ਮੁੱਖ ਮੰਤਰੀ ਮਨੋਹਰ ਲਾਲ ਨੇ ਸ੍ਰੀ ਥੜਾ ਸਾਹਿਬ ਗੁਰੂਦੁਆਰਾ ਜੋੜਿਆ ਵਿਚ ਕੀਤੀ ਹੋਲਾ-ਮੋਹੱਲਾ ਸਮਾਗਮ ਵਿਚ ਸ਼ਿਰਕਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 9 ਮਾਰਚ :ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਵਿਚ ਇਤਿਹਾਸਕ ਗੁਰੂਦੁਆਰਿਆਂ ਨੂੰ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਚਾਲਿਤ ਕੀਤਾ ਜਾਵੇਗਾ, ਇਸ ਦੇ ਲਈ ਜੋ ਵੀ ਸਰਕਾਰ ਤੋਂ ਕਮੇਟੀ ਨੁੰ ਜਰੂਰਤ ਹੋਵੇਗੀ ਤਾਂ ਉਨ੍ਹਾਂ ਦੀ ਸਾਰੀ ਜਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ। ਇਸ ਦੇ ਲਈ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਸਰਕਾਰ ਦੇ ਜਿਮੇ ਜੋ ਵੀ ਕਾਰਜ ਲਗਾਏਗੀ, ਉਸ ਨੂੰ ਪੂਰਾ ਕੀਤਾ ਜਾਵੇਗਾ।ਮੁੱਖ ਮੰਤਰੀ ਮਨੋਹਰ ਲਾਲ ਬੁੱਧਵਾਰ ਨੂੰ ਗੁਰੂਦੁਆਰਾ ਸ੍ਰੀ ਥੜਾ ਸਾਹਿਬ ਜੋੜਿਆ ਵਿਚ ਪ੍ਰਬੰਧਿਤ ਹੋਲਾ-ਮੋਹੱਲਾ ਸਮਾਗਤ ਵਿਚ ਸ਼ਿਰਕਤ ਕਰ ਰਹੇ ਸਨ। ਸੱਭ ਤੋਂ ਪਹਿਲਾਂ ਉਨ੍ਹਾਂ ਨੇ ਗੁਰੂਦੁਆਰਾ ਸਾਹਿਬ ਵਿਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਇਸ ਮੋਕੇ ’ਤੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਸਿਰੋਪਾ ਭੇਂਟ ਕਰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਮਿਲ ਜੁੱਲ ਕੇ ਕੰਮ ਕਰਾਂਗੇ ਤਾਂ ਬਹੁਤ ਬਰਕਤ ਹੋਵੇਗੀ। ਉਨ੍ਹਾਂ ਨੇ ਹਰਿਆਣਾ ਸਿੱਖ ਗੁਰੂਦਆਰਾ ਪ੍ਰਬੰਧਕ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਊਹ ਹਰ ਸਮੇਂ ਉਨ੍ਹਾਂ ਦੇ ਨਾਲ ਹਨ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਕੌਮਾਂਤਰੀ ਮਹਿਲਾ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਮਹਿਲਾਵਾਂ ਦੇ ਉਥਾਨ ਲਈ ਅਨੇਕ ਯੋਜਨਾਵਾਂ ਚਲਾ ਰਹੀ ਹੈ, ਮਹਿਲਾਵਾਂ ਇੰਨ੍ਹਾਂ ਯੋਜਨਾਵਾਂ ਦਾ ਲਾਭ ਚੁੱਕਣ। ਮੁੱਖ ਮੰਤਰੀ ਨੇ ਹੋਲਾ-ਮੋਹੱਲਾ ਸਮਾਗਮ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਤਿਊਹਾਰ ਦੀ ਸ਼ੁਰੂਆਤ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ। ਹੋਲਾ-ਮੋਹੱਲਾ ਦਾ ਤਿਊਹਾਰ ਬਹਾਦੁਰੀ, ਤਾਕਤ ਦਾ ਤਿਉਹਾਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੀ ਸ਼ੁਰੂਆਤ ਸਿੱਖਾਂ ਵਿਚ ਬਹਾਦੁਰੀ ਦਾ ਰੰਗ ਭਰਨ ਲਈ ਕੀਤੀ ਸੀ। ਸਾਨੂੰ ਆਪਣੇ ਗੁਰੂਆਂ ਦੇ ਬਲਿਦਾਨ ਨੂੰ ਕਦੀ ਨਹੀਂ ਭੁਲਣਾ ਚਾਹੀਦਾ। ਇਸ ਤਿਊਹਾਰ ਦੇ ਜਰਇਏ ਉਨ੍ਹਾਂ ਨੂੰ ਸਿੱਖਾਂ ਨੂੰ ਵੀਰਤਾ, ਏਕਤਾ ਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ ਕਿ ਉੱਤਰ ਭਾਰਤ ਵਿਚ ਮੁਗਲਾਂ ਵੱਲੋਂ ਲੋਕਾਂ ’ਤੇ ਵੱਧ ਜੁਲਮ ਕੀਤੇ ਜਾ ਰਹੇ ਹਨ ਤਾਂ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਉ?ਹਾਂ ਨੇ ਆਪਣੇ ਵੀਰ ਸੈਨਿਕ ਬੰਦਾ ਸਿੰਘ ਬਹਾਦਰ ਨੂੰ ਇਸ ਦੀ ਜਿਮੇਵਾਰੀ ਸੌਂਪੀ। ਉਨ੍ਹਾਂ ਨੇ ਡੱਟ ਕੇ ਮੁਕਾਬਲਾ ਕੀਤਾ ਅਤੇ ਇਸੀ ਖੇਤਰ ਦੇ ਲੌਹਗੜ੍ਹ ਵਿਚ ਆਪਣੀ ਪਹਿਲੀ ਰਾਜਧਾਨੀ ਬਣਾਈ। ਸੰਤ ਨਿਸ਼ਚਲ ਸਿੰਘ ਨੇ ਯਮੁਨਾਨਗਰ ਵਿਚ ਗਰੀਬਾਂ ਦੀ ਸੇਵਾ ਕੀਤੀ ਅਤੇ 1952 ਵਿਚ ਮਹਿਲਾ ਸਿਖਿਆ ਨੂੰ ਪ੍ਰੋਤਸਾਹਨ ਦੈਣ ਦੀ ਆਵਾਜ ਚੁੱਕ ਕੇ ਇੱਥੇ ਮਹਿਲਾ ਵਿਦਿਅਕ ਸੰਸਥਾ ਸਥਾਪਿਤ ਕੀਤੀ। ਸਾਨੂੰ ਅਜਿਹੇ ਮਹਾਨ ਸੰਤ ਦੇ ਦੱਸੇ ਮਾਰਗ ’ਤੇ ਚਲਣਾ ਚਾਹੀਦਾ ਹੈ।ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਾਬਾ ਕਰਮਜੀਤ ਸਿੰਘ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਗੁਰੂ ਦੇ ਸੱਚੇ ਸੇਵਕ ਹਨ। ਉਨ੍ਹਾਂ ਨੇ ਇਸ ਪ੍ਰੋਗ੍ਰਾਮ ਵਿਚ ਪਹੁੰਚ ਕੇ ਇਹ ਸਾਬਤ ਕਰ ਦਿੱਤਾ ਹੈ। ਇਸ ਮੌਕੇ ’ਤੇ ਉਨ੍ਹਾਂ ਨੇ ਭਰੋਸਾ ਦਿਵਾਇਆਕਿ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਸਮਾਜ ਦੀ ਭਲਾਈ ਵਿਚ ਵੀ ਵਧ-ਚੜ ਕੇ ਹਿੱਸ ਲਵੇਗੀ ਅਤੇ ਸਰਕਾਰ ਦਾ ਸਹਿਯੋਗ ਕਰੇਗੀ।ਪੰਜਾਬੀ ਸਾਹਿਤ ਅਕਾਦਮੀ ਹਰਿਆਣਾ ਦੇ ਵਾਇਸ ਚੇਅਰਮੈਨ ਸ. ਗੁਰਵਿਦਰ ਸਿੰਘ ਧਮੀਜਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਵਿਚ ਅਹਿਮ ਭੁਮਿਕਾ ਨਿਭਾਈ ਹੈ ਅਤੇ ਅੱਗੇ ਵੀ ਉਨ੍ਹਾਂ ਦਾ ਹਰ ਸੰਭਵ ਸਹਿਯੋਗ ਰਹੇਗਾ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਸਰਕਾਰ ਦੇ ਨਾਲ ਸਹਿਯੋਗ ਕਰਨ ਦੀ ਜਰੂਰਤ ਹੈ। ਹੋਲਾ-ਮੋਹੱਲਾ ਸਮਾਗਤ ਵਿਚ ਸਿਖਿਆ ਮੰਤਰੀ ਕੰਵਰ ਪਾਲ, ਵਿਧਾਇਕ ਘਨਸ਼ਾਮ ਦਾਸ ਅਰੋੜਾ, ਮੇਅਰ ਮਦਨ ਚੌਹਾਨ, ਭਾਰਪਾ ਜਿਲ੍ਹਾ ਪ੍ਰਧਾਨ ਰਾਜੇਸ਼ ਸਪਰਾ , ਭਾਜਪਾ ਨੇਤਾ ਰਾਮੇਸ਼ਵਰ ਚੌਹਾਨ ਸਮੇਤ ਹੋਰ ਮਾਣਯੋਗ ਵਿਅਕਤੀਆਂ ਨੂੰ ਸਿਰੋਪਾ ਭੇਂਟ ਕਰ ਸਨਮਾਨਿਤ ਕੀਤਾ ਗਿਆ।
ਸੂਬਾ ਸਰਕਾਰ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਕਰੇਗੀ ਹਰ ਸੰਭਵ ਸਹਿਯੋਗ – ਮੁੱਖ ਮੰਤਰੀ ਮਨੋਹਰ ਲਾਲ
ਭਗਵੰਤ ਮਾਨ ਨੇ ਰਾਸ਼ਟਰਪਤੀ ਦਾ ਅੰਮ੍ਰਿਤਸਰ ਪੁੱਜਣ ਉਤੇ ਕੀਤਾ ਸਵਾਗਤ
ਰਾਸ਼ਟਰਪਤੀ ਨੂੰ ਪਵਿੱਤਰ ਨਗਰੀ ਦੀ ਸ਼ਾਨਾਮੱਤੀ ਸੱਭਿਆਚਾਰਕ, ਸਮਾਜਿਕ ਤੇ ਧਾਰਮਿਕ ਵਿਰਾਸਤ ਬਾਰੇ ਕਰਵਾਇਆ ਜਾਣੂੰ
ਮੁੱਖ ਮੰਤਰੀ ਨੇ ਰਾਸ਼ਟਰਪਤੀ ਨਾਲ ਸ੍ਰੀ ਹਰਿਮੰਦਰ ਸਾਹਿਬ, ਜਲ੍ਹਿਆਂਵਾਲਾ ਬਾਗ਼, ਦੁਰਗਿਆਣਾ ਮੰਦਰ ਅਤੇ ਭਗਵਾਨ ਵਾਲਮੀਕਿ ਤੀਰਥ ਵਿਖੇ ਕੀਤੇ ਦਰਸ਼ਨ
ਪੰਜਾਬੀ ਖ਼ਬਰਸਾਰ ਬਿਉਰੋ
ਅੰਮ੍ਰਿਤਸਰ, 9 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਇਸ ਪਵਿੱਤਰ ਸ਼ਹਿਰ ਵਿੱਚ ਪਹਿਲੀ ਵਾਰ ਪੁੱਜਣ ਉਤੇ ਸਵਾਗਤ ਕੀਤਾ।ਮੁੱਖ ਮੰਤਰੀ ਨੇ ਇਕ ਦਿਨਾ ਦੌਰੇ ਉਤੇ ਅੰਮ੍ਰਿਤਸਰ ਪੁੱਜੇ ਰਾਸ਼ਟਰਪਤੀ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਗੁਲਦਸਤਾ ਭੇਟ ਕੀਤਾ। ਪੰਜਾਬ ਆਉਣ ਉਤੇ ਰਾਸ਼ਟਰਪਤੀ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਗੁਰੂਆਂ, ਸੰਤਾਂ, ਪੀਰਾਂ-ਫ਼ਕੀਰਾਂ ਦੀ ਧਰਤੀ ਹੈ। ਉਨ੍ਹਾਂ ਰਾਸ਼ਟਰਪਤੀ ਨੂੰ ਦੱਸਿਆ ਕਿ ਪੰਜਾਬ ਦੀ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਹੈ, ਜਿਸ ਬਾਰੇ ਸਿਰਫ਼ ਇੱਥੇ ਆ ਕੇ ਹੀ ਜਾਣਿਆ ਜਾ ਸਕਦਾ ਹੈ।ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਰਾਸ਼ਟਰਪਤੀ ਆਪਣੇ ਦੌਰੇ ਦੌਰਾਨ ਪੰਜਾਬੀਆਂ ਦੀ ਨਿੱਘੀ ਮਹਿਮਾਨਨਿਵਾਜ਼ੀ ਦਾ ਆਨੰਦ ਮਾਣਨ ਦੇ ਨਾਲ-ਨਾਲ ਸੂਬੇ ਦੀ ਸ਼ਾਨਾਮੱਤੀ ਅਮੀਰ ਵਿਰਾਸਤ ਨੂੰ ਮਹਿਸੂਸ ਕਰਨਗੇ। ਭਗਵੰਤ ਮਾਨ ਨੇ ਕਿਹਾ ਕਿ ਇਹ ਸਾਡੇ ਲਈ ਇਕ ਯਾਦਗਾਰੀ ਮੌਕਾ ਹੈ ਅਤੇ ਸਮੁੱਚਾ ਪੰਜਾਬ ਦੇਸ਼ ਦੇ ਰਾਸ਼ਟਰਪਤੀ ਦਾ ਸੂਬੇ ਵਿੱਚ ਪੁੱਜਣ ਉਤੇ ਤਹਿ-ਦਿਲੋਂ ਸਵਾਗਤ ਕਰਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਵਰੋਸਾਈ ਇਸ ਧਰਤੀ ਉਤੇ ਦੇਸ਼ ਦੇ ਰਾਸ਼ਟਰਪਤੀ ਦੇ ਇੱਥੇ ਪੁੱਜਣ ਉਤੇ ਸੂਬਾ ਸਰਕਾਰ ਮਾਣ-ਮਹਿਸੂਸ ਕਰਦੀ ਹੈ।ਇਸ ਦੌਰਾਨ ਮੁੱਖ ਮੰਤਰੀ ਨੇ ਰਾਸ਼ਟਰਪਤੀ ਨਾਲ ਸ੍ਰੀ ਹਰਿਮੰਦਰ ਸਾਹਿਬ, ਜਲ੍ਹਿਆਂਵਾਲਾ ਬਾਗ਼, ਦੁਰਗਿਆਣਾ ਮੰਦਰ ਅਤੇ ਭਗਵਾਨ ਵਾਲਮੀਕਿ ਤੀਰਥ ਦੇ ਦਰਸ਼ਨ ਕੀਤੇ।
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਕੌਮਾਂਤਰੀ ਇਸਤਰੀ ਦਿਵਸ ਮੌਕੇ ਬਠਿੰਡਾ ਵਿਖੇ ਸੈਮੀਨਾਰ ਆਯੋਜਿਤ
ਅਜੇ ਤੱਕ ਵੀ ਔਰਤਾਂ ਨੂੰ ਬਣਦਾ ਮਾਣ ਸਤਿਕਾਰ, ਨਿਆਂ ਅਤੇ ਬਰਾਬਰਤਾ ਦਾ ਹੱਕ ਨਹੀਂ ਮਿਲ ਰਿਹਾ – ਹਰਗੋਬਿੰਦ ਕੌਰ
ਸੁਖਜਿੰਦਰ ਮਾਨ
ਬਠਿੰਡਾ , 8 ਮਾਰਚ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਕੌਮਾਂਤਰੀ ਇਸਤਰੀ ਦਿਵਸ ਮੌਕੇ ਔਰਤ ਤੇ ਬਾਲ ਭਲਾਈ ਸੰਸਥਾ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਟੀਚਰਜ਼ ਹੋਮ ਵਿਖੇ ਯੂਨੀਅਨ ਦੇ ਕੌਮੀ ਪ੍ਰਧਾਨ ਅਤੇ ਸੰਸਥਾ ਦੀ ਚੇਅਰਪਰਸਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸੈਮੀਨਾਰ ਕਰਵਾਇਆ ਗਿਆ । ਜਿਸ ਦੌਰਾਨ ਵੱਡੀ ਗਿਣਤੀ ਵਿਚ ਔਰਤਾਂ ਨੇ ਸ਼ਮੂਲੀਅਤ ਕੀਤੀ । ਸੈਮੀਨਾਰ ਵਿਚ ਔਰਤਾਂ ਦੀ ਅਜੋਕੀ ਸਥਿਤੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਔਰਤਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ । ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ ਭਾਵੇਂ 75 ਸਾਲ ਬੀਤ ਚੁੱਕੇ ਹਨ , ਪਰ ਅਜੇ ਤੱਕ ਵੀ ਔਰਤਾਂ ਨੂੰ ਬਣਦਾ ਮਾਣ ਸਤਿਕਾਰ, ਨਿਆਂ ਅਤੇ ਬਰਾਬਰਤਾ ਦਾ ਹੱਕ ਨਹੀਂ ਮਿਲ ਰਿਹਾ । ਸਗੋਂ ਅਨੇਕਾਂ ਔਰਤਾਂ ਇਨਸਾਫ਼ ਲੈਣ ਲਈ ਦਰ ਦਰ ਭੜਕਦੀਆਂ ਫਿਰਦੀਆਂ ਹਨ ਤੇ ਜਲੀਲਤਾ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ । ਬਹੁਤ ਸਾਰੀਆਂ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ ਤੇ ਉਹਨਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ । ਸੈਮੀਨਾਰ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਔਰਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਜਥੇਬੰਦ ਹੋਣ ਤੇ ਔਰਤਾਂ ਦੇ ਹੱਕਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਤੇ ਸੰਸਥਾਵਾਂ ਨਾਲ ਜੁੜਨਾ ਤਾਂ ਕਿ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਰ ਨਿਆਂ ਤੇ ਹੱਕ ਮਿਲ ਸਕੇ। ਇਸ ਮੌਕੇ ਛਿੰਦਰਪਾਲ ਕੌਰ ਥਾਂਦੇਵਾਲਾ , ਗੁਰਮੀਤ ਕੌਰ ਗੋਨੇਆਣਾ , ਬਲਵੀਰ ਕੌਰ ਮਾਨਸਾ , ਰੇਸ਼ਮਾਂ ਰਾਣੀ ਫਾਜ਼ਿਲਕਾ , ਗੁਰਮੀਤ ਕੌਰ ਦਬੜੀਖਾਨਾ , ਛਿੰਦਰਪਾਲ ਕੌਰ ਭਗਤਾ , ਕੁਲਜੀਤ ਕੌਰ ਗੁਰੂ ਹਰਸਹਾਏ , ਛਿੰਦਰਪਾਲ ਕੌਰ ਜਲਾਲਾਬਾਦ , ਜਸਵਿੰਦਰ ਕੌਰ ਬੱਬੂ ਦੋਦਾ , ਸਰਬਜੀਤ ਕੌਰ ਮਹਿਰਾਜ , ਜਸਪਾਲ ਕੌਰ ਝੁਨੀਰ , ਗਗਨਦੀਪ ਕੌਰ ਮੱਲਣ , ਸਰਬਜੀਤ ਕੌਰ ਕੌੜਿਆਂਵਾਲੀ , ਬਲਵਿੰਦਰ ਕੌਰ ਮਾਨਸਾ , ਜਸਵਿੰਦਰ ਕੌਰ ਭਗਤਾ , ਪਰਮਜੀਤ ਕੌਰ ਰੁਲਦੂ ਵਾਲਾ ਰ ਮਨਪ੍ਰੀਤ ਕੌਰ ਸਿਵੀਆ , ਸਤਵੀਰ ਕੌਰ ਇਸਲਾਮ ਵਾਲਾ , ਕੁਲਵੰਤ ਕੌਰ ਲੁਹਾਰਾ , ਸੁਰਜੀਤ ਕੌਰ ਧਰਮਕੋਟ , ਭੋਲੀ ਮਹਿਲ ਕਲਾਂ , ਜਸਵਿੰਦਰ ਕੌਰ ਹਰੀ ਨੌਂ , ਪ੍ਰਕਾਸ਼ ਕੌਰ ਮਮਦੋਟ , ਹਰਦਵਿੰਦਰ ਕੌਰ ਪੰਨੀਵਾਲਾ ਫੱਤਾ , ਨਰਿੰਦਰ ਕੌਰ ਘੱਲ ਖੁਰਦ ਅਤੇ ਜਸਵਿੰਦਰ ਕੌਰ ਫਰੀਦਕੋਟ ਆਦਿ ਆਗੂ ਮੌਜੂਦ ਸਨ।
ਬਿਜਲੀ ਮੁਲਾਜ਼ਮਾਂ ਵੱਲੋਂ ਸਹਾਇਕ ਲਾਈਨਮੈਨਾਂ ਵਿਰੁੱਧ ਪਰਚੇ ਦਰਜ ਕਰਨ ਵਿਰੁੱਧ ਕੀਤੀਆਂ ਰੋਸ ਰੈਲੀਆਂ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ : ਅੱਜ ਬਿਜਲੀ ਮੁਲਾਜ਼ਮਾਂ ਦੀਆਂ ਵੱਖ-2 ਜੱਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਸਬ ਡਿਵੀਜ਼ਨਾਂ ਵਿਖੇ ਰੋਸ ਰੈਲੀਆਂ ਕਰਕੇ ਪੰਜਾਬ ਸਰਕਾਰ ਵੱਲੋਂ ਸੀ.ਆਰ.ਏ. 295/19 ਤਹਿਤ ਨਿਯੁਕਤ ਕੀਤੇ ਗਏ ਸਹਾਇਕ ਲਾਈਨਮੈਨ ਕਰਮਚਾਰੀਆਂ ਦੇ ਵਿਰੁੱਧ ਪਰਚੇ ਦਰਜ ਕਰਨ ਖਿਲਾਫ਼ ਰੋਸ਼ ਪ੍ਰਗਟਾਇਆ ਗਿਆ। ਇਸ ਮੌਕੇ ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ:) ਦੇ ਆਗੂਆਂ ਨੇ ਕਿਹਾ ਕਿ ਸਰਕਾਰ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਪਾਵਰਕਾਮ ਕੰਪਨੀਆਂ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਨਵੀਂ ਭਰਤੀ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਘਰ ਘਰ ਰੁਜ਼ਗਾਰ ਦੇਣ ਦੇ ਨਾਂ ਹੇਠ ਸਾਲ 2019 ਵਿੱਚ ਭਰਤੀ ਕੀਤੇ ਗਏ 1800 ਤੋ ਵੱਧ ਸਹਾਇਕ ਲਾਈਨਮੈਨ ਨਾਲ ਜੋ ਬਿਜਲੀ ਬੋਰਡ ਮਹਿਕਮੇ ਵਿਚ ਦੋ ਸਾਲ ਦੀ ਅਪਰੈਟਿਸ਼ਿਪ ਦਾ ਤਜ਼ਰਬਾ ਰੱਖਦੇ ਸਨ, ਭਰਤੀ ਸਮੇਂ ਤਰਜਬਾ ਸਰਟੀਫਿਕੇਟ ਦੀ ਮੰਗ ਦੀ ਸ਼ਰਤ ਰੱਖ ਕੇ ਮੈਨੇਜਮੈਂਟ ਵੱਲੋਂ ਉਨ੍ਹਾਂ ਯੋਗ ਕਾਮਿਆਂ ਨਾਲ ਪਹਿਲਾਂ ਹੀ ਧੱਕਾ ਕੀਤਾ ਗਿਆ ਹੈ। ਹੁਣ ਤਰਜਬਾ ਸਰਟੀਫਿਕੇਟ ਦੀ ਆੜ ਵਿੱਚ ਉਹਨਾਂ ਕਾਮਿਆਂ ਤੇ ਕੇਸ ਦਰਜ ਕਰਵਾਉਣ ਨਾਲ ਸਪਸ਼ਟ ਹੋ ਜਾਂਦਾ ਹੈ ਕਿ ਸਰਕਾਰਾਂ ਬਦਲਣ ਨਾਲ ਸਰਕਾਰ ਦੀ ਨੀਤੀ ਨਹੀਂ ਬਦਲੀ ਹੈ। ਰੋਸ ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਮੁਲਾਜ਼ਮਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਪੱਕੇ ਰੋਜ਼ਗਾਰ ਦੀ ਰਾਖੀ, ਕੱਚੇ ਕਾਮਿਆਂ ਨੂੰ ਪੱਕੇ ਕਰਵਾਉਣ ਅਤੇ ਪਹਿਲੀਆਂ ਸੇਵਾ ਸ਼ਰਤਾਂ ਦੀ ਰਾਖੀ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਅਤੇ ਨਵੀਂਆਂ ਆਰਥਿਕ ਨੀਤੀਆਂ ਤਹਿਤ ਜਾਰੀ ਨਿੱਜੀਕਰਨ ਅਤੇ ਕਾਰਪੋਰੇਟੀਕਰਨ ਦੀ ਨੀਤੀ ਨੂੰ ਪੱਕੇ ਤੌਰ ਤੇ ਰੱਦ ਕਰਵਾਉਣ ਲਈ ਵਿਸ਼ਾਲ ਏਕਤਾ ਉਸਾਰ ਕੇ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ। ਅੱਜ ਦੇ ਰੋਸ ਪ੍ਰਦਰਸ਼ਨ ਨੂੰ ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਦੇ ਸੂਬਾ ਮੀਤ ਪ੍ਰਧਾਨ ਚੰਦਰ ਪ੍ਰਸ਼ਾਦ ਸ਼ਰਮਾ,ਸਰਕਲ ਸੱਕਤਰ ਸਤਵਿੰਦਰ ਸਿੰਘ, ਸਰਕਲ ਮੀਤ ਪ੍ਰਧਾਨ ਹੇਮ ਰਾਜ, ਡਵੀਜਨ ਬਠਿੰਡਾ ਦੇ ਪ੍ਰਧਾਨ ਰੇਸ਼ਮ ਕੁਮਾਰ, ਰਾਮਪੁਰਾ ਡਵੀਜਨ ਦੇ ਪ੍ਰਧਾਨ ਪਰਵਿੰਦਰ ਸਿੰਘ ਬਿੱਟੂ, ਮੌੜ ਡਵੀਜਨ ਦੇ ਪ੍ਰਧਾਨ ਜਸਪਾਲ ਸਿੰਘ ਭੀਖੀ, ਡਵੀਜਨ ਬੁਢਲਾਡਾ ਦੇ ਪ੍ਰਧਾਨ ਰਮਨ ਕੁਮਾਰ, ਸੱਕਤਰ ਬਿਕਰਮਜੀਤ ਸਿੰਘ, ਸਬਡਵੀਜ਼ਨ ਭੀਖੀ ਦੇ ਪ੍ਰਧਾਨ ਸੱਤਪਾਲ ਸ਼ਰਮਾ, ਗੁਰਪ੍ਰੀਤ ਸਿੰਘ ਆਦਿ ਨੇ ਸੰਬੋਧਨ ਕੀਤਾ।
ਪੀ.ਟੈੱਟ. ਦੀ ਪ੍ਰੀਖਿਆ ਦੇਣ ਵਾਲੇ ਸਿੱਖਿਆਰਥੀ ਅਧਿਆਪਕਾਂ ਲਈ ਮੁਫਤ ਮੈਰਾਥਨ ਕਲਾਸ ਲਗਾਈ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ : ਆਉਣ ਵਾਲੀ 12 ਮਾਰਚ ਨੂੰ ਪੀ.ਟੈੱਟ. ਦੀ ਪ੍ਰੀਖਿਆ ਦੇਣ ਜਾ ਰਹੇ ਸਿੱਖਿਆਰਥੀ ਅਧਿਆਪਕਾਂ ਨੂੰ ਤਿਆਰੀ ਕਰਵਾਉਣ ਦਾ ਉਪਰਾਲਾ ਕਰਦੇ ਹੋਏ ‘ਟੀਚਰਜ਼ ਹੋਮ ਟਰੱਸਟ ਬਠਿੰਡਾ’ ਵਲੋਂ ਸਥਾਨਕ ਟੀਚਰ ਹੋਮ ਵਿਖੇ ਇਕ ਮੁਫਤ ਮੈਰਾਥਨ ਕਲਾਸ ਲਗਾ ਕੇ ਲਗਭਗ ਅੱਠ ਘੰਟਿਆਂ ਤੱਕ ਸਿੱਖਿਆਰਥੀਆਂ ਨੂੰ ਮਹਿਰਾਂ ਰਾਹੀਂ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਦੌਰਾਨ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦਲਜੀਤ ਸਿੰਘ ਚੁੱਘੇ ਕਲਾਂ ਵਲੋਂ ਸਿੱਖਿਆਰਥੀ ਅਧਿਆਪਕਾਂ ਨੂੰ ਮਨੋਵਿਗਿਆਨ ਅਤੇ ਪੈਡਾਗੋਜੀ ਵਿਸ਼ੇ ਦੀ ਬਾਰੀਕੀ ਨਾਲ ਭਰਪੂਰ ਤਿਆਰੀ ਕਰਵਾਈ ਗਈ ਅਤੇ ਉਪਰੰਤ ਅਧਿਆਪਕਾਂ ਨੂੰ ਉਕਤ ਵਿਸ਼ਿਆਂ ਨਾਲ ਸਬੰਧਤ ਸਮੱਗਰੀ ਦੀ ਮੁਫਤ ਵਿਚ ਸਾਫਟ ਕਾਪੀ ਵੀ ਮੁਹੱਈਆ ਕਰਵਾਈ ਗਈ।ਇਸ ਮੌਕੇ ਟੀਚਰਜ਼ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਸਿੰਘ ਮਲੂਕਾ ਨੇ ਇਸ ਮੁਫਤ ਕਲਾਸ ਦੌਰਾਨ ਜਾਣਕਾਰੀ ਦੇਣ ਵਾਲੇ ਮਾਹਿਰਾਂ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਭਰੋਸਾ ਦਿੱਤਾ ਕਿ ਟੀਚਰਜ਼ ਹੋਮ ਟਰੱਸਟ ਇਸੇ ਤਰ੍ਹਾਂ ਅਧਿਆਪਕਾਂ ਨੂੰ ਤਰਾਸ਼ਣ ਲਈ ਭਵਿੱਖ ‘ਚ ਵੀ ਅਜਿਹੀਆਂ ਪ੍ਰੀਖਿਆਂ ਦੌਰਾਨ ਅਜਿਹੀਆਂ ਮੁਫਤ ਕਲਾਸਾਂ ਦਾ ਪ੍ਰਬੰਧ ਕਰਦਾ ਰਹੇਗਾ। ਉਨ੍ਹਾਂ ਸਿੱਖਿਆਰਥੀ ਅਧਿਆਪਕਾਂ ਨੂੰ ਪੀ. ਟੈੱਟ. ਦੀ ਪ੍ਰੀਖਿਆ ਪਾਸ ਕਰਨ ਉਪਰੰਤ ਇਕ ਯੋਗ ਅਧਿਆਪਕ ਬਣ ਕੇ ਸਮਾਜ ਦੀ ਬੇਹਤਰੀ ਲਈ ਕਾਰਜ ਕਰਨ ਦਾ ਸੰਦੇਸ਼ ਦਿੱਤਾ। ਜਦਕਿ ਟਰੱਸਟ ਦੇ ਸੀਨੀਅਰ ਆਗੂ ਬੀਰਬਲ ਦਾਸ ਸਿੱਖਿਆਰਥੀ ਅਧਿਆਪਕਾਂ ਨੂੰ ਅਸ਼ੀਰਵਾਦ ਦੇਣ ਲਈ ਕਲਾਸ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਅਧਿਆਪਕ ਆਗੂ ਦਰਸ਼ਨ ਸਿੰਘ ਮੌੜ, ਪ੍ਰਕਾਸ਼ ਚੰਦ, ਖਰੁਸ਼ਚੇਵ ਸ਼ਰਮਾ ਆਦਿ ਮੌਜੂਦ ਸਨ।
ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਸਥਾਨਕ ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਨ. ਐਸ. ਐਸ., ਰੈੱਡ ਰਿਬਨ ਕਲੱਬ ਦੇ ਪ੍ਰੋਗਰਾਮ ਅਫਸਰਾਂ ਡਾ. ਸਿਮਰਜੀਤ ਕੌਰ ਅਤੇ ਮੈਡਮ ਗੁਰਮਿੰਦਰ ਜੀਤ ਕੌਰ, ਯੂਥ ਰੈੱਡ ਕਰਾਸ ਦੇ ਪ੍ਰੋਗਰਾਮ ਅਫ਼ਸਰ ਮੈਡਮ ਮੋਨਿਕਾ ਕਪੂਰ ਦੀ ਸਰਪ੍ਰਸਤੀ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ । ਜਿਸ ਵਿੱਚ ਕਵਿਤਾ ਉਚਾਰਨ, ਭਾਸ਼ਣ, ਚਿੱਤਰਕਾਰੀ ਅਤੇ ਪਹਿਰਾਵਾ ਪ੍ਰਦਰਸ਼ਨੀ ਮੁਕਾਬਲੇ ਕਰਵਾਏ ਗਏ । ਜਿਸ ਵਿੱਚ 80 ਵਿਦਿਆਰਥਣਾਂ ਨੇ ਭਾਗ ਲਿਆ । ਪਹਿਰਾਵਾ ਪ੍ਰਦਰਸ਼ਨੀ ਮੁਕਾਬਲੇ ਵਿੱਚ ਖੁਸ਼ਮਨੀ ਕੌਰ (ਬੀ.ਕਾਮ ਆਨਰਸ-ਭਾਗ ਪਹਿਲਾ) ਦੀ ਵਿਦਿਆਰਥਣ ਨੇ ਪਹਿਲਾ, ਹਰਮਨਜੀਤ ਕੌਰ (ਬੀ.ਕਾਮ-ਭਾਗ ਦੂਜਾ) ਨੇ ਦੂਜਾ ਸਥਾਨ, ਯਸ਼ੀਕਾ (ਬੀ.ਕਾਮ-ਭਾਗ ਤੀਜਾ ) ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਜੱਜ ਦੀ ਭੂਮਿਕਾ ਡਾ. ਸਵਿਤਾ ਭਾਟੀਆ ਅਤੇ ਮੈਡਮ ਤ੍ਰਿਪਤਾ ਗੁਪਤਾ ਵੱਲੋਂ ਨਿਭਾਈ ਗਈ ।ਕਵਿਤਾ ਉਚਾਰਨ ਮੁਕਾਬਲੇ ਵਿੱਚ ਸਿਮਰਨਜੀਤ ਕੌਰ (ਐਮ.ਐਸ.ਸੀ ਮੈਥ-ਭਾਗ ਦੂਜਾ) ਦੀ ਵਿਦਿਆਰਥਣ ਨੇ ਪਹਿਲਾ, ਸਿਮਰਨ ਰਾਣੀ (ਬੀ.ਕਾਮ ਭਾਗ ਤੀਜਾ) ਨੇ ਦੂਜਾ ਸਥਾਨ, ਕੋਮਲ (ਬੀ.ਐਸ. ਸੀ ਸੀਐਸਐਮ-ਭਾਗ ਪਹਿਲਾ ) ਨੇ ਤੀਜਾ, ਅਰਸ਼ਦੀਪ ਕੌਰ (ਬੀ.ਏ ਭਾਗ ਤੀਜਾ) ਨੇ ਕੰਸੋਲੇਸਣ ਸਥਾਨ ਹਾਸਿਲ ਕੀਤਾ । ਜੱਜ ਦੀ ਭੂਮਿਕਾ ਡਾ. ਤਰੂ ਮਿੱਤਲ, ਮੈਡਮ ਅਮਨਦੀਪ ਕੌਰ ਅਤੇ ਮੈਡਮ ਰੋਮੀ ਤੁਲੀ ਵੱਲੋਂ ਨਿਭਾਈ ਗਈ । ੍ਹ ਭਾਸ਼ਣ ਮੁਕਾਬਲੇ ਵਿੱਚ ਇਕਰਾ ਸਲਮਾਨੀ (ਬੀ.ਏ-ਭਾਗ ਪਹਿਲਾ) ਦੀ ਵਿਦਿਆਰਥਣ ਨੇ ਪਹਿਲਾ, ਸ਼ਰੂਤੀ (ਬੀ.ਕਾਮ ਆਨਰਸ ਭਾਗ ਦੂਜਾ) ਨੇ ਦੂਜਾ ਸਥਾਨ, ਕਸ਼ਿਸ (ਬੀ.ਏ-ਭਾਗ ਪਹਿਲਾ) ਨੇ ਤੀਜਾ, ਕੋਮਲ (ਬੀ.ਏ ਭਾਗ ਤੀਜਾ) ਨੇ ਕੰਸੋਲੇਸਣ ਸਥਾਨ ਹਾਸਿਲ ਕੀਤਾ । ਜੱਜ ਦੀ ਭੂਮਿਕਾ ਡਾ. ਪੋਮੀ ਬਾਂਸਲ, ਡਾ. ਆਸ਼ਾ ਸਿੰਗਲਾ ਅਤੇ ਮੈਡਮ ਬਿੰਦੂ ਗਰਗ ਵੱਲੋਂ ਨਿਭਾਈ ਗਈ ।ਚਿੱਤਰਕਾਰੀ ਮੁਕਾਬਲੇ ਵਿੱਚ ਪ੍ਰੇਰਨਾ (ਬੀ.ਏ-ਭਾਗ ਪਹਿਲਾ) ਦੀ ਵਿਦਿਆਰਥਣ ਨੇ ਪਹਿਲਾ, ਰਤਿੰਦਰ ਕੌਰ (ਬੀ.ਐਸ. ਸੀ ਸੀਐਸਐਮ-ਭਾਗ ਪਹਿਲਾ) ਨੇ ਦੂਜਾ ਸਥਾਨ, ਲਵੀਸ਼ਾ ਸਿੰਗਲਾ (ਬੀ.ਏ-ਭਾਗ ਤੀਜਾ) ਨੇ ਤੀਜਾ, ਰੀਆ (ਬੀ.ਏ ਭਾਗ ਦੂਜਾ) ਨੇ ਕੰਸੋਲੇਸਣ ਸਥਾਨ ਹਾਸਿਲ ਕੀਤਾ ਅਤੇ ਹਰਪ੍ਰੀਤ ਕੌਰ ਮਾਨ (ਬੀ.ਏ-ਭਾਗ ਤੀਜਾ) ਨੂੰ ਵਿਸ਼ੇਸ ਇਨਾਮ ਦਿੱਤਾ ਗਿਆ । ਜੱਜ ਦੀ ਭੂਮਿਕਾ ਡਾ. ਅੰਜੂ ਬਾਲਾ ਅਤੇ ਮੈਡਮ ਨੇਹਾ ਭੰਡਾਹੀ ਵੱਲੋਂ ਨਿਭਾਈ ਗਈ । ਇਸ ਮੌਕੇ ਕਾਲਜ ਪ੍ਰਧਾਨ ਐਡਵੋਕੇਟ ਸੰਜੈ ਗੋਇਲ, ਜਨਰਲ ਸਕੱਤਰ ਸਤੀਸ਼ ਅਰੋੜਾ ਅਤੇ ਕਾਰਜਕਾਰੀ ਮੈਂਬਰਾਂ ਵੱਲੋਂ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ, ਐਨ.ਐਸ.ਐਸ.ਯੂਨਿਟਾਂ, ਰੈੱਡ ਰਿਬਨ ਕਲੱਬ ਅਤੇ ਯੂਥ ਰੈੱਡ ਕਰਾਸ ਦੀ ਸ਼ਲਾਘਾ ਕੀਤੀ ਅਤੇ ਮੈਡਮ ਮੋਨਿਕਾ ਕਪੂਰ, ਡਾ. ਸਿਮਰਜੀਤ ਕੌਰ ਤੇ ਮੈਡਮ ਗੁਰਮਿੰਦਰ ਜੀਤ ਕੌਰ ਨੂੰ ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਵਧਾਈ ਦਿੱਤੀ ।
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ -2023 ਦਾ ਆਯੋਜਨ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ’ਗਲੋਬਲ ਸਾਇੰਸ ਫਾਰ ਗਲੋਬਲ ਵੈਲਬਿੰਗ’ ਥੀਮ ’ਤੇ ਰਾਸ਼ਟਰੀ ਵਿਗਿਆਨ ਦਿਵਸ-2023 ਦਾ ਆਯੋਜਨ ਕੈਂਪਸ ਵਿਖੇ ਕੀਤਾ ਗਿਆ।ਇਸ ਸਮਾਗਮ ਨੂੰ ‘ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.)’, ‘ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ (ਐਨ.ਸੀ.ਟੀ.ਐਸ.ਸੀ.)’, ‘ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ (ਡੀ.ਐਸ.ਟੀ.)’, ਭਾਰਤ ਸਰਕਾਰ ਦੇ ਸਹਿਯੋਗ ਅਤੇ ਸਮਰਥਨ ਨਾਲ ਕੀਤਾ ਗਿਆ ਸੀ।ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਨੇ ਇਸ ਸਮਾਗਮ ਨੂੰ ਬੜੇ ਉਤਸ਼ਾਹ ਨਾਲ ਮਨਾਇਆ। ਰਾਸ਼ਟਰੀ ਵਿਗਿਆਨ ਦਿਵਸ (ਐਨ.ਐਸ.ਡੀ.) ਹਰ ਸਾਲ ’ਰਮਨ ਪ੍ਰਭਾਵ’ ਦੀ ਖੋਜ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਿਸ ਕਾਰਨ ਸਰ ਸੀ.ਵੀ. ਰਮਨ ਨੇ 1930 ਵਿੱਚ ਨੋਬਲ ਪੁਰਸਕਾਰ ਜਿੱਤਿਆ।ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅੰਡਰ-ਗਰੈਜੂਏਟ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਜਿਵੇਂ ਕਿ ਪੋਸਟਰ ਮੇਕਿੰਗ, ਬੈਸਟ ਆਊਟ ਆਫ਼ ਵੇਸਟ, ਰੰਗੋਲੀ ਆਦਿ ਵਿੱਚ ਭਾਗ ਲਿਆ। ਜੇਤੂਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ।ਤਰੁਨਪ੍ਰੀਤ ਸਿੰਘ (ਬੀ.ਟੈਕ. ਈ.ਸੀ.ਈ. ) ਅਤੇ ਸਲੀਮ ਖਾਨ .ਟੈਕ. ਈ.ਈ.) ਨੇ ਪਹਿਲਾ ਸਥਾਨ ਹਾਸਲ ਕੀਤਾ। ਜਦੋਂ ਕਿ ਦੂਜੀ ਪੁਜ਼ੀਸ਼ਨ ਬੀ. ਐਸ. ਸੀ. (ਆਨਰਜ਼) ਫਿਜ਼ਿਕਸ ਦੇ ਗੁਰਲੀਨ ਸਿੰਘ ਅਤੇ ਪ੍ਰਤੀਕਸ਼ਾ ਨੇ ਹਾਸਲ ਕੀਤੀ ਅਤੇ ਤੀਸਰਾ ਸਥਾਨ ਐਮ. ਐਸ. ਸੀ. ਫਿਜ਼ਿਕਸ ਦੀ ਹਿਮਾਂਸ਼ੀ ਨੇ ਹਾਸਲ ਕੀਤਾ।ਰੰਗੋਲੀ ਮੁਕਾਬਲੇ ਵਿੱਚ ਅਰੁਣਦੀਪ ਕੌਰ ਅਤੇ ਸਿਮਰਨਦੀਪ ਕੌਰ (ਬੀ.ਐਸ.ਸੀ ਆਨਰ) ਨੇ ਪਹਿਲਾ ਅਤੇ ਮਨਪਿੰਦਰ ਕੌਰ ਅਤੇ ਜਸ਼ਨਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ (ਬੀ.ਐਸ.ਸੀ. ਆਨਰ ਫਿਜ਼ਿਕਸ) ਦੂਜਾ ਸਥਾਨ ਪ੍ਰਾਪਤ ਕੀਤਾ।ਪੋਸਟਰ ਮੇਕਿੰਗ ਵਿੱਚ ਭਿੰਦਰ ਸਿੰਘ, ਬੀ.ਐਫ.ਏ ਅਤੇ ਸਨੇਹਾ ਦੀਮਾਨ, ਫਾਰਮੇਸੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਸ਼ਿਵਮ ਭਦੌਰੀਆ (ਫਾਰਮੇਸੀ), ਗੁਰਪ੍ਰੀਤ ਸਿੰਘ (ਬੀ.ਐਫ.ਏ.) ਨੇ ਦੂਜਾ ਸਥਾਨ ਅਤੇ ਦੀਆ ਪੁਰੀ ਨੇ ਬੀ.ਐਸ.ਸੀ. (ਆਨਰਜ਼) ਕੈਮਿਸਟਰੀ) ਨੇ ਤੀਜਾ ਸਥਾਨ ਹਾਸਲ ਕੀਤਾ ੍ਟਸੀ.ਵੀ. ਰਮਨ ਦੇ ਗਰਾਊਂਡ ਬ੍ਰੇਕਿੰਗ ਲਾਈਟ ਸਕੈਟਰਿੰਗ ਦੇ ਖੇਤਰ ਵਿੱਚ ਕੰਮ ਦੀ ਸ਼ਲਾਘਾ ਕਰਦੇ ਹੋਏ ਵਿਭਾਗ ਦੇ ਮੁਖੀ ਪ੍ਰੋ: ਸੰਦੀਪ ਕਾਂਸਲ ਨੇ ਤੰਦਰੁਸਤੀ ਲਈ ਗਲੋਬਲ ਸਾਇੰਸ ਦੀ ਮਹੱਤਤਾ ਅਤੇ ਟਿਕਾਊ ਵਿਕਾਸ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਵਿਗਿਆਨਕ ਸੋਚ ਨੂੰ ਵਿਕਸਤ ਕਰਨ ਅਤੇ ਨਵੀਨਤਾਕਾਰੀ ਅਤੇ ਰਚਨਾਤਮਕ ਵਿਚਾਰਾਂ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ।ਇਸ ਸਮਾਗਮ ਨੂੰ ਸਫਲ ਬਣਾਉਣ ਲਈ ਪ੍ਰੋਗਰਾਮ ਕੋਆਰਡੀਨੇਟਰ ਡਾ.ਗਗਨ ਗੁਪਤਾ ਅਤੇ ਵਿਭਾਗ ਦੀ ਸਮੁੱਚੀ ਪ੍ਰਬੰਧਕੀ ਟੀਮ ਨੇ ਸਖ਼ਤ ਮਿਹਨਤ ਕੀਤੀ।
ਬਠਿੰਡਾ ’ਚ ਹੋਲੀ ਮੌਕੇ ਸੜਕ ਹਾਦਸੇ ਕਾਰਨ ਦੋ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ
ਰੇਤੇ ਦੀ ਭਰੀ ਟਰਾਲੀ ਨਾਲ ਟਕਰਾਏ ਮੋਟਰਸਾਈਕਲ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਬੀਤੇ ਕੱਲ ਹੋਲੀ ਦੇ ਪਵਿੱਤਰ ਤਿਊਹਾਰ ਮੌਕੇ ਬਠਿੰਡਾ-ਗੋਨਿਆਣਾ ਰੋਡ ’ਤੇ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਹ ਹਾਦਸਾ ਇੱਕ ਰੇਤ ਨਾਲ ਭਰੀ ਟਰੈਕਟਰ ਟਰਾਲੀ ਦੇ ਮੋਟਰਸਾਈਕਲਾਂ ਨਾਲ ਟਕਰਾਉਣ ਕਾਰਨ ਵਾਪਰਿਆਂ। ਹਾਦਸੇ ਵਿਚ ਮਰਨ ਵਾਲੇ ਨੌਜਵਾਨਾਂ ਦੀ ਪਹਿਚਾਣ ਗੁਰਨੂਰ ਸਿੰਘ (19) ਪੁੱਤਰ ਬਲਜਿੰਦਰ ਸਿੰਘ ਅਤੇ ਜੋਬਨਪ੍ਰੀਤ ਸਿੰਘ (21) ਪੁੱਤਰ ਬੇਅੰਤ ਵਾਸੀ ਗੋਨਿਆਣਾ ਕਲਾਂ ਵਜੋਂ ਹੋਈ ਹੈ। ਜਦੌਂਕਿ ਇੱਕ ਨੌਜਵਾਨ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਇਹ ਦੁੱਖਦਾਈ ਘਟਨਾ ਵਾਪਰਨ ਕਾਰਨ ਪਿੰਡ ਗੋਨਿਆਣਾ ਕਲਾਂ ਅਤੇ ਆਸਪਾਸ ਦੇ ਇਲਾਕੇ ਵਿਚ ਲੋਕਾਂ ਨੇ ਕਾਫ਼ੀ ਸੋਗ ਮਨਾਇਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਸੂਚਨਾ ਮੁਤਾਬਕ ਬੁੱਧਵਾਰ ਹੋਲੀ ਵਾਲੇ ਦਿਨ ਇੱਕ ਮੋਟਰਸਾਈਕਲ ਹੀਰੋ ਹਾਂਡਾ ਡੀਲਕਸ ( ਪੀਬੀ10 ਏ.ਐਨ.9330 )’ਤੇ ਸਵਾਰ ਹੋ ਕੇ ਤਿੰਨ ਨੌਜਵਾਨ ਜੋਬਨਪ੍ਰੀਤ ਸਿੰਘ ਅਤੇ ਹੁਸਨਪ੍ਰੀਤ ਸਿੰਘ ਦੋਨੇਂ ਭਰਾ ਅਤੇ ਉਨ੍ਹਾਂ ਦਾ ਸਾਥੀ ਗੁਰਨੂਰ ਸਵੇਰੇ 11.30 ਵਜੇ ਦੇ ਕਰੀਬ ਆਪਣੇ ਸਾਥੀਆ ਦੀ ਟੋਲੀ ਨਾਲ ਹੋਲੀ ਖੇਡਦੇ ਖੇਡਦੇ ਜਦੋਂ ਹੀ ਪਿੰਡ ਦੀ ਫਿਰਨੀ ਤੇ ਪੁੱਜੇ ਤਾਂ ਅਚਾਨਕ ਬਾਜਾਖਾਨਾ ਰੋਡ ਵਾਲੇ ਪਾਸੇ ਦੀ ਸਾਈਡ ਤੋਂ ਆ ਰਹੇ ਰੇਤੇ ਦੀ ਭਰੀ ਟਰੈਕਟਰ ਟਰਾਲੀ ਨਾਲ ਜਾ ਟਕਰਾਏ । ਇਸ ਮੌਕੇ ਜੋਬਨਪ੍ਰੀਤ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ । ਹਾਲਾਂਕਿ ਹਾਦਸੇ ਤੋਂ ਤੁਰੰਤ ਬਾਅਦ ਜਖ਼ਮੀ ਨੌਜਵਾਨਾਂ ਨੂੰ ਲੋਕਾਂ ਨੈ ਗੋਨਿਆਣਾ ਮੰਡੀ ਦੇ ਹਸਪਤਾਲ ਦਾਖਲ ਕਰਵਾਇਆ ਪ੍ਰੰਤੂ ਜੋਬਨਪ੍ਰੀਤ ਸਿੰਘ ਦੀ ਹਸਪਤਾਲ ਵਿਚ ਪੁੱਜਦੇ ਹੀ ਮੌਤ ਹੋ ਗਈ ਜਦੋਂ ਕਿ ਗੁਰਨੂਰ ਸਿੰਘ ਨੂੰ ਡਾਕਟਰਾਂ ਵਲੋਂ ਬਠਿੰਡਾ ਰੈਫ਼ਰ ਕਰ ਦਿੱਤਾ ਸੀ ਜਿਸ ਨੇ ਰਾਸਤੇ ਵਿਚ ਹੀ ਦਮ ਤੋੜ ਦਿੱਤਾ। ਮ੍ਰਿਤਕ ਜੋਬਨਪ੍ਰੀਤ ਸਿੰਘ ਦੇ ਭਰਾ ਹੁਸਨਪ੍ਰੀਤ ਸਿੰਘ ਦਾ ਇਲਾਜ ਹਸਪਤਾਲ ਵਿਚ ਕੀਤਾ ਹੈ ਜਾ ਰਿਹਾ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉੱਧਰ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਮੁਕੱਦਮਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਿਸਾਨ ਜਥੇਬੰਦੀ ਸਿੱਧੂਪੁਰ ਨੇ ਮਨਾਇਆ ਮਹਿਲਾ ਦਿਵਸ
ਸੁਖਜਿੰਦਰ ਮਾਨ
ਬਠਿੰਡਾ , 8 ਮਾਰਚ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਔਰਤ ਵਿੰਗ ਦੀ ਅਗਵਾਈ ਹੇਠ ਬੀਤੇ ਕੱਲ ਪਿੰਡ ਮਾਇਸਰਖਾਨਾ ਵਿਖੇ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਸੂੁਬਾ ਆਗੂ ਕਾਕਾ ਸਿੰਘ ਕੋਟੜਾ ਤੋਂ ਇਲਾਵਾ ਅਮਰਜੀਤ ਕੌਰ ਮੰਡੀ ਕਲਾ, ਅਮਰਜੀਤ ਕੌਰ ਬਠਿੰਡਾ, ਅਮਰਜੀਤ ਕੌਰ ਮਾਇਸਰਖਾਨਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਦੀ ਸ਼ੁਰੂਆਤ ਹੀ ਮਾਂ ਵੱਲੋਂ ਜੀਵਨ ਦਾਨ ਦੇਣ ਉਪਰੰਤ ਹੁੰਦੀ ਹੈ ਅਤੇ ਮਾਂ ਆਪਣੇ ਖੂਨ ਦਾ ਕਤਰਾ ਕਤਰਾ ਨਿਚੋੜ ਕੇ ਅਨੇਕਾਂ ਦੁੱਖ ਤਕਲੀਫਾਂ ਝੱਲ ਕੇ ਬੱਚੇ ਨੂੰ ਜੀਵਨਦਾਨ ਦਿੰਦੀ ਹੈ ਤੇ ਅਸੀਂ ਇੱਕ ਔਰਤ ਦਾ ਦੇਣ ਸਾਰੀ ਜ਼ਿੰਦਗੀ ਵਿੱਚ ਨਹੀਂ ਦੇ ਸਕਦੇ ਕਿਉਂਕਿ ਇੱਕ ਔਰਤ ਅਨੇਕਾਂ ਮਾਂ,ਭੈਣ,ਪਤਨੀ,ਭੂਆ ਮਾਸੀ ਆਦਿ ਦੇ ਰੂਪ ਵਿੱਚ ਉਹ ਸਾਰੀ ਜਿੰਦਗੀ ਤਿਆਗ ਬਲੀਦਾਨ ਦੀ ਮੂਰਤ ਅਤੇ ਸੇਵਾ ਦੀ ਪੁੰਜ ਬਣਕੇ ਆਪਣੀ ਸਾਰੀ ਜ਼ਿੰਦਗੀ ਕੱਢ ਦਿੰਦੀ ਹੈ ਅਤੇ ਇਸ ਲਈ ਔਰਤ ਤੋਂ ਬਿਨਾਂ ਅਸੀ ਸਮਾਜ ਅਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੇ। ਬਲਵਿੰਦਰ ਕੌਰ ਭੈਣੀ ਬਾਘਾ, ਅਮਰਜੀਤ ਕੌਰ ਖਿਆਲਾ ਨੇ ਕਿਸਾਨੀ ਅੰਦੋਲਨ ਸਮੇਂ ਦੀ ਗੱਲ ਕਰਦਿਆ ਉਨ੍ਹਾਂ ਕਿਹਾ ਕਿ ਉਸ ਸਮੇਂ ਜਦੋਂ ਰੋਟੀ ਜ਼ਿੰਦਗੀ ਜੀਊਣ ਦੇ ਹੱਕ ਦੀ ਗੱਲ ਆਈ ਤਾਂ ਇਹਨਾ ਮਾਵਾਂ ਭੈਣਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਉਹ ਲੜਾਈ ਲੜੀ ਅਤੇ ਦਿੱਲੀ ਦੇ ਬਾਰਡਰਾ ਉੱਪਰ ਅਤੇ ਘਰਾ ਵਿੱਚ ਜ਼ਿੰਮੇਵਾਰੀ ਤਾ ਨਿਭਾਈ ਹੀ ਨਾਲ ਦੀ ਨਾਲ ਖੇਤਾਂ ਵਿੱਚ ਵੀ ਚਾਹੇ ਉਹ ਫ਼ਸਲਾਂ ਨੂੰ ਪਾਣੀ ਲਾਉਣਾ ਹੋਵੇ ਚਾਹੇ ਖਾਦ ਪਾਉਣੀ ਹੋਵੇ ਉਹ ਜ਼ਿੰਮੇਵਾਰੀ ਵੀ ਨਿਭਾਇਆ। ਇਸ ਮੌਕੇ ਬਲਜੀਤ ਕੌਰ ਮਾਇਸਖਾਨਾ ,ਕੁਲਜੀਤ ਕੌਰ ਯਾਤਰੀ ਅਮਰਜੀਤ ਕੌਰ ਬੁਰਜ ਮਾਨਸਾ, ਵੀਰਪਾਲ ਕੌਰ ਕੋਠੇ ਨਾਥੀਆ, ਕੁਲਵਿੰਦਰ ਕੌਰ ਕੋਟਲੀ, ਪਰਮਜੀਤ ਕੌਰ ਮੋੜ ਖੁਰਦ ,ਕਰਮਜੀਤ ਕੌਰ ਜੱਸੀ ਪੌ ਵਾਲੀ ,ਸੁਖਮਨਜੋਤ ਕੌਰ ਬਠਿੰਡਾ ਅਤੇ ਬਲਦੇਵ ਸਿੰਘ ਸਦੋਹਾ ,ਰੇਸ਼ਮ ਸਿੰਘ ਯਾਤਰੀ ਮੱਖਣ ਸਿੰਘ ਭੈਣੀ ਬਾਘਾ ਬਲੋਰ ਸਿੰਘ ਢਿਲਵਾ ਮੋੜ ,ਬਲਵਿੰਦਰ ਸਿੰਘ ਜੋਧਪੁਰ, ਅਗਰੇਜ ਸਿੰਘ ਕਲਿਆਣ, ਕੁਲਵੰਤ ਸਿੰਘ ਨਹਿਆਵਾਲਾ, ਜਸਬੀਰ ਸਿੰਘ ਗਹਿਰੀ, ਸੁਖਦੇਵ ਸਿੰਘ ਫੂਲ ਆਦਿ ਆਗੂ ਸਾਮਲ ਸਨ।
ਖੇਤ ਮਜ਼ਦੂਰ ਯੂਨੀਅਨ ਨੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਸੌਪਿਆ ਖੇਤੀ ਨੀਤੀ ਦਾ ਖਰੜਾ
15 ਮਾਰਚ ਨੂੰ ਮੁੱਖ ਮੰਤਰੀ ਦੀ ਕੋਠੀ ਵੱਲ ਚਾਲੇ ਪਾਉਣ ਦਾ ਦਿੱਤਾ ਸੱਦਾ
ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਸ਼ਹਿਰ ਵਿੱਚ ਮਾਰਚ ਕਰਕੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਖੇਤੀ ਨੀਤੀ ਸਬੰਧੀ ਮੰਗਾਂ ਦਾ ਖਰੜਾ ਦਿੱਤਾ ਗਿਆ। ਮਾਰਚ ਕਰਨ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਮਜ਼ਦੂਰਾਂ ਨੇ ਰੋਸ਼ ਰੈਲੀ ਵੀ ਕੀਤੀ । ਇਸ ਦੌਰਾਨ ਰੈਲੀ ਨੂੰ ਸਬੋਧਨ ਕਰਦੇ ਹੋਏ ਜੱਥੇਬੰਦੀ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ , ਮਾਸਟਰ ਸੇਵਕ ਸਿੰਘ ਮਹਿਮਾ ਸਰਜਾ, ਤੀਰਥ ਸਿੰਘ ਕੋਠਾ ਗੁਰੂ ਤੇ ਮਨਦੀਪ ਸਿੰਘ ਸਿਵੀਆਂ ਨੇ ਕਿਹਾ ਕਿ ਸਰਕਾਰ ਦੁਆਰਾ ਬਣਾਈ ਜਾ ਰਹੀ ਨਵੀਂ ਖੇਤੀ ਨੀਤੀ ਜੇਕਰ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਦੀ ਜ਼ਮੀਨੀ ਤੋਟ ਦੂਰ ਕਰਨ ਤੋਂ ਇਲਾਵਾ ਬੇਰੁਜ਼ਗਾਰੀ ਤੇ ਕਰਜ਼ੇ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦਾ ਸਾਧਨ ਨਹੀਂ ਬਣਦੀ ਤਾਂ ਇਹ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਸਮਾਨ ਹੋਵੇਗੀ । ਉਹਨਾਂ ਆਖਿਆ ਕਿ ਅੱਜ ਪੰਜਾਬ ਦੇ ਖੇਤ ਮਜ਼ਦੂਰ ਅਤੇ ਗਰੀਬ ਕਿਸਾਨਾਂ ਸਮੇਤ ਭਾਰੀ ਬਹੁ ਗਿਣਤੀ ਲੋਕ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ,ਕਰਜੇ , ਖ਼ੁਦਕੁਸ਼ੀਆਂ , ਪਾਣੀ ਤੇ ਵਾਤਾਵਰਨ ਪ੍ਰਦੂਸ਼ਣ ਵਰਗੀਆਂ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਆਖਿਆ ਕਿ ਜਥੇਬੰਦੀ ਵਲੋਂ ਸੌਪੀ ਖਰੜਾ ਨੀਤੀ ਵਿਚ ਸ਼ਾਮਲ ਸੁਧਾਰਾਂ ਨੂੰ ਨਵੀਂ ਖੇਤੀ ਨੀਤੀ ਦਾ ਹਿੱਸਾ ਬਣਾ ਕੇ ਅਤੇ ਸਖ਼ਤੀ ਨਾਲ ਲਾਗੂ ਕਰਕੇ ਹੀ ਮੌਜੂਦਾ ਖੇਤੀ ਸੰਕਟ ਨੂੰ ਹੱਲ ਕੀਤਾ ਜਾ ਸਕਦਾ ਹੈ। ਉਹਨਾਂ ਖੇਤ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਬੁਨਿਆਦੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਖੇਤ ਮਜ਼ਦੂਰ ਜੱਥੇਬੰਦੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰ ਦੇਣ । ਇਸਦੇ ਨਾਲ ਹੀ ਉਨਾਂ ਮਜ਼ਦੂਰਾਂ ਨੂੰ 15 ਮਾਰਚ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਲਾਏ ਜਾ ਰਹੇ ਪੱਕੇ ਮੋਰਚੇ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਪੁਰਜੋਰ ਅਪੀਲ ਵੀ ਕੀਤੀ । ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਕਾਕਾ ਸਿੰਘ ਜੀਦਾ , ਮਾੜਾ ਸਿੰਘ ਕਿਲੀ ਨਿਹਾਲ ਸਿੰਘ ਵਾਲਾ , ਗੁਲਾਬ ਸਿੰਘ ਮਾਈਸਰਖਾਨਾ ਤੇ ਗੁਰਨੈਬ ਸਿੰਘ ਚਨਾਰਥਲ ਆਦਿ ਆਗੂ ਵੀ ਸਾਮਲ ਸਨ ।





