Saturday, May 23, 2026
Home Blog Page 2168

ਹਰਿਆਣਾ ਵਿਧਾਨ ਸਭਾ ਵਲੋਂ ਹਿਮਾਚਲ ਦੀ ਜਲ ਉੱਪ ਕਰ ਨੀਤੀ ਦੇ ਵਿਰੁੱਧ ਸਰਵਸੰਮਤੀ ਨਾਲ ਮਤਾ ਪਾਸ

0

ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਲਗਾਇਆ ਜਲ ਉੱਪ ਕਰ ਨਜਾਇਜ਼, ਤੁਰੰਤ ਵਾਪਸ ਲਵੇ-ਮੁੱਖ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 22 ਮਾਰਚ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਬਿਜਲੀ ਉਤਪਾਦਨ ਲਈ ਪਾਣੀ ਦੇ ਗੈਰ-ਖਪਤ ਵਰਤੋ ਲਈ ਜਲਬਿਜਲੀ ਪਰਿਯੋਜਨਾਵਾਂ ’ਤੇ ਜਲ ਉੱਪ ਕਰ (ਵਾਟਰ ਸੈਸ) ਲਗਾਉਣ ਦੇ ਆਰਡੀਨੈਸ ਦਾ ਸਖਤ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਵਾਟਰ ਸੈਸ ਅਵੈਧ ਹੈ ਅਤੇ ਹਰਿਆਣਾ ਰਾਜ ’ਤੇ ਲਾਜਮੀ ਨਹੀਂ ਹੈ, ਇਸ ਲਈ ਇਸ ਨੂੰ ਹਿਮਾਚਲ ਸਰਕਾਰ ਵੱਲੋਂ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੇ ਆਖੀਰੀ ਦਿਨ ਮੁੱਖ ਮੰਤਰੀ ਨੇ ਹਿਮਾਚਲ ਪ੍ਰਦੇਸ਼ ਸਰਕਾਰ ਦੇ ਇਸ ਆਰਡੀਨੈਂਸ ਦਾ ਵਿਰੋਧ ਕਰਨ ਲਈ ਇਕ ਪ੍ਰਸਤਾਵ ਪੇਸ਼ ਕੀਤਾ, ਜਿਸ ਦਾ ਵਿਰੋਧੀ ਪੱਖ ਨੇ ਵੀ ਸਮਰਥਨ ਦਿੱਤਾ ਅਤੇ ਪ੍ਰਸਤਾਵ ਸਦਨ ਵਿਚ ਸਰਵਸੰਮਤੀ ਨਾਲ ਪਾਸ ਹੋਇਆ। ਸਦਨ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਹ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਇਹ ਆਰਡੀਨੈਂਸ ਵਾਪਸ ਲੈਣ ਦੇ ਆਦੇਸ਼ ਦੇਣ, ਕਿਉਂਕਿ ਇਹ ਕੇਂਦਰੀ ਐਕਟ ਯਾਨੀ ਇੰਟਰ ਸਟੇਟ ਜਲ ਵਿਵਾਦ ਐਕਟ, 1956 ਦਾ ਵੀ ਉਲੰਘਣ ਹੈ।ਸ੍ਰੀ ਮਨੋਹਰ ਲਾਲ ਨੇ ਪ੍ਰਤਸਾਵ ਪੜਦੇ ਹੋਏ ਕਿਹਾ ਕਿ ਇਸ ਵਾਟਰ ਸੈਸ ਨਾਲ ਭਾਗੀਦਾਰ ਰਾਜਾਂ ’ਤੇ ਪ੍ਰਤੀ ਸਾਲ 1200 ਕਰੋੜ ਰੁਪਏ ਦਾ ਵੱਧ ਵਿੱਤੀ ਬੋਝ ਪਵੇਗਾ, ਜਿਸ ਵਿੱਚੋਂ ਲਗਭਗ 336 ਕਰੋੜ ਰੁਪਏ ਦਾ ਬੋਝ ਹਰਿਆਣਾ ਰਾਜ ’ਤੇ ਪਵੇਗਾ। ਇਹ ਸੈਸ ਨਾ ਸਿਰਫ ਕੁਦਰਤੀ ਸੰਸਾਧਨਾਂ ’ਤੇ ਰਾਜ ਦੇ ਵਿਸ਼ੇਸ਼ ਅਧਿਕਾਰਾਂ ਦਾ ਉਲੰਘਣ ਹੈ, ਸਗੋ ਬਿਜਲੀ ਉਤਪਾਦਨ ਲਈ ਵੱਧ ਵਿੱਤੀ ਬੋਝ ਵੀ ਪਵੇਗਾ, ਜਿਸ ਦੇ ਨਤੀਜੇਵਜੋ ਬਿਜਲੀ ਉਤਾਪਦਨ ਦੀ ਲਾਗਤ ਵੀ ਵੱਧ ਹੋਵੇਗੀ।ਉਨ੍ਹਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਜਲ ਉਪ ਕਰ ਲਗਾਉਣਾ ਇੰਟਰ ਸਟੇਟ ਜਲ ਵਿਵਾਦ ਐਕਟ, 1956 ਦੇ ਪ੍ਰਾਵਧਾਨ ਦੇ ਵਿਰੁੱਧ ਹੈ। ਭਾਖੜਾ ਬਿਆਸ ਪ੍ਰਬੰਧਨ ਪਰਿਯੋਜਨਾਵਾਂ ਰਾਹੀਂ ਹਰਿਆਣਾ ਰਾਜ ਪਹਿਲਾਂ ਤੋਂ ਹੀ ਹਰਿਆਣਾ ਅਤੇ ਪੰਜਾਬ ਦੇ ਕੰਪੋਜਿਟ ਸ਼ੇਅਰ ਦੀ 7.19 ਫੀਸਦੀ ਬਿਜਲੀ ਹਿਮਾਚਲ ਨੂੰ ਦੇ ਰਿਹਾ ਹੈ। ਇਸ ਲਈ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਇਸ ਆਰਡੀਨੈਂਸ ਨੂੰ ਵਾਪਸ ਕੀਤਾ ਜਾਣਾ ਚਾਹੀਦਾ ਹੈ।

ਅਕਾਲੀ ਦਲ ਨੇ ਸਿੱਖ ਨੌਜਵਾਨਾਂ ’ਤੇ ਐਨ ਐਸ ਏ ਲਾਉਣ ਦੀ ਕੀਤੀ ਨਿਖੇਧੀ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 22 ਮਾਰਚ: ਸ਼੍ਰੋਮਣੀ ਅਕਾਲੀ ਦਲ ਵਿਧਾਇਕ ਦਲ ਦੇ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਬੇਕਸੂਰ ਸਿੱਖ ਨੌਜਵਾਨਾਂ ’ਤੇ ਕੌਮੀ ਸੁਰੱਖਿਆ ਐਕਟ (ਐਨ ਐਸ ਏ) ਲਗਾਉਣ ਤੇ ਉਹਨਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਵਿਧਾਨ ਸਭਾ ਵਿਚ ਸਿਫਰ ਕਾਲ ਦੌਰਾਨ ਇਹ ਮੁੱਦਾ ਚੁੱਕਦਿਆਂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਿੱਖ ਨੌਜਵਾਨਾਂ ਖਿਲਾਫ ਐਨ ਐਸ ਏ ਵਰਗੇ ਮਾੜੇ ਕਾਨੂੰਨਾਂ ਤਹਿਤ ਕੇਸ ਦਰਜ ਕੀਤੇ ਜਾ ਰਹੇ ਹਨ ਜੋ ਉਹਨਾਂ ਦਾ ਭਵਿੱਖ ਬਰਬਾਦ ਕਰ ਦੇਣਗੇ। ਉਹਨਾਂ ਕਿਹਾ ਕਿ ਇਸ ਨਾਲ ਸੂਬੇ ਵਿਚ ਲੋਕਾਂ ਦੇ ਮਨਾਂ ਵਿਚ ਦਹਿਸ਼ਤ ਫੈਲ ਗਈ ਹੈ ਕਿ ਇਤਿਹਾਸ ਦੁਹਰਾਇਆ ਜਾ ਰਿਹਾ ਹੈ ਤੇ ਸਿੱਖ ਕੌਮ ਵੱਲੋਂ ਪਹਿਲਾਂ ਹੰਢਾਏ ਸੰਤਾਪ ਤੋਂ ਕੋਈ ਸਬਕ ਨਹੀਂ ਸਿੱਖਿਆ ਗਿਆ।ਸ: ਇਯਾਲੀ ਨੇ ਇਹ ਵੀ ਮੰਗ ਕੀਤੀਕਿ ਜਿਹੜੇ ਬੇਕਸੂਰ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾਇਆਗਿਆ ਹੈ, ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਜ਼ੋਰ ਦੇ ਕੇ ਕਿਹਾ ਕਿ ਕੁਝ ਨੌਜਵਾਨਾਂ ਉਹਨਾਂ ਦੇ ਹਲਕੇ ਦੇ ਹਨ ਜਿਹਨਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਗਿਆਹੈ। ਉਹਨਾਂ ਕਿਹਾ ਕਿ ਜਿਹਨਾਂ ਨੇ ਕੁਝ ਗਲਤ ਕੀਤਾ ਹੈ, ਉਹਨਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨਾਗਰਿਕ ਹੱਕਾਂ ਨੂੰ ਕੁਚਲਣ ਦਾ ਯਤਨ ਨਾ ਕਰੇ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਗਰਿਕ ਕੁਚਲੇ ਜਾ ਰਹੇ ਹਨ, ਉਸ ਨਾਲ ਦੁਨੀਆਂ ਭਰ ਵਿਚ ਬੈਠੇ ਪੰਜਾਬੀ ਚਿੰਤਤ ਹਨ। ਉਹਨਾਂ ਜ਼ੋਰਦੇ ਕੇ ਕਿਹਾ ਕਿ ਸਰਕਾਰ ਨੂੰ ਸਾਰੇ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਕਰਦਿਆਂ ਸੂਬੇ ਵਿਚ ਸ਼ਾਂਤੀ ਕਾਹਿਮ ਰਹਿਣੀ ਯਕੀਨੀ ਬਣਾਉਣੀ ਚਾਹੀਦੀ ਹੈ।

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 582ਵਾਂ ਅੱਖਾਂ ਦਾ ਮੁਫਤ ਚੈਕਅਪ ਕੈਂਪ ਆਯੋਜਿਤ

ਪੰਜਾਬੀ ਖ਼ਬਰਸਾਰ ਬਿਉਰੋ
ਫਤਿਹਗੜ੍ਹ ਸਾਹਿਬ , 22 ਮਾਰਚ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 582ਵਾਂ ਅੱਖਾਂ ਦਾ ਮੁਫਤ ਚੈਕਅਪ ਕੈਂਪ ਪਿੰਡ ਰਿਊਣਾ ਭੋਲਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਕੁਲਦੀਪ ਸਿੰਘ ਗਰੇਵਾਲ (ਪ੍ਰਬੰਧਕ, ਸਿਹਤ ਸੇਵਾਵਾਂ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ) ਵੱਲੋਂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ੋਰਾ ਸਿੰਘ ਗਿੱਲ ਮੁੱਖ ਸਰਪ੍ਰਸਤ ਫਤਿਹਗੜ੍ਹ ਸਾਹਿਬ ਇਕਾਈ ਨੇ ਦੱਸਿਆ ਕਿ ਡਾ. ਐਸ.ਪੀ. ਸਿੰਘ ਉਬਰਾਏ ਦੀ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਮਾਜ ਸੇਵਾ ਦੇ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਦਾ ਜੀਵਨ ਪੱਧਰ ਬਿਹਤਰ ਹੋ ਸਕੇ। ਇਸੇ ਲੜੀ ਤਹਿਤ 582ਵਾਂ ਅੱਖਾਂ ਦਾ ਮੁਫਤ ਚੈਕਅਪ ਕੈਪ ਪਿੰਡ ਰਿਊਣਾ ਭੋਲਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਲਗਾਇਆ ਗਿਆ। ਅੱਖਾਂ ਦੇ ਮਾਹਿਰ ਡਾਕਟਰ ਅਤੁਲ ਕੱਕੜ ਅਤੇ ਉਨ੍ਹਾਂ ਦੀ ਟੀਮ ਵੱਲੋਂ 210 ਦੇ ਕਰੀਬ ਮਰੀਜਾਂ ਦਾ ਚੈਕਅਪ ਕੀਤਾ ਗਿਆ। 107 ਮਰੀਜਾਂ ਨੂੰ ਨਜ਼ਰ ਦੀਆਂ ਐਨਕਾਂ ਮੁਫਤ ਦਿੱਤੀਆਂ ਗਈਆਂ.। 200 ਲੋੜਵੰਦ ਮਰੀਜਾਂ ਨੂੰ ਫਰੀ ਦਵਾਈਆਂ ਤਕਸੀਮ ਕੀਤੀਆਂ ਗਈਆਂ। ਇਸ ਤੋਂ ਇਲਾਵਾ 21 ਮਰੀਜ ਓਪਰੇਸ਼ਨ ਲਈ ਚੁਣੇ ਗਏ.। ਕੁਲਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਮਰੀਜਾਂ ਦੀਆਂ ਦਵਾਈਆਂ ਅਤੇ ਆਪ੍ਰੇਸ਼ਨ ਦਾ ਸਾਰਾ ਖਰਚਾ ਟਰੱਸਟ ਵੱਲੋਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਟਰੱਸਟ ਵੱਲੋਂ ਸਮਾਜ ਭਲਾਈ ਦੇ ਕਾਰਜ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਟਰੱਸਟ ਦੇ ਜ਼ਿਲਾ ਪ੍ਰਧਾਨ ਸ. ਯਾਦਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਦੇਸ਼ ਰਹਿੰਦੇ ਪੰਜਾਬੀ ਅਤੇ ਆਰਥਿਕ ਤੌਰ ਤੇ ਸੰਪੰਨ ਵਿਅਕਤੀਆਂ ਨੂੰ ਆਪਣੇ ਪੱਧਰ ਤੇ ਆਪੋ ਆਪਣੇ ਪਿੰਡਾਂ, ਕਸਬਿਆਂ ਵਿੱਚ ਅੱਖਾਂ ਦੇ ਕੈਂਪ ਲਗਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਨ੍ਹਾਂ ਛੋਟੇ ਛੋਟੇ ਉਪਰਾਲਿਆਂ ਸਦਕਾਂ ਲੋੜਵੰਦ ਬਜ਼ੁਰਗ ਜੋ ਸਾਫ ਦੇਖ ਸਕਣ ਤੋਂ ਅਸਮਰਥ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਮੁੜ ਰੌਸ਼ਨੀ ਆ ਸਕਦੀ ਹੈ.। ਉਹਨਾਂ ਨੇ ਡਾ. ਐਸ.ਪੀ. ਸਿੰਘ ਉਬਰਾਏ, ਅੱਖਾਂ ਦੇ ਮਾਹਿਰ ਡਾਕਟਰ ਡਾ. ਅਤੁਲ ਕੱਕੜ ਅਤੇ ਸੇਵਾ ਨਿਭਾਉਣ ਵਾਲੀ ਸਮੂਹ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ ਅਤੇ ਸਮੂਹ ਪੰਚਾਇਤ ਵੱਲੋਂ ਸਾਰਿਆਂ ਲਈ ਚਾਹ ਪਾਣੀ ਆਦਿ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਸਵਰਨਜੀਤ ਕੌਰ ਕੰਗ, ਸ. ਕੇਸਰ ਸਿੰਘ, ਸ. ਪਰਮਜੀਤ ਸਿੰਘ ਆਦਿ ਹਾਜਰ ਸਨ।

ਪਿੰਡ ਪਥਰਾਲਾ ਚ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਆਯੋਜਿਤ

ਸੁਖਜਿੰਦਰ ਮਾਨ
ਬਠਿੰਡਾ, 22 ਮਾਰਚ : ਮੁੱਖ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ ਦੀ ਅਗਵਾਈ ਤੇ ਬਲਾਕ ਖੇਤੀਬਾੜੀ ਅਫਸਰ ਸੰਗਤ ਡਾ. ਧਰਮਪਾਲ ਦੀ ਮੌਜੂਦਗੀ ਹੇਠ ਪਿੰਡ ਪਥਰਾਲਾ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਹਾੜੀ ਦੀਆ ਮੌਜੂਦਾ ਫਸਲਾ ਅਤੇ ਸਾਉਣੀ ਦੀ ਮੁੱਖ ਫਸਲ ਨਰਮੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਝੀ ਕੀਤੀ। ਕੈਂਪ ਦੌਰਾਨ ਏ.ਡੀ.ਓ ਡਾ. ਅਰਸ਼ਦੀਪ ਸਿੰਘ ਨੇ ਖੇਤੀਬਾੜੀ ਵਿਭਾਗ ਵੱਲੋ ਲਗਾਏ ਜਾ ਰਹੇ ਕੈਂਪਾਂ ਦੀ ਮੁਹੱਤਤਾ, ਏ.ਡੀ.ਓ ਡਾ. ਵਕੀਲ ਸਿੰਘ ਨੇ ਮਿੱਟੀ ਪਾਣੀ ਦੀ ਪਰਖ ਤੇ ਖੇਤੀ ਵਿੱਚ ਇਸ ਦੇ ਮਹੱਤਤਾ ਤੋਂ ਜਾਣੂੰ ਕਰਵਾਇਆ। ਇਸ ਮੌਕੇ ਏ.ਡੀ.ਓ ਡਾ. ਭਰਪੂਰ ਸਿੰਘ ਸਿੱਧੂ ਵੱਲੋ ਹਾੜੀ ਦੀਆ ਫਸਲਾ ਦੀ ਮੌਜੂਦਾ ਸਥਿਤੀ ਕੀਟ ਬਿਮਾਰੀਆ ਬਾਰੇ ਅਤੇ ਘਰੇਲੂ ਬੀਜ ਉਤਪਾਦਨ ਕਰਨ ਬਾਰੇ ਕਿਸਾਨਾ ਨੂੰ ਪ੍ਰੇਰਿਤ ਕੀਤਾ। ਇਸ ਦੌਰਾਨ ਬਾਗਬਾਨੀ ਵਿਕਾਸ ਅਫਸਰ ਡਾ. ਰੀਨਾ ਵੱਲੋ ਘਰੇਲੂ ਬਗੀਚੀ ਤਿਆਰ ਕਰਨ ਦੇ ਨੁਕਤੇ ਅਤੇ ਸਰਕਾਰ ਵੱਲੋ ਬਾਗ ਤੇ ਮਿਲਣ ਵਾਲੀ ਸਬਸਿਡੀ ਬਾਰੇ ਕਿਸਾਨ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ ਏ ਡੀ ਓ ਡਾ. ਮਨਜਿੰਦਰ ਸਿੰਘ ਵੱਲੋਂ ਨਰਮੇ ਦੀ ਫਸਲ ਤੇ ਗੱਲਬਾਤ ਕਰਦਿਆ ਬਿਜਾਈ ਸਮੇ ਧਿਆਨ ਰੱਖਣ ਯੋਗ ਜਰੂਰੀ ਨੁਕਤੇ ,ਖਾਦ ਪ੍ਰਬੰਧ ਆਦਿ ਬਾਰੇ ਵਿਸਥਾਰ ਵਿੱਚ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ. ਜਸਪ੍ਰੀਤ ਸਿੰਘ ਵੱਲੋ ਝੋਨੇ ਦੀ ਸਫਲ ਕਾਸ਼ਤ ਬਾਰੇ ਜ਼ਰੂਰੀ ਨੁਕਤੇ ਸਾਝੇ ਕੀਤੇ। ਕੈਂਪ ਦੌਰਾਨ ਜ਼ਿਲਾ ਮੰਡੀਕਰਨ ਅਫਸਰ ਡਾ. ਹਰਬੰਸ ਸਿੰਘ ਵੱਲੋ ਕਿਸਾਨਾਂ ਨੂੰ ਮੰਡੀਕਰਨ ਸੰਬੰਧੀ ਤਕਨੀਕੀ ਜਾਣਕਾਰੀ ਤੇ ਐਗਮਾਰਕ ਦੀਆ ਸ਼ਰਤਾ ਅਤੇ ਰਜਿਸਟਰ ਕਰਨ ਦੀ ਵਿਧੀ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਖੇਤੀਬਾੜੀ ਅਫ਼ਸਰ ਡਾ ਧਰਮਪਾਲ ਵੱਲੋ ਵਿਭਾਗ ਵਿੱਚ ਚਲ ਰਹੀਆ ਗਤੀਵਿਧੀਆ, ਵਿਭਾਗ ਦੇ ਕੰਮਾ, ਸਕੀਮਾਂ ਬਾਰੇ ਦੱਸਦਿਆਂ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ ਲਈ ਵੀ ਪ੍ਰੇਰਿਆ। ਇਸ ਮੌਕੇ ਅਮਨਦੀਪ ਸਿੰਘ ਏ ਈ ਓ, ਜਗਮੋਹਨ ਸਿੰਘ ਏ ਈ ਓ, ਗੁਰਦੇਵ ਸਿੰਘ ਏ ਐਸ ਆਈ, ਹਰਪ੍ਰੀਤ ਕੌਰ ਏ ਐਸ ਆਈ, ਕਰਮਜੀਤ ਸਿੰਘ ਏ ਟੀ.ਐਮ, ਗੁਰਤੇਜ ਸਿੰਘ ਏ ਟੀ.ਐਮ,ਸੁਨੀਲ ਕੁਮਾਰ ਜੇ ਟੀ ਵੱਲੋ ਵੱਖ ਵੱਖ ਡਿਊਟੀਆ ਨੂੰ ਸਚਾਰੂ ਢੰਗ ਨਾਲ ਨਿਭਾਉਦੇ ਹੋਏ ਕੈਂਪ ਨੂੰ ਸਫਲ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਨਵਤੇਜ ਸਿੰਘ ਬੇਲਦਾਰ ਵੱਲੋ ਕਿਸਾਨਾ ਨੂੰ ਖੇਤੀ ਸਾਹਿਤ ਦੇ ਨਾਲ ਰਿਫਰੈਸ਼ਮੈਂਟ ਦੀ ਵੰਡ ਕੀਤੀ ਗਈ। ਇਸ ਮੌਕੇ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।

ਭਾਜਯੂਮੋ ਵੱਲੋਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 22 ਮਾਰਚ: ਭਾਜਪਾ ਜ਼ਿਲਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਭਾਜਯੂਮੋ ਜਿਲ੍ਹਾ ਪ੍ਰਧਾਨ ਗੌਰਵ ਨਿਧਾਨਿਆਂ ਦੀ ਅਗੁਵਾਈ ਹੇਠ ਅੱਜ ਭਾਜਪਾ ਯੂਵਾ ਮੋਰਚਾ ਬਠਿੰਡਾ ਸ਼ਹਿਰੀ ਵੱਲੋਂ ਸ਼ਹੀਦੇ ਏ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ਾਲ ਖੂਨ ਦਾਨ ਕੈਂਪ ਵਾਦੀ ਬਲੱਡ ਬੈਂਕ ਵਿਖ਼ੇ ਲਗਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਚ ਭਾਜਪਾ ਯੂਵਾ ਮੋਰਚਾ ਬਠਿੰਡਾ ਦੇ ਕਾਰਜਕਾਰਤਾਵਾਂ ਨੇ ਅਪਣਾ ਖੂਨ ਦਾਨ ਕਰਕੇ ਲੋੜਵੰਦ ਅਤੇ ਸਮਾਜ ਸੇਵਾ ਲਈ ਵੱਡਾ ਉਪਰਾਲਾ ਕੀਤਾ। ਇਸ ਖੂਨ ਦਾਨ ਕੈਂਪ ਵਿੱਚ ਮੁੱਖ ਮਹਿਮਾਨ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਉਮੇਸ਼ ਸ਼ਰਮਾ ਜਨਰਲ ਸਕੱਤਰ ਤੇ ਇੰਚ. ਭਾਜਯੂਮੋ, ਡਾ. ਤੇਜਪਾਲ ਪਾਲ ਸਿੰਘ ਵਾਦੀ , ਸੰਦੀਪ ਜੋਸ਼ੀ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਖੂਨ ਦਾਨੀਆਂ ਯੂਵਾ ਮੋਰਚਾ ਟੀਮ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਬੋਲਦਿਆਂ ਸਰੂਪ ਸਿੰਗਲਾ ਨੇ ਯੁਵਾ ਮੋਰਚਾ ਵੱਲੋਂ ਆਯੋਜਿਤ ਕੈਂਪ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਸ਼ਹਿਰ ਵਾਸੀਆਂ ਨੂੰ ਕਲ 23.03.2023 ਦਿਨ ਵੀਰਵਾਰ ਨੂੰ ਸਵੇਰੇ 6.30 ਵਜੇ ਭਾਜਪਾ ਵੱਲੋਂ ਸ਼ਹੀਦੇ ਏ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਆਯੋਜਿਤ ਦੌੜ ਵਿਚ ਵਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਗੌਰਵ ਨਿਧਾਨਿਆਂ ਨੇ ਕਿਹਾ ਕਿ ਭਾਜਪਾ ਯੂਵਾ ਮੋਰਚਾ ਦੀ ਸਮੁੱਚੀ ਟੀਮ ਪਾਰਟੀ ਦੇ ਹਰ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲੇਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਵੱਡੀ ਗਿਣਤੀ ਚ ਯੂਥ ਨੂੰ ਭਾਜਪਾ ਨਾਲ ਜੋੜਣ ਦਾ ਕੰਮ ਕਰਾਂਗੇ। ਇਸ ਮੌਕੇ ਭਾਜਪਾ ਆਗੂ ਵਰਿੰਦਰ ਸ਼ਰਮਾ ਤੋਂ ਇਲਾਵਾ ਯੂਵਾ ਮੋਰਚਾ ਦੇ ਆਗੂ ਸੰਦੀਪ ਕੁਮਾਰ, ਪੁਨੀਤ ਮਲਹਨ, ਜਗਮੀਤ ਸਿੰਘ, ਗੌਰਵ ਗਰਗ, ਰੋਹਿਤ ਗਰਗ, ਫਰਾਂਕ ਗਰਗ, ਮੀਨੂ ਬੇਗ਼ਮ, ਨਰੇਸ਼ ਅਰੋੜਾ, ਮਨੀਸ਼ ਮੰਗਲਾ, ਲੋਹਿਤ ਸ਼ਰਮਾ, ਲਵ ਨਾਨਚਹਲ, ਜਸਪ੍ਰੀਤ ਸਿੰਘ ਦਿਉਣ, ਰਾਕੇਸ਼ ਕੁਮਾਰ, ਜਗਵਿੰਦਰ ਸਿੰਘ, ਚੰਦ ਸਿੰਘ, ਪ੍ਰਮੋਦ ਕੁਮਾਰ, ਪੱਲਵੀ ਰਾਣੀ, ਕੇ. ਡੀ ਸ਼ਰਮਾ, ਮੁਕੇਸ਼ ਕੁਮਾਰ, ਡਾ.ਹੈੱਪੀ ਸਿੰਘ, ਵਿਨੋਦ ਕੁਮਾਰ, ਸੰਦੀਪ ਸ਼ਰਮਾ, ਕੁਲਦੀਪ ਸਿੰਘ, ਜਸਵੀਰ ਸਿੰਘ, ਰਿੱਤੂ ਆਨੰਦ, ਰਾਕੇਸ਼ ਮੁਰਾਰੀ, ਰਾਜੀਵ ਰੰਜੂ, ਰਣਜੀਤ ਪਾਸਵਾਨ, ਸਤੀਸ਼ ਗੋਇਲ, ਸੰਦੀਪ ਬਿੰਟਾ , ਪਵਨ ਯਾਦਵ, ਰਾਜੇਸ਼ ਨੋਨੀ, ਕੰਚਨ ਜਿੰਦਲ, ਰਾਹੁਲ ਕੁਮਾਰ, ਤਰੁਣ ਅਤੇ ਸਮੂਹ ਭਾਜਪਾ ਯੂਥ ਬਠਿੰਡਾ ਦੀ ਟੀਮ ਹਾਜਿਰ ਰਹੀ।

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਸਮਾਪਤ

0

ਸੁਖਜਿੰਦਰ ਮਾਨ
ਬਠਿੰਡਾ, 22 ਮਾਰਚ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਬਿਜ਼ਨਸ ਸਕੂਲ ਵੱਲੋਂ ਯੂਨੀਵਰਸਿਟੀ ਆਫ ਤਹਿਰਾਨ ਦੇ ਸਹਿਯੋਗ ਨਾਲ ਦੋ ਰੋਜ਼ਾ “ਪ੍ਰਬੰਧਨ, ਉੱਦਮਤਾ ਅਤੇ ਸਮਾਜਿਕ ਵਿਗਿਆਨ -2023”ਦਾ ਆਯੋਜਨ ਕੈਂਪਸ ਆਡੀਟੋਰੀਅਮ ਵਿਖੇ ਕੀਤਾ ਗਿਆ। ਇਸ ਕਾਨਫਰੰਸ ਦਾ ਵਿਸ਼ਾ ‘ਵਿਘਨਕਾਰੀ ਯੁੱਗ ਵਿੱਚ ਟਿਕਾਊ ਵਪਾਰਕ ਅਭਿਆਸ ਅਤੇ ਤਕਨੀਕੀ ਨਵੀਨਤਾਵਾਂ’ ਸੀ। ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ ਦੀ ਅਗਵਾਈ ਹੇਠ ਇਹ ਕਾਨਫਰੰਸ ਭਾਰਤ ਸਰਕਾਰ ਦੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਜਸ਼ਨਾਂ ਨੂੰ ਸਮਰਪਿਤ ਸੀ, ਜੋ ਕਿ ਪ੍ਰਗਤੀਸ਼ੀਲ ਸੁਤੰਤਰ ਭਾਰਤ ਦੇ 75 ਸਾਲਾਂ ਦੀ ਯਾਦ ਵਿੱਚ ਇੱਕ ਪਹਿਲਕਦਮੀ ਹੈ ਅਤੇ ਇਸਦੇ ਲੋਕਾਂ, ਸੱਭਿਆਚਾਰ ਅਤੇ ਪ੍ਰਾਪਤੀਆਂ ਦੇ ਸ਼ਾਨਦਾਰ ਇਤਿਹਾਸ ਦੀ ਯਾਦ ਦਿਵਾਉਂਦਾ ਹੈ।ਇਸ ਕਾਨਫਰੰਸ ਵਿਚ 35 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਦੇ ਨਾਮਵਰ ਬੁਲਾਰਿਆਂ ਅਤੇ ਫੈਕਲਟੀ ਨੇ ਆਪਣੇ ਖੋਜ ਪੇਪਰ ਪੇਸ਼ ਕੀਤੇ। ਇਸ ਤੋਂ ਇਲਾਵਾ ਬਹੁ-ਅਨੁਸ਼ਾਸਨੀ ਖੇਤਰਾਂ ਅਤੇ ਤਕਨੀਕੀ ਨਵੀਨਤਾਵਾਂ ’ਤੇ 100 ਤੋਂ ਵੱਧ ਗੁਣਵੱਤਾ ਵਾਲੇ ਪੇਪਰ ਸ਼ਾਮਲ ਕੀਤੇ ਗਏ ਸਨ। ਯੂਨੀਵਰਸਿਟੀ ਅਤੇ ਪੂਰੇ ਭਾਰਤ ਦੇ ਖੋਜ ਵਿਦਵਾਨਾਂ ਨੇ ਆਪਣੇ-ਆਪਣੇ ਪੇਪਰ ਪੇਸ਼ ਕੀਤੇ। ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਡਾ. ਐਚ.ਐਸ ਬੇਦੀ ਚਾਂਸਲਰ ਸੈਂਟਰਲ ਯੂਨੀਵਰਸਿਟੀ ਹਿਮਾਚਲ ਅਤੇ ਮੈਂਬਰ ਆਈ.ਸੀ.ਐਸ.ਐਸ.ਆਰ. ਸਨ।ਡਾ: ਬੇਦੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਖੋਜ ਅਕਾਦਮਿਕ ਦਾ ਸਰਵੋਤਮ ਹਿੱਸਾ ਹੈ। ਡਾ. ਅਦੀਨ ਤਹਿਰਾਨ ਯੂਨੀਵਰਸਿਟੀ, ਡਾ. ਅਮਿਤ ਸ਼ੁਕਲਾ ਆਈ.ਆਈ.ਟੀ. ਕਾਨਪੁਰ, ਡਾ. ਜੇ.ਐਨ. ਜਯੰਤਾ, ਡਾ. ਪਰਮਿੰਦਰ ਸਿੰਘ ਯੂਨੀਵਰਸਿਟੀ ਆਫ਼ ਮੈਕਈਵਨ ਅਲਬਰਟਾ, ਡਾ. ਐਚ.ਏ. ਹਾਸਿਮ ਮਲੇਸ਼ੀਆ ਨੇ ਮੁੱਖ ਭਾਸ਼ਣ ਦਿੱਤੇ ਅਤੇ ਔਫਲਾਈਨ ਅਤੇ ਔਨਲਾਈਨ ਮੋਡ ਸੈਸ਼ਨਾਂ ਦੀ ਪ੍ਰਧਾਨਗੀ ਵੀ ਕੀਤੀ।ਯੂ.ਬੀ.ਐਸ. ਦੇ ਮੁਖੀ ਡਾ: ਵੀਰਪਾਲ ਕੌਰ ਮਾਨ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਡਾ: ਪ੍ਰਿਤਪਾਲ ਭੁੱਲਰ ਕਨਵੀਨਰ ਕਾਨਫਰੰਸ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਸਮਾਪਤੀ ਸਮਾਰੋਹ ਦੀ ਮੇਜ਼ਬਾਨੀ ਡਾ: ਮਨਪ੍ਰੀਤ ਧਾਲੀਵਾਲ ਨੇ ਬਾਖੂਬੀ ਨਿਭਾਈ।ਪ੍ਰੋ. ਬੂਟਾ ਸਿੰਘ ਸਿੱਧੂ ਵਾਈਸ ਚਾਂਸਲਰ ਅਤੇ ਡਾ. ਗੁਰਿੰਦਰਪਾਲ ਸਿੰਘ ਬਰਾੜ ਰਜਿਸਟਰਾਰ ਨੇ ਅੰਤਰਰਾਸ਼ਟਰੀ ਕਾਨਫਰੰਸ ਦੇ ਆਯੋਜਨ ਲਈ ਯੂ.ਬੀ.ਐਸ. ਦੇ ਯਤਨਾਂ ਦੀ ਸ਼ਲਾਘਾ ਕੀਤੀ।

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ’ਚ ਐਨ.ਐੱਸ.ਐੱਸ. ਵਿੰਗ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ

0

70 ਯੂਨਿਟ ਖੂਨ ਹੋਇਆ ਇਕੱਤਰ
ਸੁਖਜਿੰਦਰ ਮਾਨ
ਬਠਿੰਡਾ, 22 ਮਾਰਚ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਰਾਸ਼ਟਰੀ ਸੇਵਾ ਯੋਜਨਾ ਵਿੰਗ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ ਸਿਵਲ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਯੂਨੀਵਰਸਿਟੀ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਅਤੇ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ ਨੇ ਕੈਂਪ ਦਾ ਉਦਘਾਟਨ ਕੀਤਾ ਅਤੇ ਐਨ.ਐੱਸ.ਐੱਸ. ਵਿੰਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਇਸ ਗਤੀਵਿਧੀ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਦੇ ਯੋਗਦਾਨ ਦੀ ਸਰਾਹਨਾ ਕੀਤੀ। ਇਸ ਨੇਕ ਕਾਰਜ ਲਈ 70 ਯੂਨਿਟ ਖੂਨ ਇਕੱਤਰ ਕੀਤਾ ਗਿਆ। ਐਨ.ਐਸ.ਐਸ. ਕੋਆਰਡੀਨੇਟਰ ਡਾ: ਮੀਨੂੰ ਨੇ ਇਸ ਮੌਕੇ ਕਿਹਾ ਕਿ ਨਿਯਮਤ ਤੌਰ ’ਤੇ ਖੂਨਦਾਨ ਕਰਨਾ ਸਿਹਤ ਲਈ ਚੰਗਾ ਹੈ। ਯੂਨੀਵਰਸਿਟੀ ਦੇ ਮੈਡੀਕਲ ਅਫਸਰ ਡਾ: ਐਚ.ਐਮ. ਗਰਗ ਨੇ ਆਪਣੀ ਟੀਮ ਅਤੇ ਐਂਬੂਲੈਂਸ ਨਾਲ ਕੈਂਪ ਦਾ ਨਿਰੀਖਣ ਕੀਤਾ ਅਤੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਮੌਕੇ ’ਤੇ ਮੌਜੂਦ ਰਹੇ।

ਬੀ.ਐਫ.ਜੀ.ਆਈ. ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

0

ਸ. ਭਗਤ ਸਿੰਘ ਪਿਆਰ, ਹਮਦਰਦੀ, ਦੇਸ਼ ਭਗਤੀ ਅਤੇ ਮਨੁੱਖਤਾ ਦਾ ਮੁਰੀਦ ਸੀ -ਪ੍ਰੋਫੈਸਰ ਜਗਮੋਹਨ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 22 ਮਾਰਚ : ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਆਜ਼ਾਦੀ ਦੇ ਪਰਵਾਨਿਆਂ ਅਤੇ ਕ੍ਰਾਂਤੀਕਾਰੀਆਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਨ ਲਈ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਾਬਾ ਫ਼ਰੀਦ ਕਾਲਜ ਵੱਲੋਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਤਿੰਨ ਰੋਜ਼ਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਪਹਿਲੇ ਦਿਨ ਬੀ.ਐਫ.ਜੀ.ਆਈ. ਦੇ ਵੱਖ-ਵੱਖ ਕਾਲਜਾਂ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਦੂਸਰੇ ਦਿਨ ਅੰਤਰ-ਕਾਲਜ ਭਾਸ਼ਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਐਮ.ਬੀ.ਏ. ਦੀ ਵਿਦਿਆਰਥਣ ਰਿਤੀਕਾ ਗੁਪਤਾ ਨੇ ਪਹਿਲਾ ਸਥਾਨ, ਬੀ.ਬੀ.ਏ. ਦੇ ਵਿਦਿਆਰਥੀ ਭਾਰਤ ਭੂਸ਼ਨ ਨੇ ਦੂਸਰਾ ਸਥਾਨ ਜਦੋਂ ਕਿ ਬੀ.ਐਸ.ਸੀ. (ਆਨਰਜ਼) ਕੈਮਿਸਟਰੀ ਦੀ ਵਿਦਿਆਰਥਣ ਮਹਿਕ ਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸਮਾਗਮ ਦੇ ਦੂਸਰੇ ਦਿਨ, ਤਰਕਸ਼ੀਲ ਸੁਸਾਇਟੀ, ਬਠਿੰਡਾ ਵੱਲੋਂ ਕਿਤਾਬਾਂ ਦੀ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਸਮਾਗਮ ਦੇ ਤੀਸਰੇ ਦਿਨ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸ. ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕ੍ਰੀਏਟੀਵਿਟੀ ਸੈਂਟਰ ਲੁਧਿਆਣਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਦਾ ਰਸਮੀ ਸਵਾਗਤ ਕਰਦਿਆਂ ਕਿਹਾ ਕਿ ਸਾਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ. ਭਗਤ ਸਿੰਘ ਦੇ ਭਾਣਜੇ ਸਾਡੇ ਅੱਜ ਦੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਹਨ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਜਗਮੋਹਨ ਸਿੰਘ ਨੇ ਸ. ਭਗਤ ਸਿੰਘ ਦੇ ਜੀਵਨ, ਵਿਚਾਰਧਾਰਾ ਅਤੇ ਲਿਖਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਸ. ਭਗਤ ਸਿੰਘ ਦੇ ਜੀਵਨ ਪ੍ਰਸੰਗਾਂ ਦੀ ਅਸਲ ਹਕੀਕਤ ਅਤੇ ਮਹੱਤਵਪੂਰਨ ਤੱਥਾਂ ਨੂੰ ਉਜਾਗਰ ਕੀਤਾ । ਉਨ੍ਹਾਂ ਨੇ ਦੱਸਿਆ ਕਿ ਸ. ਭਗਤ ਸਿੰਘ ਨਾਸਤਿਕ ਕਿਉਂ ਸੀ ਅਤੇ ਉਸ ਦਾ ਮੁੱਖ ਧਰਮ ਪਿਆਰ, ਹਮਦਰਦੀ, ਦੇਸ਼ ਭਗਤੀ ਅਤੇ ਮਨੁੱਖਤਾ ਸੀ। ਇਸ ਮੌਕੇ ਉਨ੍ਹਾਂ ਨੇ ਖ਼ੂਨਦਾਨ ਕਰਨ ਵਾਲੇ 70 ਤੋਂ ਵੱਧ ਵਿਦਿਆਰਥੀਆਂ ਅਤੇ 15 ਫੈਕਲਟੀ ਮੈਂਬਰਾਂ ਨੂੰ ਸਨਮਾਨਿਤ ਕੀਤਾ ਅਤੇ ਭਾਸ਼ਣ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਅਤੇ ਦੇਸ਼ ਭਗਤੀ ਦੇ ਗੀਤ-ਸੰਗੀਤ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ। ਬੀ.ਐਫ.ਜੀ.ਆਈ. ਦੀ ਸਮੁੱਚੀ ਮੈਨੇਜਮੈਂਟ ਵੱਲੋਂ ਪ੍ਰੋਫੈਸਰ ਜਗਮੋਹਨ ਸਿੰਘ ਨੂੰ ਯਾਦਗਾਰੀ ਚਿੰਨ੍ਹ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।

ਮੈਕਸ ਹਸਪਤਾਲ ਬਠਿੰਡਾ ਨੇ ਕਾਰਡੀਆਕ ਐਂਡ ਨਿਊਰੋ ਇੰਟਰਵੈਂਸ਼ਨ ਕੈਥ ਲੈਬ ਸ਼ੁਰੂ ਕੀਤੀ

0

ਸੁਖਜਿੰਦਰ ਮਾਨ
ਬਠਿੰਡਾ, 22 ਮਾਰਚ: ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਨੇ ਅੱਜ ਮਾਲਵਾ ਖੇਤਰ ਦੀ ਪਹਿਲੀ ਕਾਰਡੀਅਕ ਅਤੇ ਨਿਊਰੋ ਇੰਟਰਵੈਂਸ਼ਨ ਆਧੁਨਿਕ ਕੈਥ ਲੈਬ ਦਾ ਉਦਘਾਟਨ ਕੀਤਾ। ਇਹ ਕੈਥ ਲੈਬ ਦਿਲ ਅਤੇ ਦਿਮਾਗ ਨਾਲ ਸਬੰਧਤ ਵੱਖ-ਵੱਖ ਬਿਮਾਰੀਆਂ ਦੇ ਇਲਾਜ ਵਿੱਚ ਮਦਦ ਕਰੇਗੀ। ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡਾ. ਰੋਹਿਤ ਮੋਦੀ ਡਾਇਰੈਕਟਰ ਕਾਰਡੀਓਲੋਜੀ ਨੇ ਕਿਹਾ, “ਨਿਊਰੋ ਇੰਟਰਵੈਂਸ਼ਨਲ ਕੈਥ ਲੈਬ ਮਰੀਜ਼ਾਂ ਲਈ ਕਾਰਡੀਓਲੋਜੀ ਅਤੇ ਨਿਊਰੋਲੋਜੀ ਡਾਇਗਨੌਸਟਿਕਸ ਅਤੇ ਇਲਾਜ ਲਈ ਸਭ ਤੋਂ ਉੱਨਤ ਪਹੁੰਚ ਹੈ। ਇਸ ਨਾਲ ਨਾ ਸਿਰਫ਼ ਮਾਲਵਾ ਬਲਕਿ ਪੂਰੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਸਟ?ਰੋਕ ਦੇ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਇਲਾਜ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ। ਨਿਊਰੋਸਰਜਰੀ ਕੰਸਲਟੈਂਟ ਡਾ: ਗੌਰਵ ਸ਼ਰਮਾ ਨੇ ਦੱਸਿਆ ਕਿ ਲਗਭਗ 80 ਫੀਸਦੀ ਸਟਰੋਕ ਇਲਾਜ ਯੋਗ ਹਨ। ਮੈਕਸ ਹਸਪਤਾਲ ਵਿੱਚ ਸਟਰੋਕ ਦੌਰਾਨ ਸ਼ੁਰੂਆਤੀ ਇਲਾਜ ਲਈ ਅਡਵਾਂਸਡ ਸਟਰੋਕ ਯੂਨਿਟ, ਬ੍ਰੇਨ ਸਕੈਨਿੰਗ, ਥਰੋਬੋਲਾਈਸਿਸ ਅਤੇ ਕੈਥ ਲੈਬ ਅਧਾਰਤ ਸੁਵਿਧਾਵਾਂ ਹਨ, ਨਤੀਜੇ ਵਜੋਂ ਮਰੀਜ਼ਾਂ ਦੀ ਤੇਜ਼ੀ ਨਾਲ ਰਿਕਵਰੀ ਹੁੰਦੀ ਹੈ ਅਤੇ ਵਧੇਰੇ ਲੋਕਾਂ ਨੂੰ ਉਤਪਾਦਕ ਜੀਵਨ ਜਿਉਣ ਵਿੱਚ ਮਦਦ ਮਿਲਦੀ ਹੈ।ਡਾਕਟਰ ਪੱਲਵ ਜੈਨ ਐਸੋਸੀਏਟ ਕੰਸਲਟੈਂਟ ਨਿਊਰੋਲੋਜਿਸਟ ਨੇ ਕਿਹਾ ਕਿ ਭਾਰਤੀਆਂ ਵਿੱਚ ਸਟਰੋਕ ਦੇ ਜ਼ਿਆਦਾ ਮਾਮਲੇ ਹਨ, ਜੋ ਕਿ ਜੀਵਨਸ਼ੈਲੀ ਵਿੱਚ ਬਦਲਾਅ ਦੇ ਕਾਰਨ ਹਨ। ਸਟਰੋਕ ਤੋਂ ਬਾਅਦ ਪਹਿਲੇ 0 ਤੋਂ 4 ਘੰਟੇ ਬਹੁਤ ਨਾਜ਼ੁਕ ਹੁੰਦੇ ਹਨ, ਜਿਸ ਨੂੰ ਗਲੋਡਨ ਪੀਰੀਅਡ ਵੀ ਕਿਹਾ ਜਾਂਦਾ ਹੈ, ਜਿਸ ਸਮੇਂ ਮਰੀਜ਼ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਮਰੀਜ਼ ਦੀ ਹਾਲਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਸਕੇ। ਇਸ ਮੌਕੇ ਹਸਪਤਾਲ ਦੇ ਜੀਐਮ ਸੁਰਿੰਦਰ ਸਿੰਘ ਵੀ ਮੌਜੂਦ ਸਨ।

ਬਠਿੰਡਾ ਪੁਲਿਸ ਦੇ ਸਪੈਸ਼ਲ ਸਟਾਫ਼ ਵਲੋਂ ਇੱਕ ਕਿਲੋ ਅਫ਼ੀਮ ਸਹਿਤ ਦੋ ਕਾਬੂ

0

ਸੁਖਜਿੰਦਰ ਮਾਨ
ਬਠਿੰਡਾ, 22 ਮਾਰਚ: ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਸਪੈਸ਼ਲ ਸਟਾਫ਼ ਵਲੋਂ ਇੱਕ ਕਿਲੋਂ ਅਫ਼ੀਮ ਸਹਿਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਕਥਿਤ ਦੋਸ਼ੀ ਵਰਨਾ ਕਾਰ ’ਤੇ ਸਵਾਰ ਹੋ ਕੇ ਆ ਰਹੇ ਸਨ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸਟਾਫ਼ ਦੇ ਇੰਚਾਰਜ਼ ਦਲਜੀਤ ਬਰਾੜ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਉਨ੍ਹਾਂ ਨੂੰ ਕਾਬੂ ਕਰਕੇ ਇਹ ਅਫ਼ੀਮ ਬਰਾਮਦ ਕੀਤੀ ਹੈ। ਮੁਜ਼ਰਮਾਂ ਦੀ ਪਹਿਚਾਣ ਰਾਜਵਿੰਦਰ ਸਿੰਘ ਵਾਸੀ ਪਿੰਡ ਝੰਡੂਕੇ ਜਿਲ੍ਹਾ ਬਠਿੰਡਾ ਅਤੇ ਰਮਨੀਤ ਕੁਮਾਰ ਵਾਸੀ ਗੁਰੂ ਕੀ ਨਗਰੀ ਬਠਿੰਡਾ ਦੇ ਤੌਰ ’ਤੇ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀਆਂ ਵਿਰੁਧ ਪਹਿਲਾਂ ਵੀ ਕੁੱਝ ਨਸ਼ੀਲੀਆਂ ਵਸਤੂਆਂ ਦੇ ਪਰਚੇ ਦਰਜ਼ ਹਨ। ਮੁਢਲੀ ਪੜਤਾਲ ਦੌਰਾਨ ਪਤਾ ਚੱਲਿਆ ਹੈ ਕਿ ਉਕਤ ਵਿਅਕਤੀ ਇਹ ਅਫੀਮ ਹਰਿਆਣਾ ਤੋਂ ਲੈ ਕੇ ਆਏ ਸਨ। ਪੁਲਿਸ ਅਧਿਕਾਰੀਆਂ ਮੁਤਾਬਕ
ਇਹ ਪਤਾ ਕੀਤਾ ਜਾ ਰਿਹਾ ਹੈ ਕਿ ਇੰਨ੍ਹਾਂ ਇਹ ਅਫ਼ੀਮ ਅੱਗੇ ਕਿਸਨੂੰ ਸਪਲਾਈ ਕਰਨੀ ਸੀ। ਮੁਜਰਮਾਂ ਵਿਰੁਧ ਥਾਣਾ ਕੈਨਾਲ ਕਲੌਨੀ ਵਿਚ ਅ/ਧ 18ਬੀ/61/85 ਐਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਇਸਤੋਂ ਇਲਾਵਾ ਇੱਕ ਹੋਰ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲਿਸ ਵਲੋਂ ਹਰਸ਼ਦੀਪ ਸਿੰਘ ਵਾਸੀ ਰੱਘੂਆਣਾ ਜਿਲ੍ਹਾ ਸਿਰਸਾ ਨੂੰ ਕਾਬੂ ਕਰਕੇ ਉਸਦੇ ਕੋਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

Our Visitor

1911322