Home Blog Page 2066

ਡਿਬਰੂਗੜ੍ਹ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਮੁੜ ਵਿਦੇਸ ਜਾਣ ਤੋਂ ਰੋਕਿਆ

ਪੰਜਾਬੀ ਖ਼ਬਰਸਾਰ ਬਿਉਰੋ
ਦਿੱਲੀ, 19 ਜੁਲਾਈ: ਸਾਥੀਆਂ ਲਾਲ ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੱਜ ਇੰਦਰਾ ਗਾਂਧੀ ਇੰਟਰਨੈਸਨਲ ਏਅਰਪੋਰਟ ਦਿੱਲੀ ਉਪਰ ਮੁੜ ਤੀਜੀ ਵਾਰ ਉਸਦੇ ਦੇਸ ਇੰਗਲੈਂਡ ਵਾਪਸ ਜਾਣ ਤੋਂ ਰੋਕ ਦਿੱਤਾ ਹੈ। ਪਤਾ ਚੱਲਿਆ ਹੈ ਕਿ ਪਹਿਲਾਂ ਉਸਨੇ 14 ਜੁਲਾਈ ਨੂੰ ਟਿਕਟ ਕਰਵਾਈ ਸੀ ਪ੍ਰੰਤੂ ਉਸ ਦਿਨ ਉਸਨੂੰ ਕੁੱਝ ਦਿਨ ਇੰਤਜ਼ਾਰ ਕਰਨ ਲਈ ਕਿਹਾ ਸੀ, ਜਿਸਤੋਂ ਬਾਅਦ ਮੁੜ ਉਸਦੀ ਫ਼ਲਾਈਟ ਅੱਜ ਦੇ ਦਿਨ ਬੁੱਕ ਸੀ। ਇਸਤੋਂ ਇਲਾਵਾ 20 ਅਪ੍ਰੈਲ ਨੂੰ ਉਸਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਇੰਗਲੈਂਡ ਜਾਣ ਤੋਂ ਰੋਕਿਆ ਗਿਆ ਸੀ। ਕਿਰਨਦੀਪ ਕੌਰ ਤੇ ਅੰਮ੍ਰਿਤਪਾਲ ਸਿੰਘ ਦਾ ਵਿਆਹ ਲੰਘੀ 10 ਫ਼ਰਵਰੀ ਨੂੰ ਹੋਇਆ ਸੀ ਤੇ ਉਹ ਜਨਵਰੀ ਦੇ ਅਖ਼ੀਰ ਵਿਚ ਇੰਗਲੈਂਡ ਤੋਂ ਭਾਰਤ ਪੁੱਜੀ ਸੀ। ਕਿਰਨਦੀਪ ਕੌਰ ਇੰਗਲੈਂਡ ਦੀ ਨਾਗਰਿਕ ਹੈ ਤੇ ਉਥੇ ਦੇ ਨਿਯਮਾਂ ਮੁਤਾਬਕ ਉਹ 6 ਮਹੀਨਿਆਂ ਤੋਂ ਵੱਧ ਦੇਸ ਤੋਂ ਬਾਹਰ ਨਹੀਂ ਰਹਿ ਸਕਦੀ ਹੈ। ਜਿਕਰਯੋਗ ਹੈ ਕਿ ਇਸ ਦੌਰਾਨ 18 ਮਾਰਚ ਨੂੰ ਪੰਜਾਬ ਪੁਲਿਸ ਨੇ ਕੇਂਦਰ ਦੀ ਸੁਰੱਖਿਆ ਏਜੰਸੀਆਂ ਦੀ ਸਹਾਇਤਾ ਨਾਲ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੀ ਜਥੇਬੰਦੀ ਵਿਰੁਧ ਵੱਡਾ ਅਪਰੇਸ਼ਨ ਚਲਾਇਆ ਸੀ, ਹਾਲਾਂਕਿ ਇਸ ਅਪਰੇਸ਼ਨ ਦੌਰਾਨ ਸੈਕੜਿਆਂ ਦੀ ਤਾਦਾਦ ਵਿਚ ਜਥੇਬੰਦੀ ਦੇ ਕਾਰਕੁੰਨ ਗ੍ਰਿਫਤਾਰ ਕਰ ਲਿਆ ਸੀ ਪ੍ਰੰਤੂ ਭਾਈ ਅੰਮ੍ਰਿਪਾਲ ਸਿੰਘ ਤੇ ਉਸਦੇ ਸਾਥੀ ਪਪਲਪ੍ਰੀਤ ਸਿੰਘ ਕਿਸੇ ਤਰ੍ਹਾਂ ਬਚ ਕੇ ਨਿਕਲ ਵਿਚ ਸਫ਼ਲ ਰਹੇ ਸਨ। ਇਸ ਦੌਰਾਨ ਪੁਲਿਸ ਨੇ ਪਪਲਪ੍ਰੀਤ ਸਿੰਘ ਨੂੰ ਤਾਂ ਗ੍ਰਿਫਤਾਰ ਕਰ ਲਿਆ ਪ੍ਰੰਤੂ ਭਾਈ ਅੰਮ੍ਰਿਤਪਾਲ ਸਿੰਘ ਨੇ 23 ਅਪ੍ਰੈਲ ਨੂੰ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੇ ਪਿੰਡ ਰੋਡੇ ਵਿਖੇ ਆਮਤਸਮਰਪਣ ਕਰ ਦਿੱਤਾ ਸੀ ਜਦੋਂਕਿ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਇਸਤੋਂ ਬਾਅਦ ਉਸੋਨੂੰ ਐਨ.ਐਸ.ਏ ਦੇ ਦੋਸ਼ਾਂ ਹੇਠ ਡਿਬਰੂਗੜ੍ਹ ਜੇਲ੍ਹ ਵਿਚ ਭੇਜ ਦਿੱਤਾ ਸੀ, ਜਿੱਥੇ ਅੱਧੀ ਦਰਜ਼ਨ ਦੇ ਕਰੀਬ ਹੋਰ ਸਾਥੀ ਵੀ ਬੰਦ ਸਨ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਕਿਰਨਦੀਪ ਕੌਰ ਕਈ ਵਾਰ ਡਿਬਰੂਗੜ੍ਹ ਜੇਲ੍ਹ ’ਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲ ਕੇ ਵੀ ਆਈ ਹੈ ਤੇ ਇਸ ਦੌਰਾਨ ਕੁੱਝ ਦਿਨ ਪਹਿਲਾਂ ਕਿਰਨਦੀਪ ਕੌਰ ਨੇ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਤੇ ਹੋਰਨਾਂ ਸਿੰਘਾਂ ਨੂੰ ਤੰਗ ਪ੍ਰੇਸ਼ਾਨ ਦੇ ਦੋਸਾਂ ਹੇਠ ਜੇਲ੍ਹ ਵਿਚ ਭੁੱਖ ਹੜਤਾਲ ਕਰਨ ਬਾਰੇ ਖੁਲਾਸਾ ਕੀਤਾ ਸੀ। ਉਧਰ ਕਿਰਨਦੀਪ ਕੌਰ ਦੇ ਹਵਾਲੇ ਨਾਲ ਦਸਿਆ ਜਾ ਰਿਹਾ ਹੈ ਕਿ ਉਸਨੂੰ ਵਿਦੇਸ ਜਾਣ ਤੋਂ ਰੋਕਣ ਪਿੱਛੇ ਭਾਰਤੀ ਏਜੰਸੀਆਂ ਤੇ ਪੰਜਾਬ ਪੁਲਿਸ ਵਲੋਂ ਕੋਈ ਕਾਰਨ ਨਹੀਂ ਦਸਿਆ ਜਾ ਰਿਹਾ ਹੈ। ਬਲਕਿ ਚਰਚਾ ਇਹ ਹੈ ਕਿ ਇੰਗਲੈਂਡ ਵਿਚ ਕੁੱਝ ਦਿਨ ਪਹਿਲਾਂ ਰਹੱਸਮਈ ਹਾਲਾਤਾਂ ’ਚ ਮ੍ਰਿਤਕ ਪਾਏ ਗਏ ਵੱਖਵਾਦੀ ਆਗੂ ਅਵਤਾਰ ਸਿੰਘ ਖੰਡਾ ਦੀਆਂ ਅੰਤਿਮ ਰਸਮਾਂ ਵਿਚ ਕਿਰਨਦੀਪ ਕੌਰ ਦੇ ਪੁੱਜਣ ਅਤੇ ਉਸ ਵਲੋਂ ਉਥੇ ਭਾਸਣ ਦੇਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਸਨੂੰ ਰੋਕਿਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬੀਬੀ ਕਿਰਨਦੀਪ ਕੌਰ ਨੇ ਏਜੰਸੀਆਂ ਨੂੰ ਦਸਿਆ ਹੈ ਕਿ ਉਹ ਇੰਗਲੈਂਡ ਪੱਕੇ ਤੌਰ ’ਤੇ ਨਹੀਂ ਬਲਕਿ ਅਪਣੇ ਪ੍ਰਵਾਰ ਨੂੰ ਮਿਲਣ ਕੁੱਝ ਦਿਨਾਂ ਲਈ ਜਾ ਰਹੀ ਹੈ ਤੇ ਮੁੜ ਵਾਪਸ ਭਾਰਤ ਆਵੇਗੀ।

’ਪਲਾਂਟ ਡਾਕਟਰਜ਼ ਸਰਵਿਸ ਐਸੋਸੀਏਸ਼ਨ ਪੰਜਾਬ’ ਜਥੇਬੰਦੀ ਮੁੱਖ ਮੰਤਰੀ ਰਲੀਫ਼ ਫੰਡ ਵਿੱਚ ਆਪਣਾ ਬਣਦਾ ਯੋਗਦਾਨ ਪਾਵੇਗੀ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 19 ਜੁਲਾਈ: ਪਿਛਲੇ ਦਿਨੀਂ ਆਏ ਮੀਹਾਂ ਦੇ ਕਾਰਨ ਪੰਜਾਬ ਵਿੱਚ ਆਏ ਹੋਏ ਹੜਾਂ ਦੇ ਕਾਰਨ ਪੰਜਾਬ ਦੇ ਕੁਝ ਜ਼ਿਲਿਆਂ ਵਿਚ ਜਨ ਜੀਵਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਦੇ ਨਾਲ ਘਰਾਂ, ਖੇਤਾਂ ਆਦਿ ਵਿੱਚ ਪਾਣੀ ਭਰ ਗਿਆ ਹੈ ਅਤੇ ਇਸ ਕਾਰਨ ਲੋਕਾਂ ਦੇ ਘਰ, ਪਸ਼ੂ ਡੰਗਰ ਆਦਿ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਫ਼ਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਬਾਗਬਾਨੀ ਵਿਭਾਗ ਵਿੱਚ ਤੈਨਾਤ ਖੇਤੀਬਾੜੀ ਵਿਕਾਸ ਅਫਸਰਾ/ਬਾਗਬਾਨੀ ਵਿਕਾਸ ਅਫਸਰਾ ਦੀ ਸਾਂਝੀ ਜਥੇਬੰਦੀ ’ਪਲਾਂਟ ਡਾਕਟਰਜ਼ ਸਰਵਿਸ ਐਸੋਸੀਏਸ਼ਨ’ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਸਿੱਧੂ ਨੇ ਗੱਲਬਾਤ ਸਾਂਝੀ ਕਰਦਿਆਂ ਦੱਸਿਆ ਕਿ ਜਥੇਬੰਦੀ ਇਸ ਔਖੀ ਘੜੀ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ। ਉਨ੍ਹਾਂ ਦੱਸਿਆ ਕਿ ਇਸ ਔਖੇ ਵਖਤ ਵਿੱਚ ’ਪਲਾਂਟ ਡਾਕਟਰਜ਼ ਸਰਵਿਸ ਐਸੋਸੀਏਸ਼ਨ’ ਪੰਜਾਬ ਜਥੇਬੰਦੀ ਵੱਲੋਂ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਇਹ ਫੈਸਲਾ ਲਿਆ ਗਿਆ ਕਿ ਪੰਜਾਬ ਰਾਜ ਦੇ ਸਮੂਹ ਖੇਤੀਬਾੜੀ ਵਿਕਾਸ ਅਫਸਰ/ਬਾਗਬਾਨੀ ਵਿਕਾਸ ਅਫਸਰ ਹੜਾਂ ਦੇ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੇ ਪੁਨਰਵਾਸ ਲਈ ਆਪਣੀ ਇਕ ਦਿਨ ਦੀ ਤਨਖ਼ਾਹ ਮੁੱਖ ਮੰਤਰੀ ਰਲੀਫ਼ ਫੰਡ ਵਿੱਚ ਜਮਾਂ ਕਰਵਾਉਣਗੇ।

ਐਸਡੀਐਮ ਦਫ਼ਤਰ ਤੋਂ ਫ਼ਾਈਲ ਕਲੀਅਰ ਕਰਵਾਉਣ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਦਰਜਾ ਚਾਰ ਮੁਲਾਜ਼ਮ ਕਾਬੂ ਵਿਜੀਲੈਂਸ ਵਲੋਂ ਕਾਬੂ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਜੁਲਾਈ:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਜਗਰੂਪ ਸਿੰਘ ਸੰਧੂ ਵਾਸੀ ਮਰਗਿੰਦਪੁਰਾ ਦੀ ਸ਼ਿਕਾਇਤ ’ਤੇ ਤਰਨਤਾਰਨ ਜ਼ਿਲ੍ਹੇ ਦੇ ਤਹਿਸੀਲ ਦਫ਼ਤਰ ਪੱਟੀ ਵਿਖੇ ਤਾਇਨਾਤ ਦਰਜਾ ਚਾਰ ਮੁਲਾਜ਼ਮ ਸੁਖਦੇਵ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ।ਅੱਜ ਇੱਥੇ ਵੇਰਵੇ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦੇ ਦਾਦਾ ਜੀ ਦੀ 12-08-2021 ਨੂੰ ਮੌਤ ਹੋ ਗਈ ਸੀ ਅਤੇ ਉਸਨੇ ਤਹਿਸੀਲਦਾਰ ਪੱਟੀ ਵਿਖੇ ਦਸੰਬਰ 2022 ਵਿੱਚ ਨੰਬਰਦਾਰ ਦੇ ਅਹੁਦੇ ਲਈ ਦਫਤਰ ਵਿਖੇ ਅਰਜ਼ੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਮੁਲਾਜ਼ਮ ਨੇ ਅਗਲੇਰੀ ਕਾਰਵਾਈ ਲਈ ਫਾਈਲ ਐਸ.ਡੀ.ਐਮ ਪੱਟੀ ਨੂੰ ਭੇਜ ਦਿੱਤੀ। ਉਸ (ਮੁਲਾਜ਼ਮ) ਨੇ ਐਸ.ਡੀ.ਐਮ. ਦਫ਼ਤਰ ਤੋਂ ਉਸਦੀ ਫਾਈਲ ਕਲੀਅਰ ਕਰਵਾਉਣ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ।ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਯੂਨਿਟ ਤਰਨਤਾਰਨ ਦੀ ਟੀਮ ਨੇ ਜਾਲ ਵਿਛਾ ਕੇ ਸਰਕਾਰੀ ਗਵਾਹ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਦੋਸ਼ੀ ਕਰਮਚਾਰੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।ਇਸ ਸਬੰਧੀ ਪੁਲਿਸ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵਿਖੇ ਦੋਸ਼ੀ ਦਰਜਾ ਚਾਰ ਕਰਮਚਾਰੀ ਖ਼?ਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਹਰਿੰਦਰ ਲੱਖੋਵਾਲ ਵੀਰਵਾਰ ਨੂੰ ਕਰਨਗੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ- ਰਾਮਾ

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 19 ਜੁਲਾਈ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਦੱਸਿਆ ਕਿ 20 ਜੁਲਾਈ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਅਤੇ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਵੱਲੋਂ ਮੁਹਾਲੀ, ਪਟਿਆਲਾ ਅਤੇ ਮਾਨਸਾ ਵਿਖੇ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਪੀੜ੍ਹਤ ਕਿਸਾਨਾਂ ਦੀਆਂ ਦੁੱਖ ਤਕਲੀਫ਼ਾਂ ਸੁਣੀਆਂ ਜਾਣਗੀਆਂ। ਇਸਦੇ ਲਈ ਉਹ ਪਿੰਡ ਸਰਸੀਣੀ 10 ਵਜੇ ਨੇੜੇ ਲਾਲੜੂ ਜ਼ਿਲ੍ਹਾ ਮੁਹਾਲੀ ਪਹੁੰਚਣਗੇ ਅਤੇ ਦੁਪਿਹਰ 1-30 ਵਜੇ ਚੰਡੀਗੜ ਰੇਹੜੀ ਫੜੀ ਵਾਲਿਆਂ ਨਾਲ ਮੀਟਿੰਗ ਕਰਨਗੇ। ਉਨ੍ਹਾਂ ਕਿਹਾ ਕਿ ਦੂਜੇ ਦਿਨ 21 ਜੁਲਾਈ ਨੂੰ 10 ਵਜੇ ਜਿਲਾ ਪਟਿਆਲਾ ਅਤੇ 1ਵਜੇ ਮਾਨਸਾ ਵਿਖੇ ਹੜ੍ਹ ਪ੍ਰਭਾਵਿਤ ਏਰੀਏ ਦਾ ਦੌਰਾ ਕੀਤਾ ਜਾਵੇਗਾ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਟੇਟ ਪਬਲਿਕ ਪ੍ਰੋਕਿਉਰਮੈਂਟ ਪੋਰਟਲ ਦੀ ਸ਼ੁਰੂਆਤ

0

ਪ੍ਰੋਕਿਉਰਮੈਂਟ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਸੁਨਿਸ਼ਚਿਤ ਕਰੇਗਾ ਪੋਰਟਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਜੁਲਾਈ: ਬੋਲੀਕਾਰਾਂ ਨਾਲ ਨਿਰਪੱਖ ਅਤੇ ਬਰਾਬਰੀ ਵਾਲਾ ਵਤੀਰਾ ਯਕੀਨੀ ਬਣਾਉਣ ਅਤੇ ਪ੍ਰੋਕਿਊਰਮੈਂਟ ਪ੍ਰਣਾਲੀ ਵਿੱਚ ਕੁਸ਼ਲਤਾ ਅਤੇ ਪਾਰਦਰਸ਼ਤਾ ਯਕੀਨੀ ਬਨਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਪੁੱਟਦਿਆਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਸਟੇਟ ਪਬਲਿਕ ਪ੍ਰੋਕਿਉਰਮੈਂਟ ਪੋਰਟਲ (ਐਸ.ਪੀ.ਪੀ.ਪੀ) ਦੀ ਸ਼ੁਰੂਆਤ ਕੀਤੀ ਗਈ। ਇਹ ਪੋਰਟਲ ਪੰਜਾਬ ਦੇ ਵਿੱਤ ਵਿਭਾਗ ਨੇ ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐਨ.ਆਈ.ਸੀ.) ਦੇ ਸਹਿਯੋਗ ਨਾਲ ਤਿਆਰ ਕੀਤਾ ਹੈ।ਇੱਥੇ ਮਿਉਂਸਪਲ ਭਵਨ ਵਿਖੇ ਸਟੇਟ ਅਕਾਊਂਟ ਸਰਵਿਸਿਜ (ਐਸ.ਏ.ਐਸ.) ਅਧਿਕਾਰੀਆਂ ਲਈ ਕਰਵਾਏ ਗਏ ਇੱਕ ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਪੋਰਟਲ ਦੀ ਸ਼ੁਰੂਆਤ ਕਰਦਿਆਂ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਟਰਾਂਸਪਰੇਸੀ ਇਨ ਪਬਲਿਕ ਪ੍ਰੋਕਿਉਰਮੈਂਟ ਐਕਟ, 2019 ਦੀ ਧਾਰਾ 43 ਤਹਿਤ ਸਟੇਟ ਪਬਲਿਕ ਪ੍ਰੋਕਿਉਰਮੈਂਟ ਪੋਰਟਲ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪੋਰਟਲ ਦਾ ਮੁੱਖ ਮੰਤਵ ਪ੍ਰੋਕਿਉਰਮੈਂਟ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣਾ ਹੈ।ਉਨ੍ਹਾਂ ਕਿਹਾ ਕਿ ਇਹ ਪੋਰਟਲ ਬੁਨਿਆਦੀ ਟੈਂਡਰ ਵੇਰਵਿਆਂ (ਮੌਜੂਦਾ ਐਕਟਿਵ ਟੈਂਡਰ, ਓਪਨਿੰਗ/ਕਲੋਜ਼ਿੰਗ ਟੈਂਡਰ ਅਤੇ ਰੱਦ ਕੀਤੇ ਟੈਂਡਰ), ਬੋਲੀ ਸਬੰਧੀ ਦਸਤਾਵੇਜ਼, ਐਕਟਿਵ ਕੋਰੀਜੈਂਡਮ, ਐਕਟ ਅਤੇ ਨਿਯਮ, ਅਪੀਲ ਅਤੇ ਇਸ ਦੀਆਂ ਪ੍ਰਕਿਰਿਆਵਾਂ, ਸਾਲਾਨਾ ਪ੍ਰੋਕਿਉਰਮੈਂਟ ਯੋਜਨਾਵਾਂ, ਉਨ੍ਹਾਂ ਬੋਲੀਕਾਰਾਂ ਦੀ ਸੂਚੀ ਜਿਨ੍ਹਾਂ ਨੇ ਪੂਰਵ-ਯੋਗਤਾ ਜਾਂ ਬੋਲੀਕਾਰ ਰਜਿਸਟਰੇਸ਼ਨ ਦੌਰਾਨ ਬੋਲੀ ਪੇਸ਼ ਕੀਤੀ, ਪ੍ਰੀ-ਕੁਆਲੀਫਾਈਡ ਅਤੇ ਰਜਿਸਟਰਡ ਬੋਲੀਕਾਰਾਂ ਦੀ ਸੂਚੀ, ਕਾਰਨਾਂ ਸਮੇਤ ਸੈਕਸ਼ਨ 24 ਅਧੀਨ ਬਾਹਰ ਰੱਖੇ ਗਏ ਬੋਲੀਕਾਰਾਂ ਦੀ ਸੂਚੀ, ਐਕਟ ਦੀ ਧਾਰਾ 49 ਅਤੇ 50 ਅਧੀਨ ਲਾਜ਼ਮੀ ਅਪੀਲਾਂ ਬਾਰੇ ਫੈਸਲੇ, ਸਫਲ ਬੋਲੀਆਂ ਦੇ ਵੇਰਵੇ; ਉਹਨਾਂ ਦੀਆਂ ਕੀਮਤਾਂ ਅਤੇ ਬੋਲੀਕਾਰ, ਅਤੇ ਕਾਲੀ ਸੂਚੀ ਵਿੱਚ ਸ਼ਾਮਿਲ ਬੋਲੀਕਾਰਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ।ਪੋਰਟਲ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਐਸ.ਪੀ.ਪੀ.ਪੀ ਪ੍ਰੋਕਿਉਰਮੈਂਟ ਪ੍ਰਕ੍ਰਿਆ ਵਿੱਚ ਮੁਕਾਬਲੇ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਪ੍ਰੋਕਿਉਰਮੈਂਟ ਕਰਨ ਵਾਲੀ ਹਰੇਕ ਇਕਾਈ ਇਸ ਪੋਰਟਲ ’ਤੇ ਪ੍ਰੋਕਿਉਰਮੈਂਟ ਸੰਬੰਧੀ ਜਾਣਕਾਰੀ ਪ੍ਰਕਾਸ਼ਿਤ ਕਰਨਾ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਪ੍ਰੋਕਿਉਰਮੈਂਟ ਕਰਨ ਵਾਲੀਆਂ ਸਾਰੀਆਂ ਇਕਾਈਆਂ ਹਰ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ ਪੋਰਟਲ ’ਤੇ ਆਪਣੀਆਂ ਪ੍ਰੋਕਿਉਰਮੈਂਟ ਯੋਜਨਾਵਾਂ ਵੀ ਪ੍ਰਕਾਸ਼ਤ ਕਰਨਗੀਆਂ।ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਐਸ.ਏ.ਐਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਿੱਤੀ ਸੁਧਾਰਾਂ ਅਤੇ ਤਕਨੀਕੀ ਕਾਢਾਂ ਨੂੰ ਅਪਣਾ ਕੇ ਸੂਬੇ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਵਚਨਬੱਧ ਹੈ। ਉਨ੍ਹਾਂ ਅਧਿਕਾਰੀਆਂ ਨੂੰ ਸਿਖਲਾਈ ਪ੍ਰੋਗਰਾਮਾਂ ਰਾਹੀਂ ਆਪਣੇ ਪੇਸ਼ੇਵਰ ਹੁਨਰ ਨੂੰ ਅੱਪਡੇਟ ਕਰਦੇ ਰਹਿਣ ਅਤੇ ਆਪਣੀ ਪੇਸ਼ੇਵਰ ਯੋਗਤਾ ਨੂੰ ਵਧਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਐਸ.ਏ.ਐਸ. ਦੇ ਅਧਿਕਾਰੀਆਂ ਲਈ ਇੱਕ ਸਿਖਲਾਈ ਨੀਤੀ ਵਿਚਾਰ ਅਧੀਨ ਹੈ ਤਾਂ ਜੋ ਨਵੀਨਤਮ ਆਈ.ਟੀ. ਅਤੇ ਹੋਰ ਤਕਨੀਕਾਂ ਅਤੇ ਪ੍ਰੋਫੈਸ਼ਨਲ ਲੋੜਾਂ ਅਨੁਸਾਰ ਉਨ੍ਹਾਂ ਦੀ ਵਿੱਤੀ ਪ੍ਰਬੰਧਨ ਦੀ ਕੁਸ਼ਲਤਾ ਵਿੱਚ ਸੁਧਾਰ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਆਪਣੇ ਸੁਝਾਅ ਅਤੇ ਜ਼ਮੀਨੀ ਪੱਧਰ ’ਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਸਾਂਝੀ ਕਰਨ ਦਾ ਵੀ ਸੱਦਾ ਦਿੱਤਾ।ਇਸ ਮੌਕੇ ਕਰਵਾਇਆ ਗਿਆ ਓਰੀਐਂਟੇਸ਼ਨ ਪ੍ਰੋਗਰਾਮ ਐਸ.ਏ.ਐਸ ਅਧਿਕਾਰੀਆਂ ਨੂੰ ਆਈ.ਐਫ.ਐਮ.ਐਸ ਅਤੇ ਆਈ.ਐਚ.ਆਰ.ਐਮ.ਐਸ ਦੇ ਨਵੇਂ ਮਾਡਿਊਲਾਂ ਬਾਰੇ ਜਾਣੂ ਕਰਵਾਉਣ ‘ਤੇ ਕੇਂਦਰਿਤ ਸੀ, ਜੋ ਸਰਕਾਰੀ ਕੰਮਕਾਜ ਵਿੱਚ ਵਧੇਰੇ ਪਾਰਦਰਸ਼ਤਾ, ਜਵਾਬਦੇਹੀ ਅਤੇ ਗਤੀ ਲਿਆਉਣ ਲਈ ਤਿਆਰ ਕੀਤੇ ਗਏ ਹਨ। ਇਸ ਦੌਰਾਨ ਅਧਿਕਾਰੀਆਂ ਨੂੰ ਬਿਨਾਂ ਕਿਸੇ ਦਬਾਅ ਅੱਗੇ ਝੁਕ ਕੇ ਆਪਣੀ ਡਿਊਟੀ ਨਿਯਮਾਂ ਅਨੁਸਾਰ ਨਿਭਾਉਣ ਲਈ ਕਿਹਾ ਗਿਆ ਅਤੇ ਇਹ ਸੰਦੇਸ਼ ਵੀ ਦਿੱਤਾ ਗਿਆ ਕਿ ਕੰਮਕਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਵਿੱਤ ਸ੍ਰੀ ਅਜੋਏ ਕੁਮਾਰ ਸਿਨਹਾ, ਸਕੱਤਰ ਵਿੱਤ ਸ੍ਰੀ ਦੀਪਰਵਾ ਲਾਕਰਾ, ਸਕੱਤਰ ਖਰਚਾ ਕਮ ਡਾਇਰੈਕਟਰ ਖਜ਼ਾਨਾ ਜਨਾਬ ਮੁਹੰਮਦ ਤਇਅਬ, ਵਿਸ਼ੇਸ਼ ਸਕੱਤਰ ਵਿੱਤ ਸ੍ਰੀ ਯਸ਼ਨਜੀਤ ਸਿੰਘ ਅਤੇ ਵਧੀਕ ਡਾਇਰੈਕਟਰ ਖਜਾਨਾ ਸ੍ਰੀਮਤੀ ਸਿਮਰਜੀਤ ਕੌਰ ਵੀ ਹਾਜ਼ਰ ਸਨ।

ਮੁੱਖ ਮੰਤਰੀ ਨੇ ਨਕੋਦਰ ਵਿਖੇ ਬਾਪੂ ਲਾਲ ਬਾਦਸ਼ਾਹ ਜੀ ਦੇ ਮੇਲੇ ਵਿੱਚ ਸੰਗਤ ਨਾਲ ਕੀਤੀ ਸ਼ਿਰਕਤ

0

ਨਤਮਸਤਕ ਹੋ ਕੇ ਪੰਜਾਬ ਦੀ ਸ਼ਾਂਤੀ, ਖੁਸ਼ਹਾਲੀ ਦੇ ਨਾਲ-ਨਾਲ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਅਰਦਾਸ ਕੀਤੀ
ਪੰਜਾਬੀ ਖ਼ਬਰਸਾਰ ਬਿਉਰੋ
ਨਕੋਦਰ (ਜਲੰਧਰ), 19 ਜੁਲਾਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਰਬਾਰ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਵਿਖੇ ਨਤਮਸਤਕ ਹੋ ਕੇ ਸੂਬੇ ਦੇ ਵਿਕਾਸ ਤੇ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਮਿੱਥੇ ਹੋਏ ਟੀਚੇ ਪ੍ਰਾਪਤ ਕਰਨ ਲਈ ਦਰਬਾਰ ਤੋਂ ਆਸ਼ੀਰਵਾਦ ਮੰਗਿਆ।ਇਸ ਮੌਕੇ ’ਤੇ ਮੁੱਖ ਮੰਤਰੀ ਨੇ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਮੇਲੇ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ’ਤੇ ਵੱਡੀ ਗਿਣਤੀ ’ਚ ਸੰਗਤਾਂ ਦੇ ਇਕੱਠ ਅਤੇ ਕਮੇਟੀ ਨੂੰ ਵਧਾਈ ਦਿੱਤੀ। ਭਗਵੰਤ ਮਾਨ ਨੇ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਅਰਦਾਸ ਕੀਤੀ ਅਤੇ ਪੰਜਾਬ ਦੇ ਲੋਕਾਂ ਦੀ ਉਤਸ਼ਾਹ ਨਾਲ ਸੇਵਾ ਕਰਨ ਲਈ ਅਸ਼ੀਰਵਾਦ ਮੰਗਿਆ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹੇ ਇਤਿਹਾਸਕ ਤੇ ਧਾਰਮਿਕ ਸਮਾਗਮਾਂ ਨੂੰ ਸੌੜੀ ਰਾਜਨੀਤੀ, ਜਾਤ-ਪਾਤ, ਰੰਗ-ਭੇਦ ਤੋਂ ਉਪਰ ਉਠ ਕੇ ਰਲ-ਮਿਲ ਕੇ ਮਨਾਉਣਾ ਚਾਹੀਦਾ ਹੈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜਿਵੇਂ ਕਿ ਪੰਜਾਬੀਆਂ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਵਿੱਚੋਂ ਸਫ਼ਲਤਾਪੂਰਵਕ ਉਭਰਨ ਦੀ ਅਦੁੱਤੀ ਬਖਸ਼ਿਸ਼ ਪ੍ਰਾਪਤ ਹੈ, ਇਸ ਲਈ ਹੜ੍ਹਾਂ ਦੀ ਮੌਜੂਦਾ ਸਥਿਤੀ ਵੀ ਸਾਡੇ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਛੇਤੀ ਹੀ ਆਮ ਵਾਂਗ ਹੋ ਜਾਵੇਗੀ, ਜੋ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 24 ਘੰਟੇ ਯਤਨ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸੰਤਾਂ- ਮਹਾਤਮਾ, ਪੀਰਾਂ-ਪੈਗੰਬਰਾਂ ਅਤੇ ਮਹਾਨ ਸ਼ਹੀਦਾਂ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਸਦਾ ਹੀ ਮਹਾਨ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲਈ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਕਈ ਹਿੱਸਿਆਂ ਵਿੱਚ ਹੜ੍ਹਾਂ ਦੇ ਚੱਲਦਿਆਂ ਮੌਜੂਦਾ ਸੰਕਟ ਛੇਤੀ ਹੀ ਖ਼ਤਮ ਹੋ ਜਾਵੇਗਾ ਕਿਉਂਕਿ ਪੰਜਾਬੀਆਂ ਨੇ ਕੁਦਰਤੀ ਆਫ਼ਤ ਕਾਰਨ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਲਈ ਆਪਸ ਵਿੱਚ ਸਾਂਝ ਪਾਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਦੁਨੀਆਂ ਭਰ ਵਿੱਚ ਔਖੇ ਹਾਲਾਤਾਂ ਵਿੱਚ ਦੂਜਿਆਂ ਦੀ ਮਦਦ ਕਰਨ ਲਈ ਜਾਣੇ ਜਾਂਦੇ ਹਨ, ਇਸ ਲਈ ਮੌਜੂਦਾ ਔਖੇ ਸਮੇਂ ਨੂੰ ਵੀ ਥੋੜ੍ਹੇ ਸਮੇਂ ਵਿੱਚ ਹੀ ਪਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਪੰਜਾਬ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਸੂਬੇ ਦਾ ਅਜਿਹੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਭਗਵੰਤ ਮਾਨ ਅਕਾਲ ਪੁਰਖ ਦੀ ਮੇਹਰ ਨਾਲ ਇਹ ਸਾਰੀਆਂ ਮੁਸ਼ਕਲਾਂ ਵੀ ਦੂਰ ਹੋ ਜਾਣਗੀਆਂ।ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਸਮਝਦਾਰੀ ਨਾਲ ਅਤੇ ਲੋਕ ਪੱਖੀ ਫੈਸਲੇ ਲੈਣ ਦਾ ਮੌਕਾ ਦਿੱਤਾ ਹੈ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਅਤੇ ਇਸ ਦੇ ਲੋਕਾਂ ਦੇ ਵਡੇਰੇ ਹਿੱਤਾਂ ਲਈ ਫੈਸਲੇ ਲੈ ਰਹੀ ਹੈ ਅਤੇ ਸੂਬੇ ਨੂੰ ਵਿਕਾਸ ਦੀ ਉੱਚ ਲੀਹ ’ਤੇ ਲਿਆ ਰਹੀ ਹੈ। ਭਗਵੰਤ ਮਾਨ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ ਕਿਉਂਕਿ ਮਿੱਟੀ ਵਿੱਚ ਡੂੰਘੀਆਂ ਜੜ੍ਹਾਂ ਵਾਲੇ ਰੁੱਖ ਕਦੇ ਵੀ ਕਿਸੇ ਵੀ ਹਾਲਤ ਵਿੱਚ ਨਹੀਂ ਡਿੱਗਦੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਹਰੇਕ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਪੂਰੀ ਪਾਰਦਰਸ਼ਤਾ ਅਤੇ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਪੁਰਾਤਨ ਸ਼ਾਨ ਨੂੰ ਹਰ ਕੀਮਤ ’ਤੇ ਬਹਾਲ ਕੀਤਾ ਜਾਵੇਗਾ ਅਤੇ ਸੂਬਾ ਸਰਕਾਰ ਨੇ ਇਸ ਦੇ ਨਤੀਜੇ ਆਉਣੇ ਸ਼ੁਰੂ ਕਰ ਦਿੱਤੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਹੋਰ ਹੁਲਾਰਾ ਦੇਣਗੀਆਂ।ਇਸ ਦੌਰਾਨ ਮੁੱਖ ਮੰਤਰੀ ਤੇ ਹੋਰਨਾਂ ਨੇ ਵੀ ਲੰਗਰ ਛਕਿਆ। ਉਨ੍ਹਾਂ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਸੰਗਤਾਂ ਨਾਲ ਗੱਲਬਾਤ ਵੀ ਕੀਤੀ। ਦਰਬਾਰ ਕਮੇਟੀ ਵੱਲੋਂ ਲੋਕ ਸਭਾ ਮੈਂਬਰ ਹੰਸ ਰਾਜ ਹੰਸ ਨੇ ਵੀ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਨੂੰ ਸ਼ਾਲ ਭੇਟ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਬਲਕਾਰ ਸਿੰਘ, ਡੇਰੇ ਦੇ ਮੁਖੀ ਅਤੇ ਪ੍ਰਸਿੱਧ ਪੰਜਾਬੀ ਗਾਇਕ ਹੰਸ ਰਾਜ ਹੰਸ, ਵਿਧਾਇਕ ਇੰਦਰਜੀਤ ਕੌਰ ਮਾਨ ਅਤੇ ਜਸਵੀਰ ਸਿੰਘ ਰਾਜਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਕਰੇਗੀ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ: ਅਸ਼ੋਕ ਬਾਲਿਆਂਵਾਲੀ

0

ਹੜ੍ਹ ਪੀੜਤਾਂ ਦੀ ਮਦਦ ਲਈ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੀ ਸੀ.ਐਮ.ਓ. ਨਾਲ ਬੈਠਕ ਆਯੋਜਿਤ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 19 ਜੁਲਾਈ: ਜ਼ਿਲ੍ਹਾ ਬਠਿੰਡਾ ਦੇ ਹੜ੍ਹ ਪੀੜਤਾਂ ਦੀ ਸਿਹਤ ਸੁਰੱਖਿਆ ਲਈ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਉਪਰੋਕਤ ਗੱਲਾਂ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਸੀ.ਐਮ.ਓ ਨਾਲ ਮੀਟਿੰਗ ਕਰਨ ਉਪਰੰਤ ਕਹੀਆਂ। ਉਕਤ ਮੀਟਿੰਗ ਵਿੱਚ ਸੀ.ਐਮ.ਓ ਡਾ.ਤੇਜਵੰਤ ਸਿੰਘ ਢਿੱਲੋਂ, ਡੀ.ਐਚ.ਓ ਡਾ.ਊਸ਼ਾ ਗੋਇਲ, ਜ਼ੈੱਡ.ਐਲ.ਏ ਅਮਨ ਵਰਮਾ, ਜ਼ਿਲ੍ਹਾ ਡਰੱਗ ਅਫ਼ਸਰ ਏਕਾਂਤ ਸਿੰਗਲਾ ਅਤੇ ਨਰੇਸ਼ ਕੁਮਾਰ ਤੋਂ ਇਲਾਵਾ ਟੀ.ਬੀ.ਡੀ.ਸੀ.ਏ ਦੇ ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ, ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਜੋੜਾ, ਭੁੱਚੋ ਯੂਨਿਟ ਦੇ ਪ੍ਰਧਾਨ ਕ੍ਰਿਸ਼ਨ ਲਾਲ ਅਤੇ ਜਨਰਲ ਸਕੱਤਰ ਰਤਨ ਲਾਲ, ਜ਼ਿਲ੍ਹਾ ਸਕੱਤਰ ਅਨਿਲ ਗਰਗ, ਆਰਸੀਏ ਦੇ ਸਰਪ੍ਰਸਤ ਪ੍ਰੀਤਮ ਸਿੰਘ ਵਿਰਕ ਅਤੇ ਕੈਸ਼ੀਅਰ ਵਿਜੇ ਕੁਮਾਰ ਗਣਪਤੀ ਵਾਲੇ ਹਾਜ਼ਰ ਸਨ। ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਸੀ.ਐਮ.ਓ ਅਤੇ ਉਨ੍ਹਾਂ ਦੀ ਟੀਮ ਨਾਲ ਗੱਲਬਾਤ ਕਰਨ ਤੋਂ ਬਾਅਦ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਨੇ ਉਨ੍ਹਾਂ ਨੂੰ ਪੱਤਰ ਦੇ ਕੇ ਭਰੋਸਾ ਦਿੱਤਾ ਹੈ ਕਿ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੀਆਂ ਸਾਰੀਆਂ 11 ਯੂਨਿਟਾਂ ਹੜ੍ਹ ਪੀੜਤਾਂ ਦੀ ਮਦਦ ਲਈ ਤਿਆਰ ਹਨ, ਜਿਨ੍ਹਾਂ ਵੱਲੋਂ ਸਾਰੇ ਹੜ੍ਹ ਪੀੜਤਾਂ ਨੂੰ ਲੋੜ ਅਨੁਸਾਰ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਦੌਰਾਨ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਸੀਐਮਓ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਦਿਨ-ਰਾਤ ਕੋਰੋਨਾ ਪੀੜਤਾਂ ਦੀ ਮਦਦ ਕੀਤੀ ਗਈ ਸੀ।

ਦਾਖਲੇ ਸੰਬੰਧੀ ਬੇਲੋੜਾ ਦਬਾਅ ਬਣਾਉਣ ਲਈ ਸੈਂਟਰ ਹੈਡ ਟੀਚਰਸ ਨੂੰ ਜਾਰੀ ਕੀਤੇ ਨੋਟਿਸ

0

ਡੀਟੀਐਫ਼ ਨੇ ਕੀਤਾ ਵਿਰੋਧ, ਕਿਹਾ ਨੋਟਿਸ ਵਾਪਸ ਲਏ ਜਾਣ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,19 ਜੁਲਾਈ : ਡੇਮੋਕੈਟਿਕ ਟੀਚਰਜ਼ ਫ਼ਰੰਟ ਦੇ ਪ੍ਰਧਾਨ ਜਗਪਾਲ ਬੰਗੀ, ਈ ਟੀ ਟੀ ਅਧਿਆਪਕ ਯੂਨੀਅਨ ਦੇ ਗੁਰਜੀਤ ਜੱਸੀ, ਬੀ ਅੱਡ ਫ਼ਰੰਟ ਦੇ ਰਾਜਵੀਰ ਮਾਨ, ਸਿਖਿਆ ਪ੍ਰੋਵਾਇਡਰ ਯੂਨੀਅਨ ਦੇ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਵਫਦ ਅੱਜ ਜ਼ਿਲਾ ਸਿਖਿਆ ਅਫਸਰ ਸ੍ਰੀਮਤੀ ਭੁਪਿੰਦਰ ਕੌਰ ਨੂੰ ਮਿਲਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਿਖਿਆ ਅਧਿਕਾਰੀਆਂ ਵੱਲੋ ਸੈਂਟਰ ਹੈਡ ਟੀਚਰ ਨੂੰ ਘੱਟ ਗਿਣਤੀ ਵਿਚ ਦਾਖਲੇ ਕਰਨ ਤੇ ਜੋ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ,ਓਹਨਾ ਦਾ ਸਖਤ ਵਿਰੋਧ ਦਰਜ਼ ਕਰਵਾਇਆ ਗਿਆ। ਆਗੂਆਂ ਨੇ ਕਿਹਾ ਕਿ ਯੋਗ ਬੱਚਿਆਂ ਦੇ ਦਾਖਲੇ ਸਕੂਲਾਂ ਵਿਚ ਹੋ ਚੁੱਕੇ ਹਨ। ਇਹ ਸਮਾਂ ਅਧਿਆਪਕਾਂ ਨੂੰ ਸਕੂਲ ਤੋਂ ਬਾਹਰ ਪਿੰਡ ਜਾ ਸ਼ਹਿਰ ਵਿਚ ਭੇਜ ਕਿ ਦਾਖਲੇ ਕਰਨ ਦਾ ਨਹੀਂ ੍ਟਪਹਿਲਾ ਹੀ ਹੜ ਕਾਰਨ ਸਕੂਲ ਕਈ ਦਿਨ ਬੰਦ ਰਹੇ ਹਨ। ਇਸ ਨਾਲ ਪੜਾਈ ਦਾ ਮਹੌਲ ਪ੍ਰਭਾਵਿਤ ਹੁੰਦਾ ਹੈ। ਉਂਝ ਅਧਿਆਪਕ ਹਰ ਸਮੇ ਦਾਖਲੇ ਕਰਦੇ ਰਹਿੰਦੇ ਹਨ। ਇਸ ਸਮੇ ਹੋਰਨਾਂ ਤੋਂ ਇਲਾਵਾ ਬੇਅੰਤ ਸਿੰਘ ਫੂਲੇਵਾਲਾ,ਬੂਟਾ ਸਿੰਘ ਰੋਮਾਣਾ,ਸਵਰਨਜੀਤ ਭਗਤਾ,ਨਿਰਮਲ ਸਿੰਘ, ਹਰਜਿੰਦਰ ਸੇਮਾ, ਗੁਰਪ੍ਰੀਤ ਕੋਟਸ਼ਮੀਰ, ਸੁਨੀਲ ਕੁਮਾਰ, ਅਵਤਾਰ ਮਲੂਕਾ,ਸਿਕੰਦਰ ਧਾਲੀਵਾਲ ਨਛੱਤਰ ਵਿਰਕ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਆਗੂ ਹਾਜ਼ਿਰ ਸਨ।

ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ 9 ਰੈਪਿਡ ਰਿਸਪਾਂਸ ਟੀਮਾਂ ਅਤੇ 5 ਮੋਬਾਇਲ ਟੀਮਾਂ ਦਾ ਗਠਨ-ਸਿਵਲ ਸਰਜਨ

0

ਪੰਜਾਬੀ ਖ਼ਬਰਸਾਰ ਬਿਉਰੋ
ਫਰੀਦਕੋਟ, 19 ਜੁਲਾਈ : ਜਿਲ੍ਹਾ ਸਿਹਤ ਵਿਭਾਗ ਫਰੀਦਕੋਟ ਵੱਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ 9 ਰੈਪਿਡ ਰਿਸਪਾਂਸ ਟੀਮਾਂ ਅਤੇ 5 ਮੋਬਾਇਲ ਟੀਮਾਂ ਦਾ ਸਮੇਤ ਐਂਬੂਲੈਂਸ ਗਠਨ ਕੀਤਾ ਗਿਆ ਹੈ। ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਟੀਮਾਂ ਨਾਲ ਸਰਕਾਰੀ ਐਂਬੂਲੈਂਸ ਤੋਂ ਇਲਾਵਾ ਪ੍ਰਾਈਵੇਟ ਸੰਸਥਾਵਾਂ ਬਾਬਾ ਬੰਦਾ ਬਹਾਦਰ ਕਾਲਜ ਆਫ ਨਰਸਿੰਗ ਫਰੀਦਕੋਟ, ਮਾਲਵਾ ਕਾਲਜ ਆਫ ਨਰਸਿੰਗ ਫਰੀਦਕੋਟ ਅਤੇ ਕੋਟਕਪੁਰਾ, ਬਾਬਾ ਫਰੀਦ ਕਾਲਜ ਆਫ ਨਰਸਿੰਗ ਫਰੀਦਕੋਟ, ਦਸ਼ਮੇਸ਼ ਡੈਂਟਲ ਕਾਲਜ ਫਰੀਦਕੋਟ, ਰੋਬਿਨ ਡੀ-ਅਡਿਕਸ਼ਨ ਸੈਂਟਰ ਫਰੀਦਕੋਟ, ਰਾਹਤ ਨਿਊਰੋ ਸਾਇਕੈਟਰੀ ਹਸਪਤਾਲ ਫਰੀਦਕੋਟ, ਬੈਟਰ ਲਾਈਫ ਰੀਹੈਬਲੀਟੇਸ਼ਨ ਸੈਂਟਰ ਕੋਟਕਪੁਰਾ ਵੱਲੋਂ ਆਪਣੀਆਂ ਸੰਸਥਾਵਾਂ ਦੀਆਂ ਐਂਬੂਲੈਂਸਾਂ ਸਹਿਯੋਗ ਲਈ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਲਗਾਈਆਂ ਗਈਆਂ ਹਨ। ਇਹਨਾਂ ਐਂਬੂਲੈਂਸਾਂ ਵਿੱਚ ਡਾਕਟਰ, ਸਹਾਇਕ ਸਟਾਫ ਅਤੇ ਦਵਾਈਆਂ ਦੀਆਂ ਕਿੱਟਾਂ ਉਪਲੱਬਧ ਹਨ ਤਾਂ ਜੋ ਲੋੜ ਪੈਣ ਤੇ ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਮੌਕੇ ਤੇ ਹੀ ਦਿੱਤੀਆਂ ਜਾ ਸਕਣ। ਉਹਨਾਂ ਜਿਲ੍ਹੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਬਰਸਾਤੀ ਮੌਸਮ ਵਿੱਚ ਦੂਸ਼ਿਤ ਪਾਣੀ, ਮੱਛਰਾਂ ਅਤੇ ਮੱਖੀਆਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਜਿਆਦਾ ਵੱਧ ਜਾਂਦਾ ਹੈ ਇਸ ਤੋਂ ਬਚਾਅ ਲਈ ਘਰਾਂ ਦੇ ਆਸ ਪਾਸ ਬਰਸਾਤ ਦਾ ਪਾਣੀ ਜ਼ਮਾਂ ਨਾ ਹੋਣ ਦਿੱਤਾ ਜਾਵੇ। ਇਸ ਮੌਕੇ ਡਾ. ਚੰਦਰ ਸ਼ੇਖਰ, ਡਾ. ਹਿਮਾਂਸ਼ੂ ਗੁਪਤਾ, ਡਾ. ਸਰਵਦੀਪ ਰੋਮਾਣਾ, ਡਾ. ਮੈਰੀ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ, ਕੌਸ਼ਲ ਕੁਮਾਰ ਅਤੇ ਐਂਬੂਲੈਂਸ ਚਾਲਕ ਆਦਿ ਹਾਜਰ ਸਨ।

ਭਗਵੰਤ ਸਿੰਘ ਮਾਨ ਅਤੇ ਕੁਲਤਾਰ ਸਿੰਘ ਸੰਧਵਾਂ ਹੀ ਅਸਲ ਵਿੱਚ ਹਨ ਗਰੀਬਾਂ ਦੇ ਮਸੀਹੇ : ਆਲੂ ਪੇਂਟਰ

0

ਕਿਹਾ, ਦੇਸ਼ ਦੀ ਅਜ਼ਾਦੀ ਦੇ 75 ਸਾਲ ਬਾਅਦ ਪਹਿਲੀਵਾਰ ਦੇਖੇ ਇਮਾਨਦਾਰ ਆਗੂ
ਪੰਜਾਬੀ ਖ਼ਬਰਸਾਰ ਬਿਉਰੋ
ਕੋਟਕਪੂਰਾ, 19 ਜੁਲਾਈ :-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੱਥ ਨਾਲ ਤਸਵੀਰ ਤਿਆਰ ਕਰਕੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੂੰ ਸੌਂਪਣ ਮੌਕੇ ਇਲਾਕੇ ਦੇ ਪ੍ਰਸਿੱਧ ਪੇਂਟਰ ਸ਼ਸ਼ੀ ਕੁਮਾਰ ਉਰਫ਼ ਆਲੂ ਪੇਂਟਰ ਨੇ ਦਾਅਵਾ ਕੀਤਾ ਕਿ ਰਵਾਇਤੀ ਪਾਰਟੀਆਂ ਸਮੇਤ ਦਲਿਤਾਂ ਦੀ ਅਗਵਾਈ ਕਰਨ ਵਾਲੀਆਂ ਵੱਖ ਵੱਖ ਸਿਆਸੀ ਪਾਰਟੀਆਂ ਨੇ ਵੀ ਜਾਂ ਤਾਂ ਦਲਿਤਾਂ ਦੇ ਨਾਮ ’ਤੇ ਸਿਆਸੀ ਰੋਟੀਆਂ ਸੇਕੀਆਂ ਅਤੇ ਜਾਂ ਦਲਿਤ ਵਰਗ ਦੀ ਭਲਾਈ ਸੋਚਣ ਦੀ ਬਜਾਇ ਉਹਨਾ ਦਾ ਸ਼ੋਸ਼ਣ ਹੀ ਕੀਤਾ। ਆਲੂ ਪੇਂਟਰ ਨੇ ਦੁਹਰਾਇਆ ਕਿ ਉਹ ਕਲਾਕਾਰ ਹੈ ਪਰ ਮੇਰੇ ਅੰਤਰੀਵ ਮਨ ਨੇ ਖੁਦ ਆਖਿਆ ਕਿ ਗਰੀਬਾਂ ਦੇ ਮਸੀਹੇ ਭਗਵੰਤ ਸਿੰਘ ਮਾਨ ਦੀ ਤਸਵੀਰ ਆਪਣੇ ਹੱਥੀਂ ਜਰੂਰ ਤਿਆਰ ਕੀਤੀ ਜਾਵੇ। ਉਕਤ ਤਸਵੀਰ ਬਣਾਉਣ ਲਈ 10 ਤੋਂ 12 ਦਿਨ ਦਾ ਸਮਾਂ ਲੱਗਾ ਅਤੇ ਭਗਵੰਤ ਮਾਨ ਦੀ ਤਸਵੀਰ ਬਣਾਉਣ ਮੌਕੇ ਮੈਨੂੰ ਬਹੁਤ ਆਨੰਦ ਮਹਿਸੂਸ ਹੋਇਆ। ਆਲੂ ਪੇਂਟਰ ਨੇ ਮੁਫਤ ਬਿਜਲੀ ਸਮੇਤ ਸਿਹਤ, ਸਿੱਖਿਆ ਅਤੇ ਹੋਰ ਸਹੂਲਤਾਂ ਜਾਂ ਸਕੀਮਾ ਪੰਜਾਬ ਵਾਸੀਆਂ ਨੂੰ ਦੇਣ ਬਦਲੇ ਭਗਵੰਤ ਮਾਨ ਅਤੇ ਸਪੀਕਰ ਸੰਧਵਾਂ ਦਾ ਦਿਲੋਂ ਧੰਨਵਾਦ ਕੀਤਾ। ਸਪੀਕਰ ਸੰਧਵਾਂ ਨੇ ਆਲੂ ਪੇਂਟਰ ਦੀ ਉਕਤ ਕਲਾਕਾਰੀ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਪ੍ਰਸੰਸਕ ਹਰ ਪੱਖੋਂ ਕਲਾਕਾਰ ਹਨ। ਉੱਥੇ ਹਾਜਰ ਪਰਮਿੰਦਰ ਸਿੰਘ ਪ੍ਰਧਾਨ ਵਪਾਰ ਮੰਡਲ ਕੋਟਕਪੂਰਾ ਨੇ ਆਖਿਆ ਕਿ ਪੰਜਾਬ ਵਾਸੀਆਂ ਨੂੰ ਹੋਲੀ ਹੋਲੀ ਸਮਝ ਆ ਰਹੀ ਹੈ ਕਿ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਣ ਅਤੇ ਪੰਜਾਬੀਆਂ ਨੂੰ ਕੁੱਟਣ ਵਾਲੀ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਪੰਜਾਬ ਦਾ ਪੈਸਾ ਲੁੱਟਣ ਵਾਲਿਆਂ ਖਿਲਾਫ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਮੁਹਿੰਮ ਛੇੜ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਅਸਲ ਵਿੱਚ ਉਹ ਹੀ ਪੰਜਾਬ ਦਾ ਇਮਾਨਦਾਰ ਪੁੱਤਰ ਹੈ। ਆਲੂ ਪੇਂਟਰ ਨੇ ਆਖਿਆ ਕਿ ਉਹ ਭਵਿੱਖ ਵਿੱਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੀ ਵੀ ਹੱਥ ਨਾਲ ਤਸਵੀਰ ਤਿਆਰ ਕਰੇਗਾ, ਕਿਉਂਕਿ ਉਸਦੇ ਪਰਿਵਾਰਕ ਮੈਂਬਰ ਅਤੇ ਦੋਸਤ-ਮਿੱਤਰ ਸਪੀਕਰ ਸੰਧਵਾਂ ਨੂੰ ਵੀ 100 ਫੀਸਦੀ ਇਮਾਨਦਾਰ, ਸਮਾਜਸੇਵਕ, ਸਮਾਜ ਸੁਧਾਰਕ ਅਤੇ ਗਰੀਬਾਂ ਦਾ ਮਸੀਹਾ ਮੰਨਦੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀ.ਆਰ.ਓ., ਅਮਨਦੀਪ ਸਿੰਘ ਸੰਧੂ ਪੀ.ਏ. ਸਮੇਤ ਹੋਰ ਵੀ ਪਾਰਟੀ ਆਗੂ ਤੇ ਵਰਕਰ ਹਾਜਰ ਸਨ।