CM Bhagwant Mann ਦੇ OSD ਰਾਜਬੀਰ ਸਿੰਘ ਘੁੰਮਣ ਨੇ ਬਿਕਰਮ ਮਜੀਠੀਆ ਨੂੰ ਦਿੱਤੀ ਖੁੱਲੀ ਚੁਣੌਤੀ!

Date:

spot_img

Punjab News: ਪਿਛਲੇ ਕੁੱਝ ਦਿਨਾਂ ਤੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਵਿਰੁਧ ਕਥਿਤ ਭ੍ਰਿਸ਼ਟਾਚਾਰ ਦੇ ਲਗਾਏ ਜਾ ਰਹੇ ਦੋਸ਼ਾਂ ਦਾ ਜਵਾਬ ਦਿੰਦਿਆਂ OSD ਘੁੰਮਣ ਨੇ ਮਜੀਠਿਆ ਨੂੰ ਚੁਣੌਤੀ ਦੇ ਦਿੱਤੀ ਹੈ। ਮੰਗਲਵਾਰ ਦੇਰ ਸ਼ਾਮ ਆਪਣੇ ਸੋਸ਼ਲ ਮੀਡੀਆ ‘ਤੇ ਪਾਈ ਇੱਕ ਪੋਸਟ ਵਿਚ OSD ਰਾਜਬੀਰ ਸਿੰਘ ਘੁੰਮਣ ਨੇ ਲਿਖਿਆ ਹੈ, ‘‘ਜੇਕਰ ਮੇਰੇ ਖ਼ਿਲਾਫ਼ ਕਿਸੇ ਤੋਂ ਪੈਸੇ ਮੰਗਣ ਦੀ ਇੱਕ ਵੀ ਚੈਟ ਜਾਂ ਸਬੂਤ ਹੈ ਤਾਂ ਜਨਤਕ ਕਰੋ, ਸਬੂਤ ਸਾਹਮਣੇ ਰੱਖੋ, ਨਹੀਂ ਤਾਂ ਜਨਤਕ ਤੌਰ ’ਤੇ ਮੁਆਫ਼ੀ ਮੰਗੋ ਯਾ ਮਾਣਹਾਨੀ ਦੇ ਕੇਸ ਲਈ ਤਿਆਰ ਰਹੋ।”

ਇਹ ਵੀ ਪੜ੍ਹੋ 👉ਪੰਜਾਬ ਦੀ ਪਵਿੱਤਰ ਧਰਤੀ ’ਤੇ ਭਾਜਪਾ ਦੀ ਫਿਰਕੂ ਸਿਆਸਤ ਲਈ ਕੋਈ ਥਾਂ ਨਹੀਂ: ਐਮ.ਪੀ. ਕੰਗ

ਗੱਲ ਇੱਥੇ ਹੀ ਖ਼ਤਮ ਨਹੀਂ ਹੋਈ, ਸਾਬਕਾ ਅਕਾਲੀ ਮੰਤਰੀ ਦੇ ਦੋਸ਼ਾਂ ਤੋਂ ਕਾਫ਼ੀ ਖਫ਼ਾ ਦਿਖਾਈ ਦੇ ਰਹੇ ਰਾਜਬੀਰ ਸਿੰਘ ਘੁੰਮਣ ਨੇ ਇੱਥੋਂ ਤੱਕ ਦਾਅਵਾ ਕਰ ਦਿੱਤਾ ਕਿ, ‘‘ ਚੋਰਾਂ ਨੂੰ ਸਾਰੀ ਦੁਨੀਆ ਚੋਰ ਹੀ ਨਜ਼ਰ ਆਉਂਦੀ ਹੈ… ਇਲਜ਼ਾਮ ਲਾਉਣੇ ਸੌਖੇ ਨੇ, ਪਰ ਸਬੂਤ ਦੇਣੇ ਔਖੇ।” ਉਨ੍ਹਾਂ ਸ਼੍ਰੀ ਮਜੀਠਿਆ ਨੂੰ ED ਦਾ spokesperson ਦਸਦਿਆਂ ਖੁੱਲ੍ਹਾ ਚੈਲੇਂਜ ਕਰਿਦਿਆਂ ਲਿਖਿਆ ਹੈ ਕਿ, ‘‘ਜੇਕਰ ਉਸ ਕੋਲ ਮੇਰੀ ਇੱਕ ਵੀ chat ਜਾਂ ਕਿਸੇ ਤੋਂ ਪੈਸੇ ਮੰਗਣ ਦਾ ਕੋਈ ਸਬੂਤ ਹੈ, ਤਾਂ ਓਹਨੂੰ ਜੱਗ ਜ਼ਾਹਿਰ ਕਰੇ। ਜਾਂ ਤਾਂ ਸਬੂਤ ਸਾਹਮਣੇ ਲਿਆਵੇ, ਜਾਂ ਫਿਰ ਜਨਤਕ ਮਾਫ਼ੀ ਮੰਗੇ… ਨਹੀਂ ਤਾਂ ਮਾਣਹਾਨੀ ਦੇ ਪਰਚੇ ਲਈ ਤਿਆਰ ਰਹੇ।”

ਇਹ ਵੀ ਪੜ੍ਹੋ 👉Amritsar ‘ਚ ਦੋ ਸਕੇ ਭਰਾਵਾਂ ਸਮੇਤ ਨੌਂ ਗ੍ਰਿਫ਼ਤਾਰ; 8 ਪਿਸਤੌਲ, 8.5 ਕਿਲੋ ਹੈਰੋਇਨ ਅਤੇ 12.95 ਲੱਖ ਰੁਪਏ ਡਰੱਗ ਮਨੀ ਬਰਾਮਦ

OSD ਰਾਜਬੀਰ ਸਿੰਘ ਘੁੰਮਣ ਨੇ ਬਿਕਰਮ ਮਜੀਠਿਆ ਵਿਰੁਧ ਹਮਲੇ ਤੇਜ਼ ਕਰਦਿਆਂ ਕਿਹਾ ਕਿ, ‘‘ ਤੁਹਾਨੂੰ ਅਸਲ ਤਕਲੀਫ਼ ਇਹ ਹੈ ਕਿ ਆਮ ਘਰਾਂ ਦੇ ਮੁੰਡੇ ਅੱਗੇ ਕਿਵੇਂ ਆ ਗਏ ਤੇ ਤੁਹਾਡੀਆਂ ਵਾਰੀਆਂ ਕਿਉਂ ਟੁੱਟ ਗਈਆਂ। ਜਦੋਂ ਸਾਡੇ ਕੰਮਾਂ ਦਾ ਜਵਾਬ ਨਹੀਂ ਦੇ ਸਕਦੇ ਤਾਂ ਹੁਣ ਕੋਝੇ ਝੂਠ ਅਤੇ ਚਰਿੱਤਰ ਹੱਤਿਆ ’ਤੇ ਉਤਰ ਆਏ ਹੋ।ਅਸੀਂ ਪੰਜਾਬ ਲਈ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਤੇ ਕਰਦੇ ਰਹਾਂਗੇ। ਹਿੰਮਤ ਹੈ ਤਾਂ ਸਾਡੇ ਕੰਮਾਂ ਦਾ ਜਵਾਬ ਦਿਓ, ਝੂਠੇ ਇਲਜ਼ਾਮਾਂ ਨਾਲ ਨਹੀਂ।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Punjab Police Recruitment 2026: ਪੰਜਾਬ ਪੁਲਿਸ ਵਿੱਚ 10 ਹਜ਼ਾਰ ਨਵੀਆਂ ਭਰਤੀਆਂ!

Punjab Police Recruitment 2026: ਪੰਜਾਬ ਵਿੱਚ ਪੁਲਿਸ ਦੀ ਨੌਕਰੀ...

Chandigarh News: ਸਰਕਾਰੀ ਬਾਬੂਆਂ ਦੀ ਨਹੀਂ ਖੈਰ! ਚੰਡੀਗੜ੍ਹ ਰਹਿੰਦੇ ਜਿਹੜੇ ਉਹ ਦੇਣ ਧਿਆਣ

Chandigarh News: ਸਰਕਾਰੀ ਦਫ਼ਤਰ ਵਿੱਚ ਕੰਮ ਕਰਵਾਉਣ ਲਈ ਵਾਰ-ਵਾਰ...

Ludhiana ‘ਚ ਸਾਬਕਾ ਸਰਪੰਚ ਦਾ ਗੋ.ਲੀ.ਆਂ ਮਾ.ਰ ਕੇ ਕ.ਤ.ਲ!

Ludhiana News : Ludhiana ਦੇ ਪਿੰਡ ਮਾਨੇਵਾਲ ਦੇ ਸਾਬਕਾ...