Sunday, May 10, 2026
Home Blog Page 218

ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਨਿਮਾਣੇ ਸਿੱਖ ਵਜੋਂ ਪੇਸ਼ ਹੋਏ ਮੁੱਖ ਮੰਤਰੀ ਮਾਨ

0

👉ਤਖ਼ਤ ਸਾਹਿਬ ਦੀ ਸਰਵਉੱਚਤਾ ਵਿੱਚ ਪੂਰਨ ਵਿਸ਼ਵਾਸ, ਚੁਣੌਤੀ ਦੇਣ ਦੀ ਨਾ ਹਿੰਮਤ ਹੈ ਅਤੇ ਨਾ ਔਕਾਤ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
Amritsar News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਨੰਗੇ ਪੈਰੀਂ ਅਰਦਾਸ ਕਰਦੇ ਹੋਏ ਇਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਨਤਮਸਤਕ ਹੋਏ। ਮੁੱਖ ਮੰਤਰੀ ਨੇ ਅੱਜ ਆਪਣਾ ਪੂਰਾ ਦਿਨ ਸਿੱਖਾਂ ਦੇ ਸਰਵਉੱਚ ਅਸਥਾਨ ਨੂੰ ਸਮਰਪਿਤ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਸਾਹਿਬ ਅੱਗੇ ਪੇਸ਼ ਹੋ ਕੇ ਆਪਣੇ ਪਹਿਲੇ ਬਿਆਨਾਂ ਬਾਰੇ ਵਿਸਥਾਰ ਵਿੱਚ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਨੇ ਮੁੜ ਦੁਹਰਾਇਆ ਕਿ ਉਹ ਇਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਵਿੱਚ ਪੂਰਨ ਵਿਸ਼ਵਾਸ ਰੱਖਦੇ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹਰ ਫੈਸਲਾ ਸਿਰ ਮੱਥੇ ਸਵਿਕਾਰ ਕਰਦੇ ਹਨ ਅਤੇ ਇਸ ਪਾਵਨ ਅਸਥਾਨ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਜਾਂ ਕਮਜ਼ੋਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਜਥੇਦਾਰ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਨਿੱਜੀ ਤੌਰ ’ਤੇ ਪੇਸ਼ ਹੋਏ ਹਨ। ਉਨ੍ਹਾਂ ਕਿਹਾ, “ਜਥੇਦਾਰ ਸਾਹਿਬ ਦੇ ਹੁਕਮਾਂ ’ਤੇ ਮੈਂ ਇੱਥੇ ਇਕ ਨਿਮਾਣੇ ਸਿੱਖ ਵਜੋਂ ਪੇਸ਼ ਹੋਇਆ ਅਤੇ ਚੁੱਕੇ ਗਏ ਸਵਾਲਾਂ ਦੇ ਜਵਾਬ ਵਿੱਚ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਮੁੱਚੇ ਸਿੱਖ ਭਾਈਚਾਰੇ ਦੀ ਸਰਵਉੱਚ ਸੰਸਥਾ ਹੈ ਅਤੇ ਮੇਰੇ ਲਈ ਵੀ ਸਰਵਉੱਚ ਹੈ।”

ਇਹ ਵੀ ਪੜ੍ਹੋ  ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸਹਿਕਾਰੀ ਹਾਊਸਿੰਗ ਸੋਸਾਇਟੀਆਂ ਦੇ ਅਲਾਟੀਆਂ ਨੂੰ ਵੱਡੀ ਰਾਹਤ

ਮੁੱਖ ਮੰਤਰੀ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ ਉਨ੍ਹਾਂ ਦਾ ਬਿਆਨ ਦਰਜ ਕਰ ਲਿਆ ਹੈ ਅਤੇ ਸਿੰਘ ਸਾਹਿਬਾਨ ਨਾਲ ਵਿਚਾਰ-ਚਰਚਾ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰੇਕ ਫੈਸਲੇ ਪ੍ਰਤੀ ਪੂਰਨ ਸਤਿਕਾਰ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਮੈਂ ਜਥੇਦਾਰ ਸਾਹਿਬ ਦੇ ਹਰੇਕ ਫੈਸਲੇ ਦੀ ਪਾਲਣਾ ਕਰਾਂਗਾ। ਅੱਜ ਇੱਥੇ ਪੇਸ਼ ਹੋਣ ਨਾਲ ਮੇਰੇ ਮਨ ਨੂੰ ਬਹੁਤ ਸਕੂਨ, ਅੰਦਰੂਨੀ ਸ਼ਾਂਤੀ ਅਤੇ ਸੰਤੁਸ਼ਟੀ ਮਿਲੀ ਹੈ।” ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜਾਬ ਸਰਕਾਰ ਦਰਮਿਆਨ ਕਿਸੇ ਵੀ ਕਥਿਤ ਟਕਰਾਅ ਬਾਰੇ ਵਿਰੋਧੀ ਤਾਕਤਾਂ ਵੱਲੋਂ ਘੜੇ ਜਾ ਰਹੇ ਬਿਰਤਾਂਤ ਨੂੰ ਮੁੱਢੋਂ ਨਕਾਰਦਿਆਂ ਇਨ੍ਹਾਂ ਨੂੰ “ਬੇਬੁਨਿਆਦ ਅਤੇ ਝੂਠਾ” ਕਰਾਰ ਦਿੱਤਾ। ਉਨ੍ਹਾਂ ਕਿਹਾ, “ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਥਾਰਟੀ ਨੂੰ ਚੁਣੌਤੀ ਦੇਣ ਜਾਂ ਕਮਜ਼ੋਰ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਜੋ ਕਿ ਸਮੁੱਚੇ ਸਿੱਖ ਭਾਈਚਾਰੇ ਲਈ ਸਰਵਉੱਚ ਹੈ। ਮੇਰੀ ਸਰਕਾਰ ਸਿਰਫ ਪੰਜਾਬ ਦੀ ਤਰੱਕੀ ਅਤੇ ਇਸ ਦੇ ਲੋਕਾਂ ਦੀ ਭਲਾਈ ‘ਤੇ ਕੇਂਦਰਿਤ ਹੈ।”ਖੁਦ ਨੂੰ ਪੰਜਾਬ ਦਾ ਸੇਵਾਦਾਰ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ, “ਮੈਂ ਸੂਬੇ ਦੀ ਚੜ੍ਹਦੀ ਕਲਾ ਲਈ ਰੋਜ਼ਾਨਾ ਅਰਦਾਸ ਕਰਦਾ ਹਾਂ। ਮੇਰਾ ਸਿਰ ਹਮੇਸ਼ਾ ਹਰ ਧਾਰਮਿਕ ਸਥਾਨ ਅੱਗੇ ਝੁਕਦਾ ਹੈ। ਇਹ ਅਸੰਭਵ ਹੈ ਕਿ ਮੇਰਾ ਕੋਈ ਵੀ ਕੰਮ ਸੂਬੇ ਜਾਂ ਇਸ ਦੇ ਲੋਕਾਂ ਦੇ ਵਿਰੁੱਧ ਹੋਵੇ।” ਮੁੱਖ ਮੰਤਰੀ ਨੇ ਕਿਹਾ ਕਿ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਦੇ ਨੁਮਾਇੰਦੇ ਦੇ ਤੌਰ ‘ਤੇ ਉਨ੍ਹਾਂ ਨੇ ਜਥੇਦਾਰ ਸਾਹਿਬ ਨੂੰ 25,000 ਤੋਂ 30,000 ਪੰਨਿਆਂ ਦੀਆਂ ਸ਼ਿਕਾਇਤਾਂ ਸੌਂਪੀਆਂ ਹਨ।

ਇਹ ਵੀ ਪੜ੍ਹੋ  ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦੇ ਚੱਲਦਿਆਂ Punjab ਦੇ ਸਕੂਲਾਂ ਦਾ ਸਮਾਂ ਬਦਲਿਆਂ

ਉਨ੍ਹਾਂ ਕਿਹਾ, “ਇਹ ਸ਼ਿਕਾਇਤਾਂ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਦਰਸਾਉਂਦੀਆਂ ਹਨ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਵਿੱਚ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਨੂੰ ਉਜਾਗਰ ਕੀਤਾ ਹੈ। ਮੈਂ ਜਥੇਦਾਰ ਸਾਹਿਬ ਨੂੰ ਨਿਮਰਤਾ ਨਾਲ ਬੇਨਤੀ ਕੀਤੀ ਹੈ ਕਿ ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਕਰਵਾਈ ਜਾਵੇ ਕਿਉਂਕਿ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਇਨ੍ਹਾਂ ਨਾਲ ਜੁੜੀਆਂ ਹੋਈਆਂ ਹਨ। ਸੰਸਥਾਵਾਂ ਹਮੇਸ਼ਾ ਸਰਵਉੱਚ ਹੁੰਦੀਆਂ ਹਨ ਪਰ ਉਨ੍ਹਾਂ ਦੇ ਮੁਖੀ ਗਲਤੀ ਕਰ ਸਕਦੇ ਹਨ, ਅਜਿਹੇ ਵਿਅਕਤੀਆਂ ਪ੍ਰਤੀ ਉਨ੍ਹਾਂ ਦੇ ਮਾੜੇ ਕੰਮਾਂ ਲਈ ਕਿਸੇ ਵੀ ਤਰ੍ਹਾਂ ਦੀ ਨਰਮੀ ਨਹੀਂ ਵਰਤਣੀ ਚਾਹੀਦੀ।” ਮੁੱਖ ਮੰਤਰੀ ਨੇ ਕਿਹਾ, “ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹਰ ਹੁਕਮ ਉਨ੍ਹਾਂ ਨੂੰ ਸਿਰ ਮੱਥੇ ਪ੍ਰਵਾਨ ਹੈ ਕਿਉਂਕਿ ਇਹ ਸਿੱਖਾਂ ਦੀ ਸਰਵਉੱਚ ਸੰਸਥਾ ਹੈ। ਮੈਂ ਤੇ ਮੇਰਾ ਪਰਿਵਾਰ ਸਰਵਉੱਚ ਸੰਸਥਾ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ।” ਉਨ੍ਹਾਂ ਕਿਹਾ ਕਿ ਉਹ ਜਥੇਦਾਰ ਸਾਹਿਬ ਦੇ ਧੰਨਵਾਦੀ ਹਨ ਕਿ ਉਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਅਤੇ ਗੁਰਦੁਆਰਾ ਐਕਟ ਨਾਲ ਸਬੰਧਤ ਦੋ ਕੀਮਤੀ ਕਿਤਾਬਾਂ ਦਿੱਤੀਆਂ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਸਰੂਪਾਂ ਦੀ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਟੀਮ ਦੇ ਗਠਨ ਬਾਰੇ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਫੈਸਲੇ ਦੇ ਪਿੱਛੇ ਕੋਈ ਸਿਆਸੀ ਮਨਸ਼ਾ ਨਹੀਂ ਹੈ। ਉਨ੍ਹਾਂ ਕਿਹਾ, “ਐਸ.ਆਈ.ਟੀ. ਦੀ ਜਾਂਚ ਲਾਪਤਾ ਸਰੂਪਾਂ ਦਾ ਪਤਾ ਲਾਉਣ ਲਈ ਹੈ। ਐਸ.ਆਈ.ਟੀ. ਦੀ ਜ਼ਿੰਮੇਵਾਰੀ ਸਿਰਫ ਲਾਪਤਾ ਸਰੂਪਾਂ ਦਾ ਪਤਾ ਲਾਉਣ ਤੱਕ ਸੀਮਿਤ ਕੀਤੀ ਗਈ ਹੈ ਤਾਂ ਕਿ ਉਨ੍ਹਾਂ ਦੀ ਦੁਰਵਰਤੋਂ ਨਾ ਹੋਵੇ।”

ਇਹ ਵੀ ਪੜ੍ਹੋ  Ex CM Atishi ਦੀ ਵੀਡੀਓ ਦਾ ਮਾਮਲਾ; ਅਦਾਲਤ ਨੇ ਕਿਹਾ ਵੀਡੀਓ ਫਰਜ਼ੀ,ਸਾਰੇ ਪਲੇਟਫ਼ਾਰਮਾਂ ਤੋਂ ਹਟਾਈ ਜਾਵੇ

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਜਥੇਦਾਰ ਸਾਹਿਬ ਨੂੰ ਦਖ਼ਲ ਦੇਣ ਦੀ ਬੇਨਤੀ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਗੁੰਮ ਹੋਏ ਸਰੂਪਾਂ ਦਾ ਪਤਾ ਲਾਉਣ ਲਈ ਉਨ੍ਹਾਂ ਦੁਆਰਾ ਪ੍ਰਕਾਸ਼ਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰੇਕ ਸਰੂਪ ਨੂੰ ਦਿੱਤਾ ਗਿਆ ਵਿਲੱਖਣ ਕੋਡ (ਯੂਨੀਕ ਕੋਡ) ਪ੍ਰਦਾਨ ਕਰਨ ਲਈ ਆਦੇਸ਼ ਜਾਰੀ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਅਤੇ ਸੂਬਾ ਸਰਕਾਰ ਪਾਵਨ ਸਰੂਪਾਂ ਦਾ ਪਤਾ ਲਾਏਗੀ ਅਤੇ ਇਸ ਦੀਆਂ ਥਾਵਾਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਜਾਣੂੰ ਕਰਵਾਏਗੀ ਤਾਂ ਕਿ ਰਹਿਤ ਮਰਿਆਦਾ ਅਨੁਸਾਰ ਕਾਰਵਾਈ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਪਹਿਲਾਂ ਹੀ ਆਦੇਸ਼ ਦਿੱਤੇ ਜਾ ਚੁੱਕੇ ਹਨ ਕਿ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਪਤਾ ਲੱਗਾ ਹੈ, ਉਨ੍ਹਾਂ ਧਾਰਮਿਕ ਥਾਵਾਂ ਦੀ ਇਮਾਰਤ ਅੰਦਰ ਪ੍ਰਵੇਸ਼ ਨਾ ਕੀਤਾ ਜਾਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ ਉਨ੍ਹਾਂ ਨੂੰ ਦੱਸਿਆ ਕਿ ਸਾਲ 1998 ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਿਟਿੰਗ ਕਈ ਥਾਵਾਂ ’ਤੇ ਕੀਤੀ ਜਾਂਦੀ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Kangana Ranaut ਮਾਣਹਾਣੀ ਮਾਮਲੇ ‘ਚ Bathinda Court ਦਾ ਆਇਆ ਵੱਡਾ ਫੈਸਲਾ

0

Bathinda News: Kangana Ranaut; ਮਾਣਹਾਣੀ ਦੇ ਕੇਸ ਦਾ ਸਾਹਮਣਾ ਕਰ ਰਹੀ ਭਾਜਪਾ ਦੀ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਲੋਕ ਸਭਾ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਨੂੰ ਬਠਿੰਡਾ ਦੀ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਪੰਜਾਬ ਵਿੱਚ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਅਦਾਲਤ ਵਿਚ ਨਿੱਜੀ ਤੌਰ ‘ਤੇ ਸੁਣਵਾਈ ਦੀ ਛੋਟ ਮੰਗ ਕੀਤੀ ਸੀ, ਜਿਸਨੂੰ ਅਦਾਲਤ ਨੇ ਅੱਜ ਸਵੀਕਾਰ ਕਰ ਲਿਆ ਹੈ। ਕੰਗਨਾ ਅੱਜ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਬਠਿੰਡਾ ਅਦਾਲਤ ਵਿੱਚ ਪੇਸ਼ ਹੋਈ ਸੀ।

ਇਹ ਵੀ ਪੜ੍ਹੋ Ex CM Atishi ਦੀ ਵੀਡੀਓ ਦਾ ਮਾਮਲਾ; ਅਦਾਲਤ ਨੇ ਕਿਹਾ ਵੀਡੀਓ ਫਰਜ਼ੀ,ਸਾਰੇ ਪਲੇਟਫ਼ਾਰਮਾਂ ਤੋਂ ਹਟਾਈ ਜਾਵੇ

ਇਸਤੋਂ ਬਾਅਦ ਹੁਣ ਇਸ ਕੇਸ ਦੀ 27 ਜਨਵਰੀ ਨੂੰ ਸੁਣਵਾਈ ਹੋਵੇਗੀ। ਉਧਰ, ਦੂਜੇ ਪਾਸੇ ਸਿਕਾਇਤਕਰਤਾ ਕਿਸਾਨ ਬੀਬੀ ਮਹਿੰਦਰ ਕੌਰ ਦੇ ਵਕੀਲ ਨੇ ਰਘਵੀਰ ਸਿੰਘ ਬਹਿਣੀਵਾਲ ਨੇ ਐਲਾਨ ਕੀਤਾ ਹੈ ਕਿ ਅਦਾਲਤ ਦੇ ਫੈਸਲੇ ਵਿਰੁਧ ਉਹ ਅਪੀਲ ਕਰਨਗੇ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਕੰਗਨਾ ਰਣੌਤ ਦੇ ਪਾਸਪੋਰਟ ਨੂੰ ਅਦਾਲਤ ਵਿਚ ਜਮ੍ਹਾਂ ਕਰਵਾਉਣ ਦੀ ਲਗਾਈ ਅਰਜ਼ੀ ਉੱਪਰ ਹੁਣ 27 ਨੂੰ ਹੀ ਸੁਣਵਾਈ ਸੰਭਵ ਹੈ।ਦਸਣਾ ਬਣਦਾ ਹੈ ਕਿ ਹੁਣ ਤੱਕ ਇਸ ਕੇਸ ਦੌਰਾਨ ਕੰਗਨਾ ਰਣੌਤ 27 ਅਕਤੂਬਰ 2025 ਨੂੰ ਨਿੱਜੀ ਤੌਰ ‘ਤੇ ਪੇਸ਼ ਹੋਈ ਸੀ।

ਇਹ ਵੀ ਪੜ੍ਹੋ CM Bhagwant Singh Mann ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਸਪੱਸ਼ਟੀਕਰਨ, ਦਿੱਤੇ ਇਹ ਸਬੂਤ

ਜਿਕਰਯੋਗ ਹੈ ਕਿ ਕੰਗਨਾ ਰਣੌਤ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੀ ਇੱਕ ਬਜ਼ੁਰਗ ਔਰਤ ਬਾਰੇ ਅਪਮਾਨਜਨਕ ਟਿੱਪਣੀ ਕੀਤੀ ਸੀ। ਉਸਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਸਦਾ ਮਜ਼ਾਕ ਉਡਾਇਆ ਸੀ, ਜਿਸ ਤੋਂ ਬਾਅਦ ਬਠਿੰਡਾ ਜਿਲ੍ਹੇ ਦੇ ਪਿੰਡ ਬਹਾਦੁਰਗੜ੍ਹ ਜੰਡੀਆਂ ਦੀ ਬਜ਼ੁਰਗ ਔਰਤ ਮਹਿੰਦਰ ਕੌਰ ਨੇ ਉਸ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਹਾਲਾਂਕਿ ਇਸ ਕੇਸ ਨੂੰ ਰੱਦ ਕਰਵਾਉਣ ਲਈ ਕੰਗਨਾ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ ਪ੍ਰੰਤੂ ਉਸਨੂੰ ਕੋਈ ਰਾਹਤ ਨਹੀਂ ਮਿਲੀ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Ex CM Atishi ਦੀ ਵੀਡੀਓ ਦਾ ਮਾਮਲਾ; ਅਦਾਲਤ ਨੇ ਕਿਹਾ ਵੀਡੀਓ ਫਰਜ਼ੀ,ਸਾਰੇ ਪਲੇਟਫ਼ਾਰਮਾਂ ਤੋਂ ਹਟਾਈ ਜਾਵੇ

0

Jalandhar News: Ex CM Atishi ਦੀ ਪਿਛਲੇ ਕੁੱਝ ਦਿਨਾਂ ਤੋਂ ਕਥਿਤ ਵਾਈਰਲ ਵੀਡੀਓ ਮਾਮਲੇ ਵਿਚ ਜਲੰਧਰ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਵੱਡਾ ਫੈਸਲਾ ਸੁਣਾਉਂਦਿਆਂ ਇਸ ਵੀਡੀਓਂ ਨੂੰ ਫਰਜ਼ੀ ਕਰਾਰ ਦਿੰਦਿਆਂ ਤੁਰੰਤ ਸਾਰੇ ਪਲੇਟਫ਼ਾਰਮਾਂ ਤੋਂ ਹਟਾਉਣ ਦੇ ਆਦੇਸ਼ ਦਿੱਤੇ ਹਨ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਆਪ ਦੀ ਵੱਡੀ ਆਗੂ ਆਤਿਸ਼ੀ ਮਾਰਲੇਨਾ ਉੱਪਰ ਇਸ ਵੀਡੀਓ ਨੂੰ ਲੈ ਕੇ ਦਿੱਲੀ ਅਤੇ ਪੰਜਾਬ ਦੀ ਭਾਜਪਾ ਲੀਡਰਸ਼ਿਪ ਵੱਲੋਂ ਸਿਆਸੀ ਹਮਲੇ ਬੋਲੇ ਜਾ ਰਹੇ ਸਨ ਤੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਨ੍ਹਾਂ ਇਸ ਵੀਡੀਓ ਰਾਹੀਂ ਗੁਰੂਆਂ ਦਾ ਅਪਮਾਨ ਕੀਤਾ ਹੈ।

ਇਹ ਵੀ ਪੜ੍ਹੋ CM Bhagwant Singh Mann ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਸਪੱਸ਼ਟੀਕਰਨ, ਦਿੱਤੇ ਇਹ ਸਬੂਤ

ਇਸ ਮਾਮਲੇ ਵਿਚ ਜਲੰਧਰ ਪੁਲਿਸ ਵੱਲੋਂ ਇਕਬਾਲ ਸਿੰਘ ਨਾਂ ਦੇ ਇੱਕ ਵਿਅਕਤੀ ਦੀ ਸਿਕਾਇਤ ਉੱਪਰ ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਵਿਰੁਧ ਪਰਚਾ ਦਰਜ਼ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਇਸ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਈ ਗਈ ਹੈ, ਜਿਸਦੇ ਵਿਚ ਸਾਫ਼ ਹੋ ਗਿਆ ਕਿ ਇਸ ਵੀਡੀਓ ਨੂੰ ਛੇੜਛਾੜ ਨਾਲ ਬਣਾਇਆ ਗਿਆ ਸੀ। ਹਾਲਾਂਕਿ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਇਹ ਪਰਚਾ ਦਰਜ਼ ਕਰਨ ‘ਤੇ ਪੰਜਾਬ ਪੁਲਿਸ ਦੇ ਮੁਖੀ ਸਮੇਤ ਤਿੰਨ ਪੁਲਿਸ ਅਧਿਕਾਰੀਆਂ ਨੂੰ ਸੰਮਨ ਕੀਤਾ ਹੋਇਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਨਾਰਥ ਜ਼ੋਨ ਅੰਤਰ ਯੂਨੀਵਰਸਟੀ ਹਾਕੀ ਵੂਮੈਨ ਚੈਂਪੀਅਨਸ਼ਿਪ; ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਰਹੀ ਜੇਤੂ

0

Bathinda News: North Zone Inter-University Hockey Women’s Championship;  DAV College Bathinda ਵੱਲੋਂ ਕਰਵਾਏ ਜਾ ਰਹੇ ਨਾਰਥ ਜ਼ੋਨ ਅੰਤਰ ਯੂਨੀਵਰਸਿਟੀ ਹਾਕੀ ਵੂਮੈਨ ਚੈਂਪੀਅਨਸ਼ਿਪ 11-15 ਜਨਵਰੀ 2025-2026 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਪਹਿਲੇ ਸਥਾਨ ‘ਤੇ ਰਹੀ। ਇਸ ਚੈਂਪੀਅਨਸ਼ਿਪ ਵਿੱਚ ਕੁੱਲ 30 ਟੀਮਾਂ ਨੇ ਭਾਗ ਲਿਆ ਸੀ, ਜਿਸ ਵਿਚੋਂ ਚਾਰ ਟੀਮਾਂ ਲੀਗ ਸਟੇਜ ‘ਤੇ ਪਹੁੰਚੀਆਂ ਸਨ। ਇਨ੍ਹਾਂ ਟੀਮਾਂ ਵਿੱਚ ਐਲਪੀਯੂ ਫਗਵਾੜਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ 2-1 ਨਾਲ ਹਰਾਇਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜੀਜੀਯੂਐਸਟੀ ਹਿਸਾਰ ਨੂੰ 3-2 ਨਾਲ ਹਰਾਇਆ।

ਇਹ ਵੀ ਪੜ੍ਹੋ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦੇ ਚੱਲਦਿਆਂ Punjab ਦੇ ਸਕੂਲਾਂ ਦਾ ਸਮਾਂ ਬਦਲਿਆਂ

ਸ਼ਾਮ ਸਮੇਂ ਹੋਏ ਮੈਚਾਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ 2-1 ਨਾਲ ਹਰਾਇਆ ਅਤੇ ਜੀਜੇਯੂਐਸਟੀ ਹਿਸਾਰ ਨੇ ਐਲਪੀਯੂ ਫਗਵਾੜਾ ਨੂੰ 3-1 ਨਾਲ ਹਰਾਇਆ। ਪੰਜਵੇਂ ਦਿਨ ਹੋਏ ਮੈਚਾਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਪਹਿਲੇ, ਐਲਪੀਯੂ ਫਗਵਾੜਾ ਦੂਜੇ, ਜੀਐਨਡੀਯੂ ਅੰਮ੍ਰਿਤਸਰ ਤੀਜੇ ਅਤੇ ਜੀਜੇਯੂਐਸਟੀ ਹਿਸਾਰ ਚੌਥੇ ਸਥਾਨ ਤੇ ਰਹੀ।

ਇਹ ਵੀ ਪੜ੍ਹੋ CM Bhagwant Singh Mann ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਸਪੱਸ਼ਟੀਕਰਨ, ਦਿੱਤੇ ਇਹ ਸਬੂਤ

ਇਸ ਮੌਕੇ ਮੁੱਖ ਮਹਿਮਾਨ ਡੀਐਸਪੀ ਗੁਰਪ੍ਰੀਤ ਸਿੰਘ, ਡਾ.ਕੇ.ਕੇ ਨੌਹਰੀਆ, ਡਾਇਰੈਕਟਰ ਸਪੋਰਟਸ ਮੈਡਮ ਗੁਰਦੀਪ ਕੌਰ ਰੰਧਾਵਾ, ਜ਼ਿਲ੍ਹਾ ਖੇਡ ਅਫ਼ਸਰ ਸ.ਰੁਪਿੰਦਰ ਸਿੰਘ ਬਰਾੜ, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਸਾਬਕਾ ਪ੍ਰਿੰਸੀਪਲ ਡਾ. ਸੁਰਜੀਤ ਸਿੰਘ, ਡੀ.ਏ.ਵੀ ਕਾਲਜ ਬਠਿੰਡਾ ਦੇ ਸਾਬਕਾ ਪ੍ਰੋ.ਮਦਨ ਲਾਲ ਖਿਡਾਰਨਾਂ ਦਾ ਹੌਸਲਾ ਵਧਾਉਣ ਲਈ ਉਚੇਚੇ ਤੌਰ ‘ਤੇ ਪੁੱਜੇ, ਜਿੰਨ੍ਹਾਂ ਦਾ ਸਨਮਾਨ ਡੀ.ਏ.ਵੀ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ,ਸਮੂਹ ਸਟਾਫ਼ ਮੈਂਬਰਾਂ ਅਤੇ ਕਾਲਜ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਅਧਿਆਪਕਾਂ ਨੇ ਕੀਤਾ।

ਇਹ ਵੀ ਪੜ੍ਹੋ CM Bhagwant Mann ਦੀ ਪੇਸ਼ੀ ਤੋਂ ਬਾਅਦ ਜਥੇਦਾਰ ਗੜਗੱਜ਼ ਦਾ ਅਹਿਮ ਬਿਆਨ ਆਇਆ ਸਾਹਮਣੇ

ਕਾਲਜ ਵਲੋਂ ਟੂਰਨਾਮੈਂਟ ਐਬਜਰਵਰ ਡਾ.ਸੰਦੀਪ ਸਿੰਘ ਸੈਂਟਰਲ ਯੂਨੀਵਰਸਿਟੀ ਹਰਿਆਣਾ, ਸ.ਰੁਪਿੰਦਰ ਸਿੰਘ, ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ, ਡਾ.ਸੁਰਜੀਤ ਸਿੰਘ , ਮੈਡਮ ਗੁਰਪ੍ਰੀਤ ਕੌਰ, ਮੈਡਮ ਮੀਨਾਕਸ਼ੀ ਰੰਧਾਵਾ, ਹਾਕੀ ਕੋਚਾਂ, ਅਤੇ ਟੈਕਨੀਸ਼ੀਅਨ ਟੀਮ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡੀ.ਏ.ਵੀ ਕਾਲਜ ਬਠਿੰਡਾ ਦੀਆਂ ਅੰਤਰ ਰਾਸ਼ਟਰੀ ਹਾਕੀ ਖਿਡਾਰਨਾਂ ਰਾਜਵਿੰਦਰ ਕੌਰ ਅਤੇ ਸੁਖਵੀਰ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸਹਿਕਾਰੀ ਹਾਊਸਿੰਗ ਸੋਸਾਇਟੀਆਂ ਦੇ ਅਲਾਟੀਆਂ ਨੂੰ ਵੱਡੀ ਰਾਹਤ

0

👉ਐਮ ਐਲ ਏ ਕੁਲਵੰਤ ਸਿੰਘ ਵੱਲੋਂ ਕੀਤੇ ਗਏ ਸਨ ਵਿਸ਼ੇਸ਼ ਯਤਨ
SAS Nagar News: Bhagwant Singh Mann government ; ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਪੰਜਾਬ ਕੋਆਪਰੇਟਿਵ ਸੋਸਾਇਟੀਜ਼ ਐਕਟ 1961 ਤਹਿਤ ਰਜਿਸਟਰਡ ਹਾਊਸਿੰਗ ਸਹਿਕਾਰੀ ਸਭਾਵਾਂ ਅਤੇ ਹੋਰ ਸਹਿਕਾਰੀ ਸਭਾਵਾਂ ਜੋ ਆਪਣੇ ਮੈਂਬਰਾਂ ਨੂੰ ਅਚੱਲ ਸੰਪੱਤੀ ਜਿਵੇਂ ਕਿ ਪਲਾਟ, ਫ਼ਲੈਟ ਆਦਿ ਅਲਾਟ ਕਰਨ ਨਾਲ ਸਬੰਧਤ ਹਨ, ਦੇ ਅਸਲ ਅਲਾਟੀ ਤੋਂ ਬਾਅਦ ਵਾਲੇ ਖ਼ਰੀਦਦਾਰਾਂ ਨੂੰ ਅਸ਼ਟਾਮ ਡਿਊਟੀ ਵਿੱਚ ਵੱਡੀ ਰਾਹਤ ਦਿੱਤੀ ਗਈ ਹੈ। ਐਮ ਐਲ ਏ ਮੋਹਾਲੀ ਕੁਲਵੰਤ ਸਿੰਘ ਨੇ ਅੱਜ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 12 ਜਨਵਰੀ 2026 ਨੂੰ ਜਾਰੀ ਇੱਕ ਨੋਟੀਫਿਕੇਸ਼ਨ ਅਨੁਸਾਰ ਜੇਕਰ ਕੋਈ ਅਲਾਟੀ/ਖ਼ਰੀਦਦਾਰ ਮਿਤੀ 31 ਜਨਵਰੀ 2026 ਤੱਕ ਆਪਣੀ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਂਦਾ ਹੈ ਤਾਂ ਉਸਨੂੰ ਸਿਰਫ਼ 1% ਅਸ਼ਟਾਮ ਡਿਊਟੀ ਅਦਾ ਕਰਨੀ ਪਵੇਗੀ।

ਇਹ ਵੀ ਪੜ੍ਹੋ CM Bhagwant Singh Mann ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਸਪੱਸ਼ਟੀਕਰਨ, ਦਿੱਤੇ ਇਹ ਸਬੂਤ

ਇਸੇ ਤਰ੍ਹਾਂ ਜੋ ਪ੍ਰਾਪਰਟੀ ਮਾਲਕ 31 ਜਨਵਰੀ ਤੋਂ ਬਾਅਦ, 1 ਫ਼ਰਵਰੀ 2026 ਤੋਂ 28.02.2026 ਤੱਕ ਕਰਵਾਉਂਦੇ ਹਨ, ਉਨ੍ਹਾਂ ਨੂੰ ਅਸ਼ਟਾਮ ਡਿਊਟੀ 2% ਦੇ ਹਿਸਾਬ ਨਾਲ ਅਤੇ ਜੋ ਅਲਾਟੀ ਮਿਤੀ 28.02.2026 ਤੋਂ ਬਾਅਦ ਮਿਤੀ 01.03.2026 ਅਤੇ 31.03.2026 ਵਿਚਕਾਰ ਕਰਵਾਉਂਦੇ ਹਨ, ਉਨ੍ਹਾਂ ਨੂੰ ਅਸ਼ਟਾਮ ਡਿਊਟੀ 3% ਦੇ ਹਿਸਾਬ ਨਾਲ ਅਦਾ ਕਰਨੀ ਪਵੇਗੀ। ਉਨ੍ਹਾਂ ਦੱਸਿਆ ਕਿ ਮੋਹਾਲੀ ਵਿੱਚ ਇਸ ਤਰ੍ਹਾਂ ਦੀਆਂ 24-25 ਦੇ ਕਰੀਬ ਸੋਸਾਇਟੀਆਂ ਹਨ, ਜਿਨ੍ਹਾਂ ਵਿੱਚ ਰਹਿਣ ਵਾਲੇ 5000 ਤੋਂ 7000 ਪਰਿਵਾਰਾਂ ਨੂੰ ਇਸ ਦਾ ਲਾਭ ਮਿਲੇਗਾ।ਉਨ੍ਹਾਂ ਕਿਹਾ ਕਿ ਅਸ਼ਟਾਮ ਡਿਊਟੀ ਤੋਂ ਮਿਲੀ ਇਸ ਛੋਟ ਤੋਂ ਇਲਾਵਾ ਸੋਸਾਇਟੀਆਂ ਦੇ ਸਬੰਧਤ ਪ੍ਰਾਪਰਟੀ ਮਾਲਕਾਂ ਨੂੰ  ਐੱਸ ਆਈ ਸੀ/ਪੀ ਆਈ ਡੀ ਬੀ/ਐੱਸ ਆਈ ਡੀ ਐੱਫ ਤੋਂ ਵੀ ਪੂਰੀ ਤਰ੍ਹਾਂ ਛੋਟ ਦਿੱਤੀ ਗਈ ਹੈ ਪ੍ਰੰਤੂ ਰਜਿਸਟ੍ਰੇਸ਼ਨ ਫੀਸ ਰੂਲਾਂ ਅਨੁਸਾਰ 1% ਅਦਾ ਕਰਨੀ ਪਵੇਗੀ। ਜੇਕਰ ਕੋਈ ਅਲਾਟੀ ਆਪਣੀ ਰਜਿਸਟਰੀ ਮਿਤੀ 31.03.2026 ਤੋਂ ਬਾਅਦ ਕਰਵਾਏਗਾ ਤਾਂ ਉਸ ਨੂੰ ਰੂਲਾਂ ਅਨੁਸਾਰ ਬਣਦੀ ਪੂਰੀ ਅਸ਼ਟਾਮ ਡਿਊਟੀ ਅਦਾ ਕਰਨੀ ਪਵੇਗੀ।

ਇਹ ਵੀ ਪੜ੍ਹੋ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦੇ ਚੱਲਦਿਆਂ Punjab ਦੇ ਸਕੂਲਾਂ ਦਾ ਸਮਾਂ ਬਦਲਿਆਂ

ਵਿਧਾਇਕ ਕੁਲਵੰਤ ਸਿੰਘ ਵੱਲੋਂ ਕੀਤੇ ਉਪਰਾਲਿਆਂ ਦੇ ਨਤੀਜੇ ਵੱਜੋਂ ਕੋਆਪਰੇਟਿਵ ਹਾਊਸ ਬਿਲਡਿੰਗ ਸੋਸਾਇਟੀਆਂ ਵਿੱਚ ਪ੍ਰਾਪਰਟੀਆਂ ਦੇ ਮਾਲਕਾਂ ਨੂੰ ਮਿਲੀ ਰਾਹਤ ਕਾਰਨ ਉਨ੍ਹਾਂ ਵਿੱਚ ਬਹੁਤ ਖ਼ੁਸ਼ੀ ਦੀ ਲਹਿਰ ਹੈ, ਜਿਸ ਕਾਰਨ ਅੱਜ ਵੱਡੀ ਗਿਣਤੀ ਵਿੱਚ ਸਬੰਧਤ ਸੋਸਾਇਟੀਆਂ ਦੇ ਨੁਮਾਇੰਦੇ ਹਲਕਾ ਵਿਧਾਇਕ ਦਾ ਧੰਨਵਾਦ ਕਰਨ ਉਨ੍ਹਾਂ ਕੋਲ ਪਹੁੰਚੇ ਹੋਏ ਸਨ। ਇਸ ਮੌਕੇ ਵਿਧਾਇਕ ਵੱਲੋਂ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਉਹ ਸਰਕਾਰ ਤੋਂ ਇਹ ਰਾਹਤ ਦਿਵਾਉਣ ਦੀ ਵੀ ਕੋਸ਼ਿਸ਼ ਕਰਨਗੇ ਕਿ ਸੋਸਾਇਟੀਆਂ ਦੇ ਜੋ ਪ੍ਰਾਪਰਟੀ ਮਾਲਕ ਮਿਤੀ 31.01.2026 ਤੱਕ ਅਸ਼ਟਾਮ ਡਿਊਟੀ ਦਾ ਸਰਟੀਫ਼ਿਕੇਟ ਖ਼ਰੀਦ ਕੇ ਸਬੰਧਤ ਸਬ-ਰਜਿਸਟਰਾਰ ਕੋਲ ਆਪਣੇ ਦਸਤਾਵੇਜ ਪੇਸ਼/ਜਮ੍ਹਾਂ ਕਰਵਾ ਦੇਣਗੇ ਪ੍ਰੰਤੂ ਕਿਸੇ ਕਾਰਨ ਉਨ੍ਹਾਂ ਦੀ ਰਜਿਸਟਰੇਸ਼ਨ ਇਸ ਮਿਤੀ ਤੱਕ ਨਹੀਂ ਹੁੰਦੀ ਭਾਵ ਰਜਿਸਟਰੇਸ਼ਨ ਮਿਤੀ 31.01.2026 ਤੋਂ ਬਾਅਦ ਹੁੰਦੀ ਹੈ, ਉਨ੍ਹਾਂ ਤੇ ਸਟੈਂਪ ਡਿਊਟੀ 1% ਹੀ ਲਾਗੂ ਰਹੇਗੀ।

ਇਹ ਵੀ ਪੜ੍ਹੋ kangana Ranaut ਦੀ Bathinda Court ਵਿੱਚ ਪੇਸ਼ੀ ਅੱਜ, ਹਲਚਲ ਤੇਜ਼

ਜੇਕਰ ਸਬੰਧਤ ਹਾਊਸ ਬਿਲਡਿੰਗ ਕੋਪਰੇਟਿਵ ਸੋਸਾਇਟੀਆਂ ਵੱਲੋਂ ਅਲਾਟੀਆਂ ਨੂੰ ਰਜਿਸਟਰੀ ਕਰਵਾਉਣ ਲਈ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਐਨ.ਡੀ.ਸੀ./ਐਨ.ਓ.ਸੀ. ਆਦਿ ਮੁਹੱਈਆ ਕਰਵਾਉਣ ਵਿੱਚ ਬੇਲੋੜੀ ਦੇਰੀ ਕਰਨ ਕਾਰਨ ਸਬੰਧਤ ਅਲਾਟੀ ਰਜਿਸਟਰੀ ਨਹੀ ਕਰਵਾ ਪਾਉਂਦੇ ਤਾਂ ਪੰਜਾਬ ਦੇ ਸਹਿਕਾਰਤਾ ਵਿਭਾਗ ਵੱਲੋਂ ਆਪਣੇ ਪੱਧਰ ਤੇ ਸਪੈਸ਼ਲ ਰਜਿਸਟਰਾਰ ਨਿਯੁਕਤ ਕਰਕੇ ਰਜਿਸਟਰੀਆਂ ਕਰਵਾਈਆਂ ਜਾਣ।ਇਸ ਮੌਕੇ ਤੇ ਸ਼੍ਰੀ ਕੁਲਦੀਪ ਸਿੰਘ ਸਮਾਣਾ, ਸ਼੍ਰੀ ਸੁਖਦੇਵ ਸਿੰਘ ਪਟਵਾਰੀ, ਮਿਉਂਸੀਪਲ ਕੌਂਸਲਰ, ਸ਼੍ਰੀਮਤੀ ਰਮਨਪ੍ਰੀਤ ਕੌਰ ਕੁੰਬੜਾ, ਮਿਉਂਸੀਪਲ ਕੌਂਸਲਰ, ਸ਼੍ਰੀ ਰਾਜੀਵ ਵਸ਼ਿਸਟ, ਸ਼੍ਰੀ ਹਰਮੇਸ਼ ਸਿੰਘ ਕੁੰਬੜਾ, ਸ਼੍ਰੀ ਹਰਪਾਲ ਸਿੰਘ ਚੰਨਾ, ਸ਼੍ਰੀ ਜਸਪਾਲ ਸਿੰਘ ਮਟੌਰ, ਸ਼੍ਰੀ ਹਰਬਿੰਦਰ ਸਿੰਘ, ਸ਼੍ਰੀ ਅਕਬਿੰਦਰ ਸਿੰਘ ਗੋਸਲ, ਸ਼੍ਰੀ ਫੂਲਰਾਜ ਸਿੰਘ, ਸ਼੍ਰੀ ਆਰ.ਪੀ. ਸ਼ਰਮਾ, ਸ਼੍ਰੀ ਅਰੁਣ ਗੋਇਲ, ਡਾ. ਕੁਲਦੀਪ ਸਿੰਘ, ਸ਼੍ਰੀ ਸੁਰਿੰਦਰ ਸਿੰਘ ਰੋਡਾ, ਸ਼੍ਰੀਮਤੀ ਜਸਬੀਰ ਕੌਰ ਅੱਤਲੀ, ਸ਼੍ਰੀਮਤੀ ਸਵਿਤਾ ਪਰਿੰਜਾ ਅਤੇ ਵੱਖ-ਵੱਖ ਹਾਊਸ ਬਿਲੰਡਗ ਸੋਸਾਇਟੀਆਂ ਦੇ ਅਹੁਦੇਦਾਰ ਹਾਜਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

CM Bhagwant Mann ਦੀ ਪੇਸ਼ੀ ਤੋਂ ਬਾਅਦ ਜਥੇਦਾਰ ਗੜਗੱਜ਼ ਦਾ ਅਹਿਮ ਬਿਆਨ ਆਇਆ ਸਾਹਮਣੇ

0

Amritsar News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Mann)ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪੇਸ਼ੀ ਤੋਂ ਬਾਅਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ਼ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਇੱਥੇ ਸਕੱਤਰੇਤ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਗਿਆਨੀ ਗੜਗੱਜ਼ ਨੇ ਦਾਅਵਾ ਕੀਤਾ ਕਿ, ‘‘ਅੱਜ ਦੀ ਮੀਟਿੰਗ ਬਹੁਤ ਹੀ ਸੁਖਾਵੇਂ ਤੇ ਚੰਗੇ ਮਾਹੌਲ ਵਿਚ ਹੋਈ ਹੈ, ਜਿਸਦੇ ਵਿਚ ਭਗਵੰਤ ਸਿੰਘ ਮਾਨ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸੁਪਰੀਮਤਾ ਨੂੰ ਮੰਨਦਿਆਂ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ।”

ਇਹ ਵੀ ਪੜ੍ਹੋ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦੇ ਚੱਲਦਿਆਂ Punjab ਦੇ ਸਕੂਲਾਂ ਦਾ ਸਮਾਂ ਬਦਲਿਆਂ

ਉਨ੍ਹਾਂ ਮੁੱਖ ਮੰਤਰੀ ਵੱਲੋਂ ਦਿੱਤੇ ਸਪੱਸ਼ਟੀਕਰਨ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਮਸਲਾ ਹੁਣ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਵਿਚਾਰਿਆ ਜਾਵੇਗਾ। ਭਗਵੰਤ ਸਿੰਘ ਮਾਨ ਦੀ ਨਿੱਜੀ ਵਾਈਰਲ ਵੀਡੀਓ ਬਾਰੇ ਵੀ ਉਨ੍ਹਾਂ ਸਪੱਸ਼ਟ ਕੀਤਾ ਕਿ ਬੇਸ਼ੱਕ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਹ ਵੀਡੀਓ ਨਕਲੀ ਹੈ ਪ੍ਰੰਤੂ ਸਿੱਖ ਭਾਵਨਾਵਾਂ ਨੂੰ ਦੇਖਦਿਆਂ ਇਸਦੀ ਫ਼ੌਰੇਂਸਕ ਲੈਬ ਵਿਚੋਂ ਪੜਤਾਲ ਕਰਵਾਈ ਜਾਵੇਗੀ। ਜਥੇਦਾਰ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਨੂੰ ਰਹਿਤ ਮਰਿਆਦਾ ਅਤੇ ਗੁਰਦੂਆਰਾ ਐਕਟ ਦੀ ਕਾਪੀ ਵੀ ਦਿੱਤੀ ਗਈ, ਜਿਸਦੇ ਵਿਚ ਸ਼੍ਰੋਮਣੀ ਕਮੇਟੀ ਦੇ ਪੈਸੇ-ਪੈਸੇ ਦਾ ਮਹੀਨਾਵਰ ਹਿਸਾਬ ਦਰਜ਼ ਹੁੰਦਾ ਹੈ।

ਇਹ ਵੀ ਪੜ੍ਹੋ CM Bhagwant Singh Mann ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਸਪੱਸ਼ਟੀਕਰਨ, ਦਿੱਤੇ ਇਹ ਸਬੂਤ

ਇਸਦੇ ਇਲਾਵਾ 328 ਸਰੂਪਾਂ ਬਾਰੇ ਵੀ ਜਥੇਦਾਰ ਸਾਹਿਬ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕਾਹਲੀ ਨਾਂ ਕਰਿਆ ਕਰਨ ਕਿਉਂਕਿ ਸਿੱਖ ਮਰਿਆਦਾ ਬਾਰੇ ਪਤਾ ਨਾ ਹੋਣ ਕਾਰਨ ਸਿੱਖਾਂ ਦੇ ਹਿਰਦੇ ਵੰਲੂਦਰੇ ਜਾਂਦੇ ਹਨ। ਮੁੱਖ ਮੰਤਰੀ ਦੀ ਗਲਤੀ ਨਿਕਲਣ ‘ਤੇ ਉਨ੍ਹਾਂ ਨੂੰ ਧਾਰਮਿਕ ਸ਼ਜਾ ਦੇਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਜਥੇਦਾਰ ਗੜਗੱਜ਼ ਨੇ ਕਿਹਾ ਕਿ ਪਿਛਲੇ ਸਮਿਆਂ ਵਿਚ ਕਈ ਵਾਰ ਅਜਿਹਾ ਹੋਇਆ ਹੈ ਕਿ ਸਹਿਜ਼ਧਾਰੀ ਸਿੱਖਾਂ ਦੇ ਮਾਮਲੇ ਵਿਚ ਸਿੱਖ ਸੰਗਤ ਨੂੰ ਨਿਰਦੇਸ਼ ਦਿੱਤੇ ਜਾਂਦੇ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦੇ ਚੱਲਦਿਆਂ Punjab ਦੇ ਸਕੂਲਾਂ ਦਾ ਸਮਾਂ ਬਦਲਿਆਂ

0

Punjab News: Punjab schools; ਪੰਜਾਬ ਦੇ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦੇ ਵਿਚਕਾਰ 14 ਜਨਵਰੀ ਤੋਂ ਮੁੜ ਖੁੱਲੇ ਸਕੂਲਾਂ ਦਾ ਹੁਣ ਸਮਾਂ ਬਦਲ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ ਹੁਣ ਸੂਬੇ ਦੇ ਸਮੂਹ ਪ੍ਰਾਇਮਰੀ ਸਕੂਲ ਸਵੇਰੇ 10 ਵਜੇਂ ਖੁੱਲਣਗੇ ਤੇ 3 ਵਜੇਂ ਬੰਦ ਹੋਣਗੇ।

ਇਹ ਵੀ ਪੜ੍ਹੋ CM Bhagwant Singh Mann ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਸਪੱਸ਼ਟੀਕਰਨ, ਦਿੱਤੇ ਇਹ ਸਬੂਤ

ਇਸੇ ਤਰ੍ਹਾਂ ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ਦੇ ਖੂੱਲਣ ਦਾ ਸਮਾਂ ਸਵੇਰੇ 10 ਵਜੇਂ ਰਹੇਗਾ ਤੇ ਇਹ 3:20 ਬੰਦ ਹੋਣਗੇ। ਜਿਕਰਯੋਗ ਹੈ ਕਿ 25 ਦਸੰਬਰ ਤੋਂ ਹੋਈਆਂ ਸਰਦੀਆਂ ਦੀਆਂ ਛੁੱਟੀਆਂ ਵਿਚ ਲਗਾਤਾਰ ਦੋ ਵਾਰ ਵਾਧਾ ਕੀਤਾ ਗਿਆ ਸੀ ਪ੍ਰੰਤੂ ਹਾਲੇ ਵੀ ਮੌਸਮ ਅਨੁਕੂਲ ਨਾ ਹੋਣ ਕਾਰਨ ਸਮਾਂ ਬਦਲਿਆਂ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

CM Bhagwant Singh Mann ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਸਪੱਸ਼ਟੀਕਰਨ, ਦਿੱਤੇ ਇਹ ਸਬੂਤ

0

👉ਆਪਣੀ ਵੀਡੀਓ ਬਾਰੇ ਦੱਸੀ ਇਹ ਗੱਲ
Amritsar News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣਾ ਸਪੱਸ਼ਟੀਕਰਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪ ਦਿੱਤਾ ਹੈ। ਨੀਯਤ ਸਮੇਂ ਉੱਪਰ ਇੱਕ ਨਿਮਾਣੇ ਸਿੱਖ ਵਾਂਗ ਪੁੱਜੇ ਸ: ਮਾਨ ਨੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਉਹ ਇਕੱਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੁੱਜੇ, ਜਿੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਇਲਾਵਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਵੀ ਮੌਜੂਦ ਰਹੇ। ਕਰੀਬ 50 ਮਿੰਟ ਜਥੇਦਾਰ ਸਾਹਿਬ ਨਾਲ ਗੱਲਬਾਤ ਕਰਨ ਤੋਂ ਬਾਹਰ ਪੁੱਜੇ ਮੁੱਖ ਮੰਤਰੀ ਸ: ਮਾਨ ਨੇ ਪੱਤਰਕਾਰਾਂ ਨਾਲ ਲੰਮੀ ਗੱਲਬਾਤ ਕੀਤੀ,ਜਿਥੇ ਉਨ੍ਹਾਂ ਆਪਣੀ ਅੰਦਰ ਹੋਈ ਗੱਲਬਾਤ ਦੇ ਵੇਰਵੇ ਦੱਸੇੇ।

ਇਹ ਵੀ ਪੜ੍ਹੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਇਸ ਦੌਰਾਨ ਮੁੱਖ ਮੰਤਰੀ ਵੱਲੋਂ ਆਪਣੀ ਕਥਿਤ ਵਾਈਰਲ ਵੀਡੀਓ ਬਾਰੇ ਵੀ ਸਪੱਸ਼ਟ ਕੀਤਾ ਕਿ ਇਹ ਨਕਲੀ ਵੀਡੀਓ ਹੈ, ਜਿਸਦੀ ਦੇਸ ਦੀ ਕਿਸੇ ਵੀ ਫ਼ੌਰੇਂਸਕ ਲੈਬ ਵਿਚ ਜਾਂਚ ਕਰਵਾਈ ਜਾ ਸਕਦੀ ਹੈ। ਸ: ਮਾਨ ਨੇ ਦਸਿਆ ਕਿ ਸਿੰਘ ਸਾਹਿਬਾਨ ਦੇ ਕੋਲ ਉਨ੍ਹਾਂ ਦੀਆਂ ਜੋ ਵੀ ਸਟੇਟਮੈਂਟ ਜਾਂ ਸਰਕਾਰ ਦੇ ਕੰਮਾਂ-ਕਾਰਾਂ ਬਾਰੇ ਸਿਕਾਇਤ ਸੀ, ਉਹ ਉਸਦੇ ਸਾਹਮਣੇ ਰੱਖੀ, ਜਿਸਦੇ ਬਾਰੇ ਉਨ੍ਹਾਂ ਆਪਣਾ ਪੱਖ ਸਪੱਸ਼ਟ ਕਰ ਦਿੱਤਾ। ਜਿਸਤੋਂ ਬਾਅਦ ਜਥੇਦਾਰ ਸਾਹਿਬ ਨੇ ਆਦੇਸ਼ ਦਿੱਤੇ ਹਨ ਕਿ ਮੇਰੇ ਵੱਲੋਂ ਰੱਖੇ ਪੱਖ ਬਾਰੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਫੈਸਲਾ ਲਿਆ ਜਾਵੇਗਾ, ਜਿਸਦੇ ਬਾਰੇ ਮੈਨੂੰ ਸੂਚਿਤ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਵੱਲੋਂ ਰੱਖੇ ਪੱਖ ਵਿਚ ਸਬੂਤਾਂ ਵਜੋਂ ਹਜ਼ਾਰਾਂ ਪੇਜ਼ਾਂ ਦੇ ਲਿਖਤੀ ਦਸਤਾਵੇਜ਼ ਜਮ੍ਹਾਂ ਕਰਵਾਏ ਗਏ ਹਨ, ਜਿਸਦੇ ਕੱਲੇ-ਕੱਲੇ ਪੇਜ਼ ਨੂੰ ਦੇਖਣ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ 328 ਲਾਪਤਾ ਸਰੂਪਾਂ ਦੇ ਮਾਮਲੇ ‘ਚ SIT ਨੇ ਸਾਬਕਾ ਜਥੇਦਾਰ ਕੋਲੋਂ ਕੀਤੀ ਪੁਛਗਿੱਛ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਖੁਲਾਸਾ ਕੀਤਾ ਕਿ ਜਥੇਦਾਰ ਸਾਹਿਬ ਨਾਲ ਮੀਟਿੰਗ ਦੌਰਾਨ ਉਨ੍ਹਾਂ ਇਹ ਗੱਲ ਵੀ ਸਪੱਸ਼ਟ ਕੀਤੀ ਹੈ ਕਿ, ਜੋ ਪਿਛਲੇ ਦਿਨਾਂ ਚ ਸੋਸ਼ਲ ਮੀਡੀਆ ਜਾਂ ਮੀਡੀਏ ਦੇ ਕੁੱਝ ਹਿੱਸੇ ਵਿੱਚ ਇਸ ਤਰ੍ਹਾਂ ਨੈਰੇਟਿਵ ਬਣਾਇਆ ਜਾ ਰਿਹਾ ਕਿ,‘‘ਸ਼ਾਇਦ ਭਗਵੰਤ ਮਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੈਲੇੰਜ ਕਰ ਰਹੇ ਹਨ, ਇਸ ਤਰ੍ਹਾਂ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਨਾ ਹੀ ਮੇਰੀ ਕੋਈ ਹਿੰਮਤ ਨਾ ਮੇਰੀ ਕੋਈ ਔਕਾਤ ਕਿ ਮੈਂ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਕਿਸੇ ਵੀ ਪੱਖ ਤੋਂ ਮੈਂ ਕੋਈ ਚੈਲੇੰਜ ਕਰਾਂ ਜਾਂ ਕੋਈ ਮੱਥਾ ਲਾਉਣ ਵਾਲੀ ਗੱਲ।” ਮੁੱਖ ਮੰਤਰੀ ਨੇ ਆਪਣੇ ਵੱਲੋਂ ਲਿਆਂਦੇ ਸਬੂਤਾਂ ਬਾਰੇ ਦਸਿਆ ਕਿ ਇਹ ਆਮ ਲੋਕਾਂ ਵੱਲੋਂ ਲਿਖਤੀ ਸਿਕਾਇਤਾਂ ਜਾਂ ਸੁਝਾਆਂ ਦੇ ਰੂਪ ਵਿਚ ਆਏ ਹੋਏ ਹਨ।

ਇਹ ਵੀ ਪੜ੍ਹੋ ਵੱਡੀ ਖ਼ਬਰ; ਚਰਨਜੀਤ ਸਿੰਘ ਬਰਾੜ ਵੱਲੋਂ ਅਕਾਲੀ ਦਲ ਪੁਨਰ ਸੁਰਜੀਤੀ ਦੇ ਸਾਰੇ ਅਹੁੱਦਿਆਂ ਤੋਂ ਅਸਤੀਫ਼ਾ

ਉਨ੍ਹਾਂ ਇਹ ਵੀ ਦਸਿਆ ਕਿ ਉਨ੍ਹਾਂ ਸਿੰਘ ਸਾਹਿਬ ਸਾਹਮਣੇ ਇਹ ਗੱਲ ਵੀ ਰੱਖੀ ਹੈ ਕਿ ਸਾਨੂੰ ਕੋਈ ਇਸ ਤਰ੍ਹਾਂ ਦਾ ਨਿਰਦੇਸ਼ ਵੀ ਚਾਹੀਦਾ ਕਿ ਅਣਧਿਕਾਰਤ ਸਰੂਪਾਂ ਜਾਂ 328 ਸ਼੍ਰੀ ਗੁਰੂ ਗਰੰਥ ਸਾਹਿਬ ਦੇ ਧਾਰਮਿਕ ਪਾਸਵਰਡ ਮਿਲ ਜਾਣ ਤਾਂ ਜਿੰਨ੍ਹਾਂ ਦਾ ਰਿਕਾਰਡ ਨਹੀਂ ਤਾਂ ਉਹ ਪਾਸਵਰਡ ਮੈਚ ਕਰਕੇ ਉਨ੍ਹਾਂ ਸਰੂਪਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚ ਸਕੀਏ। ਇਸ ਦੌਰਾਨ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ 328 ਸਰੂਪਾਂ ਬਾਰੇ ਜਾਂਚ ਸ਼ੁਰੂ ਕਰਨੀ ਕੋਈ ਸਿਆਸਤ ਨਹੀਂ ਹੈ। ਮੁੱਖ ਮੰਤਰੀ ਨੇ ਇਹ ਵੀ ਦਸਿਆ ਕਿ ਸਿੰਘ ਸਾਹਿਬ ਵੱਲੋਂ ਉਨ੍ਹਾਂ ਨੂੰ ਰਹਿਤ ਮਰਿਆਦਾ ਤੇ ਇੱਕ ਗੁਰਦੁਆਰਾ ਐਕਟ ਦਿੱਤਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda ‘ਚ ਤੜਕਸਾਰ ਸੁਨਿਆਰੇ ਦੀ ਦੁਕਾਨ ‘ਤੇ ਡਾਕਾ,ਬਦਮਾਸ਼ ਬੋਰੀਆਂ ‘ਚ ਭਰ ਕੇ ਲੈ ਗਏ ਚਾਂਦੀ ਤੇ ਸੋਨਾ

0

Bathinda News: Bathinda ਸ਼ਹਿਰ ਦੇ ਪ੍ਰਤਾਪ ਨਗਰ ਵਿੱਚ ਤੜਕਸਾਰ ਦੋ ਦਰਜ਼ਨ ਦੇ ਕਰੀਬ ਲੁਟੇਰਿਆਂ ਦੇ ਵੱਲੋਂ ਇੱਕ ਸੁਨਿਆਰੇ ਦੀ ਦੁਕਾਨ ‘ਤੇ ਧਾਵਾ ਬੋਲਣ ਦੀ ਖ਼ਬਰ ਮਿਲੀ ਹੈ। ਪਾਰਸ ਜਵੈਲਰਜ਼ ਦੇ ਮਾਲਕਾਂ ਮੁਤਾਬਕ ਲੁਟੇਰੇ ਇਸ ਦੌਰਾਨ 9-10 ਕਿਲੋ ਚਾਂਦੀ ਤੋਂ ਇਲਾਵਾ ਕਾਫ਼ੀ ਸਾਰੇ ਸੋਨੇ ਦੇ ਗਹਿਣੇ ਵੀ ਲੈ ਗਏ,ਜਿਸਦੀ ਕੀਮਤ ਵਿਚ ਲੱਖਾਂ ਦੇ ਵਿੱਚ ਦੱਸੀ ਜਾ ਰਹੀ ਹੈ। ਇਸ ਘਟਨਾ ਦੀਆਂ ਵੀਡੀਓਜ਼ ਵੀ ਸ਼ਹਿਰ ਵਿਚ ਵਾਈਰਲ ਹੋ ਰਹੀਆਂ ਹਨ, ਜਿਸਦੇ ਵਿਚ ਸਾਫ਼ ਦੇਖਿਆ ਜਾ ਸਕਦਾ ਕਿ ਦਰਜ਼ਨਾਂ ਦੀ ਤਾਦਾਦ ਵਿਚ ਇਹ ਵਿਅਕਤੀ ਦੋ ਬੋਰੀਆਂ ਵਿਚ ਭਰ ਕੇ ਚਾਂਦੀ ਲਿਜਾਂਦੇ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਦਸਿਆ ਜਾ ਰਿਹਾ ਕਿ ਪਾਰਸ ਜਵੈਲਰਜ਼ ਤੋਂ ਬਾਅਦ ਇੰਨ੍ਹਾਂ ਬਦਮਾਸ਼ਾਂ ਦੇ ਵੱਲੋਂ ਨਜਦੀਕ ਹੀ ਕਮਲ ਜਵੈਲਰਜ਼ ਸੋਅਰੂਮ ਦੇ ਸ਼ਟਰ ਨੂੰ ਵੀ ਤੋੜਣ ਦਾ ਯਤਨ ਕੀਤਾ ਪ੍ਰੰਤੂ ਇਸਦਾ ਇੱਕ ਗੁਆਂਢੀ ਨੂੰ ਪਤਾ ਲੱਗਣ ‘ਤੇ ਰੌਲਾ ਪੈ ਗਿਆ, ਜਿਸਤੋਂ ਬਾਅਦ ਉਹ ਭੱਜ ਗਏ। ਇੰਨੀਂ ਵੱਡੀ ਡਕੈਤੀ ਦਾ ਪਤਾ ਚੱਲਦੇ ਹੀ ਦੁਕਾਨਦਾਰਾਂ ਵਿਚ ਰੋਸ਼ ਫ਼ੈਲ ਗਿਆ ਤੇ ਉਨ੍ਹਾਂ ਇਕੱਠੇ ਹੋ ਕੇ ਪ੍ਰਤਾਪ ਨਗਰ ਚੌਕ ਵਿਚ ਧਰਨਾ ਲਗਾ ਦਿੱਤਾ। ਇਸ ਮੌਕੇ ਗੁੱਸੇ ਵਿਚ ਇੰਨ੍ਹਾਂ ਦੁਕਾਨਦਾਰਾਂ ਵੱਲੋਂ ਹੱਥਾਂ ਵਿਚ ਪੂਰੀ ਮਾਰਕੀਟ ਵਿਕਾਓ ਦੀਆਂ ਤਖ਼ਤੀਆਂ ਫ਼ੜੀਆਂ ਹੋਈਆਂ ਸਨ।

ਇਹ ਵੀ ਪੜ੍ਹੋ kangana Ranaut ਦੀ Bathinda Court ਵਿੱਚ ਪੇਸ਼ੀ ਅੱਜ, ਹਲਚਲ ਤੇਜ਼

ਇਸ ਵੱਡੀ ਘਟਨਾ ਅਤੇ ਦੁਕਾਨਦਾਰਾਂ ਦੇ ਗੁੱਸੇ ਨੂੰ ਦੇਖਦਿਆਂ ਐਸਪੀ ਸਿਟੀ ਨਰਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਮੌਕੇ ‘ਤੇ ਪੁੱਜੇ ਤੇ ਦੁਕਾਨਦਾਰਾਂ ਤੋਂ ਚੋਰਾਂ ਨੂੰ ਫ਼ੜਣ ਲਈ 72 ਘੰਟਿਆਂ ਦਾ ਸਮਾਂ ਮੰਗਿਆ। ਇਲਾਕੇ ਦੇ ਆਗੂ ਆਸ਼ੁ ਠਾਕੁਰ ਨੇ ਇਸ ਵੈਬਸਾਈਟ ਦੇ ਪ੍ਰਤੀਨਿਧੀ ਨੂੰ ਦਸਿਆ ਕਿ ਦੁਕਾਨਦਾਰਾਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਇਸ ਸਮੇਂ ਦੌਰਾਨ ਇਹ ਬਦਮਾਸ਼ ਫ਼ੜੇ ਨਹੀਂ ਗਏ ਤਾਂ ਉਹ ਮੁੜ ਸੰਘਰਸ਼ ਵਿੱਢਣਗੇ। ਇਸ ਮੌਕੇ ਉਨ੍ਹਾਂ ਇਹ ਵੀ ਦਸਿਆ ਕਿ ਇਹ ਪਹਿਲੀ ਚੋਰੀ ਜਾਂ ਡਾਕਾ ਨਹੀਂ, ਬਲਕਿ ਇਸਤੋਂ ਪਹਿਲਾਂ ਵੀ ਕਈ ਦੁਕਾਨਾਂ ਦੇ ਸ਼ਟਰ ਟੁੱਟ ਗਏ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

0

Sri Amritsar News: CM Bhagwant Mann; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੰਗੇ ਪੈਰੀ ਪੈਦਲ ਚੱਲ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਚੁੱਕੇ ਹਨ। ਉਨ੍ਹਾਂ ਸਭ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ,ਜਿਸਤੋਂ ਬਾਅਦ ਉਹ ਇੱਕ ਨਿਮਾਣੇ ਸਿੱਖ ਵਜੋਂ ਪਰਿਕਰਮਾ ਕਰਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੁੱਜੇ।

ਇਹ ਵੀ ਪੜ੍ਹੋ kangana Ranaut ਦੀ Bathinda Court ਵਿੱਚ ਪੇਸ਼ੀ ਅੱਜ, ਹਲਚਲ ਤੇਜ਼

ਜਿੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੈਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਮੌਜੂਦ ਦੱਸੇ ਜਾ ਰਹੇ ਹਨ। ਜਿਕਰਯੋਗ ਹੈ ਕਿ ਮੁੱਖ ਮੰਤਰੀ ਨੂੰ ਆਪਣਾ ਸਪੱਸ਼ਟੀਕਰਨ ਦੇਣ ਦੇ ਲਈ ਸੱਦਿਆ ਗਿਆ ਹੈ। ਹਾਲਾਂਕਿ ਮੁੱਖ ਮੰਤਰੀ ਸ: ਮਾਨ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਇਸ ਮੌਕੇ ਲਾਈਵ ਟੈਲੀਕਾਸਟ ਕਰਨ ਦੀ ਮੰਗ ਰੱਖੀ ਸੀ, ਪ੍ਰੰਤੂ ਇਸ ਉੱਪਰ ਕੀ ਫੈਸਲਾ ਲਿਆ, ਇਹ ਥੋੜੀ ਦੇਰ ਵਿਚ ਸਾਹਮਣੇ ਆਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1899299