Home Blog Page 2112

ਨਰਮੇ ਦੇ ਖਰਾਬੇ ਦਾ ਮੁਆਵਜਾ ਲੈਣ ਲਈ ਮਜਦੂਰਾਂ ਨੇ ਡੀਸੀ ਦਫ਼ਤਰ ਅੱਗੇ ਲਗਾਇਆ ਧਰਨਾ

ਸੁਖਜਿੰਦਰ ਮਾਨ
ਬਠਿੰਡਾ, 15 ਮਈ : ਪਿਛਲੇ ਲੰਮੇ ਸਮੇਂ ਤੋਂ ਸਾਲ 2021 ਵਿਚ ਖ਼ਰਾਬ ਹੋਈ ਨਰਮੇ ਦੀ ਫ਼ਸਲ ਦੇ ਮੁਆਵਜਾ ਲੈਣ ਲਈ ਸੰਘਰਸ ਕਰਦੇ ਆ ਰਹੇ ਮਜਦੂਰਾਂ ਵਲੋਂ ਅੱਜ ਮਜਦੂਰ ਮੁਕਤੀ ਮੋਰਚਾ ਦੇ ਝੰਡੇ ਹੇਠ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਇਸ ਮੌਕੇ ਮਜਦੂਰਾਂ ਨੇ ਪੰਜਾਬ ਸਰਕਾਰ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਇਸਤੋਂ ਇਲਾਵਾ ਇਸ ਮੌਕੇ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ। ਉਧਰ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਿੱਠੂ ਸਿੰਘ, ਜਰਨਲ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ ਤੇ ਮੱਖਣ ਸਿੰਘ, ਮਹਿਲਾ ਮੋਰਚਾ ਦੇ ਪ੍ਰਧਾਨ ਦਰਸ਼ਨਾ ਆਦਿ ਨੇ ਦੋਸ਼ ਲਗਾਇਆ ਕਿ ਦੋ ਸਾਲ ਪਹਿਲਾਂ ਨਰਮੇ ਦੇ ਖ਼ਰਾਬੇ ਵਜੋਂ ਹਾਲੇ ਤੱਕ ਬਹੁਤ ਸਾਰੇ ਮਜਦੂਰਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ। ਜਦੋਂਕਿ ਹੁਣ ਸਰਕਾਰ ਨੇ ਕਣਕ ਦੇ ਖ਼ਰਾਬੇ ਲਈ ਮਜਦੂਰਾਂ ਨੂੰ ਵੀ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਪ੍ਰੰਤੂ ਹਾਲੇ ਤੱਕ ਕੋਈ ਪਹਿਲਕਦਮੀ ਨਹੀਂ ਕੀਤੀ ਗਈ। ਇਸਤੋਂ ਇਲਾਵਾ ਜ਼ਿਲ੍ਹੇ ਦੇ ਫ਼ੂਲ ਬਲਾਕ ਨਾਲ ਸਬੰਧਤ 22 ਪਿੰਡਾਂ ਦੇ ਪਰਿਵਾਰਾਂ ਨੂੰ ਆਟਾ ਦਾਲ ਸਕੀਮ ਤਹਿਤ ਰਾਸ਼ਨ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਵਧ ਰਹੀ ਮਹਿੰਗਾਈ ਨੂੰ ਦੇਖਦਿਆਂ ਮਜਦੂਰਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਅਤੇ ਨਰੇਗਾ ਦੇ ਕੰਮ ਨੂੰ ਸਾਲ ਵਿਚ 200 ਦਿਨਾਂ ਦੀ ਬਜਾਏ ਸਾਰਾ ਸਾਲ ਦਿੱਤਾ ਜਾਵੇ।

ਤਜਰਬੇ ਦੇ ਆਧਾਰ ਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮਾਨਤਾ ਦੇਵੇ ਸਰਕਾਰ-ਪ੍ਰੈਕਟੀਸ਼ਨਰ ਯੂਨੀਅਨ

0

ਰਾਮ ਸਿੰਘ ਕਲਿਆਣ
ਨਥਾਣਾ,15 ਮਈ :ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਨਥਾਣਾਂ ਦੇ ਪ੍ਰਧਾਨ ਡਾ. ਹਰਜੀਤ ਸਿੰਘ ਪੂਹਲਾ ਦੀ ਪ੍ਰਧਾਨਗੀ ਵਿੱਚ ਹੋਈ ਮੈਡੀਕਲ ਪ੍ਰੈਕਟੀਸ਼ਨਰ ਬਲਾਕ ਨਥਾਣਾਂ ਮੀਟਿੰਗ ਵਿੱਚ ਜਿਲਾ ਸੀਨੀਅਰ ਮੀਤ ਪ੍ਰਧਾਨ ਡਾ. ਕੁਲਵੰਤ ਸਿੰਘ ਬੀਬੀਵਾਲਾ , ਜਿਲਾ ਜਨਰਲ ਸਕੱਤਰ ਡਾ.ਮਨਪ੍ਰੀਤ ਸਿੰਘ ਬੁਰਜ ਡੱਲਾ ਨੇ ਜਿਲੇ ਅਤੇ ਸਟੇਟ ਦੀ ਕਾਰਵਾਈ ਵਾਰੇ ਦੱਸਿਆ। ਸਟੇਜ ਦੀ ਕਾਰਵਾਈ ਬਲਾਕ ਸੈਕਟਰੀ ਡਾ. ਜਗਦੀਸ਼ ਸਿੰਘ ਗੋਬਿੰਦਪੁਰਾ ਨੇ ਨਿਭਾਈ, ਚੇਅਰਮੈਨ ਡਾ.ਦਰਸ਼ਨ ਸਿੰਘ ਗੋਬਿੰਦਪੁਰਾ, ਡਾ. ਸੁੱਖਰਾਜ ਸਿੰਘ ਗੋਬਿੰਦਪੁਰਾ ,ਡਾ. ਪਰਮਜੀਤ ਸਿੰਘ ਖਾਲਸਾ ਪੂਹਲੀ , ਡਾ ਅੰਗਰੇਜ ਸਿੰਘ ਢੇਲਵਾ, ਡਾ. ਮਨਜੀਤ ਸਿੰਘ ਕਲਿਆਣ ਡਾ. ਅਜੈਬ ਸਿੰਘ ਨਥਾਣਾ ਪ੍ਰੈਸ ਸਕੱਤਰ, ਡਾ.ਹਰਬੰਸ ਸਿੰਘ ਗੰਗਾ ਨੇ ਸਰਕਾਰ ਤੋਂ ਰਜਿਸਟਰੇਸ਼ਨ ਦੀ ਮੰਗ ਕੀਤੀ । ਇਸ ਮੌਕੇ ਨਵੇਂ ਮੈਬਰਾਂ ਦਾ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਵਿੱਚ ਭਰਤੀ ਹੋਣ ਤੇ ਧੰਨਵਾਦ ਕੀਤਾ ਗਿਆ। ਮੀਟਿੰਗ ਵਿੱਚ ਸਾਰੇ ਸਾਥੀਆਂ ਦਾ ਵੱਡੀ ਗਿਣਤੀ ਵਿੱਚ ਪਹੁਚਣ ਰਾਕੇਸ਼ ਕੁਮਾਰ ਨਥਿਣਾਂ ਤੇ ਧੰਨਵਾਦ ਕੀਤਾ ।

ਹੈਰੋਇਨ ਤੇ ਡਰੱਗ ਮਨੀ ਸਹਿਤ ਦੋ ਸਕੇ ਭਰਾ ਕਾਬੂ, ਪੁਲਿਸ ਵਲੋਂ ਜਾਂਚ ਸ਼ੁਰੂ

0

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 15 ਮਈ : ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਸਪੈਸ਼ਲ ਸਟਾਫ ਵਲੋਂ ਦੋ ਸਕੇ ਭਰਾਵਾਂ ਨੂੰ ਭਾਰੀ ਮਾਤਰਾ ’ਚ ਹੈਰੋਇਨ ਅਤੇ ਡਰੱਗ ਮਨੀ ਸਹਿਤ ਗ੍ਰਿਫਤਾਰ ਕਰਨ ਦੀ ਸੂਚਨਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇੰਨ੍ਹਾਂ ਦੋਨਾਂ ਭਰਾਵਾਂ ਕੋਲੋਂ 15 ਗ੍ਰਾਮ ਅਤੇ 42 ਹਜ਼ਾਰ ਰੁਪਏ ਡਰੱਗ ਮਨੀ ਸਹਿਤ 2 ਮੋਬਾਈਲ ਫ਼ੋਨ ਵੀ ਬਰਾਮਦ ਹੋਏ ਹਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਸਪੈਸ਼ਲ ਸਟਾਫ਼ ਦੇ ਇੰਚਾਰਜ਼ ਇੰਸਪੈਕਟਰ ਗੁਰਮੀਤ ਸਿੰਘ ਨੇ ਦਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਦੋਨਾਂ ਨੂੰ ਰਾਮਪੁਰਾ ਫ਼ੂਲ ਦੇ ਇਲਾਕੇ ਵਿਚੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿੰਨ੍ਹਾਂ ਦੀ ਪਹਿਚਾਣ ਹਰਿੰਦਰ ਸਿੰਘ ਅਤੇ ਵਰਿੰਦਰ ਸਿੰਘ ਵਾਸੀ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਦੋਨਾਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸਤੋਂ ਬਾਅਦ ਕੀਤੀ ਪੁਛਗਿਛ ਦੇ ਆਧਾਰ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਰਨਤਾਰਨ ਇਲਾਕੇ ਵਿਚੋਂ ਹੈਰੋਇਨ ਲਿਆਉਂਦੇ ਸਨ ਤੇ ਅੱਗੇ ਪ੍ਰਚੂਨ ਵਿਚ ਅਪਣੇ ਪੱਕੇ ਗ੍ਰਾਹਕਾਂ ਨੂੰ ਵੇਚ ਦਿੰਦੇ ਸਨ। ਇਹ ਵੀ ਪਤਾ ਚੱਲਿਆ ਕਿ ਦੋਨਾਂ ਵਿਚੋਂ ਇੱਕ ਭਰਾ ਵਲੋਂ ਵਿਦੇਸ਼ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ ਤੇ ਇੰਨ੍ਹਾਂ ਦਾ ਇਰਾਦਾ ਨਸ਼ਾ ਤਸਕਰੀ ਵਿਚੋਂ ਪੈਸੇ ਇਕੱਠੇ ਕਰਨ ਦਾ ਸੀ।

ਜੇਲ੍ਹ ’ਚ ਬੰਦ ਕੈਦੀ ਨੂੰ ਸੁਪਰੀਮ ਕੋਰਟ ਤੋਂ ਜਮਾਨਤ ਦਿਵਾਉਣ ਦੇ ਨਾਂ ’ਤੇ ਵਕੀਲ ਜੋੜੀ ਨੇ ਠੱਗੇ 63 ਲੱਖ

0

ਪੁਲਿਸ ਵਲੋਂ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 15 ਮਈ : ਬਠਿੰਡਾ ਦੀ ਇੱਕ ਵਕੀਲ ਜੋੜੀ(ਪਤੀ-ਪਤਨੀ) ਵਲੋਂ ਬਠਿੰਡਾ ਜੇਲ੍ਹ ’ਚ ਬੰਦ ਇੱਕ ਨੌਜਵਾਨ ਨੂੰ ਉਮਰ ਕੈਦ ਦੇ ਕੇਸ ’ਚ ਸੁਪਰੀਮ ਕੋਰਟ ਦੇ ਰਾਹੀਂ ਪੱਕੀ ਜਮਾਨਤ ਦਿਵਾਉਣ ਦੇ ਨਾਂ ’ਤੇ ਉਸਦੇ ਨਾਲ 63 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਨਟਵਰ ਲਾਲ ਦੀ ਜੋੜੀ ਵਲੋਂ ਦਿੱਤੇ ਲੱਖ ਭਰੋਸਿਆਂ ਦੇ ਬਾਵਜੂਦ ਉਕਤ ਨੌਜਵਾਨ ਦੀ ਜਮਾਨਤ ਤਾਂ ਨਾ ਹੋ ਸਕੀ ਪ੍ਰੰਤੂ ਇਸ ਦੌਰਾਨ ਉਸਦੀ ਰਹੱਸਮਈ ਹਾਲਾਤਾਂ ’ਚ ਮੌਤ ਜਰੂਰ ਹੋ ਗਈ। ਪਤੀ ਦੀ ਮੌਤ ਤੋਂ ਬਾਅਦ ਪਤਨੀ ਵਲੋਂ ਜਦ ਇਸ ਵਕੀਲ ਜੋੜੀ ਵਲੋਂ ਠੱਗੇ ਗਏ ਲੱਖਾਂ ਰੁਪਏ ਵਾਪਸ ਮੰਗੇ ਤਾਂ ਉਲਟਾ ਉਨ੍ਹਾਂ ਜਮਾਨਤ ਦਿਵਾਉਣ ਦੇ ਨਾਂ ‘ਤੇ ਖਰਚ ਹੋਏ 6 ਲੱਖ ਰੁਪਏ ਹੋਰ ਕੱਢ ਲਏ। ਜਿਸਤੋਂ ਬਾਅਦ ਮਨਦੀਪ ਕੌਰ ਵਾਸੀ ਮਾਡਲ ਟਾਊਨ ਨੇ ਸਾਰੇ ਸਬੂਤ ਇਕੱਠੇ ਕਰਕੇ ਪੁਲਿਸ ਨੂੰ ਸੌਂਪ ਦਿੱਤੇ। ਮਾਮਲੇ ਦੀ ਜਾਂਚ ਆਰਥਿਕ ਅਪਰਾਧ ਸਾਖਾ ਵਲੋਂ ਕੀਤੀ ਗਈ ਤੇ ਜਾਂਚ ਦੌਰਾਨ ਸਿਕਾਇਤ ਸਹੀ ਪਾਏ ਜਾਣ ’ਤੇ ਸਥਾਨਕ ਕਚਿਹਰੀਆਂ ਵਿਚ ਪ੍ਰੈਕਟਿਸ ਕਰਦੀ ਮਹਿਲਾ ਵਕੀਲ ਪੂਜਾ ਢੀਂਗਰਾ ਅਤੇ ਉਸਦੇ ਪਤੀ ਪੁਨੀਤ ਮਿਗਲਾਨੀ ਵਿਰੁਧ ਸਿਵਲ ਲਾਈਨ ਥਾਣੇ ’ਚ ਧਾਰਾ 420 ਅਤੇ 120 ਬੀ ਆਈ.ਪੀ.ਸੀ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸਿਕਾਇਤ ਵਿਚ ਮਨਦੀਪ ਕੌਰ ਨੇ ਦਸਿਆ ਸੀ ਕਿ ਉਸਦੇ ਪਤੀ ਅਮਨਦੀਪ ਸਿੰਘ ਥਾਣਾ ਗਿੱਦੜਵਹਾ ’ਚ 20 ਜਨਵਰੀ 2008 ਨੂੰ ਦਰਜ ਹੋਏ ਇਕ ਕਤਲ ਦੇ ਮਾਮਲੇ ਵਿਚ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਉਮਰ ਕੈਦ ਦੀ ਸਜਾ ਕੱਟ ਰਿਹਾ ਸੀ। ਇਸ ਦੌਰਾਨ ਜੇਲ੍ਹ ’ਚ ਬਲਾਤਕਾਰ ਕੇਸ ਵਿਚ ਅੰਦਰ ਗਏ ਪੁਨੀਤ ਮਿਗਲਾਨੀ ਨਾਲ ਉਸਦੀ ਜਾਣ ਪਹਿਚਾਣ ਹੋਈ, ਜਿਸਨੇ ਅਪਣੀਆਂ ਗੱਲਾਂ ’ਚ ਭਰਮਾ ਕੇ ਉਸਦੇ ਨਾਲ ਦੋਸਤੀ ਕਰ ਲਈ ਤੇ ਨਾਲ ਹੀ ਉਸਨੂੰ ਸੁਪਰੀਮ ਕੋਰਟ ਤੋਂ ਪੱਕੀ ਜਮਾਨਤ ਦਿਵਾਉਣ ਦਾ ਭਰੋਸਾ ਦਿਵਾਇਆ। ਉਸ ਸਮੇਂ ਅਮਨਦੀਪ ਸਿੰਘ ਦੀ ਹਾਈਕੋਰਟ ਵਿਚੋਂ ਜਮਾਨਤ ਅਰਜੀ ਰੱਦ ਹੋ ਗਈ ਸੀ। ਇਸ ਦੌਰਾਨ ਪੁਨੀਤ ਜੇਲ੍ਹ ਤੋਂ ਬਾਹਰ ਆ ਗਿਆ ਸੀ ਤੇ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਾਲ 2020 ਵਿਚ ਵੀ ਅਮਨਦੀਪ ਨੂੰ ਜੇਲ੍ਹ ਤੋਂ ਪੈਰੋਲ ਮਿਲ ਗਈ ਸੀ। ਜਿਸਤੋਂ ਬਾਅਦ ਪੁਨੀਤ ਨਾਲ ਉਸਦਾ ਸੰਪਰਕ ਲਗਾਤਾਰ ਰਿਹਾ। ਪੁਨੀਤ ਨੇ ਅਮਨਦੀਪ ਨੂੰ ਭਰੋਸਾ ਦਿਵਾਇਆ ਕਿ ਉਸਦੀ ਪਤਨੀ ਪੂਜਾ ਦੇ ਇੱਕ ਚਚੇਰਾ ਭਰਾ ਦੇ ਸੁਪਰੀਮ ਕੋਰਟ ਦੇ ਰਜਿਸਟਰਾਰ ਤੇ ਹੋਰਨਾਂ ਅਧਿਕਾਰੀਆਂ ਨਾਲ ਸਬੰਧ ਹਨ ਤੇ ਉਹ ਉਸਨੂੰ ਹੋਈ ਸਜ਼ਾ ਦੀ ਅਪੀਲ ਕਰਵਾ ਕੇ ਮੰਨਜੂਰ ਕਰਵਾ ਦੇਵੇਗਾ ਤੇ ਨਾਲ ਹੀ ਜਮਾਨਤ ਵੀ ਦਿਵਾ ਦੇਵੇਗਾ। ਇਸਤੋਂ ਇਲਾਵਾ ਇਸ ਮਾਮਲੇ ਵਿਚ ਉਨ੍ਹਾਂ ਇਕ ਵਿਧਾਇਕ ਦੇ ਪੁੱਤਰ ਦੇ ਸੰਪਰਕਾਂ ਬਾਰੇ ਵੀ ਦਸਿਆ। ਇਸਦੇ ਲਈ 45 ਲੱਖ ਰੁਪਏ ਦੀ ਗੱਲ ਹੋਈ, ਜਿਸ ਵਿਚੋਂ 30 ਲੱਖ ਰੁਪਏ ਪਹਿਲਾਂ ਲੈ ਲਏ ਗਏ। ਇਸੇ ਤਰ੍ਹਾਂ ਲੰਮਾ ਸਮਾਂ ਜੇਲ੍ਹ ਵਿਚ ਰਹਿਣ ਕਾਰਨ ਅਮਨਦੀਪ ਦੀ ਪਤਲੀ ਹੋਈ ਮਾਨਸਿਕ ਹਾਲਾਤ ਨੂੰ ਦੇਖਦਿਆਂ ਦੋਨਾਂ ਮੀਆਂ-ਬੀਵੀ ਨੇ ਉਸਨੂੰ ਇੱਕ ਜੋਤਸ਼ੀ ਨਾਲ ਵੀ ਮਿਲਾਇਆ, ਜਿਸਨੇ ਜੋਤਿਸ ਵਿਦਿਆ ਦੇ ਨਾਂ ’ਤੇ ਅਮਨਦੀਪ ਤੋਂ ਲੱਖਾਂ ਰੁਪਏ ਠੱਗ ਲਏ। ਫਰਵਰੀ 2022 ਵਿਚ ਕਥਿਤ ਦੋਸ਼ੀ ਪੁਨੀਤ ਨੇ ਸਿਕਾਇਤਕਰਤਾ ਦੇ ਪਤੀ ਨੂੰ ਇਹ ਭਰੋਸਾ ਦੇ ਕੇ ਉਸਦੀ ਸਜ਼ਾ ਵਿਰੁਧ ਅਪੀਲ ਸੁਪਰੀਮ ਕੋਰਟ ਵਿਚ ਮਨਜ਼ੂਰ ਹੋ ਗਈ ਹੈ ਤੇ ਜਿਸਦੇ ਚੱਲਦੇ ਬਕਾਇਆ 15 ਲੱਖ ਰੁਪਏ ਵੀ ਦੇਣੇ ਪੈਣਗੇ, ਉਸਤੋਂ ਲੈ ਲਏ। ਪ੍ਰੰਤੂ ਕੁੱਝ ਦਿਨਾਂ ਬਾਅਦ 18 ਫਰਵਰੀ 2022 ਨੂੰ ਉਸਦੇ ਪਤੀ ਅਮਨਦੀਪ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਸਿਕਾਇਤਕਰਤਾ ਨੇ ਇਹ ਵੀ ਦੋਸ ਲਗਾਏ ਸਨ ਕਿ ਪੁਨੀਤ ਨੇ ਜੇਲ੍ਹ ਵਿਚ ਨਾਲ ਰਹਿਣ ਦੌਰਾਨ ਉਸਦੇ ਪਤੀ ਨੂੰ ਨਸ਼ੇ ਉਪਰ ਲਗਾ ਦਿੱਤਾ ਸੀ ਤੇ ਬਾਅਦ ਵਿਚ ਵੀ ਉਸਨੂੰ ਨਸ਼ਾ ਮੁਹੱਈਆਂ ਕਰਵਾਉਂਦਾ ਰਿਹਾ। ਫ਼ਿਲਹਾਲ ਪੁਲਿਸ ਅਧਿਕਾਰੀਆਂ ਨੇ ਇਹ ਮੁਕੱਦਮਾ ਦਰਜ਼ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਥਿਤ ਦੋਸੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਏਮਜ਼ ਹਸਪਤਾਲ ਦਾ ਸਰਵਰ ਹੋਇਆ ਡਾਉਂਨ, ਦੂਰ-ਦੁਰਾਡੇ ਤੋਂ ਆਏ ਮਰੀਜ ਹੋਏ ਖੱਜਲ ਖੁਆਰ

0

ਸੁਰੱਖਿਆ ਮੁਲਾਜਮਾਂ ਦੀ ਸਖ਼ਤੀ ਨੇ ਵੀ ਮਰੀਜ਼ਾਂ ਨੂੰ ਕੀਤਾ ਹੋਰ ਪ੍ਰੇਸਾਨ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 15 ਮਈ : ਰਿਕਾਰਡਤੋੜ ਸਮੇਂ ’ਚ ਬਣ ਕੇ ਦੱਖਣੀ ਮਾਲਵਾ ਦੇ ਨਾਲ-ਨਾਲ ਰਾਜਸਥਾਨ ਤੇ ਹਰਿਆਣਾ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਣ ਵਾਲੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼ ) ਦੇ ਸਰਵਰ ਵਿਚ ਅੱਜ ਵੱਡੀ ਤਕਨੀਕੀ ਸਮੱਸਿਆ ਆਊਣ ਕਾਰਨ ਮਰੀਜ਼ਾਂ ਨੂੰ ਵੱਡੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਇਹੀਂ ਨਹੀਂ ਉੱਤੋਂ ਅੱਤ ਦੀ ਪੈ ਰਹੀ ਗਰਮੀ ਤੇ ਏਮਜ਼ ’ਚ ਤੈਨਾਤ ਸੁਰੱਖਿਆ ਮੁਲਾਜਮਾਂ ਦੀ ਸਖ਼ਤੀ ਨੇ ਉਨ੍ਹਾਂ ਲਈ ਹੋਰ ਪ੍ਰੇਸ਼ਾਨੀ ਦਾ ਕਾਰਨ ਬਣਿਆ। ਸੂਚਨਾ ਮੁਤਾਬਕ ਇੱਥੇ ਸਸਤਾ ਇਲਾਜ ਹੋਣ ਕਾਰਨ ਦੂਰ ਦੂਰਾਡੇ ਤੋਂ ਹਰ ਰੋਜ਼ ਹਜ਼ਾਰਾਂ ਦੀ ਤਾਦਾਦ ਵਿਚ ਮਰੀਜ਼ ਪੁੱਜਦੇ ਹਨ। ਗਰਮੀਆਂ ਦੇ ਮੌਸਮ ਵਿਚ ਪਰਚੀ ਦਾ ਸਮਾਂ ਸਵੇਰੇ 8 ਵਜੇਂ ਤੋਂ 11 ਵਜੇਂ ਤੱਕ ਦਾ ਹੈ। ਜਿਸਦੇ ਚੱਲਦੇ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸਵੇਰੇ ਕਰੀਬ 6 ਵਜੇਂ ਹੀ ਪੁੱਜਣੇ ਸ਼ੁਰੂ ਹੋ ਜਾਂਦੇ ਹਨ ਤਾਂ ਕਿ ਪਹਿਲਾਂ ਲਾਈਨ ਵਿਚ ਲੱਗ ਕੇ ਪਰਚੀ ਕਟਵਾਈ ਜਾ ਸਕੇ ਜਾਂ ਫ਼ਿਰ ਟੈਸਟਾਂ ਦੀ ਫ਼ੀਸ ਭਰ ਕੇ ਟੈਸਟ ਕਰਵਾਏ ਜਾ ਸਕਣੇ। ਸੂਚਨਾ ਮੁਤਾਬਕ ਅੱਜ ਸਰਵਰ ਡਾਊਨ ਹੋਣ ਕਾਰਨ ਪਰਚੀਆਂ ਕੱਟਣ ਜਾਂ ਫ਼ੀਸਾਂ ਭਰਾਉਣ ਦਾ ਕੰਮ ਸ਼ੁਰੂ ਨਾ ਹੋ ਸਕਿਆ, ਜਿਸ ਕਾਰਨ ਰਜਿਸਟਰੇਸਨ ਖਿੜਕੀਆਂ ਤੋਂ ਲੈ ਕੇ ਏਮਜ਼ ਦੇ ਅੰਦਰਲੇ ਗੇਟਾਂ ਤੱਕ ਲੰਮੀਆਂ ਲੰਮੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਜਦ ਡੇਢ ਦੋ ਘੰਟੇ ਤੱਕ ਵੀ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਨਾ ਹੋਇਆ ਤਾਂ ਮਰੀਜ਼ਾਂ ਤੇ ਉਸਦੇ ਨਾਲ ਆਏ ਹੋਏ ਨਜਦੀਕੀਆਂ ਨੇ ਰੋਲਾਂ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮਰੀਜਾਂ ਅਤੇ ਉਸਦੇ ਨਾਲ ਆਏ ਵਿਅਕਤੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਅਜਿਹੇ ਮੌਕੇ ਹਮਦਰਦੀ ਵਾਲਾ ਵਤੀਰਾ ਅਪਣਾਉਣ ਦੀ ਬਜਾਏ ਸਕਿਉਰਿਟੀ ਗਾਰਡਾਂ ਦੀ ਰੱਖੀ ਫ਼ੌਜ ਨੇ ਦਾਬੇ ਤੋਂ ਕੰਮ ਲੈਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਮਰੀਜ਼ਾਂ ਨੂੰ ਹੋਰ ਦੁਖੀ ਵਤੀਰੇ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਪਿੰਡ ਪਹੂਲਾ ਤੋਂ ਆਏ ਕੁਲਦੀਪ ਸਿੰਘ ਨੇ ਦਸਿਆ ਕਿ ਉਹ ਛਾਤੀ ਦੇ ਐਕਸਰੇ ਕਰਵਾਉਣ ਆਇਆ ਤੇ ਐਕਸਰੇ ਲਈ ਬਿੱਲ ਖਿੜਕੀ ਦੇ ਸਾਹਮਣੇ ਲਾਈਨ ਵਿਚ ਲੱਗ ਗਿਆ। ਪ੍ਰੰਤੂ ਸਰਵਰ ਡਾਊਨ ਕਾਰਨ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਮਰੀਜ਼ਾਂ ਮੁਤਾਬਕ ਕਰੀਬ ਦਸ ਵਜੇਂ ਹੀ ਸਰਵਰ ਬਹਾਲ ਹੋਣ ’ਤੇ ਪਰਚੀਆਂ ਦਾ ਕੰਮ ਸ਼ੂਰੂ ਹੋਇਆ। ਕਰੀਬ 60 ਕਿਲੋਮੀਟਰ ਦੂਰ ਪਿੰਡ ਜਲਾਲ ਤੋਂ ਆਏੇ ਬਲਦੇਵ ਸਿੰਘ ਨੂੰ ਅੱਜ ਐਮ.ਆਰ.ਆਈ ਲਈ ਸੱਦਿਆ ਗਿਆ ਸੀ ਪ੍ਰੰਤੂ ਫ਼ੀਸ ਨਾ ਭਰੀ ਜਾਣ ਕਾਰਨ ਉਸਨੂੰ ਵਾਪਸ ਮੁੜਣਾ ਪਿਆ। ਪਿੰਡ ਮਹਿਮਾ ਸਵਾਈ ਦੇ ਬਲਦੇਵ ਸਿੰਘ ਨੇ ਦੋਸ਼ ਲਗਾਇਆ ਕਿ ਹਸਪਤਾਲ ਅੰਦਰ ਇੱਕ ਹੀ ਮੈਡੀਕਲ ਸਟੋਰ ਹੋਣ ਕਾਰਨ ਮਰੀਜ਼ਾਂ ਨੂੰ ਘੰਟਿਆਂ ਬੱਧੀ ਦਵਾਈ ਲੈਣ ਲਈ ਲਾਈਨਾਂ ਵਿਚ ਲੱਗਣਾ ਪੈਂਦਾ ਹੈ। ਜਦੋਂ ਵਾਰੀ ਆਉਂਦੀ ਹੈ ਤਾਂ ਏਮਜ ਦੇ ਹੀ ਡਾਕਟਰ ਦੁਆਰਾ ਲਿਖੀ ਪੂਰੀ ਦਵਾਈ ਵੀ ਇਸ ਸਟੋਰ ਤੋਂ ਨਹੀਂ ਮਿਲਦੀ। ਜਿਸਦੇ ਚੱਲਦੇ ਹਸਪਤਾਲ ਦੇ ਅੰਦਰ ਪ੍ਰਾਈਵੇਟ ਲੈਬ ਤੇ ਮੈਡੀਕਲ ਸਟੋਰ ਸੰਚਾਲਕਾਂ ਦੇ ਦਲਾਲਾਂ ਦੀ ਫ਼ੌਜ ਘੁੰਮਦੀ ਨਜਰ ਆਉਂਦੀ ਹੈ।
ਬਾਕਸ
ਕੇਬਲ ਕੱਟੀ ਜਾਣ ਕਾਰਨ ਆਈ ਪ੍ਰੇਸ਼ਾਨੀ: ਡਾਇਰੈਕਟਰ ਏਮਜ਼
ਬਠਿੰਡਾ: ਉਧਰ ਜਦ ਇਸ ਸਬੰਧ ਵਿਚ ਏਮਜ਼ ਬਠਿੰਡਾ ਦੇ ਡਾਇਰੈਕਟਰ ਡਾ ਦਿਨੇਸ਼ ਕੁਮਾਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮੰਨਿਆ ਕਿ ਕੇਬਲ ਕੱਟੀ ਜਾਣ ਕਾਰਨ ਅੱਜ ਇਹ ਸਮੱਸਿਆ ਆ ਗਈ ਸੀ, ਜਿਸ ਕਾਰਨ ਪਰਚੀਆਂ ਤੇ ਫ਼ੀਸਾਂ ਦਾ ਕੰਮ ਕਾਫ਼ੀ ਲੇਟ ਹੋ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਹਮੇਸ਼ਾ ਮਰੀਜ਼ਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸਦੇ ਨਾਲ ਏਮਜ਼ ਅੰਦਰ ਇਕ ਹੀ ਮੈਡੀਕਲ ਸਟੋਰ ਹੋਣ ਅਤੇ ਇੱਥੋਂ ਸਾਰੀਆਂ ਦਵਾਈਆਂ ਨਾਂ ਮਿਲਣ ਦੀ ਮੁਸ਼ਕਿਲ ਬਾਰੇ ਡਾ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਸਦੇ ਧਿਆਨ ਵਿਚ ਹੈ, ਜਿਸਦੇ ਠੋਸ ਹੱਲ ਲਈ ਯਤਨ ਕੀਤੇ ਜਾ ਰਹੇ ਹਨ। ਸੁਰੱਖਿਆ ਮੁਲਾਜਮਾਂ ਦੇ ਰੁੱਖੇ ਵਿਵਹਾਰ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਜੇਕਰ ਕੋਈ ਸਿਕਾਇਤ ਕਰੇਗਾ ਤਾਂ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਖੇਤਰੀ ਗ੍ਰਾਮੀਣ ਬੈਂਕ ਨੇ ਕਪੂਰਥਲਾ ਵਿਖੇ ਆਪਣੇ ਮੁੱਖ ਦਫ਼ਤਰ ਦੇ ਨਵੇਂ ਕੰਪਲੈਕਸ ਦਾ ਉਦਘਾਟਨ ਕੀਤਾ

0

ਪੰਜਾਬੀ ਖ਼ਬਰਸਾਰ ਬਿਉਰੋ
ਕਪੂਰਥਲਾ,14 ਮਈ: ਪੰਜਾਬ ਨੈਸ਼ਨਲ ਬੈਂਕ ਦੁਆਰਾ ਸਪਾਂਸਰ ਕੀਤੇ ਗਏ ਪੰਜਾਬ ਗ੍ਰਾਮੀਣ ਬੈਂਕ ਖੇਤਰੀ ਗ੍ਰਾਮੀਣ ਬੈਂਕ ਨੇ ਮਾਰਕਫੈੱਡ ਰੋਡ ਕਪੂਰਥਲਾ ਵਿਖੇ ਆਪਣੇ ਮੁੱਖ ਦਫ਼ਤਰ ਦੇ ਨਵੇਂ ਕੰਪਲੈਕਸ ਦਾ ਉਦਘਾਟਨ ਕੀਤਾ। ਨਵੇਂ ਕੰਪਲੈਕਸ ਦਾ ਉਦਘਾਟਨ ਸ਼ਅਤੁਲ ਕੁਮਾਰ ਗੋਇਲ ਐਮਡੀ ਅਤੇ ਸੀਈਓ ਪੰਜਾਬ ਨੈਸ਼ਨਲ ਬੈਂਕ, ਸ਼੍ਰੀ ਪਰਵੀਨ ਗੋਇਲ ਜ਼ੋਨਲ ਮੈਨੇਜਰ, ਸ਼੍ਰੀ ਸੰਜੀਵ ਕੁਮਾਰ ਦੂਬੇ ਚੇਅਰਮੈਨ ਪੰਜਾਬ ਗ੍ਰਾਮੀਣ ਬੈਂਕ ਤੇ ਹੋਰ ਪਤਵੰਤੇ ਮਹਿਮਾਨ ਅਤੇ ਸਟਾਫ ਮੈਂਬਰ ਦੀ ਮੌਜੂਦਗੀ ਵਿੱਚ ਕੀਤਾ ਗਿਆ।ਸ੍ਰੀ ਗੋਇਲ ਨੇ ਪੰਜਾਬ ਗ੍ਰਾਮੀਣ ਬੈਂਕ ਦੀ ਪਹਿਲੀ ਆਟੋਮੇਟਿਡ ਪਾਸਬੁੱਕ ਪ੍ਰਿੰਟਿੰਗ ਮਸ਼ੀਨ ਵੀ ਲਾਂਚ ਕੀਤੀ। ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪਹਿਲਕਦਮੀ ਦੇ ਹਿੱਸੇ ਵਜੋਂ, ਪੰਜਾਬ ਗ੍ਰਾਮੀਣ ਬੈਂਕ ਨੇ ਸਿਵਲ ਹਸਪਤਾਲ, ਕਪੂਰਥਲਾ ਨੂੰ ਏਅਰ ਕੂਲਰ, ਵਾਟਰ ਕੂਲਰ ਅਤੇ 3 ਟਰਾਈ-ਸਾਈਕਲ ਦਾਨ ਕੀਤੇ।ਇਸ ਤੋਂ ਬਾਅਦ ਪੰਜਾਬ ਗ੍ਰਾਮੀਣ ਬੈਂਕ ਦੇ ਮੁੱਖ ਦਫ਼ਤਰ ਦੀ ਨਵੀਂ ਇਮਾਰਤ ਦੇ ਪਾਰਕਿੰਗ ਖੇਤਰ ਵਿੱਚ ਰੁੱਖ ਲਗਾ ਕੇ ਸਮਾਗਮ ਕੀਤਾ ਗਿਆ।ਇੱਕਠ ਨੂੰ ਆਪਣੇ ਸੰਬੋਧਨ ਵਿੱਚ ਸ੍ਰੀ ਗੋਇਲ ਨੇ ਦੱਸਿਆ ਕਿ ਪੰਜਾਬ ਗ੍ਰਾਮੀਣ ਬੈਂਕ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ 436 ਬ੍ਰਾਂਚਾਂ ਅਤੇ 7 ਖੇਤਰੀ ਦਫਤਰਾਂ ਦੇ ਨੈਟਵਰਕ ਨਾਲ ਕੰਮ ਕਰ ਰਿਹਾ ਹੈ ਅਤੇ 9 ਪੀਐਨਬੀ ਸਪਾਂਸਰਡ ਆਰਆਰਬੀ ਵਿੱਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਆਰਆਰਬੀ ਵਿੱਚੋਂ ਇੱਕ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੀਜੀਬੀ, ਪੰਜਾਬ ਰਾਜ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੈਂਕਾਂ ਵਿੱਚੋਂ ਇੱਕ ਹੈ, ਜਿਸ ਦਾ ਕੁੱਲ ਕਾਰੋਬਾਰ 23000 ਕਰੋੜ ਤੋਂ ਵੱਧ ਹੈ ਅਤੇ 41 ਲੱਖ ਤੋਂ ਵੱਧ ਖੁਸ਼ਹਾਲ ਗਾਹਕਾਂ ਦੀ ਸੇਵਾ ਕਰ ਰਿਹਾ ਹੈ। ਸ੍ਰੀ ਗੋਇਲ ਨੇ ਇਹ ਵੀ ਉਜਾਗਰ ਕੀਤਾ ਕਿ ਪੰਜਾਬ ਗ੍ਰਾਮੀਣ ਬੈਂਕ ਨੇ ਸਾਂਝੇ ਦੇਣਦਾਰੀ ਸਮੂਹਾਂ (JLG), ਸਵੈ ਸਹਾਇਤਾ ਸਮੂਹਾਂ (SHG), ਵੱਖ-ਵੱਖ ਸਰਕਾਰਾਂ ਅਧੀਨ ਸਪਾਂਸਰਡ ਸਕੀਮਾਂ ਜਿਵੇਂ AIF, PMEGP, PMSVANidhi, PMFME ਅਤੇ ਹੋਰ ਦੇ ਰੂਪ ਵਿੱਚ ਪੇਂਡੂ ਲੋਕਾਂ ਨੂੰ ਕਰਜ਼ੇ ਪ੍ਰਦਾਨ ਕਰਕੇ ਮਹੱਤਵਪੂਰਨ ਯੋਗਦਾਨ ਪਾਇਆ ਹੈ।ਸ਼੍ਰੀ ਗੋਇਲ ਨੇ ਇਸ ਗੱਲ ਦੀ ਵੀ ਪ੍ਰਸ਼ੰਸਾ ਕੀਤੀ ਕਿ ਪੀਜੀਬੀ ਨੇ ਪਿਛਲੇ 3 ਸਾਲਾਂ ਵਿੱਚ ਆਪਣੇ ਸ਼ੁੱਧ ਮੁਨਾਫੇ ਵਿੱਚ ਲਗਭਗ ਤਿੰਨ ਗੁਣਾ ਵਾਧਾ ਕੀਤਾ ਹੈ। ਸ੍ਰੀ ਗੋਇਲ ਨੇ ਦੱਸਿਆ ਕਿ ਪੰਜਾਬ ਗ੍ਰਾਮੀਣ ਬੈਂਕ ਹੁਣ ਵਪਾਰਕ ਵਿਸਤਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਧੁਨਿਕ ਸਹੂਲਤਾਂ ਵਾਲੀ ਇੱਕ ਵਿਸ਼ਾਲ ਇਮਾਰਤ ਵੱਲ ਵਧ ਰਿਹਾ ਹੈ ਅਤੇ ਪੀਜੀਬੀ ਸਟਾਫ ਮੈਂਬਰਾਂ ਨੂੰ ਬਿਹਤਰ ਗਾਹਕ ਸੇਵਾ ਲਈ ਤਕਨੀਕੀ ਤਬਦੀਲੀ ਅਪਣਾਉਣ ਦੀ ਸਲਾਹ ਦਿੱਤੀ। ਅੰਤ ਵਿੱਚ ਕਿਹਾ ਕਿ ਨਵੀਂ ਮੁੱਖ ਦਫਤਰ ਦੀ ਇਮਾਰਤ ਪੰਜਾਬ ਗ੍ਰਾਮੀਣ ਬੈਂਕ ਦੇ ਸਟਾਫ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਆਰਆਰਬੀਜ਼ ਨੂੰ ਪਛਾੜਨ ਲਈ ਉਤਸ਼ਾਹਿਤ ਕਰੇਗੀ ਅਤੇ ਪੀਜੀਬੀ ਪਰਿਵਾਰ ਦੇ ਮੈਂਬਰਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ।ਇਸ ਮੌਕੇ ਪੰਜਾਬ ਗ੍ਰਾਮੀਣ ਬੈਂਕ ਦੇ ਜਨਰਲ ਮੈਨੇਜਰ ਸ੍ਰੀ ਰਾਕੇਸ਼ ਜਾਮਵਾਲ ਨੇ ਮੁੱਖ ਮਹਿਮਾਨ ਸ੍ਰੀ ਅਤੁਲ ਕੁਮਾਰ ਗੋਇਲ, ਸ਼੍ਰੀ ਪਰਵੀਨ ਗੋਇਲ, ਸ਼੍ਰੀ ਬਿਮਲ ਸ਼ਰਮਾ, ਮਨੋਹਰ ਲਾਲ ਹੋਰ ਪਤਵੰਤੇ ਮਹਿਮਾਨ, ਸੇਵਾਮੁਕਤ ਸਟਾਫ਼ ਮੈਂਬਰ, ਚੈਨਲ ਪਾਰਟਨਰ ਅਤੇ ਬੈਂਕ ਦੇ ਸਟਾਫ਼ ਮੈਂਬਰ ਜੋ ਇਸ ਸਮਾਗਮ ਵਿੱਚ ਹਾਜ਼ਰ ਸਨ, ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਬੈਂਕ ਦੀਆਂ ਸਮੂਹ ਐਸੋਸੀਏਸ਼ਨਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

ਮਾਣਕ ਦੇ ਪੁੱਤਰ ਅਤੇ ਸਾਥੀ ਦਾ ਗੀਤ ਮਾਵਾਂ 16 ਮਈ ਨੂੰ ਹੋਵੇਗਾ ਰਿਲੀਜ

ਰਾਮ ਸਿੰਘ ਕਲਿਆਣ
ਭਾਈਰੂਪਾ,14 ਮਈ : ਜਗਤ ਪ੍ਰਸਿੱਧ ਕਲੀਆ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਅਤੇ ਉਸਦੇ ਸਾਥੀ ਗੁਰਮੀਤ ਮੀਤ ਮਾਣਕ ਦੀ ਆਵਾਜ ਵਿੱਚ ‘ਜੁੱਗ ਜੁੱਗ ਜੀਵਣ ਮਾਵਾਂ’ 16 ਮਈ ਨੂੰ ਸੋਸ਼ਲ ਮੀਡੀਆ ਤੇ ਜਾਰੀ ਕੀਤਾ ਜਾਵੇਗਾ।ਇਸ ਸੰਬੰਧੀ ਜਾਣਕਾਰੀ ਦਿੰਦਿਆ ਮਰਹੂਮ ਕੁਲਦੀਪ ਮਾਣਕ ਦੀ ਧਰਮ ਪਤਨੀ ਬੀਬੀ ਸਰਬਜੀਤ ਕੌਰ ਨੇ ਦੱਸਿਆ ਕਿ ਉਨਾਂ ਦੇ ਪੁੱਤਰ ਯੁੱਧਵੀਰ ਮਾਣਕ ਅਤੇ ਸਾਥੀ ਗੁਰਮੀਤ ਮੀਤ ਮਾਣਕ ਦੀ ਆਵਾਜ ਵਿੱਚ ਗਾਇਆ ਗੀਤ ਜੁੱਗ ਜੁੱਗ ਜੀਵਣ ਮਾਵਾਂ ਪੀ ਐਸ ਕੈਂਥ ਦੀ ਅਗਵਾਈ ਹੇਠ ਕੇ ਐਮ ਆਈ ਬੈਂਕ ਵੱਲੋ 16 ਮਈ ਨੂੰ ਸੋਸ਼ਲ ਮੀਡੀਆ ਤੇ ਰਿਲੀਜ ਕੀਤਾ ਜਾਵੇਗਾ।ਇਹ ਗੀਤ ਗੀਤਕਾਰ ਰੋਮੀ ਬੈਸ ਨੇ ਆਪਣੀ ਕਲਮ ਨਾਲ ਲਿਖਿਆ ਹੈ।ਉਨਾ ਕਿਹਾ ਕਿ ਕੁਲਦੀਪ ਮਾਣਕ ਦੇ ਸਰੋਤੇ ਉਨਾਂ ਦੇ ਪੁੱਤਰ ਯੁੱਧਵੀਰ ਮਾਣਕ ਅਤੇ ਉਸਦੇ ਸਾਥੀ ਗੁਰਮੀਤ ਮੀਤ ਮਾਣਕ ਦੇ ਗਾਏ ਇਸ ਗੀਤ ਨੂੰ ਪਿਆਰ ਦੇਣਗੇ।

ਭਾਈ ਰੂਪ ਚੰਦ ਸੀਨੀਅਰ ਸੈਕੰ.ਪਬਲਿਕ ਸਕੂਲ ਦੀ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ

0

ਰਾਮ ਸਿੰਘ ਕਲਿਆਣ
ਭਾਈਰੂਪਾ ,14 ਮਈ : ਭਾਈ ਰੂਪ ਚੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਭਾਈਰੂਪਾ ਦੇ ਵਿਦਿਆਰਥੀਆਂ ਨੇ ਸੀ ਬੀ ਐਸ ਈ ਬੋਰਡ ਵੱਲੋਂ ਐਲਾਨੇ ਗਏ ਬਾਰਵੀ ਕਲਾਸ ਦੇ ਨਤੀਜਿਆ ਵਿੱਚ ਸਾਨਦਾਰ ਸਥਾਨ ਪ੍ਰਾਪਤ ਕੀਤੇ ਹਨ। ਸਕੂਲ ਪ੍ਰਬੰਧਕਾ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਇੰਨਾ ਪ੍ਰਾਪਤੀਆਂ ਤੇ ਸਾਨੂੰ ਮਾਣ ਹੈ। ਮੈਨੇਜਮੈਂਟ, ਪ੍ਰਿੰਸੀਪਲ ਅਤੇ ਸਟਾਫ਼ ਸਾਰੇ ਪ੍ਰਾਪਤੀਆਂ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਮਾਪੇ ਖੁਸ਼ ਹਨ। ਖੁਸ਼ਪ੍ਰੀਤ ਸਿੰਘ ਸੰਧੂ (ਮੈਡੀਕਲ) ਨੇ ਕੈਮਿਸਟਰੀ ਵਿੱਚ 100 ਅੰਕਾਂ ’ਚੋ 95.4% ਅੰਕ ਪ੍ਰਾਪਤ ਕੀਤੇ। ਜੈਸਮੀਨ ਕੌਰ (ਮੈਡੀਕਲ) 90.2% , ਮੀਤਇੰਦਰ ਕੌਰ (ਕੈਮਿਸਟਰੀ) 95% ਅੰਕ , ਜਸ਼ਨਪ੍ਰੀਤ ਕੌਰ (ਕਾਮਰਸ) 97%, ਬੀ.ਐੱਸ.ਟੀ. 94%, ਅਕਾਊਂਟੈਂਸੀ 95% ਨਵਪ੍ਰੀਤ ਕੌਰ (ਆਰਟਸ)-ਪੰਜਾਬੀ 93%, ਇਤਿਹਾਸ 96%. ਅਜਨਪ੍ਰੀਤ ਕੌਰ (ਆਰਟਸ) ਇਤਿਹਾਸ -95%. ਸਮੇਤ ਹੋਰ ਵਿਦਿਆਰਥੀਆਂ ਨੇ ਵੀ ਇਮਤਿਹਾਨਾਂ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ।

ਦਿੱਲੀ ’ਚ ਇਨਸਾਫ਼ ਲਈ ਪ੍ਰਦਰਸ਼ਨ ਕਰ ਰਹੀਆਂ ਮਹਿਲਾਂ ਪਹਿਲਵਾਨਾਂ ਦੇ ਹੱਕ ਵਿਚ ਜਾਟ ਮਹਾਂ ਸਭਾ ਵੀ ਡਟੀ

ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 14 ਮਈ: ਦੇਸ਼ ਦੇ ਲਈ ਅੰਤਰ ਰਾਸ਼ਟਰੀ ਪੱਧਰ ’ਤੇ ਗੋਲਡ ਮੈਡਲ ਜਿੱਤ ਕੇ ਲਿਆਉਣ ਵਾਲੀਆਂ ਮਹਿਲਾਂ ਪਹਿਲਵਾਨਾਂ ਵਲੋਂ ਲੜੀ ਜਾ ਰਹੀ ਇਨਸਾਫ਼ ਦੀ ਲੜਾਈ ’ਚ ਹੁਣ ਜਾਟ ਮਹਾਂ ਸਭਾ ਵੀ ਡਟ ਗਈ ਹੈ। ਆਲ ਇੰਡੀਆ ਜੱਟ ਮਹਾਂਸਭਾ ਦੇ ਉਪ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਤੇ ਜਨਰਲ ਸਕੱਤਰ ਚੌਧਰੀ ਯੁੱਧਵੀਰ ਸਿੰਘ ਦੀ ਅਗਵਾਈ ਹੇਠ ਜਾਟ ਮਹਾਂਸਭਾ ਦਾ ਵਫ਼ਦ ਦਿੱਲੀ ਸਥਿਤ ਮੋਰਚੇ ’ਚ ਪੁੱਜਿਆ ਹੋਇਆ ਹੈ, ਜਿੱਥੈ ਉਨ੍ਹਾਂ ਐਲਾਨ ਕੀਤਾ ਹੈ ਕਿ ਇਨਸਾਫ਼ ਮਿਲਣ ਤੱਕ ਉਹ ਡਟਵੀਂ ਹਿਮਾਇਤ ਦੇਣਗੇ। ਜਾਣਕਾਰੀ ਦਿੰਦਿਆਂ ਮਹਾਂਸਭਾ ਦੇ ਉਪ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਤੇ ਜਨਰਲ ਸਕੱਤਰ ਇੰਚਾਰਜ ਪੰਜਾਬ ਅਜਾਇਬ ਸਿੰਘ ਬੋਪਾਰਾਏ ਨੇ ਕਿਹਾ ਕਿ ਕਿੰਨੀਂ ਦੁੱਖ ਦੀ ਗੱਲ ਹੈ ਕਿ ਦੇਸ ਲਈ ਨਾਮਣਾ ਖੱਟਣ ਵਾਲੀਆਂ ਸਾਡੀਆਂ ਲੜਕੀਆਂ ਨੂੰ ਅੱਜ ਭਾਜਪਾ ਦੇ ਰਾਜ ’ਚ ਇਨਸਾਫ਼ ਮੰਗਣ ਲਈ ਸੜਕਾਂ ’ਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਦੋਂਕਿ ਮੋਦੀ ਸਰਕਾਰ ਅੱਖਾਂ ਤੇ ਕੰਨ ਬੰਦ ਕਰਕੇ ਆਪਣੇ ਐਮ ਪੀ ਬ੍ਰਿਜ ਭੂਸ਼ਨ ਸਿੰਘ ਨੂੰ ਬਚਾਉਣ ਵਿਚ ਲੱਗੀ ਹੋਈ ਹੈ, ਜਿਸ ਉਪਰ ਦਰਜ਼ਨਾਂ ਤੋਂ ਜ਼ਿਆਦਾ ਐਫ਼ ਆਈ ਆਰ ਦਰਜ ਹਨ। ਸਭਾ ਦੇ ਆਗੂਆਂ ਕਿਹਾ ਕਿ ਜਦੋਂ ਇਹ ਲੜਕੀਆਂ ਦੇਸ ਲਈ ਗੋਲਡ ਮੈਡਲ ਜਿੱਤ ਕੇ ਵਾਪਸ ਆਉਂਦੀਆਂ ਹਨ ਤਾਂ ਇਹਨਾਂ ਨਾਲ ਪ੍ਰਧਾਨ ਮੰਤਰੀ ਤੇ ਮੰਤਰੀ ਫੋਟੋ ਖਿਚਵਾਉਂਦੇ ਹਨ। ਪ੍ਰੰਤੂ ਅੱਜ ਪੂਰੀ ਸਰਕਾਰ ਬੇਸ਼ਰਮੀ ’ਤੇ ਉੱਤਰ ਆਈ ਹੈ ਲੜਕੀਆਂ ਦੇ ਨਾਲ ਗ਼ਲਤ ਵਰਤਾਓ ਕਰਨ ਵਾਲੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਦਾ ਸਾਥ ਦੇਣਾ ਸਰਕਾਰ ਦੇ ਲਈ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਗੋਲਡ ਮੈਡਲਿਸਟ ਲੜਕੀਆਂ ਦੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਤਾਂ ਆਮ ਪਰਿਵਾਰ ਦੀਆਂ ਲੜਕੀਆਂ ਦੀ ਕੌਣ ਸੁਣੇਗਾ। ਸਭਾ ਦੇ ਆਗੂਆਂ ਨੇ ਦੇਸ਼ ਦੇ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਪਹਿਲਵਾਨ ਲੜਕੀਆਂ ਨੂੰ ਇਨਸਾਫ਼ ਦੇਣ ’ਚ ਅਸਫਲ ਰਹਿਣ ’ਤੇ ਨੈਤਿਕਤਾ ਦੇ ਆਧਾਰ ਉਪਰ ਅਸਤੀਫ਼ੇ ਦੀ ਮੰਗ ਕੀਤੀ ਹੈ। ਇਸ ਮੌਕੇ ਰਾਜਿੰਦਰ ਸਿੰਘ ਬਡਹੇਰੀ ਪ੍ਰਧਾਨ ਚੰਡੀਗੜ੍ਹ ਯੂਨਿਟ, ਅਮਰਪਾਲ ਸਿੰਘ ਸਰਾਂ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਸੁਰਜੀਤ ਸਿੰਘ ਭੂਨ ਜਨਰਲ਼ ਸਕੱਤਰ ਤੇ ਸੁਖਬੀਰ ਸਿੰਘ ਮਿਨਹਾਸ ਸਲਾਹਕਾਰ ਪੰਜਾਬ ਆਦਿ ਵੀ ਹਾਜ਼ਰ ਰਹੇ।

ਕਰਨਾਟਕਾ ਵਿੱਚ ਕਾਂਗਰਸ ਦੀ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ’ਚ ਕਾਂਗਰਸੀਆਂ ਨੇ ਵੰਡੇ ਲੱਡੂ

0

ਸੁਖਜਿੰਦਰ ਮਾਨ
ਬਠਿੰਡਾ, 14 ਮਈ: ਕਰਨਾਟਕਾ ਵਿੱਚ ਕਾਂਗਰਸ ਪਾਰਟੀ ਨੂੰ ਮਿਲੀ ਇਤਿਹਾਸਕ ਜਿੱਤ ਦੀ ਖੁਸੀ ’ਚ ਅੱਜ ਸ਼ਹਿਰ ਦੇ ਕਾਂਗਰਸੀਆਂ ਵਲੋਂ ਸਥਾਨਕ ਕਾਂਗਰਸ ਭਵਨ ਵਿਚ ਲੱਡੂ ਵੰਡੇ ਗਏ। ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਵਾਈ ਹੇਠ ਵੱਡੀ ਗਿਣਤੀ ਵਿੱਚ ਕਾਂਗਰਸ ਦੀ ਲੀਡਰਸ਼ਿਪ, ਕੌਂਸਲਰਾਂ, ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਇਸ ਜਿੱਤ ’ਤੇ ਕਾਂਗਰਸ ਪ੍ਰਧਾਨ ਮਲਿਕਾਰਜਨ ਖੜਗੇ, ਸ੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵਧਾਈ ਦਿੱਤੀ । ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਬੇਸ਼ੱਕ ਜਲੰਧਰ ਉਪ ਚੋਣ ’ਚ ਸਰਕਾਰ ਵਲੋਂ ਕੀਤੀ ਧੱਕੇਸ਼ਾਹੀ ਦੇ ਚੱਲਦਿਆਂ ਕਾਂਗਰਸੀ ਉਮੀਦਵਾਰ ਹਾਰ ਗਏ ਪ੍ਰੰਤੂ ਕਰਨਾਟਕ ਵਿਚ ਕਾਂਗਰਸ ਦੀ ਵੱਡੀ ਜਿੱਤ ਨੇ ਸਚਾਈ ਦੀ ਜਿੱਤ ’ਤੇ ਮੋਹਰ ਲਗਾਈ ਹੈ। ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਸਾਬਕਾ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ ਆਦਿ ਆਗੂਆਂ ਨੇ ਇਸ ਮੌਕੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਪੂਰੇ ਦੇਸ਼ ਵਿੱਚ ਕੱਢੀ ਗਈ ਪਦ ਯਾਤਰਾ ਕਰਕੇ ਲੋਕ ਵੱਡੀ ਗਿਣਤੀ ਵਿੱਚ ਕਾਂਗਰਸ ਨਾਲ ਜੁੜੇ ਅਤੇ ਉਸੇ ਯਾਤਰਾ ਕਰਕੇ ਕਰਨਾਟਕਾ ਦੇ ਲੋਕਾਂ ਨੇ ਕਾਂਗਰਸ ਨੂੰ ਮਜ਼ਬੂਤ ਕਰਦੇ ਹੋਏ ਜਿੱਤ ਦਿੱਤੀ ਹੈ। ਕਾਂਗਰਸੀ ਆਗੂਆਂ ਨੇ ਅੱਗੇ ਕਿਹਾ ਕਿ ਕਰਨਾਟਕ ਦੀ ਜਿੱਤ ਨਾਲ ਆਉਂਦੀਆਂ ਲੋਕ ਸਭਾ ਚੋਣਾਂ ਲਈ ਪੂਰੇ ਦੇਸ਼ ਵਿੱਚ ਕਾਂਗਰਸ ਦੇ ਹੌਂਸਲੇ ਬੁਲੰਦ ਹੋਏ ਹਨ ਅਤੇ ਕਾਂਗਰਸ ਦੀ ਸਰਕਾਰ ਬਨਣੀ ਤੈਅ ਹੋ ਗਈ ਹੈ। ਇਸ ਮੌਕੇ ਕਾਂਗਰਸੀ ਆਗੂਆਂ ਨੇ ਜਲੰਧਰ ਲੋਕ ਸਭਾ ਚੋਣ ਦੇ ਆਏ ਨਤੀਜਿਆਂ ’ਤੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਦੀਆਂ ਧੱਕੇਸ਼ਾਹੀਆਂ ਦੀ ਜਿੱਤ ਹੋਈ ਹੈ ਕਿਉਂਕਿ ਸਰਕਾਰ ਨੇ ਧੱਕੇ ਨਾਲ ਚੋਣ ਜਿੱਤੀ ਹੈ ਜਦੋਂ ਲੋਕ ਅੱਜ ਵੀ ਕਾਂਗਰਸ ਦੀਆਂ ਨੀਤੀਆਂ ਨੂੰ ਚਾਹੁੰਦੇ ਹਨ। ਇਸ ਮੌਕੇ ਸੀਨੀਅਰ ਕੋਂਸਲਰ ਬੇਅੰਤ ਸਿੰਘ ਰੰਧਾਵਾ, ਮਲਕੀਤ ਸਿੰਘ ਗਿੱਲ, ਟਹਿਲ ਸਿੰਘ ਸੰਧੂ, ਟਹਿਲ ਸਿੰਘ ਬੁੱਟਰ, ਰੁਪਿੰਦਰ ਬਿੰਦਰਾ, ਬਲਜਿੰਦਰ ਠੇਕੇਦਾਰ, ਰਣਜੀਤ ਸਿੰਘ ਗਰੇਵਾਲ, ਬਲਵੰਤ ਰਾਏ ਨਾਥ, ਸਖਦੇਵ ਸੁੱਖਾ, ਸਾਧੂ ਸਿੰਘ ਵਿਕਰਮ ਕ੍ਰਾਂਤੀ, ਸੰਜੇ ਬਿਸਵਾਲ, ਜਗਰਾਜ ਸਿੰਘ, ਗੁਰਵਿੰਦਰ ਸਿੰਘ ਚਹਿਲ, ਬਲਜੀਤ ਸਿੰਘ, ਭਗਵਾਨ ਦਾਸ ਭਾਰਤੀ, ਅਸੋਕ ਭੋਲਾ ਆਦਿ ਹਾਜ਼ਰ ਸਨ।