ਬਠਿੰਡਾ ‘ਚ ਸਾਬਕਾ ਜੇਲ੍ਹ ਸੁਪਰਡੈਂਟ ਤੋਂ ਤੰਗ ਆ ਕੇ ਸਾਬਕਾ ਫ਼ੌਜੀ ਨੇ ਕੀਤੀ ਆ/ਤਮ/ਹੱਤਿ/ਆ

Date:

spot_img

Bathinda News : ਬਠਿੰਡਾ ਜੇਲ੍ਹ ਦੇ ਇੱਕ ਸਾਬਕਾ ਸੁਪਰਡੈਂਟ ਤੋਂ ਤੰਗ ਆ ਕੇ ਹੁਣ ਉਸਦੇ ਹੀ ਇੱਕ ਰਿਸ਼ਤੇਦਾਰ ਸਾਬਕਾ ਫ਼ੌਜੀ ਵੱਲੋਂ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਲਵੀਰ ਸਿੰਘ (63 ਸਾਲ) ਪੁੱਤਰ ਕਾਕਾ ਸਿੰਘ ਵਾਸੀ ਰਾਮਪੁਰਾ ਫੂਲ ਵਜੋਂ ਹੋਈ ਹੈ। ਬਲਵੀਰ ਸਿੰਘ ਨੇ ਬਠਿੰਡਾ ਦੇ ਬੰਦ ਹੋਏ ਥਰਮਲ ਦੀ ਝੀਲ ਨੰਬਰ 2 ਵਿਚ ਮੰਗਲਵਾਰ ਨੂੰ ਦੁਪਿਹਰ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕੀਤਾ ਹੈ। ਮ੍ਰਿਤਕ ਬਲਵੀਰ ਸਿੰਘ ਸਾਬਕਾ ਫ਼ੌਜੀ ਰਿਹਾ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਕਿ ਉਹ ਗੋਬਿੰਦਪੁਰਾ ਕੇਂਦਰੀ ਜੇਲ੍ਹ ਵਿੱਚ ਵੀ ਠੇਕਾ ਆਧਾਰਤ ਕੋਈ ਕੰਮ ਕਰਦਾ ਸੀ। ਮ੍ਰਿਤਕ ਵੱਲੋਂ ਆਤਮਹੱਤਿਆ ਕਰਨ ਤੋਂ ਪਹਿਲਾਂ ਇੱਕ ਵੀਡੀਓ ਬਣਾ ਕੇ ਆਪਣੇ ਹੀ ਰਿਸ਼ਤੇਦਾਰ ਤੇ ਸਾਬਕਾ ਜੇਲ੍ਹ ਸੁਪਰਡੈਂਟ ਬਲਵਿੰਦਰ ਸਿੰਘ, ਉਸਦੀ ਪਤਨੀ ਸੁਖਵੰਤ ਕੌਰ ਸੁੱਖੀ ਉਰਫ਼ ਪਾਇਲ, ਭੈਣਾਂ ਬਲਵੀਰ ਕੌਰ ਤੇ ਗੁਰਦੀਪ ਕੌਰ ਤੋਂ ਇਲਾਵਾ ਭਾਣਜਾ ਅੰਕਿਤ ਉਰਫ਼ ਗੁਰਨੂਰ ਉਪਰ ਮਰਨ ਲਈ ਮਜਬੂਰ ਕਰਨ ਦੇ ਦੋਸ਼ ਲਗਾਏ ਹਨ।

ਇਹ ਵੀ ਪੜ੍ਹੋ 👉Canada ‘ਚ ਦੋਸਤ ਨੂੰ ਮਿਲਣ ਆਈ ਪੰਜਾਬਣ ਲੜਕੀ ਦੀ ਗੋ*ਲੀ ਲੱਗਣ ਕਾਰਨ ਮੌ*ਤ

ਇਸਤੋਂ ਇਲਾਵਾ ਇੱਕ ਖੁਦਕਸ਼ੀ ਨੋਟ ਵੀ ਲਿਖਿਆ ਗਿਆ। ਅੱਖੀ ਦੇਖਣ ਵਾਲਿਆਂ ਮੁਤਾਬਕ ਸਕੂਟਰ ‘ਤੇ ਸਵਾਰ ਹੋ ਕੇ ਆਏ ਉਕਤ ਬਜੁਰਗ ਨੇ ਸਕੂਟਰ ਖੜ੍ਹਾ ਕਰਕੇ ਤੁਰੰਤ ਹੀ ਝੀਲ ਨੰਬਰ 2 ਵਿੱਚ ਛਾਲ ਮਾਰ ਦਿੱਤੀ। ਲੋਕਾਂ ਵੱਲੋਂ ਇਸਦੀ ਜਾਣਕਾਰੀ ਪੁਲਿਸ ਅਤੇ ਨੌਜਵਾਨ ਵੈਲਫ਼ੇਅਰ ਟੀਮ ਨੂੰ ਦਿੱਤੀ ਗਈ। ਜਿੰਨ੍ਹਾਂ ਪੁਲਿਸ ਤੇ ਐਨਡੀਆਰਐਫ ਦੀ ਮੱਦਦ ਨਾਲ ਕੁੱਝ ਹੀ ਮਿੰਟਾਂ ਵਿਚ ਬਜੁਰਗ ਨੂੰ ਬਾਹਰ ਕੱਢਿਆ ਲਿਆ ਤੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਥਰਮਲ ਦੇ ਐਸਐਚਓ ਹਰਜੌਤ ਸਿੰਘ ਮਾਨ ਨੇ ਦਸਿਆ ਕਿ ਮ੍ਰਿਤਕ ਕੋਲੋਂ ਮਿਲੇ ਖੁਦਕਸ਼ੀ ਨੋਟ ਅਤੇ ਉਸਦੇ ਪ੍ਰਵਾਰਕ ਮੈਂਬਰਾਂ ਦੇ ਬਿਆਨ ਉੱਪਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਦਸਣਾ ਬਣਦਾ ਹੈ ਕਿ ਇਸ ਆਤਮਹੱਤਿਆ ਮਾਮਲੇ ਵਿਚ ਮ੍ਰਿਤਕ ਵੱਲੋਂ ਮੁੱਖ ਜਿੰਮੇਵਾਰ ਠਹਿਰਾਏ ਗਏ ਬਲਵਿੰਦਰ ਸਿੰਘ ਉੱਪਰ ਇੱਕ ਔਰਤ ਵੱਲੋਂ ਵੀ ਪਿਛਲੇ ਇੱਕ ਮਹੀਨੇ ਤੋਂ ਗੰਭੀਰ ਦੋਸ਼ ਲਗਾਏ ਜਾ ਰਹੇ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Social Media influencer Mad Sandhu ਦਾ Amritsar ‘ਚ ਗੋ/ਲੀ/ਆਂ ਮਾਰ ਕੇ ਕ/ਤ/ਲ

Amritsar News: ਪੰਜਾਬ ਦੇ ਚਰਚਿਤ Social Media influencer Mad...

Haryana के सभी मंत्रियों और विधायकों से प्रधानमंत्री की मुलाकात ऐतिहासिक और प्रेरणादायकः मुख्यमंत्री नायब सैनी

👉मुख्यमंत्री नायब सिंह सैनी बोले- प्रधानमंत्री श्री नरेंद्र मोदी...