ਭਾਜਪਾ ਨਾਲ ਸੱਤਾ ਦਾ ਅਨੰਦ ਮਾਣਨ ਵਾਲੇ ਦੁਸਿਅੰਤ ਚੋਟਾਲਾ ਨੂੰ ਵੀ ਸਹਿਣਾ ਪੈ ਰਿਹਾ ਕਿਸਾਨਾਂ ਦਾ ਵਿਰੋਧ

Date:

spot_img

ਹਿਸਾਰ, 7 ਅਪ੍ਰੈਲ: ਕਰੀਬ ਸਾਢੇ ਚਾਰ ਸਾਲ ਹਰਿਆਣਾ ’ਚ ਭਾਜਪਾ ਨਾਲ ਮਿਲਕੇ ਸੱਤਾ ਦਾ ਅਨੰਦ ਮਾਣਨ ਵਾਲੇ ਸਾਬਕਾ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੋਟਾਲਾ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਪਿਛਲੇ ਦਿਨੀਂ ਭਾਜਪਾ ਨੇ ਚੋਟਾਲਾ ਦੀ ਅਗਵਾਈ ਵਾਲੀ ਜਜਪਾ ਨਾਲੋਂ ਨਾਤਾ ਤੋੜ ਕੇ ਮੁੜ ਇਕੱਲਿਆਂ ਸਰਕਾਰ ਬਣਾ ਲਈ ਸੀ ਪ੍ਰੰਤੂ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਸਾਲ ਭਰ ਦਿੱਲੀ ਵਿਖੇ ਚੱਲੇ ਕਿਸਾਨ ਅੰਦੋਲਨ ਦੌਰਾਨ ਸ਼੍ਰੀ ਚੌਟਾਲਾ ਭਾਜਪਾ ਨਾਲ ਸੱਤਾ ਦੇ ਸਾਂਝੀਦਾਰ ਰਹੇ ਸਨ ਤੇ ਕਿਸਾਨਾਂ ਦੀਆਂ ਅਪੀਲਾਂ ’ਤੇ ਵੀ ਉਨ੍ਹਾਂ ਕੁਰਸੀ ਦਾ ਮੋਹ ਨਹੀਂ ਛੱਡਿਆ ਸੀ। ਜਿਸ ਕਾਰਨ ਹੁਣ ਕਿਸਾਨਾਂ ਵੱਲੋਂ ਵੀ ਉਨ੍ਹਾਂ ਦਾ ਪਿੰਡਾਂ ’ਚ ਵੜਣ ’ਤੇ ਵਿਰੋਧ ਕੀਤਾ ਜਾ ਰਿਹਾ।

ਅਰਵਿੰਦ ਕੇਜ਼ਰੀਵਾਲ ਦੀ ਗ੍ਰਿਫਤਾਰੀ ਵਿਰੁਧ ‘ਆਪ’ ਵੱਲੋਂ ਇੱਕ ਰੋਜ਼ਾ ਭੁੱਖ ਹੜਤਾਲ ਸ਼ੁਰੂ

ਹੁਣ ਦੁਸ਼ਿਅੰਤ ਚੋਟਾਲਾ ਦੀ ਪਾਰਟੀ ਵੱਲੋਂ ਇਕੱਲਿਆਂ ਲੋਕ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ ਪ੍ਰੰਤੂ ਕਿਸਾਨਾਂ ਵੱਲੋਂ ਥਾਂ-ਥਾਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਉਸਨੂੰ ਪਿੰਡਾਂ ਵਿਚ ਨਹੀਂ ਵੜਣ ਦਿੱਤਾ ਜਾ ਰਿਹਾ। ਹਰਿਆਣਾ ਦੇ ਕਈ ਪਿੰਡਾਂ ਵਿਚੋਂ ਅਜਿਹੀਆਂ ਵੀਡੀਓਜ਼ ਸਾਹਮਣੈ ਆ ਰਹੀਆਂ ਹਨ, ਜਿੱਥੇ ਕਿਸਾਨ ਉਨ੍ਹਾਂ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ ਅਤੇ ਦੁਸ਼ਿਅੰਤ ਨੂੰ ਵਾਪਸ ਮੁੜਣਾ ਪੈ ਰਿਹਾ। ਹਿਸਾਰ ਦੇ ਨਾਰਨੌਦ ਦੇ ਕਈ ਪਿੰਡਾਂ ਵਿਚ ਕਿਸਾਨਾਂ ਨੇ ਦੋਸ਼ ਲਗਾਇਆ ਕਿ ਜਦ ਦਿੱਲੀ ’ਚ 751 ਕਿਸਾਨ ਸ਼ਹੀਦ ਹੋਏ ਸਨ ਤਾਂ ਉਹ ਚੁੱਪ ਕਰਕੇ ਬੈਠੇ ਰਹੇ ਅਤੇ ਨਾਂ ਹੀ ਉਨ੍ਹਾਂ ਕਿਸਾਨਾਂ ਦੇ ਹੱਕ ਵਿਚ ਕੋਈ ਅਵਾਜ਼ ਉਠਾਈ।

 

spot_img
spot_img

Share post:

Popular

More like this
Related

Big Breaking: Punjab Congress ਨੂੰ ਮਿਲਿਆ ਨਵਾਂ ਪ੍ਰਧਾਨ, Pargat Singh ਦੀ ਹੋਈ ਨਿਯੁਕਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ...

नागरिकों से मिली शिकायतों के फीडबैक पर मुख्यमंत्री का गुरुग्राम में बड़ा एक्शन

👉बिल्डर द्वारा एसटीपी का उचित संचालन नहीं किए जाने...

CM Nayab Singh Saini ने “स्टार्टअप हरियाणा सेवा संकल्प – विचार से विस्तार तक” का शुभारंभ किया

Haryana News: हरियाणा सरकार के उद्योग एवं वाणिज्य विभाग...