66 ਕਰੋੜ ਵਧਾ ਕੇ ਜ਼ਿਲ੍ਹੇ ਦੇ ‘ਠੇਕੇ’ ਮੁੜ ਸੰਭਾਲੇ, ਸਰਕਾਰ ਨੂੰ ਬਠਿੰਡਾ ਵਿਚੋਂ ਹੋਵੇਗੀ 408 ਕਰੋੜ ਦੀ ਆਮਦਨ
ਸੁਖਜਿੰਦਰ ਮਾਨ
ਬਠਿੰਡਾ, 14 ਮਾਰਚ: ਸਰਾਬ ਕਾਰੋਬਾਰੀ ਤੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੀ ਬਠਿੰਡਾ ’ਚ ਮੁੜ ਅਜਾਰੇਦਾਰੀ ਕਾਇਮ ਹੋ ਗਈ ਹੈ। ਪੰਜਾਬ ਸਰਕਾਰ ਵਲੋਂ ਰੇਟ ਵਧਾ ਕੇ ਸਰਾਬ ਦੇ ਠੇਕਿਆਂ ਦੇ ਮੁੜ ‘ਨਵੀਨੀਕਰਨ’ ਦੀ ਦਿੱਤੀ ਸਹੂਲਤ ਦਾ ਫ਼ਾਈਦਾ ਉਠਾਉਂਦਿਆਂ ਇਸ ਗਰੁੱਪ ਨੇ ਜ਼ਿਲ੍ਹੇ ਦੇ ਸਮੂਹ ਗਰੁੱਪਾਂ ਨੂੰ ਸਾਲ 2023-24 ਲਈ ‘ਰਿਨਊ’ ਕਰਵਾ ਲਿਆ ਹੈ। ਸਰਕਾਰ ਨੂੰ ਨਵੀਂ ਪਾਲਿਸੀ ਨਾਲ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਹੀ 408 ਕਰੋੜ ਦੀ ਸਲਾਨਾ ਆਮਦਨ ਹੋਵੇਗੀ ਜੋਕਿ ਪਿਛਲੇ ਸਾਲ ਦੇ ਮੁਕਾਬਲੇ 66 ਕਰੋੜ ਰੁਪਏ ਵੱਧ ਬਣਦੇ ਹਨ। ਇਸਤੋਂ ਇਲਾਵਾ ਨਵੀਨੀਕਰਨ ਫ਼ੀਸ ਵਜੋਂ ਵੀ ਜ਼ਿਲ੍ਹੇ ਵਿਚੋਂ ਸਰਕਾਰ ਨੂੰ ਕਰੀਬ ਢਾਈ ਕਰੋੜ ਦੀ ਆਮਦਨੀ ਹੋਈ ਹੈ। ਐਕਸਾਈਜ਼ ਵਿਭਾਗ ਦੇ ਸੂਤਰਾਂ ਮੁਤਾਬਕ ਠੇਕੇ ਵਿਕਣ ਕਾਰਨ ਬਠਿੰਡਾ ਪੰਜਾਬ ਦੇ ਉਨ੍ਹਾਂ ਅੱਧੀ ਦਰਜ਼ਨ ਜ਼ਿਲ੍ਹਿਆਂ ਵਿਚ ਸ਼ੁਮਾਰ ਹੋ ਗਿਆ ਹੈ, ਜਿੰਨ੍ਹਾਂ ਦੇ ਸਮੂਹ ਗਰੁੱਪ ਪਹਿਲੇ ਹੀ ਹੱਲੇ ਹੱਥੋਂ-ਹੱਥੀ ਵਿਕ ਗਏ ਹਨ। ਹੋਰਨਾਂ ਜ਼ਿਲ੍ਹਿਆਂ ਵਿਚ ਤਰਨਤਾਰਨ, ਮੋਗਾ, ਮੁਹਾਲੀ ਅਤੇ ਰੋਪੜ ਆਦਿ ਸ਼ਾਮਲ ਦੱਸੇ ਜਾ ਰਹੇ ਹਨ। ਉਂਜ ਸਰਕਾਰ ਦੀ ਇਸ ਨੀਤੀ ਕਾਰਨ 31 ਮਾਰਚ ਨੂੰ ਸਸਤੀ ਸਰਾਬ ਖਰੀਦਣ ਦੇ ਚਾਹਵਾਨਾਂ ਦੇ ਦਿਲਾਂ ਨੂੰ ਜਰੂਰ ਠੇਸ ਪੁੱਜੇਗੀ ਕਿਉਂਕਿ ਮੌਜੂਦਾ ਗਰੁੱਪ ਕੋਲ ਹੀ ਸਰਾਬ ਦਾ ਕਾਰੋਬਾਰ ਰਹਿਣ ਕਾਰਨ ਸ਼ਰਾਬ ਦੇ ਸਸਤੀ ਹੋਣ ਦੀ ਘਟ ਹੀ ਸੰਭਾਵਨਾ ਹੈ। ਗੌਰਤਲਬ ਹੈ ਕਿ ਬੀਤੇ ਦਿਨੀਂ ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ਵਿਚ ਐਕਸਾਈਜ਼ ਦੀ ਨਵੀਂ ਪਾਲਿਸੀ ਨੂੰ ਮੰਨਜੂਰੀ ਦਿੰਦਿਆਂ 10 ਤੋਂ 16 ਫ਼ੀਸਦੀ ਦੇ ਵਾਧੇ ਨਾਲ ਮੌਜੂਦਾ ਠੇਕੇਦਾਰਾਂ ਨੂੰ ਅਗਲੇ ਵਿੱਤੀ ਸਾਲ ਲਈ ਨਵੀਨੀਕਰਨ ਕਰਵਾਉਣ ਦੀ ਸਹੂਲਤ ਦਿੱਤੀ ਸੀ। ਬਠਿੰਡਾ ਜ਼ਿਲ੍ਹੇ ਵਿਚ ਮੌਜੂਦਾ ਸਮੇਂ ਸੱਤ ਗਰੁੱਪ ਹਨ, ਜਿੰਨ੍ਹਾਂ ਵਿਚ ਮੋੜ ਗਰੁੱਪ ਸਭ ਤੋਂ ਵੱਧ 16 ਫ਼ੀਸਦੀ ਦੇ ਵਾਧੇ ਨਾਲ ਮੁੜ ਵਿਕਿਆ ਹੈ। ਜਦੋਂਕਿ ਕੈਨਾਲ ਕਲੌਨੀ ਗਰੁੱਪ ਸਭ ਤੋਂ ਘੱਟ 10 ਫ਼ੀਸਦੀ ਦੇ ਵਾਧੇ ਨਾਲ ਰੱਖਿਆ ਗਿਆ ਹੈ। ਇਸਤੋਂ ਇਲਾਵਾ ਜ਼ਿਲ੍ਹੇ ਦੇ ਬਾਕੀ ਪੰਜ ਗਰੁੱਪ ਰੇਲਵੇ ਸਟੇਸ਼ਨ, ਪਾਵਰ ਹਾਊਸ ਰੋਡ, ਰਾਮਪੁਰਾ, ਗੋਨਿਆਣਾ ਅਤੇ ਰਾਮਾ 12-12 ਫ਼ੀਸਦੀ ਦੇ ਵਾਧੇ ਨਾਲ ਅਗਲੇ ਵਿਤੀ ਸਾਲ ਲਈ ਵਿਕੇ ਹਨ। ਉਂਜ ਸਰਕਾਰ ਨੇ ਇਸ ਵਾਰ ਰੇਲਵੇ ਸਟੇਸ਼ਨਾਂ ਨਜ਼ਦੀਕ 24 ਘੰਟੇ ਠੇਕਾ ਖੋਲਣ ਦੀ ਦਿੱਤੀ ਮੌਜੂਦਾ ਛੁੂਟ ਨੂੰ ਵੀ ਆਮਦਨੀ ਦਾ ਜਰੀਆ ਬਣਾ ਲਿਆ ਹੈ। ਜੇਕਰ ਅਗਲੇ ਵਿਤੀ ਸਾਲ ਠੇਕੇਦਾਰ ਰੇਲਵੇ ਸਟੇਸ਼ਨ ਨਜਦੀਕ ਸਰਾਬ ਦੇ ਠੇਕੇ ਨੂੰ 24 ਘੰਟੇ ਲਈ ਖੁੱਲਾ ਰੱਖਣਾ ਚਾਹੁੰਣਗੇ ਤਾਂ ਇਸਦੇ ਲਈ ਉਨ੍ਹਾਂ ਨੂੰ ਸਰਕਾਰ ਕੋਲ ਦਸ ਲੱਖ ਰੁਪਏ ਅਲੱਗ ਤੋਂ ਜਮ੍ਹਾਂ ਕਰਵਾਉਣੇ ਹੋਣਗੇ।
ਬਾਕਸ
ਸਰਾਬ ਮਹਿੰਗੀ ਹੋਣ ਦੀ ਸੰਭਾਵਨਾ, ਬੀਅਰ ’ਤੇ ਘੱਟੋ-ਘੱਟ ਅਤੇ ਵੱਧੋ-ਵੱਧ ਵਿਕਰੀ ਰੇਟ ਹੋਵੇਗਾ ਪ੍ਰਕਾਸ਼ਤ
ਬਠਿੰਡਾ: ਸਰਕਾਰ ਦੀ ਨਵੀਂ ਪਾਲਿਸੀ ਤਹਿਤ ਅੰਗਰੇਜੀ ਸਰਾਬ ਪ੍ਰਤੀ ਬਲਕ ਲੀਟਰ 20 ਰੁਪਏ, ਦੇਸੀ 11 ਰੁਪਏ ਅਤੇ ਬੀਅਰ 8 ਰੁਪਏ ਪ੍ਰਤੀ ਬਲਕ ਲੀਟਰ ਮਹਿੰਗੀ ਕੀਤੀ ਜਾ ਰਹੀ ਹੈ, ਜਿਸਦੇ ਨਾਲ ਰੀਟੇਲ ਵਿਚ ਵੀ ਗ੍ਰਾਹਕਾਂ ਨੂੰ ਸਰਾਬ ਮਹਿੰਗੇ ਰੇਟਾਂ ਉਪਰ ਮਿਲਣ ਦੀ ਪੂਰੀ ਸੰਭਾਵਨਾ ਹੈ। ਇਸਤੋਂ ਇਲਾਵਾ ਮੌਜੂਦਾ ਠੇਕੇਦਾਰ ਇਸ ਸਾਲ ਦੇ ਬਚੇ ਹੋਏ ਮਾਲ ਨੂੰ ਅਗਲੇ ਵਿਤੀ ਸਾਲ ਵਿਚ 31 ਅਗੱਸਤ 2023 ਤੱਕ ਵੇਚ ਸਕਦੇ ਹਨ। ਉਧਰ ਪੰਜਾਬ ਸਰਕਾਰ ਦੀ ਨਵੀਂ ਨੀਤੀ ਤਹਿਤ ਇਸ ਵਾਰ ਬੀਅਰ ਦੀ ਬੋਤਲ ਉਪਰ ਪਹਿਲੀ ਵਾਰ ਘੱਟੋ-ਘੱਟ ਅਤੇ ਵੱਧੋ-ਵੱਧ ਰੇਟ ਲਿਖਿਆ ਜਾਵੇਗਾ। ਜਦੋਂਕਿ ਦੇਸੀ ਅਤੇ ਅੰਗਰੇਜ਼ੀ ਸਰਾਬ ਉਪਰ ਸਿਰਫ਼ ਘੱਟੋ-ਘੱਟ ਵਿਕਰੀ ਰੇਟ ਹੀ ਲਿਖਿਆ ਹੋਵੇਗਾ।
ਬਠਿੰਡਾ ’ਚ ਸਰਾਬ ਕਾਰੋਬਾਰੀ ਮਲਹੋਤਰਾ ਗਰੁੱਪ ਦੀ ਮੁੜ ਹੋਈ ਸਰਦਾਰੀ ਕਾਇਮ
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਉਪਭੋਗਤਾ ਜਾਗੂਰਕਤਾ ਮੁਹਿੰਮ ਦਾ ਆਗਾਜ਼
ਸੁਖਜਿੰਦਰ ਮਾਨ
ਬਠਿੰਡਾ, 13 ਮਾਰਚ: ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਭਾਰਤੀ ਮਾਨਕ ਬਿਉਰੋ ਵੱਲੋਂ ਐਨ.ਐਸ.ਐਸ ਤੇ ਡਿਗਨਿਟੀ ਇੰਡੀਆ ਦੇ ਸਹਿਯੋਗ ਨਾਲ ਉੱਪ ਕੁਲਪਤੀ ਪ੍ਰੋ.(ਡਾ.) ਐੱਸ.ਕੇ.ਬਾਵਾ ਦੀ ਅਗਵਾਈ ਹੇਠ ਵਿਸ਼ਵ ਉਪਭੋਗਤਾ ਦਿਹਾੜੇ ਦੇ ਆਯੋਜਨਾਂ ’ਤੇ ਕੁਆਲਿਟੀ ਮੁਹਿੰਮ 3.0 ਦੀ ਸ਼ੁਰੂਆਤ ਚਾਂਸਲਰ ਗੁਰਲਾਭ ਸਿੰਘ ਸਿੱਧੂ ਵੱਲੋਂ ਕੇਕ ਕੱਟ ਕੇ ਕੀਤੀ ਗਈ। ਇਸ ਮੌਕੇ ਪ੍ਰੋ. ਬਲਜਿੰਦਰ ਕੌਰ ਐੱਮ. ਐੱਲ. ਏ ਤਲਵੰਡੀ ਸਾਬੋ ਨੇ ਬਤੌਰ ਮੁੱਖ ਮਹਿਮਾਨ, ਅੰਮ੍ਰਿਤ ਅਗਰਵਾਲ ਚੇਅਰਮੈਨ ਯੋਜਨਾ ਬੋਰਡ ਬਠਿੰਡਾ, ਰਾਜੀਵ ਪੀ. ਡਿਪਟੀ ਡਾਇਰੈਕਟਰ ਜਨਰਲ ਬੀ.ਆਈ.ਐਸ. ਚੰਡੀਗੜ੍ਹ, ਦੀਪਕ ਅਗਰਵਾਲ ਡਾਇਰੈਕਟਰ ਬੀ.ਆਈ.ਐੱਸ ਚੰਡੀਗੜ੍ਹ, ਵਰਿੰਦਰ ਸਿੰਘ ਸਮਾਜਿਕ ਸਸ਼ਕਤੀਕਰਨ ਵਿਭਾਗ ਬਠਿੰਡਾ ਤੇ ਡਾ. ਭਾਵਨਾ ਸਾਹਨੀ ਰਾਸ਼ਟਰਪਤੀ ਅਵਾਰਡੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।ਇਸ ਮੌਕੇ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਚਾਂਸਲਰ ਸ. ਸਿੱਧੂ ਨੇ ਕਿਹਾ ਕਿ ਸਿੱਖਿਆ ਦਾ ਮਤਲਬ ਸਿਰਫ ਸਿਲੇਬਸ ਦੀਆਂ ਕਿਤਾਬਾਂ ਪੜ੍ਹਨਾ ਨਹੀਂ ਸਗੋਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਤੇ ਦੂਜਿਆਂ ਨੂੰ ਸੁਚੇਤ ਕਰਨਾ ਇਕ ਚੰਗੇ ਵਿਦਿਆਰਥੀ ਦਾ ਕਰਤੱਵ ਹੈ। ਉਨ੍ਹਾਂ ਬੀ.ਆਈ.ਐੱਸ ਦੇ ਅਧਿਕਾਰੀਆਂ ਦੇ ਇਸ ਆਯੋਜਨ ਦੀ ਸ਼ਲਾਘਾ ਕੀਤੀ।ਮੁੱਖ ਮਹਿਮਾਨ ਪ੍ਰੋ. ਬਲਜਿੰਦਰ ਕੌਰ ਨੇ ਵਰਸਿਟੀ ਪ੍ਰਬੰਧਕਾਂ ਤੇ ਆਯੋਜਕਾਂ ਦਾ ਧੰਨਵਾਦ ਕਰਦੇ ਹੋਏ ਹਾਜ਼ਰੀਨ ਤੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦੀ ਅਪੀਲ ਕੀਤੀ।ਰਾਜੀਵ ਪੀ. ਨੇ ਬੀ.ਆਈ.ਐਸ ਵੱਲੋਂ ਉਪਭੋਗਤਾ ਜਾਗਰੂਕਤਾ ਲਈ ਚਲਾਈਆਂ ਜਾ ਰਹੀਆਂ ਮੁਹਿੰਮਾਂ ਅਤੇ ਕਾਰਜਾਂ ਤੇ ਚਾਨਣਾ ਪਾਇਆ। ਉਨ੍ਹਾਂ ਇਸ ਮੌਕੇ ਮਾਨਕ ਮਿਤਰਾਂ ਦੀ ਰਜਿਸਟ੍ਰੇਸ਼ਨ ਸੰਬੰਧੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਇਆ। ਅਮਿ੍ਰਤ ਅਗਰਵਾਲ ਨੇ ਪੰਜਾਬ ਸਰਕਾਰ ਵੱਲੋਂ ਜਨ ਭਲਾਈ ਹਿੱਤ ਕੀਤੇ ਗਏ ਕੰਮਾਂ ਤੇ ਚਾਨਣਾ ਪਾਇਆ।ਦੀਪਕ ਅਗਰਵਾਲ ਨੇ ਉਪਭੋਗਤਾ ਦੇ ਅਧਿਕਾਰਾਂ ਦੇ ਹਨਨ ਮੌਕੇ ਕੀਤੀਆਂ ਜਾ ਸਕਦੀਆਂ ਸ਼ਿਕਾਇਤਾਂ, ਉਨ੍ਹਾਂ ਦੇ ਨਿਵਾਰਨ ਅਤੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮਾਨਕ ਮਿਤਰਾਂ ਨੂੰ ਬੀ.ਆਈ.ਐਸ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਦਾ ਹੋਕਾ ਦਿੱਤਾ। ਡਾ. ਭਾਵਨਾ ਵੱਲੋਂ ਵਿਦਿਆਰਥੀਆਂ ਨੂੰ ਵਿੱਦਿਆ ਅਤੇ ਗਿਆਨ ਦਾ ਚਾਨਣ ਭਾਰਤ ਦੇ ਹਰ ਨਾਗਰਿਕ ਤੱਕ ਪਹੁੰਚਾਉਣ ਦਾ ਸੰਦੇਸ਼ ਦਿੱਤਾ।ਡਾ. ਵਿਕਾਸ ਗੁਪਤਾ ਵੱਲੋਂ ਮੁੱਖ ਮਹਿਮਾਨ ਅਤੇ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਡਾ. ਅਸ਼ਵਨੀ ਸੇਠੀ ਡਾਇਰੈਕਟਰ ਯੋਜਨਾ ਤੇ ਵਿਕਾਸ, ਡਾ. ਅਰਪਨਾ ਬਾਂਸਲ ਡੀਨ, ਸ. ਸਰਦੂਲ ਸਿੰਘ ਡਾਇਰੈਕਟਰ ਸਟੂਡੈਂਟ ਵੈਲਫੇਅਰ ਡੀਨ, ਡਾ. ਜਸਵਿੰਦਰ ਸਿੰਘ ਐਨ.ਐਸ.ਐਸ. ਕੁਆਰਡੀਨੇਟਰ ਆਦਿ ਨੇ ਸ਼ਿਰਕਤ ਕੀਤੀ। ਪ੍ਰੋ. ਰਘਵੀਰ ਸਿੰਘ ਅਤੇ ਪ੍ਰੋ. ਗੋਰਾ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਲੋਕ ਚੇਤਨਾ ਪੈਦਾ ਕਰਦਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਮੰਚ ਸੰਚਾਲਨ ਦੀ ਭੂਮਿਕਾ ਲਵਲੀਨ ਸੱਚੇਦਵਾ ਅਤੇ ਮੈਡਮ ਕਨਿਕਾ ਨੇ ਬਾਖੂਬੀ ਅਦਾ ਕੀਤੀ। ਡਾ. ਨਯਨਪ੍ਰੀਤ ਕੌਰ ਨੇ ਸਭਨਾਂ ਨੂੰ ਧੰਨਵਾਦੀ ਸ਼ਬਦ ਕਹੇ।
ਅਕਾਲੀ ਦਲ-ਬਸਪਾ 17 ਤੋਂ 24 ਮਾਰਚ ਤੱਕ ਪੰਜਾਬ ਬਚਾਓ ਧਰਨੇ ਲਗਾਉਣਗੇ
ਧਰਨੇ ਹਲਕੇਵਾਰ ਲਗਾਏ ਜਾਣਗੇ ਤੇ ਪਾਰਟੀ ਐਸ ਡੀ ਐਮਜ਼ ਨੂੰ ਮੰਗ ਪੱਤਰ ਸੌਂਪੇਗੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਮਾਰਚ: ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ 17 ਤੋਂ 24 ਮਾਰਚ ਤੱਕ ਪੰਜਾਬ ਬਚਾਓ ਪ੍ਰੋਗਰਾਮ ਤਹਿਤ ਧਰਨੇ ਲਗਾ ਕੇ ਆਮ ਆਦਮੀ ਪਾਰਟੀ ਸਰਕਾਰ ਦੇ ਹਰ ਫਰੰਟ ’ਤੇ ਫੇਲ੍ਹ ਹੋਣ ਅਤੇ ਪੰਜਾਬੀਆਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰ ਜਾਣ ਵਿਰੁੱਧ ਰੋਸ ਪ੍ਰਗਟ ਕੀਤਾ ਜਾਵੇਗਾ। ਇਸ ਗੱਲ ਦਾ ਐਲਾਨ ਕਰਦਿਆਂ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਬਾਬਤ ਫੈਸਲਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਬਸਪਾ ਦੇ ਹਲਕਾ ਇੰਚਾਰਜਾਂ ਤੇ ਸੀਨੀਅਰ ਲੀਡਰਸ਼ਿਪ ਨਾਲ ਹੋਈ ਮੀਟਿੰਗ ਮਗਰੋਂ ਲਿਆ ਗਿਆ ਹੈ।ਡਾ. ਚੀਮਾ ਨੇ ਕਿਹਾ ਕਿ ਇਹ ਧਰਨੇ ਸਾਰੇ ਸੂਬੇ ਵਿਚ ਹਲਕੇਵਾਰ ਦਿੱਤੇ ਜਾਣਗੇ ਜਿਸ ਵਿਚ ’ਆਪ ਸਰਕਾਰ ਦਾ ਇਕ ਸਾਲ,ਪੰਜਾਬ ਦਾ ਕਰਤਾ ਬੁਰਾ ਹਾਲ’ ਨਾਅਰਾ ਵਰਤਿਆ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀਦਲ ਤੇ ਬਸਪਾ ਦੇ ਵਰਕਰ ਪ੍ਰੋਗਰਾਮ ਮੁਤਾਬਕ ਸੂਬੇ ਭਰ ਵਿਚ ਐਸ ਡੀ ਐਮਜ਼ ਨੂੰ ਮੰਗ ਪੱਤਰ ਸੌਂਪਣਗੇ ਜਿਹਨਾਂ ਵਿਚ ਆਪ ਸਰਕਾਰ ਦੇ ਰਾਜ ਵਿਚ ਪੰਜਾਬ ਨਾਲ ਹੋਏ ਅਨਿਆਂ ਨੂੰ ਉਜਾਗਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਆਪ ਸਰਕਾਰ ਨੂੰ ਕਾਨੂੰਨ ਵਿਵਸਥਾ ਦੇ ਮਾਮਲੇ ’ਤੇ ਬੇਨਕਾਬ ਕਰਾਂਗੇ ਜੋ ਕਿ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ ਹੈ। ਇਸੇ ਤਰੀਕੇ ਅਕਾਲੀ ਵਰਕਰ ਇਹ ਦੱਸਣਗੇ ਕਿ ਕਿਵੇਂ ਗੈਂਗਸਟਰਵਾਦ ਵੱਧਣ ਅਤੇ ਫਿਰੌਤੀ ਸਭਿਆਚਾਰ ਦੇ ਕਾਰਨ ਪੰਜਾਬ ਤੋਂ ਇੰਡਸਟਰੀ ਬਾਹਰ ਜਾ ਰਹੀ ਹੈ।ਡਾ. ਚੀਮਾ ਨੇ ਕਿਹਾ ਕਿ ਸਾਰੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਸਮੇਤ ਔਰਤਾਂ ਤੇ ਨੌਜਵਾਨਾਂ ਨਾਲ ਕੀਤੇ ਸਾਰੇ ਵਾਅਦੇ ਵਿਸਾਰ ਦਿੱਤੇ ਗਏ ਹਨ ਤੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਨਹੀਂ ਦਿੱਤੇ ਜਾ ਰਹੇ। ਉਹਨਾਂ ਕਿਹਾ ਕਿ ਇਸੇ ਤਰੀਕੇ ਅਨੁਸੂਚਿਤ ਜਾਤੀਆਂ ਨਾਲ ਹੋ ਰਹੇ ਵਿਤਕਰੇ ਨੂੰ ਉਜਗਾਰ ਕੀਤਾ ਜਾਵੇਗਾ ਤੇ ਇਹ ਵੀ ਦੱਸਿਆ ਜਾਵੇਗਾ ਕਿ ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਦੇ ਲਾਭ ਨਹੀਂ ਦਿੱਤੇ ਜਾ ਰਹੇ ਤੇ ਆਟਾ ਦਾਲ ਸਕੀਮ ਦੇ ਕਿੰਨੇ ਹਜ਼ਾਰ ਕਾਰਡ ਕੱਟ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਪਾਰਟੀ ਆਪ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਨਾਂ ’ਤੇ ਸਰਕਾਰੀ ਮੁਲਾਜ਼ਮਾਂ ਨੂੰ ਮੂਰਖ ਬਣਾਉਣ ਦੇ ਕੀਤੇ ਯਤਨ ਨੂੰ ਵੀਬੇਨਕਾਬ ਕਰੇਗੀ ਕਿਉਂਕਿ ਇਸ ਮਾਮਲੇ ’ਤੇ ਕੁਝ ਵੀ ਨਹੀਂ ਕੀਤਾ ਗਿਆ।ਡਾ. ਚੀਮਾ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਨੂੰ ਕੰਗਾਲੀ ਵੱਲ ਲਿਜਾ ਰਹੀ ਹੈ। ਉਹਨਾਂ ਕਿਹਾ ਕਿ ਬਜਟ ਸੈਸ਼ਨ ਵਿਚ ਅੰਕੜਿਆਂ ਦਾ ਹੇਰ ਫੇਰ ਕਰਨਾ ਇਹ ਸਾਬਤ ਕਰਦਾ ਹੈ ਕਿ ਆਪ ਸਰਕਾਰ ਲੋਕਾਂ ਦੀਆਂ ਮੁਸ਼ਕਿਲਾ ਹੰਲ ਲਈਗੰਭੀਰ ਨਹੀਂ ਹੈ ਬਲਕਿ ਜਨਤਾ ਦਾ ਪੈਸਾ ਪਾਰਟੀ ਦਾ ਨਾਂ ਉਭਾਰਨ ਵਾਸਤੇ ਬਰਬਾਦ ਕਰ ਰਹੀ ਹੈ।
ਦਲਿਤ ਬੱਚਿਆਂ ਦਾ ਬਲੀ ਕਾਂਡ: ਅਦਾਲਤ ਵਲੋਂ ਮੁੱਖ ਮੁਲਜ਼ਮ ਦੇ ਗ੍ਰਿਫਤਾਰੀ ਵਰੰਟ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 13 ਮਾਰਚ: ਕੁੱਝ ਸਾਲ ਪਹਿਲਾਂ ਜ਼ਿਲ੍ਹੇ ਦੇ ਕੋਟਭਾਰਾ ਪਿੰਡ ਵਿਚ ਇੱਕ ਪ੍ਰਵਾਰ ਵਲੋਂ ਔਲਾਦ ਪ੍ਰਾਪਤੀ ਲਈ ਤਾਂਤਰਿਕ ਨਾਲ ਮਿਲਕੇ ਮਾਸੂਮ ਦਲਿਤ ਦੋ ਸਕੇ ਭੈਣ ਭਰਾ ਦੀ ਬਲੀ ਦੇਣ ਦੇ ਮਾਮਲੇ ਦੀ ਸੁਣਵਾਈ ਹੁਣ ਆਖ਼ਰੀ ਪੜਾਅ ’ਤੇ ਪੁੱਜ ਗਈ ਹੈ। ਇਸ ਕਾਂਡ ਦੇ ਮੁੱਖ ਮੁਜਰਮ ਮੰਨੇ ਜਾਂਦੇ ਲਖਵਿੰਦਰ ਸਿੰਘ ਲੱਖੀ ਦੀ ਗੈਰ ਹਾਜ਼ਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਵਧੀਕ ਸੈਸਨ ਜੱਜ ਬਲਜਿੰਦਰ ਸਿੰਘ ਸਰ੍ਹਾਂ ਦੀ ਅਦਾਲਤ ਨੇ ਉਸਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਦਿਆ ਥਾਣਾ ਕੋਟਫ਼ੱਤਾ ਦੀ ਪੁਲਿਸ ਨੂੰ ਭਲਕੇ ਮੁਜਰਮ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਪਤਾ ਲੱਗਿਆ ਹੈ ਕਿ ਅਦਾਲਤ ਦੀ ਸੁਣਵਾਈ ਤੋਂ ਪਹਿਲਾਂ ਕਥਿਤ ਮੁਜਰਮ ਅਦਾਲਤ ਵਿਚ ਹਾਜ਼ਰ ਹੋਇਆ ਪ੍ਰੰਤੂ ਬਾਅਦ ਵਿਚ ਗਾਇਬ ਹੋ ਗਿਆ ਸੀ। ਅਦਾਲਤ ’ਚ ਪੇਸ਼ ਵਕੀਲ ਚਰਨਪਾਲ ਸਿੰਘ ਬਰਾੜ ਨੇ ਦਸਿਆ ਕਿ ਹੁਣ ਇਸ ਕੇਸ ਦੀ ਅਗਲੀ ਸੁਣਵਾਈ 14 ਮਾਰਚ ’ਤੇ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਕਿ ਛੇ ਸਾਲ ਪਹਿਲਾ 8 ਮਾਰਚ 2017 ਦੀ ਰਾਤ ਨੂੰ ਤਾਂਤਰਿਕ ਲਖਵਿੰਦਰ ਉਰਫ਼ ਲੱਖੀ ਵੱਲੋਂ ਉਤਸਾਹਿਤ ਕਰਨ ’ਤੇ ਅੱਠ ਸਾਲਾਂ ਮਾਸੂਮ ਰਣਜੋਧ ਸਿੰਘ ਤੇ ਉਸ ਦੀ ਤਿੰਨ ਸਾਲਾਂ ਭੈਣ ਅਨਾਮਿਕਾ ਕੌਰ ਦੀ ਉਹਨਾਂ ਦੇ ਘਰ ਪਰਿਵਾਰ ਵੱਲੋਂ ਬੇਰਿਹਮੀ ਨਾਲ ਬਲੀ ਦੇ ਦਿੱਤੀ ਗਈ ਸੀ। ਮਾਸੂਮਾਂ ਦੀ ਇਹ ਬਲੀ ਉਹਨਾਂ ਦੀ ਭੂਆ ਅਮਨਦੀਪ ਕੌਰ ਦੇ ਔਲਾਦ ਨਾ ਹੋਣ ਕਾਰਣ ਦਿੱਤੀ ਗਈ ਸੀ। ਇਸ ਦੂਹਰੇ ਕਤਲ ਕਾਂਡ ’ਚ ਦੋਸ਼ੀ ਤਾਂਤਰਿਕ ਲੱਖੀ, ਅਮਨਦੀਪ ਕੌਰ, ਬੱਚਿਆਂ ਦੀ ਦਾਦੀ ਨਿਰਮਲ, ਉਹਨਾਂ ਦਾ ਪਿਤਾ ਅਤੇ ਮੌਕੇ ’ਤੇ ਮੌਜੂਦ ਹੋਰ ਦੋਸ਼ੀਆਂ ਨੂੰ ਨਾਮਜਦ ਕੀਤਾ ਹੋਇਆ ਹੈ, ਜਿਹਨਾਂ ਵਿਚੋਂ ਕਈ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਹਨ।
ਸਕੂਲ ਸਿੱਖਿਆ ਮੰਤਰੀ ਵੱਲੋਂ ਪੀਐਸਟੀਈਟੀ ਮਾਮਲੇ ਵਿੱਚ ਜਾਂਚ ਦੇ ਹੁਕਮ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਮਾਰਚ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਸਟੇਟ ਟੀਚਰ ਯੋਗਤਾ ਟੈਸਟ (ਪੀਐਸਟੀਈਟੀ) ਵਿੱਚ ਹੋਈ ਲਾਹਪਰਵਾਹੀ ਦੇ ਮਾਮਲੇ ਵਿੱਚ ਜਾਂਚ ਦੇ ਹੁਕਮ ਦਿੱਤੇ ਹਨ। ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਬੀਤੇ ਕੱਲ੍ਹ ਹੋਏ ਪੰਜਾਬ ਸਟੇਟ ਟੀਚਰ ਯੋਗਤਾ ਟੈਸਟ ਦੇ ਪੇਪਰ ਦੌਰਾਨ ਵੱਡੇ ਪੱਧਰ ‘ਤੇ ਪ੍ਰਸ਼ਨ ਪੱਤਰ ਵਿੱਚ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਉਹਨਾਂ ਇਸ ਮਾਮਲੇ ਦੀ ਜਾਂਚ ਪ੍ਰਮੁੱਖ ਸਕੱਤਰ ਪੱਧਰ ਦੇ ਅਧਿਕਾਰੀ ਤੋਂ ਕਰਵਾਉਣ ਦੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਹੋਈ ਅਣਗਹਿਲੀ ਦੀ ਜਾਂਚ ਕਰਕੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ਼ ਅਪਰਾਧਕ ਮਾਮਲਾ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਸ. ਬੈਂਸ ਨੇ ਪੇਪਰ ਲੈਣ ਵਾਲੀ ਥਰਡ ਪਾਰਟੀ ਏਜੰਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹਦਾਇਤ ਕੀਤੀ ਕਿ ਉਹ ਵਿਦਿਆਰਥੀਆਂ ਤੋਂ ਕੋਈ ਫੀਸ ਲਏ ਬਗੈਰ ਇਹ ਪੇਪਰ ਜਲਦ ਲਵੇ। ਉਹਨਾਂ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਥਰਡ ਪਾਰਟੀ ਨਾਲ ਪੇਪਰ ਲੈਣ ਸਬੰਧੀ ਕੀਤੇ ਜਾਣ ਵਾਲੇ ਇਕਰਾਰਨਾਮੇ ਵਿੱਚ ਇਹ ਮੱਦ ਵੀ ਸ਼ਾਮਲ ਕਰਨ ਕਿ ਜੇਕਰ ਪੇਪਰ ਆਯੋਜਨ ਕਰਨ ਵਾਲੀ ਸੰਸਥਾ ਵੱਲੋਂ ਕੋਈ ਤਰੁੱਟੀ ਪਾਈ ਜਾਂਦੀ ਹੈ ਤਾਂ ਉਹ ਵਿਦਿਆਰਥੀਆਂ ਨੂੰ ਇਸ ਦਾ ਮੁਆਵਜਾ ਵੀ ਦੇਣਗੇ।
ਟੈੱਟ ਪੇਪਰ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ
24 ਘੰਟਿਆਂ ’ਚ ਹੀ ਟੈਟ ਪੇਪਰ ਗੜਬੜੀ ਮਾਮਲੇ ’ਚ ਦੋ ਅਫ਼ਸਰਾਂ ਨੂੰ ਕੀਤਾ ਸਸਪੈੰਡ
ਵਿਦਿਆਰਥੀਆਂ ਦੇ ਭਵਿੱਖ ਨਾਲ ਜਿਸ ਨੇ ਵੀ ਧੋਖਾ ਕੀਤਾ ਹੈ ਉਹ ਸਲਾਖਾਂ ਪਿੱਛੇ ਹੋਵੇਗਾ: ਮੁੱਖ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੁਲਿਸ ਨੂੰ ਹਦਾਇਤ ਕੀਤੀ ਕਿ ਸੂਬੇ ਵਿੱਚ ਟੈੱਟ ਦੇ ਪੇਪਰ ’ਚ ਗੜਬੜੀਆਂ ਕਰਨ ਦੇ ਮਾਮਲੇ ਚ ਵੱਡਾ ਐਕਸ਼ਨ ਲੈਂਦਿਆਂ 24 ਘੰਟਿਆਂ ’ਚ ਦੋ ਅਫ਼ਸਰਾਂ ਨੂੰ ਸਸਪੈੰਡ ਕਰ ਦਿੱਤਾ ਹੈ ਅਤੇ ਨਾਲ ਹੀ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਵੀ ਹੁਕਮ ਜਾਰੀ ਕਰ ਦਿੱਤੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫੈਸਰ ਡਾ. ਹਰਦੀਪ ਸਿੰਘ ਅਤੇ ਪ੍ਰੋਫੈਸਰ, ਇਲੈਕਟ?ਰੋਨਿਕਸ ਟੈਕਨਾਲੋਜੀ ਵਿਭਾਗ ਡਾ. ਰਵਿੰਦਰ ਸਿੰਘ ਸਾਹਨੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਭਗਵੰਤ ਮਾਨ ਨੇ ਪੁਲਿਸ ਵਿਭਾਗ ਨੂੰ ਟੈੱਟ ਪ੍ਰੀਖਿਆ ਵਿੱਚ ਗੜਬੜੀਆਂ ਕਰਨ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਪੁਲਿਸ ਨੂੰ ਕਿਹਾ ਕਿ ਇਸ ਜੁਰਮ ਦੇ ਮੁਲਜ਼ਮਾਂ ਖਿ?ਲਾਫ਼ ਮਿਸਾਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਹੋਰ ਕੋਈ ਅਜਿਹਾ ਕਰਨ ਦੀ ਸੋਚੇ ਵੀ ਨਾ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਨ ਪੱਤਰ ਨਾਲ ਛੇੜਛਾੜ ਕਰਨਾ ਨੌਜਵਾਨਾਂ ਦੇ ਕਰੀਅਰ ਨਾਲ ਖਿਲਵਾੜ ਹੈ, ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪੁਲਿਸ ਨੂੰ ਕਿਹਾ ਕਿ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਇਸ ਸਰਕਾਰ ਤੇ ਨਵੇਂ ਪੰਜਾਬ ਤੋਂ ਲੋਕਾਂ ਨੂੰ ਕਾਫ਼ੀ ਉਮੀਦਾਂ ਹਨ ਅਤੇ ਇਸ ਭਰੋਸੇ ਨੂੰ ਕਿਸੇ ਵੀ ਤਰ੍ਹਾਂ ਦੀ ਠੇਸ ਪਹੁੰਚਾਉਣ ਦੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਇਸ ਕੇਸ ਦੇ ਸਾਰੇ ਮੁਲਜ਼ਮ ਜਲਦੀ ਸਲਾਖਾਂ ਪਿੱਛੇ ਪੁੱਜਣ। ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਇਸ ਮਿਆਰੀ ਇਮਤਿਹਾਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਵੀ ਵਿਅਕਤੀ ਭਾਵੇਂ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਬਖਸ਼ਿਆ ਨਹੀਂ ਜਾਵੇਗਾ।
ਅਮਨ ਅਰੋੜਾ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵਿੱਚ 14 ਐਸ.ਡੀ.ਓਜ਼. ਅਤੇ ਤਿੰਨ ਜੇ.ਈਜ਼. ਨੂੰ ਨਿਯੁਕਤੀ ਪੱਤਰ ਸੌਂਪੇ
ਇੱਕ ਸਾਲ ਵਿੱਚ 26,797 ਨੌਕਰੀਆਂ ਕੀਤੀਆਂ ਦਿੱਤੀਆਂ: ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਮਾਰਚ: ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਮੋਹਾਲੀ ਕਲੱਬ, ਐਸ.ਏ.ਐਸ. ਨਗਰ ਵਿਖੇ 14 ਐਸ.ਡੀ.ਓਜ਼. ਅਤੇ 3 ਜੇ.ਈਜ਼. ਨੂੰ ਨਿਯੁਕਤੀ ਪੱਤਰ ਸੌਂਪੇ। ਵਿਭਾਗ ਵਿੱਚ ਆਏ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਉਨ੍ਹਾਂ ਨੂੰ ਪੂਰੀ ਇਮਾਨਦਾਰੀ ਅਤੇ ਸੁਹਿਰਦਤਾ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਉਨ੍ਹਾਂ ਨੂੰ ਵੀ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਦੇ ਸਮੇਂ ਇਸ ਏਜੰਡੇ ਨੂੰ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਸਾਰੇ ਨਵ-ਨਿਯੁਕਤ ਅਧਿਕਾਰੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਮੁੱਖ ਮੰਤਰੀ ਸ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੱਤਾ ਸੰਭਾਲਣ ਦੇ ਮਹਿਜ਼ ਇੱਕ ਸਾਲ ਦੇ ਅੰਦਰ ਹੀ 26,797 ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦੀ ਭਲਾਈ ਲਈ ਵਚਨਬੱਧ ਹੈ। ਇਸ ਮੌਕੇ ਪ੍ਰਮੁੱਖ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਸ੍ਰੀ ਅਜੋਏ ਕੁਮਾਰ ਸਿਨਹਾ, ਪੁੱਡਾ ਦੇ ਮੁੱਖ ਪ੍ਰਸ਼ਾਸਕ ਸ੍ਰੀਮਤੀ ਅਪਨੀਤ ਰਿਆਤ, ਗਮਾਡਾ ਦੇ ਮੁੱਖ ਪ੍ਰਸ਼ਾਸਕ ਸ੍ਰੀ ਅਮਨਦੀਪ ਬਾਂਸਲ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਜੇਕਰ ਆਪਣੇ ਬੱਚਿਆਂ ਦੀ ਤਕਦੀਰ ਬਦਲਣੀ ਹੈ ਤਾਂ ਈਵੀਐਮ ਦਾ ਬਟਨ ਬਦਲੋ- ਮੁੱਖ ਮੰਤਰੀ ਭਗਵੰਤ ਮਾਨ
ਮੁੱਖ ਮੰਤਰੀ ਮਾਨ ਨੇ ਰਾਜਸਥਾਨ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਕੀਤੀ ਅਪੀਲ
ਪੰਜਾਬੀ ਖ਼ਬਰਸਾਰ ਬਿਉਰੋ
ਜੈਪੁਰ, 13 ਮਾਰਚ: ਰਾਜਸਥਾਨ ’ਚ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜਸਥਾਨ ’ਚ ਭਾਜਪਾ ਅਤੇ ਕਾਂਗਰਸ ਨੇ ਮਿਲ ਕੇ ਲੋਕਾਂ ਨੂੰ ਲੁੱਟਿਆ ਅਤੇ ਰਲ ਕੇ ਰਾਜ ਕੀਤਾ। ਮਾਨ ਨੇ ਕਿਹਾ ਕਿ ਰਾਜਸਥਾਨ ਦੇ ਲੋਕ ਦੋਵੇਂ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ। ਹੁਣ ਰਾਜਸਥਾਨ ਦੇ ਲੋਕ ਵੀ ਦਿੱਲੀ ਅਤੇ ਪੰਜਾਬ ਵਾਂਗ ਹੂੰਝਾ ਫੇਰਨ ਲਈ ਤਿਆਰ ਹਨ। ਹੁਣ ਤੀਜਾ ਵਿਕਲਪ ਰਾਜਸਥਾਨ ਵਿੱਚ ਵੀ ਆ ਗਿਆ ਹੈ। ਕਾਂਗਰਸ ਅਤੇ ਭਾਜਪਾ ਦਾ ਸਫ਼ਾਇਆ ਕਰਨ ਲਈ ਰੱਬ ਨੇ ਝਾੜੂ ਭੇਜਿਆ ਹੈ। ਅਸੀਂ ਆਪਣੇ ਝਾੜੂ ਨਾਲ ਭਾਜਪਾ ਅਤੇ ਕਾਂਗਰਸ ਵੱਲੋਂ ਫੈਲਾਈ ਗੰਦਗੀ ਨੂੰ ਸਾਫ਼ ਕਰਾਂਗੇ। ਮਾਨ ਨੇ ਰਾਜਸਥਾਨ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਰਿਵਾਇਤੀ ਪਾਰਟੀਆਂ ਨੇ ਤੁਹਾਡਾ ਅਤੇ ਤੁਹਾਡੇ ਬੱਚਿਆਂ ਦਾ ਭਵਿੱਖ ਖਰਾਬ ਕੀਤਾ ਹੈ। ਆਪਣੇ ਬੱਚਿਆਂ ਦਾ ਭਵਿੱਖ ਅਤੇ ਕਿਸਮਤ ਬਦਲਣ ਲਈ ਸਾਨੂੰ ਈਵੀਐਮ ਦਾ ਬਟਨ ਬਦਲ ਕੇ ਝਾੜੂ ਨੂੰ ਵੋਟ ਪਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਬਣੀ ਸੀ ਤਾਂ ਕਾਂਗਰਸ-ਭਾਜਪਾ ਵਾਲੇ ਕੇਜਰੀਵਾਲ ਨੂੰ ਗਾਲ੍ਹਾਂ ਕੱਢਦੇ ਸਨ। ਕਹਿੰਦੇ ਸਨ ਚੁਣ ਕੇ ਆਉਣਾ। ਹੁਣ ਜਦੋਂ ਅਸੀਂ ਚੁਣ ਕੇ ਆਏ ਹਾਂ ਤਾਂ ਕਾਂਗਰਸ-ਭਾਜਪਾ ਸੜਕਾਂ ’ਤੇ ਆ ਗਏ ਹਨ। ਮਾਨ ਨੇ ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਲਈ ਸਿਰਫ਼ ਦੋ ਸੀਟਾਂ ਹੀ ਬਚੀਆਂ ਹਨ। ਉਨ੍ਹਾਂ ਦੇ ਵਿਧਾਇਕ ਹੁਣ ਸਕੂਟਰਾਂ ’ਤੇ ਵੀ ਵਿਧਾਨ ਸਭਾ ਆ ਸਕਦੇ ਹਨ। ਮਾਨ ਨੇ ਕਿਹਾ ਕਿ ਭਾਜਪਾ ਨੇ ਕੇਂਦਰ ਵਿੱਚ ਆਪਣੀ ਸਰਕਾਰ ਬਣਾਉਣ ਲਈ ਲੋਕਾਂ ਨਾਲ ਝੂਠ ਬੋਲਿਆ, ਦੋ ਕਰੋੜ ਨੌਕਰੀਆਂ ਦਾ ਝੂਠ ਬੋਲ ਕੇ ਨੌਜਵਾਨਾਂ ਤੋਂ ਵੋਟਾਂ ਹਥਿਆ ਲਈਆਂ। ਜਦੋਂ ਸਰਕਾਰ ਬਣੀ ਤਾਂ ਇਨ੍ਹਾਂ ਲੋਕਾਂ ਨੇ ਇਕ-ਇਕ ਕਰਕੇ ਸਾਰੀਆਂ ਸਰਕਾਰੀ ਕੰਪਨੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਭਾਜਪਾ ਨੇ ਦੇਸ਼ ਦੀ ਜਨਤਾ ਨਾਲ ਮਹਿੰਗਾਈ, ਰੁਜ਼ਗਾਰ ਅਤੇ ਭ੍ਰਿਸ਼ਟਾਚਾਰ ਦੇ ਝੂਠੇ ਵਾਅਦੇ ਹੀ ਕੀਤੇ। ਹੁਣ ਦੇਸ਼ ਦੀ ਜਨਤਾ ਭਾਜਪਾ ਨੂੰ ਇਸ ਦੇ ਝੂਠੇ ਵਾਅਦਿਆਂ ਲਈ ਸਬਕ ਸਿਖਾਏਗੀ।ਮਾਨ ਨੇ ਕਿਹਾ ਕਿ ਭਾਜਪਾ ਦੇ ਡਬਲ ਇੰਜਣ ਕਾਰਨ ਦੋਹਰਾ ਭ੍ਰਿਸ਼ਟਾਚਾਰ ਹੋ ਰਿਹਾ ਹੈ। ਜਿਸ ਕਾਰਨ ਉਨ੍ਹਾਂ ਦਾ ਡਬਲ ਇੰਜਣ ਬੰਦ ਕਰਨਾ ਪਵੇਗਾ। ਇਹ ਲੋਕ ਤੁਹਾਡੇ ਬੱਚਿਆਂ ਦਾ ਭਵਿੱਖ ਵੇਚ ਦੇਣਗੇ। ਹੁਣ ਹਰ ਘਰ ਵਿੱਚ ਝਾੜੂ ਤੇ ਕੇਜਰੀਵਾਲ ਦੀ ਗੱਲ ਹੋਣੀ ਚਾਹੀਦੀ ਹੈ। ਝਾੜੂ ਦਾ ਬਟਨ ਤੁਹਾਡੇ ਬੱਚਿਆਂ ਦੀ ਕਿਸਮਤ ਬਦਲ ਦੇਵੇਗਾ।
ਸਹਾਇਕ ਲਾਈਨਮੈਨਾਂ ਵਿਰੁਧ ਦਰਜ਼ ਪਰਚਿਆਂ ਨੂੰ ਰੱਦ ਕਰਾਉਣ ਲਈ ਥਰਮਲ ਪਲਾਂਟ ਦੇ ਮੇਨ ਗੇਟ ’ਤੇ ਕੀਤੀ ਰੋਸ਼ ਰੈਲੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 13 ਮਾਰਚ: ਬਿਜਲੀ ਮੁਲਾਜ਼ਮਾਂ ਏਕਤਾ ਮੰਚ ਪੰਜਾਬ ਅਤੇ ਇੰਪਲਾਈਜ਼ ਜੁਆਇੰਟ ਫੋਰਮ ਵਲੋਂ ਉਲੀਕੇ ਸੰਘਰਸ਼ ਮੁਤਾਬਕ ਅੱਜ ਥਰਮਲ ਪਲਾਂਟ ਲਹਿਰਾਂ ਮੁਹੱਬਤ ਦੇ ਮੇਨ ਗੇਟ ਤੇ ਰੋਸ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਇੰਪਲਾਈਜ਼ ਫੈਡਰੇਸ਼ਨ ਚਾਹਲ ਗਰੁੱਪ ਦੇ ਸ ਬਲਜੀਤ ਸਿੰਘ ਬਰਾੜ ਪ੍ਰਧਾਨ, ਰਜਿੰਦਰ ਸਿੰਘ ਨਿੰਮਾ ਜਨਰਲ ਸਕੱਤਰ, ਲਖਵੰਤ ਸਿੰਘ ਬਾਂਡੀ ਸੀ: ਮੀਤ ਪ੍ਰਧਾਨ ਅਤੇ ਰਘਬੀਰ ਸਿੰਘ ਸੈਣੀ ਜੁਆਇੰਟ ਸਕੱਤਰ ਅਤੇ ਇੰਪਲਾਈਜ਼ ਜੁਆਇੰਟ ਫੋਰਮ ਦੇ ਸ ਜਗਜੀਤ ਸਿੰਘ ਕੋਟਲੀ ਪ੍ਰਧਾਨ ਇੰਪਲਾਈਜ਼ ਯੂਨੀਅਨ , ਸ੍ਰੀ ਵਿਜੈ ਕੁਮਾਰ ਵਰਮਾ ਮੀਤ ਪ੍ਰਧਾਨ ਟੀ ਐਸ ਯੂ , ਸ ਸਰਬਜੀਤ ਸਿੰਘ ਪ੍ਰਧਾਨ ਐਮ ਐਸ ਯੂ ਥਰਮਲ ਪਲਾਂਟ ਲਹਿਰਾਂ ਮੁਹੱਬਤ, ਸ ਜਗਜੀਤ ਸਿੰਘ ਜਰਨਲ ਸਕੱਤਰ ਐਮ ਐਸ ਯੂ ਨੇ ਕਿਹਾ ਕਿ ਪਾਵਰਕਾਮ ਮੈਨਜਮੈਂਟ ਵਲੋਂ ਸੀ. ਆਰ. ਏ.295/19 ਰਾਹੀ ਸਹਾਇਕ ਲਾਈਨਮੈਨ ਦੀ ਭਰਤੀ ਕੀਤੀ ਸੀ ਇਹ ਭਰਤੀ ਕੀਤੇ ਕਾਮੇ 3-3 ਸਾਲ ਤੋਂ ਮਹਿਕਮੇ ਦਾ ਕੰਮ ਕਰ ਰਹੇ ਹਨ ਹੁਣ ਪਿਛਲੇ ਦਿਨਾ ਵਿਚ ਪੁਲਿਸ ਮਹਿਕਮੇ ਦੀ ਕਰਾਇਮ ਬਰਾਂਚ ਪੰਜਾਬ ਵਲੋਂ ਇਹਨਾਂ ਭਰਤੀ ਕੀਤੇ 2500/ ਕਾਮਿਆਂ ਦੇ ਵਿਦਿਅਕ ਯੋਗਤਾ ਅਤੇ ਤਜਰਬੇ ਦੇ ਸਰਟੀਫਿਕੇਟ ਨੂੰ ਘੋਖਣ ਉਪਰੰਤ ਲੱਗਭਗ ਚਾਰ ਸੋ ਕਰਮਚਾਰੀਆਂ ਦੇ ਪਰਚੇ ਦਰਜ ਕਰ ਦਿੱਤੇ ਹਨ ਅਤੇ ਪਰਚੇ ਦਰਜ ਕੀਤੇ ਕਰਮਚਾਰੀਆਂ ਨੂੰ ਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਮੁਲਾਜਮਾਂ ਨਾਲ ਬਹੁਤ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ ਕਿਉਂਕਿ ਸਬੰਧਤ ਕਰਮਚਾਰੀਆਂ ਨੂੰ ਇਕ ਤਾ ਨੌਕਰੀ ਤੋਂ ਬਰਖਾਸਤ ਕੀਤਾ ਜਾ ਰਿਹਾ ਹੈ ਤੇ ਦੂਜਾ ਇਹਨਾਂ ਤੇ ਪਰਚੇ ਦਰਜ ਕਰਕੇ ਸਾਰੀ ਉਮਰ ਲਈ ਦਾਗੀ ਕੀਤਾ ਜਾ ਰਿਹਾ ਹੈ।ਭਵਿੱਖ ਵਿੱਚ ਇਹ ਕਰਮਚਾਰੀ ਨਾ ਹੀ ਦੇਸ ਵਿੱਚ ਸਰਕਾਰੀ ਨੌਕਰੀ ਕਰ ਸਕਣਗੇ ਨਾ ਹੀ ਵਿਦੇਸ਼ ਵਿੱਚ ਆਪਣੇ ਪਰਿਵਾਰ ਦਾ ਭਵਿੱਖ ਸੰਵਾਰ ਸਕਣਗੇ। ਭਰਤੀ ਸਮੇ ਸਾਰੇ ਟੈਸਟ ਪਾਸ ਕਰਨ ਅਤੇ ਡਾਕੂਮੈਂਟ ਚੈਕ ਕਰਨ ਉਪਰੰਤ ਹੀ ਇਹਨਾਂ ਨੂੰ ਡਿਉਟੀ ਤੇ ਜੁਆਇਂੰਨ ਕਰਵਾਇਆ ਗਿਆ ਸੀ।ਭਰਤੀ ਸਮੇ ਮੈਨਜਮੈਂਟ ਨੇ ਜੋ ਤਜਰਬਾ ਸਰਟੀਫਿਕੇਟ ਮੰਗਿਆ ਸੀ ਉਹ ਹੀ ਇਹਨਾਂ ਕਰਮਚਾਰੀਆਂ ਨੇ ਲਗਾਇਆ ਸੀ।ਪਾਵਰਕਾਮ ਦੇ ਕਰਮਚਾਰੀਆਂ ਵਿੱਚ ਇਸ ਘਟਨਾ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਇੱਥੇ ਇਹ ਵੀ ਜਿਕਰਯੋਗ ਹੈ ਕਿ ਮਹਿਕਮੇ ਵਿੱਚ ਮੁਲਾਜਮਾਂ ਦੀ ਬਹੁਤ ਘਾਟ ਹੈ।ਆਉਦੇ ਪੈਡੀਸੀਜਨ ਵਿੱਚ ਮਹਿਕਮੇ ਨੂੰ ਹੋਰ ਮੁਸਕਲਾ ਦਾ ਸਾਹਮਣਾ ਕਰਨਾ ਪਵੇਗਾ।ਰੈਲੀ ਵਿੱਚ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਇਹਨਾਂ ਸਹਾਇਕ ਲਾਈਨਮੈਨ ਤੇ ਕੀਤੇ ਪਰਚੇ ਰੱਦ ਨਹੀਂ ਕੀਤੇ ਜਾਂਦੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਜਿਵੇ ਸਕੇਲਾ ਦਾ ਏਰੀਅਲ, ਡੀ ਏ ਦੀਆ ਕਿਸਤਾ, ਪੇਂਡੂ ਭੱਤਾ, ਪੀ, ਪੁਰਾਣੀ ਪੈਨਸ਼ਨ ਸਕੀਮ ਜਾਰੀ ਕਰਨਾ, 9-16-23 ਸਾਲਾ ਸਮਾਂਬੱਧ ਸਕੇਲ, ਆਊਟ ਸੋਰਸਿੰਗ ਕਾਮੇ ਪੱਕੇ ਕਰਨ ਆਦਿ ਵਰਗੇ ਮਸਲੇ ਹੱਲ ਨਹੀਂ ਕੀਤੇ ਜਾਂਦੇ ਉਸ ਸਮੇਂ ਤੱਕ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਜਾਰੀ ਰਹੇਗਾ । ਇਸ ਰੈਲੀ ਵਿੱਚ ਥਰਮਲ ਪਲਾਂਟ ਦੇ ਮੁਲਾਜਮਾਂ ਤੋਂ ਇਲਾਵਾ ਜਥੇਬੰਦੀ ਦੇ ਅਹੁਦੇਦਾਰ ਸ ਤਰਸੇਮ ਸਿੰਘ ਸ ਬਲਵਿੰਦਰ ਸਿੰਘ ਸ ਯਾਦਵਿੰਦਰ ਸਿੰਘ, ਸ੍ਰੀ ਦਾਨਿਸ਼ ਸ ਦਮਨਦੀਪ ਸਿੰਘ, ਸ ਕੁਲਵੰਤ ਸਿੰਘ ਸ੍ਰੀ ਚੰਦਰ ਪ੍ਰਸਾਦ ਸ ਗੁਰਲਾਲ ਸਿੰਘ ਗਿੱਲ ਹਾਜਰ ਸਨ।
ਬਿਜਲੀ ਮੁਲਾਜ਼ਮਾਂ ਵੱਲੋਂ ਸਹਾਇਕ ਲਾਈਨਮੈਨਾਂ ਵਿਰੁੱਧ ਪਰਚੇ ਦਰਜ ਕਰਨ ਵਿਰੁੱਧ ਰੋਸ ਰੈਲੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 13 ਮਾਰਚ: ਅੱਜ ਬਿਜਲੀ ਮੁਲਾਜ਼ਮਾਂ ਦੀਆਂ ਵੱਖ-2 ਜੱਥੇਬੰਦੀਆਂ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ ਧਰਨੇ ਦੇ ਕੇ ਪੰਜਾਬ ਸਰਕਾਰ ਵੱਲੋਂ ਸੀ.ਆਰ.ਏ. 295/19 ਤਹਿਤ ਨਿਯੁਕਤ ਕੀਤੇ ਗਏ ਸਹਾਇਕ ਲਾਈਨਮੈਨ ਕਰਮਚਾਰੀਆਂ ਦੇ ਵਿਰੁੱਧ ਪਰਚੇ ਦਰਜ ਕਰਨ ਦਾ ਵਿਰੋਧ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਅਤੇ ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ:), ਪਾਵਰਕੌਮ ਐਂਡ ਟਰਾਸਕੋ ਠੇਕਾ ਵਰਕਰ ਯੂਨੀਅਨ, ਪੈਨਸ਼ਨਰ ਐਸੋਸੀਏਸ਼ਨ ਅਜ਼ਾਦ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਪਾਵਰਕਾਮ ਕੰਪਨੀਆਂ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਨਵੀਂ ਭਰਤੀ ਨਹੀਂ ਕਰ ਰਹੀ ਹੈ, ਆਊਟਸੋਰਸਿੰਗ ਅਤੇ ਠੇਕੇਦਾਰੀ ਸਿਸਟਮ ਦੀ ਨੀਤੀ ਨੂੰ ਲਾਗੂ ਕਰਦਿਆਂ ਕੱਚੇ ਕਾਮਿਆਂ ਦਾ ਸ਼ੋਸ਼ਣ ਕਰ ਰਹੀ ਹੈ, ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਥਾਂ ਉਨ੍ਹਾਂ ਦੀ ਛਾਂਟੀ ਕਰ ਰਹੀ ਹੈ। ਇਸੇ ਨੀਤੀ ਤਹਿਤ 3R1 295/19 ਤਹਿਤ ਭਰਤੀ ਕਾਮਿਆਂ ਦੇ ਰੁਜ਼ਗਾਰ ਦਾ ਉਜਾੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨੈਜਮੈਂਟ ਵਲੋਂ ਸਾਲ 2019 ਵਿੱਚ ਭਰਤੀ ਕੀਤੇ ਗਏ 1800 ਤੋ ਵੱਧ ਸਹਾਇਕ ਲਾਈਨਮੈਨ ਨਾਲ ਜੋ ਦੋ ਸਾਲ ਦੀ ਅਪਰੈਟਿਸ਼ਿਪ ਦਾ ਤਜ਼ਰਬਾ ਰੱਖਦੇ ਸਨ, ਭਰਤੀ ਸਮੇਂ ਤਰਜਬਾ ਸਰਟੀਫਿਕੇਟ ਦੀ ਮੰਗ ਦੀ ਸ਼ਰਤ ਰੱਖ ਕੇ ਮੈਨੇਜਮੈਂਟ ਵੱਲੋਂ ਉਨ੍ਹਾਂ ਯੋਗ ਕਾਮਿਆਂ ਨਾਲ ਪਹਿਲਾਂ ਹੀ ਧੱਕਾ ਕੀਤਾ ਗਿਆ ਹੈ। ਹੁਣ ਤਰਜਬਾ ਸਰਟੀਫਿਕੇਟ ਦੀ ਆੜ ਵਿੱਚ ਉਹਨਾਂ ਕਾਮਿਆਂ ਤੇ ਕੇਸ ਦਰਜ ਕਰਵਾਉਣ ਨਾਲ ਸਪਸ਼ਟ ਹੋ ਜਾਂਦਾ ਹੈ ਕਿ ਸਰਕਾਰਾਂ ਬਦਲਣ ਨਾਲ ਸਰਕਾਰ ਦੀ ਨੀਤੀ ਨਹੀਂ ਬਦਲੀ ਹੈ। ਮੌਜੂਦਾ ਸਰਕਾਰ ਵੀ ਸਾਮਰਾਜੀ ਦਿਸ਼ਾ ਨਿਰਦੇਸ਼ਤ ਰੁਜਗਾਰ ਉਜਾੜੇ ਦੀ ਨੀਤੀ ਨੂੰ ਲਾਗੂ ਕਰ ਰਹੀ ਹੈ। ਅੱਜ ਦੇ ਰੋਸ ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਮੁਲਾਜ਼ਮਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਪੱਕੇ ਰੋਜ਼ਗਾਰ ਦੀ ਰਾਖੀ, ਕੱਚੇ ਕਾਮਿਆਂ ਨੂੰ ਪੱਕੇ ਕਰਵਾਉਣ ਅਤੇ ਪਹਿਲੀਆਂ ਸੇਵਾ ਸ਼ਰਤਾਂ ਦੀ ਰਾਖੀ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਅਤੇ ਨਵੀਂਆਂ ਆਰਥਿਕ ਨੀਤੀਆਂ ਤਹਿਤ ਜਾਰੀ ਨਿੱਜੀਕਰਨ ਅਤੇ ਕਾਰਪੋਰੇਟੀਕਰਨ ਦੀ ਨੀਤੀ ਨੂੰ ਪੱਕੇ ਤੌਰ ਤੇ ਰੱਦ ਕਰਵਾਉਣ ਲਈ ਵਿਸ਼ਾਲ ਏਕਤਾ ਉਸਾਰ ਕੇ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ। ਉਨ੍ਹਾਂ ਨੇ ਸਮੂਹ ਬਿਜਲੀ ਕਾਮਿਆਂ ਨੂੰ ਇਸ ਹੱਲੇ ਖਿਲਾਫ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਤਿੱਖਾ ਕਰਨ ਅਤੇ ਪਰਚੇ ਰੱਦ ਕਰਵਾਉਣ ਤੱਕ ਜਾਰੀ ਰੱਖਣ ਦਾ ਸੱਦਾ ਦਿੱਤਾ। ਅੱਜ ਬਠਿੰਡਾ ਸਰਕਲ ਦੇ ਡਵੀਜਨ ਦਫਤਰ, ਮਾਨਸਾ, ਬਠਿੰਡਾ, ਰਾਮਪੁਰਾ, ਮੌੜ, ਬੁਢਲਾਡਾ ਤੇ ਭਗਤਾਂ ਅੱਗੇ ਦਿੱਤੇ ਰੋਸ ਧਰਨਿਆਂ ਨੂੰ ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਦੇ ਸਰਕਲ ਮੀਤ ਪ੍ਰਧਾਨ ਹੇਮ ਰਾਜ ਤੇ ਮੰਡਲ ਪ੍ਰਧਾਨ ਰੇਸ਼ਮ ਕੁਮਾਰ ਗੋਨਿਆਣਾ ਨੇ ਬਠਿੰਡਾ, ਸਰਕਲ ਸੱਕਤਰ ਸਤਵਿੰਦਰ ਸਿੰਘ, ਪੈਨਸ਼ਨਰ ਐਸੋਸੀਏਸ਼ਨ ਅਜ਼ਾਦ ਦੇ ਡਵੀਜਨ ਸੱਕਤਰ ਗੁਰਬੰਤ ਸਿੰਘ ਨੇ ਮਾਨਸਾ, ਡਵੀਜਨ ਪ੍ਰਧਾਨ ਪਰਵਿੰਦਰ ਸਿੰਘ ਬਿੱਟੂ ਨੇ ਰਾਮਪੁਰਾ, ਜਸਪਾਲ ਸਿੰਘ ਡਵੀਜਨ ਪ੍ਰਧਾਨ ਮੌੜ ਤੇ ਸਕੱਤਰ ਸੁਖਵਿੰਦਰ ਸਿੰਘ ਨੇ ਮੌੜ, ਬੁਢਲਾਡਾ ਡਵੀਜਨ ਪ੍ਰਧਾਨ ਰਮਨ ਕੁਮਾਰ ਤੇ ਬਿੱਕਰਮਜੀਤ ਸਿੰਘ ਸੱਕਤਰ ਨੇ ਬੁਢਲਾਡਾ ਵਿਖ ਸੰਬੋਧਨ ਕੀਤਾ।





