ਸੁਖਜਿੰਦਰ ਮਾਨ
ਬਠਿੰਡਾ, 10 ਮਾਰਚ :ਭਾਰਤ ਸਰਕਾਰ ਵੱਲੋਂ ਅੰਨ੍ਹੇਪਣ ਨੂੰ ਦੂਰ ਕਰਨ ਲਈ ਚਲਾਏ ਜਾ ਰਹੇ ਕੋਮੀ ਅੰਨ੍ਹਾਪਣ ਰੋਕਥਾਮ ਪ੍ਰੋਗ੍ਰਾਮ ਅਧੀਨ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੇ ਦਿਸਾ ਨਿਰਦੇਸਾਂ ਅਨੁਸਾਰ ਡਾ ਮੀਨਾਕਸ਼ੀ ਸਿੰਗਲਾ ਪ੍ਰੋਗ੍ਰਾਮ ਅਫਸਰ ਦੀ ਦੇਖ ਰੇਖ ਹੇਠ ਜਿਲ੍ਹਾ ਬਠਿੰਡਾ ਅਧੀਨ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮਿਤੀ 12 ਤੋਂ 18 ਮਾਰਚ ਤੱਕ ਵਿਸ਼ਵ ਗਲੋਕੋਮਾ ਸਪਤਾਹ ”ਆਓ, ਅਦਿੱਖ ਗਲੋਕੋਮਾ ਨੂੰ ਹਰਾਈੲ”ੇ ਥੀਮ ਹੇਠ ਮਨਾਇਆ ਜਾ ਰਿਹਾ ਹੈ। ਇਸ ਸਪਤਾਹ ਦੌਰਾਨ ਸਿਹਤ ਵਿਭਾਗ ਵੱਲੋਂ ਅੱਖਾਂ ਦੀਆਂ ਬਿਮਾਰੀਆਂ ਖਾਸ ਕਰਕੇ ਕਾਲਾ ਮੋਤੀਆ ਦੀ ਰੋਕਥਾਮ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਸ਼ਤੀਸ ਗੋਇਲ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਇਸ ਗਲੂਕੋਮਾ ਸਪਤਾਹ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੁੰ ਕਾਲੇ ਮੋਤੀਏ ਪ੍ਰਤੀ ਅਤੇ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਅੱਖਾਂ ਦੀਆਂ ਬਿਮਾਰੀਆਂ, ਅੱਖਾਂ ਦਾਨ ਕਰਨ ਸਬੰਧੀ ਅਤੇ ਪੁਤਲੀ ਦੇ ਨੁਕਸ ਕਾਰਨ ਹੋਏ ਅੰਨ੍ਹੇਪਣ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਉਪਰਾਲੇ ਕੀਤਾ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਹਫ਼ਤੇ ਦੋਰਾਨ ਜਿਲ੍ਹਾ ਹਸਪਤਾਲਾਂ, ਸਬ ਡਵੀਜਨ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਮੁਫ਼ਤ ਕਾਲਾ ਮੋਤੀਆ ਚੈਕਅੱਪ ਕੈਂਪ ਲਗਾਏ ਜਾ ਰਹੇ ਹਨ। ਉਹਨਾ ਕਿਹਾ ਕਿ ਚਿੱਟੇ ਮੋਤੀਏ ਦਾ ਸਮੇਂ ਸਿਰ ਅਪੇ੍ਰਸ਼ਨ ਕਰਵਾ ਲੈਣਾ ਚਾਹੀਦਾ ਹੈ। ਨੀਮ ਹਕੀਮਾਂ ਤੋ ਕਦੇ ਵੀ ਦਵਾਈ ਲੈ ਕੇ ਨਹੀਂ ਪਾਉਣੀ ਚਾਹੀਦੀ। ਡਾ ਮੀਨਾਕਸ਼ੀ ਸਿੰਗਲਾ ਐੈਮHਐਸH (ਅੱਖਾਂ ਦੇ ਮਾਹਿਰ) ਨੇ ਕਿਹਾ ਕਿ ਭਾਰਤ ਵਿੱਚ ਗਲੋਕੋਮਾ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਣਾ ਵਿੱਚੋਂ ਇੱਕ ਅਹਿਮ ਕਾਰਣ ਹੈ। ਉਹਨਾਂ ਦੱਸਿਆ ਕਿ ਦੇਸ਼ ਵਿੱਚੋਂ ਅੰਨ੍ਹਾਪਣ ਦੂਰ ਕਰਨ ਲਈ ਪ੍ਰਾਈਵੇਟ ਡਾਕਟਰ ਅਤੇ ਸਮਾਜ ਸੇਵੀ ਸੰਸਥਾਵਾਂ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਦੇ ਰਹੀਆਂ ਹਨ। ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸਰ ਨੇ ਆਮ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਦੀ ਅਪੀਲ ਕੀਤੀ। ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕੀਤੀਆਂ ਜਾਣ ਤਾਂ ਉਸ ਨਾਲ ਦੋ ਲੋਕਾਂ ਦੀ ਜਿੰਦਗੀ ਵਿੱਚ ਰੋਸ਼ਨੀ ਆ ਸਕਦੀ ਹੈ। ਇਸ ਸਮੇਂ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਬੈਨਰ ਵੀ ਰੀਲੀਜ਼ ਕੀਤੇ।
ਸਿਹਤ ਵਿਭਾਗ ਵੱਲੋਂ ਮਨਾਇਆ ਜਾ ਰਿਹਾ ਹੈੇ ਵਿਸ਼ਵ ਕਾਲਾ ਮੋਤੀਆ ਰੋਕਥਾਮ ਸਬੰਧੀ ਹਫ਼ਤਾ: ਡਾ ਤੇਜਵੰਤ ਸਿੰਘ ਢਿੱਲੋਂ
ਰਾਤ ਭਰ ਲਈ ਲੜਕੀ ਨੂੰ ਹੋਟਲ ’ਚ ਲਿਆਉਣ ਵਾਲੇ ਨੌਜਵਾਨਾਂ ਨੇ ਸਵੇਰੇ ਕੀਤੀ ਕੁੱਟਮਾਰ
ਪੁਲਿਸ ਨੇ ਮੌਕੇ ’ਤੇ ਜਾ ਕੇ ਲੜਕੀ ਨੂੰ ਛੁਡਵਾਇਆ, ਹੋਟਲ ਮੈਨੇਜ਼ਰ ਸਹਿਤ ਸੱਤ ਵਿਰੁਧ ਪਰਚਾ ਦਰਜ਼
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 10 ਮਾਰਚ : ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਨਜਦੀਕ ਸਥਿਤ ਇੱਕ ਹੋਟਲ ’ਚ ਅੱਜ ਸਵੇਰੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦ ਰਾਤ ਭਰ ਲਈ ਇੱਕ ਲੜਕੀ ਨੂੰ ਲੈ ਕੇ ਆਏ ਲੜਕਿਆਂ ਨੇ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਲੜਕੀ ਵਲੋਂ ਸਵੇਰੇ ਪੰਜ ਵਜੇਂ ਦੇ ਕਰੀਬ ਸ਼ਹਿਰ ਦੇ ਹੀ ਇੱਕ ਵਿਅਕਤੀ ਨੂੰ ਸੂਚਿਤ ਕਰਨ ਤੋਂ ਬਾਅਦ ਥਾਣਾ ਸਿਵਲ ਲਾਈਨ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਹੋਟਲ ਮੂਨ ਸਟਾਰ ਦੇ ਮੈਨੇਜ਼ਰ ਸਹਿਤ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਮਿਲੀ ਸੂਚਨਾ ਮੁਤਾਬਕ ਉਕਤ ਹੋਟਲ ਵਿਚ ਫ਼ਰੀਦਕੋਟ ਦੇ ਪਿੰਡ ਸੁਰਘੂਰੀ ਦੇ ਚਾਰ ਲੜਕੇ ਜੈਤੋ ਮੰਡੀ ਨਾਲ ਸਬੰਧਤ ਇੱਕ ਲੜਕੀ ਨੂੰ ਲੈ ਕੇ ਆਏ ਹੋਏ ਸਨ ਤੇ ਉਨ੍ਹਾਂ ਹੋਟਲ ਵਿਚ ਦੋ ਕਮਰੇ (ਕਮਰਾ ਨੰਬਰ 103 ਅਤੇ 104) ਬੁੱਕ ਕਰਵਾਏ। ਇਸ ਦੌਰਾਨ ਜਦ ਲੜਕੀ ਨੇ ਸਵੇਰੇ ਪੰਜ ਵਜੇਂ ਵਾਪਸ ਜਾਣ ਲਈ ਕਿਹਾ ਤਾਂ ਲੜਕੇ ਉਸਨੂੰ ਹੋਰ ਸਮਾਂ ਰੁਕਣ ਲਈ ਜਿੱਦ ਕਰਨ ਲੱਗੇ। ਜਿਸ ਕਾਰਨ ਵਿਵਾਦ ਹੋ ਗਿਆ ਤੇ ਲੜਕੀ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜਿਸਤੋਂ ਬਾਅਦ ਲੜਕੀ ਨੇ ਮੌਕਾ ਦੇਖ ਸ਼ਹਿਰ ਦੀ ਇੱਕ ਪਾਸ਼ ਕਲੌਨੀ ਵਿਚ ਰਹਿਣ ਵਾਲੇ ਰਮੇਸ਼ ਕੁਮਾਰ ਨਾਂ ਦੇ ਵਿਅਕਤੀ ਨੂੰ ਫ਼ੋਨ ਕਰ ਦਿੱਤਾ, ਜੋਕਿ ਮੌਕੇ ’ਤੇ ਪੁੱਜ ਗਿਆ ਅਤੇ ਲੜਕੀ ਦੀ ਹਾਲਾਤ ਨੂੰ ਦੇਖਦਿਆਂ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਅਧਿਕਾਰੀਆਂ ਮੁਤਾਬਕ ਹਾਲਾਂਕਿ ਇਸ ਮੌਕੇ ਲੜਕੀ ਨੇ ਲੜਕਿਆਂ ਵਿਰੁਧ ਕੋਈ ਵੀ ਕਾਰਵਾਈ ਕਰਵਾਉਣ ਤੋਂ ਜਵਾਬ ਦੇ ਦਿੱਤਾ, ਜਿਸਤੋਂ ਬਾਅਦ ਰਮੇਸ਼ ਕੁਮਾਰ ਦੇ ਬਿਆਨਾਂ ਉਪਰ ਸਿਵਲ ਲਾਈਨ ਪੁਲਿਸ ਨੇ ਮੁਕੱਦਮਾ ਨੰਬਰ 58 ਅਧੀਨ ਧਾਰਾ ਸੈਕਸਨ 3,4,5,6 ਇਮੋਰਲ ਟਰੈਫ਼ਿਕ ਐਕਟ 1956 ਤਹਿਤ ਖੁਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਨਵਜੋਤ ਸਿੰਘ, ਅਰਸ਼ਦੀਪ ਸਿੰਘ ਸਾਰੇ ਵਾਸੀ ਸੁਰਘੁਰੀ ਤੋਂ ਇਲਾਵਾ ਹੋਟਲ ਦੇ ਮੈਨੇਜ਼ਰ ਮੋਹਿਤ ਗਰਗ ਸਹਿਤ ਦੋ ਹੋਰ ਵਿਅਕਤੀਆਂ ਮਨਪ੍ਰੀਤ ਸਿੰਘ ਵਾਸੀ ਰਾਮੇਆਣਾ ਅਤੇ ਧਰਮਪਾਲ ਵਾਸੀ ਗਿੱਲਪਤੀ ਵਿਰੁਧ ਪਰਚਾ ਦਰਜ਼ ਕਰ ਲਿਆ। ਇਹ ਵੀ ਪਤਾ ਲੱਗਿਆ ਹੈ ਕਿ ਲੜਕੀ ਜੈਤੋ ਮੰਡੀ ’ਚ ਵਿਆਹੀ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਸਾਲ 2023-24 ਦਾ ਬਜਟ ‘ਆਮ ਲੋਕਾਂ ਦਾ ਬਜਟ’-ਮੁੱਖ ਮੰਤਰੀ ਵੱਲੋਂ ਭਰਵੀਂ ਸ਼ਲਾਘਾ
ਬਜਟ ਨੂੰ ਨਵੇਂ, ਪ੍ਰਗਤੀਸ਼ੀਲ ਅਤੇ ਖੁਸ਼ਹਾਲ ਪੰਜਾਬ ਦੀ ਬੁਨਿਆਦ ਦੱਸਿਆ
ਸਾਡੀ ਸਰਕਾਰ ਦੇ ਪਲੇਠੇ ਸੰਪੂਰਨ ਬਜਟ ਵਿਚ ਸਿਹਤ, ਸਿੱਖਿਆ, ਖੇਤੀਬਾੜੀ, ਰੋਜ਼ਗਾਰ ਵਰਗੇ ਪ੍ਰਮੁੱਖ ਖੇਤਰਾਂ ਲਈ ਫੰਡਾਂ ਵਿਚ ਇਜ਼ਾਫਾ
ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਨੂੰ ਹੁਲਾਰਾ ਦੇਣ ਲਈ ਲੋਕਾਂ ਉਤੇ ਕੋਈ ਟੈਕਸ ਨਾ ਲਾਇਆ
ਸੂਬੇ ਵਿਚ ਆਸ ਦੀ ਨਵੀਂ ਕਿਰਨ ਜਗਾਏਗਾ ਬਜਟ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੇਸ਼ ਕੀਤੇ ਸਾਲ 2023-24 ਦੇ ਬਜਟ ਨੂੰ ‘ਆਮ ਲੋਕਾਂ ਦਾ ਬਜਟ’ ਦੱਸਦਿਆਂ ਇਸ ਦਾ ਸ਼ਲਾਘਾ ਕਰਦੇ ਹੋਏ ਇਸ ਬਜਟ ਨੂੰ ਨਵੇਂ, ਪ੍ਰਗਤੀਸ਼ੀਲ ਅਤੇ ਖੁਸ਼ਹਾਲ ਪੰਜਾਬ ਦੀ ਰੂਪ-ਰੇਖਾ ਕਰਾਰ ਦਿੱਤਾ ਹੈ। ਇਕ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਠੀਕ ਇਕ ਸਾਲ ਬਾਅਦ ਇਹ ਟੈਕਸ ਮੁਕਤ ਬਜਟ ਪੇਸ਼ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਪਲੇਠੇ ਸੰਪੂਰਨ ਬਜਟ ਦਾ ਮਨੋਰਥ ਸੂਬੇ ਦੇ ਵਿਕਾਸ ਨੂੰ ਵੱਡੀ ਪੱਧਰ ਉਤੇ ਹੁਲਾਰਾ ਦੇਣਾ ਹੈ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਬਜਟ ਸੂਬੇ ਵਿਚ ਅਮਨ-ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਨੂੰ ਯਕੀਨੀ ਬਣਾ ਕੇ ਆਮ ਲੋਕਾਂ ਦੀ ਤਕਦੀਰ ਬਦਲ ਦੇਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਵਚਨਬੱਧਤਾ ਦੇ ਮੁਤਾਬਕ ਬਜਟ ਵਿਚ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦਾ ਖਾਕਾ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਬਜਟ ਹਰੇਕ ਖੇਤਰ ਵਿਚ ਵਿਕਾਸ ਨੂੰ ਹੁਲਾਰਾ ਦੇਵੇਗਾ ਅਤੇ ਸੂਬੇ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਏਗਾ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹ ਬਜਟ ਸੂਬਾ ਸਰਕਾਰ ਦੀਆਂ ਅਗਾਂਹਵਧੂ ਨੀਤੀਆਂ ਦੇ ਸੁਮੇਲ ਨਾਲ ਸੂਬੇ ਦੀ ਤਰੱਕੀ ਲਈ ਮਦਦਗਾਰ ਸਾਬਤ ਹੋਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ ਨੌਜਵਾਨਾਂ ਨੂੰ 26797 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਬਜਟ ਵਿਚ ਰੈਗੂਲਰ ਭਰਤੀ ਅਤੇ ਪੰਜਾਬੀਆਂ ਲਈ ਪ੍ਰਾਈਵੇਟ ਖੇਤਰ ਵਿਚ ਨੌਕਰੀਆਂ ਲਈ ਮਾਹੌਲ ਸਿਰਜਣ ਦੀ ਵਿਵਸਥਾ ਕੀਤੀ ਗਈ ਹੈ ਤਾਂ ਕਿ ਵਿਦੇਸ਼ ਜਾਣ ਦੇ ਰੁਝਾਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2023-24 ਲਈ 1,96,462 ਕਰੋੜ ਰੁਪਏ ਦਾ ਕੁੱਲ ਬਜਟ ਖਰਚਾ ਰੱਖਿਆ ਗਿਆ ਹੈ ਜਿਸ ਵਿਚ ਬੀਤੇ ਵਿੱਤੀ ਵਰ੍ਹੇ 2022-23 ਦੇ ਮੁਕਾਬਲੇ 26 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਖੇਤੀਬਾੜੀ ਤੇ ਸਹਾਇਕ ਕਿੱਤਿਆਂ ਲਈ ਬਜਟ ਵਿਚ 20 ਫੀਸਦੀ ਦਾ ਇਜ਼ਾਫਾ ਕੀਤਾ ਗਿਆ ਤਾਂ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾ ਸਕਣ।ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਖੇਤੀਬਾੜੀ ਨੀਤੀ ਲਿਆਉਣ ਦੀ ਵਿਵਸਥਾ ਬਹੁਮੁੱਲੇ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਕਿਸਾਨਾਂ ਦੀ ਆਮਦਨ ਵਧਾ ਕੇ ਉਨ੍ਹਾਂ ਨੂੰ ਮੌਜੂਦਾ ਖੇਤੀ ਸੰਕਟ ਵਿੱਚੋਂ ਕੱਢਣ ਦੇ ਉਦੇਸ਼ ਦੀ ਪੂਰਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਆਉਂਦੇ ਵਿੱਤੀ ਸਾਲ ਦੌਰਾਨ ਖੇਤੀ ਵੰਨ-ਸੁਵੰਨਤਾ ਲਈ ਵਿਸ਼ੇਸ਼ ਸਕੀਮ ਵਾਸਤੇ 1000 ਕਰੋੜ ਰੁਪਏ ਰੱਖੇ ਗਏ ਹਨ ਜੋ ਕਿਸਾਨਾਂ ਦੀ ਭਲਾਈ ਲਈ ਬਹੁਤ ਸਹਾਈ ਸਿੱਧ ਹੋਣਗੇ। ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਮੌਸਮ ਦੇ ਕਹਿਰ ਅਤੇ ਹੋਰ ਆਫ਼ਤਾਂ ਤੋਂ ਬਚਾਉਣ ਲਈ ਫਸਲੀ ਬੀਮਾ ਮੁਹੱਈਆ ਕਰਵਾਉਣ ਦਾ ਪ੍ਰਸਤਾਵ ਵੀ ਇਤਿਹਾਸਕ ਫੈਸਲਾ ਹੈ ਜੋ ਕਿਸਾਨਾਂ ਦੇ ਹਿੱਤ ਮਹਿਫੂਜ਼ ਰੱਖੇਗਾ।ਮੁੱਖ ਮੰਤਰੀ ਨੇ ਕਿਹਾ ਕਿ ਲੁਧਿਆਣਾ, ਗੁਰਦਾਸਪੁਰ, ਪਟਿਆਲਾ, ਬਠਿੰਡਾ ਅਤੇ ਫਰੀਦਕੋਟ ਵਿਚ ਪੰਜ ਨਵੇਂ ਹੌਰਟੀਕਲਚਰ ਅਸਟੇਟ ਸਥਾਪਤ ਕਰਨ ਅਤੇ ਮਿਲਕਫੈੱਡ ਦੀ ਕਾਇਆਕਲਪ ਕਰਨ ਲਈ ਅਗਲੇ ਵਿੱਤੀ ਸਾਲ ਲਈ 100 ਕਰੋੜ ਰੁਪਏ ਰੱਖੇ ਗਏ ਹਨ ਜਿਸ ਨਾਲ ਕਿਸਾਨਾਂ ਦੀ ਭਲਾਈ ਲਈ ਭਵਿੱਖ ਵਿਚ ਨਵੀਆਂ ਬੁਲੰਦੀਆਂ ਛੂਹਣਗੇ। ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਸਕੂਲ ਤੇ ਉਚੇਰੀ ਸਿੱਖਿਆ ਲਈ 17072 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ ਜੋ ਬੀਤੇ ਸਾਲ ਨਾਲੋਂ 12 ਫੀਸਦੀ ਵੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਵਿਚ ਤਬਦੀਲ ਕਰਨ ਲਈ 200 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਹੋਰ ਪੱਛੜੀਆਂ ਸ਼ਰੇਣੀਆਂ ਲਈ 18 ਕਰੋੜ ਰੁਪਏ ਅਤੇ ਐਸ.ਸੀ. ਵਿਦਿਆਰਥੀਆਂ ਲਈ 60 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 14,500 ਤੋਂ ਵੱਧ ਯੂਥ ਕਲੱਬਾਂ ਨੂੰ ਮੁੜ-ਸਰਗਰਮ ਕਰਨ ਦੀ ਤਜਵੀਜ਼ ਨਾਲ ਨੌਜਵਾਨਾਂ ਦੀ ਅਥਾਹ ਸ਼ਕਤੀ ਨੂੰ ਉਸਾਰੂ ਦਿਸ਼ਾ ਵੱਲ ਲਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਇਹ ਵੀ ਆਖਿਆ ਕਿ ਮੈਡੀਕਲ ਸਿੱਖਿਆ ਤੇ ਖੋਜ ਲਈ 1,015 ਕਰੋੜ ਰੁਪਏ ਰੱਖਣ ਨਾਲ ਸੂਬੇ ਨੂੰ ਮੈਡੀਕਲ ਸਿੱਖਿਆ ਦੇ ਗੜ੍ਹ ਵਜੋਂ ਵਿਕਸਤ ਕਰਨ ਵਿੱਚ ਮਦਦ ਮਿਲੇਗੀ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੀ.ਏ.ਯੂ., ਗਡਵਾਸੂ, ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਰਗੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਇਨ੍ਹਾਂ ਨਾਲ ਜੁੜੇ ਕਾਲਜਾਂ ਲਈ 990 ਕਰੋੜ ਰੁਪਏ ਦੀ ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨਾਲ ਸੂਬੇ ਵਿੱਚ ਸਮੁੱਚੇ ਸਿੱਖਿਆ ਢਾਂਚੇ ਦਾ ਕਾਇਆ-ਕਲਪ ਹੋਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਲਈ 4781 ਕਰੋੜ ਰੁਪਏ ਰੱਖੇ ਗਏ ਹਨ, ਜੋ ਪਿਛਲੇ ਸਾਲ ਨਾਲੋਂ 11 ਫੀਸਦੀ ਵੱਧ ਹਨ। ਇਸੇ ਤਰ੍ਹਾਂ ਰੋਜ਼ਗਾਰ ਪੈਦਾ ਕਰਨ ਤੇ ਸਕਿੱਲ ਡਿਵੈਲਪਮੈਂਟ ਲਈ 231 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜੋ ਪਿਛਲੇ ਸਾਲ ਨਾਲੋਂ 36 ਫੀਸਦੀ ਜ਼ਿਆਦਾ ਹੈ, ਜਿਸ ਨਾਲ ਨੌਜਵਾਨਾਂ ਨੂੰ ਮਿਆਰੀ ਹੁਨਰ ਸਿਖਲਾਈ ਦੇਣ ਵਿੱਚ ਮਦਦ ਮਿਲੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਹੁਨਰਮੰਦ ਨੌਜਵਾਨਾਂ ਦਾ ਇਕ ਵੱਖਰਾ ਪੂਲ ਬਣਾਉਣ ਵਿੱਚ ਮਦਦ ਮਿਲੇਗੀ, ਜਿਸ ਨਾਲ ਉਨ੍ਹਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਨਅਤੀਕਰਨ ਨੂੰ ਹੁਲਾਰਾ ਦੇਣ ਲਈ ਵੱਡੀ ਗਿਣਤੀ ਵਿੱਚ ਰਿਆਇਤਾਂ ਦੇ ਕੇ ਸਨਅਤੀ ਇਕਾਈਆਂ ਦੀ ਸਹਾਇਤਾ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ‘ਪੰਜਾਬ ਸਿੱਖਿਆ-ਤੇ-ਸਿਹਤ ਫੰਡ’ ਪਰਵਾਸੀ ਭਾਰਤੀਆਂ ਦੀ ਸਰਗਰਮ ਭਾਈਵਾਲੀ ਨਾਲ ਸਿੱਖਿਆ ਤੇ ਸਿਹਤ ਖੇਤਰਾਂ ਦੀ ਤਬਦੀਲੀ ਲਈ ਪ੍ਰੇਰਕ ਵਜੋਂ ਕੰਮ ਕਰੇਗਾ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੁਲਿਸ ਬਲ ਦੇ ਆਧੁਨਿਕੀਕਰਨ ਨਾਲ ਕਾਨੂੰਨ-ਵਿਵਸਥਾ ਅਤੇ ਅਪਰਾਧ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਸਾਈਬਰ ਅਪਰਾਧ ਨਾਲ ਸਿੱਝਣ ਲਈ ਵਿਸ਼ੇਸ਼ ਫੰਡ ਰੱਖਿਆ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਬਜਟ ਵਿੱਚ ਵੱਖ-ਵੱਖ ਭਲਾਈ ਸਕੀਮਾਂ, ਐਸ.ਸੀ., ਬੀ.ਸੀ., ਘੱਟ ਗਿਣਤੀਆਂ ਤੇ ਸਮਾਜ ਦੇ ਸਾਰੇ ਦਬੇ-ਕੁਚਲੇ ਵਰਗਾਂ ਦੇ ਸਮੁੱਚੇ ਵਿਕਾਸ ਤੇ ਸੁਰੱਖਿਆ ਅਤੇ ਇਨ੍ਹਾਂ ਵਰਗਾਂ ਨੂੰ ਵੱਧ ਅਖ਼ਤਿਆਰ ਦੇਣ ਉਤੇ ਧਿਆਨ ਕੇਂਦਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 26,295 ਕਰੋੜ ਰੁਪਏ ਦੇ ਕੁੱਲ ਬਜਟ ਨਾਲ ਸੂਬੇ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਤੇ ਮੁਰੰਮਤ ਉਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਵਾਰ ਇਸ ਖ਼ੇਤਰ ਲਈ ਪਿਛਲੇ ਵਿੱਤੀ ਵਰ੍ਹੇ ਨਾਲੋਂ 13 ਫੀਸਦੀ ਵੱਧ ਬਜਟ ਰੱਖਿਆ ਗਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਬਜਟ ਵਿੱਚ ਸੜਕਾਂ ਦੇ ਨਿਰਮਾਣ ਤੇ ਮੁਰੰਮਤ, ਪੇਂਡੂ ਇਲਾਕਿਆਂ ਦੇ ਵਿਆਪਕ ਵਿਕਾਸ, ਨਹਿਰਾਂ ਦੀ ਸਫ਼ਾਈ ਤੇ ਮਜ਼ਬੂਤੀ, ਸਰਕਾਰੀ ਟਰਾਂਸਪੋਰਟ ਖ਼ੇਤਰ ਦੇ ਨਵੀਨੀਕਰਨ, ਬਿਜਲੀ ਸਬਸਿਡੀ ਅਤੇ ਹੋਰ ਖ਼ੇਤਰਾਂ ਲਈ ਕਾਫ਼ੀ ਬਜਟ ਮੁਹੱਈਆ ਕੀਤਾ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਨਾਲ ਪੰਜਾਬ ਦੇਸ਼ ਭਰ ਵਿੱਚੋਂ ਮੋਹਰੀ ਸੂਬਾ ਬਣ ਕੇ ਉੱਭਰੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਬਜਟ ਸੂਬੇ ਵਿੱਚ ਨਵੇਂ ਦੌਰ ਦੀ ਸ਼ੁਰੂਆਤ ਦਾ ਮੁੱਢ ਬੰਨ੍ਹੇਗਾ, ਜਿਹੜਾ ਹਰੇਕ ਪੰਜਾਬੀ ਲਈ ਲਾਹੇਵੰਦ ਸਾਬਤ ਹੋਵੇਗਾ।
ਆਪ ਸਰਕਾਰ ਨੇ ਬਜਟ ’ਚ ਅੰਕੜਿਆਂ ਦਾ ਹੇਰਫੇਰ ਕਰਕੇ ਪੰਜਾਬੀਆਂ ਨਾਲ ਕੀਤਾ ਧੋਖਾ : ਸੁਖਬੀਰ ਸਿੰਘ ਬਾਦਲ
ਕਿਹਾ ਕਿ ਸੂਬੇ ਸਿਰ ਕਰਜ਼ਾ 42181 ਕਰੋੜ ਰੁਪਏ ਵੱਧ ਕੇ 3.47 ਲੱਖ ਕਰੋੜ ਹੋ ਗਿਆ
ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਤੋਂ ਇਨਕਾਰ ਕੀਤਾ ਗਿਆ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ 2023-24 ਦੇ ਬਜਟ ਵਿਚ ਅੰਕੜਿਆਂ ਦਾ ਹੇਰ ਫੇਰ ਕਰ ਕੇ ਲੁਭਾਉਣੀ ਤਸਵੀਰ ਵਿਖਾ ਕੇ ਪੰਜਾਬੀਆਂ ਨਾਲ ਇਕ ਵਾਰ ਫਿਰ ਤੋਂ ਧੋਖਾ ਕੀਤਾ ਹੈ ਜਦੋਂ ਕਿ ਅਸਲੀਅਤ ਵਿਚ ਪੰਜਾਬ ਆਰਥਿਕ ਬਰਬਾਦੀ ਦੇ ਰਾਹ ਪੈ ਗਿਆ ਹੈ ਕਿਉਂਕਿ ਕਰਜ਼ਾ ਵੱਧ ਰਿਹਾ ਹੈ ਤੇ ਸਾਰੇ ਪੈਮਾਨਿਆਂ ’ਤੇ ਸਾਡੀ ਕਾਰਗੁਜ਼ਾਰੀ ਬਹੁਤ ਮਾੜੀ ਹੈ।ਅੱਜ ਵਿਧਾਨ ਸਭਾ ਵਿਚ ਪੇਸ਼ ਕੀਤੇ ਬਜਟ ’ਤੇ ਪ੍ਰਤੀਕਰਮ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਮਾਲੀਏ ਵਿਚ ਵਾਧੇ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਅੰਕੜਿਆਂ ਦਾ ਹੇਰ ਫੇਰ ਕਰ ਕੇ ਪੰਜਾਬੀਆਂ ਤੋਂ ਸੱਚਾਈ ਛੁਪਾਈ ਗਈ ਹੈ।ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਸੂਬੇ ਸਿਰ ਕਰਜ਼ਾ 42181 ਕਰੋੜ ਰੁਪਏ ਹੋਰ ਵੱਧ ਕੇ 3.47 ਲੱਖ ਕਰੋੜ ਰੁਪਏ ਹੋ ਗਿਆ ਹੈ। ਉਹਨਾਂ ਕਿਹਾ ਕਿ ਇਹਕਰਜ਼ਾ ਜੀ ਐਸ ਡੀ ਪੀ ਦਾ 46.81 ਫੀਸਦੀ ਬਣਦਾ ਹੈ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸੂਬਾ ਆਰਥਿਕ ਕੰਗਾਲੀ ਵੱਲ ਵੱਧ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ ਵੱਲੋਂ ਪੇਸ਼ ਕੀਤੇ ਮਾਲੀਆ ਅੰਕੜਿਆਂ ਨੂੰ ਵੀ ਬੇਨਕਾਬ ਕੀਤਾ ਅਤੇ ਦੱਸਿਆ ਕਿ ਵਿੱਤੀ ਘਾਟਾ 34784 ਕਰੋੜ ਰੁਪਏ ਦੰਸਿਆ ਗਿਆ ਹੈ ਜਿਸਦਾ ਮਤਲਬ ਹੈ ਕਿ ਵੱਖ-ਵੱਖ ਵਿਭਾਗਾਂ ਲਈ ਨਾਂ ਮਾਤਰ ਪੈਸਾ ਰੱਖਿਆ ਗਿਆ ਹੈ ਤੇ ਸਕੀਮਾਂ ਲਈ ਪੈਸਾ ਜਾਰੀ ਨਹੀਂ ਹੋਣ ਵਾਲਾ।ਉਹਨਾਂ ਕਿਹਾ ਕਿ ਮਾਲੀਆ ਘਾਟਾ 12,553 ਕਰੋੜ ਰੁਪਏ ਤੋਂ ਵੱਧ ਕੇ 24588 ਕਰੋੜ ਰੁਪਏ ਹੋ ਗਿਆ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਬਜਟ 2023-24 ਮੁੱਖ ਮੰਤਰੀ ਭਗਵੰਤ ਮਾਨ ਦੀ ਬੁਰੀ ਤਰ੍ਹਾਂ ਪ੍ਰਸ਼ਾਸਨਿਕ ਨਾਕਾਮੀ ਦਾ ਝਲਕਾਰਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਲੋਕਾਂ ਤੋਂ ਕੀਤੇ ਵਾਅਦਿਆਂ ਤੋਂ ਵੀ ਭੱਜ ਗਈ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਦੂਜਾ ਬਜਟ ਪੇਸ਼ ਕੀਤਾ ਹੈ ਪਰ ਹਾਲੇ ਤੱਕ ਇਸਨੇ ਸੂਬੇ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਕੀਤਾ ਵਾਅਦਾ ਨਿਭਾਇਆ। ਉਹਨਾਂ ਕਿਹਾ ਕਿ ਬੁਢਾਪਾ ਪੈਨਸ਼ਨ ਸਕੀਮ ਵਾਸਤੇ ਵੀ ਕੋਈ ਪੈਸਾ ਨਹੀਂ ਰੱਖਿਆ ਗਿਆ ਜਦੋਂ ਕਿ ਸਕੀਮ ਮੁੜ ਸ਼ੁਰੂ ਕਰਨ ਦਾ ਜ਼ੋਰ ਸ਼ੋਰ ਨਾਲ ਵਾਅਦਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਬਿਜਲੀ ਉਤਪਾਦਨ ਸਮੇਤ ਬੁਨਿਆਦੀ ਢਾਂਚੇ ਵਾਸਤੇ ਕੋਈ ਪੈਸਾ ਨਹੀਂ ਰੱਖਿਆ ਗਿਆ। ਸ: ਬਾਦਲ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਦੱਸਣ ਕਿ ਉਹਨਾਂ ਦੀਸਰਕਾਰ ਰੇਤ ਮਾਇਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਅਤੇ ਭ੍ਰਿਸ਼ਟਾਚਾਰ ਵਿਰੋਧੀ ਕਦਮਾਂ ਤੋਂ 35000 ਕਰੋੜ ਰੁਪਏ ਇਕੱਤਰ ਕਰਨ ਵਿਚ ਨਾਕਾਮ ਕਿਉਂ ਰਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਰੇਤ ਮਾਇਨਿੰਗ ਤੋਂ ਸਿਰਫ 135 ਕਰੋੜ ਰੁਪਏ ਇਕੱਠੇ ਕੀਤੇ ਹਨ ਜਿਸ ਤੋਂ ਸਪਸ਼ਟ ਸੰਕੇਤ ਹੈ ਕਿ ਰੇਤ ਮਾਫੀਆ ਸੂਬੇ ਦੇ ਸਰਕਾਰੀ ਖ਼ਜ਼ਾਨੇ ਨੂੰ ਲੁੱਟ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨਾਲ ਧੋਖਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਪਿਛਲੇ ਸਾਲ ਮਿਥੇ ਟੀਚੇ ਵਿਚੋਂ ਕਿੰਨਾ ਪੂਰਾ ਹੋਇਆਹੈ। ਉਹਨਾਂ ਕਿਹਾ ਕਿ ਆਮ ਅਨੁਮਾਨ ਹੈ ਕਿ ਆਪ ਸਰਕਾਰ ਨੇ ਆਪਣੇ ਟੀਚੇ ਦਾ 65 ਫੀਸਦੀ ਹੀਪੂਰਾ ਕੀਤਾ ਹੈ। ਉਹਨਾਂ ਕਿਹਾ ਕਿ ਇਹੀ ਇਸ ’ਬੇਈਮਾਨ’ ਸਰਕਾਰ ਦੀ ਕਾਰਗੁਜ਼ਾਰੀ ਨੂੰ ਮਾਪਣ ਦਾ ਸਹੀ ਪੈਮਾਨਾ ਹੈ।
ਮੇਰੀ ਸਫਲਤਾ ਦੇ ਪਿੱਛੇ ਮੇਰੀ ਮਾਂ ਦਾ ਹੱਥ ਹੈ – ਮੁੱਖ ਮੰਤਰੀ ਮਨੋਹਰ ਲਾਲ
ਮੁੱਖ ਮੰਤਰੀ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਵਿਚ ਕਰਨਾਲ ਵਿਚ ਪ੍ਰਬੰਧਿਤ ਰਾਜ ਪੱਧਰ ਸਮਾਰੋਹ ਵਿਚ ਕੀਤੀ ਸ਼ਿਰਕਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਮਾਰਚ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੁੰ ਮਿਲ ਕੇ ਇਹ ਸੰਕਲਪ ਲੈਣ ਕਿ ਦੇਸ਼ ਤੇ ਸੂਬੇ ਵਿਚ ਮਹਿਲਾਵਾਂ ਦੇ ਵਿਰੁੱਧ ਹੋਣ ਵਾਲੇ ਅਪਰਾਧਾਂ ਨੂੰ ਰੋਕਣਗੇ, ਨਾਰੀ ਦਾ ਸਨਮਾਨ ਵਧਾਉਣਗੇ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਵਿਚ ਮਹਿਲਾਵਾਂ ਨੂੰ ਪੂਜਨੀਕ ਮੰਨਿਆ ਜਾਂਦਾ ਹੈ। ਮਾਤਰ ਦੇਵੀ ਭਵ, ਜਿੱਥੇ ਨਾਰੀ ਦੀ ਪੂਜਾ ਹੁੰਦੀ ਹੈ ਉੱਥੇ ਦੇਵਤਾ ਵਾਸ ਕਰਦੇ ਹਨ। ਇਸ ਲਈ ਨਾਰੀ ਦੀ ਰੱਖਿਆ ਤੇ ਸੁਰੱਖਿਆ ਯਕੀਨੀ ਕਰਨਾ ਸਾਡਾ ਸਾਰਿਆਂ ਦੀ ਜਿਮੇਵਾਰੀ ਹੈ। ਮੁੱਖ ਮੰਤਰੀ ਅੱਜ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਕਰਨਾਲ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਵਿਚ ਮਹਿਲਾਵਾਂ ਨੂੰ ਸੰਬੋਧਿਤ ਕਰ ਰਹੇ ਸਨ। ਸਮਾਰੋਹ ਵਿਚ ਵੱਖ-ਵੱਖ ਖੇਤਰਾਂ ਵਿਚ ਵਰਨਣਯੋਗ ਕਾਰਜ ਕਰਨ ਵਾਲੀ ਕਈ ਮਹਿਲਾਵਾਂ ਨੂੰ 154 ਪੁਰਸਕਾਰ ਅਤੇ ਨਗਦ ਇਨਾਮ ਦਿੱਤੇ ਗਏ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸਫਲਤਾ ਦਾ ਸਫਰਨਾਮਾ ਨਾਮਕ ਕਿਤਾਬ ਦੀ ਘੁੰਡ ਚੁਕਾਈ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਿਹਾ ਜਾਂਦਾ ਹੈ ਕਿ ਹਰ ਸਫਲ ਪੁਰਸ਼ ਦੇ ਪਿੱਛੇ ਇਕ ਮਹਿਲਾ ਦਾ ਹੱਥ ਹੁੰਦਾ ਹੈ। ਉਨ੍ਹਾਂ ਨੇ ਆਪਣੇ ਜੀਵਨ ਦਾ ਇਕ ਪ੍ਰਸੰਗ ਸੁਨਾਉਂਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਨੇ 10ਵੀਂ ਪਾਸ ਕਰ ਅੱਗੇ ਦੀ ਪੜਾਈ ਕਰਨ ਦੀ ਇੱਛਾ ਪ੍ਰਗਟਾਈ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਇਨਕਾਰ ਕਰ ਦਿੱਤਾ। ਤਾਂ ਉਨ੍ਹਾਂ ਨੇ ਆਪਣੀ ਮਾਂ ਨੂੰ ਕਿਹਾ ਕਿ ਊਹ ਅੱਗੇ ਪੜਨਾ ਚਾਹੁੰਦੇ ਹਨ ਅਤੇ ਉਸ ਦੌਰ ਵਿਚ ਮਾਂ ਨੇ ਉਨ੍ਹਾਂ ਨੂੰ 300 ਰੁਪਏ ਦਿੱਤੇ ਜਿਸ ਨਾਲ ਉਨ੍ਹਾਂ ਨੇ ਕਾਲਜ ਵਿਚ ਦਾਖਲਾ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਫਲਤਾ ਦੇ ਪਿੱਛੇ ਉਨ੍ਹਾਂ ਦੀ ਮਾਂ ਦਾ ਹੀ ਹੱਥ ਹੈ, ਜੇਕਰ ਮਾਂ ਨੇ ਉਹ ਪੈਸੇ ਨਾ ਦਿੱਤੇ ਹੁੰਦੇ ਤਾਂ ਸ਼ਾਇਦ ਅੱਜ ਇਸ ਤਰ੍ਹਾ ਇੱਥੇ ਇਸ ਭੁਮਿਕਾ ਵਿਚ ਸ਼ਾਇਦ ਨਾ ਖੜਾ ਹੁੰਦਾ।
ਸਵੈ ਸਹਾਇਤਾ ਸਮੂਹਾਂ ਦੇ ਉਤਪਾਦ ਹੁਣ ਦੇਸ਼-ਦੁਨੀਆ ਵਿਚ ਵਿਕਣਗੇ
ਮੁੱਖ ਮੰਤਰੀ ਨੇ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਉਤਪਾਦ ਹੁਣ ਡਿਜੀਟਲ ਰਾਹੀਂ ਪੂਰੇ ਦੇਸ਼-ਦੁਨੀਆ ਵਿਚ ਵਿਕਣਗੇ। ਇਸ ਦੇ ਲਈ ਰਾਜ ਸਰਕਾਰ ਨੇ ਫਲਿਪਕਾਰਟ ਕੰਪਨੀ ਦੇ ਨਾਲ ਸਮਝੌਤਾ ਕੀਤਾ ਹੈ। ਇਸ ਨਾਲ ਮਹਿਲਾਵਾਂ ਦੀ ਆਮਦਨੀ ਵਿਚ ਵਾਧਾ ਹੋਵੇਗਾ, ਉੱਥੇ ਉਨ੍ਹਾਂ ਦੇ ਉਤਪਾਦਾਂ ਨੂੰ ਕੌਮਾਂਤਰੀ ਪਹਿਚਾਣ ਵੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਨੂੰ ਟ?ਰੇਨਿੰਗ ਦੇਣ ਲਈ ਘਰੌਂਡਾ ਵਿਚ 3.5 ਕਰੋੜ ਰੁਪਏ ਦੀ ਲਾਗਤ ਨਾਲ ਟ?ਰੇਨਿੰਕ ਸੈਂਟਰ ਖੋਲਿਆ ਗਿਆ ਹੈ। ਅਜਿਹੇ ਸੈਂਟਰ ਰਾਜ ਦੇ ਹੋਰ ਹਿਸਿਆਂ ਵਿਚ ਵੀ ਖੋਲੇ ਜਾਣਗੇ।
ਮਹਿਲਾ ਮਜਬੂਤੀਕਰਣ ’ਤੇ ਦਿੱਤਾ ਵਿਸ਼ੇਸ਼ ਧਿਆਨ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਮਹਿਲਾਵਾਂ ਹਰ ਖੇਤਰ ਵਿਚ ਅੱਗੇ ਵੱਧ ਰਹੀ ਹੈ, ਚਾਹੇ ਸਿਖਿਆ ਹੋਵੇ, ਖੇਡ ਹੋਵੇ, ਸਮਾਜ ਸੇਵਾ ਹੋਵੇ, ਰਾਜਨੀਤੀ ਹੋਵੇ ਜਾਂ ਗਿਆਨ ਵਿਗਿਆਨ ਹੋਵੇ ਮਹਿਲਾਵਾਂ ਅੱਜ ਪਿੱਛੇ ਨਹੀਂ ਹਨ। ਹਰਿਆਣਾ ਦੇ ਵਿਕਾਸ ਵਿਚ ਵੀ ਮਹਿਲਾਵਾਂ ਦੀ ਅਹਿਮ ਭਾਗੀਦਾਰੀ ਹੈ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਦੀ ਥਾਂ ਇਸ ਦਿਵਸ ਨੂੰ ਮਹਿਲਾ ਸਨਮਾਨ ਦਿਵਸ ਵਜੋ ਮਨਾਉਣਾ ਚਾਹੀਦਾ ਹੈ। ਵੈਸੇ ਤਾ ਹਰ ਦਿਨ ਹੀ ਮਹਿਲਾ ਸਨਮਾਨ ਦਿਵਸ ਹੈ। ਸੂਬਾ ਸਰਕਾਰ ਨੇ ਪੰਚਾਇਤਾਂ ਤੇ ਨਗਰ ਨਿਗਮਾਂ ਵਿਚ ਮਹਿਲਾਵਾਂ ਦੀ 50 ਫੀਸਦੀ ਨੁਮਾਇੰਦਿਗੀ ਯਕੀਨੀ ਕੀਤੀ ਹੈ। ਅਜਿਹਾ ਸ਼ਾਇਦ ਕਿਸੇ ਸੂਬੇ ਵਿਚ ਹੋਵੇ। ਇਸ ਤੋਂ ਇਲਾਵਾ, ਮਹਿਲਾਵਾਂ ਦੇ ਮਜਬੂਤੀਕਰਣ ਲਈ ਵੀ ਸਰਕਾਰ ਵਿਸ਼ੇਸ਼ ਕਦਮ ਚੁੱਕ ਰਹੀ ਹੈ। ਪੁਲਿਸ ਵਿਚ ਮਹਿਲਾਵਾਂ ਦੀ ਗਿਣਤੀ ਜੋ ਸਾਲ 2014 ਵਿਚ 6 ਫੀਸਦੀ ਸੀ, ਉਹ ਅੱਜ 10 ਫੀਸਦੀ ਹੋ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਗਿਣਤੀ ਨੂੰ 15 ਫੀਸਦੀ ਲੈ ਜਾਣ ਦਾ ਟੀਚਾ ਹੈ। ਇੰਨ੍ਹਾਂ ਹੀ ਨਹੀਂ, ਰਾਸ਼ਨ ਡਿਪੋ ਅਲਾਟਮੈਂਟ ਵਿਚ ਵੀ ਮਹਿਲਾਵਾਂ ਨੂੰ 33 ਫੀਸਦੀ ਦਾ ਰਾਖਵਾਂ ਦਿੱਤਾ ਹੈ। ਮਹਿਲਾ ਵਿਰੁੱਧ ਅਪਰਾਧਾਂ ਦੀ ਰੋਕਥਾਮ ਲਈ ਦੁਰਗਾ ਸ਼ਕਤੀ ਏਪ , ਦੁਰਗਾ ਸ਼ਕਤੀ ਵਾਹਿਨੀ ਤੇ ਦੁਰਗਾ ਸ਼ਕਤੀ ਰੈਪਿਡ ਏਕਸ਼ਨ ਫੋਰਸ ਦਾ ਗਠਨ ਕੀਤਾ ਹੈ। ਇਸ ਤੋਂ ਇਲਾਵਾ, ਸੂਬੇ ਵਿਚ 29 ਮਹਿਲਾ ਥਾਨੇ ਸਥਾਪਿਤ ਕੀਤੇ ਹਨ।
ਹਰਿਆਣਾ ਤੋਂ ਮਿਟਾਇਆ ਕੰਨਿਆ ਭਰੂਣ ਹਤਿਆ ਦਾ ਕਲੰਕ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਪਹਿਲੇ ਕੰਨਿਆ ਭਰੂਣ ਹਤਿਆ ਵਜੋ ਜਾਣਿਆ ਜਾਂਦਾ ਸੀ। ਹਰਿਆਣਾ ’ਤੇ ਲੱਗੇ ਇਸ ਕਲੰਕ ਨੂੰ ਮਿਟਾਉਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 22 ਜਨਵਰੀ, 2015 ਨੁੰ ਪਾਣੀਪਤ ਵਿਚ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਸਰਕਾਰ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ , ਖਾਪ ਪੰਚਾਇਤਾਂ, ਏਨਜੀਓ, ਸਿਖਿਆ ਵਿਭਾਗ ਤੇ ਮਹਿਲਾ ਬਾਲ ਵਿਕਾਸ ਵਿਭਾਗ , ਸਿਹਤ ਵਿਭਾਗ ਨੇ ਅਣਥੱਕ ਯਤਨ ਕੀਤੇ। ਪੁਲਿਸ ਨੇ ਵੀ ਕੰਨਿਆ ਭਰੂਣ ਹਤਿਆ ਦੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ, ਜਿਸ ਦੇ ਚਲਦੇ ਅੱਜ ਸੂਬੇ ਵਿਚ ਲਿੰਗਨੁਪਾਤ ਵਿਚ ਸੁਧਾਰ ਹੋਇਆ ਹੈ। ਸਾਲ 2014 ਵਿਚ ਲਿੰਗਨੁਪਾਤ 1000 ਮੁੰਡਿਆ ’ਤੇ 871 ਕੁੜੀਆਂ ਦਾ ਸੀ, ਜੋ ਅੱਜ ਵੱਧ ਕੇ 923 ਹੋ ਗਿਆ ਹੈ।
ਇਸ ਮੌਕੇ ’ਤੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਬਬਲੀ, ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ,ਸਾਂਸਦ ਸੰਜੈ ਭਾਟਿਆ, ਵਿਧਾਇਕ ਹਰਵਿੰਦਰ ਕਲਿਆਣ, ਰਾਮਕੁਮਾਰ ਕਸ਼ਪ, ਮਹਿਪਾਲ ਢਾਂਡਾ, ਧਰਮਪਾਲ ਗੋਂਦਰ, ਨਿਰਮਲ ਚੌਧਰੀ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਲ ਮਲਿਕ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ ਕੁਮਾਰ ਅਤੇ ਕਰਨਾਲ ਦੇ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਤੇ ਬੌਟਲਿੰਗ ਪਲਾਂਟ ਦਾ ਕੀਤਾ ਦੌਰਾ
ਕਿਹਾ, ਔਰਤਾਂ ਦੀ ਸਹੂਲਤ ਦੇ ਮੱਦੇਨਜ਼ਰ ਜਲਦ ਹੀ ਫਾਈਬਰ ਸਿਲੰਡਰ ਹੋਣਗੇ ਸਪਲਾਈ
ਰਿਫਾਇਨਰੀ ਦੁਆਰਾ ਤਿਆਰ ਕੀਤੇ ਜਾ ਰਹੇ ਪ੍ਰੋਡਕਟਾਂ ਤੇ ਪ੍ਰਗਟਾਈ ਤਸੱਲੀ
ਸੁਖਜਿੰਦਰ ਮਾਨ
ਬਠਿੰਡਾ, 10 ਮਾਰਚ : ਪੈਟਰੋਲੀਅਮ, ਕੁਦਰਤੀ ਗੈਸ, ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਭਾਰਤ ਸਰਕਾਰ ਰਾਮੇਸ਼ਵਰ ਤੇਲੀ ਨੇ ਅੱਜ ਇੱਥੇ ਰਾਮਾਂ ਮੰਡੀ ਨਜ਼ਦੀਕ ਪੈਂਦੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਤੇ ਬੌਟਲਿੰਗ ਪਲਾਂਟ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇਸ ਦੌਰਾਨ ਰਾਜ ਮੰਤਰੀ ਨੂੰ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ਼ ਆਨਰ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਅਤੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਐਮ.ਡੀ. ਤੇ ਸੀਈਓ ਸ਼੍ਰੀ ਪ੍ਰਭਦਾਸ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।ਰਾਜ ਮੰਤਰੀ ਸ਼੍ਰੀ ਤੇਲੀ ਨੇ ਗੁਰੂ ਗੋਬਿੰਦ ਸਿੰਘ ਰਿਫ਼ਇਨਰੀ ਵਿਖੇ ਵੱਖ-ਵੱਖ ਯੂਨਿਟਾਂ ਦਾ ਦੌਰਾ ਕੀਤਾ ਅਤੇ ਚੱਲ ਰਹੇ ਪ੍ਰੋਡਕਟਾਂ ਤੋਂ ਇਲਾਵਾ ਇੱਥੋ ਦੀ ਸੁੰਦਰਤਾ, ਸਾਫ਼-ਸਫ਼ਾਈ ਅਤੇ ਹਰਿਆਵਲ ਦੀ ਸ਼ਲਾਘਾ ਕੀਤੀ।ਉਨ੍ਹਾਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਐਮ.ਡੀ. ਨਾਲ ਗੱਲਬਾਤ ਕਰਦਿਆਂ ਇੱਥੇ ਅਪਣਾਏ ਜਾ ਰਹੇ ਵਿਲੱਖਣ ਅਤੇ ਨਵੀਨਤਾਕਾਰੀ ਅਭਿਆਸਾ ਨੂੰ ਸਮਝਿਆਂ। ਉਨ੍ਹਾਂ ਇੱਥੇ ਚੱਲ ਰਹੇ ਬਾਇਓ ਈਥਾਨਾਲ ਪ੍ਰੋਜੈਕਟ ਦਾ ਵੀ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਪੈਟਰੋਕੈਮੀਕਲ ਪ੍ਰੋਜੈਕਟ ਦੇ ਅਤਿ ਆਧੁਨਿਕ ਕੰਟਰੋਲ ਰੂਮ ਦਾ ਦੌਰਾ ਕਰਕੇ ਇਸ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨਾਲ ਆਪਣੀ ਜਿੰਦਗੀ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਤਜ਼ਰਬੇ ਵੀ ਸਾਂਝੇ ਕੀਤੇ। ਕੇਂਦਰੀ ਮੰਤਰੀ ਨੇ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਵੱਖ-ਵੱਖ ਤਰ੍ਹਾਂ ਦੇ ਬੂਟੇ ਵੀ ਲਗਾਏ। ਇਸ ਉਪਰੰਤ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਐਚਪੀਸੀਐਲ ਦੇ ਬੌਟਲਿੰਗ ਪਲਾਂਟ ਦਾ ਦੌਰਾ ਕਰਨ ਉਪਰੰਤ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਚਲਾਈ ਉਜਵਲ ਯੋਜਨਾ ਤਹਿਤ ਘਰ-ਘਰ ਗੈਸ ਪਹੁੰਚਾਉਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਦੀ ਸਹੂਲਤ ਤੇ ਮੰਗ ਨੂੰ ਮੁੱਖ ਰੱਖਦਿਆਂ ਬਹੁਤ ਜਲਦ ਹੀ ਫਾਈਬਰ ਦੇ ਸਿਲੰਡਰ ਰਾਹੀਂ ਗੈਸ ਸਪਲਾਈ ਕੀਤੀ ਜਾਵੇਗੀ ਤਾਂ ਜੋ ਮਹਿਲਾਵਾਂ ਲਈ ਸਿਲੰਡਰ ਉਠਾਉਣਾ ਆਸਾਨ ਰਹੇ। ਇਸ ਦੌਰਾਨ ਰਿਫਾਇਨਰੀ ਦੇ ਸੀਓਓ ਏ.ਐਸ ਵਾਸੂ, ਐਸ.ਪੀ. ਅਜੈ ਗਾਂਧੀ, ਐਸ.ਡੀ.ਐਮ ਤਲਵੰਡੀ ਸਾਬੋ ਗਗਨਦੀਪ ਸਿੰਘ, ਡੀਐਸਪੀ ਬੂਟਾ ਸਿੰਘ ਗਿੱਲ ਤੋਂ ਇਲਾਵਾ ਰਿਫ਼ਇਨਰੀ ਦੇ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ।
19 ਮਾਰਚ ਨੂੰ ਹੋਵੇਗੀ 5ਵੀਂ ਸਲਾਨਾ ਹਾਫ਼ ਮੈਰਾਥਨ : ਡਿਪਟੀ ਕਮਿਸ਼ਨਰ
ਮੈਰਾਥਨ ਨਾਲ ਸਬੰਧਤ ਪੋਸਟਰ ਤੇ ਟੀ ਸ਼ਰਟ ਕੀਤੀ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 10 ਮਾਰਚ : ਬਠਿੰਡਾ ਰਨਰਜ਼ ਕਲੱਬ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 5ਵੀਂ ਸਲਾਨਾ ਹਾਫ਼ ਮੈਰਾਥਨ 19 ਮਾਰਚ ਨੂੰ ਹੋਵੇਗੀ। ਇਹ ਮੈਰਾਥਨ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਮਲਾ ਨਹਿਰੂ ਕਲੋਨੀ ਤੋਂ ਸਵੇਰੇ 5:30 ਵਜੇ ਸ਼ੁਰੂ ਹੋਵੇਗੀ ਜੋ ਬੀਬੀ ਵਾਲਾ ਚੌਂਕ ਤੋਂ ਹੁੰਦੀ ਹੋਈ ਫੈਕਟਰੀ ਆਊਟ ਲੈਟ ਵਿਖੇ ਸਮਾਪਤ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਮੈਰਾਥਨ ਨਾਲ ਸਬੰਧਤ ਪੋਸਟਰ ਟੀ-ਸ਼ਰਟ ਵੀ ਜਾਰੀ ਕੀਤੀ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੈਰਾਥਨ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਚਾਰ ਕੈਟਾਗਿਰੀਆਂ ਚ ਹੋਵੇਗੀ। ਜਿਸ ਦੌਰਾਨ 21 ਕਿਲੋਮੀਟਰ, 10 ਕਿਲੋਮੀਟਰ, 5 ਕਿਲੋਮੀਟਰ ਤੇ 1 ਕਿਲੋਮੀਟਰ ਜੋ ਖ਼ਾਸ ਤੌਰ ਤੇ ਛੋਟੇ ਬੱਚਿਆਂ ਲਈ ਹੋਵੇਗੀ। ਉਨ੍ਹਾਂ ਹੋਰ ਦੱਸਿਆ ਕਿ ਇਸ ਮੈਰਾਥਨ ਵਿੱਚ ਜੇਤੂ ਰਹੇ ਵਿਅਕਤੀਆਂ ਨੂੰ ਨਕਦ ਇਨਾਮ, ਟੀ ਸ਼ਰਟ, ਮੈਡਲ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਰਾਥਨ ਵਿੱਚ ਭਾਗ ਲੈਣ ਵਾਲਿਆਂ ਲਈ ਰਿਫ਼ੈਰਸ਼ਮੈਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਇਸ ਮੈਰਾਥਨ ਦਾ ਮੁੱਖ ਮਕਸਦ ਦੱਸਦਿਆਂ ਕਿਹਾ ਕਿ ਬਠਿੰਡਾ ਵਾਸੀਆਂ ਨੂੰ ਕੈਂਸਰ ਦੀ ਬਿਮਾਰੀ ਦੇ ਦੂਰਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਅਤੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ। ਇਸ ਮੌਕੇ ਉਨ੍ਹਾਂ ਬਠਿੰਡਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੈਰਾਥਨ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪਲਵੀ ਚੌਧਰੀ ਤੋਂ ਰਨਰਜ਼ ਕਲੱਬ ਦੇ ਨੁਮਾਇੰਦੇ ਵਿਕਰਮ ਢਿੱਲੋਂ, ਸੰਜੀਵ ਸਿੰਗਲਾ, ਕੇਵਲ ਕ੍ਰਿਸ਼ਨ, ਡਾ. ਗਗਨਦੀਪ, ਵਿਸ਼ਾਲ ਅਤੇ ਮੇਹਰ ਸਿੰਘ ਆਦਿ ਹਾਜ਼ਰ ਸਨ।
ਗੁਰੂ ਕਾਸ਼ੀ ਯੂਨੀਵਰਸਿਟੀ ਨੇ ਜੋਸ਼ੋ-ਖਰੋਸ਼ ਨਾਲ ਮਨਾਇਆ ਅੰਤਰ-ਰਾਸ਼ਟਰੀ ਮਹਿਲਾ ਦਿਵਸ
ਸੁਖਜਿੰਦਰ ਮਾਨ
ਬਠਿੰਡਾ, 10 ਮਾਰਚ : ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵੂਮੈਨ ਡਿਵਲਪਮੈਂਟ ਸੈੱਲ ਅਤੇ ਕੌਮੀ ਸੇਵਾ ਯੋਜਨਾ ਵੱਲੋਂ ਅੰਤਰ-ਰਾਸ਼ਟਰੀ ਮਹਿਲਾ ਦਿਵਸ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਆਯੋਜਿਤ ਕੀਤੇ ਗਏ ਸ਼ਾਨਦਾਰ ਸਮਾਰੋਹ ਵਿੱਚ ਪ੍ਰੋ.(ਡਾ.) ਐੱਸ.ਕੇ.ਬਾਵਾ ਉੱਪ ਕੁਲਪਤੀ ਨੇ ਬਤੌਰ ਮੁੱਖ ਮਹਿਮਾਨ, ਮੈਡਮ ਅਰਸ਼ਦੀਪ ਕੌਰ ਸਿੱਧੂ ਨੇ ਵਿਸ਼ੇਸ਼ ਮਹਿਮਾਨ, ਡਾ. ਪ੍ਰੀਤੀ ਜਿੰਦਲ ਤਲਵੰਡੀ ਸਾਬੋ ਤੇ ਡਾ. ਕੋਮਲ ਜੈਨ ਬਠਿੰਡਾ ਨੇ ਕੁੰਜੀਵੱਤ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਦਘਾਟਨ ਮੌਕੇ ਡਾ. ਬਾਵਾ ਨੇ ਔਰਤਾਂ ਵੱਲੋਂ ਹਰ ਖੇਤਰ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਔਰਤਾਂ ਮਰਦਾਂ ਨਾਲੋਂ ਕਿਸੇ ਵੀ ਪਾਸੋਂ ਘੱਟ ਨਹੀਂ ਹਨ, ਲੋੜ ਹੈ ਸਿਰਫ ਆਪਣੇ ਆਪ ਤੇ ਵਿਸ਼ਵਾਸ਼ ਕਰਨ ਦੀ। ਵਿਸ਼ੇਸ਼ ਮਹਿਮਾਨ ਅਰਸ਼ਦੀਪ ਕੌਰ ਨੇ ਲੜਕੀਆਂ ਨੂੰ ਉੱਚੇਰੀ ਸਿੱਖਿਆ ਹਾਸਿਲ ਕਰਨ, ਕੰਪਿਊਟਰ ਅਤੇ ਆਧੁਨਿਕ ਤਕਨੀਕ ਵਿੱਚ ਮਾਹਿਰ ਹੋਣ ਦੀ ਅਪੀਲ ਕੀਤੀ।ਕੁੰਜੀਵੱਤ ਬੁਲਾਰੇ ਡਾ. ਜਿੰਦਲ ਨੇ ਮਹਿਲਾਵਾਂ ਨੂੰ ਹੋਣ ਵਾਲੀਆਂ ਸੰਭਾਵਿਤ ਬਿਮਾਰੀਆਂ ਉਨ੍ਹਾਂ ਦੇ ਲੱਛਣ ਅਤੇ ਬਚਾਓ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਔਰਤਾਂ ਨੂੰ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸ਼ਰੀਰਕ ਤੰਦਰੁਸਤੀ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਉਹ ਪਰਿਵਾਰ, ਸਮਾਜ ਅਤੇ ਦੇਸ਼ ਦੀ ਸੇਵਾ ਤਾਂ ਹੀ ਕਰ ਸਕਣਗੀਆਂ ਜੇਕਰ ਉਹ ਸ਼ਰੀਰਿਕ ਤੌਰ ਤੇ ਤੰਦਰੁਸਤ ਰਹਿਣਗੀਆਂ।ਡਾ. ਜੈਨ ਨੇ ਹਾਜ਼ਰੀਨ ਨਾਲ ਸ਼ਰੀਰਕ ਪੱਖੋਂ ਫਿੱਟ ਰਹਿਣ ਦੇ ਨੁਕਤੇ ਸਾਂਝੇ ਕਰਦੇ ਹੋਏ ਪੋਸ਼ਟਿਕ ਖਾਣੇ ਬਾਰੇ ਜਾਣਕਾਰੀ ਦਿੱਤੀ। ਸਮਾਰੋਹ ਵਿੱਚ ਡਾ. ਜਗਤਾਰ ਸਿੰਘ ਰਜਿਸਟਰਾਰ, ਡਾ. ਅਸ਼ੋਕ ਗੋਇਲ ਡੀਨ ਅਕਾਦਮਿਕ, ਡਾ. ਵਿਜੈ ਲਕਸ਼ਮੀ ਡੀਨ, ਡਾ. ਅਰਪਨਾ ਬਾਂਸਲ ਡੀਨ, ਡਾ. ਕੰਵਲਜੀਤ ਕੌਰ ਡੀਨ, ਡਾ. ਨਯਨਪ੍ਰੀਤ ਕੌਰ ਡੀਨ, ਡਾ.ਜਸਵਿੰਦਰ ਸਿੰਘ ਐੱਨ.ਐੱਸ.ਐੱਸ ਕੋਆਰਡੀਨੇਟਰ, ਡਾ. ਗਿਆਨੀ ਦੇਵੀ, ਡਾ. ਸੁਨੀਤਾ, ਡਾ. ਰਜਨੀ ਬਾਲਾ, ਡਾ. ਦਲਜੀਤ ਕੌਰ, ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।ਇਸ ਮੌਕੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਵਰਸਿਟੀ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।ਡਾਇਰੈਕਟਰ ਸਟੂਡੈਂਟ ਵੈਲਫੇਅਰ ਸਰਦੂਲ ਸਿੰਘ ਸਿੱਧੂ ਨੇ ਸਭਨਾਂ ਦਾ ਧੰਨਵਾਦ ਕਰਦੇ ਹੋਏ ਦੁਨੀਆਂ ਵਿੱਚ ਔਰਤਾਂ ਦੀਆਂ ਪ੍ਰਾਪਤੀਆਂ ਦਾ ਹਵਾਲਾ ਦਿੱਤਾ ਤੇ ਉਜੱਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।ਮੰਚ ਸੰਚਾਲਨ ਦੀ ਭੂਮਿਕਾ ਵਿੱਚ ਲਵਲੀਨ ਸੱਚਦੇਵਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਅਤੇ ਮੈਡਮ ਕਨਿਕਾ ਨੇ ਦਰਸ਼ਕਾਂ ਦੀ ਵਾਹ-ਵਾਹ ਅਤੇ ਤਾੜੀਆਂ ਖੱਟੀਆਂ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਦੀ ਨਾਮਵਰ ਕੰਪਨੀ ਵਿੱਚ ਹੋਈ ਚੋਣ
ਸੁਖਜਿੰਦਰ ਮਾਨ
ਬਠਿੰਡਾ, 10 ਮਾਰਚ : ਸਮੇਂ ਦੀ ਲੋੜ ਅਤੇ ਉਦਯੋਗ ਦੀ ਮੰਗ ਅਨੁਸਾਰ ਨਵੇਂ ਕੋਰਸਾਂ ਦੀ ਸ਼ੁਰੂਆਤ, ਸਿਲੇਬਸ ਵਿੱਚ ਬਦਲਾਅ ਅਤੇ ਸਿੱਖਿਆ ਨੂੰ ਕਿੱਤਾ ਮੁੱਖੀ ਬਣਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਯਤਨਸ਼ੀਲ ਹੈ, ਇਸ ਵਿਚਾਰ ਦਾ ਪ੍ਰਗਟਾਵਾ ਸ. ਗੁਰਲਾਭ ਸਿੰਘ ਸਿੱਧੂ, ਚਾਂਸਲਰ ਨੇ ਕੀਤਾ, ਜਦ ਇਸ ਦੇ ਤਿੰਨ ਵਿਦਿਆਰਥੀਆਂ ਦੀ ਚੋਣ ਨਾਮਵਰ ਕੰਪਨੀ ਵਿੱਚ ਸ਼ਾਨਦਾਰ ਸਲਾਨਾ ਪੈਕੇਜ਼ ’ਤੇ ਕੀਤੀ ਗਈ। ਇਸ ਮੌਕੇ ਉਨ੍ਹਾਂ ਚੁਣੇ ਗਏ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਹੁਣ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਬਾਜ਼ਾਰ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਮਦੇ-ਨਜ਼ਰ ਰੱਖਦੇ ਹੋਏ ਆਪਣੇ ਆਪ ਨੂੰ ਅਪਡੇਟ ਰੱਖਣਾ ਪਵੇਗਾ, ਨਵੀਂ ਤਕਨੀਕ ਅਤੇ ਤਕਨਾਲੋਜੀ ਦੀ ਵਰਤੋਂ ਵਿੱਚ ਮਾਹਿਰ ਹੋਣਾ ਪਵੇਗਾ।ਇਸ ਮੌਕੇ ਪ੍ਰੋ.(ਡਾ.) ਐੱਸ.ਕੇ.ਬਾਵਾ ਉੱਪ ਕੁਲਪਤੀ ਨੇ ਦੱਸਿਆ ਕਿ ਵੱਖ-ਵੱਖ ਕੋਰਸਾਂ ਵਿੱਚ ਜੀ.ਕੇ.ਯੂ ਦੇ ਵਿਦਿਆਰਥੀ ਗਗਨਦੀਪ ਕੌਰ, ਬੀ.ਬੀ.ਏ, ਨਿਮਿਸ਼ ਮਿਸ਼ਰਾ, ਬੀ.ਐੱਸ.ਸੀ, ਐਗਰੀਕਲਚਰ ਤੇ ਸਾਤਵਿਕ ਕੋਲਾ, ਬੀ.ਐੱਸ.ਸੀ, ਐਗਰੀਕਲਚਰ ਦੀ ਚੌਣ ਪਲੈਨੇਟਸਪਾਰਕ ਕੰਪਨੀ ਵੱਲੋਂ ਕੀਤੀ ਗਈ ਹੈ। ਵਰਸਿਟੀ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਦੇ ਅਧਿਕਾਰੀ ਨੇ ਦੱਸਿਆ ਕਿ ਜਲਦੀ ਹੀ ਵਰਸਿਟੀ ਵੱਲੋਂ ਚੱਲ ਰਹੀ ਪਲੇਸਮੈਂਟ ਡਰਾਇਵ ਵਿੱਚ ਹੋਰ ਕਈ ਵਿਦਿਆਰਥੀਆਂ ਦੇ ਨਾਮੀ ਕੰਪਨੀਆਂ ਵਿੱਚ ਚੁਣੇ ਜਾਣ ਦੀ ਉਮੀਦ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਜੱਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।
ਧੰਨਾ ਭਗਤ ਦੀ ਜੈਯੰਤੀ ਅਪ੍ਰੈਲ ਵਿਚ ਰਾਜ ਪੱਧਰ ’ਤੇ ਮਨਾਈ ਜਾਵੇਗੀ – ਮੁੱਖ ਮੰਤਰੀ
2 ਲੱਖ ਪਰਿਵਾਰਾਂ ਦੀ ਸਹਾਇਤਾ ਲਈ 2000 ਕਰੋੜ ਰੁਪਏ ਦਾ ਪ੍ਰਾਵਧਾਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਮਾਰਚ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰ ਸਮਾਜ ਵਿਚ ਸੰਤ ਮਹਾਪੁਰਸ਼ ਹੋਏ ਹਨ, ਉਨ੍ਹਾਂ ਦੀ ਸਿਖਿਆਵਾਂ ਨੂੰ ਜਨ-ਜਨ ਤਕ ਪਹੁੰਚਾਉਣ ਲਈ ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ ਨੂੰ ਲਾਗੂ ਕੀਤਾ ਹੈ ਇਸ ਦੇ ਲਈ 10 ਕਰੋੜ ਰੁਪਏ ਤੋਂ ਵੱਧ ਦੇ ਬਜਟ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ। ਮੁੱਖ ਮੰਤਰੀ ਅੱਜ ਇੱਥੇ ਪੂਰੇ ਸੂਬੇ ਤੋਂ ਆਏ ਅਨੁਸੂਚਿਤ ਜਾਤੀ ਸਮਾਜ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰ ਰਹੇ ਸਨ। ਇਸ ਮੌਕੇ ’ਤੇ ਜਨਸਿਹਤ ਇੰਜੀਨਅਰਿੰਗ ਅਤੇ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ, ਸਾਂਸਦ ਕ੍ਰਿਸ਼ਣਲਾਲ ਪੰਵਾਰ, ਸ੍ਰੀਮਤੀ ਸੁਨੀਤਾ ਦੁਗੱਲ ਮੌਜੂਦ ਰਹੀ।ਮੁੱਖ ਮੰਤਰੀ ਨੇ ਕਿਹਾ ਕਿ ਸੰਤਾਂ ਦੀ ਸਿਖਿਆਵਾਂ ਬਹੁਤ ਹੀ ਪ੍ਰਭਾਵੀ ਅਤੇ ਕਾਰਗਰ ਹੁੰਦੀ ਹੈ। ਸਮਾਜ ਵਿਚ ਸੰਤਾਂ ਦੀ ਧਾਰਾ ਦਾ ਪ੍ਰਚਲਣ ਹੋਵੇ, ਇਸ ਦੇ ਲਈ ਸੰਤ ਕਬੀਰ ਦਾਸ, ਸੰਤ ਰਵੀਦਾਸ, ਮਹਾਰਿਸ਼ੀ ਵਾਲਮਿਕੀ ਸਮੇਤ ਅਨੇਕ ਮਹਾਪੁਰਸ਼ਾਂ ਦੇ ਜਨਮ ਦਿਵਸ ਸਰਕਾਰੀ ਤੌਰ ’ਤੇ ਮਨਾਏ ਜਾ ਰਹੇ ਹਨ। ਇਸ ਵਿਚ ਹਰ ਵਰਗ ਦੇ ਮਹਾਪੁਰਸ਼ਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਪ੍ਰੈਲ ਮਹੀਨੇ ਵਿਚ ਧੰਨਾ ਭਗਤ ਦੀ ਜੈਯੰਤੀ ਵੀ ਸਰਕਾਰੀ ਤੌਰ ’ਤੇ ਮਨਾਈ ਜਾਵੇਗੀ।





