ਤਿਆਰੀਆਂ ਜ਼ੋਰਾਂ-ਸ਼ੋਰਾਂ ’ਤੇ, ਮੁੱਖ ਮੰਤਰੀ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ

0

ਡਿਪਟੀ ਕਮਿਸ਼ਨਰ ਤੇ ਵੀਸੀ ਸਪੋਰਟਸ ਯੂਨੀਵਰਸਿਟੀ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਬਠਿੰਡਾ, 22 ਅਗਸਤ : ਸੂਬਾ ਸਰਕਾਰ ਵਲੋਂ ਸੂਬੇ ਅੰਦਰ ਨੌਜਵਾਨਾਂ ਚ ਖੇਡ ਸੱਭਿਆਚਾਰ ਪੈਦਾ ਕਰਕੇ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਲਏ ਗਏ ਸੁਪਨੇ ਨੂੰ ਹਕੀਕੀ ਰੂਪ ਦੇਣ ਲਈ ਕਰਵਾਈਆਂ ਜਾ ਰਹੀਆਂ ਦੂਸਰੀਆਂ ਸਲਾਨਾ ‘ਖੇਡਾਂ ਵਤਨ ਪੰਜਾਬ’ ਦੀਆਂ ਦੀ ਸ਼ੁਰੂਆਤ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਤੋਂ ਕੀਤੀ ਜਾਵੇਗੀ।

ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਨੇ ਕੀਤੀ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ

ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਲੈਫ਼. ਜਨਰਲ ਡਾ. ਜਗਬੀਰ ਸਿੰਘ ਚੀਮਾ ਨੇ 29 ਅਗਸਤ ਨੂੰ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਸਾਂਝੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।

ਸਕੂਲੀ ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਜਾਣੂੰ ਕਰਵਾਉਣ ਲਈ ਮੁੱਖ ਮੰਤਰੀ ਵੱਲੋਂ ‘ਸਟੂਡੈਂਟ ਪੁਲਿਸ ਕੈਡਿਟ’ ਸਕੀਮ ਦੀ ਸ਼ੁਰੂਆਤ

ਇਸ ਮੌਕੇ ਵਾਇਸ ਚਾਂਸਲਰ ਲੈਫ਼. ਜਨਰਲ ਡਾ. ਚੀਮਾ ਨੇ ਮਸ਼ਾਲ ਮਾਰਚ ਦੇ ਵੇਰਵੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਅਗਸਤ ਨੂੰ ਲੁਧਿਆਣਾ ਤੋਂ ਹੁੰਦੀ ਹੋਈ ਮੋਗਾ ਜਾਵੇਗੀ। ਇਸੇ ਤਰ੍ਹਾਂ 23 ਅਗਸਤ ਨੂੰ ਫਿਰੋਜ਼ਪੁਰ, ਤਰਨ ਤਾਰਨ ਤੇ ਅੰਮ੍ਰਿਤਸਰ, 24 ਅਗਸਤ ਨੂੰ ਗੁਰਦਾਸਪੁਰ, ਪਠਾਨਕੋਟ ਤੇ ਹੁਸ਼ਿਆਰਪੁਰ, 25 ਅਗਸਤ ਨੂੰ ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਤੇ ਰੂਪਨਗਰ, 26 ਅਗਸਤ ਨੂੰ ਐਸ.ਏ.ਐਸ.ਨਗਰ, ਫਤਹਿਗੜ੍ਹ ਸਾਹਿਬ ਤੇ ਮਾਲੇਰਕੋਟਲਾ, 27 ਅਗਸਤ ਨੂੰ ਪਟਿਆਲਾ, ਸੰਗਰੂਰ ਤੇ ਮਾਨਸਾ, 28 ਅਗਸਤ ਨੂੰ ਬਰਨਾਲਾ, ਫਰੀਦਕੋਟ ਤੇ ਫਾਜ਼ਿਲਕਾ ਅਤੇ 29 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਵਿਖੇ ਮਸ਼ਾਲ ਮਾਰਚ ਪਹੁੰਚੇਗੀ, ਜਿਸ ਉਪਰੰਤ ਸਮਾਗਮ ਦੀ ਸ਼ੁਰੂਆਤ ਹੋਵੇਗੀ।

ਦਿਵਿਆਂਗਜਨਾਂ ਦੀਆਂ ਜਾਇਜ਼ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ: ਡਾ. ਬਲਜੀਤ ਕੌਰ

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਲਵਜੀਤ ਕਲਸੀ, ਸਹਾਇਕ ਕਮਿਸ਼ਨਰ ਜਨਰਲ ਪੰਕਜ ਕੁਮਾਰ, ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

 

 

 

ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਨੇ ਕੀਤੀ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ

0

ਬਠਿੰਡਾ, 22 ਅਗਸਤ : ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਮ੍ਰਿੰਤ ਲਾਲ ਅਗਰਵਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਹੋਈ। ਇਸ ਮੌਕੇ ਦਫ਼ਤਰ ਕਮਿਸ਼ਨਰ ਨਗਰ ਨਿਗਮ, ਵਧੀਕ ਡਿਪਟੀ ਕਮਿਸ਼ਨਰ, ਸ਼ਹਿਰੀ ਵਿਕਾਸ ਬਠਿੰਡਾ, ਕਾਰਜਸਾਧਕ ਅਫ਼ਸਰ, ਨਗਰ ਕੌਂਸਲ ਰਾਮਪੁਰਾ ਫੂਲ, ਮੌੜ, ਰਾਮਾਂ, ਕੋਟ ਫੱਤਾ, ਸੰਗਤ, ਗੋਨਿਆਣਾ ਅਤੇ ਭੁੱਚੋ ਮੰਡੀ ਤੋਂ ਇਲਾਵਾ ਕਾਰਜਸਾਧਕ ਅਫ਼ਸਰ, ਨਗਰ ਪੰਚਾਇਤ, ਤਲਵੰਡੀ ਸਾਬੋ, ਭਗਤਾ ਭਾਈਕਾ, ਕੋਠਾ ਗੁਰੂ, ਮਲੂਕਾ, ਕੋਟਸ਼ਮੀਰ, ਮਹਿਰਾਜ, ਨਥਾਣਾ, ਲਹਿਰਾ ਮੁਹੱਬਤ ਅਤੇ ਭਾਈਰੂਪਾ ਨੇ ਭਾਗ ਲਿਆ।

ਵਿਜੀਲੈਂਸ ਦੀ ਟੀਮ ਨੂੰ ਦੇਖ ਕੇ ਭੱਜਣ ਵਾਲਾ ‘ਥਾਣੇਦਾਰ’ ਪੰਜ ਹਜ਼ਾਰ ਸਹਿਤ ਕਾਬੂ

ਇਸ ਮੌਕੇ ਨਿਗਮ ਦਫ਼ਤਰ ਦੇ ਕਾਰਜਕਾਰੀ ਇੰਜਨੀਅਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਸ਼ਹਿਰ ਬਠਿੰਡਾ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਲਈ 1278.20 ਲੱਖ ਰੁਪਏ ਦੇ ਕੰਮਾਂ ਦੇ ਟੈਂਡਰ ਪਾਸ ਕੀਤੇ ਗਏ ਜਿਸ ਵਿੱਚੋਂ 72.64 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸਦੇ ਇਲਾਵਾ 155.73 ਲੱਖ ਰੁਪਏ ਦੇ ਵਿਕਾਸ ਕਾਰਜ ਐਫ ਐਂਡ ਸੀ.ਸੀ ਅਪਰੂਵਡ ਹੋ ਚੁੱਕੇ ਹਨ, ਜਿਨ੍ਹਾਂ ਦੇ ਵਰਕ ਆਰਡਰ ਪੈਡਿੰਗ ਹਨ ਅਤੇ 908.88 ਲੱਖ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਟੈਂਡਰ ਰਸੀਵ ਹੋਏ ਹਨ।

ਪੁਲਿਸ ਵਲੋਂ ਵਿੱਢੀ ਤਲਾਸ਼ੀ ਮੁਹਿੰਮ ਤੋਂ ਬਾਅਦ ਬਠਿੰਡਾ ਸ਼ਹਿਰ ’ਚ ਗੈਰ-ਕਾਨੂੰਨੀ ਚੱਲਦੇ ਆਟੋ ‘ਗਧੇ’ ਦੇ ਸਿੰਗ ਵਾਂਗ ਹੋਏ ਗਾਇਬ

ਉਨ੍ਹਾਂ ਇਹ ਵੀ ਦੱਸਿਆ ਕਿ ਤਿੰਨ ਨਵੇਂ ਵਿਕਾਸ ਕਾਰਜਾਂ ਲਈ ਐਸਟੀਮੇਟ ਤਿਆਰ ਕੀਤੇ ਗਏ ਅਤੇ ਜਿਨ੍ਹਾਂ ਦੇ ਟੈਂਡਰ ਕਾਲ ਕੀਤੇ ਗਏ ਹਨ। ਇਸ ਮੌਕੇ ਸਹਾਇਕ ਖੋਜ਼ ਅਫ਼ਸਰ ਰਣਜੀਤ ਸਿੰਘ, ਇਨਵੈਸਟੀਗੇਟਰ ਸੰਦੀਪ ਕੁਮਾਰ ਤੋਂ ਇਲਾਵਾ ਵੱਖ-ਵੱਖ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਕਾਰਜਸਾਧਕ ਅਫ਼ਸਰਾਂ ਤੋਂ ਇਲਾਵਾ ਉਨ੍ਹਾਂ ਦੇ ਨੁਮਾਇਂਦੇ ਆਦਿ ਹਾਜ਼ਰ ਸਨ।

 

 

ਬੀ.ਐਫ.ਸੀ.ਐਮ.ਟੀ. ਵਿਖੇ ’ਬੈਂਕਿੰਗ ਅਤੇ ਬੀਮਾ ਉਦਯੋਗ ਵਿੱਚ ਕੈਰੀਅਰ ਦੇ ਮੌਕਿਆਂ’ ਬਾਰੇ ਇੱਕ ਰੋਜ਼ਾ ਸੈਮੀਨਾਰ ਆਯੋਜਿਤ

0

ਬਠਿੰਡਾ, 22 ਅਗਸਤ: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਨੇ ਬੈਂਕਿੰਗ ਅਤੇ ਬੀਮਾ ਉਦਯੋਗ ਵਿੱਚ ਕੈਰੀਅਰ ਦੇ ਮੌਕਿਆਂ ਬਾਰੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਜਿਸ ਵਿੱਚ ਐਕਸਿਸ ਬੈਂਕ ਦੇ ਨਾਲ-ਨਾਲ ਮੈਕਸ ਜੀਵਨ ਬੀਮਾ ਦੇ ਸਰੋਤ ਵਿਅਕਤੀਆਂ ਨੇ ਵਿਦਿਆਰਥੀਆਂ ਨੂੰ ਬੈਂਕਿੰਗ ਅਤੇ ਬੀਮਾ ਖੇਤਰ ਵਿੱਚ ਉਪਲਬਧ ਕੈਰੀਅਰ ਦੇ ਮੌਕਿਆਂ ਬਾਰੇ ਮਾਰਗ ਦਰਸ਼ਨ ਕੀਤਾ। ਬੀ.ਐਫ.ਸੀ.ਐਮ.ਟੀ. ਦੇ ਸਹਾਇਕ ਪ੍ਰੋਫੈਸਰ ਸ੍ਰੀ ਸਾਹਿਲ ਸਿਡਾਨਾ ਨੇ ਕੈਂਪਸ ਵਿੱਚ ਆਉਣ ਵਾਲੇ ਸਾਰੇ ਸਰੋਤ ਵਿਅਕਤੀਆਂ ਦਾ ਨਿੱਘਾ ਸਵਾਗਤ ਕੀਤਾ।

ਸਕੂਲੀ ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਜਾਣੂੰ ਕਰਵਾਉਣ ਲਈ ਮੁੱਖ ਮੰਤਰੀ ਵੱਲੋਂ ‘ਸਟੂਡੈਂਟ ਪੁਲਿਸ ਕੈਡਿਟ’ ਸਕੀਮ ਦੀ ਸ਼ੁਰੂਆਤ

ਸੈਸ਼ਨ ਦੀ ਸ਼ੁਰੂਆਤ ਵਿੱਚ ਸਰੋਤ ਵਿਅਕਤੀ ਸ੍ਰੀ ਬਲਰਾਜ ਬਾਂਸਲ, ਬਰਾਂਚ ਮੈਨੇਜਰ, ਐਕਸਿਸ ਬੈਂਕ-ਬਠਿੰਡਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਬੈਂਕਿੰਗ ਅਤੇ ਬੀਮਾ ਖੇਤਰ ਵਿੱਤੀ ਸੇਵਾਵਾਂ ਪ੍ਰਦਾਨ ਕਰ ਕੇ ਅਤੇ ਜੋਖ਼ਮ ਪ੍ਰਬੰਧਨ ਦੁਆਰਾ ਵਿਸ਼ਵ ਅਰਥ ਵਿਵਸਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਫਿਰ ਉਨ੍ਹਾਂ ਨੇ ਰਿਟੇਲ ਬੈਂਕਿੰਗ, ਕਾਰਪੋਰੇਟ ਬੈਂਕਿੰਗ, ਨਿਵੇਸ਼ ਬੈਂਕਿੰਗ ਅਤੇ ਹੋਰ ਕਈ ਤਰ੍ਹਾਂ ਦੀਆਂ ਬੈਂਕਿੰਗ ਸੇਵਾਵਾਂ ਦੀ ਵਿਆਖਿਆ ਕਰਦੇ ਹੋਏ ਦੱਸਿਆ ਕਿ ਕਿਵੇਂ ਸਮਾਂ ਰਵਾਇਤੀ ਬੈਂਕਿੰਗ ਪ੍ਰਣਾਲੀ ਤੋਂ ਡਿਜੀਟਲ ਬੈਂਕਿੰਗ ਪ੍ਰਣਾਲੀ ਵਿੱਚ ਬਦਲ ਗਿਆ ਹੈ। ਸ੍ਰੀ ਕਪਿਲ ਨੇ ਬੀਮੇ ਦੇ ਖੇਤਰ ਵਿੱਚ ਵਿਦਿਆਰਥੀਆਂ ਦੇ ਡਰ ਦੇ ਨਾਲ-ਨਾਲ ਗ਼ਲਤ ਮਿੱਥਾਂ ਨੂੰ ਵੀ ਦੂਰ ਕੀਤਾ।

ਵਿਜੀਲੈਂਸ ਦੀ ਟੀਮ ਨੂੰ ਦੇਖ ਕੇ ਭੱਜਣ ਵਾਲਾ ‘ਥਾਣੇਦਾਰ’ ਪੰਜ ਹਜ਼ਾਰ ਸਹਿਤ ਕਾਬੂ

ਅਗਲੇ ਸੈਸ਼ਨ ਦੀ ਸ਼ੁਰੂਆਤ ਦਰਸ਼ਨ ਸਿੰਘ ਕਲੱਸਟਰ ਮੈਨੇਜਰ ਮੈਕਸ ਲਾਈਫ਼ ਇੰਸ਼ੋਰੈਂਸ-ਬਠਿੰਡਾ ਵੱਲੋਂ ਕੀਤੀ ਗਈ। ਸ੍ਰੀ ਸਿੰਘ ਨੇ ਬੈਂਕਿੰਗ ਅਤੇ ਬੀਮਾ ਉਦਯੋਗ ਬਾਰੇ ਸਵਾਲ ਪੁੱਛ ਕੇ ਵਿਦਿਆਰਥੀਆਂ ਨਾਲ ਇੱਕ ਇੰਟਰਐਕਟਿਵ ਸੈਸ਼ਨ ਕੀਤਾ। ਸੈਸ਼ਨ ਦੇ ਅੰਤ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸਚਿਨ ਦੇਵ, ਬਿਜ਼ਨਸ ਸਟੱਡੀਜ਼ ਵਿਭਾਗ ਦੀ ਮੁਖੀ ਭਾਵਨਾ ਖੰਨਾ ਅਤੇ ਫੈਕਲਟੀ ਮੈਂਬਰਾਂ ਨੇ ਸਾਰੇ ਸਰੋਤ ਵਿਅਕਤੀਆਂ ਨੂੰ ਵਿਦਿਆਰਥੀਆਂ ਨਾਲ ਆਪਣੇ ਕੀਮਤੀ ਤਜਰਬੇ ਸਾਂਝੇ ਕਰਨ ਲਈ ਸਨਮਾਨਿਤ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਿਜ਼ਨਸ ਸਟੱਡੀਜ਼ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।